Author: editor

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਸਬੰਧੀ ਬਟਾਲਾ ਪੁਲੀਸ ਨੇ ਬਟਾਲਾ ਦੇ ਰੇਲਵੇ ਸਟੇਸ਼ਨ ਸਣੇ ਕਈ ਥਾਵਾਂ ‘ਤੇ ਪੋਸਟਰ ਲਾਏ ਹਨ। ਰੇਲਵੇ ਸਟੇਸ਼ਨ ਦੀਆਂ ਕੰਧਾਂ ‘ਤੇ ਚਿਪਕਾਏ ਗਏ ਇਨ੍ਹਾਂ ਪੋਸਟਰਾਂ ‘ਚ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਨਾਲ ਲਿਖਿਆ ਹੈ, ‘ਉਕਤ ਤਸਵੀਰ ਅੰਮ੍ਰਿਤਪਾਲ ਸਿੰਘ ਦੀ ਹੈ, ਜੋ ਵੱਖ-ਵੱਖ ਕੇਸਾਂ ‘ਚ ਪੁਲੀਸ ਨੂੰ ਲੋੜੀਂਦਾ ਹੈ।’ ਅੰਮ੍ਰਿਤਪਾਲ ਸਬੰਧੀ ਸੂਚਨਾ ਦੇਣ ਵਾਲੇ ਨੂੰ ਇਨਾਮ ਦੇਣ ਅਤੇ ਉਸ ਦੀ ਪਛਾਣ ਗੁਪਤ ਰੱਖੇ ਜਾਣ ਸਮੇਤ ਇਸ ਪੋਸਟਰ ‘ਚ ਦੋ ਸੰਪਰਕ ਨੰਬਰ ਵੀ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਹਾਲੇ ਦੋ ਦਿਨ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਦੇ ਨੇੜਲੇ ਸਾਥੀ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ (ਦਿਹਾਤੀ)…

Read More

ਨਿਊ ਜਰਸੀ ਦੇ ਇਕ ਹੋਟਲ ‘ਚ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਕਾਰਨ ਸੈਕਸ ਵਰਕਰ ਨੂੰ ਕਥਿਤ ਤੌਰ ‘ਤੇ ਚਾਕੂ ਮਾਰਨ ਦੇ ਦੋਸ਼ ‘ਚ ਭਾਰਤੀ ਮੂਲ ਦੇ 26 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਰਸੀ ਸ਼ਹਿਰ ਦੇ ਵਿਨੀਤ ਰਾਵੁਰੀ ‘ਤੇ ਹਥਿਆਰਬੰਦ ਡਕੈਤੀ, ਹਮਲਾ, ਅਪਰਾਧਿਕ ਸੰਜਮ, ਗੈਰਕਾਨੂੰਨੀ ਹਥਿਆਰ ਰੱਖਣ ਅਤੇ ਵੇਸਵਾਪੁਣੇ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ। ਸੇਕੌਕਸ ਪੁਲੀਸ ਨੇ 9 ਅਪ੍ਰੈਲ ਨੂੰ ਹਾਰਮੋਨ ਮੀਡੋ ਬੁਲੇਵਾਰਡ ਵਿਖੇ ਐਲੋਫਟ ਹੋਟਲ ਤੋਂ ਮਦਦ ਲਈ ਬੁਲਾਉਣ ਵਾਲੀ ਔਰਤ ਕੋਲ ਗਏ। ਅਧਿਕਾਰੀਆਂ ਨੇ ਹੋਟਲ ਦੀ ਲਾਬੀ ‘ਚ ਇਕ ਔਰਤ ਨੂੰ ਵੇਖਿਆ ਜਿਸ ਦੇ ਹੱਥ ‘ਚੋਂ ਖੂਨ ਨਿਕਲ ਰਿਹਾ ਸੀ। ਇਸ ਔਰਤ ਨੇ ਕਿਹਾ…

Read More

ਅਮਰੀਕਾ ਦੇ ਫੋਰਟ ਲਾਡਰਡੇਲ ‘ਚ ਕੁਝ ਘੰਟਿਆਂ ‘ਚ ਲਗਭਗ 30 ਸੈਂਟੀਮੀਟਰ ਮੀਂਹ ਪਿਆ ਜਿਸ ਕਾਰਨ ਵਿਆਪਕ ਹੜ੍ਹ ਆ ਗਿਆ। ਇਸ ਮਗਰੋਂ ਸ਼ਹਿਰ ਦੇ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਅਤੇ ਬ੍ਰੋਵਾਰਡ ਕਾਉਂਟੀ ਖੇਤਰ ‘ਚ ਹਾਈ-ਸਪੀਡ ਯਾਤਰੀ ਰੇਲ ਸੇਵਾ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ। ਫੋਰਟ ਲਾਡਰਡੇਲ ਸ਼ਹਿਰ ਨੇ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਪਾਣੀ ਦੇ ਘੱਟ ਹੋਣ ਤੱਕ ਸੜਕਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਬਿਆਨ ‘ਚ ਕਿਹਾ ਗਿਆ ਕਿ ਪੁਲੀਸ ਅਤੇ ਫਾਇਰ ਰੈਸਕਿਊ ਸੇਵਾ ਲਈ ਕਾਲਾਂ ਦਾ ਜਵਾਬ ਦੇਣਾ ਜਾਰੀ ਰੱਖਦੇ ਹਨ। ਪਬਲਿਕ ਵਰਕਸ ਸਟਾਫ ਜਿੰਨੀ ਜਲਦੀ ਹੋ ਸਕੇ ਪਾਣੀ ਨੂੰ ਘੱਟ ਕਰਨ ਲਈ ਡਰੇਨਾਂ ਨੂੰ ਸਾਫ਼ ਕਰ ਰਿਹਾ…

Read More

ਇੰਡੀਆ ਦੀ ਉੱਭਰਦੀ 18 ਸਾਲਾ ਪਹਿਲਵਾਨ ਅੰਤਿਮ ਪੰਘਾਲ ਨੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ‘ਚ ਜਾਪਾਨ ਦੇ ਅਕਾਰੀ ਫੁਜੀਨਾਮੀ ਤੋਂ ਹਾਰ ਕੇ 53 ਕਿਲੋਗ੍ਰਾਮ ਵਰਗ ‘ਚ ਚਾਂਦੀ ਦਾ ਤਗ਼ਮਾ ਜਿੱਤਿਆ ਜਦੋਂ ਕਿ ਚਾਰ ਹੋਰ ਭਾਰਤੀ ਪਹਿਲਵਾਨਾਂ ਨੇ ਕਾਂਸੀ ਦੇ ਤਗ਼ਮੇ ਜਿੱਤੇ। 19 ਸਾਲਾ ਜਾਪਾਨੀ ਖਿਡਾਰਨ ਨੇ 10-0 ਨਾਲ ਜੇਤੂ ਬਣ ਕੇ ਪਹਿਲੇ ਦੌਰ ਦੇ ਅੰਦਰ ਹੀ ਮੈਚ ਨੂੰ ਖਤਮ ਕਰਨ ਤੋਂ ਪਹਿਲਾਂ 4-0 ਦੀ ਬੜ੍ਹਤ ਬਣਾ ਲਈ। ਪੰਘਾਲ ਲਈ ਇਹ ਵੱਡੀ ਚੁਣੌਤੀ ਸੀ ਕਿਉਂਕਿ ਫੁਜੀਨਾਮੀ ਨੇ 2020 ‘ਚ ਸੀਨੀਅਰ ਪੱਧਰ ‘ਤੇ ਮੁਕਾਬਲਾ ਸ਼ੁਰੂ ਕਰਨ ਤੋਂ ਬਾਅਦ ਸ਼ਾਇਦ ਹੀ ਕੋਈ ਮੁਕਾਬਲਾ ਹਾਰਿਆ ਹੋਵੇ। ਅੰਸ਼ੂ ਮਲਿਕ ਨੂੰ ਜਾਪਾਨ ਦੀ ਸਾਏ ਨਾਂਜੋ ਤੋਂ ਹਾਰ ਦਾ…

