Author: editor
ਪੰਜਾਬ ਦੇ ਬਹੁਚਰਚਿਤ ਤੇ ਬਹੁਕਰੋੜੀ ਸਿੰਜਾਈ ਘਪਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੀ.ਬੀ.ਆਈ. ਜਾਂਚ ਲਈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹਰਮੀਤ ਸਿੰਘ ਵੱਲੋਂ ਇਹ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ ਅਕਾਲੀ ਦਲ ਦੇ ਦੋ ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਸੀ। ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਅਤੇ ਜਸਟਿਸ ਅਰੁਣ ਪੱਲੀ ਦੀ ਡਵੀਜ਼ਨ ਬੈਂਚ ਨੇ ਹਰਮੀਤ ਸਿੰਘ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤੇ ਹਨ। ਪਟੀਸ਼ਨਰ ਅਨੁਸਾਰ ਇਸ ਮਾਮਲੇ ‘ਚ ਹਾਈ ਕੋਰਟ ਦੇ 14 ਜੁਲਾਈ 2021 ਤੇ 8 ਨਵੰਬਰ…
ਵਿਵਾਦਗ੍ਰਸਤ ਜ਼ੀਰਾ ਸ਼ਰਾਬ ਫੈਕਟਰੀ ਦੇ ਮਾਲਕ ਸਾਬਕਾ ਅਕਾਲੀ ਵਿਧਾਇਕ ਤੇ ਉੱਘੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਫਰੀਦਕੋਟ ਸਥਿਤ ਟਿਕਾਣਿਆਂ ‘ਤੇ ਅੱਜ ਇਨਕਮ ਵਿਭਾਗ ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ। ਵਿਭਾਗ ਦੀਆਂ ਟੀਮਾਂ ਨੇ ਦੀਪ ਮਲਹੋਤਰਾ ਦੇ ਘਰ ਅਤੇ ਦਫ਼ਤਰ ‘ਚ ਚੈਕਿੰਗ ਕੀਤੀ। ਇਸ ਤੋਂ ਇਲਾਵਾ ਫਿਰੋਜ਼ਪੁਰ ‘ਚ ਵੀ ਇਨਕਮ ਟੈਕਸ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ ਹੈ ਤੇ ਮਲਹੋਤਰਾ ਨਾਲ ਸਬੰਧਤ ਪਵਨ ਬਾਂਸਲ ਦੇ ਘਰ ਵੀ ਇਨਕਮ ਟੈਕਸ ਅਧਿਕਾਰੀ ਪਹੁੰਚੇ ਹਨ। ਜ਼ਿਕਰਯੋਗ ਹੈ ਕਿ 8 ਫਰਵਰੀ 2023 ਨੂੰ ਈ.ਡੀ. ਨੇ ਦੀਪ ਮਲਹੋਤਰਾ ਦੇ ਮੁੰਡੇ ਅਤੇ ਪੰਜਾਬ ਦੇ ਵਪਾਰੀ ਗੌਤਮ ਮਲਹੋਤਰਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਈ.ਡੀ. ਦੇ ਅਧਿਕਾਰੀਆਂ…
‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਪੰਜਾਬ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਸ਼ੁਰੂ ਕੀਤਾ ਹੈ ਪਰ ਫਗਵਾੜਾ ‘ਚ ਇਹੋ ਜਨਤਾ ਦੀ ਖੁਆਰੀ ਦਾ ਕਾਰਨ ਬਣ ਗਿਆ। ਹੋਟਲ ‘ਚ ਰੱਖੇ ਗਏ ਸਮਾਗਮ ‘ਸਰਕਾਰ ਤੁਹਾਡੇ ਦੁਆਰ’ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਢੇ ਚਾਰ ਘੰਟੇ ਦੀ ਦੇਰੀ ਨਾਲ ਪੁੱਜੇ ਜਦਕਿ ਲੋਕ ਭੁੱਖੇ-ਪਿਆਸੇ ਉਨ੍ਹਾਂ ਦੀ ਉਡੀਕ ਕਰਦੇ ਰਹੇ। ਜਾਣਕਾਰੀ ਅਨੁਸਾਰ ਸਮਾਗਮ ਦਾ ਸਮਾਂ 12 ਵਜੇ ਦਾ ਸੀ, ਪਰ ਭਗਵੰਤ ਮਾਨ 4.40 ‘ਤੇ ਪੁੱਜੇ। ਉਦੋਂ ਤੱਕ ਵੱਡੀ ਗਿਣਤੀ ਲੋਕ ਉਡੀਕ ਕਰਨ ਮਗਰੋਂ ਵਾਪਸ ਜਾ ਚੁੱਕੇ ਸਨ। ਸਮਾਗਮ ‘ਚ ਪਹੁੰਚਣ ਵਾਲਿਆਂ ਲਈ ਸਰਕਾਰ ਵੱਲੋਂ ਖਾਣ-ਪੀਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ ਜਿਸ ਕਰਕੇ ਕਈ ਯੂਨੀਅਨ…
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਫਸੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਉਨ੍ਹਾਂ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ 5 ਮਾਰਚ ਨੂੰ ਧਰਮਸੋਤ ਦੀ ਜ਼ਮਾਨਤ ਦੀ ਮੰਗ ਰੱਦ ਕਰ ਦਿੱਤੀ ਗਈ ਸੀ। ਹਾਈ ਕੋਰਟ ਅੱਜ ਵੀ ਉਨ੍ਹਾਂ ਦੀ ਜ਼ਮਾਨਤ ‘ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਦੇਰ ਸ਼ਾਮ ਧਰਮਸੋਤ ਦੀ ਜ਼ਮਾਨਤ ‘ਤੇ ਆਪਣਾ ਫ਼ੈਸਲਾ ਸੁਣਾਉਂਦਿਆਂ ਹਾਈ ਕੋਰਟ ਨੇ ਇਸ ਮਾਮਲੇ ‘ਚ ਉਨ੍ਹਾਂ ਨੂੰ ਨਿਯਮਿਤ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਐੱਫ.ਆਈ.ਆਰ. ਦਰਜ ਕਰਕੇ…
ਪੰਜਾਬ ਕੈਬਨਿਟ ਦੀ ਲੁਧਿਆਣਾ ਤੋਂ ਬਾਅਦ ਅਗਲੀ ਮੀਟਿੰਗ ਐਤਕੀਂ ਜਲੰਧਰ ਵਿਖੇ ਹੋਈ। ਪੀ.ਏ.ਪੀ. ਕੈਂਪਸ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ ‘ਚ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਗੋ-ਬਾਗ ਪੰਜਾਬ ਕੈਬਨਿਟ ਨੇ ਗਰਾਂਟ ਦੇ ਖੁੱਲ੍ਹੇ ਗੱਫੇ ਵੰਡਦਿਆਂ ਜਲੰਧਰ ਸ਼ਹਿਰ ਲਈ 95.16 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ। ਹੋਰਨਾਂ ਫੈਸਲਿਆਂ ‘ਚ ਆਬਕਾਰੀ ਵਿਭਾਗ ‘ਚ 17 ਆਸਾਮੀਆਂ ਲਈ ਭਰਤੀ ਨੂੰ ਪ੍ਰਵਾਨਗੀ ਦੇਣ ਦੇ ਨਾਲ ਪਟਵਾਰੀਆਂ ਦੀ ਸਿਖਲਾਈ ਦਾ ਸਮਾਂ ਡੇਢ ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿੱਤਾ ਹੈ। ਕੈਬਨਿਟ ‘ਚ ਲਏ ਫੈਸਲਿਆਂ ਦੀ ਜਾਣਕਾਰੀ ਦਿੰਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਜਲੰਧਰ…
