Author: editor
ਬਹੁਚਰਚਿਤ ਡਰੱਗ ਮਾਮਲੇ ‘ਚ ਲੰਬੇ ਸਮੇਂ ਤੋਂ ਹਾਈ ਕੋਰਟ ‘ਚ ਪਏ ਸੀਲ ਬੰਦ ਲਿਫਾਫੇ ਖੁੱਲ੍ਹਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਤਿੰਨ ਲਿਫਾਫੇ ਉਨ੍ਹਾਂ ਕੋਲ ਪਹੁੰਚਣ ਦੀ ਜਾਣਕਾਰੀ ਸਾਂਝੀ ਕਰਦਿਆਂ ਡਰਗੱ ਮਾਮਲੇ ‘ਚ ਵੱਡੀ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ। ਮੁੱਖ ਮੰਤਰੀ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਡਰੱਗ ਮਾਮਲੇ ‘ਚ ਵੱਡੀ ਕਾਰਵਾਈ ਕਰਨ ਦੀ ਤਿਆਰੀ ‘ਚ ਹੈ। ਭਗਵੰਤ ਮਾਨ ਕਿਹਾ ਕਿ ਹਾਈ ਕੋਰਟ ਵੱਲੋਂ ਖੋਲ੍ਹੇ ਗਏ ਡਰੱਗ ਨਾਲ ਸਬੰਧਤ 3 ਲਿਫ਼ਾਫੇ ਉਨ੍ਹਾਂ ਕੋਲ ਪਹੁੰਚ ਗਏ ਹਨ। ਇਸ ਸਬੰਧੀ ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਪੰਜਾਬ ‘ਚ ਡਰੱਗ ਮਾਮਲੇ ਨਾਲ ਸਬੰਧਤ ਕਈ ਸਾਲਾਂ ਤੋਂ ਬੰਦ ਪਏ 3 ਲਿਫ਼ਾਫ਼ੇ ਮਾਣਯੋਗ…
ਹਮਲਾ ਕਰਨ, ਧਮਕੀਆਂ ਦੇਣ ਅਤੇ ਸ਼ਰਾਰਤਾਂ ਕਰਨ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ 28 ਸਾਲਾ ਸਿੱਖ ਨੌਜਵਾਨ ਨੇ ਵੈਨਕੂਵਰ ਪ੍ਰੋਵਿੰਸ਼ੀਅਲ ਕੋਰਟ ‘ਚ ਆਤਮ-ਸਮਰਪਣ ਕਰ ਦਿੱਤਾ ਹੈ ਜਿਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਆਤਮ-ਸਮਰਪਣ ਕਰਨ ਵਾਲਾ ਮਨਵੀਰ ਸਿੰਘ ਢੇਸੀ ਸਰੀ ‘ਚ ਰਹਿੰਦਾ ਹੈ ਪਰ ਪੁਲੀਸ ਨੇ ਕਿਹਾ ਕਿ ਉਹ ਬ੍ਰਿਟਿਸ਼ ਕੋਲੰਬੀਆ ਸੂਬੇ ਬਰਨਬੀ ‘ਚ ਵੀ ਆਉਂਦਾ-ਜਾਂਦਾ ਰਹਿੰਦਾ ਹੈ। ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ ਨੇ ਇਸ ਹਫ਼ਤੇ ਦੇ ਸ਼ੁਰੂ ‘ਚ ਇਕ ਨੋਟਿਸ ਜਾਰੀ ਕੀਤਾ ਸੀ ਜਿਸ ‘ਚ ਗ੍ਰਿਫ਼ਤਾਰੀ ਵਾਰੰਟ ‘ਤੇ ਲੋੜੀਂਦੇ ਢੇਸੀ ਦਾ ਪਤਾ ਲਗਾਉਣ ‘ਚ ਜਨਤਕ ਸਹਾਇਤਾ ਦੀ ਮੰਗ ਕੀਤੀ ਗਈ ਸੀ। ਬਰਨਬੀ ਨਾਓ ਦੀ ਰਿਪੋਰਟ ਅਨੁਸਾਰ…
