Author: editor
ਅਮਰੀਕਾ ਦੇ ਮੇਨੇ ਸੂਬੇ ‘ਚ ਇਕ ਹਾਈਵੇਅ ‘ਤੇ ਫਾਇਰਿੰਗ ‘ਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਤੋਂ ਕੁਝ ਘੰਟੇ ਬਾਅਦ ਇਥੇ ਇਕ ਘਰ ‘ਚ ਚਾਰ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ‘ਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਦੋਵਾਂ ਘਟਨਾਵਾਂ ਨੂੰ ਜੋੜਨ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ ਪੁਲੀਸ ਨੇ ਸ਼ੁਰੂਆਤ ‘ਚ ਅੰਤਰਰਾਜੀ ਹਾਈਵੇਅ ਦੇ ਇਕ ਹਿੱਸੇ ਨੂੰ ਬੰਦ ਕਰ ਦਿੱਤਾ ਅਤੇ ਨੇੜਲੇ ਵਸਨੀਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ। ਹਾਲਾਂਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਖਤਰੇ ਦਾ…
ਇਕ ਹਸਪਤਾਲ ਅਤੇ ਫੈਕਟਰੀ ‘ਚ ਅੱਗ ਲੱਗਣ ਦੀਆਂ ਵੱਖ-ਵੱਖ ਘਟਨਾਵਾਂ ‘ਚ 40 ਲੋਕਾਂ ਦੀ ਮੌਤ ਹੋ ਗਈ। ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਬੀਜਿੰਗ ਦੇ ਫੇਂਗਤਾਈ ਜ਼ਿਲ੍ਹੇ ਦੇ ਇਕ ਹਸਪਤਾਲ ਦੀ ਦਾਖ਼ਲਾ ਇਮਾਰਤ ‘ਚ ਦੁਪਹਿਰ 12:57 ਵਜੇ ਅੱਗ ਲੱਗ ਗਈ ਜਿਸ ‘ਚ 29 ਲੋਕਾਂ ਦੀ ਮੌਤ ਹੋ ਗਈ। ਦੁਪਹਿਰ ਕਰੀਬ 1.33 ਵਜੇ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਬਾਅਦ ਦੁਪਹਿਰ ਕਰੀਬ 3.30 ਵਜੇ ਬਚਾਅ ਕਾਰਜ ਸਮਾਪਤ ਹੋ ਗਿਆ। ਕੁੱਲ 71 ਮਰੀਜ਼ਾਂ ਨੂੰ ਹਸਪਤਾਲ ਤੋਂ ਬਾਹਰ ਕੱਢ ਕੇ ਹੋਰ ਥਾਵਾਂ ‘ਤੇ ਸ਼ਿਫਟ ਕੀਤਾ ਗਿਆ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ…
ਪੰਜਾਬੀਆਂ ਦੀ ਵਧੇਰੇ ਵਸੋਂ ਵਾਲੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਕੈਲੀਫੋਰਨੀਆ ਗੁਰਦਆਰਾ ਫਾਇਰਿੰਗ ਮਾਮਲੇ ‘ਚ ਪੁਲੀਸ ਨੇ 17 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਸਟਾਕਟਨ ਅਤੇ ਸੈਕਰਾਮੈਂਟੋ ਅਤੇ ਹੋਰ ਥਾਵਾਂ ਦੇ ਗੁਰਦੁਆਰਿਆਂ ‘ਚ ਗੋਲੀਬਾਰੀ ਦੀਆਂ ਘਟਨਾਵਾਂ ਸਬੰਧੀ ਇਨ੍ਹਾਂ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਏ.ਕੇ-47 ਰਾਈਫਲ, ਪਿਸਤੌਲਾਂ ਅਤੇ ਮਸ਼ੀਨਗੰਨਾਂ ਵਰਗੇ ਹਥਿਆਰ ਬਰਾਮਦ ਕੀਤੇ ਹਨ। ਇਹ ਗ੍ਰਿਫ਼ਤਾਰੀਆਂ 20 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਦੌਰਾਨ ਕੀਤੀਆਂ ਗਈਆਂ ਹਨ। ਵੱਡੀ ਕਾਰਵਾਈ ਦੌਰਾਨ 17 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ‘ਚ ਜ਼ਿਆਦਾਤਰ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਹਨ। ਗ੍ਰਿਫ਼ਤਾਰ ਕੀਤੇ ਦੋ ਵਿਅਕਤੀ ਮਾਫੀਆ ਦੇ ਮੈਂਬਰ ਹਨ ਅਤੇ ਇੰਡੀਆ ‘ਚ ਕਈ ਕਤਲ ਕੇਸਾਂ ‘ਚ…
ਪਰਬਤਾਰੋਹੀ ਬਲਜੀਤ ਕੌਰ ਦੇ ਪਹਿਲਾਂ ਲਾਪਤਾ ਹੋਣ ਅਤੇ ਬਾਅਦ ‘ਚ ਉਸ ਦੀ ਮੌਤ ਦੀ ਖ਼ਬਰ ਆ ਗਈ ਹੈ ਪਰ ਇਕ ਦਿਨ ਬਾਅਦ ਉਹ ਜ਼ਿੰਦਾ ਮਿਲ ਗਈ ਹੈ। ਰਿਕਾਰਡਧਾਰੀ ਭਾਰਤੀ ਮਹਿਲਾ ਪਰਬਤਾਰੋਹੀ ਬਲਜੀਤ ਕੌਰ ਦੀ ਮਾਊਂਟ ਅੰਨਪੂਰਨਾ ਦੇ ਕੈਂਪ ਚਾਰ ਨੇੜੇ ਸਿਖਰ ਸਥਾਨ ਤੋਂ ਉਤਰਦੇ ਸਮੇਂ ਲਾਪਤਾ ਹੋ ਗਈ ਸੀ। ਉਸ ਦੀ ਮੌਤ ਹੋਣ ਦੀਆਂ ਰਿਪੋਰਟਾਂ ਆਈਆਂ ਸਨ। ਇੰਡੀਆ ਦੇ ਰਾਜਸਥਾਨ ਦੇ ਕਿਸ਼ਨਗੜ੍ਹ ਦਾ ਰਹਿਣ ਵਾਲਾ ਇਕ ਹੋਰ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ (34) ਵੀ ਉਸੇ ਪਹਾੜ ‘ਚ ਕੈਂਪ ਤਿੰਨ ਤੋਂ ਉਤਰਦੇ ਸਮੇਂ 6,000 ਮੀਟਰ ਤੋਂ ਹੇਠਾਂ ਡਿੱਗਣ ਤੋਂ ਬਾਅਦ ਲਾਪਤਾ ਹੋ ਗਿਆ ਸੀ। ਉਸ ਦੀ ਹਾਲੇ ਭਾਲ ਜਾਰੀ ਹੈ। ਬਲਜੀਤ ਕੌਰ…
ਠੱਗੀਆਂ ਮਾਰਨ ਵਾਲੇ ਆਏ ਦਿਨ ਨਵੇਂ ਢੰਗ ਤਰੀਕੇ ਲੱਭ ਕੇ ਲੋਕਾਂ ਨੂੰ ਰਗੜਾ ਲਾਉਂਦੇ ਹਨ ਅਤੇ ਆਨਲਾਈਨ ਠੱਗੀਆਂ ‘ਚ ਕਾਫੀ ਵਾਧਾ ਹੋਇਆ ਹੈ। ਹੁਣ ਬ੍ਰਿਟੇਨ ਦੇ ਇਕ ਗੁਰਦੁਆਰਾ ਸਾਹਿਬ ਨੇ ਧੋਖਾਧੜੀ ਕਰਨ ਵਾਲੇ ਲੋਕਾਂ ਵੱਲੋਂ ਆਪਣਾ ਤਰੀਕਾ ਬਦਲਣ ਤੋਂ ਬਾਅਦ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਠੱਗੀ ਕਰਨ ਵਾਲਿਆਂ ਨੇ ਇੰਡੀਆ ‘ਚ ਲੋਕਾਂ ਤੋਂ ਪੈਸੇ ਲੈਣ ਦੇ ਇਰਾਦੇ ਨਾਲ ਨੌਕਰੀ ਅਤੇ ਵੀਜ਼ਾ ਦੇ ਝੂਠੇ ਵਾਅਦੇ ਕਰਕੇ ਭਾਰਤੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਕੈਂਟ ਆਨਲਾਈਨ ਦੀ ਰਿਪੋਰਟ ਅਨੁਸਾਰ ਗ੍ਰੇਵਸੈਂਡ ‘ਚ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ ਪੰਨਿਆਂ ‘ਤੇ ਉਦੋਂ…
