Author: editor
ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ, ਜੋ ਕਿ ਮਰਹੂਮ ਮੰਤਰੀ ਚੌਧਰੀ ਜਗਜੀਤ ਸਿੰਘ ਦੇ ਪੁੱਤਰ ਹਨ, ਨੂੰ ਪਾਰਟੀ ‘ਚ ਸ਼ਾਮਲ ਕਰਨ ਸਮੇਂ ਕਾਂਗਰਸ ਨੂੰ ਝਟਕਾ ਦੇਣ ਦੀ ਗੱਲ ਆਖੀ ਸੀ। ਪਰ ਅੱਜ ਪੰਜ ਦਿਨ ਬਾਅਦ ਹੀ ਸੁਰਿੰਦਰ ਚੌਧਰੀ ਦੀ ‘ਘਰ ਵਾਪਸੀ’ ਹੋ ਗਈ ਭਾਵ ਉਹ ਕਾਂਗਰਸ ‘ਚ ਪਰਤ ਆਏ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਸੁਰਖੀਆਂ ‘ਚ ਛਾ ਗਈ ਅਤੇ ਕਈ ਇਸ ਨੂੰ ਲੈ ਕੇ ਹੈਰਾਨ ਵੀ ਹੋਏ ਕਿ ਇੰਨੀ ਛੇਤੀ ਕੀ ਘਟਨਾਕ੍ਰਮ ਵਾਪਰ ਗਿਆ ਜੋ ਸੁਰਿੰਦਰ ਚੌਧਰੀ ਮੁੜ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਇਸ ਕਦਮ ਨਾਲ ਲਾਜ਼ਮੀ ਤੌਰ ‘ਤੇ ਆਮ ਆਦਮੀ…
ਅਮਰੀਕਨ ਜਾਂਚ ਏਜੰਸੀ ਐੱਫ.ਬੀ.ਆਈ. ਨੇ ਇਕ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ ਜਿਸ ‘ਚ ਤਿੰਨ ਪੰਜਾਬੀ ਮੂਲ ਦੇ ਵਿਅਕਤੀਆਂ ਦੇ ਨਾਮ ਸੁਪਾਰੀ ਦੇ ਕੇ ਕਤਲ ਕਰਨ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਕੇਸ ‘ਚ ਸਾਹਮਣੇ ਆ ਰਹੇ ਹਨ। ਅਮਰੀਕਾ ਦੇ ਈਸਟਨ ਡਿਸਟ੍ਰਿਕ ਕੋਰਟ ਆਫ ਕੈਲੀਫੋਰਨੀਆ ਤੋਂ ਪ੍ਰਾਪਤ ਦਸਤਾਵੇਜਾਂ ‘ਚ ਇਹ ਜਾਣਕਾਰੀ ਮਿਲੀ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ‘ਚ ਸ਼ਮਿੰਦਰਜੀਤ ਸਿੰਘ ਸੰਧੂ, ਰਾਕੇਸ਼ ਕੁਮਾਰ ਬਿਰਲਾ ਜੂਨੀਅਰ ਅਤੇ ਜਗਨਿੰਦਰ ਸਿੰਘ ਬੋਪਾਰਾਏ ਦਾ ਨਾਮ ਆਇਆ ਹੈ। ਸ਼ਮਿੰਦਰਜੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਕਤਸਰ ਨਾਲ ਸਬੰਧਤ ਵੱਡੇ ਆਗੂ ਰੋਜ਼ੀ ਬਰਕੰਦੀ ਦਾ ਛੋਟਾ ਭਰਾ ਹੈ। ਇਨ੍ਹਾਂ ਵਿਅਕਤੀਆਂ ਨੇ ਦੋ ਹੋਰਾਂ, ਜਿਨ੍ਹਾਂ ਦੇ ਸੁਰੱਖਿਆ ਕਾਰਨਾਂ…
ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਦੇ ਦੌਰੇ ਦੌਰਾਨ ਅੱਜ ਸਵੇਰੇ ਦੇਸ਼ ਦੀ ਪੱਛਮੀ ਬੰਦਰਗਾਹ ‘ਚ ਜ਼ਬਰਦਸਤ ਧਮਾਕਾ ਹੋਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਮਲੇ ‘ਚ ਕਿਸ਼ਿਦਾ ਵਾਲ ਵਾਲ ਬੱਚ ਗਏ। ਇਸ ਦੌਰਾਨ ਮਸ਼ਕੂਕ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨੂੰ ਵਾਕਾਯਾਮਾ ਪ੍ਰੀਫੈਕਚਰ ਪੁਲੀਸ ਹੈੱਡਕੁਆਰਟਰ ਲਿਜਾਇਆ ਗਿਆ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ 19-21 ਮਈ ਦੇ ਜੀ-7 ਸੰਮੇਲਨ ਤੋਂ ਪਹਿਲਾਂ ਜਾਪਾਨ ‘ਚ ਇਸ ਹਫਤੇ ਦੇ ਅੰਤ ‘ਚ ਸਮੂਹ ਦੀਆਂ ਮੰਤਰੀ ਪੱਧਰੀ ਮੀਟਿੰਗਾਂ ਸ਼ੁਰੂ ਹੋਣ ਵਾਲੀਆਂ ਹਨ। ਘਟਨਾ ਤੋਂ ਨੌਂ ਮਹੀਨੇ ਪਹਿਲਾਂ ਪੱਛਮੀ ਸ਼ਹਿਰ ਨਾਰਾ ‘ਚ ਚੋਣ ਪ੍ਰਚਾਰ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ…
ਰਿੰਕੂ ਸਿੰਘ ਅਤੇ ਨਿਤੀਸ਼ ਰਾਣਾ ਦੀਆਂ ਸ਼ਾਨਦਾਰ ਪਾਰੀਆਂ ਕਲਕੱਤਾ ਨਾਈਟ ਰਾਈਡਰਜ਼ ਨੂੰ ਜਿੱਤ ਨਹੀਂ ਦਿਵਾ ਸਕੀਆਂ ਕਿਉਂਕਿ ਸਨਰਾਈਜ਼ਰਸ ਹੈਦਰਾਬਾਦ ਦੇ ਬੱਲੇਬਾਜ਼ ਹੈਰੀ ਬਰੁੱਕ ਦੇ ਸੈਂਕੜੇ ਅੱਗੇ ਇਹ ਪਾਰੀਆਂ ਫਿੱਕੀਆਂ ਸਾਬਤ ਹੋਈਆਂ। ਇਸ ਤਰ੍ਹਾਂ ਆਈ.ਪੀ.ਐੱਲ. ਦੇ ਇਸ ਮੈਚ ‘ਚ ਕਲਕੱਤਾ ਦੀ ਟੀਮ ਹੈਦਰਾਬਾਦ ਹੱਥੋਂ 23 ਦੌੜਾਂ ਨਾਲ ਹਾਰ ਗਈ। ਕਲਕੱਤਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਹੈਦਰਾਬਾਦ ਦੀ ਟੀਮ ਨੂੰ ਹੈਰੀ ਬਰੁੱਕ ਨੇ ਸ਼ਾਨਦਾਰ ਸ਼ੁਰੂਆਤ ਦੁਆਈ ਤੇ 55 ਗੇਂਦਾਂ ‘ਚ 3 ਛਿੱਕਿਆਂ ਤੇ 12 ਚੌਕਿਆਂ ਸਦਕਾ 100 ਦੌੜਾਂ ਦੀ ਅਜੇਤੂ ਪਾਰੀ ਖੇਡੀ। ਕਪਤਾਨ ਮਾਰਕ੍ਰਮ ਨੇ ਵੀ 26 ਗੇਂਦਾਂ ‘ਚ ਅਰਧ…
