Author: editor
ਹਾਈ ਕੋਰਟ ਵੱਲੋਂ ਡਰੱਗ ਮਾਮਲੇ ‘ਚ ਤਿੰਨ ਸੀਲਬੰਦ ਰਿਪੋਰਟਾਂ ਖੋਲ੍ਹਣ ਦੀ ਇਜਾਜ਼ਤ ਦੇਣ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਡਰੱਗ ਮਾਮਲੇ ‘ਚ ਇੰਦਰਜੀਤ ਸਿੰਘ ਦੇ ਨਾਲ ਕਥਿਤ ਸਬੰਧਾਂ ਕਰਕੇ ਵਿਵਾਦਾਂ ਘਿਰੇ ਹੋਏ ਐੱਸ.ਐੱਸ.ਪੀ. ਰਾਜਜੀਤ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਡਰੱਗ ਮਾਮਲੇ ‘ਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਨਸ਼ਾ ਤਸਕਰੀ ‘ਚ ਸ਼ਾਮਲ ਕਿਸੇ ਵੀ ਰਸੂਖ਼ਵਾਨ ਨੂੰ ਬਖਸ਼ਿਆ ਨਹੀਂ ਜਾਵੇਗਾ। ਟਵੀਟ ‘ਚ ਉਨ੍ਹਾਂ ਕਿਹਾ ਕਿ ਇਸ ਲਈ ਸੀਲਬੰਦ ਲਿਫ਼ਾਫ਼ਿਆਂ ਦੀਆਂ ਰਿਪੋਰਟਾਂ ਘੋਖਣ ਮਗਰੋਂ ਰਾਜਜੀਤ ਸਿੰਘ ਨੂੰ ਡਰੱਗ ਤਸਕਰੀ ਕੇਸ ‘ਚ…
ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਇਕ ਵਾਰ ਵਿਵਾਦ ਖੜ੍ਹਾ ਹੋ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਮੁਆਫ਼ੀ ਮੰਗਣੀ ਪਈ ਜਦਕਿ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਬੁੱਝ ਕੇ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨ ਅਤੇ ਮਰਿਆਦਾ ‘ਚ ਰਹਿਣ ਦੀ ਗੱਲ ਆਖੀ। ਅਸਲ ‘ਚ ਇਕ ਕੁੜੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ਸੀ ਅਤੇ ਉਸ ਨੇ ਦੋਸ਼ ਲਾਇਆ ਕਿ ਉਸ ਦੇ ਚਿਹਰੇ ‘ਤੇ ਤਿਰੰਗੇ ਦਾ ਸਟਿੱਕਰ ਲਾਇਆ ਹੋਣ ਕਰਕੇ ਉਸ ਨੂੰ ਉਥੇ ਮੌਜੂਦ ਸ਼੍ਰੋਮਣੀ ਕਮੇਟੀ ਦੇ ‘ਪਹਿਰੇਦਾਰ’ ਨੇ ਅੰਦਰ ਜਾਣ ਤੋਂ ਰੋਕਿਆ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਸ਼੍ਰੋਮਣੀ ਕਮੇਟੀ…
ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਸੁਸ਼ੀਲ ਰਿੰਕੂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਜਾ ਕੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਜਲੰਧਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਗਾ ਰੋਡ ਸ਼ੋਅ ਕੀਤਾ ਗਿਆ। ਸੁਸ਼ੀਲ ਰਿੰਕੂ ਦੇ ਹੱਕ ‘ਚ ਕੀਤੇ ਰੋਡ ਸ਼ੋਅ ਦੌਰਾਨ ਕਈ ਸੀਨੀਅਰ ਲੀਡਰ ਮੌਜੂਦ ਹਨ। ਰਿੰਕੂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ‘ਆਪ’ ਲੀਡਰਸ਼ਿਪ ਦੇ ਨਾਲ ਗਏ। ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ, ਜਿਨ੍ਹਾਂ ਨੂੰ ਜ਼ਿਮਨੀ ਚੋਣ ਲਈ ਪਾਰਟੀ ਦਾ ਇੰਚਾਰਜ ਬਣਾਇਆ ਗਿਆ ਹੈ ਅਤੇ ਹੋਰ ਮੰਤਰੀ ਅਤੇ ਲੀਡਰਸ਼ਿਪ ਸੁਸ਼ੀਲ…
ਕਰੀਬ ਚਾਰ ਸਾਲ ਦੇ ਵਕਫੇ ਬਾਅਦ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਸ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਲਾਵਾ ਕਈ ਮੰਤਰੀਆਂ, ਆਗੂਆਂ ਅਤੇ ਵੱਡੀ ਗਿਣਤੀ ‘ਚ ਸ਼ਰਧਾਲੂ ਸ਼ਾਮਲ ਹੋਏ। ਕਰੋਨਾ ਪਾਬੰਦੀਆਂ ਕਾਰਨ ਪਿਛਲੇ ਤਿੰਨ-ਚਾਰ ਸਾਲਾਂ ‘ਚ ਨਗਰ ਕੀਰਤਨ ਨਹੀਂ ਸਜਾਇਆ ਜਾ ਸਕਿਆ। ਗੁਰਦੁਆਰਾ ਸਾਹਿਬ ਰੌਸ ਸਟਰੀਟ ‘ਚ ਜੁੜੀ ਸੰਗਤ ਦੀ ਅਰਦਾਸ ਮਗਰੋਂ 11 ਵਜੇ ਨਗਰ ਕੀਰਤਨ ਸ਼ੁਰੂ ਹੋਇਆ। ਖਾਲਸਾਈ ਵਿਰਾਸਤ ਵਾਲੀ ਸਜਾਵਟ ਨਾਲ ਤਿਆਰ ਪਾਲਕੀ ਸਾਹਿਬ ‘ਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਗਤਕਾ ਪਾਰਟੀ ਵੱਲੋਂ ਜੌਹਰ ਦਿਖਾਏ ਗਏ। ਸਾਰਾ ਦਿਨ ਹੁੰਦੀ ਰਹੀ ਕਿਣਮਿਣ ਵੀ ਸਿੱਖ ਸੰਗਤ ਦੇ…
ਉੱਘੇ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੇ ਨਾਂ ਇਕ ਹੋਰ ਰਿਕਾਰਡ ਦਰਜ ਹੋਇਆ ਹੈ ਕਿਉਂਕਿ ਉਹ ਅਮਰੀਕਾ ਦੇ ‘ਕੋਚੇਲਾ’ ਸੰਗੀਤ ਸਮਾਗਮ ‘ਚ ਪੇਸ਼ਕਾਰੀ ਦੇਣ ਵਾਲਾ ਪਹਿਲਾ ਪੰਜਾਬੀ ਗਾਇਕ ਬਣ ਗਿਆ ਹੈ। ਦਿਲਜੀਤ ਦੇ ਜਿਵੇਂ ਹੀ ਅਮਰੀਕਾ ਦੇ ਕੋਚੇਲਾ ਸੰਗੀਤ ਸਗਾਗਮ ‘ਚ ਪੇਸ਼ਕਾਰੀ ਦੇਣ ਦੀਆਂ ਖ਼ਬਰਾਂ ਆਈਆਂ ਤਾਂ ਸੋਸ਼ਲ ਮੀਡੀਆ ‘ਤੇ ਬੌਲੀਵੁਡ ਅਦਾਕਾਰਾਂ ਤੋਂ ਇਲਾਵਾ ਉਸ ਦੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਉਸ ਦੀ ਤੁਲਨਾ ਮਹਾਨ ਕਲਾਕਾਰ ਵਜੋਂ ਕੀਤੀ ਹੈ। ਇਹ ਸਮਾਗਮ ਕੈਲੀਫੋਰਨੀਆ ਦੇ ਇੰਡੀਓ ਦੀ ਕੋਚੇਲਾ ਵੈਲੀ ‘ਚ ਹੋ ਰਿਹਾ ਹੈ। ਇਸ ‘ਚ ਬਲੈਕਪਿੰਕ, ਚਾਰਲੀ, ਲੈਬ੍ਰਿੰਥ ਅਤੇ ਕਿਡ ਲਾਰੋਈ ਵਰਗੇ ਗਲੋਬਲ ਸੰਗੀਤ ਸਿਤਾਰਿਆਂ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ। ਪੰਜਾਬੀ ਗਾਇਕ ਦਿਲਜੀਤ ਨੇ ਕਾਲੇ…
ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਅਤੇ ਬਾਹਰ ਘੁੰਮ ਰਹੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਮੰਗ ਨੂੰ ਬਲਕੌਰ ਸਿੰਘ ਸਿੱਧੂ ਨੇ ਦੁਹਰਾਇਆ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਵਿਖੇ ਇਕੱਤਰ ਹੋਏ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨੇ ਮੁੜ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਵੀ.ਆਈ.ਪੀ. ਸੁਰੱਖਿਆ ਦੇ ਰਹੀ ਹੈ ਉਥੇ ਯੂ.ਪੀ. ਦੀ ਸਰਕਾਰ ਵਲੋਂ ਅਪਰਾਧੀ ਅਨਸਰਾਂ ਖ਼ਿਲਾਫ਼ ਸਖਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਜ਼ੋਰ ਦੇ ਕਿਹਾ ਕਿ ਉਹ ਮਰਹੂਮ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਲੜਾਈ…
ਇਕ ਵਾਰ ਫਿਰ ਅਮਰੀਕਾ ‘ਚ ਜਨਮ ਦਿਨ ਦੀ ਪਾਰਟੀ ‘ਚ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਚ ਇਕ ਮਾਸੂਮ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ। ਵੇਰਵਿਆਂ ਮੁਤਾਬਕ ਅਲਬਾਮਾ ‘ਚ ਇਕ ਜਨਮ ਦਿਨ ਪਾਰਟੀ ਚੱਲ ਰਹੀ ਸੀ ਜਿਸ ‘ਚ 20 ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਡੇਡਵਿਲੇ ‘ਚ ਰਾਤ ਨੂੰ ਹੋਈ ਫਾਇਰਿੰਗ ‘ਚ 4 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਅਲਬਾਮਾ ਲਾਅ ਇਨਫੋਰਸਮੈਂਟ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਘਟਨਾ ਇਕ ਲੜਕੀ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਇਕ ਡਾਂਸ ਸਟੂਡੀਓ ‘ਚ ਵਾਪਰੀ। ਰਾਜ ਦੀ ਕਾਨੂੰਨ ਲਾਗੂ ਕਰਨ…
ਦੱਖਣੀ ਕੀਨੀਆ ਇਕ ਬੱਸ ਸੜਕ ਕਿਨਾਰੇ ਤਿਲਕਣ ਮਗਰੋਂ ਕਈ ਵਾਰ ਪਲਟੀ। ਇਸ ਹਾਦਸੇ ‘ਚ ਬੱਸ ‘ਚ ਸਵਾਰ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਮੁਸਾਫਰ ਮਵਾਟੇਟ ਖੇਤਰ, ਟਾਇਟਾ ਟਾਵੇਟਾ ਕਾਉਂਟੀ ‘ਚ ਇਕ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਤੋਂ ਬਾਅਦ ਤੱਟਵਰਤੀ ਸ਼ਹਿਰ ਮੋਮਬਾਸਾ ਨੂੰ ਵਾਪਸ ਜਾ ਰਹੇ ਸਨ। ਪੁਲੀਸ ਮੁਖੀ ਮੋਰਿਸ ਓਕੁਲ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਬਚ ਗਿਆ ਅਤੇ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਹੈ। ਓਕੁਲ ਨੇ ਕਿਹਾ ਕਿ ‘ਬਚ ਗਏ ਲੋਕਾਂ ਨੇ ਦੱਸਿਆ ਕਿ ਬੱਚਿਆਂ ਨੂੰ ਛੱਡ ਕੇ 34 ਲੋਕ ਸਵਾਰ ਸਨ।’ ਕੀਨੀਆ ‘ਚ ਬੱਚੇ ਅਕਸਰ ਮਾਤਾ-ਪਿਤਾ ਦੀ ਗੋਦੀ ‘ਚ…
