Author: editor
ਇਨਸਾਨ ਕਿਸੇ ਨੂੰ ਪਿਆਰ ਕਰਨ ਤੋਂ ਬਾਅਦ ਉਸਨੂੰ ਬੇਰਹਿਮੀ ਨਾਲ ਕਿਵੇਂ ਕਤਲ ਕਰ ਸਕਦਾ ਹੈ ਇਹ ਸਵਾਲ ਜ਼ਿਹਨ ‘ਚ ਆਉਣਾ ਕੁਦਰਤੀ ਹੈ ਪਰ ਅਜਿਹਾ ਵਰਤਾਰਾ ਸਮਾਜ ‘ਚ ਜਾਰੀ ਹੈ ਕਿ ਜਿਸ ਨੂੰ ਜਾਨੋਂ ਵੱਧ ਪਿਆਰ ਕੀਤਾ ਹੋਵੇ ਉਸ ਨੂੰ ਨਫ਼ਰਤ ਵੀ ਉਸੇ ਹੱਦ ਤੱਕ ਹੋ ਜਾਵੇ। ਤਾਜ਼ਾ ਮਾਮਲਾ ਹਰਿਆਣਾ ਦਾ ਹੈ ਜਿੱਥੇ ਕੈਨੇਡਾ ਤੋਂ ਸੱਦੀ ਪ੍ਰੇਮਿਕਾ ਨੂੰ ਉਸ ਦੇ ਸ਼ਾਦੀਸ਼ੁਦਾ ਅਤੇ ਦੋ ਬੱਚਿਆਂ ਦੇ ਪਿਤਾ ਪ੍ਰੇਮੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪ੍ਰੇਮ ਸਬੰਧਾਂ ਦੇ ਖ਼ੌਫ਼ਨਾਕ ਅੰਤ ਦਾ ਖ਼ੁਲਾਸਾ ਹੋਇਆ ਹੈ ਜਿਸ ‘ਚ ਇਕ ਆਸ਼ਿਕ ਨੇ ਕੈਨੇਡਾ ਰਹਿੰਦੀ ਪ੍ਰੇਮਿਕਾ ਨੂੰ ਇੰਡੀਆ ਬੁਲਾਇਆ ਅਤੇ ਗੋਲੀਆਂ ਨਾਲ ਭੁੰਨ ਦਿੱਤਾ। ਇਥੇ ਹੀ…
ਮਿਸੀਸਾਗਾ ਤੇ ਬਰੈਂਪਟਨ ਦੇ ਹਿੰਦੂ ਮੰਦਰਾਂ ਦੀ ਭੰਨਤੋੜ ਕਰਕੇ ਇੰਡੀਆ ਵਿਰੋਧੀ ਅਤੇ ਨਫ਼ਰਤੀ ਨਾਅਰੇ ਲਿਖਣ ਤੋਂ ਬਾਅਦ ਹੁਣ ਅਜਿਹਾ ਹੀ ਇਕ ਮਾਮਲਾ ਓਂਟਾਰੀਓ ਸੂਬੇ ਦੇ ਵਿੰਡਸਰ ‘ਚ ਸਾਹਮਣੇ ਆਇਆ ਹੈ। ਵਿੰਡਸਰ ਸ਼ਹਿਰ ‘ਚ ਹਿੰਦੂ ਮੰਦਰ ਦੀ ਭੰਨਤੋੜ ਕਰਨ ਤੋਂ ਇਲਾਵਾ ਨਫ਼ਰਤ ਵਾਲੇ ਨਾਅਰੇ ਲਿਖੇ ਗਏ ਹਨ। ਪੁਲੀਸ ਮੁਤਾਬਕ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਵਿੰਡਸਰ ਪੁਲੀਸ ਅਧਿਕਾਰੀਆਂ ਮੁਤਾਬਕ ਬੀ.ਏ.ਪੀ.ਐੱਸ. ਸ਼੍ਰੀ ਸਵਾਮੀਨਾਰਾਇਣ ਮੰਦਰ ਦੇ ਬਾਹਰ ਕੰਧਰ ‘ਤੇ ਕਾਲੇ ਪੇਂਟ ‘ਚ ਹਿੰਦੂ ਵਿਰੋਧੀ ਅਤੇ ਇੰਡੀਆ ਵਿਰੋਧੀ ਨਾਅਰੇ ਲਿਖੇ ਹੋਏ ਹਨ। ਵਿੰਡਸਰ ਪੁਲੀਸ ਨੇ ਅੱਗੇ ਕਿਹਾ ਕਿ ਹਿੰਦੂ ਮੰਦਰ ਦੀ ਭੰਨਤੋੜ ਨੂੰ ਨਫ਼ਰਤੀ ਘਟਨਾ ਵਜੋਂ ਜਾਂਚਿਆ…