ਕਰਨਾਟਕ ‘ਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਪਾਰਟੀ ਨੇ ਐਲਾਨ ਕੀਤਾ ਕਿ ਸਿੱਧਰਮਈਆ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ ਅਤੇ ਡੀ.ਕੇ. ਸ਼ਿਵਕੁਮਾਰ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਗਲੇ ਸਾਲ ਲੋਕ ਸਭਾ ਚੋਣਾਂ ਤੱਕ ਸ਼ਿਵਕੁਮਾਰ ਸੂਬੇ ‘ਚ ਪਾਰਟੀ ਦੇ ਪ੍ਰਧਾਨ ਬਰਕਰਾਰ ਰਹਿਣਗੇ। ਇਸ ਤੋਂ ਪਹਿਲਾਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਦੇਰ ਰਾਤ ਵੇਣੂਗੋਪਾਲ ਅਤੇ ਕਰਨਾਟਕ ਦੇ ਜਨਰਲ ਸਕੱਤਰ ਇੰਚਾਰਜ ਰਣਦੀਪ ਸੁਰਜੇਵਾਲਾ ਨਾਲ ਲੰਬੀ ਗੱਲਬਾਤ ਕੀਤੀ ਅਤੇ ਫਿਰ ਉਨ੍ਹਾਂ ਨੂੰ ਇਸ ਫਾਰਮੂਲੇ ‘ਤੇ ਮਨਾਉਣ ਲਈ ਸਿੱਧਾਰਮਈਆ ਅਤੇ ਸ਼ਿਵਕੁਮਾਰ ਨਾਲ ਵੱਖਰੇ ਤੌਰ ‘ਤੇ…
ਦਿੱਲੀ ਕੈਪਿਟਲਸ ਨੇ ਪੰਜਾਬ ਕਿੰਗਜ਼ ਦੀ ਟੀਮ ਨੂੰ ਆਈ.ਪੀ.ਐੱਲ. ‘ਚ ਤਗੜਾ ਝਟਕਾ ਦਿੰਦਿਆਂ ਉਸ ਦੀਆਂ ਪਲੇਆਫ਼ ਦੀਆਂ ਉਮੀਦਾਂ ਨੂੰ ਲਗਭਗ ਤੋੜ ਹੀ ਦਿੱਤਾ ਹੈ। ਪੰਜਾਬ ਲਈ ਕਰੋ ਜਾਂ ਮਰੋ ਮੁਕਾਬਲੇ ‘ਚ ਗੇਂਦਬਾਜ਼ ਕੋਈ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਟੂਰਮਾਮੈਂਟ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਦਿੱਲੀ ਕੈਪੀਟਲਸ ਤੋਂ ਮਿਲੀ 15 ਦੌੜਾਂ ਦੀ ਹਾਰ ਤੋਂ ਬਾਅਦ ਹੁਣ ਪੰਜਾਬ ਕਿੰਗਜ਼ ਦਾ ਟੂਰਨਾਮੈਂਟ ਦੇ ਪਲੇਆਫ਼ ‘ਚ ਪਹੁੰਚਣ ਦੀਆਂ ਉਮੀਦਾਂ ਨਾ ਦੇ ਬਰਾਬਰ ਹੀ ਪਹੁੰਚ ਗਈਆਂ ਹਨ। ਬਾਕੀ ਟੀਮਾਂ ਦੇ ਮੁਕਾਬਲਿਆਂ ‘ਚ ਕੋਈ ਵੱਡਾ ਉਲਟਫੇਰ ਹੀ ਪੰਜਾਬ ਨੂੰ ਪਲੇਆਫ਼ ‘ਚ ਪਹੁੰਚਾ ਸਕਦਾ ਹੈ। ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ…
ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ‘ਚ ਕੈਮਰੂਨ ਨੋਰੀ ਨੂੰ 6-3, 6-4 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਪੱਕੀ ਕਰਨ ਤੋਂ ਬਾਅਦ ਨੋਵਾਕ ਜੋਕੋਵਿਚ ਨੇ ਬ੍ਰਿਟੇਨ ਦੇ ਇਸ ਖਿਡਾਰੀ ਖ਼ਿਲਾਫ਼ ਮੈਚ ਦੌਰਾਨ ਖੇਡ ਭਾਵਨਾ ਉਲਟ ਵਿਵਹਾਰ ਕਰਨ ਦਾ ਦੋਸ਼ ਲਾਇਆ ਹੈ। ਸਰਬੀਆ ਦੇ ਖਿਡਾਰੀ ਨੇ ਲਗਾਤਾਰ 17ਵੀਂ ਵਾਰ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪਹੁੰਚਣ ਤੋਂ ਬਾਅਦ ਕਿਹਾ ਕਿ ਨੋਰੀ ਨੇ ਇਸ ਮੈਚ ‘ਚ ਕਈ ਵਾਰ ਬੁਰਾ ਵਿਵਹਾਰ ਕੀਤਾ। ਮੈਚ ਦੇ ਦੂਜੇ ਸੈੱਟ ‘ਚ ਜੋਕੋਵਿਚ ਦੇ ਪੁਆਇੰਟ ਗੁਆਉਣ ਤੋਂ ਬਾਅਦ ਵੀ ਨੋਰੀ ਨੇ ਇਕ ਗੇਂਦ ‘ਤੇ ਹਿੱਟ ਕੀਤਾ ਜੋ ਕਿ 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਦੀ ਪਿੰਡਲੀਆਂ ‘ਚ ਲੱਗੀ। ਜੋਕੋਵਿਚ…
ਮਾਣਹਾਨੀ ਮਾਮਲੇ ‘ਚ ਦਿੱਲੀ ਹਾਈ ਕੋਰਟ ਨੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੂੰ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਗੰਭੀਰ ਨੇ ਕਥਿਤ ਬਦਨਾਮੀ ਵਾਲੇ ਇਸ਼ਤਿਹਾਰ ਵਾਪਸ ਲੈਣ ਲਈ ਇਕ ਮੀਡੀਆ ਘਰਾਣੇ ਨੂੰ ਨਿਰਦੇਸ਼ ਦੇਣ ਦੀ ਬੇਨਤੀ ਕਰਦਿਆਂ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਇਸ਼ਤਿਹਾਰ ‘ਚ ਗੰਭੀਰ ਖ਼ਿਲਾਫ਼ ‘ਝੂਠੇ, ਅਪਮਾਨਜਨਕ ਅਤੇ ਬਦਨਾਮ ਕਰਨ ਵਾਲੇ’ ਬਿਆਨ ਦਿੱਤੇ ਗਏ ਹਨ। ਹਾਲਾਂਕਿ ਹਾਈ ਕੋਰਟ ਨੇ ਕਿਹਾ ਕਿ ਪਹਿਲੇ ਨਜ਼ਰੀਏ ਤੋਂ ਉਹ ਇਸ ਮਾਮਲੇ ਨੂੰ ਵਿਚਾਰੇ ਜਾਣ ਦੀ ਲੋੜ ਬਾਰੇ ਸਹਿਮਤ ਹਨ ਅਤੇ ਬਚਾਅ ਪੱਖਾਂ (ਇਕ ਹਿੰਦੀ ਰੋਜ਼ਾਨਾ, ਇਸ ਦੇ ਐਡੀਟਰ-ਇਨ-ਚੀਫ ਅਤੇ ਤਿੰਨ ਪੱਤਰਕਾਰਾਂ) ਨੂੰ ਸੰਮਨ ਜਾਰੀ ਕੀਤਾ ਜਾਣਾ ਚਾਹੀਦਾ ਹੈ। ਕ੍ਰਿਕਟਰ…
ਮੁੰਬਈ ਦੇ 26/11 ਅੱਤਵਾਦੀ ਹਮਲਿਆਂ ‘ਚ ਸ਼ਾਮਲ ਹੋਣ ਦੇ ਦੋਸ਼ੀ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਨੂੰ ਅਮਰੀਕਾ ਦੀ ਅਦਾਲਤ ਨੇ ਇੰਡੀਆ ਹਵਾਲੇ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਇੰਡੀਆ ਸਰਕਾਰ 2008 ਦੇ ਮੁੰਬਈ ਅੱਤਵਾਦੀ ਹਮਲਿਆਂ ‘ਚ ਸ਼ਾਮਲ ਹੋਣ ਦੇ ਦੋਸ਼ੀ ਰਾਣਾ ਦੀ ਹਵਾਲਗੀ ਦੀ ਮੰਗ ਕਰ ਰਹੀ ਸੀ। 26/11 ਦੇ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਉਣ ਦੀ ਇੰਡੀਆ ਦੀ ਲੜਾਈ ‘ਚ ਵੱਡੀ ਜਿੱਤ ਦਰਜ ਕਰਦੇ ਹੋਏ ਕੈਲੀਫੋਰਨੀਆ ਦੀ ਕੇਂਦਰੀ ਜ਼ਿਲ੍ਹਾ ਅਦਾਲਤ ਦੀ ਅਮਰੀਕਨ ਮੈਜਿਸਟਰੇਟ ਜੱਜ ਜੈਕਲੀਨ ਚੁਲਜਿਅਨ ਨੇ 48 ਸਫਿਆਂ ਦਾ ਹੁਕਮ ਜਾਰੀ ਕਰਦਿਆਂ ਕਿਹਾ ਕਿ ਇੰਡੀਆ ਅਤੇ ਅਮਰੀਕਾ ਵਿਚਾਲੇ ਹਵਾਲਗੀ ਸੰਧੀ ਦੇ ਤਹਿਤ ਰਾਣਾ ਨੂੰ ਇੰਡੀਆ…