ਆਈ.ਪੀ.ਐੱਲ. ਮੈਚ ਦੌਰਾਨ ਮੁੰਬਈ ਇੰਡੀਅਨਜ਼ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਵਾਨਖੇੜੇ ਸਟੇਡੀਅਮ ‘ਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਹੌਲੀ ਓਵਰ-ਰੇਟ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ। ਆਈ.ਪੀ.ਐੱਲ. ਕੋਡ ਆਫ ਕੰਡਕਟ ਤਹਿਤ ਘੱਟੋ-ਘੱਟ ਓਵਰ-ਰੇਟ ਨਾਲ ਸਬੰਧਤ ਇਹ ਟੀਮ ਦਾ ਸੀਜ਼ਨ ਦਾ ਪਹਿਲਾ ਅਪਰਾਧ ਸੀ, ਇਸ ਲਈ ਕਪਤਾਨ ਸੂਰਿਆਕੁਮਾਰ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਮੁੰਬਈ ਨੇ ਮੈਚ 5 ਵਿਕਟਾਂ ਨਾਲ ਜਿੱਤਿਆ। ਉਥੇ ਹੀ ਕੇ.ਕੇ.ਆਰ. ਦੇ ਕਪਤਾਨ ਨਿਤੀਸ਼ ਰਾਣਾ ਨੂੰ ਮੈਚ ਦੌਰਾਨ ਆਈ.ਪੀ.ਐੱਲ. ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਮੈਚ ਫ਼ੀਸ ਦਾ 25 ਫ਼ੀਸਦੀ ਜੁਰਮਾਨਾ ਲਗਾਇਆ ਗਿਆ। ਰਾਣਾ ਨੇ ਆਈ.ਪੀ.ਐੱਲ. ਕੋਡ ਆਫ ਕੰਡਕਟ ਦੀ ਧਾਰਾ 2.21 ਦੇ ਤਹਿਤ…
ਇੰਡੀਅਨ ਪ੍ਰੀਮੀਅਰ ਲੀਗ ‘ਚ ਰਾਜਸਥਾਨ ਰਾਇਲਸ ਨੇ ਗੁਜਰਾਤ ਟਾਈਟਨਸ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ‘ਚ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 178 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਰਾਜਸਥਾਨ ਨੇ ਸ਼ਿਮਰੋਨ ਹੈਟਮਾਇਰ ਦੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ ਆਖਰੀ ਓਵਰ ਦੀ ਦੂਜੀ ਗੇਂਦ ‘ਤੇ ਇਹ ਟੀਚਾ ਹਾਸਲ ਕਰ ਲਿਆ। ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ 32 ਗੇਂਦਾਂ ‘ਚ 60 ਦੌੜਾਂ ਅਤੇ ਸ਼ਿਮਰੋਨ ਹੈਟਮਾਇਰ ਨੇ 26 ਗੇਂਦਾਂ ‘ਚ ਅਜੇਤੂ 56 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਦੇਵਦੱਤ ਪਡੀਕਲ ਨੇ ਵੀ 26 ਦੌੜਾਂ ਦੀ ਅਹਿਮ ਪਾਰੀ ਖੇਡੀ। ਧਰੁਵ ਜੁਰੇਲ ਨੇ 18…