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਮਰੀਕਾ-ਕੈਨੇਡਾ ਸਰਹੱਦ ‘ਤੇ ਗੁਜਰਾਤ ਨਾਲ ਸਬੰਧਤ ਇਕ ਭਾਰਤੀ ਅਤੇ ਰੋਮਾਨੀਅਨ ਪਰਿਵਾਰ ਦੇ ਅੱਠ ਮੈਂਬਰਾਂ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਸਹੀ ਜਾਂਚ ਦੀ ਲੋੜ ਹੈ। ਉਸ ਨੇ ਇਸ ਘਟਨਾ ਦੇ ਕਾਰਨਾਂ ਬਾਰੇ ਅਟਕਲਾਂ ਨਾ ਲਗਾਉਣ ‘ਤੇ ਵੀ ਜ਼ੋਰ ਦਿੱਤਾ। ਪਿਛਲੇ ਹਫ਼ਤੇ ਸੇਂਟ ਲਾਰੈਂਸ ਨਦੀ ‘ਚ ਇਕ ਕਿਸ਼ਤੀ ਦੇ ਪਲਟਣ ਨਾਲ ਦੋ ਪਰਿਵਾਰਾਂ ਦੇ ਅੱਠ ਮੈਂਬਰਾਂ ਦੀ ਮੌਤ ਹੋ ਗਈ ਸੀ, ਜਿਸ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਗੈਰਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲੀਸ ਨੂੰ ਸ਼ੁੱਕਰਵਾਰ ਨੂੰ ਕਿਊਬਿਕ, ਓਂਟਾਰੀਓ ਅਤੇ…
ਕੋਵਿਡ-19 ‘ਚ ਸਰਕਾਰ ਵੱਲੋਂ ਆਮ ਲੋਕਾਂ ਲਈ ਐਲਾਨੀ ਮਦਦ ਰਾਸ਼ੀ ‘ਚ 47.4 ਮਿਲੀਅਨ ਡਾਲਰ ਦੇ ਘਪਲੇ ਦੇ ਦੋਸ਼ ‘ਚ ਓਂਟਾਰੀਓ ਦੇ ਸਿੱਖਿਆ ਵਿਭਾਗ ਦੇ ਭਾਰਤੀ ਮੂਲ ਦੇ ਸਾਬਕਾ ਅਧਿਕਾਰੀ ਸੰਜੇ ਮਦਾਨ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸਣਯੋਗ ਹੈ ਕਿ ਸੰਜੇ ਮਦਾਨ ਨੇ 2020 ‘ਚ ਕੋਵਿਡ-19 ਮਦਦ ਤਹਿਤ ਰਕਮ 43,000 ਲੋਕਾਂ ਨੂੰ ਦਿੱਤੀ ਹੋਈ ਦਿਖਾ ਕੇ ਅਦਾਇਗੀ ਆਪਣੇ ਦੋ ਪੁੱਤਰਾਂ ਤੇ ਪਤਨੀ ਦੇ ਨਾਵਾਂ ‘ਤੇ ਖੋਲ੍ਹੇ 2841 ਬੈਂਕ ਖਾਤਿਆਂ ‘ਚ ਜਮ੍ਹਾਂ ਕਰਵਾ ਲਈ। ਉਸੇ ਸਾਲ ਸਤੰਬਰ ਮਹੀਨੇ ਘਪਲੇ ਦਾ ਪਤਾ ਲੱਗਿਆ ਤਾਂ ਉਸ ਦੀਆਂ ਸੇਵਾਵਾਂ ਖਤਮ ਕਰਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਸਾਲਾਨਾ…
ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਕੁਝ ਹੀ ਘੰਟਿਆਂ ਅੰਦਰ ਪਾਰਲੀਮੈਂਟ ਤੋਂ ਅਯੋਗ ਠਹਿਰਾ ਕੇ ਮੈਂਬਰਸ਼ਿਪ ਰੱਦ ਕਰਨ ਦੇ ਰੋਸ ‘ਚ ਪੰਜਾਬ ਕਾਂਗਰਸ ਨੇ ‘ਸੰਵਿਧਾਨ ਬਚਾਓ’ ਪ੍ਰੋਗਰਾਮ ਦੀ ਲੜੀ ‘ਚ ਲੁਧਿਆਣਾ ਵਿਖੇ ਵਿਸ਼ਾਲ ਰੋਸ ਮਾਰਚ ਕੀਤਾ। ਪਰ ਹੈਰਾਨੀ ਇਸ ਗੱਲ ਦੀ ਹੋਈ ਕਿ ਇਸ ‘ਚ ਜੇਲ੍ਹ ਤੋਂ ਦਸ ਮਹੀਨੇ ਬਾਅਦ ਛੁੱਟ ਕੇ ਆਏ ਨਵਜੋਤ ਸਿੰਘ ਸਿੱਧੂ ਹਾਜ਼ਰ ਨਹੀਂ ਸਨ। ਮੀਡੀਆ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਬਾਰੇ ਸਵਾਲ ਕੀਤੇ ਜਾਣ ‘ਤੇ ਰਾਜਾ ਵੜਿੰਗ ਨੇ ਕਿਹਾ ਕਿ ਅੰਮ੍ਰਿਤਸਰ ‘ਚ ਹੋਣ ਵਾਲੇ ਪਾਰਟੀ ਪ੍ਰੋਗਰਾਮ ‘ਚ ਸ਼ਮੂਲੀਅਤ ਲਈ ਨਵਜੋਤ ਸਿੱਧੂ ਨੂੰ ਸੱਦਾ ਦਿੱਤਾ ਜਾਵੇਗਾ। ਕਾਂਗਰਸ…
ਇਕ ਸਿਰਫਿਰੇ ਨੇ ਸਾਊਥ ਬ੍ਰਾਜ਼ੀਲ ‘ਚ ਸਥਿਤ ਇਕ ਡੇਅ ਕੇਅਰ ਸੈਂਟਰ ‘ਚ ਜ਼ਬਰਦਸਤੀ ਦਾਖਲ ਹੋ ਕੇ ਉਥੇ ਮੌਜੂਦ 4 ਬੱਚਿਆਂ ‘ਤੇ ਕੁਹਾੜੀ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਹਮਲੇ ‘ਚ 3 ਹੋਰ ਬੱਚੇ ਜ਼ਖ਼ਮੀ ਵੀ ਹੋਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਅਤੇ ਸਾਂਤਾ ਕੈਟਰੀਨਾ ਰਾਜ ਦੇ ਗਵਰਨਰ ਜੋਰਗਿਨਹੋਂ ਮੇਲੋ ਨੇ ਟਵੀਟ ਕਰਕੇ ਬਲੁਮੇਨੋ ‘ਚ ਹੋਏ ਕਤਲਾਂ ਦਾ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਪੁਸ਼ਟੀ ਕੀਤੀ ਕਿ ਵਿਅਕਤੀ ਵੱਲੋਂ ਕੀਤੇ ਗਏ ਕੁਹਾੜੀ ਦੇ ਵਾਰ ਨਾਲ ਜ਼ਖ਼ਮੀ ਹੋਏ 3 ਬੱਚਿਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਟੈਲੀਵਿਜ਼ਨ ‘ਤੇ ਪ੍ਰਸਾਰਿਤ ਵੀਡੀਓ…
ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦੌਰਾਨ ਸੱਤ ਸਾਲ ਪਹਿਲਾਂ ਇਕ ਪੌਰਨ ਸਟਾਰ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦੇ ਮਾਮਲੇ ‘ਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਹੁਣ 4 ਦਸੰਬਰ ਨੂੰ ਮੈਨਹੱਟਨ ਕੋਰਟ ‘ਚ ਨਿੱਜੀ ਤੌਰ ‘ਤੇ ਪੇਸ਼ ਹੋਣਗੇ। ਕੇਸ ਦੀ ਅਗਲੀ ਸੁਣਵਾਈ 4 ਦਸੰਬਰ ਲਈ ਨਿਰਧਾਰਤ ਕੀਤੀ ਗਈ ਹੈ। ਮੰਗਲਵਾਰ ਨੂੰ ਕੋਰਟ ‘ਚ ਪੇਸ਼ੀ ਦੌਰਾਨ ਟਰੰਪ ਨੇ ਖੁਦ ਨੂੰ ਨਿਰਦੋਸ਼ ਦੱਸਿਆ ਸੀ। ਪੇਸ਼ੀ ਮੌਕੇ ਟਰੰਪ ਨੂੰ ਭਾਵੇਂ ਇਹਤਿਆਤ ਵਜੋਂ ਹਿਰਾਸਤ ‘ਚ ਲੈ ਲਿਆ ਗਿਆ ਸੀ, ਪਰ ਅਦਾਲਤੀ ਕਾਰਵਾਈ ਮਗਰੋਂ ਉਨ੍ਹਾਂ ਨੂੰ ਜਾਣ ਦਿੱਤਾ ਗਿਆ। ਟਰੰਪ ਹੁਣ ਇਸ ਮਾਮਲੇ ‘ਚ 4 ਦਸੰਬਰ ਨੂੰ ਨਿੱਜੀ ਤੌਰ…
ਆਈ.ਪੀ.ਐੱਲ. ਦੇ ਇਕ ਫਸਵੇਂ ਮੁਕਾਬਲੇ ‘ਚ ਪੰਜਾਬ ਕਿੰਗਜ਼ ਨੇ ਦੂਜੀ ਦਰਜ ਕੀਤੀ ਅਤੇ ਰਾਜਸਥਾਨ ਰਾਇਲਜ਼ ਇਸ ਮੈਚ ‘ਚ 5 ਦੌੜਾਂ ਨਾਲ ਹਾਰ ਗਿਆ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੂੰ 198 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਦੇ ਜਵਾਬ ‘ਚ ਰਾਜਸਥਾਨ ਰਾਇਲਜ਼ ਦੀ ਟੀਮ ਨਿਰਧਾਰਤ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 192 ਦੌੜਾਂ ਹੀ ਬਣਾ ਸਕੀ ਤੇ 5 ਦੌੜਾਂ ਤੋਂ ਟੀਚੇ ਤੋਂ ਖੁੰਝ ਗਈ। ਖ਼ਰਾਬ ਸ਼ੁਰੂਆਤ ਦੇ ਬਾਵਜੂਦ ਸ਼ਿਮਰੋਨ ਹੈੱਟਮਾਇਰ ਤੇ ਧਰੁਵ ਜ਼ੁਰੇਲ ਦੀਆਂ ਤੂਫ਼ਾਨੀ ਪਾਰੀਆਂ ਨੇ ਮੁਕਾਬਲੇ ‘ਚ ਜਾਨ ਫੂਕੀ। ਪੰਜਾਬ ਦੇ ਗੇਂਦਬਾਜ਼ ਨੇਥਨ ਐਲਿਸ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ‘ਚ 30 ਦੌੜਾਂ ਦੇ ਕੇ…
