Author: editor
ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਤੇਗ ਬਹਾਦਰ ਮਿਊਜ਼ੀਅਮ ਲੋਕਾਂ ਨੂੰ ਸਮਰਪਿਤ ਕੀਤਾ ਅਤੇ ਲੋਕਾਂ ਨੂੰ ਨੌਵੇਂ ਪਾਤਸ਼ਾਹ ਵੱਲੋਂ ਦਿਖਾਏ ਧਰਮ ਨਿਰਪੱਖਤਾ ਅਤੇ ਮਨੁੱਖਤਾ ਦੀ ਸੇਵਾ ਦੇ ਉੱਚੇ-ਸੁੱਚੇ ਵਿਚਾਰਾਂ ਨੂੰ ਆਪਣੇ ਜੀਵਨ ‘ਚ ਅਪਨਾਉਣ ਲਈ ਆਖਿਆ। ਉਨ੍ਹਾਂ ਪੰਜ ਪਿਆਰਾ ਪਾਰਕ ‘ਚ ਚੱਲ ਰਹੇ ਕੰਮ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਹਿੰਦ ਦੀ ਚਾਦਰ’ ਗੁਰੂ ਤੇਗ ਬਹਾਦਰ ਵੱਲੋਂ ਦਿਖਾਏ ਆਤਮ ਬਲੀਦਾਨ ਦੇ ਰਾਹ ਨੂੰ ਜ਼ਿੰਦਗੀ ‘ਚ ਅਪਨਾਉਣ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮਿਊਜ਼ੀਅਮ ਅਤਿ-ਆਧੁਨਿਕ ਤਕਨਾਲੋਜੀ ਅਤੇ ਆਡੀਓ-ਵੀਡੀਓ ਪੇਸ਼ਕਾਰੀ ਨਾਲ ਲੈਸ ਹੋਣ ਮਗਰੋਂ ਲੋਕਾਂ ਨੂੰ ਮੁੜ ਸਮਰਪਿਤ ਕੀਤਾ ਜਾ ਰਿਹਾ…
ਮੁੰਬਈ ਇੰਡੀਅਨਜ਼ ਨੇ ਆਈ.ਪੀ.ਐੱਲ. 2023 ‘ਚ ਪਹਿਲੀ ਜਿੱਤ ਦਰਜ ਕੀਤੀ ਉਹ ਵੀ ਆਖਰੀ ਗੇਂਦ ‘ਤੇ। ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ ਇਸ ਮੈਚ ‘ਚ 6 ਵਿਕਟਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ 173 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਮੁੰਬਈ ਨੇ ਆਖਰੀ ਗੇਂਦ ‘ਤੇ ਇਹ ਟੀਚਾ ਹਾਸਲ ਕਰ ਲਿਆ। ਮੁੰਬਈ ਨੂੰ ਆਖ਼ਰੀ ਗੇਂਦ ‘ਤੇ ਦੋ ਦੌੜਾਂ ਦੀ ਲੋੜ ਸੀ, ਜਿਸ ‘ਤੇ ਟਿਮ ਡੇਵਿਡ ਨੇ ਦੋ ਦੌੜਾਂ ਬਣਾ ਕੇ ਮੁੰਬਈ ਨੂੰ ਜਿੱਤ ਦਿਵਾਈ। ਇਸ ਦੇ ਨਾਲ ਆਈ.ਪੀ.ਐੱਲ. 2023 ‘ਚ, ਮੁੰਬਈ ਨੇ ਪਹਿਲੀਆਂ ਦੋ ਹਾਰਾਂ ਤੋਂ ਬਾਅਦ ਟੂਰਨਾਮੈਂਟ ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ,…
ਅਲੈਗਜ਼ੈਂਡਰ ਜ਼ਵੇਰੇਵ ਨੇ ਮੋਂਟੇ ਕਾਰਲੋ ਮਾਸਟਰਸ ਦੇ ਪਹਿਲੇ ਦੌਰ ‘ਚ ਅਲੈਗਜ਼ੈਂਡਰ ਬੁਬਲਿਕ ਨੂੰ 3-6, 6-2, 6-4 ਨਾਲ ਹਰਾ ਕੇ ਜਿੱਤ ਦਰਜ ਕੀਤੀ। 13ਵਾਂ ਦਰਜਾ ਪ੍ਰਾਪਤ ਜਰਮਨੀ ਦਾ ਜ਼ਵੇਰੇਵ ਪਿਛਲੇ ਸਾਲ ਸੱਜੇ ਗਿੱਟੇ ਦੀ ਸੱਟ ਨਾਲ ਫਰੈਂਚ ਓਪਨ ਸੈਮੀਫਾਈਨਲ ‘ਚ ਕੋਰਟ ਤੋਂ ਬਾਹਰ ਹੋਣ ਤੋਂ ਬਾਅਦ ਪਹਿਲੀ ਵਾਰ ਕਲੇ ਕੋਰਟ ‘ਤੇ ਖੇਡ ਰਿਹਾ ਹੈ। ਦੋ ਵਾਰ ਦੇ ਸੈਮੀ ਫਾਈਨਲਿਸਟ ਗ੍ਰਿਗੋਰ ਦਿਮਿਤਰੋਵ ਨੇ ਅਮਰੀਕਾ ਦੇ ਬੇਨ ਸ਼ੈਲਟਨ ਨੂੰ 6-1, 3-6, 6-3 ਨਾਲ ਹਰਾਇਆ। ਹੁਣ ਉਸ ਦਾ ਅਗਲਾ ਮੁਕਾਬਲਾ ਚੈੱਕ ਗਣਰਾਜ ਦੇ ਜਿਰੀ ਲੇਹੇਕਾ ਨਾਲ ਹੋਵੇਗਾ। ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਦਾ ਸਾਹਮਣਾ ਕੁਆਲੀਫਾਇਰ ਇਵਾਨ ਗਾਖੋਵ ਨਾਲ ਹੋਵੇਗਾ। ਸਟੀਫਾਨੋਸ ਸਿਟਸਿਪਾਸ ਦਾ ਮੁਕਾਬਲਾ…
ਮਿਆਂਮਾਰ ਦੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲੇ ‘ਚ ਕਈ ਬੱਚਿਆਂ ਸਮੇਤ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਰੀ ਰਿਪੋਰਟ ਮੁਤਾਬਕ ਇਹ ਲੋਕ ਫੌਜੀ ਸ਼ਾਸਨ ਦੇ ਖ਼ਿਲਾਫ਼ ਆਯੋਜਿਤ ਇਕ ਸਮਾਰੋਹ ‘ਚ ਸ਼ਾਮਲ ਹੋਣ ਲਈ ਗਏ ਸਨ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮੁਖੀ ਨੇ ਮਿਆਂਮਾਰ ‘ਚ ਹੋਏ ਘਾਤਕ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਹੈ। ਫੌਜ ਨੇ ਫਰਵਰੀ 2021 ‘ਚ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ। ਉਦੋਂ ਤੋਂ ਫੌਜ ਉਸ ਦੇ ਸ਼ਾਸਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਲਗਾਤਾਰ ਹਵਾਈ ਹਮਲੇ ਕਰਦੀ ਆ ਰਹੀ ਹੈ। ਤਖਤਾਪਲਟ…
ਉੱਚ ਪੱਧਰੀ ਵਫ਼ਦ ਨਾਲ ਅਮਰੀਕਾ ਦੌਰੇ ‘ਤੇ ਪੁੱਜੇ ਇੰਡੀਆ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਮਰੀਕਨ ਵਿੱਤ ਮੰਤਰੀ ਜੈਨੇਟ ਯੇਲੇਨ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੀ ਆਰਥਿਕ ਤੇ ਵਿੱਤੀ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਮੰਚਾਂ ‘ਤੇ ਸੰਪਰਕ ਵਧਾਉਣ ‘ਤੇ ਚਰਚਾ ਕੀਤੀ। ਸੀਤਾਰਮਨ ਨੇ ਵਰਲਡ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਬਸੰਤ ਮੀਟਿੰਗ ਤੋਂ ਇਲਾਵਾ ਯੇਲੇਨ ਨਾਲ ਮੁਲਾਕਾਤ ਕੀਤੀ। ਕਈ ਟਵੀਟਸ ‘ਚ ਬੈਠਕ ਦੇ ਵੇਰਵੇ ਦਿੰਦਿਆਂ ਵਿੱਤ ਮੰਤਰਾਲੇ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਇੰਡੀਆ ‘ਚ 22 ਨਵੰਬਰ ਨੂੰ ਹੋਈ ਪਿਛਲੀ ਬੈਠਕ ਨੂੰ ਅੱਗੇ ਵਧਾਉਂਦਿਆਂ ਇੰਡੀਆ ਤੇ ਅਮਰੀਕਾ ਵਿਚਾਲੇ ਆਰਥਿਕ ਅਤੇ ਵਿੱਤੀ ਭਾਈਵਾਲੀ ਨੂੰ ਮਜ਼ਬੂਤ ਕਰਨ ਤੇ ਇੰਡੀਆ ‘ਚ ਸੰਪਰਕ ਬਣਾਏ…