ਗੁਰਦਾਸਪੁਰ ਦੇ ਪਿੰਡ ਭੁੰਬਲੀ ‘ਚ ਅੱਜ ਪੰਜਾਬ ਪੁਲੀਸ ਦੇ ਇਕ ਏ.ਐੱਸ.ਆਈ. ਨੇ ਆਪਣੀ ਪਤਨੀ ਅਤੇ ਨੌਜਵਾਨ ਪੁੱਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਪੁਲੀਸ ਕਰਮਚਾਰੀ ਅੰਮ੍ਰਿਤਸਰ ‘ਚ ਪੰਜਾਬ ਪੁਲੀਸ ਦੇ ਹੀ ਉੱਚ ਅਧਿਕਾਰੀ ਦੀ ਸੁਰੱਖਿਆ ‘ਚ ਤਾਇਨਾਤ ਹੈ ਜਦਕਿ ਉਸ ਦੀ ਪਤਨੀ ਇਕ ਸਕੂਲ ‘ਚ ਪ੍ਰਾਇਮਰੀ ਅਧਿਆਪਕਾ ਸੀ। ਜਾਣਕਾਰੀ ਮੁਤਾਬਕ ਪੁਲੀਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਤਿੱਬੜ ਦੇ ਅਧੀਨ ਪੈਂਦੇ ਪਿੰਡ ਭੁੰਬਲੀ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨਾਮ ਦੇ ਪੁਲੀਸ ਕਰਮਚਾਰੀ ਵੱਲੋਂ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸਵੇਰ ਸਮੇਂ ਉਸ ਦੀ ਪਤਨੀ ਅਤੇ ਪੁੱਤਰ ਨਾਲ ਕਿਸੇ ਗੱਲ ਤੋਂ ਤਕਰਾਰ ਹੋਇਆ ਤਾਂ ਭੁਪਿੰਦਰ…
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੰਘ ਸਜੋ ਅੰਮ੍ਰਿਤ ਛਕੋ ਲੋਹਿਰ ਤਹਿਤ ਅੱਜ ਖਾਲਸਾ ਮਾਰਚ ਆਰੰਭ ਕੀਤਾ ਗਿਆ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਅੰਦਰ ਧਾਰਮਿਕ ਸਥਾਨਾਂ ਸਮੇਤ ਹੋਰ ਸਥਾਨਾਂ ‘ਤੇ ਹਾਲ ਹੀ ‘ਚ ਵਧਾਈ ਗਈ ਪੰਜਾਬ ਪੁਲੀਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੀ ਨਫਰੀ ਸਿੱਖਾਂ ਦੀ ਦਿੱਖ ਦੁਨੀਆਂ ਭਰ ‘ਚ ਖਰਾਬ ਕਰਨ ਦੀ ਇਕ ਸਾਜਿਸ਼ ਹੈ। ਇਸ ਲਈ ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਦੋਵੇਂ ਸਰਕਾਰਾਂ ਸਾਂਝੇ ਰੂਪ ਦੇ ‘ਚ ਲੁਕਵੇਂ ਏਜੰਡੇ ਤਹਿਤ ਸੂਬੇ ਦੇ ਲੋਕਾਂ ‘ਚ…
ਅਮਰੀਕਾ ‘ਚ ਇਕ ਭਾਰਤੀ ਦਵਾਈ ਕੰਪਨੀ ਦੀ ਅੱਖਾਂ ‘ਚ ਪਾਉਣ ਵਾਲੀ ਦਵਾਈ ਨੇ ਤਰਥੱਲੀ ਮਚਾ ਦਿੱਤੀ ਹੈ ਅਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਅਸਲ ‘ਚ ਭਾਰਤੀ ਕੰਪਨੀ ਦੇ ‘ਡਾਈ ਡਰਾਪ’ ਕਾਰਨ 8 ਲੋਕਾਂ ਦੀ ਅੱਖਾਂ ਦੀ ਰੋਸ਼ਨੀ ਜਾਂਦੀ ਰਹੀ, ਜਦਕਿ ਤਿੰਨ ਦੀ ਇਸ ਕਾਰਨ ਮੌਤ ਵੀ ਹੋ ਗਈ ਹੈ। ਇਸ ਬਾਰੇ ਜਾਰੀ ਇਕ ਰਿਪੋਰਟ ਮੁਤਾਬਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 8 ਨੂੰ ਇਸ ਦੀ ਵਰਤੋਂ ਕਾਰਨ ਆਪਣੀ ਰੋਸ਼ਨੀ ਗੁਆਉਣੀ ਪਈ ਹੈ। ਅਮਰੀਕਾ ਦੇ ਟਾਪ ਮੈਡੀਕਲ ਵਾਚਡੌਗ ਨੇ ਇਸ ਆਈ ਡਰਾਪ ‘ਚ ਡਰੱਗ-ਰੋਧਕ ਬੈਕਟੀਰੀਆ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦੀ ਵਰਤੋਂ ਨਾਲ ਇਨਫੈਕਸ਼ਨ…
ਦੁਨੀਆਂ ਦੇ ਹੋਰਨਾਂ ਮੁਲਕਾਂ ਵਾਂਗ ਇੰਗਲੈਂਡ ‘ਚ ਵੀ ਜਿਨਸੀ ਸ਼ੋਸ਼ਣ ਕਰਨ ਵਾਲੇ ਗਰੋਹ ਸਰਗਰਮ ਹਨ। ਪਰ ਬਰਤਾਨੀਆ ‘ਚ ਹੁਣ ਅਜਿਹੇ ਗਰੋਹਾਂ ਦੀ ਖੁੰਬ ਠੱਪਣ ਲਈ ਨਵੀਂ ਟਾਕਸ ਫੋਰਸ ਦਾ ਗਠਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਬੱਚਿਆਂ ਤੇ ਨੌਜਵਾਨ ਮਹਿਲਾਵਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਗਰੋਹਾਂ ਨੂੰ ਨੱਥ ਪਾਉਣ ਲਈ ਇਸ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ ਹੈ। ਸੂਨਕ ਨੇ ਸਿਆਸੀ ਮੁਫਾਦਾਂ ਕਰਕੇ ਅਜਿਹੇ ਅਪਰਾਧੀਆਂ ਖ਼ਿਲਾਫ਼ ਹੁਣ ਤੱਕ ਕਾਰਵਾਈ ਨਾ ਕੀਤੇ ਜਾਣ ਦੀ ਵੀ ਨਿਖੇਧੀ ਕੀਤੀ। ਇਸ ਨਵੀਂ ਟਾਸਕ ਫੋਰਸ ‘ਚ ਮਾਹਿਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ, ਜੋ ਅਜਿਹੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਪੁਲੀਸ ਬਲਾਂ…
ਕਾਇਲ ਮਾਯਰਸ ਦੇ 21 ਗੇਂਦਾਂ ‘ਚ ਜੜੇ ਅਰਧ ਸੈਂਕੜੇ ਦੇ ਬਾਵਜੂਦ ਲਖਨਊ ਦੀ ਟੀਮ ਆਈ.ਪੀ.ਐੱਲ. ‘ਚ ਚੇਨਈ ਹੱਥੋਂ ਹਾਰ ਗਈ ਅਤੇ ਰੋਮਾਂਚ ਭਰਪੂਰ ਮੈਚ ‘ਚ ਪਾਸਾ ਮੋਇਨ ਅਲੀ ਦੀ ਫਿਰਕੀ ਨੇ ਪਲਟਿਆ। ਲਖਨਊ ਸੁਪਰ ਜਾਇੰਟਸ ਤੇ ਚੇਨਈ ਸੁਪਰ ਕਿੰਗਜ਼ ਦੀਆਂ ਟੀਮਾਂ ਵਿਚਕਾਰ ਹੋਏ ਮੈਚ ‘ਚ ਚੇਨਈ ਨੇ ਨਿਰਧਾਰਿਤ 20 ਓਵਰਾਂ ‘ਚ ਲਖਨਊ ਨੂੰ 218 ਦੌੜਾਂ ਦਾ ਟੀਚਾ ਦਿੱਤਾ ਸੀ। ਸਲਾਮੀ ਬੱਲੇਬਾਜ਼ ਕਾਇਲ ਮਾਯਰਸ ਦੇ 21 ਗੇਂਦਾਂ ‘ਚ ਜੜੇ ਅਰਧ ਸੈਂਕੜੇ ਸਦਕਾ ਲਖਨਊ ਦੀ ਧਮਾਕੇਦਾਰ ਸ਼ੁਰੂਆਤ ਹੋਈ, ਪਰ ਮੋਇਨ ਅਲੀ ਦੀ ਫਿਰਕੀ ਨੇ ਪਾਸਾ ਫਿਰ ਚੇਨਈ ਵੱਲ ਪਲਟਾ ਦਿੱਤਾ। ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਲਖਨਊ 12 ਦੌੜਾਂ ਨਾਲ ਇਹ ਮੁਕਾਬਲਾ ਹਾਰ ਗਈ।…
ਮਿਆਮੀ ਓਪਨ ਟੈਨਿਸ ਦੇ ਫਾਈਨਲ ‘ਚ ਡੇਨੀਅਲ ਮੈਦਵੇਦੇਵ ਨੇ ਜਾਨਿਕ ਸਿਨਰ ਨੂੰ 7-5, 6-3 ਨਾਲ ਹਰਾ ਕੇ ਸਾਲ ਦਾ ਆਪਣਾ ਚੌਥਾ ਏ.ਟੀ.