Author: editor
ਪੰਜਾਬ ਪੁਲੀਸ ਵੱਲੋਂ ਭਗੌੜੇ ਐਲਾਨੇ ਅੰਮ੍ਰਿਤਪਾਲ ਸਿੰਘ ਦੀ ਹਮਾਇਤ ‘ਚ ਵੱਡੀ ਗਿਣਤੀ ‘ਚ ਇਕੱਠੇ ਹੋਏ ਖਾਲਿਸਤਾਨ ਪੱਖੀਆਂ ਨੇ ਨਿਊਯਾਰਕ ਦੇ ਮਸ਼ਹੂਰ ਟਾਈਮਜ਼ ਸਕੁਏਅਰ ‘ਤੇ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੇ ਰਿਚਮੰਡ ਹਿੱਲ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਤੋਂ ਕਾਰ ਰੈਲੀ ਕੱਢੀ ਜੋ ਕਿ ਮੈਨਹੱਟਨ ਸ਼ਹਿਰ ਦੇ ਕੇਂਦਰ ‘ਚ ਸਥਿਤ ਟਾਈਮਜ਼ ਸਕੁਏਅਰ ਉਤੇ ਆ ਕੇ ਮੁੱਕੀ। ਇਸ ਮੌਕੇ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਗਏ ਸਨ। ਵੇਰਵਿਆਂ ਮੁਤਾਬਕ ਕਾਰਾਂ ਦਾ ਇਕ ਵੱਡਾ ਕਾਫ਼ਲਾ ਉੱਚੇ ਸੰਗੀਤ ਤੇ ਹਾਰਨਾਂ ਨਾਲ ਸਕੁਏਅਰ ‘ਤੇ ਪਹੁੰਚਿਆ। ਟਰੱਕਾਂ ਉਤੇ ਐੱਲ.ਈ.ਡੀ. ਮੋਬਾਈਲ ਬਿਲਬੋਰਡ ਲਾਏ ਗਏ ਸਨ ਜਿਨ੍ਹਾਂ ‘ਤੇ ਅੰਮ੍ਰਿਤਪਾਲ ਦੀ ਤਸਵੀਰ ਚਲਾਈ ਜਾ ਰਹੀ ਸੀ। ਇਸ ਮੌਕੇ ਨਿਊਯਾਰਕ ਦੀ…
ਅਫਗਾਨਿਸਤਾਨ ਨੇ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜੇ ਟੀ-20 ਕੌਮਾਂਤਰੀ ਮੈਚ ਵਿੱਚ ‘ਨਵੀਂ ਦਿੱਖ’ ਵਾਲੀ ਪਾਕਿਸਤਾਨੀ ਟੀਮ ਨੂੰ ਇਕ ਗੇਂਦ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਹ ਪਹਿਲੀ ਵਾਰ ਹੈ ਜਦੋਂ ਅਫਗਾਨਿਸਤਾਨ ਨੇ ਟੌਪ 6 ਰੈਂਕਿੰਗ ਦੀ ਇਕ ਆਈ.ਸੀ.ਸੀ. ਟੀਮ ਖ਼ਿਲਾਫ਼ ਸੀਰੀਜ਼ ਜਿੱਤੀ ਹੋਵੇ। ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਘੱਟ ਤਜ਼ਰਬੇਕਾਰ ਸਿਖਰਲੇ ਕ੍ਰਮ ਨੇ ਫਿਰ ਨਿਰਾਸ਼ ਕੀਤਾ ਪਰ ਉਸ ਦੇ ਲਈ ਇਮਾਦ ਵਸੀਮ ਨੇ 57 ਗੇਂਦਾਂ ‘ਤੇ ਅਜੇਤੂ 64 ਦੌੜਾਂ ਦੀ ਪਾਰੀ ਖੇਡੀ ਅਤੇ ਕਪਤਾਨ ਸ਼ਾਦਾਬ ਖਾਨ ਨੇ 32 ਦੌੜਾਂ…
