Author: editor
ਦੀਪਕ ਹੁੱਡਾ ਦੇ ਸ਼ਾਨਦਾਰ ਸੈਂਕਡ਼ ਤੇ ਸੰਜੂ ਸੈਮਸਨ ਦੇ ਤੂਫਾਨੀ ਅਰਧ ਸੈਂਕਡ਼ੇ ਦੇ ਦਮ ’ਤੇ ਇੰਡੀਆ ਨੇ ਆਇਰਲੈਂਡ ਨੂੰ ਦੂਜੇ ਟੀ-20 ਮੁਕਾਬਲੇ ’ਚ 4 ਦੌਡ਼ਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤ ਲਈ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ’ਤੇ 225 ਦੌਡ਼ਾਂ ਦਾ ਵੱਡਾ ਸਕੋਰ ਬਣਾਇਆ ਸੀ। ਦੀਪਕ ਹੁੱਡਾ ਨੇ 104 ਦੌਡ਼ਾਂ ਦੀ ਪਾਰੀ ਖੇਡੀ ਜਦਕਿ ਸੰਜੂ ਸੈਮਸਨ ਨੇ 77 ਦੌਡ਼ਾਂ ਦਾ ਯੋਗਦਾਨ ਦਿੱਤਾ। ਹੁੱਡਾ ਨੇ ਆਪਣੀ ਪਾਰੀ ’ਚ 57 ਗੇਂਦਾਂ ਦਾ ਸਾਹਮਣਾ ਕੀਤਾ ਤੇ 9 ਚੌਕੇ 6 ਛੱਕੇ ਲਾਏ। ਉਥੇ ਹੀ ਸੈਮਸਨ ਨੇ 42 ਗੇਂਦਾਂ ਖੇਡੀਆਂ ਤੇ 9 ਚੌਕੇ ਤੇ 4 ਛੱਕੇ ਲਾਏ। ਮੇਜ਼ਬਾਨ…
ਮੁੰਬਈ ਦੇ ਕੁਰਲਾ ਇਲਾਕੇ ’ਚ ਬੀਤੀ ਦੇਰ ਰਾਤ ਚਾਰ ਮੰਜ਼ਲਾ ਇਮਾਰਤ ਢਹਿਣ ਕਾਰਨ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ। ਬ੍ਰਿਹਨਮੁੰਬਈ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਾਇਕ ਨਗਰ ਸੁਸਾਇਟੀ ’ਚ ਸਥਿਤ ਇਸ ਇਮਾਰਤ ਦਾ ਇਕ ਹਿੱਸਾ ਢਹਿ ਗਿਆ ਜਦਕਿ ਦੂਜਾ ਹਿੱਸਾ ਖਾਲੀ ਕਰਵਾ ਲਿਆ ਗਿਆ ਹੈ। ਇਕ ਸੀਨੀਅਰ ਅਧਿਕਾਰੀ ਅਨੁਸਾਰ ਇਸ ਰਿਹਾਇਸ਼ੀ ਇਮਾਰਤ ’ਚ ਰਹਿ ਰਹੇ ਲੋਕਾਂ ਨੂੰ ਕਈ ਵਾਰ ਇਸ ਦੀ ਖ਼ਸਤਾ ਹਾਲਤ ਬਾਰੇ ਚਿਤਾਵਨੀ ਦਿੱਤੀ ਗਈ ਸੀ ਪਰ ਫਿਰ ਵੀ ਉਹ ਇਥੇ ਰਹਿੰਦੇ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ?ਅਤੇ…
ਰਾਜਸਥਾਨ ਦੇ ਉਦੈਪੁਰ ’ਚ ਦੋ ਵਿਅਕਤੀ ਵੱਲੋਂ ਇਕ ਦਰਜੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਨਾਲ ਸਥਿਤੀ ਬੇਹੱਦ ਤਣਾਅ ਵਾਲੀ ਬਣੀ ਹੋਈ ਹੈ। ਇਸ ਮਾਮਲੇ ਦੀ ਜਾਂਚ ਹੁਣ ਐੱਨ.ਆਈ.ਏ. ਕਰ ਰਹੀ ਹੈ ਜਦਕਿ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਉਦੈਪੁਰ ’ਚ ਕਰਫਿਊ ਲਾਇਆ ਗਿਆ ਹੈ ਅਤੇ ਰਾਜਸਥਾਨ ਦੇ 33 ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਉਦੈਪੁਰ ਦੇ ਭੀਡ਼-ਭਡ਼ੱਕੇ ਵਾਲੇ ਇਲਾਕੇ ’ਚ ਦਿਨ-ਦਿਹਾਡ਼ੇ ਇਕ ਦਰਜੀ ਦਾ ਕਤਲ ਕੀਤੇ ਜਾਣ ਮਗਰੋਂ ਦੋ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਰਾਜਸਥਾਨ ਦੇ ਇਸ ਸ਼ਹਿਰ ’ਚ…