ਪੀ. ਖਿਤਾਬ ਜਿੱਤਿਆ। ਮੈਦਵੇਦੇਵ ਦੀ ਸਿਨਰ ਖ਼ਿਲਾਫ਼ ਖੇਡੇ ਛੇ ਮੈਚਾਂ ‘ਚ ਲਗਾਤਾਰ ਇਹ ਛੇਵੀਂ ਜਿੱਤ ਹੈ ਅਤੇ ਇਸ ਸਾਲ ਹੁਣ ਤੱਕ ਖੇਡੇ ਗਏ ਆਪਣੇ 25 ਮੁਕਾਬਲਿਆਂ ਵਿੱਚੋਂ ਉਸ ਨੇ 24 ਮੁਕਾਬਲੇ ਜਿੱਤੇ ਹਨ। ਇਸ ਦੌਰਾਨ ਉਸ ਨੂੰ ਇੰਡੀਅਨ ਵੇਲਜ਼ ਫਾਈਨਲ ‘ਚ ਸਿਖਰਲੇ ਦਰਜੇ ਦੇ ਖਿਡਾਰੀ ਕਾਰਲਸ ਅਲਕਾਰਜ ਤੋਂ ਇਕਲੌਤੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿਨਰ ਨੇ ਇਕ ਘੰਟੇ 34 ਮਿੰਟ ਤੱਕ ਚੱਲੇ ਮੁਕਾਬਲੇ ਦੇ ਸ਼ੁਰੂਆਤੀ ਸੈੱਟ ‘ਚ ਮੇਦਵੇਦੇਵ ਨੂੰ ਸਖ਼ਤ ਟੱਕਰ ਦਿੱਤੀ ਪਰ ਰੂਸ ਦੇ ਖਿਡਾਰੀ ਨੇ ਦੂਜੇ…
ਕਾਮਨਵੈਲਥ ਗੇਮਜ਼ ਦੀ ਦੋ ਵਾਰ ਦੀ ਚੈਂਪੀਅਨ ਇੰਡੀਆ ਦੀ ਵੇਟਲਿਫਟਰ ਸੰਜੀਤਾ ਚਾਨੂ ‘ਤੇ ਪਿਛਲੇ ਸਾਲ ਡੋਪ ਟੈਸਟ ‘ਚ ਅਸਫਲ ਰਹਿਣ ਕਾਰਨ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਚਾਰ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਸੰਜੀਤਾ ਨੇ ਪਿਛਲੇ ਸਾਲ ਸਤੰਬਰ-ਅਕਤੂਬਰ ‘ਚ ਗੁਜਰਾਤ ‘ਚ ਰਾਸ਼ਟਰੀ ਖੇਡਾਂ ਦੌਰਾਨ ਸਟੀਰੌਇਡ ਦੀ ਵਰਤੋਂ ਕੀਤੀ ਸੀ ਤੇ ਉਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਭਾਰਤੀ ਵੇਟਲਿਫਟਿੰਗ ਸੰਘ ਨੇ ਪਾਬੰਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਕੁਝ ਇੰਡੀਅਨ ਖਿਡਾਰੀਆਂ ‘ਤੇ ਨਾਡਾ ਪਾਬੰਦੀ ਲਾ ਚੁੱਕੀ ਹੈ।
ਪਟਿਆਲਾ ਕੇਂਦਰੀ ਜੇਲ੍ਹ ਤੋਂ ਬੀਤੇ ਕੱਲ੍ਹ ਰੋਡ ਰੇਜ ਮਾਮਲੇ ‘ਚ ਦਸ ਮਹੀਨੇ ਦੀ ਕੈਦ ਕੱਟ ਕੇ ਰਿਹਾਅ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦੁਪਹਿਰੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਵਿਖੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗ੍ਰਹਿ ਵਿਖੇ ਪੁੱਜੇ। ਇਸ ਸਮੇਂ ਉਨ੍ਹਾਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਂ ਚਰਨ ਕੌਰ ਨਾਲ ਦੋ ਘੰਟੇ ਤੋਂ ਵੱਧ ਸਮੇਂ ਤੱਕ ਮੁਲਾਕਾਤ ਤੇ ਗੱਲਬਾਤ ਕੀਤੀ। ਉਪਰੰਤ ਉਨ੍ਹਾਂ ਉਥੇ ਹੀ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਸਮੇਂ ਵੀ ਉਨ੍ਹਾਂ ਨੂੰ ਨਾਲ ਹੀ ਬਿਠਾਇਆ। ਇਸ ਸਮੇਂ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸੇਧਿਆ ਅਤੇ ਅਮਨ ਕਾਨੂੰਨ ਦੀ ਵਿਗੜੀ…