ਤੇਜ਼ੀ ਨਾਲ ਉੱਭਰੇ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਆਈ.ਸੀ.ਸੀ. ਵੱਲੋਂ ਜਾਰੀ ਇਕ ਰੋਜ਼ਾ ਖਿਡਾਰੀਆਂ ਦੀ ਦਰਜਾਬੰਦੀ ‘ਚ ਕਰੀਅਰ ਦੇ ਸਰਵੋਤਮ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ। ਗਿੱਲ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਸ਼ਰਮਾ ਵੀ ਸਿਖਰਲੇ 10 ਖਿਡਾਰੀਆਂ ‘ਚ ਸ਼ਾਮਲ ਹਨ। ਦਰਜਾਬੰਦੀ ‘ਚ ਕੋਹਲੀ 7ਵੇਂ ਅਤੇ ਰੋਹਿਤ 8ਵੇਂ ਸਥਾਨ ‘ਤੇ ਹੈ। ਬੱਲੇਬਾਜ਼ਾਂ ‘ਚੋਂ ਪਾਕਿਸਤਾਨ ਦਾ ਬਾਬਰ ਆਜ਼ਮ ਪਹਿਲੇ ਸਥਾਨ ਉਤੇ ਕਾਬਜ਼ ਹੈ। ਦੂਜੇ ਪਾਸੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਸਿਖਰਲੇ 10 ਗੇਂਦਬਾਜ਼ਾਂ ‘ਚ ਬਰਕਰਾਰ ਹੈ ਤੇ ਪਹਿਲੇ ਦਸਾਂ ‘ਚ ਉਹ ਇਕਲੌਤਾ ਭਾਰਤੀ ਹੈ। ਆਸਟਰੇਲੀਆ ਦਾ ਜੋਸ਼ ਹੇਜ਼ਲਵੁੱਡ ਪਹਿਲੇ, ਨਿਊਜ਼ੀਲੈਂਡ ਦਾ ਟਰੈਂਟ ਬੋਲਟ ਦੂਜੇ ਅਤੇ ਇੰਡੀਆ ਦਾ ਮੁਹੰਮਦ ਸਿਰਾਜ ਤੀਜੇ ਸਥਾਨ…
ਆਈ.ਪੀ.ਐੱਲ. 2023 ਦੀ ਕੋਲਕਾਤਾ ਨਾਈਟ ਰਾਈਡਰਜ਼ ਟੀਮ ਨੇ ਸ਼ਾਕਿਬ ਅਲ ਹਸਨ ਦੀ ਥਾਂ ਇੰਗਲੈਂਡ ਦੇ ਬੱਲੇਬਾਜ਼ ਜੇਸਨ ਰਾਏ ਨੂੰ ਟੀਮ ‘ਚ ਸ਼ਾਮਲ ਕੀਤਾ ਹੈ। ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨਿੱਜੀ ਕਾਰਨਾਂ ਕਰਕੇ ਆਈ.ਪੀ.ਐੱਲ. ਦੇ ਇਸ ਸੀਜ਼ਨ ਤੋਂ ਬਾਹਰ ਹੋ ਗਏ ਹਨ ਜਦਕਿ ਕੇ.ਕੇ.ਆਰ. ਕਪਤਾਨ ਸ਼੍ਰੇਅਸ ਅਈਅਰ ਵੀ ਪਿੱਠ ਦੀ ਸਰਜਰੀ ਕਰਾਉਣ ਲਈ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਅਜਿਹੇ ‘ਚ ਟੀਮ ਨੇ ਰਾਏ ਨੂੰ 2.8 ਕਰੋੜ ਰੁਪਏ ‘ਚ ਸ਼ਾਮਲ ਕੀਤਾ ਹੈ, ਜਦਕਿ ਉਸ ਦੀ ਮੂਲ ਕੀਮਤ 1.5 ਕਰੋੜ ਰੁਪਏ ਸੀ। ਰਾਏ ਇਸ ਤੋਂ ਪਹਿਲਾਂ ਆਈ.ਪੀ.ਐੱਲ. ਦੇ 2017, 2018 ਅਤੇ 2021 ਸੀਜ਼ਨ ‘ਚ ਖੇਡ ਚੁੱਕੇ ਹਨ। ਉਸ ਨੂੰ ਆਖਰੀ ਵਾਰ…