Author: editor

ਕਈ ਦਿਨਾਂ ਤੋਂ ਫਰਾਰ ਚੱਲ ਰਹੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਨੇੜਲੇ ਸਹਿਯੋਗੀ ਪਪਲਪ੍ਰੀਤ ਸਿੰਘ ਬਾਰੇ ਨਸ਼ਰ ਹੋਈ ਇਕ ਸੀ.ਸੀ.ਟੀ.ਵੀ. ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਫੁਟੇਜ ‘ਚ ਦਿਖਾਇਆ ਗਿਆ ਹੈ ਕਿ ਪਪਲਪ੍ਰੀਤ ਹੁਸ਼ਿਆਰਪੁਰ ਇਲਾਕੇ ਦੇ ਇਕ ਪਿੰਡ ਦੇ ਡੇਰੇ ‘ਚ ਮੌਜੂਦ ਹੈ ਜਦੋਂਕਿ ਪੁਲੀਸ ਵੱਲੋਂ ਹੁਸ਼ਿਆਪੁਰ ਜ਼ਿਲ੍ਹੇ ‘ਚ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ। ਵੇਰਵਿਆਂ ਅਨੁਸਾਰ ਇਹ ਵੀਡੀਓ ਫੁਟੇਜ 29 ਮਾਰਚ ਦੀ ਹੈ ਤੇ ਇਸ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਪੁਲੀਸ ਦੇ ਚੌਕਸੀ ਵਿਭਾਗ ਦੀ ਟੀਮ ਨੇ ਫਗਵਾੜਾ ਤੋਂ ਇਕ ਇਨੋਵਾ ਗੱਡੀ ਦਾ ਪਿੱਛਾ ਕੀਤਾ ਸੀ। ਸ਼ੱਕ ਕੀਤਾ ਗਿਆ ਸੀ…

Read More

ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਨੱਕੀਆਂ (ਸ੍ਰੀ ਕੀਰਤਪੁਰ ਸਾਹਿਬ) ਸਥਿਤ ਟੌਲ ਪਲਾਜ਼ੇ ਨੂੰ ਪੱਕੇ ਤੌਰ ‘ਤੇ ਬੰਦ ਕਰਵਾ ਦਿੱਤਾ ਹੈ। ਹੁਣ ਲੋਕ ਟੌਲ ਟੈਕਸ ਦਿੱਤੇ ਬਿਨਾਂ ਇਸ ਮਾਰਗ ਤੋਂ ਮੁਫ਼ਤ ‘ਚ ਲੰਘ ਸਕਣਗੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਹਲਕਾ ਆਨੰਦਪੁਰ ਸਾਹਿਬ ਦੇ ਵਿਧਾਇਕ ਹਰਜੋਤ ਸਿੰਘ ਬੈਂਸ, ਰੂਪਨਗਰ ਤੋਂ ‘ਆਪ’ ਵਿਧਾਇਕ ਦਿਨੇਸ਼ ਚੱਢਾ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਪਾਰਟੀ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਵੀ ਹਾਜ਼ਰ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਟੌਲ ਪਲਾਜ਼ਾ ਬੰਦ ਹੋਣ ਨਾਲ ਜਨਤਾ ਦਾ ਰੋਜ਼ਾਨਾ ਕਰੀਬ 12 ਲੱਖ ਰੁਪਏ ਬਚੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਟੌਲ ਕਾਂਗਰਸ ਸਰਕਾਰ…

Read More

ਆਈ.ਪੀ.ਐੱਲ. 2023 ‘ਚ ਕਪਤਾਨ ਡੇਵਿਡ ਵਾਰਨਰ ਦਾ ਅਰਧ ਸੈਂਕੜਾ ਵੀ ਦਿੱਲੀ ਕੈਪਿਟਲਜ਼ ਨੂੰ ਜਿੱਤ ਨਹੀਂ ਦੁਆ ਸਕਿਆ ਤੇ ਟੀਮ ਨੂੰ ਆਪਣੇ ਸ਼ੁਰੂਆਤੀ ਮੁਕਾਬਲੇ ‘ਚ ਹੀ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। ਪਿਛਲੇ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਲਖਨਊ ਸੁਪਰ ਜਾਇੰਟਸ ਨੇ 50 ਦੌੜਾਂ ਦੀ ਜਿੱਤ ਨਾਲ ਟੂਰਨਾਮੈਂਟ ਦਾ ਆਗਾਜ਼ ਕੀਤਾ। ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ‘ਚ 14 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਲਖਨਊ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੂੰ 194 ਦੌੜਾਂ ਦਾ ਵੱਡਾ ਟੀਚਾ ਦਿੱਤਾ। ਇਸ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਨੂੰ ਬਹੁਤੀ ਚੰਗੀ ਸ਼ੁਰੂਆਤ ਨਹੀਂ ਮਿਲ ਸਕੀ। ਸਲਾਮੀ ਬੱਲੇਬਾਜ਼ 12…

