Author: editor
ਇਕ ਮੇਅਰ ਦੇ ਅਹੁਦੇ ਦੀ ਚੋਣ ਭਾਰਤੀ ਲੋਕਾਂ ਲਈ ਦਿਲਚਸਪੀ ਵਾਲੀ ਬਣ ਗਈ ਹੈ। ਬ੍ਰਿਟੇਨ ‘ਚ ਅਗਲੇ ਮਹੀਨੇ ਹੋਣ ਵਾਲੀਆਂ ਸਥਾਨਕ ਚੋਣਾਂ ‘ਚ ਲੈਸਟਰ ਦੇ ਮੇਅਰ ਦੇ ਅਹੁਦੇ ਲਈ ਭਾਰਤੀ ਮੂਲ ਦੇ ਦੋ ਉਮੀਦਵਾਰ ਆਹਮੋ-ਸਾਹਮਣੇ ਹਨ। ਕੰਜ਼ਰਵੇਟਿਵ ਪਾਰਟੀ ਦੇ ਕੌਂਸਲਰ ਸੰਜੇ ਮੋਧਵਾਡੀਆ ਇਸ ‘ਚ ਸਾਬਕਾ ਲੇਬਰ ਕੌਂਸਲਰ ਰੀਟਾ ਪਟੇਲ ਨਾਲ ਮੁਕਾਬਲਾ ਕਰਨਗੇ, ਜਿਸਨੇ ਇਸ ਭੂਮਿਕਾ ਨੂੰ ਖ਼ਤਮ ਕਰਨ ਲਈ ਹਾਲ ਹੀ ‘ਚ ਆਪਣੀ ਬੋਲੀ ਦਾ ਐਲਾਨ ਕੀਤਾ ਸੀ। ਲੀਸੇਸਟਰ ਤੋਂ ਇਕ ਕੌਂਸਲਰ ਪਟੇਲ, ਜੋ ਇਕ ਆਜ਼ਾਦ ਵਜੋਂ ਚੋਣ ਲੜੇਗੀ, ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸ਼ਹਿਰ ਨੂੰ ‘ਇਕ ਨਵੀਂ ਸ਼ੁਰੂਆਤ’ ਦੀ ਲੋੜ ਹੈ ਅਤੇ ਵਾਅਦਾ ਕੀਤਾ ਕਿ ਉਸਦੀ…
ਗੁਜਰਾਤ ਟਾਈਟਨਸ ਖ਼ਿਲਾਫ਼ ਆਖ਼ਰੀ 5 ਗੇਂਦਾਂ ‘ਚ 5 ਛੱਕੇ ਲਗਾ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ ਟੀ-20 ਮੈਚ ਯਾਦਗਾਰ ਜਿੱਤ ਦਿਵਾਉਣ ਵਾਲੇ ਰਿੰਕੂ ਸਿੰਘ ਨੇ ਆਪਣਾ ਹਰ ਛੱਕਾ ਉਨ੍ਹਾਂ ਲਈ ਸੰਘਰਸ਼ ਕਰਨ ਵਾਲੇ ਪਰਿਵਾਰ ਨੂੰ ਸਮਰਪਿਤ ਕੀਤਾ। ਰਿੰਕੂ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਇਕ ਬਹੁਤ ਹੀ ਸਾਧਾਰਨ ਪਰਿਵਾਰ ਤੋਂ ਆਉਂਦਾ ਹੈ। ਉਸ ਦੇ ਪਿਤਾ ਘਰ-ਘਰ ਗੈਸ ਸਿਲੰਡਰ ਪਹੁੰਚਾਉਣ ਦਾ ਕੰਮ ਕਰਦੇ ਸਨ। ਪਰਿਵਾਰ ਨੂੰ ਕਰਜ਼ੇ ਦੇ ਬੋਝ ਵਿੱਚੋਂ ਕੱਢਣ ਲਈ ਰਿੰਕੂ ਨੇ ਉੱਤਰ ਪ੍ਰਦੇਸ਼ ਦੀ ਅੰਡਰ-19 ਟੀਮ ਦੇ ਖਿਡਾਰੀ ਵਜੋਂ ਮਿਲੇ ਵਜ਼ੀਫ਼ੇ ਨੂੰ ਬਚਾਉਣ ਲਈ ਘਰਾਂ ‘ਚ ਨੌਕਰ ਦਾ ਕੰਮ ਵੀ ਕੀਤਾ ਹੈ। ਉਸ ਨੇ 21 ਗੇਂਦਾਂ ‘ਚ…
ਰੋਮਾਂਚਕ ਫਾਈਨਲ ‘ਚ ਡੈਨਮਾਰਕ ਦੇ ਮੈਗਨਸ ਜੋਹਨਸਨ ਨੂੰ ਤਿੰਨ ਗੇਮਾਂ ‘ਚ ਹਰਾ ਕੇ ਇੰਡੀਆ ਦੇ ਪ੍ਰਿਯਾਂਸ਼ੂ ਰਜਾਵਤ ਨੇ ਓਰਲੀਨਜ਼ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਥਾਮਸ ਕੱਪ 2022 ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਮੱਧ ਪ੍ਰਦੇਸ਼ ਦੇ 21 ਸਾਲਾ ਪ੍ਰਿਯਾਂਸ਼ੂ ਨੇ ਦੁਨੀਆ ਦੇ 49ਵੇਂ ਨੰਬਰ ਦੇ ਖਿਡਾਰੀ ਨੂੰ 68 ਮਿੰਟਾਂ ‘ਚ 21-15, 19-21, 21-16 ਨਾਲ ਹਰਾ ਕੇ ਕਰੀਅਰ ਦਾ ਸਭ ਤੋਂ ਵੱਡਾ ਖ਼ਿਤਾਬ ਜਿੱਤਿਆ। ਕੁਆਲੀਫਾਇਰਜ਼ ਤੋਂ ਫਾਈਨਲ ਤੱਕ ਦਾ ਸਫਰ ਤੈਅ ਕਰਨ ਵਾਲੇ ਦੋਵਾਂ ਖਿਡਾਰੀਆਂ ਨੇ ਫਾਈਨਲ ‘ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਅੰਤ ‘ਚ ਭਾਰਤੀ ਖਿਡਾਰੀ ਨੇ ਖ਼ਿਤਾਬ ਆਪਣੇ ਨਾਮ ਕੀਤਾ।
ਆਈ.ਪੀ.ਐੱਲ. ਦੇ 3ਵੇਂ ਮੈਚ ‘ਚ ਗੁਜਰਾਤ ਟਾਈਟਨਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 3 ਵਿਕਟਾਂ ਨਾਲ ਅਤੇ ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਕੋਲਕਾਤਾ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਗੁਜਰਾਤ ਦੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 204 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਕੋਲਕਾਤਾ ਨੂੰ ਜਿੱਤ ਲਈ 205 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨੇ ਵੈਂਕਟੇਸ਼…
ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਅਟਵਾਲ ਨੇ ਅੱਜ ਹੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ‘ਚੋਂ ਅਸਤੀਫਾ ਦਿੱਤਾ ਸੀ। ਅਟਵਾਲ ਨੂੰ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦਿੱਲੀ ‘ਚ ਭਾਜਪਾ ‘ਚ ਸ਼ਾਮਲ ਕਰਵਾਇਆ ਹੈ। ਇੰਦਰ ਇਕਬਾਲ ਸਿੰਘ ਅਟਵਾਲ ਹਲਕਾ ਕੂਮਕਲਾਂ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਜਿੱਤ ਚੁੱਕੇ ਹਨ। ਸੂਤਰ ਮੁਤਾਬਕ ਭਾਜਪਾ ਉਨ੍ਹਾਂ ਨੂੰ ਜਲੰਧਰ ਲੋਕ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ‘ਚ ਉਮੀਦਵਾਰ ਐਲਾਨ ਸਕਦੀ ਹੈ। ਦੱਸਣਯੋਗ ਹੈ ਕਿ ਅਟਵਾਲ ਪਰਿਵਾਰ ਜੋ ਕਿ ਹਮੇਸ਼ਾ…
