Author: editor
ਮਨੀਪੁਰ ਦੇ ਨੋਨੀ ਜ਼ਿਲ੍ਹੇ ’ਚ ਮਲਬੇ ’ਚੋਂ ਦੋ ਹੋਰ ਲਾਸ਼ਾਂ ਬਰਾਮਦ ਹੋਣ ਮਗਰੋਂ ਰੇਲਵੇ ਉਸਾਰੀ ਵਾਲੀ ਥਾਂ ’ਤੇ ਢਿੱਗਾਂ ਡਿੱਗਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਟੁਪੁਲ ਯਾਰਡ ਰੇਲਵੇ ਉਸਾਰੀ ਕੈਂਪ ’ਤੇ ਬੀਤੇ ਦਿਨ ਇਹ ਹਾਦਸਾ ਵਾਪਰਿਆ ਸੀ ਜਿਸ ਤੋਂ ਬਾਅਦ ਲਾਸ਼ਾਂ ਦਾ ਮਿਲਣਾ ਲਗਾਤਾਰ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ, ਅਸਾਮ ਰਾਈਫਲਜ਼, ਟੈਰੀਟੋਰੀਅਲ ਆਰਮੀ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਐੱਸ.ਡੀ.ਆਰ.ਐੱਫ. ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਹਾਲੇ ਵੀ ਦਰਜਨਾਂ ਵਿਅਕਤੀ ਲਾਪਤਾ ਹਨ। ਵੀਰਵਾਰ ਨੂੰ ਘਟਨਾ ਸਥਾਨ ਤੋਂ ਟੈਰੀਟੋਰੀਅਲ ਫੌਜ ਦੇ ਸੱਤ ਜਵਾਨਾਂ ਸਮੇਤ ਅੱਠ ਜਣਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਇਸ ਤੋਂ ਅਗਲੇ ਦਿਨ…
ਓਲੰਪਿਕ ਚੈਂਪੀਅਨ ਨੀਰਜ ਚੋਪਡ਼ਾ ਇਸ ਸਾਲ ਜੈਵਲਿਨ ਥਰੋਅ ’ਚ 90 ਮੀਟਰ ਦਾ ਰਿਕਾਰਡ ਤੋਡ਼ਨ ਪ੍ਰਤੀ ਆਸਵੰਦ ਹੈ ਪਰ ਉਹ ਵਰਲਡ ਚੈਂਪੀਅਨਸ਼ਿਪ ’ਚ ਜਾਣ ਬਾਰੇ ਨਹੀਂ ਸੋਚ ਰਿਹਾ। ਉਸ ਨੂੰ ਲੱਗਦਾ ਹੈ ਕਿ ਇਸ ਬਾਰੇ ਸੋਚਣ ਨਾਲ ਉਸ ’ਤੇ ਵਾਧੂ ਬੋਝ ਪਵੇਗਾ। 24 ਸਾਲਾ ਨੀਰਜ 90 ਮੀਟਰ ਤੱਕ ਪਹੁੰਚਣ ਤੋਂ ਕਾਫੀ ਨੇਡ਼ੇ ਹੈ। ਇਸ ਸੀਜ਼ਨ ’ਚ ਆਪਣੇ ਤਿੰਨ ਮੁਕਾਬਲਿਆਂ ’ਚ ਉਸ ਨੇ ਦੋ ਵਾਰ ਆਪਣੇ ਨਿੱਜੀ ਸਰਬੋਤਮ ਪ੍ਰਦਰਸ਼ਨ ’ਚ ਸੁਧਾਰ ਕੀਤਾ। ਪਿਛਲੇ ਮਹੀਨੇ ਉਸ ਨੇ ਪਾਵੋ ਨਰਮੀ ਖੇਡਾਂ ’ਚ 89.30 ਮੀਟਰ ਜੈਵਲਿਨ ਸੁੱਟਿਆ ਸੀ ਅਤੇ ਬੀਤੇ ਦਿਨ ਡਾਇਮੰਡ ਲੀਗ ਮੀਟ ’ਚ ਉਸ ਨੇ 89.94 ਮੀਟਰ ਦਾ ਰਿਕਾਰਡ ਬਣਾਇਆ, ਜੋ 90 ਮੀਟਰ…