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਸਮੇਤ ਕਈ ਮਾਮਲਿਆਂ ‘ਚ ਮੁਲਜ਼ਮ ਸਮਝੇ ਜਾਂਦੇ ਅਤੇ ਕਈ ਸਾਲਾਂ ਤੋਂ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਐੱਨ.ਆਈ.ਏ. ਦੀ ਟੀਮ ਅਚਨਚੇਤ ਦਿੱਲੀ ਲੈ ਗਈ ਹੈ। ਜਾਣਕਾਰੀ ਮੁਤਾਬਕ ਐੱਨ.ਆਈ.ਏ. ਟੀਮ ਕੇਂਦਰੀ ਜੇਲ੍ਹ ਬਠਿੰਡਾ ਪਹੁੰਚੀ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਲਾਰੈਂਸ ਬਿਸ਼ਨੋਈ ਨੂੰ ਇਕ ਮਾਮਲੇ ‘ਚ ਪੁੱਛਗਿੱਛ ਲਈ ਆਪਣੇ ਨਾਲ ਦਿੱਲੀ ਲੈ ਗਈ। ਬਿਸ਼ਨੋਈ ਖ਼ਿਲਾਫ਼ 2022 ‘ਚ ਦਿੱਲੀ ‘ਚ ਯੂ.ਏ.ਪੀ.ਏ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਮਾਮਲਿਆਂ ‘ਚ ਐੱਨ.ਆਈ.ਏ. ਵੱਲੋਂ ਪੁੱਛਗਿੱਛ ਕੀਤੀ ਜਾਣੀ ਹੈ। ਬਠਿੰਡਾ ਪੁਲੀਸ ਵੱਲੋਂ ਭਾਰੀ ਸੁਰੱਖਿਆ ਵਿਚਕਾਰ ਲਾਰੈਂਸ ਨੂੰ ਬਠਿੰਡਾ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਐੱਨ.ਆਈ.ਏ.…
ਬੌਰਨ ਕੈਲੀਫੋਰਨੀਆ ਦੇ ਪਾਇਲਟ ਟਰੱਕ ਸਟਾਪ ਤੋਂ ਦਿਨ ਦਿਹਾੜੇ ਗੰਨ ਪੁਆਇੰਟ ‘ਤੇ ਟਰੱਕ ਖੋਹਣ ਵਾਲਾ ਪੁਲੀਸ ਨੇ ਕਾਬੂ ਕਰ ਲਿਆ ਹੈ। ਇਹ ਟਰੱਕ ਕਲੀਵੀਲੈਂਡ ਓਹਾਇਓ ਦੀ ਜਸ ਟਰੱਕਿੰਗ ਦੇ ਡਰਾਈਵਰ ਤੋਂ ਖੋਹਿਆ ਗਿਆ ਸੀ। ਮਾਲਕ ਡਰਾਈਵਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਫਰਿਜ਼ਨੋ ਏਰੀਏ ‘ਚੋਂ ਟਰੱਕ ਲੋਡ ਕਰਕੇ ਓਹਾਇਓ ਵੱਲ ਜਾ ਰਿਹਾ ਸੀ ਕਿ ਬੌਰਨ ਟਾਊਨ ਦੇ ਪਾਈਲਟ ਟਰੱਕ ਸਟਾਪ ‘ਤੇ ਤੇਲ ਪਾਉਣ ਲਈ ਰੁਕਿਆ। ਉਥੇ ਇਕ ਮੈਕਸੀਕਨ ਮੂਲ ਦੇ ਬੰਦੇ ਨੇ ਉਸ ਤੋਂ ਰਾਈਡ ਮੰਗੀ ਤਾਂ ਉਸ ਨੇ ਆਪਣੀ ਸੇਫ਼ਟੀ ਲਈ ਟੀਮ ਡਰਾਈਵਰ ਦਾ ਬਹਾਨਾ ਲਾ ਕੇ ਉਸ ਨੂੰ ਮਨਾ ਕਰ ਦਿੱਤਾ। ਜਦੋਂ ਉਹ ਤੇਲ ਭਰਾ ਰਿਹਾ ਸੀ ਅਤੇ…
ਡੈਨਮਾਰਕ ਦੇ ਹੋਲਗਰ ਰੂਨੇ ਨੂੰ ਹਰਾ ਕੇ ਰੂਸ ਦੇ ਆਂਦਰੇ ਰੁਬਲੇਵ ਨੇ ਮੋਂਟੇ ਕਾਰਲੋ ਮਾਸਟਰਜ਼ ਦੇ ਫਾਈਨਲ ‘ਚ ਆਪਣੇ ਕਰੀਅਰ ਦਾ ਪਹਿਲਾ ਮਾਸਟਰਜ਼ 1000 ਖਿਤਾਬ ਜਿੱਤ ਲਿਆ ਹੈ। ਪੰਜਵਾਂ ਦਰਜਾ ਪ੍ਰਾਪਤ ਰੂਬਲੇਵ ਨੇ ਇਕ ਘੰਟਾ 34 ਮਿੰਟ ਤੱਕ ਚੱਲੇ ਮੈਚ ‘ਚ ਰੂਏਨ ਨੂੰ 5-7, 6-2, 7-5 ਨਾਲ ਹਰਾਇਆ। ਰੂਬਲੇਵ ਨਿਰਣਾਇਕ ਸੈੱਟ ‘ਚ ਵੀ 1-4 ਨਾਲ ਪਿੱਛੇ ਸੀ, ਪਰ ਉਸ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਲਈ ਵਾਪਸੀ ਕੀਤੀ। ਇਸ ਜਿੱਤ ਤੋਂ ਬਾਅਦ ਰੁਬਲੇਵ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਕੀ ਕਹਿਣਾ ਹੈ। 