Author: editor

ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਬਜਟ ਇਜਲਾਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਤੀ ਸਾਲ 2023-24 ਲਈ ਅਨੁਮਾਨਤ 1138 ਕਰੋੜ 14 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ ਕਰ ਦਿੱਤਾ। ਇਹ ਰਕਮ ਪਿਛਲੇ ਸਾਲ ਦੇ ਬਜਟ 988 ਕਰੋੜ ਰੁਪਏ ਨਾਲੋਂ 17 ਫੀਸਦ ਵੱਧ ਹੈ। ਕਮੇਟੀ ਨੂੰ ਬਜਟ ‘ਚ ਲਗਪਗ 32 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਹੈ। ਐਤਕੀਂ ਬਜਟ ‘ਚ ਗੁਰਦੁਆਰਿਆਂ ਦੇ ਪ੍ਰਬੰਧ ਵੱਲ ਵਧੇਰੇ ਤਰਜੀਹ ਦਿੱਤੀ ਗਈ ਹੈ। ਸਿੱਖ ਸੰਸਥਾ ਦੇ ਇਤਿਹਾਸ ‘ਚ ਪਹਿਲੀ ਵਾਰ ਹੈ ਕਿ ਹਰਿਆਣਾ ਦੇ ਗੁਰਦੁਆਰਿਆਂ ਦਾ ਬਜਟ ਮੁੱਖ ਬਜਟ ‘ਚੋਂ ਮਨਫੀ ਹੈ। ਹਾਲਾਂਕਿ ਹਰਿਆਣਾ ਦੇ ਗੁਰਦੁਆਰਿਆਂ ਲਈ ਲਗਪਗ 57 ਕਰੋੜ ਰੁਪਏ ਦਾ…

Read More

ਇਕ ਭਾਰਤੀ ਵਿਅਕਤੀ ਨੇ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ‘ਚ ਆਪਣੀ ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਆਪਣੇ ਅਪਾਰਟਮੈਂਟ ਦੀ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਬੱਚਿਆਂ ਦੀ ਉਮਰ 4 ਅਤੇ 8 ਸਾਲ ਹੈ। ਸ਼ਾਰਜਾਹ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਮੰਗਲਵਾਰ ਨੂੰ ਸ਼ਾਮ 5.45 ਵਜੇ ਘਟਨਾ ਬਾਰੇ ਸੂਚਨਾ ਮਿਲਣ ਤੋਂ ਉਨ੍ਹਾਂ ਨੇ ਤੁਰੰਤ ਪੈਰਾਮੈਡਿਕਸ ਨੂੰ ਮੌਕੇ ‘ਤੇ ਭੇਜਿਆ। ਜਾਂਚ ਅਧਿਕਾਰੀਆਂ ਨੇ ਵਿਅਕਤੀ ਦੀ ਲਾਸ਼ ਕੋਲੋਂ ਇਕ ਨੋਟ ਬਰਾਮਦ ਕੀਤਾ ਜਿਸ ‘ਚ ਕਿਹਾ ਗਿਆ ਸੀ ਕਿ ਉਸ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਮਾਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਲਾਸ਼ਾਂ…

Read More

ਉੱਤਰੀ ਮੈਕਸਿਕੋ ‘ਚ ਅਮਰੀਕਾ ਦੀ ਸਰਹੱਦ ਨੇੜੇ ਇਕ ਪ੍ਰਵਾਸੀ ਨਜ਼ਰਬੰਦੀ ਕੇਂਦਰ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 40 ਵਿਅਕਤੀਆਂ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਕੌਮੀ ਪ੍ਰਵਾਸ ਸੰਸਥਾ ਦੇ ਇਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦਿੱਤੀ। ਖ਼ਬਰ ਮੁਤਾਬਕ ਉੱਤਰੀ ਮੈਕਸਿਕੋ ‘ਚ ਅਮਰੀਕਾ ਦੀ ਸਰਹੱਦ ਨੇੜੇ ਇਕ ਪ੍ਰਵਾਸ ਕੇਂਦਰ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ ਤਿੰਨ ਦਰਜਨ ਪ੍ਰਵਾਸੀਆਂ ਦੀ ਮੌਤ ਹੋ ਗਈ। ਤਸਵੀਰਾਂ ‘ਚ ਅਲ ਪਾਸ ਨੇੜੇ ਸਿਊਦਾਦ ਜੁਆਰੇਜ਼ ‘ਚ ਕੇਂਦਰ ਦੇ ਬਾਹਰ ਢੱਕ ਕੇ ਰੱਖੀਆਂ ਹੋਈਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਮੌਕੇ ‘ਤੇ ਐਂਬੂਲੈਂਸਾਂ, ਫਾਇਰ ਬ੍ਰਿਗੇਡ ਅਮਲਾ ਅਤੇ ਵੈਨ ਦਿਖਾਈ ਦਿੱਤੀ। ਅਖ਼ਬਾਰ ‘ਡਿਆਰੀਓ…

