Author: editor
ਆਈ.ਪੀ.ਐੱਲ. ਵਿੱਚ ਖੇਡੇ ਗਏ ਮੈਚ ‘ਚ ਲਖਨਊ ਸੁਪਰ ਜਾਇੰਟਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ। ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 122 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ ‘ਚ ਲਖਨਊ ਨੇ ਇਹ ਟੀਚਾ 16ਵੇਂ ਓਵਰ ‘ਚ ਹੀ ਹਾਸਲ ਕਰ ਲਿਆ। ਲਖਨਊ ਵੱਲੋਂ ਕਰੁਣਾਲ ਪੰਡਯਾ ਨੇ ਆਲਰਾਊਂਡਰ ਪ੍ਰਦਰਸ਼ਨ ਦਿੱਤਾ। ਉਸ ਨੇ ਪਹਿਲੀ ਗੇਂਦਬਾਜ਼ੀ ‘ਚ 3 ਵਿਕਟਾਂ ਲਈਆਂ। ਇਸ ਤੋਂ ਬਾਅਦ ਬੱਲੇਬਾਜ਼ੀ ‘ਚ 34 ਦੌੜਾਂ ਦੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਦੇ ਹੋਏ ਕਰੁਣਾਲ ਪੰਡਯਾ ਤੋਂ ਇਲਾਵਾ ਕਪਤਾਨ ਕੇ.ਐੱਲ. ਰਾਹੁਲ ਨੇ ਵੀ ਧੀਰਜ ਨਾਲ ਬੱਲੇਬਾਜ਼ੀ ਕੀਤੀ। ਉਸ ਨੇ 31 ਗੇਂਦਾਂ ‘ਤੇ 35 ਦੌੜਾਂ ਦੀ ਪਾਰੀ ਖੇਡੀ। ਉਸ ਤੋਂ…
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਮ’ ਅੱਜ ਯੂਟਿਊਬ ‘ਤੇ ਰਿਲੀਜ਼ ਹੋ ਗਿਆ। ਰਿਲੀਜ਼ ਹੁੰਦੇ ਹੀ ਪਹਿਲੇ ਦਸਾਂ ਮਿੰਟਾਂ ‘ਚ ਲੱਖਾਂ ਵਿਊ ਆਏ ਅਤੇ ਕੁਝ ਘੰਟੇ ‘ਚ ਇਹ ਗਿਣਤੀ ਮਿਲੀਅਨ ਤੋਂ ਟੱਪ ਗਈ। ਇੰਨਾ ਹੀ ਨਹੀਂ ਕੁਝ ਘੰਟੇ ਅੰਦਰ ਹੀ ਡੇਢ ਲੱਖ ਕੁਮੈਂਟ ਵੀ ਸਾਹਮਣੇ ਆਏ। ਸਿੱਧੂ ਮੂਸੇਵਾਲਾ ਦੇ ਇਸ ਗੀਤ ‘ਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੀ ਵੀ ਆਵਾਜ਼ ਹੈ। ਮੂਸੇਵਾਲਾ ਦੇ ਸੋਸ਼ਲ ਮੀਡੀਆ ਚੈਨਲ ਉੱਪਰ ਰਿਲੀਜ਼ ਹੋਇਆ ਇਹ ਗੀਤ ਪਹਿਲੇ ਘੰਟੇ ‘ਚ 20 ਲੱਖ ਲੋਕਾਂ ਨੇ ਸੁਣਿਆ। ਇਸ ਦੌਰਾਨ 7 ਲੱਖ ਲੋਕਾਂ ਨੇ ਗੀਤ ਨੂੰ ਲਾਈਕ ਕੀਤਾ ਅਤੇ ਡੇਢ ਲੱਖ ਟਿੱਪਣੀਆਂ ਕੀਤੀਆਂ ਗਈਆਂ। ਇਸ ਗੀਤ ‘ਚ…
ਇਕ ਪੰਜਾਬੀ ਵਿਅਕਤੀ ‘ਤੇ ਗੈਰਕਾਨੂੰਨੀ ਢੰਗ ਨਾਲ ਕੈਨੇਡਾ-ਅਮਰੀਕਾ ਸਰਹੱਦ ਪਾਰ ਕਰਵਾਉਣ ਦੇ ਦੋਸ਼ ਲੱਗੇ ਹਨ। ਬਰੈਂਪਟਨ ਦੇ ਸਿਮਰਨਜੀਤ ਸ਼ੈਲੀ ਸਿੰਘ ਨੂੰ 9-ਕਾਊਂਟਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ‘ਤੇ ਇਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਕੈਨੇਡਾ-ਅਮਰੀਕਾ ਬਾਰਡਰ ਰਾਹੀਂ ਭੇਜਣ ਦੇ ਦੋਸ਼ ਹਨ। ਸਿਮਰਨਜੀਤ ਸਿੰਘ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਅਕਵੇਸਨ ਮੋਹੌਕ ਖੇਤਰ ਦੀ ਵਰਤੋਂ ਕਰਕੇ ਮਨੁੱਖੀ ਤਸਕਰੀ ਦਾ ਕੰਮ ਕਰਦਾ ਸੀ। ਅਦਾਲਤੀ ਦਸਤਾਵੇਜ਼ ਮੁਤਾਬਕ ਸਿਮਰਨਜੀਤ ਸਿੰਘ ਨੇ ਕਥਿਤ ਤੌਰ ‘ਤੇ ਇਕ ਦਲਾਲ ਦੇ ਤੌਰ ‘ਤੇ ਕੰਮ ਕੀਤਾ, ਜੋ ਮੁੱਖ ਤੌਰ ‘ਤੇ ਭਾਰਤੀ ਨਾਗਰਿਕਾਂ ਨੂੰ ਅਮਰੀਕਾ ‘ਚ ਪਹੁੰਚਾਉਣ ਲਈ ਪ੍ਰਤੀ ਵਿਅਕਤੀ ਕੋਲੋਂ 5,000 ਡਾਲਰ ਤੋਂ 35,000 ਡਾਲਰ ਵਸੂਲਦਾ…
ਪ੍ਰਵਾਸੀ ਪੰਜਾਬੀਆਂ ਵੱਲੋਂ ਚਿਰਾਂ ਤੋਂ ਉਡੀਕੀ ਜਾ ਰਹੀ ਟੋਰਾਂਟੋ ਤੋਂ ਅੰਮ੍ਰਿਤਸਰ ਦੀ ਫਲਾਈਟ ਦੀ ਇੱਛਾ ਪੂਰੀ ਹੋ ਗਈ ਹੈ ਕਿਉਂਕਿ ਇਟਲੀ ਦੀ ਨਿਓਸ ਏਅਰਲਾਈਨ ਵੱਲੋਂ ਰੋਮ, ਮਿਲਾਨ ਤੋਂ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਵਿਸ਼ੇਸ਼ ਹਵਾਈ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵਿਸ਼ੇਸ਼ ਉਡਾਣ ਸ਼ੁਰੂ ਹੋਣ ਨਾਲ ਇਟਲੀ ਵਸਦੇ ਭਾਰਤੀਆਂ ਦਾ ਸੁਫ਼ਨਾ ਸੱਚ ਹੋ ਗਿਆ। ਇਸ ਨਾਲ ਇਟਲੀ ਤੋਂ ਇਲਾਵਾ ਕੈਨੇਡਾ ਅਤੇ ਇੰਡੀਆ ‘ਚ ਰਹਿੰਦੇ ਇੰਡੀਅਨ ਲੋਕਾਂ ‘ਚ ਖੁਸ਼ੀ ਹੈ। ਫਲਾਈਟ ਟੋਰਾਂਟੋਂ ਤੋਂ ਚੱਲ ਕੇ ਮਿਲਾਨ ਹੁੰਦੀ ਹੋਈ ਅੰਮ੍ਰਿਤਸਰ ਆਵੇਗੀ ਅਤੇ ਇਸੇ ਤਰ੍ਹਾਂ ਵਾਪਸੀ ‘ਤੇ ਅੰਮ੍ਰਿਤਸਰ ਤੋਂ ਚੱਲ ਕੇ ਮਿਲਾਨ ਹੁੰਦੀ ਹੋਈ ਟੋਰਾਂਟੋ ਪੁੱਜੇਗੀ। ਭਾਰਤੀ ਅੰਬੈਂਸੀ ਰੋਮ ਦੀ ਸਤਿਕਾਰਤ…
ਇਕ ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ‘ਚ ਅਮਰੀਕਾ ‘ਚ 33 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ 2.4 ਮਿਲੀਅਨ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ 29 ਸਾਲਾ ਆਸ਼ੀਸ਼ ਬਜਾਜ ਨਾਂ ਦੇ ਇੰਡੀਅਨ ਨੌਜਵਾਨ ਨੇ ਪਿਛਲੇ ਸਾਲ ਚਾਰ ਅਗਸਤ ਨੂੰ ਨੇਵਾਰਕ ਸੰਘੀ ਅਦਾਲਤ ‘ਚ ਜ਼ਿਲ੍ਹਾ ਜੱਜ ਕੇਵਿਨ ਮੈਕਨੇਕਲ ਦੇ ਸਾਹਮਣੇ ਆਨਲਾਈਨ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦੀ ਗੱਲ ਮੰਨੀ ਸੀ। ਅਮਰੀਕਾ ਦੇ ਨਿਆਂ ਮੰਤਰਾਲਾ ਨੇ ਦੱਸਿਆ ਕਿ ਨਿਊ ਜਰਸੀ ਅਤੇ ਪੂਰੇ ਅਮਰੀਕਾ ‘ਚ ਬਜ਼ੁਰਗ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਅੰਤਰਰਾਸ਼ਟਰੀ ਸਾਜ਼ਿਸ਼ ‘ਚ ਉਸ ਦੀ ਸ਼ਮੂਲੀਅਤ ਲਈ ਉਸ ਨੂੰ 33 ਮਹੀਨੇ ਦੀ ਜੇਲ੍ਹ ਦੀ…