ਦਿੱਲੀ ਦੀ ਤਿਹਾੜ ਜੇਲ੍ਹ ‘ਚ ਹੋਈ ਗੈਂਗਵਾਰ ‘ਚ ਗੈਂਗਸਟਰ ਪ੍ਰਿੰਸ ਤੇਵਤੀਆ ਦਾ ਕਤਲ ਕਰ ਦਿੱਤਾ ਗਿਆ। ਇਹ ਗੈਂਗਵਾਰ ਤਿਹਾੜ ਦੀ ਜੇਲ੍ਹ ਨੰਬਰ ਤਿੰਨ ‘ਚ ਸ਼ਾਮ ਸਮੇਂ ਹੋਈ ਅਤੇ ਇਸ ‘ਚ ਚਾਰ ਕੈਦੀ ਜ਼ਖਮੀ ਹੋ ਗਏ। ਇਨ੍ਹਾਂ ਜ਼ਖਮੀ ਕੈਦੀਆਂ ਨੂੰ ਦੀਨ ਦਿਆਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਪ੍ਰਿੰਸ ਤੇਵਤੀਆ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜੇਲ੍ਹ ਪ੍ਰਸ਼ਾਸਨ ਦੇ ਸੂਤਰਾਂ ਮੁਤਾਬਕ ਰੋਹਿਤ ਚੌਧਰੀ ਗੈਂਗ ਦੇ ਮੈਂਬਰਾਂ ‘ਚ ਲੜਾਈ ਹੋਈ ਜਿਸ ਦੌਰਾਨ ਗੈਂਗਸਟਰ ਪ੍ਰਿੰਸ ਤੇਵਤੀਆ ਦਾ ਕਤਲ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਜਾਰੀ ਹੈ। ਪ੍ਰਿੰਸ ਤੇਵਤੀਆ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ‘ਤੇ 16 ਕੇਸ ਦਰਜ ਕੀਤੇ ਸਨ। 2010 ਤੋਂ…
ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਅੱਜ ਵਿਸਾਖੀ ਦੀ ਛੁੱਟੀ ਵਾਲੇ ਦਿਨ 7 ਘੰਟੇ ਤੱਕ ਪੁੱਛਗਿੱਛ ਕੀਤੀ। ਦੂਜੇ ਪਾਸੇ ਪੁੱਛਗਿੱਛ ਖ਼ਤਮ ਹੋਣ ਮਗਰੋਂ ਵਿਜੀਲੈਂਸ ਦਫ਼ਤਰ ਦੇ ਬਾਹਰ ਆ ਕੇ ਚੰਨੀ ਨੇ ਇਸ ਮਾਮਲੇ ਨੂੰ ਝੂਠਾ ਅਤੇ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਦੱਸਿਆ। ਸਾਬਕਾ ਮੁੱਖ ਮੰਤਰੀ ਚੰਨੀ ਅੱਜ ਸਵੇਰੇ ਮੁਹਾਲੀ ਸਥਿਤ ਵਿਜੀਲੈਂਸ ਦਫ਼ਤਰ ਪੁੱਜੇ ਜਿੱਥੇ ਲਗਾਤਾਰ 7 ਘੰਟੇ ਦੀ ਲੰਮੀ ਪੁੱਛਗਿੱਛ ਮਗਰੋਂ ਹੀ ਸ਼ਾਮ ਸਮੇਂ ਉਹ ਬਾਹਰ ਆ ਸਕੇ। ਉਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਚੱਲਦਿਆਂ ਤਲਬ ਕੀਤਾ ਗਿਆ ਸੀ। ਪੁੱਛਗਿੱਛ ਖ਼ਤਮ ਹੋਣ ਮਗਰੋਂ ਦਫ਼ਤਰ ਤੋਂ ਬਾਹਰ…