Read More

ਕਾਂਟੇ ਦੀ ਟੱਕਰ ‘ਚ ਰਾਜਸਥਾਨ ਰਾਇਲਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਤਿੰਨ ਦੌੜਾਂ ਨਾਲ ਹਰਾ ਕੇ ਦੋ ਪੁਆਇੰਟ ਆਪਣੇ ਖਾਤੇ ‘ਚ ਜੋੜ ਲਏ। ਚੇਨਈ ਨੂੰ 176 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਦੇ ਜਵਾਬ ‘ਚ ਉਹ 172 ਦੌੜਾਂ ਹੀ ਬਣਾ ਸਕੀ ਤੇ 3 ਦੌੜਾਂ ਨਾਲ ਇਹ ਮੁਕਾਬਲਾ ਹਾਰ ਗਈ। ਹਾਲਾਂਕਿ ਮੈਚ ਅਖ਼ੀਰਲੀ ਗੇਂਦ ਤਕ ਗਿਆ ਪਰ ਅਖ਼ੀਰ ਜਿੱਤ ਰਾਜਸਥਾਨ ਰਾਇਲਜ਼ ਦੇ ਹੀ ਹੱਥ ਲੱਗੀ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਰਾਜਸਥਾਨ ਰਾਇਲਜ਼ ਦੀ ਟੀਮ ਨੂੰ 11 ਦੌੜਾਂ ‘ਤੇ ਯਸ਼ਸਵੀ ਜੈਸਵਾਲ ਦੀ ਵਿਕਟ ਡਿੱਗਣ ਤੋਂ…

Read More

ਬਠਿੰਡਾ ਦੀ ਫੌਜੀ ਛਾਉਣੀ ‘ਚ ਅੱਜ ਤੜਕੇ ਹੋਈ ਫਾਇਰਿੰਗ ‘ਚ ਚਾਰ ਫੌਜੀਆਂ ਦੀ ਮੌਤ ਹੋ ਗਈ। ਇਸ ਬਾਰੇ ਪੰਜਾਬ ਪੁਲੀਸ ਨੇ ਅੱਤਵਾਦੀ ਹਮਲੇ ਤੋਂ ਇਨਕਾਰ ਕੀਤਾ ਹੈ ਜਦਕਿ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਘਟਨਾ ਦੀ ਰਿਪੋਰਟ ਮੰਗ ਲਈ ਹੈ। ਵੇਰਵਿਆਂ ਮੁਤਾਬਕ ਇਹ ਵਾਰਦਾਤ ਛਾਉਣੀ ਵਿਚਲੀ ਆਫ਼ੀਸਰਜ਼ ਮੈੱਸ ‘ਤੇ ਕਰੀਬ ਸਾਢੇ ਚਾਰ ਵਜੇ ਹੋਈ। ਘਟਨਾ ਤੋਂ ਫੌਰੀ ਬਾਅਦ ਛਾਉਣੀ ਨੂੰ ਮੁਕੰਮਲ ਤੌਰ ‘ਤੇ ਚਾਰੇ ਪਾਸਿਓਂ ਸੀਲ ਕਰ ਦਿੱਤਾ ਗਿਆ। ਸੀਲ ਕਰਨ ਤੋਂ ਬਾਅਦ ਕਈ ਘੰਟੇ ਤੱਕ ਇਲਾਕੇ ‘ਚ ਤਲਾਸ਼ੀ ਮੁਹਿੰਮ ਚੱਲੀ। ਉਧਰ ਜ਼ਿਲ੍ਹਾ ਪੁਲੀਸ ਮੁਖੀ ਬਠਿੰਡਾ ਗੁਰਨੀਤ ਸਿੰਘ ਖੁਰਾਣਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ‘ਅੱਤਵਾਦੀ ਹਮਲਾ’ ਹੋਣ ਤੋਂ ਇਨਕਾਰ…

