Author: editor
ਅਮਰੀਕਾ ’ਚ ਸ਼ਿਕਾਗੋ ਦੇ ਉਪਨਗਰ ਹਾਈਲੈਂਡ ਪਾਰਕ ’ਚ ਫਰੀਡਮ ਡੇਅ ਪਰੇਡ ਦੌਰਾਨ ਫਾਇਰਿੰਗ ਦੀ ਮੰਦਭਾਗੀ ਘਟਨਾ ਵਾਪਰੀ। ਇਸ ’ਚ 6 ਜਣੇ ਹਲਾਕ ਹੋ ਗਏ ਜਦਕਿ ਦਰਜਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਲੇਕ ਕਾਊਂਟੀ ਸ਼ੈਰਿਫ ਦੇ ਆਫਿਸ ਨੇ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਅਮਰੀਕਾ ਇਸ ਵਾਰ ਆਪਣਾ 246ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਪੁਲੀਸ ਮੁਤਾਬਕ ਦੋ ਵਿਅਕਤੀਆਂ ਨੇ ਗੋਲੀਆਂ ਚਲਾਈਆਂ। ਦੱਸਿਆ ਜਾਂਦਾ ਹੈ ਕਿ ਪਰੇਡ ਸਵੇਰੇ 10 ਵਜੇ ਸ਼ੁਰੂ ਹੋਈ ਪਰ ਗੋਲੀਬਾਰੀ ਕਾਰਨ 10 ਮਿੰਟ ਬਾਅਦ ਪਰੇਡ ਨੂੰ ਰੋਕ ਦਿੱਤਾ ਗਿਆ। ਪੁਲੀਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਹਮਲਾਵਰ ਕਾਲੇ ਰੰਗ ਦੀ ਐੱਸ.ਯੂ.ਵੀ. ’ਚ ਹੋ ਸਕਦੇ ਹਨ। ਹਾਲਾਂਕਿ ਪੁਲੀਸ ਨੇ…
ਡੈਨਮਾਰਕ ਦੇ ਸਕੈਂਡੇਨੇਵੀਆ ਸਥਿਤ ਫੀਲਡ’ਜ਼ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲ ’ਚ ਦੁਪਹਿਰ ਸਮੇਂ ਇਕ ਵਿਅਕਤੀ ਵੱਲੋਂ ਕੀਤੀ ਗਈ ਫਾਇਰਿੰਗ ਕਾਰਨ ਜਿੱਥੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਉਥੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਕੋਪੇਨਹੈਗਨ ਪੁਲੀਸ ਇੰਸਪੈਕਟਰ ਸੋਰੇਨ ਥਾਮਸਨ ਨੇ ਕਿਹਾ ਕਿ ਮਰਨ ਵਾਲਿਆਂ ’ਚ ਇਕ 40 ਸਾਲਾ ਵਿਅਕਤੀ ਤੇ ਦੋ ਨੌਜਵਾਨ ਸ਼ਾਮਲ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਡੈਨਮਾਰਕ ਦੀ ਰਾਜਧਾਨੀ ’ਚ ਦੁਪਹਿਰ ਸਮੇਂ ਇਕ ਬੰਦੂਕਧਾਰੀ ਵੱਲੋਂ ਚਲਾਈਆਂ ਗੋਲੀਆਂ ਕਾਰਨ ਕਈ ਵਿਅਕਤੀ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੀ ਪਛਾਣ 22 ਸਾਲਾ ਡੈਨਮਾਰਕ ਵਾਸੀ ਵਜੋਂ ਹੋਈ ਹੈ ਜਿਸਨੂੰ…
ਉਧਵ ਠਾਕਰੇ ਵੱਲੋਂ ਲਾਂਭੇ ਹਟ ਜਾਣ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਆਸਾਨੀ ਨਾਲ ਜਿੱਤ ਲਿਆ। ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਹੋਈ ਵੋਟਿੰਗ ਦੌਰਾਨ 288 ’ਚੋਂ 164 ਵਿਧਾਇਕਾਂ ਨੇ ਭਰੋਸੇ ਦੇ ਮਤੇ ਦੇ ਹੱਕ ’ਚ ਵੋਟ ਪਾਏ ਜਦਕਿ 99 ਨੇ ਮਤੇ ਦਾ ਵਿਰੋਧ ਕੀਤਾ। ਤਿੰਨ ਵਿਧਾਇਕਾਂ ਅਬੂ ਆਜ਼ਮੀ ਤੇ ਰਈਸ ਸ਼ੇਖ ਅਤੇ ਸ਼ਾਹ ਫਾਰੂਖ਼ ਅਨਵਰ ਨੇ ਵੋਟ ਨਹੀਂ ਪਾਈ ਜਦਕਿ ਕਾਂਗਰਸ ਦੇ ਅਸ਼ੋਕ ਚਵਾਨ ਅਤੇ ਵਿਜੈ ਵਾਡੇਤੀਵਾਰ ਸਮੇਤ 21 ਵਿਧਾਇਕ ਵੋਟਿੰਗ ਦੌਰਾਨ ਗ਼ੈਰਹਾਜ਼ਰ ਰਹੇ। ਚਵਾਨ ਅਤੇ ਵਾਡੇਤੀਵਾਰ ਦੇਰੀ ਨਾਲ ਵਿਧਾਨ ਸਭਾ ਪਹੁੰਚੇ ਸਨ ਜਿਸ ਕਾਰਨ ਉਹ…
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੂਜੇ ਇਕ ਦਿਨਾਂ ਮੈਚ ’ਚ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਤਿੰਨਾਂ ਮੈਚਾਂ ਦੀ ਲਡ਼ੀ ’ਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਹੈ। ਭਾਰਤੀ ਟੀਮ ਨੇ ਜਿੱਤ ਲਈ ਸ੍ਰੀਲੰਕਾ ਵੱਲੋਂ ਮਿਲਿਆ 174 ਦੌਡ਼ਾਂ ਦਾ ਟੀਚਾ ਸਲਾਮੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਿਰਫ਼ 25.4 ਓਵਰਾਂ ’ਚ ਹੀ ਹਾਸਲ ਕਰ ਲਿਆ। ਸਮ੍ਰਿਤੀ ਮੰਧਾਨਾ ਨੇ 94 ਦੌਡ਼ਾਂ ਅਤੇ ਸ਼ੈਫਾਲੀ ਵਰਮਾ ਨੇ 71 ਦੌਡ਼ਾਂ ਦੀ ਅਜੇਤੂ ਪਾਰੀ ਖੇਡੀ। ਦੋਵਾਂ ਨੇ ਪਹਿਲੀ ਵਿਕਟ ਲਈ 174 ਦੌਡ਼ਾਂ ਦੀ ਨਾਬਾਦ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਇੰਡੀਆ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਸ੍ਰੀਲੰਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ…
ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫ.ਆਈ.ਐੱਚ. ਵਰਲਡ ਕੱਪ ਦੇ ਪੂਲ ਬੀ ਦੇ ਆਪਣੇ ਪਹਿਲੇ ਮੈਚ ’ਚ ਇੰਗਲੈਂਡ ਨੂੰ 1-1 ਨਾਲ ਡਰਾਅ ’ਤੇ ਰੋਕ ਦਿੱਤਾ। ਇੰਗਲੈਂਡ ਨੂੰ ਨੌਂਵੇਂ ਮਿੰਟ ’ਚ ਇਸਾਬੇਲਾ ਪੇਟਰ ਨੇ ਬਡ਼੍ਹਤ ਦਿਵਾਈ ਪਰ ਵੰਦਨਾ ਕਟਾਰੀਆ ਨੇ 28ਵੇਂ ਮਿੰਟ ’ਚ ਇੰਡੀਆ ਨੂੰ ਬਰਾਬਰੀ ਦਿਵਾ ਦਿੱਤੀ। ਪਹਿਲੇ ਦੋ ਕੁਆਰਟਰ ’ਚ ਦੋਵਾਂ ਟੀਮਾਂ ਨੇ ਇਕ ਦੂਜੇ ਨੂੰ ਸਖ਼ਤ ਟੱਕਰ ਦਿੱਤੀ। ਇੰਡੀਆ ਨੂੰ ਪਹਿਲੇ ਹੀ ਮਿੰਟ ’ਚ ਪੈਨਲਟੀ ਕਾਰਨਰ ਦੇ ਰੂਪ ’ਚ ਗੋਲ ਕਰਨ ਦਾ ਪਹਿਲਾ ਮੌਕਾ ਮਿਲਿਆ ਪਰ ਟੀਮ ਨੇ ਇਸ ਨੂੰ ਗੁਆ ਦਿੱਤਾ। ਕੁਝ ਹੀ ਮਿੰਟਾਂ ਬਾਅਦ ਕਪਤਾਨ ਤੇ ਗੋਲਕੀਪਰ ਸਵਿਤਾ ਨੇ ਸ਼ਾਨਦਾਰ ਬਚਾਅ ਕਰਦੇ ਹੋਏ ਇੰਗਲੈਂਡ ਨੂੰ ਬਡ਼੍ਹਤ ਬਣਾਉਣ…