ਅਮਰੀਕਾ ਦੇ ਪੈਨਸਿਲਵੇਨੀਆ ਵਿਚਲੇ ਇਕ ਗੁਰਦੁਆਰਾ ਸਾਹਿਬ ਦੇ 64 ਸਾਲਾ ਸੇਵਾਦਾਰ ਨੂੰ ਇਕ ਬੱਚੀ ਨੂੰ ਘੱਟੋ-ਘੱਟ ਸੱਤ ਸਾਲਾਂ ਤੱਕ ‘ਅਣਉਚਿਤ ਤਰੀਕੇ ਨਾਲ ਛੂਹਣ’ ਦੇ ਮਾਮਲੇ ‘ਚ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨਸੀ ਸ਼ੋਸ਼ਣ ਦਾ ਸਿਲਸਿਲਾ ਉਦੋਂ ਸ਼ੁਰੂ ਹੋਇਆ ਜਦੋਂ ਬੱਚੀ ਪੰਜ ਸਾਲ ਦੀ ਸੀ। ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ। ਡੇਲਾਵੇਅਰ ਸਥਿਤ ਡੇਲੀ ਟਾਈਮਜ਼ ਅਖ਼ਬਾਰ ਨੇ ਦੱਸਿਆ ਕਿ ਕਿ ਡੇਲਾਵੇਅਰ ਕਾਉਂਟੀ ਦੇ ਡ੍ਰੈਕਸਲ ਹਿੱਲ ਦੇ ਬਲਵਿੰਦਰ ਸਿੰਘ ‘ਤੇ ਹਾਲ ਹੀ ‘ਚ ਇਕ ਨਾਬਾਲਗ ਲੜਕੀ ਨਾਲ ਗੈਰਕਾਨੂੰਨੀ ਸੰਪਰਕ ਕਰਨ, 13 ਸਾਲ ਤੋਂ ਘੱਟ ਉਮਰ ਦੀ ਬੱਚੀ ‘ਤੇ ਅਸ਼ਲੀਲ ਹਮਲੇ ਅਤੇ ਬੱਚੀ ਦੀ ਸੁਰੱਖਿਆ…
ਉੱਘੇ ਗਾਇਕ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਤੋਂ ਬਾਅਦ ਗੈਂਗਸਟਰਾਂ ਵੱਲੋਂ ਕਤਲ ਕਰਨ ਤੋਂ ਬਾਅਦ ਹੁਣ ਇਕ ਹੋਰ ਗਾਇਕ ਦੀ ਰੇਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਬਾਈਕ ਸਵਾਰ ਗਾਇਕ ਮਨਕੀਰਤ ਔਲਖ ਦਾ ਦੋ ਕਿਲੋਮੀਟਰ ਤੱਕ ਪਿੱਛਾ ਕਰਦੇ ਨਜ਼ਰ ਆਏ। ਗਾਇਕ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਦੇ ਦਿੱਤੀ ਹੈ ਅਤੇ ਪੁਲੀਸ ਨੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਇਕ ਸੀ.ਸੀ.ਟੀ.ਵੀ. ਫੁਟੇਜ ‘ਚ ਦੋ ਬਾਈਕ ਸਵਾਰ ਮਨਕੀਰਤ ਔਲਖ ਦੀ ਗੱਡੀ ਦਾ ਪਿੱਛਾ ਕਰਦੇ ਵੀ ਦਿਖਾਈ ਦਿੰਦੇ ਹਨ। ਗੱਡੀ ਨੂੰ ਸੁਰੱਖਿਅਤ ਥਾਂ ਵੱਲ ਮੋੜ ਲੈਣ ਅਤੇ ਗੱਡੀ ‘ਚੋਂ ਗੰਨਮੈਨ ਦੇ ਹਥਿਆਰ…
