Author: editor
ਪੰਜਾਬ ਦੀ ਜੰਮਪਲ ਪ੍ਰਤਿਮਾ ਭੁੱਲਰ ਨਿਊਯਾਰਕ ਪੁਲੀਸ ਵਿਭਾਗ ‘ਚ ਮਾਲਡੋਨਾਡੋ ਸਰਵਉੱਚ ਰੈਂਕ ਵਾਲੀ ਸਾਊਥ ਏਸ਼ੀਅਨ ਮਹਿਲਾ ਬਣ ਗਈ ਹੈ। ਕੈਪਟਨ ਪ੍ਰਤਿਮਾ ਨੂੰ ਹਾਲ ਹੀ ‘ਚ ਇਸ ਅਹੁਦੇ ‘ਤੇ ਤਰੱਕੀ ਦਿੱਤੀ ਗਈ ਸੀ। ਮਾਲਡੋਨਾਡੋ ਕੁਈਨਜ਼ ਸਥਿਤ ਸਾਊਥ ਰਿਚਮੰਡ ਹਿੱਲ ‘ਚ 102ਵੇਂ ਪੁਲੀਸ ਕੰਪਲੈਕਸ ‘ਚ ਤਾਇਨਾਤ ਹੈ। ਉਨ੍ਹਾਂ ਨੂੰ ਪਿਛਲੇ ਮਹੀਨੇ ਕੈਪਟਨ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਸੀ। ਚਾਰ ਬੱਚਿਆਂ ਦੀ ਮਾਂ ਪ੍ਰਤਿਮਾ ਦਾ ਜਨਮ ਪੰਜਾਬ ‘ਚ ਹੋਇਆ ਸੀ ਅਤੇ ਉਹ ਉਥੇ 9 ਸਾਲ ਦੀ ਉਮਰ ਤੱਕ ਰਹੀ। ਇਸ ਤੋਂ ਬਾਅਦ ਉਹ ਨਿਊਯਾਰਕ ਦੇ ਕੁਈਨਜ਼ ਆ ਗਈ। ਨਿਊਯਾਰਕ ਪੁਲੀਸ ਵਿਭਾਗ ਮੁਤਾਬਕ ਉਨ੍ਹਾਂ ਦੇ ਵਿਭਾਗ ‘ਚ ਕੁੱਲ 33,787 ਮੈਂਬਰ ਹਨ, ਜਿਨ੍ਹਾਂ ‘ਚੋਂ…
ਵਿਜੀਲੈਂਸ ਬਿਊਰੋ ਵੱਲੋਂ ਫਰੀਦਕੋਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਉਰਫ ਕਿੱਕੀ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਿੱਕੀ ਢਿੱਲੋਂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਪਿਛਲੇ ਕੁਝ ਸਮੇਂ ਤੋਂ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਸੂਤਰਾਂ ਮੁਤਾਬਕ ਕਿੱਕੀ ਢਿੱਲੋਂ ਨੂੰ ਮੰਗਲਵਾਰ ਵਿਜੀਲੈਂਸ ਨੇ ਪੁੱਛਗਿੱਛ ਲਈ ਬੁਲਾਇਆ ਸੀ, ਇਸ ਦੌਰਾਨ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਖ਼ਿਲਾਫ਼ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ‘ਚ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਸੂਬੇ ‘ਚ ਕਾਂਗਰਸ ਸਰਕਾਰ…
ਬਿਨਾਂ ਭੜਕਾਹਟ ਪੰਜਾਬੀ ਗੱਭਰੂ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਅਦਾਲਤ ਨੇ ਦੋਸ਼ੀ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਕਤਲ ਦੋ ਸਾਲ ਪਹਿਲਾਂ 2021 ‘ਚ ਨੋਵਾ ਸਕੋਸ਼ੀਆ ‘ਚ ਹੋਇਆ ਸੀ ਜਿਸ ‘ਚ ਇਕ 21 ਸਾਲਾ ਕੈਨੇਡੀਅਨ ਲੜਕੇ ਨੇ ਪੰਜਾਬੀ ਮੂਲ ਦੇ 23 ਸਾਲਾ ਪ੍ਰਭਜੋਤ ਸਿੰਘ ਕੈਟਰੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੀਡੀਆ ਰਿਪੋਰਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ 23 ਸਾਲਾ ਪ੍ਰਭਜੋਤ ਸਿੰਘ ਕੈਟਰੀ, ਜੋ ਕਿ 2017 ‘ਚ ਇੰਡੀਆ ਤੋਂ ਨੋਵਾ ਸਕੋਸ਼ੀਆ ਆਇਆ ਸੀ, ਨੂੰ 5 ਸਤੰਬਰ 2021 ਨੂੰ ਕੈਮਰਨ ਜੇਮਜ਼ ਪ੍ਰੋਸਪਰ ਦੁਆਰਾ ਗਲੇ ‘ਚ ਚਾਕੂ ਮਾਰਿਆ ਗਿਆ ਸੀ, ਜਦੋਂ…
ਅਲਬਰਟਾ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਕਾਰਨ ਹਜ਼ਾਰਾਂ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ ਅਤੇ ਇਸ ਅੱਗ ਕਾਰਨ ਕਾਫੀ ਮੁਸ਼ਕਿਲਾਂ ਦਰਪੇਸ਼ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਲਬਰਟਾ ਦਾ ਦੌਰਾ ਕੀਤਾ ਅਤੇ ਉਥੇ ਜੰਗਲੀ ਅੱਗ ਨਾਲ ਜੂਝ ਰਹੇ ਤਾਇਨਾਤ ਫੌਜੀ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਇਕ ਰਿਪੋਰਟ ਅਨੁਸਾਰ 19,000 ਤੋਂ ਵੱਧ ਲੋਕ ਆਪਣੇ ਘਰ ਛੱਡ ਚੁੱਕੇ ਹਨ। ਟਰੂਡੋ ਨੇ ਅੱਗ ਬੁਝਾਉਣ ਦੇ ਯਤਨਾਂ ਬਾਰੇ ਅਪਡੇਟ ਪ੍ਰਾਪਤ ਕਰਨ ਲਈ ਸੂਬਾਈ ਰਾਜਧਾਨੀ ਐਡਮਿੰਟਨ ਦੀ ਵੀ ਯਾਤਰਾ ਕੀਤੀ। ਅਲਬਰਟਾ ਸਰਕਾਰ ਅਨੁਸਾਰ ਕੈਨੇਡੀਅਨ ਸੈਨਿਕਾਂ ਨੂੰ ਪਿਛਲੇ ਹਫ਼ਤੇ ਹੀ ਭੇਜਿਆ ਗਿਆ ਸੀ ਅਤੇ ਆਉਣ ਵਾਲੇ ਦਿਨਾਂ ‘ਚ ਅੱਗ ਬੁਝਾਉਣ ਅਤੇ ਰਿਕਵਰੀ…
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਕਮੇਟੀ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਦਿੱਤਾ ਵਿਵਾਦਤ ਬਿਆਨ ਪੁੱਠਾ ਪੈਂਦਾ ਜਾਪਦਾ ਹੈ। ਰਾਜਸਥਾਨ ਦੇ ਕੋਟਾ ਦੀ ਇਕ ਅਦਾਲਤ ਨੇ ਪੁਲੀਸ ਨੂੰ ਸੁੱਖੀ ਰੰਧਾਵਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਮਾਰਚ ਮਹੀਨੇ ‘ਚ ਮਹਾਵੀਰ ਨਗਰ ਥਾਣੇ ‘ਚ ਰੰਧਾਵਾ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲੀਸ ਨੇ ਕੇਸ ਦਰਜ ਨਹੀਂ ਕੀਤਾ ਸੀ। ਫਿਰ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਲੜੀ 6 ‘ਚ ਕਾਂਗਰਸ ਇੰਚਾਰਜ ਦੇ ਖ਼ਿਲਾਫ਼ ਮੁਕੱਦਮਾ ਪੇਸ਼ ਕੀਤਾ ਸੀ। ਕੋਰਟ ਨੇ ਸੁਣਵਾਈ ਕਰਦਿਆਂ ਮਹਾਵੀਰ ਨਗਰ ਥਾਣੇ ਦੀ ਪੁਲੀਸ…
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਿੱਤਣ ਤੋਂ ਦੋ ਦਿਨ ਬਾਅਦ ਹੀ ਭਗਵੰਤ ਮਾਨ ਸਰਕਾਰ ਨੇ ਪੰਜਾਬੀਆਂ ਨੂੰ ਮਹਿੰਗੀ ਬਿਜਲੀ ਦਾ ‘ਤੋਹਫਾ’ ਦਿੱਤਾ ਹੈ। ਬਿਜਲੀ ਦਰਾਂ ‘ਚ 8.64 ਫ਼ੀਸਦੀ ਦਾ ਵਾਧਾ ਦਰ ਪੰਜਾਬੀਆਂ ਨੂੰ ‘ਬਿਜਲੀ ਦੇ ਝਟਕੇ’ ਵਾਂਗ ਲੱਗੀ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਸਾਲ 2023-24 ਲਈ ਜਾਰੀ ਨਵਾਂ ਟੈਰਿਫ਼ ਸੂਬੇ ਭਰ ‘ਚ ਲਾਗੂ ਹੋ ਗਿਆ ਹੈ। ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਮਗਰੋਂ ਹੀ ਬਿਜਲੀ ਦਰਾਂ ‘ਚ ਵਾਧੇ ਦਾ ਐਲਾਨ ਹੋ ਗਿਆ ਹੈ ਜਦੋਂ ਕਿ ਖਪਤਕਾਰ ਅਜਿਹਾ ਕਿਆਸ ਨਹੀਂ ਕਰ ਰਹੇ ਸਨ। ‘ਆਪ’ ਸਰਕਾਰ ਦੇ ਕਾਰਜਕਾਲ ਦਾ ਬਿਜਲੀ ਸੈਕਟਰ ‘ਚ ਇਹ ਪਹਿਲਾ ਵਾਧਾ ਹੈ ਜਿਸ ਦੇ ਨਾਲ ਪੰਜਾਬ ‘ਚ…
ਟੀ-20, ਵਨ ਡੇਅ ਅਤੇ ਟੈਸਟ ਕ੍ਰਿਕਟ ‘ਚ ਸੈਂਕੜੇ ਜੜ ਚੁੱਕੇ ਸ਼ੁਭਮਨ ਗਿੱਲ ਨੇ ਹੁਣ ਆਈ.ਪੀ.ਐੱਲ. ‘ਚ ਵੀ ਸੈਂਕੜਾ ਜੜਿਆ ਹੈ। ਉਸ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਹੀ ਗੁਜਰਾਤ ਟਾਈਟਨਸ ਨੇ ਹੈਦਰਾਬਾਦ ਨੂੰ 34 ਦੌੜਾਂ ਨਾਲ ਹਰਾ ਦਿੱਤਾ। ਆਈ.ਪੀ.ਐੱਲ. ਦੇ ਇਕ ਹੋਰ ਮੈਚ ‘ਚ ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਗੇਂਦਾਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਸਦਕਾ ਗੁਜਰਾਤ ਟਾਈਟਨਸ ਨੇ ਹੈਦਰਾਬਾਦ ਨੂੰ ਹਰਾ ਕੇ ਪਲੇਆਫ਼ ‘ਚ ਜਗ੍ਹਾ ਯਕੀਨੀ ਬਣਾ ਲਈ ਹੈ। ਇਸ ਵਾਰ ਆਈ.ਪੀ.ਐੱਲ. ‘ਚ ਪਲੇਆਫ਼ ਦਾ ਮੁਕਾਬਲਾ ਕਾਫ਼ੀ ਫੱਸਵਾਂ ਚੱਲ ਰਿਹਾ ਹੈ ਤੇ ਗੁਜਰਾਤ ਟਾਈਟਨਸ 18 ਅੰਕਾਂ ਨਾਲ ਕੁਆਲੀਫ਼ਾਈ ਕਰਨ ਵਾਲੀ ਸੀਜ਼ਨ ਦੀ ਪਹਿਲੀ ਟੀਮ ਬਣ ਗਈ ਹੈ। ਚੇਨਈ ਸੁਪਰ ਕਿੰਗਜ਼…
ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ 7 ਜੂਨ ਤੋਂ ਹੋਣ ਵਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਤੋਂ ਪਹਿਲਾਂ ਕ੍ਰਿਕਟ ਨਿਯਮਾਂ ‘ਚ ਕੁਝ ਮਹੱਤਵਪੂਰਨ ਬਦਲਾਅ ਕੀਤੇ ਹਨ। ਇਨ੍ਹਾਂ ‘ਚੋਂ ਸਭ ਤੋਂ ਅਹਿਮ ਬਦਲਾਅ ਇਹ ਹੋਇਆ ਹੈ ਕਿ ਹੁਣ ਸਾਫ਼ਟ ਸਿਗਨਲ ਨਿਯਮ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਆਈ.ਸੀ.