ਕੈਨੇਡਾ ਦੀ 2019 ਦੀ ਯੂ.ਐੱਸ. ਓਪਨ ਚੈਂਪੀਅਨ ਬਿਆਂਕਾ ਆਂਦਰੀਸਕੂ ਨੇ ਮਿਆਮੀ ਓਪਨ ਦੇ ਤੀਜੇ ਦੌਰ ‘ਚ 2020 ਦੀ ਵਿੰਬਲਡਨ ਜੇਤੂ ਅਮਰੀਕਾ ਦੀ ਸੋਫੀਆ ਕੇਨਿਨ ਨੂੰ 6-4, 6-4 ਨਾਲ ਹਰਾਇਆ। ਆਂਦਰੀਸਕੂ ਨੇ ਤੀਜੀ ਵਾਰ ਮਿਆਮੀ ਓਪਨ ਦੇ ਚੌਥੇ ਦੌਰ ‘ਚ ਪ੍ਰਵੇਸ਼ ਕੀਤਾ। ਖੇਡੇ ਗਏ ਹੋਰ ਮੈਚਾਂ ‘ਚ ਦੁਨੀਆ ਦੀ ਨੌਵੇਂ ਨੰਬਰ ਦੀ ਖਿਡਾਰਨ ਅਤੇ ਟੋਕੀਓ ਓਲੰਪਿਕਸ ਦੀ ਸੋਨ ਤਗ਼ਮਾ ਜੇਤੂ ਬੇਲਿੰਡਾ ਬੇਨਸਿਚ ਨੇ ਰੂਸ ਦੀ ਕੈਟੇਰੀਨਾ ਅਲੈਗਜ਼ੈਂਡਰੋਵਾ ਨੂੰ 7-6, 6-3 ਨਾਲ ਹਰਾਇਆ। ਚੈੱਕ ਗਣਰਾਜ ਦੀ ਮਾਰਕੇਟਾ ਵੋਂਡਰੋਸੋਵਾ ਨੇ ਹਮਵਤਨ ਕੈਰੋਲੀਨਾ ਪਲਿਸਕੋਵਾ ਨੂੰ 6-1, 6-2 ਨਾਲ ਹਰਾਇਆ। ਪੁਰਸ਼ ਵਰਗ ‘ਚ ਅਮਰੀਕਾ ਦੇ ਟੌਮੀ ਪਾਲ ਅਤੇ ਵਿਸ਼ਵ ਦੇ 10ਵੇਂ ਨੰਬਰ ਦੇ ਖਿਡਾਰੀ ਟੇਲਰ…
ਦੂਜਾ ਵਰਲਡ ਚੈਂਪੀਅਨਸ਼ਿਪ ਖਿਤਾਬ ਜਿੱਤਣ ਤੋਂ ਬਾਅਦ ਨਿਖਤ ਜ਼ਰੀਨ ਨੇ ਕਿਹਾ ਕਿ ਉਹ ਐਤਵਾਰ ਨੂੰ ਖਤਮ ਹੋਏ ਵਿਸ਼ਵ ਪੱਧਰੀ ਮੁਕਾਬਲੇ ਤੋਂ ਪ੍ਰਾਪਤ ਹੋਏ ਤਜ਼ਰਬੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੁੰਦੀ ਹੈ ਅਤੇ ਇਸ ਸਾਲ ਦੇ ਅੰਤ ‘ਚ ਹੋਣ ਵਾਲੀਆਂ ਏਸ਼ੀਅਨ ਗੇਮਜ਼ ਤੋਂ 2024 ਓਲੰਪਿਕ ਲਈ ਕੁਆਲੀਫਾਈ ਕਰਨਾ ਚਾਹੁੰਦੀ ਹੈ। ਏਸ਼ੀਅਨ ਖੇਡਾਂ ਪੈਰਿਸ ਓਲੰਪਿਕ ਲਈ ਮਹਾਂਦੀਪ ਦੇ ਮੁੱਕੇਬਾਜ਼ਾਂ ਲਈ ਪਹਿਲਾ ਕੁਆਲੀਫਾਇੰਗ ਟੂਰਨਾਮੈਂਟ ਹੈ। ਪਿਛਲੇ ਸਾਲ 52 ਕਿਲੋਗ੍ਰਾਮ ‘ਚ ਵਿਸ਼ਵ ਖਿਤਾਬ ਜਿੱਤਣ ਵਾਲੀ ਨਿਖਤ ਹੁਣ 50 ਕਿਲੋਗ੍ਰਾਮ ‘ਚ ਦੂਜੀ ਵਾਰ ਵਿਸ਼ਵ ਚੈਂਪੀਅਨ ਬਣ ਗਈ ਹੈ, ਜੋ ਕਿ ਓਲੰਪਿਕ ਵਰਗ ਹੈ। ਨਿਖਤ ਨੇ ਕਿਹਾ, ‘ਇਹ ਟੂਰਨਾਮੈਂਟ ਚੰਗਾ ਅਨੁਭਵ ਸੀ। ਖਾਸ ਕਰਕੇ 50…