Read More

ਵਰਲਡ ਬੈਡਮਿੰਟਨ ਫੈਡਰੇਸ਼ਨ ਵੱਲੋਂ ਜਾਰੀ ਦਰਜਾਬੰਦੀ ‘ਚ ਇੰਡੀਆ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਸਿਖਰਲੀਆਂ 10 ਖਿਡਾਰਨਾਂ ‘ਚੋਂ ਬਾਹਰ ਹੋ ਗਈ ਹੈ। ਉਹ ਪਿਛਲੇ ਹਫ਼ਤੇ ਮਹਿਲਾ ਸਿੰਗਲਜ਼ ਵਰਗ ‘ਚ ਆਪਣਾ ਸਵਿਸ ਓਪਨ ਖ਼ਿਤਾਬ ਬਚਾਉਣ ‘ਚ ਨਾਕਾਮ ਰਹੀ ਸੀ। ਨਵੀਂ ਦਰਜਾਬੰਦੀ ਮੁਤਾਬਕ ਸਿੰਧੂ, ਜਿਸ ਨੂੰ ਸੱਟ ਤੋਂ ਬਾਅਦ ਲੈਅ ‘ਚ ਆਉਣ ਲਈ ਇਸ ਸੀਜ਼ਨ ‘ਚ ਸੰਘਰਸ਼ ਕਰਨਾ ਪੈ ਰਿਹਾ ਹੈ, ਦੋ ਸਥਾਨ ਹੇਠਾਂ ਖਿਸਕ ਕੇ 60,448 ਅੰਕਾਂ ਨਾਲ 11ਵੇਂ ਸਥਾਨ ‘ਤੇ ਚਲੀ ਗਈ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨਵੰਬਰ 2013 ਤੋਂ ਚੋਟੀ ਦੀਆਂ 10 ਖਿਡਾਰਨਾਂ ‘ਚ ਸ਼ੁਮਾਰ ਸੀ। ਕਰੀਅਰ ਦੌਰਾਨ ਉਹ ਵਿਸ਼ਵ ਦਰਜਾਬੰਦੀ ‘ਚ ਦੂਜੇ ਸਥਾਨ ‘ਤੇ ਵੀ ਰਹੀ। ਦੂਜੇ ਪਾਸੇ…

Read More

ਵੈਨਕੂਵਰ ‘ਚ ਗ੍ਰੈਨਵਿਲ ਅਤੇ ਪੇਂਡਰ ਸਟ੍ਰੀਟ ‘ਤੇ ਸਟਾਰਬਕਸ ਦੇ ਬਾਹਰ ਵਾਪਰੀ ਛੁਰੇਬਾਜ਼ੀ ਦੀ ਘਟਨਾ ‘ਚ ਇਕ ਵਿਅਕਤੀ ਦੇ ਕਤਲ ਦੇ ਮਾਮਲੇ ‘ਚ 32 ਸਾਲਾ ਪੰਜਾਬੀ ਨੌਜਵਾਨ ਇੰਦਰਦੀਪ ਸਿੰਘ ਗੋਸਲ ‘ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਪੁਲੀਸ ਮੁਤਾਬਕ ਐਤਵਾਰ ਸ਼ਾਮ ਨੂੰ ਸ਼ਹਿਰ ਦੇ ਡਾਊਨਟਾਊਨ ਕੋਰ ‘ਚ ਕਾਫੀ ਸ਼ਾਪ ਦੇ ਬਾਹਰ ਦੋ ਵਿਅਕਤੀਆਂ ਵਿਚਾਲੇ ਹੋਏ ਮਾਮੂਲੀ ਝਗੜੇ ਦੇ ਬਾਅਦ ਛੁਰੇਬਾਜ਼ੀ ਦੀ ਘਟਨਾ ਵਾਪਰੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਪੀੜਤ ਅਤੇ ਸ਼ੱਕੀ ਇਕ-ਦੂਜੇ ਨੂੰ ਜਾਣਦੇ ਸਨ ਪਰ ਚਾਕੂ ਮਾਰਨ ਦੇ ਕਾਰਨਾਂ ਦੇ ਵੇਰਵੇ ਅਜੇ ਵੀ ਜਾਂਚ ਅਧੀਨ ਹਨ। ਪੁਲੀਸ ਨੇ ਇਕ ਬਿਆਨ ‘ਚ…