Read More

ਪੰਜਾਬ ਕਾਂਗਰਸ ਦੇ ਸਾਬਕਾ ਨਵਜੋਤ ਸਿੰਘ ਸਿੱਧੂ ਨੂੰ ਚਾਰ ਹੋਰ ਸਾਬਕਾ ਪ੍ਰਧਾਨ ਦਾ ‘ਸਮਰਥਨ’ ਮਿਲਿਆ ਹੈ ਅਤੇ ਇਹ ਚਾਰੇ ਪ੍ਰਧਾਨ ਅੱਜ ਨਵਜੋਤ ਸਿੱਧੂ ਦੇ ਨਾਲ ਖੜ੍ਹੇ ਨਜ਼ਰ ਆਏ। ਪਟਿਆਲਾ ਜੇਲ੍ਹ ‘ਚੋਂ ਦਸ ਮਹੀਨੇ ਦੀ ਜੇਲ੍ਹ ਕੱਟ ਕੇ ਰਿਹਾਅ ਹੋਏ ਨਵਜੋਤ ਸਿੱਧੂ ਲਗਾਤਾਰ ਸਰਗਰਮ ਹਨ। ਰਿਹਾਈ ਸਮੇਂ ਹੋਏ ਭਰਵੇਂ ਸਵਾਗਤ ਤੋਂ ਬਾਅਦ ਉਨ੍ਹਾਂ ਨਵੀਂ ਦਿੱਲੀ ‘ਚ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ। ਉਹ ਪੰਜਾਬ ਅੰਦਰ ਵੀ ਲਗਾਤਾਰ ਸਰਗਰਮ ਹਨ। ਇਸ ਤੋਂ ਅੱਗੇ ਅੱਜ ਉਨ੍ਹਾਂ ਇਨ੍ਹਾਂ ਚਾਰ ਸਾਬਕਾ ਪ੍ਰਧਾਨ ਨਾਲ ਮੁਲਾਕਾਤ ਕੀਤੀ ਜਿਸ ਨਾਲ ਉਨ੍ਹਾਂ ਦੀ ਸਥਿਤੀ ਪਾਰਟੀ ‘ਚ ਮਜ਼ਬੂਤ ਹੁੰਦੀ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ…

Read More

ਅਲਬਰਟਾ ਸੂਬੇ ‘ਚ ਵਾਪਰੇ ਸੜਕ ਹਾਦਸੇ ‘ਚ 32 ਸਾਲਾ ਇੰਡੋ-ਕੈਨੇਡੀਅਨ ਪੁਲਸ ਅਧਿਕਾਰੀ ਹਰਵਿੰਦਰ ਸਿੰਘ ਧਾਮੀ ਦੀ ਮੌਤ ਹੋ ਗਈ। 2019 ‘ਚ ਪੁਲੀਸ ‘ਚ ਭਰਤੀ ਹੋਏ ਕਾਂਸਟੇਬਲ ਧਾਮੀ ਨੂੰ ਹਾਰਵੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਉਹ ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ ਦੀ ਸਟ੍ਰੈਥਕੋਨਾ ਕਾਉਂਟੀ ਟੁੱਕੜੀ ਨਾਲ ਤਾਇਨਾਤ ਸਨ। ਸਟ੍ਰੈਥਕੋਨਾ ਸੂਬੇ ਦੇ ਐਡਮੰਟਨ ਮੈਟਰੋਪੋਲੀਟਨ ਖੇਤਰ ਦੇ ਅੰਦਰ ਇਕ ਟਾਊਨਸ਼ਿਪ ਹੈ। ਆਰ.ਸੀ.ਐੱਮ.ਪੀ. ਦੇ ਬਿਆਨ ਮੁਤਾਬਕ ਸਵੇਰੇ ਦੋ ਵਜੇ ਦੇ ਕਰੀਬ ਉਹ ਇਕ ਸ਼ਿਕਾਇਤ ਮਿਲਣ ਮਗਰੋਂ ਮੌਕੇ ‘ਤੇ ਜਾ ਰਹੇ ਸਨ। ਪੁਲੀਸ ਮੁਤਾਬਕ ਕਾਂਸਟੇਬਲ ਧਾਮੀ ਗੱਡੀ ਖੁਦ ਚਲਾ ਰਹੇ ਸਨ। ਇਸ ਦੌਰਾਨ ਗੱਡੀ ਬੇਕਾਬੂ ਹੋ ਕੇ ਕੰਕਰੀਟ ਬੈਰੀਅਰ ਨਾਲ ਟਕਰਾ ਗਈ। ਐਮਰਜੈਂਸੀ ਕਰਮਚਾਰੀਆਂ…