1-4, 0/30 ਤੋਂ ਪਿੱਛੇ ਚਲ ਰਿਹਾ ਸੀ, ਬਰੇਕ ਪੁਆਇੰਟ ਬਚਾਉਂਦੇ ਹੋਏ, ਇਹ ਸੋਚ ਰਿਹਾ…
ਤਿੰਨ ਤੋਂ ਬਾਰਾਂ ਅਗਸਤ ਤੱਕ ਚੇਨਈ ‘ਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦੀ ਪਹਿਲੀ ਵਾਰ ਇੰਡੀਆ ਮੇਜ਼ਬਾਨੀ ਕਰੇਗਾ। ਤਿੰਨ ਵਾਰ ਦੇ ਚੈਂਪੀਅਨ ਪਾਕਿਸਤਾਨ ਤੋਂ ਇਲਾਵਾ ਚੀਨ ਨੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ‘ਚ ਖੇਡੇ ਜਾਣ ਵਾਲੇ ਟੂਰਨਾਮੈਂਟ ‘ਚ ਹਿੱਸਾ ਲੈਣ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਹੈ। ਤਾਮਿਲਨਾਡੂ ਦੇ ਖੇਡ ਮੰਤਰੀ ਉਦੈਨਿਧੀ ਸਟਾਲਿਨ ਨੇ ਕਿਹਾ ਕਿ ਦੱਖਣੀ ਮਹਾਨਗਰ ‘ਚ ਟੂਰਨਾਮੈਂਟ ਦੀ ਮੇਜ਼ਬਾਨੀ ਇਸ ਖੇਤਰ ‘ਚ ਖੇਡ ਨੂੰ ਮੁੜ ਸੁਰਜੀਤ ਕਰਨ ‘ਚ ਮਦਦ ਕਰੇਗੀ। ਉਨ੍ਹਾਂ ਕਿਹਾ, ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2023 ਦੀ ਮੇਜ਼ਬਾਨੀ ਕਰਨਾ ਬਹੁਤ ਖੁਸ਼ੀ ਅਤੇ ਸਨਮਾਨ ਦੀ ਗੱਲ ਹੈ। ਇਹ ਸ਼ਹਿਰ ਕਿਸੇ ਸਮੇਂ ਦੱਖਣੀ ਭਾਰਤ ਦੀ ਹਾਕੀ ਦੀ ਰਾਜਧਾਨੀ ਸੀ ਅਤੇ…
ਆਈ.ਪੀ.ਐੱਲ. 2023 ‘ਚ ਚੇਨਈ ਸੁਪਰ ਕਿੰਗਜ਼ ਨੇ ਰਾਇਲਜ਼ ਚੈਲੇਂਜਰਸ ਬੈਂਗਲੁਰੂ ਨੂੰ ਰੋਮਾਂਚਕ ਮੈਚ ‘ਚ 8 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੇ 227 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਬੈਂਗਲੁਰੂ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 218 ਦੌੜਾਂ ਹੀ ਬਣਾ ਸਕੀ। ਆਰ.ਸੀ.ਬੀ. ਵੱਲੋਂ ਮਿਲੇ ਟੀਚੇ ਦਾ ਪਿੱਛਾ ਕਰਦਿਆਂ ਕਪਤਾਨ ਫਾਫ ਡੂ ਪਲੇਸਿਸ ਨੇ 33 ਗੇਂਦਾਂ ‘ਚ 62 ਦੌੜਾਂ ਬਣਾਈਆਂ, ਜਦੋਂ ਕਿ ਗਲੇਨ ਮੈਕਸਵੈੱਲ ਨੇ 36 ਗੇਂਦਾਂ ਵਿੱਚ 76 ਦੌੜਾਂ ਬਣਾਈਆਂ। ਦਿਨੇਸ਼ ਕਾਰਤਿਕ ਨੇ ਵੀ 28 ਦੌੜਾਂ ਬਣਾਈਆਂ, ਜਦਕਿ ਇਨ੍ਹਾਂ ਤਿੰਨ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕਿਆ ਅਤੇ ਟੀਮ ਨੂੰ…