ਉਂਝ ਤਾਂ ਜਨਤਕ ਥਾਵਾਂ ‘ਤੇ ਫਾਇਰਿੰਗ ਹੋਣੀ ਅਮਰੀਕਾ ‘ਚ ਆਮ ਵਰਤਾਰਾ ਬਣ ਗਿਆ ਹੈ ਪਰ ਸਕੂਲਾਂ ‘ਚ ਵੀ ਲਗਾਤਾਰ ਫਾਇਰਿੰਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਟੈਨੇਸੀ ਦੇ ਨੈਸ਼ਵਿਲ ‘ਚ ਇਕ ਨਿੱਜੀ ਕ੍ਰਿਸ਼ਚੀਅਨ ਸਕੂਲ ‘ਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਨੇ ਗੋਲੀਆਂ ਚਲਾ ਦਿੱਤੀਆਂ। ਇਸ ‘ਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਜਦਕਿ ਤਿੰਨ ਬਜ਼ੁਰਗ ਵੀ ਮੌਤ ਦੇ ਮੂੰਹ ‘ਚ ਚਲੇ ਗਏ। ਪੁਲੀਸ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੀ ਨੌਜਵਾਨ ਔਰਤ ਸੀ, ਜੋ ਜਵਾਬੀ ਕਾਰਵਾਈ ‘ਚ ਮਾਰੀ ਗਈ। ਪੁਲੀਸ ਨੇ ਦੱਸਿਆ ਕਿ ਮਹਿਲਾ ਸ਼ੂਟਰ ਸਕੂਲ ਦੇ ਇਕ ਪਾਸੇ ਦੇ ਦਰਵਾਜ਼ੇ ਰਾਹੀਂ ਇਮਾਰਤ ‘ਚ ਦਾਖਲ ਹੋਈ ਸੀ…
ਕਾਬੁਲ (ਅਫਗਾਨਿਸਤਾਨ) ‘ਚ ਵਿਦੇਸ਼ ਮੰਤਰਾਲੇ ਵੱਲ ਜਾਣ ਵਾਲੀ ਇਕ ਸੁਰੱਖਿਆ ਚੌਕੀ ਨੇੜੇ ਆਤਮਘਾਤੀ ਹਮਲੇ ‘ਚ ਘੱਟੋ-ਘੱਟ ਛੇ ਨਾਗਰਿਕ ਮਾਰੇ ਗਏ ਅਤੇ ਤਿੰਨ ਤਾਲਿਬਾਨ ਸੁਰੱਖਿਆ ਬਲ ਦੇ ਕਰਮਚਾਰੀਆਂ ਸਮੇਤ ਕਈ ਹੋਰ ਜ਼ਖਮੀ ਹੋ ਗਏ। ਕਾਬੁਲ ਸੁਰੱਖਿਆ ਵਿਭਾਗ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਦੱਸਿਆ ਕਿ ਇਹ ਧਮਾਕਾ ਕਾਬੁਲ ‘ਚ ਮਲਿਕ ਅਜ਼ਗਰ ਸਕੁਏਅਰ ‘ਚ ਇਕ ਸੁਰੱਖਿਆ ਚੌਕੀ ਨੇੜੇ ਹੋਇਆ। ਘਟਨਾ ਦੁਪਹਿਰ ਦੇ ਖਾਣੇ ਸਮੇਂ ਵਾਪਰੀ ਜਦੋਂ ਸ਼ਹਿਰ ਖਾਸ ਤੌਰ ‘ਤੇ ਭੀੜ-ਭੜੱਕੇ ਵਾਲਾ ਹੁੰਦਾ ਹੈ ਕਿਉਂਕਿ ਸਰਕਾਰੀ ਦਫਤਰ ਦੇ ਕਰਮਚਾਰੀ ਰਮਜ਼ਾਨ ਦੇ ਇਸਲਾਮੀ ਪਵਿੱਤਰ ਮਹੀਨੇ ਦੌਰਾਨ ਦਿਨ ਲਈ ਜਲਦੀ ਨਿਕਲ ਜਾਂਦੇ ਹਨ। ਧਮਾਕਾ ਉਦੋਂ ਹੋਇਆ ਜਦੋਂ ਵਿਦੇਸ਼ ਮੰਤਰਾਲੇ ਦੇ ਕਰਮਚਾਰੀ ਆਪਣੇ ਦਫਤਰਾਂ ਤੋਂ ਬਾਹਰ…