ਸੁਪਰੀਮ ਕੋਰਟ ਨੇ ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀਆਂ ਕਰਨ ਵਾਲੀ ਮੁਅੱਤਲਸ਼ੁਦਾ ਭਾਜਪਾ ਆਗੂ ਨੂਪੁਰ ਸ਼ਰਮਾ ਦੀ ਝਾਡ਼-ਝੰਬ ਕਰਦਿਆਂ ਕਿਹਾ ਕਿ ਉਸ ਦੀ ‘ਬੇਲਗਾਮ ਜ਼ੁਬਾਨ’ ਨੇ ‘ਪੂਰੇ ਦੇਸ਼ ਨੂੰ ਅੱਗ ’ਚ ਧੱਕ ਦਿੱਤਾ ਹੈ।’ ਸੁਪਰੀਮ ਕੋਰਟ ਨੇ ਕਿਹਾ ਕਿ ‘ਦੇਸ਼ ’ਚ ਜੋ ਕੁਝ ਹੋ ਰਿਹੈ, ਉਸ ਲਈ ਸਿਰਫ਼ ਤੇ ਸਿਰਫ਼ ਉਹੀ ਜ਼ਿੰਮੇਵਾਰ ਹੈ।’ ਸੁਪਰੀਮ ਕੋਰਟ ਨੇ ਇਨ੍ਹਾਂ ਵਿਵਾਦਿਤ ਟਿੱਪਣੀਆਂ ਲਈ ਉਸ ਖ਼ਿਲਾਫ਼ ਵੱਖ ਵੱਖ ਰਾਜਾਂ ’ਚ ਦਰਜ ਐੱਫ.ਆਈ.ਆਰਜ਼ ਨੂੰ ਇਕੱਠਿਆਂ ਕਰਨ ਦੀ ਸ਼ਰਮਾ ਦੀ ਅਰਜ਼ੀ ’ਤੇ ਸੁਣਵਾਈ ਤੋਂ ਨਾਂਹ ਕਰ ਦਿੱਤੀ। ਬੈਂਚ ਨੇ ਹਾਲਾਂਕਿ ਸ਼ਰਮਾ ਨੂੰ ਪਟੀਸ਼ਨ ਵਾਪਸ ਲੈਣ ਦੀ ਖੁੱਲ੍ਹ ਦੇ ਦਿੱਤੀ। ਬੈਂਚ ਨੇ ਕਿਹਾ ਕਿ ਨੂਪੁਰ ਵੱਲੋਂ ਕੀਤੀਆਂ ਟਿੱਪਣੀਆਂ…
ਸੂਡਾਨ ਦੀ ਰਾਜਧਾਨੀ ਖਾਰਤੂਮ ’ਚ ਸੱਤਾਧਾਰੀ ਫੌਜ ਵਿਰੁੱਧ ਪ੍ਰਦਰਸ਼ਨ ’ਚ 9 ਲੋਕਾਂ ਦੇ ਮਾਰੇ ਜਾਣ ਦੇ ਇਕ ਦਿਨ ਬਾਅਦ ਵੱਡੀ ਗਿਣਤੀ ’ਚ ਲੋਕਾਂ ਨੇ ਸਡ਼ਕਾਂ ’ਤੇ ਪ੍ਰਦਰਸ਼ਨ ਕੀਤਾ। ਅਮਰੀਕਾ ਅਤੇ ਹੋਰ ਦੇਸ਼ਾਂ ਨੇ ਪੂਰਬੀ ਅਫਰੀਕਾ ਦੇ ਇਸ ਦੇਸ਼ ’ਚ ਹਿੰਸਾ ਦੀ ਨਿੰਦਾ ਕੀਤੀ ਹੈ ਜਿਥੇ ਪਿਛਲੇ ਸਾਲ 25 ਅਕਤੂਬਰ ਨੂੰ ਹੋਏ ਤਖ਼ਤਾਪਲਟ ਤੋਂ ਬਾਅਦ ਤੋਂ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਵੀਰਵਾਰ ਦੀ ਰੈਲੀ ਕਈ ਮਹੀਨਿਆਂ ’ਚ ਹੋਈ ਸਭ ਤੋਂ ਵੱਡੀ ਰੈਲੀ ਸੀ। ਸੂਡਾਨ ’ਚ ਫੌਜੀ ਸ਼ਾਸਨ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਜ਼ਬਰਦਸਤ ਕਾਰਵਾਈ ਕੀਤੀ ਹੈ ਜਿਸ ’ਚ ਹੁਣ ਤੱਕ 18 ਬੱਚਿਆਂ ਸਮੇਤ 113 ਲੋਕਾਂ ਦੀ ਮੌਤ ਹੋ ਚੁੱਕੀ…
ਰੂਸ ਵੱਲੋਂ ਯੂਕਰੇਨ ਦੇ ਸ਼ਹਿਰ ਓਡੇਸਾ ਨੇਡ਼ਲੇ ਇਲਾਕੇ ’ਚ ਰਿਹਾਇਸ਼ੀ ਇਮਾਰਤਾਂ ’ਤੇ ਕੀਤੇ ਗਏ ਮਿਜ਼ਾਈਲ ਹਮਲੇ ’ਚ ਘੱਟ ਤੋਂ ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਮਲਾ ਰੂਸ ਦੀਆਂ ਫੌਜਾਂ ਦੇ ਕਾਲਾ ਸਾਗਰ ਟਾਪੂ ਤੋਂ ਹਟਣ ਮਗਰੋਂ ਕੀਤਾ ਗਿਆ ਹੈ। ਹਮਲੇ ਦੀ ਵੀਡੀਓ ’ਚ ਓਡੇਸਾ ਦੇ ਦੱਖਣ-ਪੱਛਣ ’ਚ ਕਰੀਬ 50 ਕਿਲੋਮੀਟਰ ਦੂਰ ਸਥਿਤ ਛੋਟੇ ਜਿਹੇ ਸ਼ਹਿਰ ਸੇਰਬਿਵਕਾ ’ਚ ਇਮਾਰਤਾਂ ਦਾ ਮਲਬਾ ਦੇਖਿਆ ਗਿਆ। ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਅਨੁਸਾਰ ਰੂਸ ਵੱਲੋਂ ਦਾਗੀਆਂ ਗਈਆਂ ਤਿੰਨ ਐਕਸ-22 ਮਿਜ਼ਾਈਲਾਂ ਇਕ ਇਮਾਰਤ ਅਤੇ ਦੋ ਕੈਂਪਾਂ ’ਤੇ ਡਿੱਗੀਆਂ। ਰਾਸ਼ਟਰਪਤੀ ਜ਼ੇਲੈਂਸਕੀ ਦੇ ਚੀਫ ਆਫ ਸਟਾਫ ਆਂਦਰੇ ਯਰਮਾਕ ਨੇ ਕਿਹਾ, ‘ਇਕ ਅੱਤਵਾਦੀ ਦੇਸ਼ ਸਾਡੇ ਲੋਕਾਂ ਦੀ ਹੱਤਿਆ…
ਪੰਜਾਬ ਸਰਕਾਰ ਵੱਲੋਂ ਸਾਲ 2022-23 ਲਈ ਜਾਰੀ ਕੀਤੀ ਗਈ ਨਵੀਂ ਐਕਸਾਈਜ਼ ਪਾਲਿਸੀ ਇਕ ਹਫ਼ਤੇ ਬਾਅਦ ਹੀ ਹਾਈ ਕੋਰਟ ਦੇ ਸਕੈਨਰ ਹੇਠ ਆ ਗਈ ਹੈ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ। ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਖ਼ਿਲਾਫ਼ ਆਕਾਸ਼ ਐਂਟਰਪ੍ਰਾਈਜ਼ਿਜ਼ ਤੇ ਹੋਰਨਾਂ ਨੇ ਪਟੀਸ਼ਨ ਦਾਇਰ ਕੀਤੀ ਹੈ। ਜਸਟਿਸ ਮਹਾਬੀਰ ਸਿੰਘ ਸਿੰਧੂ ਅਤੇ ਵਿਕਾਸ ਸੂਰੀ ਨੇ ਸਪੱਸ਼ਟ ਕੀਤਾ ਕਿ ਆਬਕਾਰੀ ਨੀਤੀ ਦੀਆਂ ਸਾਰੀਆਂ ਅਲਾਟਮੈਂਟਾਂ ਇਸ ਖ਼ਿਲਾਫ਼ ਦਾਇਰ ਰਿਟ ਪਟੀਸ਼ਨ ’ਤੇ ਹੋਣ ਵਾਲੇ ਫ਼ੈਸਲੇ ’ਤੇ ਨਿਰਭਰ ਕਰਨਗੀਆਂ। ਪਟੀਸ਼ਨਰਾਂ ਨੇ ਇਸ ਨੀਤੀ ਨੂੰ ਪੱਖਪਾਤੀ ਤੇ ਬੇਇਨਸਾਫ਼ੀ ਭਰੀ ਦਸਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ…