ਅਮਰੀਕਾ ਦੇ ਦੱਖਣੀ ਟੈਕਸਾਸ ’ਚ ਇਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਸੇਨ ਐਂਟੋਨੀਓ ’ਚ ਇਕ ਟ੍ਰੇਲਰ-ਟਰੱਕ ’ਚੋਂ 46 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਸਾਰੇ ਲੋਕ ਪਰਵਾਸੀ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ’ਚ ਸਵਾਰ 16 ਹੋਰ ਲੋਕਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਜਡ਼ਾਂ ਪੈ ਗਈਆਂ। ਫਾਇਰ ਚੀਫ ਚਾਰਲਸ ਹੂਡ ਨੇ ਕਿਹਾ ਕਿ ਗਰਮੀ ਕਾਰਨ ਸਥਿਤੀ ਵਿਗਡ਼ ਗਈ ਹੈ। 12 ਬਾਲਗਾਂ ਤੇ ਚਾਰ ਬੱਚਿਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਰੀਰ ਗਰਮੀ ਨਾਲ ਸਡ਼ ਰਹੇ ਸਨ ਤੇ ਪਾਣੀ ਦੀ ਕਮੀ ਹੋ ਗਈ ਸੀ। ਟਰੱਕ ’ਚ…
ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਤਿਹਾਡ਼ ਜੇਲ੍ਹ ਤੋਂ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੰਗਲਵਾਰ ਨੂੰ ਅੰਮ੍ਰਿਤਸਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਡਿਊਟੀ ਮੈਜਿਸਟ੍ਰੇਟ ਸਪਿੰਦਰ ਸਿੰਘ ਨੇ ਬਿਸ਼ਨੋਈ ਨੂੰ 8 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੂੰ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਲਿਜਾਇਆ ਜਾਵੇਗਾ ਜੋ ਕਿ ਪੰਜਾਬ ਦਾ ਇਕਲੌਤਾ ਇੰਟੈਰੋਗੇਸ਼ਨ ਸੈਂਟਰ ਹੈ ਜਿੱਥੇ ਖ਼ਤਰਨਾਕ ਅਪਰਾਧੀਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ। ਕੰਦੋਵਾਲੀਆ ਕਤਲ ਕੇਸ ’ਚ ਥਾਣਾ ਮਜੀਠਾ ਰੋਡ ਦੀ ਪੁਲੀਸ ਨੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ, ਬਿਸ਼ਨੋਈ ਤੇ ਇਕ ਦਰਜਨ ਸ਼ਾਰਪ ਸ਼ੂਟਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਲਾਰੈਂਸ ਦੀ ਅਦਾਲਤ ’ਚ ਪੇਸ਼ੀ ਤੋਂ…