Read More

ਮੁਹਾਲੀ ਵਿਖੇ ਖੇਡੇ ਗਏ ਆਈ.ਪੀ.ਐੱਲ. 2023 ਦੇ ਦੂਜੇ ਮੈਚ ‘ਚ ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ ਨਿਰਧਾਰਤ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 191 ਦੌੜਾਂ ਬਣਾਈਆਂ। ਇਸ ਤਰ੍ਹਾਂ ਪੰਜਾਬ ਨੇ ਕੋਲਕਾਤਾ ਨੂੰ ਜਿੱਤ ਲਈ 192 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨੇ 16 ਓਵਰਾਂ ‘ਚ 7 ਵਿਕਟਾਂ ਗੁਆ ਕੇ 146 ਦੌੜਾਂ ਬਣਾਈਆਂ ਤੇ ਇਸੇ ਦੌਰਾਨ ਮੀਂਹ ਪੈਣ ਲੱਗਾ। ਮੀਂਹ ਪੈਣ ਸਮੇਂ ਕੋਲਕਾਤਾ ਪੰਜਾਬ ਤੋਂ ਡੀ.ਐੱਲ.ਐੱਸ. ਮੈਥਡ ਨਾਲ 7 ਦੌੜਾਂ ਦਾ ਪਿੱਛੇ…

Read More

ਇਕ ਵਾਰ ਫਿਰ ਅਮਰੀਕਾ ‘ਚ ਫਾਇਰਿੰਗ ਦੀ ਘਟਨਾ ਵਾਪਰੀ ਹੈ ਅਤੇ ਇਸ ਵਾਰ ਓਕਲਾਹੋਮਾ ਸਿਟੀ ‘ਚ ਸ਼ਨੀਵਾਰ ਰਾਤ ਨੂੰ ਬਾਰ ‘ਚ ਵਾਪਰੀ ਇਸ ਘਟਨਾ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ। ਇਸ ਫਾਇਰਿੰਗ ‘ਚ ਤਿੰਨ ਹੋਰ ਜਣੇ ਜ਼ਖਮੀ ਹੋ ਗਏ ਹਨ। ਇਕ ਨਿਊਜ਼ ਚੈਨਲ ਦੀ ਖ਼ਬਰ ‘ਚ ਦੱਸਿਆ ਗਿਆ ਕਿ ਦੱਖਣ-ਪੱਛਮੀ ਓਕਲਾਹੋਮਾ ਸਿਟੀ ਵਿੱਚ ਨਿਊਕੈਸਲ ਰੋਡ ਨੇੜੇ ਵਿਸਕੀ ਬੈਰਲ ਸੈਲੂਨ ‘ਚ ਸ਼ਨੀਵਾਰ ਰਾਤ 9 ਵਜੇ ਦੇ ਕਰੀਬ ਹੋਈ ਗੋਲੀਬਾਰੀ ‘ਚ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਦੋ ਹੋਰ ਜ਼ਖਮੀ ਹੋ ਗਏ। ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਓਕਲਾਹੋਮਾ ਸਿਟੀ ਪੁਲੀਸ ਨੇ ਟਵੀਟ ਕੀਤਾ ਕਿ ਜਾਂਚਕਰਤਾ ਘਟਨਾ ਸਥਾਨ ‘ਤੇ…

Read More

ਇੰਡੀਆਨਾ ਸਮੇਤ ਅਮਰੀਕਾ ਦੇ ਦੱਖਣੀ ਅਤੇ ਮੱਧ-ਪੱਛਮੀ ਹਿੱਸਿਆਂ ‘ਚ ਉੱਠੇ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਅਰਕੰਸਾਸ ‘ਚ ਕਈ ਘਰਾਂ ਤੇ ਸ਼ਾਪਿੰਗ ਸੈਂਟਰਾਂ ਨੂੰ ਨੁਕਸਾਨ ਪਹੁੰਚਿਆ ਤੇ ਇਲੀਨੋਇਸ ‘ਚ ਇਕ ਸੰਗੀਤ ਸਮਾਰੋਹ ਦੌਰਾਨ ਇਕ ਥੀਏਟਰ ਦੀ ਛੱਤ ਡਿੱਗ ਗਈ। ਤੂਫਾਨ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ। ਇੰਡੀਆਨਾ ‘ਚ ਵੀ ਭਾਰੀ ਨੁਕਸਾਨ ਦੀ ਸੂਚਨਾ ਮਿਲੀ ਹੈ। ਇੰਡੀਆਨਾ ਡਿਜ਼ਾਸਟਰ ਮੈਨੇਜਮੈਂਟ ਡਾਇਰੈਕਟਰ ਜਿਮ ਪਾਰਟਲੇ ਨੇ ਦੱਸਿਆ ਕਿ ਸੁਲੀਵਾਨ ਕਾਉਂਟੀ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਤੂਫਾਨ ਨੇ ਸੁਲੀਵਾਨ ‘ਚ ਘਰਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਕਈ ਲੋਕ ਲਾਪਤਾ ਹਨ। ਲਿਟਲ ਰੌਕ ਇਲਾਕੇ ‘ਚ ਇਕ ਵਿਅਕਤੀ…

Read More

ਰੋਡ ਰੇਜ਼ ਮਾਮਲੇ ‘ਚ ਸੁਣਾਈ ਇਕ ਸਾਲ ਦੀ ਸਜ਼ਾ ਭੁਗਤ ਕੇ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚੋਂ ਰਿਹਾਅ ਹੋਏ ਨਵਜੋਤ ਸਿੰਘ ਸਿੱਧੂ ਨਵੀਂ ਦਿੱਖ ‘ਚ ਨਜ਼ਰ ਆਏ। ਦਿੱਖ ਭਾਵੇਂ ਨਵੀਂ ਸੀ ਪਰ ਤੇਵਰ ਉਹੀ ਪੁਰਾਣੇ ਸਨ। ਉਨ੍ਹਾਂ ਜੇਲ੍ਹ ‘ਚੋਂ ਬਾਹਰ ਆਉਣਸਾਰ ਕੇਂਦਰ ਅਤੇ ਸੂਬਾ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਨਾਲ ਹੀ ਰਾਹੁਲ ਗਾਂਧੀ ਨੂੰ ਅਜੋਕੇ ਦੌਰ ਦੀ ਕ੍ਰਾਂਤੀ ਦਾ ਦੂਜਾ ਨਾਂ ਦੱਸਿਆ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਚਾਲਾਂ ਚੱਲ ਰਹੀਆਂ ਹਨ। ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਅਮਨ ਕਾਨੂੰਨ ਦੇ ਮੁੱਦੇ ‘ਤੇ ਉਹ…

Read More

ਕੈਨੇਡਾ ਵੱਸਦੇ ਲੱਖਾਂ ਪੰਜਾਬੀਆਂ ਦੀ ਅੰਮ੍ਰਿਤਸਰ ਏਅਰਪੋਰਟ ਤੋਂ ਕੈਨੇਡਾ ਲਈ ਫਲਾਈਟ ਸ਼ੁਰੂ ਕਰਨ ਦੀ ਚਿਰੋਕਣੀ ਮੰਗ ਪੂਰੀ ਹੋਣ ਜਾ ਰਹੀ ਹੈ। ਨਿਓਸ ਏਅਰਲਾਈਨਜ਼ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਤੋਂ ਕੈਨੇਡਾ ਲਈ ਇਹ ਫਲਾਈਟ 6 ਅਪ੍ਰੈਲ ਤੋਂ ਸੁਰੂ ਕੀਤੀ ਜਾ ਰਹੀ ਹੈ। ਇਹ ਫਲਾਈਟ ਇਟਲੀ ਦੇ ਮਿਲਾਨ ਤੋਂ ਹੋ ਕੇ ਜਾਵੇਗੀ। ਏਅਰਲਾਈਨਜ਼ ਕੰਪਨੀ ਨੇ ਆਪਣੀ ਵੈੱਬਸਾਈਟ ‘ਤੇ ਇਸਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਹ ਜਹਾਜ਼ ਹਫਤੇ ‘ਚ ਇਕ ਵਾਰ ਉਡਾਣ ਭਰੇਗਾ। ਨਿਓਸ ਵੱਲੋਂ ਆਪਣੀ ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ ਅਨੁਸਾਰ ਇਸਦਾ ਸ਼ੁਰੂਆਤੀ ਕਿਰਾਇਆ ਕਰੀਬ ਡੇਢ ਲੱਖ ਰੁਪਏ ਹੈ, ਜੋ ਸੀਟਾਂ ਦੇ ਹਿਸਾਬ ਨਾਲ ਵੱਧ ਵੀ ਸਕਦਾ ਹੈ। ਵੈੱਬਸਾਈਟ ਅਨੁਸਾਰ…