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਊਬੇਕ ਸੂਬੇ ਦੇ ਮਾਂਟਰੀਅਲ ਸ਼ਹਿਰ ‘ਚ ਆਏ ਬਰਫ਼ੀਲੇ ਤੂਫਾਨ ਤੋਂ ਬਾਅਦ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ। ਮਾਂਟਰੀਅਲ ਸ਼ਹਿਰ ‘ਚ ਵੀਰਵਾਰ ਨੂੰ ਆਏ ਬਰਫ਼ੀਲੇ ਤੂਫ਼ਾਨ ਦੇ ਬਾਅਦ ਬਿਜਲੀ ਸਪਲਾਈ ਠੱਪ ਹੋਣ ਕਾਰਨ ਹਜ਼ਾਰਾਂ ਲੋਕ ਹਨ੍ਹੇਰੇ ‘ਚ ਰਹਿਣ ਲਈ ਮਜ਼ਬੂਰ ਹੋਏ ਅਤੇ 2 ਵਿਅਕਤੀਆਂ ਦੀ ਮੌਤ ਹੋ ਗਈ। ਕੈਨੇਡਾ ਅਧਾਰਤ ਸੀ.ਬੀ.ਸੀ. ਵੈੱਬਸਾਈਟ ਮੁਤਾਬਕ ਜ਼ਿਆਦਾਤਰ ਉਪਭੋਗਤਾਵਾਂ ਦੇ ਘਰਾਂ ਦੀ ਬਿਜਲੀ ਬਹਾਲ ਕਰ ਦਿੱਤੀ ਗਈ, ਜੋ ਬਰਫ਼ੀਲੇ ਤੂਫ਼ਾਨ ਕਾਰਨ ਬਲੈਕ ਆਊਟ ਦਾ ਸਾਹਮਣਾ ਕਰ ਰਹੇ ਸਨ। ਉਥੇ ਕੁਝ ਘਰਾਂ ਦੀ ਬਿਜਲੀ ਸਪਲਾਈ ਸੋਮਵਾਰ ਤੱਕ ਬਹਾਲ ਕੀਤੀ ਜਾ ਸਕਦੀ ਹੈ। 1400 ਤੋਂ ਵੱਧ ਕਰਮਚਾਰੀ ਜਲਦੀ ਤੋਂ ਜਲਦੀ ਬਿਜਲੀ ਬਹਾਲ ਕਰਨ…
ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਦੀ ਤਸਵੀਰ ਨੂੰ ਪੰਥਕ ਸੇਵਾਵਾਂ ‘ਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ‘ਚ ਸਥਾਪਤ ਕੀਤਾ ਗਿਆ। ਮਹਾਰਾਜਾ ਰਿਪੁਦਮਨ ਸਿੰਘ ਨੇ ਸਾਲ 1909 ‘ਚ ਆਨੰਦ ਮੈਰਿਜ ਐਕਟ ਪਾਸ ਕਰਵਾਉਣ ‘ਚ ਅਹਿਮ ਯੋਗਦਾਨ ਪਾਇਆ ਸੀ। ਸਾਕਾ ਸ੍ਰੀ ਨਨਕਾਣਾ ਸਾਹਿਬ ਸਮੇਂ ਸ਼੍ਰੋਮਣੀ ਕਮੇਟੀ ਦੇ ਸੱਦੇ ‘ਤੇ ਕਾਲੀਆਂ ਦਸਤਾਰਾਂ ਬੰਨ੍ਹ ਕੇ ਰੋਸ ਪ੍ਰਗਟ ਕਰਨ ਵਾਲਿਆਂ ‘ਚ ਵੀ ਮਹਾਰਾਜਾ ਨਾਭਾ ਸ਼ਾਮਲ ਸਨ। ਉਨ੍ਹਾਂ ਦੀਆਂ ਅਜਿਹੀਆਂ ਪੰਥਕ ਸੇਵਾਵਾਂ ਨੂੰ ਯਾਦ ਕਰਦਿਆਂ ਕੇਂਦਰੀ ਸਿੱਖ ਅਜਾਇਬ ਘਰ ‘ਚ ਉਨ੍ਹਾਂ ਦੀ ਤਸਵੀਰ ਨੂੰ ਥਾਂ ਦਿੱਤੀ ਗਈ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ…
ਬੈਂਕਾਕ (ਥਾਈਲੈਂਡ) ਤੋਂ ਕਰੀਨ ਛੇ ਸੌ ਕਿਲੋਮੀਟਰ ਇਕ ਫਾਇਰਿੰਗ ਦੀ ਘਟਨਾ ਵਾਪਰੀ ਜਿਸ ‘ਚ 4 ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੱਕੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਉਸ ਦੀ ਤਲਾਸ਼ ਜਾਰੀ ਹੈ। ਪੁਲੀਸ ਮੁਤਾਬਕ ਫਾਇਰਿੰਗ ਦੀ ਘਟਨਾ ਥਾਈਲੈਂਡ ਦੇ ਸੂਰਤ ਥਾਨੀ ਸੂਬੇ ਦੇ ਖੀਰੀ ਰੈਟ ਨਿਖੋਮ ਜ਼ਿਲ੍ਹੇ ‘ਚ ਸ਼ਾਮ 5 ਵਜੇ ਵਾਪਰੀ। ਪੁਲੀਸ ਮੁਤਾਬਕ ਸ਼ੱਕੀ ਹਮਲਾਵਰ ਸ਼ਾਮ ਨੂੰ ਅਚਾਨਕ ਫਾਇਰਿੰਗ ਕਰਕੇ ਚਾਰ ਜਣਿਆਂ ਨੂੰ ਹਲਾਕ ਕਰਨ ਤੋਂ ਬਾਅਦ ਫਰਾਰ ਹੋ ਗਿਆ। ਉਨ੍ਹਾਂ ਇਸ ਘਟਨਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਇਸ ਦੇ ਨਾਲ ਹੀ ਮੀਡੀਆ ਮੁਤਾਬਕ ਫਾਇਰਿੰਗ ਦੀ ਇਹ ਘਟਨਾ ਪਿੰਡ ਦੇ ਸਾਬਕਾ…
ਕੀਨੀਆ ਦੇ ਮਿਗੋਰੀ ਸ਼ਹਿਰ ‘ਚ ਤਨਜ਼ਾਨੀਆ ਦੀ ਸਰਹੱਦ ਨੇੜੇ ਇਕ ਟਰੱਕ ਦੇ ਰਾਹਗੀਰਾਂ ਅਤੇ ਖੜ੍ਹੇ ਮੋਟਰ ਸਾਈਕਲਾਂ ‘ਤੇ ਚੜ੍ਹ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਮਿਗੋਰੀ ਪੁਲੀਸ ਕਮਾਂਡਰ ਮਾਰਕ ਵੈਂਜ਼ਲਾ ਨੇ ਕਿਹਾ ਕਿ ਟਰੱਕ ਡਰਾਈਵਰ ਸਮੇਤ 6 ਬਾਲਗਾਂ ਅਤੇ ਇਕ 7 ਸਾਲ ਦੇ ਲੜਕੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਿਊਜ਼ ਆਊਟਲੈੱਟ ਅਨੁਸਾਰ 3 ਹੋਰ ਪੀੜਤਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਹੋਰ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਕਿ ਇਸ ਹਾਦਸੇ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਦੱਸਿਆ ਗਿਆ ਕਿ ਸ਼ਨੀਵਾਰ ਸਵੇਰੇ ਟਰੱਕ ਰਾਜਧਾਨੀ…
ਕੈਨੇਡੀਅਨ ਸਾਫਟਵੇਅਰ ਇੰਜੀਨੀਅਰ ਅੰਕਿਤ ਬਲਹਾਰਾ ਨਾਲ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਵਿਤਾ ਪੂਨੀਆ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਉਨ੍ਹਾਂ ਦੇ ਵਿਆਹ ਸਮਾਗਮ ‘ਚ ਸਿਰਫ ਪਰਿਵਾਰਕ ਅਤੇ ਨਿੱਜੀ ਰਿਸ਼ਤੇਦਾਰ ਹੀ ਸ਼ਾਮਲ ਹੋਏ। ਅੰਕਿਤ ਨੇ ਬਿਨਾਂ ਦਾਜ ਦੇ ਵਿਆਹ ਕਰਕੇ ਸਮਾਜ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਸੀ। ਉਸ ਨੇ ਦਾਜ ਵਜੋਂ ਸਿਰਫ ਇਕ ਰੁਪਿਆ ਲਿਆ ਹੈ। ਦਰਅਸਲ ਸਵਿਤਾ ਪੂਨੀਆ ਦਾ ਵਿਆਹ ਅੰਕਿਤ ਬਲਹਾਰਾ ਨਾਲ ਹੋਇਆ ਹੈ। ਅੰਕਿਤ ਕੈਨੇਡਾ ‘ਚ ਇਕ ਬੈਂਕ ‘ਚ ਸਾਫਟਵੇਅਰ ਇੰਜੀਨੀਅਰ ਹੈ। ਹਾਲਾਂਕਿ ਸਵਿਤਾ ਫਿਲਹਾਲ ਇੰਡੀਆ ‘ਚ ਹੀ ਰਹੇਗੀ। ਸਵਿਤਾ ਦਾ ਟਾਰਗੈੱਟ ਓਲੰਪਿਕ ਹੈ ਇਸ ਲਈ ਉਹ ਆਪਣੀ ਖੇਡ ਜਾਰੀ ਰੱਖੇਗੀ। ਇਸ ਬਾਰੇ ‘ਚ ਸਵਿਤਾ…