Author: editor
ਕੈਨੇਡਾ-ਅਮਰੀਕਾ ਬਾਰਡਰ ‘ਤੇ ਪਿਛਲੇ ਹਫਤੇ ਕਿਊਬੈਕ ਤੋਂ ਨਿਊਯਾਰਕ ਨੂੰ ਜਾਣ ਵਾਸਤੇ ਗੈਰਕਨੂੰਨੀ ਤੌਰ ‘ਤੇ ਸਰਹੱਦ ਟੱਪਦਿਆਂ ਮਰਨ ਵਾਲੇ 8 ਜਣਿਆਂ ਦੀ ਸ਼ਨਾਖਤ ਹੋ ਗਈ ਹੈ। ਇਸ ‘ਚ ਇਕ ਰੋਮਾਨੀਆ ਨਾਲ ਸਬੰਧਤ ਪਰਿਵਾਰ ਤੋਂ ਇਲਾਵਾ ਇੰਡੀਆ ਦੇ ਗੁਜਰਾਤ ਨਾਲ ਸਬੰਧਤ ਪਰਿਵਾਰ ਦੇ ਚਾਰ ਜੀਅ ਸ਼ਾਮਲ ਸਨ। ਇਨ੍ਹਾਂ ‘ਚ ਪਤੀ ਪਤਨੀ ਤੋਂ ਇਲਾਵਾ ਉਨ੍ਹਾਂ ਦੇ ਦੋ ਬੱਚੇ (ਮੁੰਡਾ ਤੇ ਕੁੜੀ) ਵੀ ਸ਼ਾਮਲ ਸਨ। ਇਸ ਗੁਜਰਾਤੀ ਪਰਿਵਾਰ ਦੀ ਸੇਂਟ ਲਾਰੈਂਸ ਦਰਿਆ ‘ਚ ਡੁੱਬ ਜਾਣ ਕਾਰਨ ਮੌਤ ਹੋ ਗਈ ਜਦੋਂ ਉਨ੍ਹਾਂ ਸਮੇਤ ਇਕ ਰੋਮਾਨੀਆ ਦੇ ਪਰਿਵਾਰ ਨੂੰ ਲਿਜਾ ਰਹੀ ਛੋਟੀ ਜਿਹੀ ਕਿਸ਼ਤੀ ਪਾਣੀ ਦੇ ਤੇਜ਼ ਵਹਾਅ ਨੂੰ ਨਾ ਝੱਲਦਿਆਂ ਡੁੱਬ ਗਈ ਸੀ। ਇਸ ਪਰਿਵਾਰ…
ਇੰਡੀਆ ਦੇ ਗ੍ਰਹਿ ਮੰਤਰਾਲਾ ਵਿਦੇਸ਼ਾਂ ‘ਚ ਬੈਠੇ ਖ਼ਤਰਨਾਕ ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ। ਇਕ ਰਿਪੋਰਟ ‘ਚ ਮੰਤਰਾਲਾ ਦੇ ਦਸਤਾਵੇਜਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੂਚੀ ‘ਚ 28 ਵਾਂਟੇਡ ਗੈਂਗਸਟਰ ਹਨ, ਜਿਨ੍ਹਾਂ ‘ਤੇ ਕਤਲ, ਜਬਰਨ ਵਸੂਲੀ ਦੇ ਮਾਮਲੇ ਦਰਜ ਹਨ। ਗ੍ਰਹਿ ਮੰਤਰਾਲਾ ਦੀ ਸੂਚੀ ਅਨੁਸਾਰ ਗੈਂਗਸਟਰਾਂ ‘ਚ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਟਾਪ ‘ਤੇ ਹੈ। ਬਰਾੜ ਦਾ ਸੰਯੁਕਤ ਰਾਜ ਅਮਰੀਕਾ ‘ਚ ਹੋਣ ਦਾ ਸ਼ੱਕ ਹੈ। ਉਸ ਨੇ ਪੰਜਾਬ ਦੀ ਜੇਲ੍ਹ ‘ਚ ਬੰਦ ਲਾਰੈਂਸ ਬਿਸ਼ਨੋਈ ਦੇ ਨਾਲ ਪਿਛਲੇ ਸਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਪਲਾਨ ਤਿਆਰ ਕੀਤਾ ਸੀ। ਉਸ ਦੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੰਚਾਲਕ ਲਖਬੀਰ…
ਪਿਛਲੇ ਸਾਲ ਗੋਲੀਆਂ ਮਾਰ ਕੇ ਕਤਲ ਕੀਤੇ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਖ਼ਿਲਾਫ਼ ਪ੍ਰਚਾਰ ਕਰਨਗੇ। ਉਨ੍ਹਾਂ ਆਮ ਲੋਕਾਂ ਨੂੰ ਇਸ ਜ਼ਿਮਨੀ ਚੋਣ ‘ਚ ‘ਆਪ’ ਖ਼ਿਲਾਫ਼ ਭੁਗਤਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੂੰ ਸੰਗਰੂਰ ਦੀ ਜ਼ਿਮਨੀ ਚੋਣ ਤੋਂ ਬਾਅਦ ‘ਆਪ’ ਨੂੰ ਜਲੰਧਰ ਦੀ ਚੋਣ ‘ਚ ਵੀ ਹਾਰ ਦਾ ਮੂੰਹ ਦਿਖਾਉਣਾ ਚਾਹੀਦਾ ਹੈ। ਸਿੱਧੂ ਮੂਸੇਵਾਲਾ ਵੱਲੋਂ ਬਣਵਾਈ ਹਵੇਲੀ ‘ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਜਲੰਧਰ ਜ਼ਿਮਨੀ ਚੋਣ ਦੌਰਾਨ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ…
ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੂੰ ਗ੍ਰਿਫ਼ਤਾਰ ਕਰਨ ਲਈ ਚੱਲ ਰਹੇ ਆਪਰੇਸ਼ਨ ਅੰਮ੍ਰਿਤਪਾਲ ਸਿੰਘ 16ਵੇਂ ਦਿਨ ‘ਚ ਦਾਖ਼ਲ ਹੋਣ ‘ਤੇ ਵੀ ਗ੍ਰਿਫ਼ਤਾਰੀ ਸੰਭਵ ਨਹੀਂ ਹੋ ਸਕੀ ਹੈ। ਉਂਝ ਹੁਣ ਅੰਮ੍ਰਿਤਪਾਲ ਸਿੰਘ ਦੀਆਂ ਹੁਸ਼ਿਆਰਪੁਰ ਨਾਲ ਵੀ ਤਾਰਾਂ ਜੁੜਦੀਆਂ ਵਿਖਾਈ ਦੇਣ ਲੱਗੀਆਂ ਹਨ। ਹੁਸ਼ਿਆਰਪੁਰ ਦੇ ਪਿੰਡ ਮਰਨਾਈਆਂ ‘ਚ ਪੁਲੀਸ ਵੱਲੋਂ ਲਗਾਤਾਰ ਚਾਰ ਤਲਾਸ਼ੀ ਮੁਹਿੰਮ ਚਲਾਈ ਗਈ। ਸ਼ਨੀਵਾਰ ਪਿੰਡ ਮਰਨਾਈਆਂ ‘ਚੋਂ ਕੁਝ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਉਣ ਲੱਗੀਆਂ ਹਨ ਜਿੱਥੇ 28 ਮਾਰਚ ਨੂੰ ਦੇਰ ਰਾਤ ਇਕ ਇਨੋਵਾ ਕਾਰ ਆਕੇ ਰੁਕੀ ਸੀ। ਇਸ ਗੱਲ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਉਸ ਕਾਰ ‘ਚ ਅੰਮ੍ਰਿਤਪਾਲ ਅਤੇ ਉਸ ਦਾ ਸਾਥੀ ਪਪਲਪ੍ਰੀਤ ਸਨ। ਪੁਲੀਸ ਨੇ…
ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ‘ਚ ਆਈ.ਪੀ.ਐੱਲ. 2023 ਦਾ ਪੰਜਵਾਂ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਮੁੰਬਈ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਨੂੰ 172 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ ‘ਚ ਬੈਂਗਲੁਰੂ ਨੇ 16ਓ2 ਓਵਰਾਂ ‘ਚ ਹੀ ਇਹ ਟੀਚਾ ਹਾਸਲ ਕਰ ਲਿਆ। ਟੀਚੇ ਦਾ ਪਿੱਛਾ ਕਰਨ ਉੱਤਰੀ ਬੈਂਗਲੁਰੂ ਨੂੰ ਕਪਤਾਨ ਫੈਫ ਡੂ ਪਲੇਸੀ ਤੇ ਵਿਰਾਟ ਕੋਹਲੀ ਨੇ ਸ਼ਾਨਦਾਰ ਅਰਧ ਸੈਂਕੜੇ ਜੜ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦੁਆਈ। ਬੈਂਗਲੁਰੂ ਦੇ ਕਪਤਾਨ ਫੈਫ ਡੂ ਪਲੇਸੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਦੀ ਟੀਮ ਨੂੰ ਚੰਗੀ…