Read More

ਬਰਨਬੀ ‘ਚ ਇਕ ਯੂਨੀਵਰਸਿਟੀ ਕੈਂਪਸ ‘ਚ ਮਹਾਤਮਾ ਗਾਂਧੀ ਦੇ ਇਕ ਬੁੱਤ ਦੀ ਭੰਨਤੋੜ ਕੀਤੀ ਗਈ। ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਹ ਕਾਰਵਾਈ ਵਿੱਚ ਓਂਟਾਰੀਓ ‘ਚ ਇਕ ਹੋਰ ਬੁੱਤ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਕੀਤੀ ਗਈ। ਤਾਜ਼ਾ ਘਟਨਾ ‘ਚ ਬੁੱਤ ਨੂੰ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਬਰਨਬੀ ਕੈਂਪਸ ਦੇ ਪੀਸ ਸਕੁਆਇਰ ‘ਚ ਰੱਖਿਆ ਗਿਆ ਸੀ। ਵਣਜ ਦੂਤਘਰ ਨੇ ਟਵੀਟ ਕੀਤਾ ਕਿ ‘ਅਸੀਂ ਸ਼ਾਂਤੀ ਦੇ ਦੂਤ ਮਹਾਤਮਾ ਗਾਂਧੀ ਜੀ, ਸਾਈਮਨ ਫਰੇਜ਼ਰ ਯੂਨੀਵਰਸਿਟੀ ਬਰਨਬੀ ਕੈਂਪਸ ਦੇ ਕਾਨੂੰਨ ਨੂੰ ਤੋੜਨ ਦੇ ਘਿਨਾਉਣੇ ਅਪਰਾਧ ਦੀ ਸਖ਼ਤ ਨਿੰਦਾ ਕਰਦੇ ਹਾਂ।’ ਇਸ ‘ਚ ਅੱਗੇ ਕਿਹਾ ਗਿਆ ਕਿ ‘ਕੈਨੇਡੀਅਨ ਅਧਿਕਾਰੀਆਂ ਨੂੰ…

Read More

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ‘ਫਰਾਰ’ ਚੱਲ ਰਹੇ ਅੰਮ੍ਰਿਤਪਾਲ ਸਿੰਘ ਬਾਰੇ ਸਰਕਾਰ ਤੇ ਪੰਜਾਬ ਪੁਲੀਸ ਦਾ ਮੰਨਣਾ ਹੈ ਕਿ ਉਹ ਭਾਰਤੀ ਸਰਹੱਦ ਟੱਪ ਕੇ ਨੇਪਾਲ ‘ਚ ਦਾਖਲ ਹੋ ਚੁੱਕਾ ਹੈ ਅਤੇ ਉਥੋਂ ਕਿਸੇ ਤੀਜੇ ਦੇਸ਼ ‘ਚ ਭੱਜਣ ਦੀ ਤਾਕ ‘ਚ ਹੈ। ਸਰਕਾਰੀ ਏਜੰਸੀਆਂ ਨੇਪਾਲ ‘ਚ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੀਆਂ ਹਨ ਅਤੇ ਸਰਕਾਰੀ ਪੱਧਰ ‘ਤੇ ਨੇਪਾਲ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਅੰਮ੍ਰਿਤਪਾਲ ਸਿੰਘ ਦੇ ਤੀਜੇ ਦੇਸ਼ ‘ਚ ਭੱਜਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਇਸ ਦੇ ਨਾਲ ਹੀ ਨੇਪਾਲ ਸਰਕਾਰ ਤੋਂ ਇਸ ‘ਚ ਮਦਦ ਮੰਗੀ ਗਈ ਹੈ। ਯਾਦ ਰਹੇ ਕਿ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਕਈ ਦਿਨਾਂ ਤੋਂ ਅੰਮ੍ਰਿਤਪਾਲ ਸਿੰਘ…