Read More

ਸਿੱਖਾਂ ਤੇ ਪੰਜਾਬੀਆਂ ਦੀ ਵੱਧ ਵਸੋਂ ਵਾਲੇ ਅਮਰੀਕਨ ਸੂਬੇ ਕੈਲੀਫੋਰਨੀਆ ਦੀ ਅਸੈਂਬਲੀ ‘ਚ 1984 ਦੇ ਦਿੱਲੀ ਸਮੇਤ ਇੰਡੀਆ ਦੇ ਹੋਰਨਾਂ ਸ਼ਹਿਰਾਂ ‘ਚ ਹੋਈ ਸਿੱਖਾਂ ਦੀ ਨਸਲਕੁਸ਼ੀ ਨਾਲ ਸਬੰਧਤ ਮਤਾ ਪੇਸ਼ ਕੀਤਾ ਗਿਆ ਅਤੇ ਇੰਡੀਆ ਨਵੰਬਰ ’84 ‘ਚ ਵਾਪਰੀ ਸਿੱਖਾਂ ਵਿਰੁੱਧ ਹਿੰਸਾ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਮਤਾ ਪਹਿਲੀ ਵਾਰ ਕੈਲੀਫੋਰਨੀਆ ਅਸੈਂਬਲੀ ‘ਚ ਚੁਣੀ ਗਈ ਜਸਮੀਤ ਕੌਰ ਬੈਂਸ ਨੇ ਪੇਸ਼ ਕੀਤਾ ਜਿਸ ਨੂੰ ਅਸੈਂਬਲੀ ਨੇ ਸਰਬਸੰਮਤੀ ਨਾਲ ਪਾਸ ਕੀਤਾ। ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕਾਕਸ ਕਮੇਟੀ ਦੇ ਆਗੂ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੈਲੀਫੋਰਨੀਆ ਦੀ ਅਸੈਂਬਲੀ ‘ਚ ਸਿੱਖ ਮੈਂਬਰ ਜਸਮੀਤ ਕੌਰ ਬੈਂਸ ਵੱਲੋਂ ਪੇਸ਼ ਕੀਤੇ…

Read More

ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜਲੰਧਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ‘ਤੇ ਤਿੱਖੇ ਸ਼ਬਦੀ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਜਿਵੇਂ ਅੰਗਰੇਜ਼ਾਂ ਨੇ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ਬਣਾ ਕੇ ਦੇਸ਼ ‘ਚ ਰਾਜ ਕੀਤਾ, ਉਸੇ ਤਰ੍ਹਾਂ ‘ਆਪ’ ਵੀ ਜਲੰਧਰ ਲੋਕ ਸਭਾ ਚੋਣ ਜਿੱਤਣ ਲਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸੱਤਾ ‘ਚ ਹੋਣ ਅਤੇ 92 ਵਿਧਾਇਕਾਂ ਦੇ ਬਾਵਜੂਦ ਇਸ ਪਾਰਟੀ ਨੂੰ ਕੋਈ ਹੋਰ ਉਮੀਦਵਾਰ ਨਹੀਂ ਲੱਭਿਆ ਤਾਂ ਕਾਂਗਰਸ ‘ਚੋਂ ਇਕ ਆਗੂ ‘ਪੁੱਟਣਾ’ ਪਿਆ। ਦੂਜਾ ਚੌਧਰੀ ਪਰਿਵਾਰ ‘ਚ ਫੁੱਟ ਪਾਉਣ ਲਈ ਮਰਹੂਮ ਕਾਂਗਰਸੀ ਆਗੂ ਚੌਧਰੀ ਜਗਜੀਤ ਸਿੰਘ ਦੇ ਪੁੱਤਰ…

Read More