ਰਾਜਸਥਾਨ ‘ਚ ਵੀ ਕਾਂਗਰਸ ਦਾ ਸੰਕਟ ਵਾਰ-ਵਾਰ ਗਹਿਰਾ ਰਿਹਾ ਹੈ ਅਤੇ ਹਾਈ ਕਮਾਨ ਵੱਲੋਂ ਜਾਰੀ ਚਿਤਾਵਨੀ ਨੂੰ ਦਰਕਿਨਾਰ ਕਰਦਿਆਂ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਸੂਬੇ ‘ਚ ਪਿਛਲੀ ਭਾਜਪਾ ਸਰਕਾਰ ਸਮੇਂ ਹੋਏ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਲੈ ਕੇ ਸ਼ਹੀਦ ਸਮਾਰਕ ‘ਤੇ ਇਕ ਦਿਨਾ ਭੁੱਖ ਹੜਤਾਲ ‘ਤੇ ਬੈਠੇ। ਇਸ ਮੌਕੇ ਉਨ੍ਹਾਂ ਭ੍ਰਿਸ਼ਟਾਚਾਰ ਖ਼ਿਲਾਫ਼ ਇਹ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਹੜਤਾਲ ਨਾਲ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ਿਲਾਫ਼ ਨਵੇਂ ਸਿਰੇ ਤੋਂ ਮੋਰਚਾ ਖੋਲ੍ਹ ਦਿੱਤਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦੇ ਦਸੰਬਰ 2018 ‘ਚ ਕਾਂਗਰਸ ਦੀ ਸਰਕਾਰ ਬਣਨ ਤੋਂ ਲੈ ਕੇ ਖਿੱਚੋਤਾਣ ਚੱਲ ਰਹੀ ਹੈ।…
ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬੰਗਾ ਤੋਂ ਅਕਾਲੀ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਅਕਾਲੀ-ਬਸਪਾ ਗਠਜੋੜ ਨੇ ਸਾਂਝਾ ਉਮੀਦਵਾਰ ਐਲਾਨ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਦ ਸਿੰਘ ਬਾਦਲ ਨੇ ਬਸਪਾ ਆਗੂਆਂ ਨਾਲ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ ‘ਚ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਕਾਫੀ ਮੀਟਿੰਗਾਂ ਦਾ ਦੌਰਾ ਚੱਲਿਆ। ਕਈ ਦਿਨ ਤੱਕ ਉਮੀਦਵਾਰ ਨੂੰ ਲੈ ਕੇ ਸ਼ਸ਼ੋਪੰਜ ਵੀ ਰਿਹਾ। ਕਦੇ ਉਮੀਦਵਾਰ ਬਸਪਾ ਦੇ ਖਾਤੇ ‘ਚੋਂ, ਕਦੇ ਅਕਾਲੀ ਦਲ ਦੇ ਖਾਤੇ ‘ਚੋਂ ਹੋਣ ਦੀ ਚਰਚਾ ਵੀ ਚੱਲਦੀ ਰਹੀ। ਅਖੀਰ ਇਹ ਸੀਟ ਅਕਾਲੀ ਦਲ ਦੀ ਝੋਲੀ ਪੈਣ ‘ਤੇ ਪਵਨ ਕੁਮਾਰ ਟੀਨੂੰ ਅਤੇ ਸਰਵਣ…
ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ’84 ਸਿੱਖ ਕਤਲੇਆਮ ‘ਚ ਆਵਾਜ਼ ਦਾ ਨਮੂਨਾ ਲਿਆ ਗਿਆ ਹੈ। ਸੀ.ਬੀ.