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਵਿਚਾਰਾਂ ਕਰਨ ਲਈ ਸੱਦੀ ਵਿਸ਼ੇਸ਼ ਇਕੱਤਰਤਾ ਦੌਰਾਨ ਸਰਕਾਰ ਨੂੰ ਚੌਵੀ ਘੰਟੇ ‘ਚ ਬੇਕਸੂਰ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦਾ ਅਲਟੀਮੇਟਮ ਜਾਰੀ ਕਰ ਦਿੱਤਾ। ਉਨ੍ਹਾਂ ਨਾਲ ਹੀ ਚਿਤਾਵਨੀ ਵੀ ਦੇ ਦਿੱਤੀ ਕਿ ਅਜਿਹਾ ਨਾ ਹੋਣ ‘ਤੇ ਸਿੱਖ ਕੌਮ ਸੰਘਰਸ਼ ਵਿੱਢੇਗੀ। ਇਸ ਇਕੱਤਰਤਾ ‘ਚ ਤਕਰੀਬਨ 60 ਤੋਂ 70 ਦੇ ਕਰੀਬ ਚੋਣਵੀਆਂ ਸਿੱਖ ਜਥੇਬੰਦੀਆਂ ਸੰਪ੍ਰਦਾਵਾਂ/ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀ ਸਾਹਿਬਾਨ ਨੂੰ ਇਕੱਤਰਤਾ ‘ਚ ਸ਼ਾਮਲ ਹੋਣ ਲਈ ਸੱਦਿਆ ਗਿਆ। ਭਾਵੇਂ ਜਥੇਦਾਰ ਨੇ ਇਸ ਇਕੱਤਰਤਾ ‘ਚ ਕਿਸੇ ਵੀ ਸਿਆਸੀ ਪਾਰਟੀ ਦੇ ਨੁਮਾਇੰਦੇ ਨੂੰ…
ਅਮਰੀਕਾ ਦੇ ਸਿੱਖ ਬਹੁਗਿਣਤੀ ਵਾਲੇ ਸੂਬੇ ਕੈਲੀਫੋਰਨੀਆ ਦੇ ਸੈਕਰਾਮੈਂਟੋ ਕਾਉਂਟੀ ਦੇ ਇਕ ਗੁਰਦੁਆਰੇ ‘ਚ ਨਗਰ ਕੀਰਤਨ ਸਮੇਂ ਦੋ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਕਾਰਨ ਇਹ ਦੋਵੇਂ ਜਣੇ ਜ਼ਖਮੀ ਹੋ ਗਏ ਜਿਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਬੁਲਾਰੇ ਸਾਰਜੈਂਟ ਅਮਰ ਗਾਂਧੀ ਮੁਤਾਬਕ ਗੋਲੀਬਾਰੀ ਐਤਵਾਰ ਦੁਪਹਿਰ ਕਰੀਬ 2:30 ਵਜੇ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਵਿਖੇ ਹੋਈ। ਇਹ ਘਟਨਾ ਗੁਰਦੁਆਰੇ ‘ਚ ਪਹਿਲੇ ਨਗਰ ਕੀਰਤਨ ਦੌਰਾਨ ਵਾਪਰੀ। ਸੈਕਰਾਮੈਂਟੋ ਅਖਬਾਰ ਨੇ ਗਾਂਧੀ ਦੇ ਹਵਾਲੇ ਨਾਲ ਦੱਸਿਆ ਕਿ ਗੁਰਦੁਆਰੇ ਦੇ ਕੰਪਲੈਕਸ ‘ਚ ਦੋ ਵਿਅਕਤੀਆਂ ਵਿਚਕਾਰ ਲੜਾਈ ਹੋ ਗਈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਨੇ ਦੂਜੇ…