ਸੀ. ਨੇ ਜਾਰੀ ਇਕ ਬਿਆਨ ‘ਚ ਕਿਹਾ ਕਿ ਇਹ ਫ਼ੈਸਲਾ ਸੌਰਵ ਗਾਂਗੁਲੀ ਦੀ ਅਗਵਾਈ ਵਾਲੀ ਪੁਰਸ਼ ਕ੍ਰਿਕਟ ਕਮੇਟੀ ਅਤੇ ਮਹਿਲਾ ਕ੍ਰਿਕਟ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਲਿਆ ਗਿਆ ਹੈ। ਸਾਫ਼ਟ ਸਿਗਨਲ ਨਿਯਮ ਮੁਤਾਬਕ, ਮੈਦਾਨ ‘ਤੇ ਮੌਜੂਦ ਅੰਪਾਇਰ ਥਰਡ ਅੰਪਾਇਰ ਦੀ ਮਦਦ ਲੈਣ ਤੋਂ ਪਹਿਲਾਂ ਸ਼ੱਕੀ ਕੈਚ ‘ਤੇ ਆਪਣਾ ਫ਼ੈਸਲਾ ਦੱਸਦਾ ਹੈ। ਜੇਕਰ ਥਰਡ ਅੰਪਾਇਰ ਵੀ ਫੁਟੇਜ ਦੇਖਣ…
ਇੰਡੀਆ ਦੇ 17 ਸਾਲਾ ਸ਼ਤਰੰਜ ਗ੍ਰੈਂਡ ਮਾਸਟਰ ਲਿਓਨ ਲਿਊਕ ਮੇਂਦੋਸਾ ਨੇ ਬਾਕੂ ਓਪਨ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। 15 ਦੇਸ਼ਾਂ ਦੇ 122 ਖਿਡਾਰੀਆਂ ਵਿਚਾਲੇ ਹੋਏ ਇਸ ਟੂਰਨਾਮੈਂਟ ‘ਚ ਲਿਊਕ ਨੇ 9 ਰਾਊਂਡਾਂ ‘ਚ ਅਜੇਤੂ ਰਹਿੰਦਿਆਂ 5 ਜਿੱਤਾਂ ਤੇ 4 ਡਰਾਅ ਸਮੇਤ ਕੁਲ 7 ਅੰਕ ਬਣਾਏ ਤੇ 2732 ਦੀ ਰੇਟਿੰਗ ਦਾ ਪ੍ਰਦਰਸ਼ਨ ਕਰਦੇ ਹੋਏ ਬਿਹਤਰ ਟਾਈਬ੍ਰੇਕ ਦੇ ਆਧਾਰ ‘ਤੇ ਪਹਿਲੇ ਸਥਾਨ ‘ਤੇ ਰਿਹਾ। 7 ਅੰਕ ਬਣਾਉਣ ਵਾਲਾ ਸਰਬੀਆ ਦਾ ਇੰਡਜੀਕ ਅਲੈਗਜ਼ੈਂਡਰ ਤੇ ਰੂਸ ਦਾ ਵਲਾਦੀਸਲਾਵ ਕੋਵਾਲੋਵ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ‘ਤੇ ਰਹੇ। ਇਸ ਪ੍ਰਦਰਸ਼ਨ ਦੇ ਨਾਲ ਹੀ ਹੁਣ ਲਿਊਕ ਦੀ ਫਿਡੇ ਰੇਟਿੰਗ 2621 ਅੰਕਾਂ ‘ਤੇ ਪਹੁੰਚ ਗਈ ਹੈ।…
ਇਕ ਵਾਰ ਫਿਰ ਅਮਰੀਕਾ ‘ਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਅਤੇ ਇਸ ਵਾਰ ਨਿਊ ਮੈਕਸੀਕੋ ਦੇ ਫਾਰਮਿੰਗਟਨ ‘ਚ ਗੋਲੀਬਾਰੀ ‘ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਫਾਇਰਿੰਗ ‘ਚ ਪੁਲੀਸ ਅਧਿਕਾਰੀ ਸਮੇਤ ਕਈ ਹੋਰ ਜ਼ਖਮੀ ਹੋ ਗਏ। ਫਾਰਮਿੰਗਟਨ ਸ਼ਹਿਰ ਨਿਊ ਮੈਕਸੀਕੋ ਦੇ ਉੱਤਰ-ਪੱਛਮ ‘ਚ ਸਥਿਤ ਹੈ ਜਿਸ ਦੀ ਆਬਾਦੀ ਲਗਪਗ 50,000 ਹੈ। ਪੁਲੀਸ ਦੇ ਹਵਾਲੇ ਨਾਲ ਮਿਲੀਆਂ ਮੀਡੀਆਂ ਰਿਪੋਰਟਾਂ ਮੁਤਾਬਕ ਫਾਇਰਿੰਗ ‘ਚ ਸ਼ੱਕੀ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। ਸ਼ਹਿਰ ਦੇ ਪੁਲੀਸ ਵਿਭਾਗ ਨੇ ਇਕ ਪੋਸਟ ‘ਚ ਕਿਹਾ ਕਿ ਗੋਲੀਬਾਰੀ ‘ਚ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਅਤੇ ਅਧਿਕਾਰੀਆਂ ਨੇ ਇਕ ਸ਼ੱਕੀ ਨੂੰ ਮੌਕੇ…