ਖ਼ਾਲਸਾ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜੀ ਸੰਗਤ ਨੂੰ ਸੰਬੋਧਨ ਅਤੇ ਕੌਮ ਦੇ ਨਾਂ ਸੰਦੇਸ਼ ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਸਾਹਿਬ ਸਾਡੀ ਪਰੰਪਰਾ ਦਾ ਹਿੱਸਾ ਹੈ ਪਰ ਜਿਨ੍ਹਾਂ ਨੂੰ ਇਸਦੀ ਅਹਿਮੀਅਤ ਨਹੀਂ ਪਤਾ ਉਹ ਸ੍ਰੀ ਸਾਹਿਬ ‘ਤੇ ਵੀ ਪਾਬੰਦੀਆਂ ਲਗਾਉਣ ਦੀ ਗੱਲ ਕਰ ਰਹੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦੇਸ਼ ਹੈ ਕਿ ਹਰ ਸਿੱਖ ਨੂੰ ਆਪਣੇ ਘਰ ‘ਚ ਕਿਰਪਾਨ ਜ਼ਰੂਰ ਰੱਖਣੀ ਚਾਹੀਦੀ ਹੈ ਅਤੇ ਅਸੀਂ ਗੁਰੂ ਸਾਹਿਬ ਦੇ ਇਸ ਸੰਦੇਸ਼ ਨੂੰ ਅਸੀਂ ਪਿੱਛੇ ਨਹੀਂ ਛੱਡ ਸਕਦੇ। ਗੁਰੂ ਸਾਹਿਬ ਨੇ ਜੇਕਰ ਸਾਨੂੰ ਕਕਾਰ ਵਜੋਂ ਤੇ ਜਬਰ-ਜ਼ੁਲਮ ਦਾ ਟਾਕਰਾ…
ਪੰਜਾਬ ਦੇ ਬਹੁਚਰਚਿਤ ਡਰੱਗ ਮਾਮਲੇ ‘ਚ ਪੰਜ ਸਾਲ ਤੋਂ ਹਾਈ ਕੋਰਟ ‘ਚ ਪਏ ਸੀਲਬੰਦ ਲਿਫਾਫੇ ਖੁੱਲ੍ਹ ਗਏ ਹਨ ਅਤੇ ਇਨ੍ਹਾਂ ‘ਚ ਸਾਰੇ ਪੁਲੀਸ ਅਧਿਕਾਰੀਆਂ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ। ਇਹ ਤਿੰਨ ਵਿਸ਼ੇਸ਼ ਜਾਂਚ ਰਿਪੋਰਟਾਂ ਪੰਜ ਅਪ੍ਰੈਲ ਨੂੰ ਪੰਜਾਬ ਸਰਕਾਰ ਨੂੰ ਸੌਂਪੀਆਂ ਗਈਆਂ ਹਨ। ਵੇਰਵਿਆਂ ਮੁਤਾਬਕ ਰਿਪੋਰਟ ‘ਚ ਕਈ ਪੁਲੀਸ ਅਧਿਕਾਰੀਆਂ ਦੀ ਭੂਮਿਕਾ ਦੀ ਹੋਰ ਅੱਗੇ ਜਾਂਚ ਕਰਨ ਲਈ ਕਿਹਾ ਗਿਆ ਹੈ ਜਿਨ੍ਹਾਂ ‘ਚ ਉਚੇਚੇ ਤੌਰ ‘ਤੇ ਇੰਸਪੈਕਟਰ ਇੰਦਰਜੀਤ ਸਿੰਘ ਦਾ ਮਾਮਲਾ ਹੈ ਜਿਸ ਨੂੰ ਓ.ਆਰ.ਪੀ. ਲਾਇਆ ਗਿਆ ਸੀ ਅਤੇ ਹੁਣ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਬਰਖ਼ਾਸਤ ਕੀਤੇ ਗਏ ਅਧਿਕਾਰੀ ‘ਤੇ ਦੋਸ਼ ਹੈ ਕਿ ਉਹ ਬੇਕਸੂਰਾਂ ਨੂੰ…