ਜਾਰਡਨ ਦੇ ਅਕਾਬਾ ਬੰਦਰਗਾਹ ’ਤੇ ਇਕ ਕੰਟੇਨਰ ਤੋਂ ਜ਼ਹਿਰੀਲੀ ਕਲੋਰੀਨ ਗੈਸ ਲੀਕ ਹੋਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 251 ਹੋਰ ਜ਼ਖਮੀ ਹੋ ਗਏ। ਸਰਕਾਰੀ ਅਲ ਮਾਮਲਾਕਾ ਟੀ.ਵੀ. ਦੇ ਹਵਾਲੇ ਨਾਲ ਦੱਸਿਆ ਗਿਆ ਕਿ ਲੀਕੇਜ ’ਚ ਜ਼ਖਮੀ ਹੋਏ ਲੋਕਾਂ ਦੇ ਇਲਾਜ ਲਈ ਅਕਾਬਾ ’ਚ ਇਕ ਵੱਡਾ ਫੀਲਡ ਹਸਪਤਾਲ ਖੋਲ੍ਹਿਆ ਕਿਉਂਕਿ ਲਾਲ ਸਾਗਰ ਬੰਦਰਗਾਹ ਵਾਲੇ ਸ਼ਹਿਰ ਦੇ ਹਸਪਤਾਲ ਪੂਰੀ ਸਮਰੱਥਾ ’ਤੇ ਪਹੁੰਚ ਗਏ ਹਨ। ਅਕਾਬਾ ਸਿਹਤ ਵਿਭਾਗ ਦੇ ਨਿਰਦੇਸ਼ਕ ਜਮਾਲ ਓਬੇਦਾਤ ਨੇ ਕਿਹਾ ਕਿ ਜ਼ਖਮੀਆਂ ਦੀ ਹਾਲਤ ਦਰਮਿਆਨੀ ਤੋਂ ਗੰਭੀਰ ਹੈ। ਉਨ੍ਹਾਂ ਨੇ ਅਕਾਬਾ ਨਿਵਾਸੀਆਂ ਨੂੰ ਘਰਾਂ ’ਚ ਰਹਿਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜ਼ਹਿਰੀਲੀ ਗੈਸ ਲੀਕ ਹੋਣ…
ਮੁਹਾਲੀ ਦੇ ਐੱਸ.ਐੱਸ.ਪੀ. ਵਿਵੇਕ ਸ਼ੀਲ ਸੋਨੀ ਨੇ ਡੇਰਾਬੱਸੀ ਗੋਲੀ ਕਾਂਡ ਮਾਮਲੇ ’ਚ ਮੁਬਾਰਕਪੁਰ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਬਲਵਿੰਦਰ ਸਿੰਘ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ। ਇਸ ਮਗਰੋਂ ਵੱਖ-ਵੱਖ ਧਾਰਾਵਾਂ ਤਹਿਤ ਇਹ ਐੱਫ.ਆਈ.ਆਰ. ਦਰਜ ਕਰ ਲਈ ਗਈ। ਐੱਸ.ਐੱਸ.ਪੀ. ਨੇ ਮੌਕੇ ’ਤੇ ਮੌਜੂਦ ਤਿੰਨ ਹੋਰ ਪੁਲੀਸ ਮੁਲਾਜ਼ਮਾਂ ਨੂੰ ਸਜ਼ਾ ਦੇਣ ਲਈ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ 26 ਜੂਨ 2022 ਦੀ ਰਾਤ ਵਾਪਰੀ ਜਦੋਂ ਐੱਸ.ਆਈ. ਬਲਵਿੰਦਰ ਸਿੰਘ ਪੁਲੀਸ ਟੀਮ ਨਾਲ ਰੁਟੀਨ ਚੈਕਿੰਗ ਕਰ ਰਹੇ ਸਨ। ਉਨ੍ਹਾਂ ਦੀ ਕੁਝ ਵਿਅਕਤੀਆਂ ਨਾਲ ਬਹਿਸ ਹੋ ਗਈ। ਝਗਡ਼ੇ ਉਪਰੰਤ ਤੈਸ਼ ’ਚ ਆਏ ਥਾਣੇਦਾਰ ਨੇ ਇਕ ਔਰਤ ਦੇ ਥੱਪਡ਼ ਮਾਰ ਦਿੱਤਾ।…
ਅਮਰੀਕਾ ’ਚ ਇਕ ਸੰਘੀ ਗ੍ਰੈਂਡ ਜਿਊਰੀ ਨੇ ਨਿਊਯਾਰਕ ਦੇ ਇਕ ਵਿਅਕਤੀ ਨੂੰ ਇੰਡੀਆ ਤੋਂ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਨ ਅਤੇ ਮਨੀ ਲਾਂਡਰਿੰਗ ਦਾ ਦੋਸ਼ੀ ਠਹਿਰਾਇਆ ਹੈ। ਨਿਊਯਾਰਕ ਸਿਟੀ ਦੇ ਕੁਈਨਜ਼ ਦੇ ਰਹਿਣ ਵਾਲੇ ਏਜਿਲ ਸੇਜ਼ੀਅਨ ਕਮਲਦਾਸ ਨੂੰ ਇਸ ਮਾਮਲੇ ’ਚ 50 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਯੂ.ਐਸ. ਅਟਾਰਨੀ ਬ੍ਰਾਇਨ ਪੀਸ ਨੇ ਦੱਸਿਆ ਕਿ ਪ੍ਰਤੀਵਾਦੀ ਹੁਣ ਇਕ ਦੋਸ਼ੀ ਨਸ਼ਾ ਤਸਕਰ ਹੈ। ਉਸ ਨੇ ਇਨ੍ਹਾਂ ਨਸ਼ੀਲੇ ਪਦਾਰਥਾਂ ਤੋਂ ਲੱਗਣ ਵਾਲੇ ਨਸ਼ੇ ਦੀ ਲਤ ਅਤੇ ਇਨ੍ਹਾਂ ਦੀ ਦੁਰਵਰਤੋਂ ਕਾਰਨ ਹੋਣ ਵਾਲੇ ਨੁਕਸਾਨ ਦੀ ਪਰਵਾਹ ਕੀਤੇ ਬਿਨਾਂ ਨਸ਼ੀਲੇ ਪਦਾਰਥਾਂ ਦੀ ਕਾਲਾਬਾਜ਼ਾਰੀ ਕੀਤੀ ਅਤੇ ਇਸ ਤੋਂ ਪੈਸਾ ਕਮਾਇਆ। ਉਨ੍ਹਾਂ ਨੇ ਦੱਸਿਆ ਕਿ ਅੱਜ…
ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਪੁਸ਼ਟੀ ਕੀਤੀ ਕਿ ਦੇਸ਼ ’ਚ ਹੁਣ ਤੱਕ ਮੰਕੀਪਾਕਸ ਦੇ ਕੁੱਲ 235 ਕੇਸ ਦਰਜ ਕੀਤੇ ਗਏ ਹਨ। ਸਿਹਤ ਏਜੰਸੀ ਨੇ ਇਕ ਬਿਆਨ ’ਚ ਪੁਸ਼ਟੀ ਕੀਤੇ ਕੇਸਾਂ ਬਾਰੇ ਇਕ ਅਪਡੇਟ ਪ੍ਰਦਾਨ ਕਰਦੇ ਹੋਏ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਤੋਂ ਦੋ, ਅਲਬਰਟਾ ਤੋਂ ਚਾਰ, ਓਂਟਾਰੀਓ ਤੋਂ 45 ਅਤੇ ਕਿਊਬਿਕ ਤੋਂ 184 ਮਾਮਲੇ ਸਾਹਮਣੇ ਆਏ। ਬਿਆਨ ਅਨੁਸਾਰ ਰਾਸ਼ਟਰੀ ਮਾਈਕਰੋਬਾਇਓਲੋਜੀ ਲੈਬਾਰਟਰੀ ਸ਼ੱਕੀ ਮਾਮਲਿਆਂ ਲਈ ਮੰਕੀਪਾਕਸ ਦੇ ਨਿਦਾਨ ਦੀ ਪੁਸ਼ਟੀ ਕਰਨ ਲਈ ਟੈਸਟ ਕਰਵਾਉਣਾ ਜਾਰੀ ਰੱਖਦੀ ਹੈ, ਜਦੋਂ ਕਿ ਸੂਬਾਈ/ਖੇਤਰੀ ਜਨਤਕ ਸਿਹਤ ਅਤੇ ਸਿਹਤ ਸੰਭਾਲ ਪ੍ਰਣਾਲੀਆਂ ਕੇਸਾਂ ਦੀ ਜਾਂਚ ਅਤੇ ਪ੍ਰਕੋਪ ਪ੍ਰਬੰਧਨ ਕਰ ਰਹੀਆਂ ਹਨ। ਸਿਹਤ ਏਜੰਸੀ ਨੇ ਕਿਹਾ ਕਿ ਪ੍ਰਾਂਤਾਂ…
ਭਾਰਤੀ ਟੀਮ ਦਾ ਕਪਤਾਨ ਬਣਨ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਪਹਿਲੇ ਹੀ ਮੈਚ ’ਚ ਇਤਿਹਾਸ ਰਚਦੇ ਹੋਏ ਇਕ ਖ਼ਾਸ ਉਪਲਬਧੀ ਹਾਸਲ ਕੀਤੀ ਹੈ। ਉਹ ਟੀ-20 ਕ੍ਰਿਕਟ ’ਚ ਵਿਕਟ ਝਟਕਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਹਨ। ਟੀਮ ਇੰਡੀਆ ਦੀ ਕਮਾਨ ਸੰਭਾਲਣ ਤੋਂ ਬਾਅਦ ਹਾਰਦਿਕ ਨੇ ਅੱਠਵੀਂ ਗੇਂਦ ’ਚ ਹੀ ਵਿਕਟ ਹਾਸਲ ਕੀਤੀ ਤੇ ਇਹ ਖ਼ਾਸ ਉਪਲਬਧੀ ਆਪਣੇ ਨਾਂ ਕੀਤੀ। ਉਨ੍ਹਾਂ ਨੇ ਕਪਤਾਨ ਬਣ ਕੇ ਖੇਡਦੇ ਹੋਏ ਵਿਕਟ ਹਾਸਲ ਕੀਤੀ। ਮੈਚ ਦੀ ਪਹਿਲੀ ਪਾਰੀ ਦੇ ਦੂਜੇ ਓਵਰ ’ਚ ਖ਼ੁਦ ਹਾਰਦਿਕ ਗੇਂਦਬਾਜ਼ੀ ਕਰ ਰਹੇ ਸਨ ਤੇ ਓਵਰ ਦੀ ਦੂਜੀ ਗੇਂਦ ’ਚ ਹੀ ਉਨ੍ਹਾਂ ਨੇ ਪਾਲ ਸਟਰਲਿੰਗ ਨੂੰ ਆਊਟ ਕਰਕੇ ਇੰਡੀਆ ਨੂੰ ਦੂਜੀ ਸਫਲਤਾ ਦਿਵਾਈ।…