ਆਈ. ਨੇ ਇਹ ਆਵਾਜ਼ ਨਮੂਨਾ ਦਿੱਲੀ ਦੇ ਪੁਲ ਬੰਗਸ਼ ਇਲਾਕੇ ‘ਚ 1984 ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਅੱਜ ਲਿਆ। ਆਵਾਜ਼ ਦਾ ਨਮੂਨਾ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਾਈਟਲਰ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਨਹੀਂ ਕੀਤਾ ਹੈ। ਉਹ ਦੋਸ਼ੀ ਨਹੀਂ ਹਨ ਅਤੇ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਵੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਹ ਦੋਸ਼ੀ ਹਨ ਅਤੇ ਉਨ੍ਹਾਂ ਖ਼ਿਲਾਫ਼ ਸਬੂਤ ਹਨ ਤਾਂ ਉਹ ਇਸ ਮਾਮਲੇ ‘ਚ ਜੇਲ੍ਹ ਜਾਣ ਅਤੇ ਫਾਂਸੀ ‘ਤੇ ਲਟਕਣ ਲਈ ਵੀ ਤਿਆਰ ਹਨ। ਜਦੋਂ…
ਬਹੁਚਰਚਿਤ ਡਰੱਗ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਆਪਣੇ ਵਕੀਲਾਂ ਨਾਲ ਮੁਹਾਲੀ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਹੋਏ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 7 ਅਗਸਤ ‘ਤੇ ਅੱਗੇ ਪਾ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਸਿਆਸੀ ਬਦਲਾਖੋਰੀ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕਰੀਬ ਡੇਢ ਸਾਲ ਦੌਰਾਨ ਪੰਜਾਬ ਪੁਲੀਸ ਹੁਣ ਤੱਕ ਉਨ੍ਹਾਂ ਖ਼ਿਲਾਫ਼ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਨਹੀਂ ਕਰ ਸਕੀ ਕਿਉਂਕਿ ਹੁਣ ਤੱਕ ਜਾਂਚ ਏਜੰਸੀ ਨੂੰ ਉਨ੍ਹਾਂ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। ਮਜੀਠੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਧਮਕੀ ਭਰੇ…
ਬੇਮੌਸਮੇ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਸਬ-ਡਿਵੀਜ਼ਨ ਕੰਪਲੈਕਸ ‘ਚ ਦਿੱਤੇ ਧਰਨੇ ਕਾਰਨ ਭੁਲੱਥ ‘ਚ ਹਾਲਾਤ ਇਕ ਵਾਰ ਤਣਾਅਪੂਰਨ ਬਣ ਗਏ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਤੇ ਪਾਰਟੀ ਕਾਰਕੁਨ ਵੀ ਖਹਿਰਾ ਦੇ ਬਰਾਬਰ ਸਬ-ਡਿਵੀਜ਼ਨ ਕੰਪਲੈਕਸ ‘ਚ ਧਰਨਾ ਦੇਣ ਲਈ ਆਹਮੋ-ਸਾਹਮਣੇ ਹੋ ਗਏ। ਪੁਲੀਸ ਵੱਲੋਂ ਸੁਰੱਖਿਆ ਲਈ ਕਸਬਾ ਪੁਲੀਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਸੀ। ਪੁਲੀਸ ਨੇ ਰਾਣਾ ਅਤੇ ਸਾਥੀਆਂ ਦੇ ਇਕੱਠ ਨੂੰ ਰੈਸਟ ਹਾਊਸ ਨੇੜੇ ਪੁੱਜਣ ‘ਤੇ ਸੰਭਾਵੀ ਟਕਰਾਅ ਰੋਕਣ ਲਈ ਬੈਰੀਕੇਡ ਲਗਾ ਕੇ ਬੱਸ ਸਟੈਂਡ ‘ਚ ਧਰਨਾ ਲਗਾਉਣ ਲਈ ਮਜਬੂਰ ਕੀਤਾ।…