Read More

ਬ੍ਰਿਟਿਸ਼ ਕੋਲੰਬੀਆ ਮਨੁੱਖੀ ਅਧਿਕਾਰ ਟ੍ਰਿਬਿਊਨਲ ਨੇ ਜਾਤੀ ਆਧਾਰਤ ਵਿਤਕਰੇ ਦਾ ਸ਼ਿਕਾਰ ਹੋਏ ਇਕ ਵਿਅਕਤੀ ਨੂੰ 9,000 ਡਾਲਰ ਤੋਂ ਵੱਧ ਡਾਲਰ ਦਾ ਮੁਆਵਜ਼ਾ ਦਿੱਤੇ ਜਾਣ ਦਾ ਫ਼ੈਸਲਾ ਕੀਤਾ ਹੈ। ਟ੍ਰਿਬਿਊਨਲ ਦੀ ਜੱਜ ਸੋਨੀਆ ਪਿਘਿਨ ਨੂੰ ਜਾਰੀ ਇਕ ਫ਼ੈਸਲੇ ‘ਚ ਪਾਇਆ ਕਿ ਮਨੋਜ ਭੰਗੂ ਨਾਲ ਉਸਦੇ ਜਾਤੀ-ਪਿਛੋਕੜ, ਮੂਲ ਸਥਾਨ, ਧਰਮ ਅਤੇ ਨਸਲ ਦੇ ਆਧਾਰ ‘ਤੇ ਵਿਤਕਰਾ ਕੀਤਾ ਗਿਆ ਸੀ। 2018 ‘ਚ ਬੀ.ਸੀ. ਦੀ ਇਕ ਟੈਕਸੀ ਕੰਪਨੀ ਦੀ ਕ੍ਰਿਸਮਸ ਪਾਰਟੀ ‘ਚ ਹੋਏ ਝਗੜੇ ਦੌਰਾਨ ਮਨੋਜ ਨੂੰ ਉਸਦੇ ਦੋ ਸਾਥੀਆਂ ਇੰਦਰਜੀਤ ਢਿੱਲੋਂ ਅਤੇ ਅਵਨਿੰਦਰ ਢਿੱਲੋਂ ਨੇ ‘ਚਮਾਰ’ ਆਖਿਆ ਸੀ, ਜੋਕਿ ਉਸਦੀ ਦਲਿਤ ਜਾਤੀ ਦਾ ਨਾਮ ਹੈ ਅਤੇ ਪੰਜਾਬੀ ਬੋਲੀ ‘ਚ ਇਕ ਅਪਮਾਨਜਨਕ ਸ਼ਬਦ ਵੀ…

Read More

ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਚਲੇ ਸਿਹਤ ਕੇਂਦਰ ਤੋਂ ਸ਼ਹੀਦ ਦੀਆਂ ਤਸਵੀਰਾਂ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਾਉਣ ਦੇ ਰੋਸ ਵਜੋਂ ਪੰਜਾਬ ਸਟੂਡੈਂਟਸ ਯੂਨੀਅਨ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਦੀਆਂ ਤਸਵੀਰ ‘ਤੇ ਕਾਲਖ ਮਲ਼ ਦਿੱਤੀ। ਯੂਨੀਅਨ ਸੂਬਾ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਤੇ ਸੂਬਾ ਵਿੱਤ ਸਕੱਤਰ ਬਲਜੀਤ ਸਿੰਘ ਧਰਮਕੋਟ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਵੋਟਾਂ ਲੈ ਕੇ ਸਰਕਾਰ ਬਣਾਉਣ ਵਾਲੀ ‘ਆਪ’ ਨੇ ਖਟਕੜ ਕਲਾਂ ਦੇ ਸਿਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਤੇ ਉਸ ਦੇ ਪਰਿਵਾਰ ਦੀਆਂ ਤਸਵੀਰਾਂ ਹਟਾ ਕੇ ਗਲਤ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ…

Read More

ਇਕ ਪੰਜਾਬੀ ਜੋੜੇ ਦੀ ਫਿਲਪਾਈਨਜ਼ ਦੀ ਰਾਜਧਾਨੀ ਮਨੀਲਾ ‘ਚ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਜਲੰਧਰ ਜ਼ਿਲ੍ਹੇ ਦੇ ਹਲਕਾ ਫਿਲੌਰ ਦੇ ਦੋ ਪਿੰਡਾਂ ਮਹਿਸਮਪੁਰ ਅਤੇ ਚਚਰਾੜੀ ਨਾਲ ਸਬੰਧਤ ਪਤੀ-ਪਤਨੀ ਮਨੀਲਾ ‘ਚ ਰਹਿੰਦੇ ਸਨ। ਜਾਣਕਾਰੀ ਮੁਤਾਬਕ 41 ਸਾਲਾ ਸੁਖਵਿੰਦਰ ਸਿੰਘ ਬਿੰਦਾ ਪੁੱਤਰ ਸੰਤੋਖ ਸਿੰਘ ਦਾ ਵਿਆਹ ਚਚਰਾੜੀ ਪਿੰਡ ਦੇ ਗੁਰਦਾਵਰ ਸਿੰਘ ਨੰਬਰਦਾਰ ਦੀ ਪੁੱਤਰੀ 33 ਸਾਲਾ ਕਿਰਨਦੀਪ ਕੌਰ ਨਾਲ ਹੋਇਆ ਸੀ। ਪਿਛਲੇ ਦਿਨੀਂ ਉਨ੍ਹਾਂ ਨੂੰ ਮਨੀਲਾ ਵਿਚਲੇ ਘਰ ‘ਚ ਹੀ ਗੋਲੀਆਂ ਮਾਰ ਦਿੱਤੀਆਂਗਈਆਂ। ਇਸ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਮ੍ਰਿਤਕ ਦੇ ਵੱਡੇ ਭਰਾ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਹੀ ਪੰਜਾਬ ਪਰਤਿਆ ਹੈ।…

Read More