Author: editor
ਇੰਡੀਆ 142.86 ਕਰੋੜ ਲੋਕਾਂ ਨਾਲ ਆਬਾਦੀ ਪੱਖੋਂ ਚੀਨ ਨੂੰ ਪਛਾੜ ਕੇ ਨੰਬਰ ਇਕ ਮੁਲਕ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਇੰਡੀਆ ਦੇ ਗੁਆਂਢੀ ਮੁਲਕ ਚੀਨ ਇਸ ਵੇਲੇ 142.57 ਕਰੋੜ ਦੀ ਆਬਾਦੀ ਨਾਲ ਦੂਜਾ ਸਭ ਤੋਂ ਸੰਘਣੀ ਵਸੋਂ ਵਾਲਾ ਮੁਲਕ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਸਟੇਟ ਆਫ਼ ਦਿ ਵਰਲਡ ਪਾਪੂਲੇਸ਼ਨ ਰਿਪੋਰਟ 2023 ਮੁਤਾਬਕ ਇੰਡੀਆ ਦੀ 25 ਫੀਸਦ ਆਬਾਦੀ ਸਿਫ਼ਰ ਤੋਂ 14 ਸਾਲ ਉਮਰ ਵਰਗ, 18 ਫੀਸਦ 10 ਤੋਂ 19 ਸਾਲ, 26 ਫੀਸਦ 10 ਤੋਂ 24 ਸਾਲ, 68 ਫੀਸਦ 15 ਤੋਂ 64 ਸਾਲ ਤੇ 7 ਫੀਸਦ 65 ਸਾਲ ਤੋਂ ਉਪਰ ਹੈ। ਇੰਡੀਆ ਦੀ ਭੂਗੋਲਿਕ ਆਬਾਦੀ ਇਕ ਤੋਂ ਦੂਜੇ ਰਾਜ…
ਉੱਘੇ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ‘ਚ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਬੇਕਰਸਫੀਲਡ (ਕੈਲੀਫੋਰਨੀਆ) ‘ਚ ਇਕ ਸ਼ੋਅ ਦੌਰਾਨ ਗਾਇਕ ਕਰਨ ਔਜਲਾ ਨਾਲ ਨੱਚਦਾ ਦਿਖਾਈ ਦਿੱਤਾ। ਇਸ ਸ਼ੋਅ ‘ਚ ਕਰਨ ਔਜਲਾ ਨਾਲ ਇਕ ਹੋਰ ਪੰਜਾਬੀ ਗਾਇਕ ਸ਼ੈਰੀ ਮਾਨ ਵੀ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਇਕ ਵਿਆਹ ਸਮਾਗਮ ਸੀ ਜਿਥੇ ਸ਼ੋਅ ਲਈ ਗਾਇਕ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨਾਲ ਅਨਮੋਲ ਬਿਸ਼ਨੋਈ ਦੇ ਨੱਚਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਜਿਸ ਤੋਂ ਬਾਅਦ ਵਿਵਾਦ ਵੀ ਖੜ੍ਹਾ ਹੋ ਗਿਆ। ਇਸ ਤੋਂ ਫੌਰੀ ਬਾਅਦ ਗਾਇਕ ਕਰਨ ਔਜਲਾ ਦੀ ਸਫ਼ਾਈ ਵੀ ਸਾਹਮਣੇ ਆ ਗਈ ਹੈ।…
ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਅਟਵਾਲ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਅਸਤੀਫ਼ੇ ਦੀ ਕਾਪੀ ਪਾਰਟੀ ਪ੍ਰਧਾਨ ਨੂੰ ਭੇਜ ਦਿੱਤੀ ਹੈ। ਪਿਛਲੇ ਹਫਤੇ ਹੀ ਉਨ੍ਹਾਂ ਦੇ ਸਾਬਕਾ ਵਿਧਾਇਕ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਵੀ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤੀ ਸੀ ਅਤੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਉਨ੍ਹਾਂ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਹੈ ਅਤੇ ਉਨ੍ਹਾਂ ਬੀਤੇ ਕੱਲ੍ਹ ਹੀ ਨਾਮਜ਼ਦਗੀ ਕਾਗਜ਼ ਭਰੇ ਹਨ। ਹਫਤੇ ਤੋਂ ਹੀ ਇਹ ਸਵਾਲ ਕੀਤਾ ਜਾ ਰਿਹਾ ਸੀ ਕਿ ਕੀ ਚਰਨਜੀਤ…
ਦੇਸ਼ ਦੀ ਵੰਡ ਦੇ ਅੱਧ ਦਹਾਕੇ ਹੋਣ ਨੂੰ ਹਨ ਅਤੇ ਸਮੇਂ ਸਮੇਂ ਕਈ ਦਰਦ ਭਰਪੂਰ ਕਹਾਣੀਆਂ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਹੁਣ ਅਜਿਹਾ ਹੀ ਇਕ ਮਾਮਲਾ ਪੂਰਨ ਸਿੰਘ ਦਾ ਸਾਹਮਣੇ ਆਇਆ ਹੈ ਜੋ ਵੰਡ ਵੇਲੇ 21 ਵਰ੍ਹਿਆਂ ਦਾ ਸੀ। ਉਹ ਪੂਰੇ 77 ਸਾਲ ਬਾਅਦ 98 ਸਾਲ ਦੀ ਉਮਰ ‘ਚ ਪਾਕਿਸਤਾਨ ਆਪਣੀ ਜੰਮਣ ਭੋਇੰ ਗਿਆ ਜਿਥੇ ਉਸ ਦਾ ਗਰਮਜੋਸ਼ੀ ਨਾਲ ਭਰਪੂਰ ਸਵਾਗਤ ਹੋਇਆ। ਪਟਿਆਲਾ ਦੇ ਪੂਰਨ ਸਿੰਘ 77 ਸਾਲਾਂ ਬਾਅਦ ਪਾਕਿਸਤਾਨ ਸਥਿਤ ਆਪਣੇ ਜੱਦੀ ਪਿੰਡ ਪਹੁੰਚਿਆ ਤਾਂ ਉਨ੍ਹਾਂ ਦੀਆਂ ਅੱਖਾਂ ‘ਚ ਖੁਸ਼ੀ ਦੇ ਹੰਝੂ ਆ ਗਏ। ਪਿੰਡ ਵਾਲਿਆਂ ਨੇ ਉਸ ਦਾ ਨਿੱਘਾ ਸੁਆਗਤ ਕੀਤਾ ਤੇ ਕਿਹਾ- ‘ਦੇਖੋ ਪਿੰਡ ਦਾ ਮੁੰਡਾ ਆਇਆ ਹੈ।’…
ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਵਿਧਾਇਕ ਅਮਿਤ ਰਤਨ ਕੋਟਫੱਤਾ ਅਤੇ ਉਸ ਦੇ ਪੀ.ਏ. ਰਸ਼ਿਮ ਗਰਗ ਖ਼ਿਲਾਫ਼ ਦਰਜ ਐੱਫ.ਆਈ.ਆਰ. ਸਬੰਧੀ ਵਿਜੀਲੈਂਸ ਬਿਊਰੋ ਨੇ ਅਦਾਲਤ ‘ਚ ਚਲਾਨ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਖ਼ਿਲਾਫ਼ 16 ਫਰਵਰੀ ਨੂੰ ਐੱਫ.ਆਈ.ਆਰ. ਨੰਬਰ ਇਕ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਬਠਿੰਡਾ ਰੇਂਜ ਦੇ ਵਿਜੀਲੈਂਸ ਪੁਲੀਸ ਥਾਣੇ ‘ਚ ਦਰਜ ਕੀਤੀ ਗਈ ਸੀ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ 16 ਫਰਵਰੀ 2023 ਨੂੰ ਬਠਿੰਡਾ ਰੇਂਜ ਵਿਜੀਲੈਂਸ ਟੀਮ ਵੱਲੋਂ ਬਠਿੰਡਾ ਦਿਹਾਤੀ ਦੇ ਵਿਧਾਇਕ ਦੇ ਉਕਤ ਨਿੱਜੀ ਸਹਾਇਕ ਨੂੰ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ…