ਅਮਰੀਕਾ ਦੇ ਦੱਖਣੀ-ਪੱਛਮੀ ਟੈਕਸਾਸ ਦੇ ਸੈਨ ਐਂਟੋਨੀਓ ’ਚ ਇਕ ਟ੍ਰੇਲਰ ’ਚ ਗਰਮੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਵੱਧ ਕੇ 51 ਹੋ ਗਈ ਹੈ। ਮੈਕਸੀਕੋ ਅਤੇ ਮੱਧ ਅਮਰੀਕਾ ’ਚ ਰਹਿਣ ਵਾਲੇ ਪਰਵਾਸੀਆਂ ਦੇ ਪਰਿਵਾਰ ਲਗਾਤਾਰ ਆਪਣੇ ਅਜ਼ੀਜ਼ਾਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਕਸੀਕੋ ਤੋਂ ਸਰਹੱਦ ਪਾਰ ਤਸਕਰੀ ਕਰਕੇ ਲਿਆਂਦੇ ਗਏ ਪਰਵਾਸੀਆਂ ਦੀ ਮੌਤ ਦੀ ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਘਟਨਾ ਹੈ। ਸੈਨ ਐਂਟੋਨੀਓ ਦੇ ਮੇਅਰ ਰੌਨ ਨਿਰੇਨਬਰਗ ਨੇ ਕਿਹਾ, ‘ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਘਟਨਾ ਹੈ। ਇਹ ਬਹੁਤ ਦੁੱਖ ਦੀ ਗੱਲ ਹੈ, ਇਸ ਨੂੰ ਰੋਕਿਆ ਜਾ ਸਕਦਾ ਸੀ।’ ਅਮਰੀਕਾ ਦੇ ਰਾਸ਼ਟਰਪਤੀ…
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਸਿੰਘ ਨੇ ਆਪਣੀ ਚੁੱਪੀ ਤੋਡ਼ਦੇ ਹੋਏ ਜਾਂਚ ’ਚ ਸ਼ਾਮਲ ਹੋਣ ਦੀ ਗੱਲ ਕਹੀ ਹੈ, ਬਸ਼ਰਤੇ ਪੰਜਾਬ ਪੁਲੀਸ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਏ। ਇਸ ਨਾਲ ਮੁਹਾਲੀ ਦੇ ਸੈਕਟਰ-70 ਦੀ ਮਾਰਕੀਟ ’ਚ ਕਰੀਬ ਦਸ ਮਹੀਨੇ ਪਹਿਲਾਂ ਐੱਸ.ਓ.ਆਈ. ਦੇ ਸਾਬਕਾ ਪ੍ਰਧਾਨ ਅਤੇ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਮਿੱਡੂਖੇਡ਼ਾ ਦੇ ਕਤਲ ਮਾਮਲੇ ਦੀ ਫਾਈਲ ਮੁਡ਼ ਖੁੱਲ੍ਹ ਸਕਦੀ ਹੈ। ਸ਼ਗਨਪ੍ਰੀਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਬੈਠੇ ਗੋਲਡੀ ਬਰਾਡ਼ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਇਸ ਸਬੰਧੀ ਸ਼ਗਨਪ੍ਰੀਤ ਨੇ ਹਾਈ ਕੋਰਟ ’ਚ ਅਰਜ਼ੀ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਨਾਲ ਹੀ ਮੂਸੇਵਾਲਾ…