ਇੰਡੀਆ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਇਥੇ ਮੈਡਰਿਡ ਸਪੇਨ ਮਾਸਟਰਜ਼ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ‘ਚ ਇੰਡੋਨੇਸ਼ੀਆ ਦੀ ਗਰੇਗੋਰੀਆ ਮਾਰਿਸਕਾ ਤੁਨਜੁੰਗ ਤੋਂ ਸਿੱਧੀ ਗੇਮ ‘ਚ ਹਾਰ ਗਈ। ਸੱਟ ਲੱਗਣ ਕਾਰਨ ਪੰਜ ਮਹੀਨੇ ਬਾਹਰ ਰਹਿਣ ਮਗਰੋਂ ਸਿੰਧੂ ਨੇ ਬੈਡਮਿੰਟਨ ‘ਚ ਵਾਪਸੀ ਕੀਤੀ ਹੈ ਅਤੇ ਮੌਜੂਦਾ ਗੇਮ ਦੇ ਸ਼ੁਰੂਆਤੀ ਦੌਰ ‘ਚ ਅੱਗੇ ਵਧਣ ‘ਚ ਨਾਕਾਮ ਰਹਿਣ ਕਾਰਨ ਉਹ ਇੰਡੋਨੇਸ਼ੀਆ ਦੀ ਗਰੇਗੋਰੀਆ ਤੁਨਜੁੰਗ ਤੋਂ 8-21, 8-21 ਦੇ ਫਰਕ ਨਾਲ ਹਾਰ ਗਈ। ਇਸ ਫਾਈਨਲ ਤੋਂ ਪਹਿਲਾਂ ਸਿੰਧੂ ਦਾ ਇੰਡੋਨੇਸ਼ੀਆ ਦੀ ਇਸ 23 ਵਰ੍ਹਿਆਂ ਦੀ ਖਿਡਾਰਨ ਖ਼ਿਲਾਫ਼ 7-0 ਦਾ ਰਿਕਾਰਡ ਸੀ ਪਰ ਉਹ ਫਾਈਨਲ ‘ਚ ਦਬਾਅ ਬਣਾਉਣ ‘ਚ ਅਸਫਲ ਰਹੀ। ਇਸ ਤਰ੍ਹਾਂ ਬੀਤੇ…
ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਆਈ.ਪੀ.ਐੱਲ. 2023 ਦਾ ਚੌਥਾ ਮੈਚ ਖੇਡਿਆ ਗਿਆ। ਇਸ ‘ਚ ਰਾਜਸਥਾਨ ਰਾਇਲਸ ਨੇ ਹੈਦਰਾਬਾਦ ਨੂੰ 72 ਦੌੜਾਂ ਨਾਲ ਹਰਾਇਆ। ਮੈਚ ‘ਚ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ ਨਿਰਧਾਰਤ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 203 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਜਸਥਾਨ ਨੇ ਹੈਦਰਾਬਾਦ ਨੂੰ ਜਿੱਤ ਲਈ 204 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਨੇ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ਨਾਲ 131 ਦੌੜਾਂ ਬਣਾਈਆਂ ਤੇ 72 ਦੌੜਾਂ ਨਾਲ ਮੈਚ ਹਾਰ ਗਈ। ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ…
ਅਗਲੇ ਹਫਤੇ ਮੈਨਹਟਨ ‘ਚ ਸਰਕਾਰੀ ਵਕੀਲਾਂ ਸਾਹਮਣੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਆਤਮ ਸਮਰਪਣ ਕਰ ਸਕਦੇ ਹਨ। ਸੂਤਰਾਂ ਮੁਤਾਬਕ ਇਸ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹ ਵਿਰੋਧ ਪ੍ਰਦਰਸ਼ਨ ਵੀ ਕਰ ਸਕਦੇ ਹਨ। ਉਧਰ ਨਿਊਯਾਰਕ ਪੁਲੀਸ ਨੇ ਵਿਰੋਧ ਪ੍ਰਦਰਸ਼ਨ ਖ਼ਿਲਾਫ਼ ਕਾਰਵਾਈ ਲਈ ਤਿਆਰੀ ਕਰ ਲਈ ਹੈ। ਗ੍ਰੈਂਡ ਜਿਊਰੀ ਦੁਆਰਾ ਟਰੰਪ ਨੂੰ ਦੋਸ਼ੀ ਠਹਿਰਾਉਣ ਅਤੇ ਉਸਨੂੰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲਾ ਪਹਿਲਾ ਸਾਬਕਾ ਰਾਸ਼ਟਰਪਤੀ ਬਣਾਉਣ ਦੇ ਇਕ ਦਿਨ ਬਾਅਦ ਲੋਅਰ ਮੈਨਹਟਨ ‘ਚ ਸੈਂਟਰ ਸਟ੍ਰੀਟ ‘ਤੇ ਅਪਰਾਧਿਕ ਅਦਾਲਤ ਦੇ ਆਲੇ ਦੁਆਲੇ ਧਾਤ ਦੇ ਬੈਰੀਕੇਡ ਬਣਾਏ ਗਏ ਸਨ। ਨਿਊਯਾਰਕ ਟਾਈਮਜ਼ ਨੇ ਰਿਪੋਰਟ ਦਿੱਤੀ ਕਿ ਦਰਜਨਾਂ ਪੱਤਰਕਾਰਾਂ ਅਤੇ…
ਸੇਂਟ ਪੀਟਰਸਬਰਗ (ਰੂਸ) ‘ਚ ਐਤਵਾਰ ਨੂੰ ਇਕ ਕੈਫੇ ‘ਚ ਹੋਏ ਧਮਾਕੇ ‘ਚ ਇਕ ਪ੍ਰਸਿੱਧ ਫੌਜੀ ਬਲਾਗਰ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖ਼ਮੀ ਹੋ ਗਏ। ਰੂਸੀ ਮੀਡੀਆ ਖ਼ਬਰਾਂ ‘ਚ ਕਿਹਾ ਗਿਆ ਹੈ ਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੇਂਟ ਪੀਟਰਸਬਰਗ ‘ਚ ਇਕ ‘ਸਟ੍ਰੀਟ ਬਾਰ’ ਕੈਫੇ ‘ਚ ਹੋਏ ਧਮਾਕੇ ‘ਚ ਬਲਾਗਰ ਵਲਾਦਲੇਨ ਤਾਤਾਰਸਕੀ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖ਼ਮੀ ਹੋ ਗਏ। ਖ਼ਬਰਾਂ ਦੇ ਅਨੁਸਾਰ ਕੈਫੇ ‘ਚ ਵਿਜ਼ਟਰ ਵੱਲੋਂ ਲਿਜਾਏ ਗਏ ‘ਵਿਸਫੋਟਕ ਯੰਤਰ’ ਨਾਲ ਧਮਾਕੇ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਇਸ ਸਬੰਧ ‘ਚ ਜ਼ਿਆਦਾ ਵੇਰਵਾ ਸਾਹਮਣੇ ਨਹੀਂ ਆਇਆ ਹੈ। ਰੂਸ ਦੇ ਮੀਡੀਆ ਅਤੇ ਫੌਜੀ ਬਲਾਗਰਾਂ ਨੇ…
ਪੰਜਾਬ ਪੁਲੀਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਕੋਟਕਪੂਰਾ ਗੋਲੀ ਕਾਂਡ ‘ਚ ਨਾਮਜ਼ਦ ਹੋਣ ਤੋਂ ਬਾਅਦ ਫਰੀਦਕੋਟ ਦੀ ਅਦਾਲਤ ‘ਚ ਬਤੌਰ ਮੁਲਜ਼ਮ ਨਿੱਜੀ ਤੌਰ ‘ਤੇ ਸਖਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਪੁੱਜੇ ਜਿਸ ‘ਤੇ ਇਲਾਕਾ ਮੈਜਿਸਟਰੇਟ ਅਜੇਪਾਲ ਸਿੰਘ ਨੇ ਪੰਜਾਬ ਅਤੇ ਹਰਿਅਣਾ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਉਨ੍ਹਾਂ ਨੂੰ 5 ਲੱਖ ਰੁਪਏ ਦੇ ਜ਼ਮਾਨਤਨਾਮੇ ‘ਤੇ ਮੁਚੱਲਕੇ ਭਰਨ ਤੋਂ ਬਾਅਦ ਰਿਹਾਅ ਕਰ ਦਿੱਤਾ। ਹਾਈ ਕੋਰਟ ਨੇ ਸੁਮੇਧ ਸੈਣੀ ਨੂੰ ਅਗਾਊਂ ਜ਼ਮਾਨਤ ਦਿੰਦਿਆਂ ਫਰੀਦਕੋਟ ਦੀ ਅਦਾਲਤ ‘ਚ 15 ਦਿਨਾਂ ਦੇ ਅੰਦਰ-ਅੰਦਰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਉੱਪਰ ਕੋਟਕਪੂਰਾ ਗੋਲੀ ਕਾਂਡ ਦੀ ਕਥਿਤ ਸਾਜ਼ਿਸ਼ ਰਚਣ ਦਾ ਦੋਸ਼ ਹੈ। ਵਿਸ਼ੇਸ਼ ਜਾਂਚ ਟੀਮ ਨੇ ਪ੍ਰਕਾਸ਼…