ਪੰਜਾਬ ‘ਚ ਪਿਛਲੀ ਕਾਂਗਰਸ ਸਰਕਾਰ ਦੌਰਾਨ ਮੰਤਰੀ ਰਹੇ ਕਈ ਕਾਂਗਰਸੀ ਆਗੂ ਵਿਜੀਲੈਂਸ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ ਅਤੇ ਹੁਣ ਵਿਜੀਲੈਂਸ ਨੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਹਨ। ਸਿਹਤ ਮੰਤਰੀ ਰਹੇ ਸਿੱਧੂ ਨੂੰ ਵਿਜੀਲੈਂਸ ਵੱਲੋਂ 21 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਕਮਾਈ ਤੋਂ ਜ਼ਿਆਦਾ ਜਾਇਦਾਦ ਦੀ ਸ਼ਿਕਾਇਤ ‘ਤੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਸੰਪਤੀਆਂ ਦਾ ਬਿਓਰਾ ਜੁਟਾਇਆ ਗਿਆ ਹੈ। ਇਸ ਬਾਰੇ ਸਾਬਕਾ ਮੰਤਰੀ ਬਲਬੀਰ ਸਿੰਘ…
‘ਆਪ’ ਸਰਕਾਰ ‘ਤੇ ਅੰਦਰ ਹੀ ਪੰਜਾਬ ‘ਚ ਪੂਰੀ ਤਰ੍ਹਾਂ ਫਲਾਪ ਹੋਣ ਦਾ ਦੋਸ਼ ਲਾਉਂਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਭਗਵੰਤ ਮਾਨ ਸਰਕਾਰ ਦੀ ਕਾਰਜਸ਼ੈਲੀ ‘ਤੇ ਹੋਰ ਵੀ ਕਈ ਸਵਾਲ ਚੁੱਕੇ ਹਨ। ਜਲੰਧਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਬਦਲਾਅ ਦੇ ਵਾਅਦੇ ਨੂੰ ਦੇਖਦੇ ਹੋਏ ‘ਆਪ’ ਭਾਰੀ ਬਹੁਮਤ ਦੇ ਕੇ ਸੂਬੇ ਦੀ ਸੱਤਾ ‘ਤੇ ਕਾਬਜ਼ ਕੀਤਾ ਸੀ ਤਾਂ ਜੋ ਇਹ ਸੂਬੇ ‘ਚ ਨਵੀਂ ਸੋਚ ਤੇ ਨਵੀਂ ਤਬਦੀਲੀ ਲਿਆਉਣਗੇ ਪਰ ਇਕ ਸਾਲ ਦੇ ਕਾਰਜਕਾਲ ‘ਚ ਹੀ ਸਰਕਾਰ ਪੂਰੀ ਤਰ੍ਹਾਂ ਫਲਾਪ ਹੋ ਗਈ ਹੈ ਕਿਉਂਕਿ ਅੱਜ ਤੱਕ ਨਾ ਤਾਂ ਕੋਈ ਵਾਅਦਾ ਪੂਰਾ ਹੋਇਆ ਹੈ ਤੇ…
ਮਹਾਨ ਕ੍ਰਿਕਟਰਾਂ ‘ਚ ਸ਼ੁਮਾਰ ਸਚਿਨ ਤੇਂਦੁਲਲਕਰ ਦੇ ਪੁੱਤ ਅਰਜੁਨ ਤੇਂਦੁਲਕਰ ਦੀ ਆਈ.ਪੀ.ਐੱਲ. 2023 ਦੇ 25ਵੇਂ ਮੈਚ ‘ਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਆਖ਼ਰੀ ਓਵਰ ‘ਚ 14 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਮੁੰਬਈ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਸਾਹਮਣੇ 5 ਵਿਕਟਾਂ ਗੁਆ ਕੇ 193 