ਚਾਰ ਵਾਰ ਕੈਨੇਡਾ ‘ਚ ਮੈਂਬਰ ਪਾਰਲੀਮੈਂਟ ਰਹੀ ਨੀਨਾ ਗਰੇਵਾਲ ਦੇ ਪੇਕਾ ਪਰਿਵਾਰ ਦੀ ਕੋਠੀ ‘ਤੇ ਸਿਆਸੀ ਆਗੂ ਵੱਲੋਂ ਕੀਤਾ ਨਾਜਾਇਜ਼ ਕਬਜ਼ਾ ਪੰਜਾਬ ਪੁਲੀਸ ਨੇ ਛੁਡਵਾਇਆ ਹੈ। ਇਸ ਸਮੇਂ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਮੌਕੇ ‘ਤੇ ਪੁੱਜੇ ਅਤੇ ਕੋਠੀ ਦੇ ਕਾਗਜ਼ ਨੀਨਾ ਗਰੇਵਾਲ ਤੇ ਪਰਿਵਾਰਕ ਮੈਂਬਰ ਨੂੰ ਸੌਂਪੇ। ਉਨ੍ਹਾਂ ਕਿਹਾ ਕਿ ਪੁਲੀਸ ਨੇ 48 ਘੰਟੇ ‘ਚ ਇਹ ਢਾਈ ਸਾਲ ਤੋਂ ਕੀਤਾ ਨਾਜਾਇਜ਼ ਕਬਜ਼ਾ ਛੁਡਵਾ ਕੇ ਮਿਸਾਲ ਕਾਇਮ ਕੀਤੀ ਹੈ। ਇਸੇ ਕੋਠੀ ‘ਚ ਹੀ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਦੀ ਰਾਖੀ ਕਰਨ ਸਮੇਤ ਉਨ੍ਹਾਂ ਦੇ ਸਾਰੇ ਮਸਲੇ ਅਤੇ…
ਗੋਲੀਆਂ ਮਾਰ ਕੇ ਕਤਲ ਕੀਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਜ ਤੋਂ ਬਾਅਦ ਆਪਣੇ ਪੁੱਤ ਦਾ ਕੇਸ ਰੱਬ ਭਰੋਸੇ ਛੱਡ ਦਿੱਤਾ ਹੈ। ਉਨ੍ਹਾਂ ਐਲਾਨ ਕਰ ਦਿੱਤਾ ਹੈ ਕਿ ਹੁਣ ਉਹ ਨਾ ਸਰਕਾਰ ਅੱਗੇ ਹੱਥ ਅੱਡਣਗੇ ਤੇ ਨਾ ਕਿਸੇ ਸਰਕਾਰੀ ਦਫ਼ਤਰ ਜਾਣਗੇ ਤੇ ਸਿਰਫ਼ ਵਾਹਿਗੁਰੂ ਅੱਗੇ ਅਰਦਾਸ ਕਰਨਗੇ। ਉਨ੍ਹਾਂ ਲੋਕਾਂ ਨੂੰ ਵੀ ਅਰਦਾਸ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਸੁਣਵਾਈ ਹੋ ਨਹੀਂ ਰਹੀ ਤੇ ਇਨਸਾਫ਼ ਨਹੀਂ ਮਿਲ ਰਿਹਾ। ਹੁਣ ਕੁਝ ਨਹੀਂ ਕਹਾਂਗਾ। ਕੁਝ ਦਿਨਾਂ ਬਾਅਦ ਧਮਕੀ ਆ ਜਾਂਦੀ ਹੈ। ਸਿੱਧੂ ਮੂਸੇਵਾਲਾ ਦੇ ਘਰ ਹਰ ਐਤਵਾਰ ਉਨ੍ਹਾਂ ਦੇ ਪ੍ਰਸੰਸਕ ਵੱਡੀ ਗਿਣਤੀ ‘ਚ ਮਾਤਾ-ਪਿਤਾ ਨੂੰ ਮਿਲਣ ਲਈ ਆਉਂਦੇ ਹਨ।…