Read More

ਕੈਨੇਡਾ-ਅਮਰੀਕਾ ਬਾਰਡਰ ਨੇੜੇ ਸੇਂਟ ਲਾਰੈਂਸ ਨਦੀ ਦੇ ਕੰਢੇ ਤੋਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਬੱਚਿਆਂ ਸਮੇਤ ਅੱਠ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ‘ਚ ਪੰਜ ਭਾਰਤੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਡੁੱਬੀ ਕਿਸ਼ਤੀ ਦੇ ਨੇੜੇ ਮਿਲੀਆਂ ਹਨ। ਲਾਸ਼ਾਂ ਦੋ ਪਰਿਵਾਰਾਂ ਦੀਆਂ ਦੱਸੀਆਂ ਜਾ ਰਹੀਆਂ ਹਨ। ਇਨ੍ਹਾਂ ‘ਚੋਂ ਇਕ ਪਰਿਵਾਰ ਭਾਰਤੀ ਸੀ ਜਦਕਿ ਦੂਜਾ ਪਰਿਵਾਰ ਰੋਮਾਨੀਆ ਮੂਲ ਦਾ ਸੀ, ਜਿਨ੍ਹਾਂ ਕੋਲੋਂ ਕੈਨੇਡੀਅਨ ਪਾਸਪੋਰਟ ਬਰਾਮਦ ਕੀਤਾ ਗਿਆ ਹੈ। ਦੂਜੇ ਪਾਸੇ ਕੈਨੇਡੀਅਨ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਖੀ ਸੀਨ ਡੁਲੂਡੇ ਨੇ ਕਿਹਾ ਕਿ ਪਾਣੀ ਵਿੱਚੋਂ ਕੁੱਲ ਅੱਠ…

Read More

ਮਾਣਹਾਨੀ ਮਾਮਲੇ ‘ਚ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਲੋਕ ਸਭਾ ਤੋਂ ਅਯੋਗ ਠਹਿਰਾਉਣ ਅਤੇ ਭਵਿੱਖ ‘ਚ ਚੋਣ ਲੜਨ ‘ਤੇ ਰੋਕ ਲਾਉਣ ਖ਼ਿਲਾਫ਼ ਕਾਂਗਰਸ ਨੇ ਪੰਜਾਬ ਵਿੱਚ ‘ਸੰਵਿਧਾਨ ਬਚਾਓ’ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜਲੰਧਰ ‘ਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ‘ਸੰਵਿਧਾਨ ਬਚਾਓ’ ਮੁਹਿੰਮ ਤਹਿਤ ਲੋਕਾਂ ਨੂੰ ਭਾਜਪਾ ਸਰਕਾਰ ਦੀਆਂ ਗ਼ਲਤ ਨੀਤੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਤਹਿਤ ਜਲੰਧਰ ‘ਚ ਕੰਪਨੀ ਬਾਗ ਚੌਕ ਤੋਂ ਡਾ. ਬੀ.ਆਰ. ਅੰਬੇਡਕਰ ਚੌਕ ਤੱਕ ਮਾਰਚ ਕੱਢਿਆ ਗਿਆ ਹੈ। ਇਸ ਮੌਕੇ ਸੂਬਾ ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ…

Read More