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ‘ਚ ਹੈਦਰਾਬਾਦ ਦੀ ਟੀਮ 178 ਦੌੜਾਂ ‘ਤੇ ਆਊਟ ਹੋ ਗਈ। ਹੈਦਰਾਬਾਦ ਨੂੰ ਆਖ਼ਰੀ ਓਵਰ ‘ਚ 20 ਦੌੜਾਂ ਦੀ ਲੋੜ ਸੀ ਪਰ ਅਰਜੁਨ ਨੇ ਇਕ ਗੇਂਦ ਬਾਕੀ ਰਹਿੰਦਿਆਂ 5 ਦੌੜਾਂ ਦੇ ਕੇ 1 ਵਿਕਟ ਲੈ ਕੇ ਮੈਚ ਦਾ ਅੰਤ ਕਰ ਦਿੱਤਾ। ਅਰਜੁਨ ਨੇ 2.5 ਓਵਰਾਂ ‘ਚ 18 ਦੌੜਾਂ…
ਸਾਊਥ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਦੀ ਆਤਮਕਥਾ ਅਗਲੇ ਮਹੀਨੇ ਰਿਲੀਜ਼ ਹੋਵੇਗੀ ਜਿਸ ‘ਚ ਖੇਡ ਨੂੰ ਲੈ ਕੇ ਉਸ ਦੇ ਸੰਘਰਸ਼ ਅਤੇ ਖੇਡ ਪ੍ਰਤੀ ਪਿਆਰ ਅਤੇ ਇਸ ਤੋਂ ਬਾਹਰ ਦੇ ਉਸ ਦੇ ਸਫਰ ਦਾ ਜ਼ਿਕਰ ਹੋਵੇਗਾ। ‘ਪੈਨਗੁਇਨ ਰੈਂਡਮ ਹਾਊਸ ਇੰਡੀਆ’ ਦੀ ‘ਈਬਰੀ ਪ੍ਰੈਸ’ ਵੱਲੋਂ ਪ੍ਰਕਾਸ਼ਿਤ ਕੀਤੀ ਜਾਣ ਵਾਲੀ ਇਸ ਪੁਸਤਕ ਦਾ ਨਾਂ ‘ਫਾਫ ਥਰੂ ਫਾਇਰ’ ਹੈ। ਇਸ ‘ਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਕਪਤਾਨ ਕ੍ਰਿਕਟ ਦੇ ਨਾਲ-ਨਾਲ ਖੇਡ ਤੋਂ ਬਾਹਰ ਵੀ ਆਪਣੇ ਜੀਵਨ ਦੀ ਕਹਾਣੀ ਤੋਂ ਪਾਠਕਾਂ ਰੂਬਰੂ ਕਰਾਉਣਗੇ। ਕਿਤਾਬ ‘ਚ ਸਾਊਥ ਅਫਰੀਕਨ ਕ੍ਰਿਕਟ ਟੀਮ ਦੇ 38 ਸਾਲਾ ਸਾਬਕਾ ਕਪਤਾਨ ਨੇ ਮਹਿੰਦਰ…
ਇੰਡੀਆ ਦੇ ਨੰਬਰ-ਦੋ ਸ਼ਤਰੰਜ ਖਿਡਾਰੀ 16 ਸਾਲਾ ਗ੍ਰੈਂਡ ਮਾਸਟਰ ਡੀ. ਗੁਕੇਸ਼ ਮੇਨੋਰਕਾ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ‘ਚ ਆਪਣੇ ਖਿਤਾਬ ਨੂੰ ਬਚਾਉਣ ‘ਚ ਸਫਲ ਰਹੇ ਹਨ। ਆਖਰੀ ਰਾਊਂਡ ਤੋਂ ਬਾਅਦ 7 ਅੰਕਾਂ ‘ਤੇ ਉਸ ਨੂੰ ਬਰਾਬਰ ਟਾਈਬ੍ਰੇਕ ਅੰਕਾਂ ਦੇ ਕਾਰਨ ਹਮਵਤਨ ਗ੍ਰੈਂਡ ਮਾਸਟਰ ਪ੍ਰਣਵ ਵੀ. ਨਾਲ ਬਲਿਟਜ਼ ਟਾਈਬ੍ਰੇਕਰ ਖੇਡਣਾ ਪਿਆ, ਜਿਸ ‘ਚ ਗੁਕੇਸ਼ 1।5-0।5 ਨਾਲ ਜਿੱਤਣ ‘ਚ ਸਫਲ ਰਿਹਾ। ਪ੍ਰਣਵ ਨੂੰ ਉਪ ਜੇਤੂ ਦਾ ਸਥਾਨ ਮਿਲਿਆ। ਵੱਡੀ ਗੱਲ ਇਹ ਰਹੀ ਕਿ 2730 ਰੇਟਿੰਗ ਵਾਲਾ ਗੁਕੇਸ਼ ਪ੍ਰਤੀਯੋਗਿਤਾ ਤੋਂ ਬਾਅਦ 2 ਅੰਕਾਂ ਦਾ ਸੁਧਾਰ ਕਰਦੇ ਹੋਏ ਲਾਈਵ ਰੇਟਿੰਗ ‘ਚ 2732 ਅੰਕਾਂ ਨਾਲ 3 ਸਥਾਨਾਂ ਦਾ ਸੁਧਾਰ ਕਰਦੇ ਹੋਏ ਵਿਸ਼ਵ ਰੈਂਕਿੰਗ ‘ਚ 17ਵੇਂ ਸਥਾਨ ‘ਤੇ…