ਆਸਟਰੇਲੀਆ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਵਿਡ-19 ਟੀਕਾਕਰਨ ਸਥਿਤੀ ਦਾ ਐਲਾਨ ਕਰਨ ਦੀਆਂ ਲੋਡ਼ਾਂ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਰਿਪੋਰਟ ਮੁਤਾਬਕ ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ’ਨੀਲ ਅਤੇ ਸਿਹਤ ਮੰਤਰੀ ਮਾਰਕ ਬਟਲਰ ਨੇ ਐਲਾਨ ਕੀਤਾ ਕਿ ਬੁੱਧਵਾਰ ਤੋਂ ਆਸਟਰੇਲੀਆ ਪਹੁੰਚਣ ਵਾਲੇ ਯਾਤਰੀਆਂ ਨੂੰ ਟੀਕਾਕਰਨ ਦੀ ਸਥਿਤੀ ਦਾ ਐਲਾਨ ਕਰਨ ਲਈ ਡਿਜੀਟਲ ਪੈਸੰਜਰ ਘੋਸ਼ਣਾ ਨੂੰ ਪੂਰਾ ਨਹੀਂ ਕਰਨਾ ਪਵੇਗਾ। ਇਹ ਐਲਾਨ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਮਾਰਚ 2020 ’ਚ ਪਹਿਲੀ ਵਾਰ ਲਾਗੂ ਕੀਤੇ ਜਾਣ ਤੋਂ ਦੋ ਸਾਲਾਂ ਤੋਂ ਵੱਧ ਸਮੇਂ ’ਚ ਆਸਟਰੇਲੀਆ ਦੀਆਂ ਸਾਰੀਆਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਨੂੰ ਖ਼ਤਮ ਕਰਦਾ ਹੈ। ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਸਾਡੇ…
ਇਟਲੀ ’ਚ ਪਿਛਲੇ ਦੋ ਹਫ਼ਤਿਆਂ ’ਚ ਤੇਜ਼ੀ ਨਾਲ ਵਾਇਰਸ ਦੇ ਮੁਡ਼ ਕਿਰਿਆਸ਼ੀਲ ਹੋਣ ਕਾਰਨ ਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਗਿਣਤੀ 10 ਲੱਖ ਦੇ ਅੰਕਡ਼ੇ ਨੂੰ ਪਾਰ ਕਰ ਗਈ ਹੈ। ਰਿਪੋਰਟ ਮੁਤਾਬਕ ਹਾਲ ਹੀ ’ਚ 17 ਜੂਨ ਤੱਕ ਇਟਲੀ ’ਚ 575,000 ਤੋਂ ਘੱਟ ਐਕਟਿਵ ਕੇਸ ਸਨ। ਐਤਵਾਰ ਨੂੰ ਇਹ ਗਿਣਤੀ ਕੁੱਲ 1.01 ਮਿਲੀਅਨ ਹੋ ਗਈ, ਜੋ ਕਿ 16 ਦਿਨਾਂ ਦੀ ਮਿਆਦ ’ਚ 75 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੈ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਲਾਗ ਦੀ ਦਰ ’ਚ ਵਾਧਾ ਜ਼ਿਆਦਾਤਰ ਵਾਇਰਸ ਦੇ ਓਮੀਕਰੋਨ-5 ਉਪ-ਵਰਗ ਦੇ ਕਾਰਨ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕਡ਼ਿਆਂ ਅਨੁਸਾਰ ਅਮਰੀਕਾ (3.5 ਮਿਲੀਅਨ), ਜਰਮਨੀ (1.5 ਮਿਲੀਅਨ) ਅਤੇ…
ਗਾਇਕਾ ਤੋਂ ਵਿਧਾਇਕਾ ਬਣੀ ਅਨਮੋਲ ਗਗਨ ਮਾਨ ਦੀ ਵੀ ਨਿੱਕਲੀ ‘ਲਾਟਰੀ’ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਜ਼ਾਰਤੀ ਵਾਧੇ ਦੌਰਾਨ ਅੱਜ ਪੰਜ ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਨ੍ਹਾਂ ਪੰਜ ਨਵੇਂ ਬਣੇ ਮੰਤਰੀਆਂ ਨੂੰ ਸਹੁੰ ਚੁਕਵਾਈ। ਮੰਤਰੀ ਮੰਡਲ ’ਚ ਵਿਧਾਨ ਸਭਾ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋਡ਼, ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਝਰ, ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਹੀ, ਵਿਧਾਨ ਸਭਾ ਹਲਕਾ ਸਮਾਣਾ ਤੋਂ ਚੇਤਨ ਸਿੰਘ ਜੌਡ਼ਾਮਾਜਰਾ ਅਤੇ ਵਿਧਾਨ ਸਭਾ ਹਲਕਾ ਖਰਡ਼ ਤੋਂ ਅਨਮੋਲ ਗਗਨ ਮਾਨ ਸ਼ਾਮਲ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ…
ਪਟੀਸ਼ਨ ਦਾਖ਼ਲ ਕਰਦੇ ਸਮੇਂ ਦਿਮਾਗ ਦਾ ਇਸਤੇਮਾਲ ਕਰਨਾ ਚਾਹੀਦਾ : ਹਾਈ ਕੋਰਟ ਹਾਈ ਕੋਰਟ ’ਚ ਯਕਦਮ ਚਰਚਾ ’ਚ ਆਏ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਅਸਲੀ-ਨਕਲੀ ਵਾਲੇ ਮਾਮਲੇ ’ਚ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ। ਹਾਈ ਕੋਰਟ ਨੇ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਡੇਰਾ ਪ੍ਰੇਮੀਆਂ ਨੂੰ ਫਟਕਾਰ ਲਾਈ ਹੈ। ਕੋਰਟ ਨੇ ਕਿਹਾ ਕਿ ਭਵਿੱਖ ’ਚ ਇਸ ਤਰ੍ਹਾਂ ਦੀ ਪਟੀਸ਼ਨ ਦਾਖ਼ਲ ਨਾ ਹੋਵੇ। ਇਹ ਕੋਈ ਫ਼ਿਲਮ ਨਹੀਂ ਚੱਲ ਰਹੀ ਹੈ। ਹਾਈ ਕੋਰਟ ਅਜਿਹੇ ਮਾਮਲਿਆਂ ਦੀ ਸੁਣਵਾਈ ਲਈ ਨਹੀਂ ਹੈ। ਪਟੀਸ਼ਨ ਦਾਖ਼ਲ ਕਰਦੇ ਸਮੇਂ ਦਿਮਾਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਦਰਅਸਲ ਚੰਡੀਗਡ਼੍ਹ ਦੇ ਅਸ਼ੋਕ ਕੁਮਾਰ ਅਤੇ…
ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਅੱਜ ਦੋ ਅਹਿਮ ਮਾਮਲਿਆਂ ਦੋ ਵੱਡੀਆਂ ਖ਼ਬਰਾਂ ਆਈਆਂ। ਡਰੱਗ ਮਾਮਲੇ ’ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਇਕ ਜਸਟਿਸ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਉਧਰ ਦੂਜੇ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਨੂੰ ਜ਼ਮਾਨਤ ਨਾ-ਮਨਜ਼ੂਰ ਹੋਣ ਨਾਲ ਝਟਕਾ ਲੱਗਿਆ ਹੈ।ਡਰੱਗਜ਼ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। ਮਜੀਠੀਆ ਦੇ ਕੇਸ ਨੂੰ ਲੈ ਕੇ ਅਦਾਲਤ ਵੱਲੋਂ ਬਹਿਸ ਪੂਰੀ ਕਰ ਲਈ ਗਈ ਸੀ ਅਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ। ਜਸਟਿਸ ਮਸੀਹ ਨੇ ਅੱਜ ਫ਼ੈਸਲਾ ਸੁਣਾਉਣ…