ਅਮਰੀਕਾ ‘ਚ ਨੌਜਵਾਨਾਂ ਅਤੇ ਬੱਚਿਆਂ ‘ਚ ਬੰਦੂਕ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2019 ਅਤੇ 2021 ਦੇ ਵਿਚਕਾਰ 50 ਫ਼ੀਸਦੀ ਵਧੀ ਹੈ। ਪਿਊ ਰਿਸਰਚ ਸੈਂਟਰ ਦੇ ਇਕ ਨਵੇਂ ਅਧਿਐਨ ‘ਚ ਇਸ ਸਬੰਧੀ ਖੁਲਾਸਾ ਕੀਤਾ ਗਿਆ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਮੌਤ ਦਰ ਦੇ ਅੰਕੜਿਆਂ ਦੀ ਵਰਤੋਂ ਕਰਦੇ ਹੋਏ ਅਧਿਐਨ ਨੇ ਦਿਖਾਇਆ ਕਿ ਮਹਾਮਾਰੀ ਨਾਲ ਸਬੰਧਤ ਤਾਲਾਬੰਦੀ ਦੇ ਬਾਵਜੂਦ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਮੌਤਾਂ 2019 ‘ਚ 1,732 ਤੋਂ ਵੱਧ ਕੇ 2021 ‘ਚ 2,590 ਹੋ ਗਈਆਂ। ਅਧਿਐਨ ਦੇ ਅਨੁਸਾਰ ਇਹਨਾਂ ‘ਚੋਂ ਜ਼ਿਆਦਾਤਰ ਮੌਤਾਂ ਕਤਲੇਆਮ ਦੇ ਨਤੀਜੇ ਵਜੋਂ ਹੋਈਆਂ। ਅਧਿਐਨ ਤੋਂ ਪਤਾ ਚੱਲਿਆ ਹੈ ਕਿ ਮੁੰਡਿਆਂ…
ਕੋਲਕਾਤਾ ਨਾਈਟ ਰਾਈਡਰਜ਼ ਨੇ ਆਈ.ਪੀ.ਐੱਲ. ਦੇ ਇਕ ਮੈਚ ‘ਚ ਰਾਇਲਜ਼ ਚੈਲੰਜਰਜ਼ ਬੈਂਗਲੁਰੂ ਨੂੰ 81 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੇ 205 ਦੌੜਾਂ ਦਾ ਟੀਚਾ ਰੱਖਿਆ ਜਿਸ ਦੇ ਜਵਾਬ ‘ਚ ਬੈਂਗਲੁਰੂ ਦੀ ਟੀਮ 17.3 ਓਵਰਾਂ ‘ਚ 123 ਦੌੜਾਂ ‘ਤੇ ਆਲ ਆਊਟ ਹੋ ਗਈ। ਜਿੱਤ ਦੇ ਹੀਰੋ ਸਪਿਨ ਗੇਂਦਬਾਜ਼ ਰਹੇ ਜਿਨ੍ਹਾਂ ਵਿੱਚੋਂ ਵਰੁਣ ਚੱਕਰਵਰਤੀ ਨੇ 4, ਸੁਯਸ਼ ਸ਼ਰਮਾ ਨੇ 3, ਸੁਨੀਲ ਨਰਾਇਣ ਨੇ 2 ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ 1 ਵਿਕਟ ਮਿਲੀ। ਟੀਚੇ ਦਾ ਪਿੱਛਾ ਕਰਦੇ ਹੋਏ ਆਰ.ਸੀ.ਬੀ. ਦਾ ਕੋਈ ਵੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ। ਕਪਤਾਨ ਫਾਫ ਡੂ ਪਲੇਸਿਸ 23,…
ਪੰਜਾਬ ਕਾਂਗਰਸ ਦੇ ਸਾਬਕਾ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚੋਂ ਦਸ ਮਹੀਨੇ ਬਾਅਦ ਰਿਹਾਅ ਹੋਣ ਮਗਰੋਂ ਅੱਜ ਪਹਿਲੀ ਵਾਰ ਨਵੀਂ ਦਿੱਲੀ ‘ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਮੌਜੂਦਾ ਜਨਰਲ ਸਕੱਤਰ ਪਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਤਸਵੀਰਾਂ ਨਵਜੋਤ ਸਿੱਧੂ ਨੇ ਖੁਦ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ‘ਚ ਉਹ ਖੁਸ਼ ਨਜ਼ਰ ਆ ਰਹੇ ਹਨ। ਦੋਵਾਂ ਆਗੂਆਂ ਨੂੰ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ‘ਤੁਸੀਂ ਮੈਨੂੰ ਜੇਲ੍ਹ ਭੇਜ ਸਕਦੇ ਹੋ, ਮੈਨੂੰ ਡਰਾ-ਧਮਕਾ ਸਕਦੇ ਹੋ, ਮੇਰੇ ਸਾਰੇ ਵਿੱਤੀ ਖਾਤੇ ਬਲੌਕ ਕਰ ਸਕਦੇ ਹੋ ਪਰ ਪੰਜਾਬ ਤੇ ਮੇਰੇ ਲੀਡਰਾਂ ਲਈ…
ਅਮਰੀਕਾ ਦੇ ਕੁਝ ਹਿੱਸਿਆਂ ‘ਚ ਭਾਰੀ ਮੀਂਹ ਤੇ ਤੂਫ਼ਾਨ ਵੱਲੋਂ ਤਬਾਹੀ ਮਚਾਉਣ ਤੋਂ ਬਾਅਦ ਹੁਣ ਕੈਨੇਡਾ ਦੇ ਦੋ ਸੂਬਿਆਂ ‘ਚ ਵੀ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਓਂਟਾਰੀਓ ਅਤੇ ਕਿਊਬੇਕ ਦੇ ਕੁਝ ਹਿੱਸਿਆਂ ‘ਚ ਬੀਤੇ ਦਿਨ ਭਾਰੀ ਮੀਂਹ ਅਤੇ ਹਨ੍ਹੇਰੀ ਤੋਂ ਬਾਅਦ ਤੂਫ਼ਾਨ ਆਉਣ ਕਾਰਨ ਇਕ ਮਿਲੀਅਨ ਘਰਾਂ ਦੀ ਬਿਜਲੀ ਬੰਦ ਹੋ ਗਈ। ਕਿਊਬੇਕ ਦੀ ਪਾਵਰ ਯੂਟਿਲਿਟੀ ਨੇ ਦੱਸਿਆ ਕਿ ਇਸ ਦੇ 4.5 ਮਿਲੀਅਨ ਗਾਹਕਾਂ ‘ਚੋਂ 676,000 ਤੋਂ ਵੱਧ ਬਿਨਾਂ ਬਿਜਲੀ ਦੇ ਸਨ ਕਿਉਂਕਿ ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਹਾਈਡਰੋ-ਕਿਊਬੇਕ ਦੇ ਬੁਲਾਰੇ ਗੈਬਰੀਏਲ ਲੇਬਲੈਂਕ ਨੇ ਕਿਹਾ ਕਿ ਮੀਂਹ ਅਤੇ ਤੇਜ਼ ਹਵਾ ਬਿਜਲੀ…
ਆਮ ਆਦਮੀ ਪਾਰਟੀ ਨੇ ਅੱਜ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ। ਬੀਤੇ ਕੱਲ੍ਹ ਹੀ ਜਲੰਧਰ ਵੈਸਟ ਦੇ ਸਾਬਕਾ ਵਿਧਾਇਕ ਰਿੰਕੂ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ‘ਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕੀਤੀ ਸੀ। ਉਸੇ ਵੇਲੇ ਕਿਆਸ ਲਗਾਏ ਜਾ ਰਹੇ ਸਨ ਕਿ ਉਹ ‘ਆਪ’ ਵੱਲੋਂ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਹੋ ਸਕਦੇ ਹਨ। ਉਨ੍ਹਾਂ ਦੇ ਨਾਂ ਦਾ ਐਲਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿਟਰ ਹੈਂਡਲ ‘ਤੇ ਕੀਤਾ ਹੈ। ਮੁੱਖ ਮੰਤਰੀ ਨੇ ਜਥੇਬੰਦਕ ਜਨਰਲ ਸਕੱਤਰ ਡਾ. ਸੰਦੀਪ ਪਾਠਕ ਦੇ ਦਸਤਖਤਾਂ ਹੇਠ ਜਾਰੀ ਪੱਤਰ ਨੂੰ ਟਵੀਟ…