ਪੱਛਮੀ ਕੋਲੰਬੀਆ ਦੇ ਸ਼ਹਿਰ ਤੋਲੁਆ ਦੀ ਇਕ ਜੇਲ੍ਹ ’ਚ ਅੱਗ ਲੱਗ ਗਈ ਜਿਸ ’ਚ 51 ਕੈਦੀਆਂ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹੋ ਗਏ। ਜ਼ਖਮੀਆਂ ’ਚ ਗਾਰਡ ਵੀ ਸ਼ਾਮਲ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਕੈਦੀਆਂ ਨੇ ਹੰਗਾਮਾ ਕਰਕੇ ਗੱਦਿਆਂ ਨੂੰ ਅੱਗ ਲਗਾ ਦਿੱਤੀ। ਰਿਪੋਰਟ ਅਨੁਸਾਰ ਮੰਗਲਵਾਰ ਸਵੇਰੇ ਭੀਡ਼-ਭਡ਼ੱਕੇ ਵਾਲੀ ਕੋਲੰਬੀਆ ਦੀ ਜੇਲ੍ਹ ਦੇ ਅੰਦਰ ਅੱਗ ਲੱਗ ਗਈ। ਕੋਲੰਬੀਆ ਦੇ ਨਿਆਂ ਮੰਤਰੀ ਵਿਲਸਨ ਰੂਈਜ਼ ਨੇ ਇਕ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ ਦੋ ਵਜੇ ਦੇ ਕਰੀਬ ਕੈਦੀਆਂ ਵਿਚਾਲੇ ਝਗਡ਼ਾ ਸ਼ੁਰੂ ਹੋ ਗਿਆ। ਝਗਡ਼ੇ ਦੌਰਾਨ ਇਕ ਕੈਦੀ ਨੇ ਗੱਦੇ ਨੂੰ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਅੱਗ…
ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੋਦੀ ਹਕੂਮਤ ਵੱਲੋਂ ਨੌਜਵਾਨਾਂ ਦੀ ਫੌਜ ’ਚ ਠੇਕਾ ਭਰਤੀ ਵਾਲੀ ਲਿਆਂਦੀ ‘ਅਗਨੀਪਥ’ ਯੋਜਨਾ ਖ਼ਿਲਾਫ਼ ਵਿਧਾਨ ਸਭਾ ’ਚ ਮਤਾ ਲਿਆਵੇਗੀ। ਇਹ ਐਲਾਨ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕੀਤਾ। ਪੰਜਾਬ ਵਿਧਾਨ ਸਭਾ ਦੇ ਸਿਫ਼ਰ ਕਾਲ ਦੌਰਾਨ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਖ਼ਿਲਾਫ਼ ਗੂੰਜ ਪਈ। ਸੱਤਾਧਾਰੀ ਅਤੇ ਵਿਰੋਧੀ ਧਿਰ ਅਗਨੀਪਥ ਖ਼ਿਲਾਫ਼ ਡਟੀਆਂ ਜਦੋਂ ਕਿ ਭਾਜਪਾ ਵਿਧਾਇਕ ਨੇ ਇਸ ਯੋਜਨਾ ਦੀ ਹਮਾਇਤ ਕੀਤੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅਗਨੀਪਥ ਖ਼ਿਲਾਫ਼ ਇਕ ਸਾਂਝਾ ਮਤਾ ਲਿਆਉਣ ਦੀ ਮੰਗ ਕੀਤੀ ਕਿਉਂਕਿ ਇਹ ਯੋਜਨਾ ਪੁਰਾਣੇ ਫੌਜੀ ਰਜਮੈਂਟ ਢਾਂਚੇ ਨੂੰ ਢਾਹ ਲਾਉਣ ਵਾਲੀ ਹੈ। ਉਨ੍ਹਾਂ ਕਿਹਾ…