Author: editor
ਅਮਰੀਕਾ ਦੇ ਕਨੈਕਟੀਕਟ ਦੇ ਨਿਊ ਹੈਵਨ ਸ਼ਹਿਰ ਦੀ ਪਹਿਲੀ ਸਹਾਇਕ ਪੁਲੀਸ ਮੁਖੀ ਵਜੋਂ ਭਾਰਤੀ ਮੂਲ ਦੀ 37 ਸਾਲਾ ਸਿੱਖ ਮਨਮੀਤ ਕੋਲਨ ਨੇ ਸਹੁੰ ਚੁੱਕੀ ਹੈ, ਜਿਸ ਨਾਲ ਉਹ ਚੋਟੀ ਦੇ ਸਥਾਨ ‘ਤੇ ਪਹੁੰਚਣ ਵਾਲੀ ਵਿਭਾਗ ਦੀ ਪਹਿਲੀ ਭਾਰਤੀ-ਅਮਰੀਕਨ ਬਣ ਗਈ ਹੈ। ਦਿ ਨਿਊ ਹੈਵਨ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਨਿਊ ਹੈਵਨ ‘ਚ ਪੁਲੀਸ ਕਮਿਸ਼ਨਰਾਂ ਦੇ ਬੋਰਡ ਨੇ ਸਰਬਸੰਮਤੀ ਨਾਲ ਮਨਮੀਤ ਕੋਲਨ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ, ਜੋ ਪਹਿਲਾਂ ਅੰਦਰੂਨੀ ਮਾਮਲਿਆਂ ਦੇ ਦਫਤਰ ‘ਚ ਲੈਫਟੀਨੈਂਟ ਸੀ। ਕੋਲਨ ਦੀ ਧੀ ਨੇ ਆਪਣੀ ਮਾਂ ਦੀ ਵਰਦੀ ‘ਤੇ ਨਵੇਂ ਸਹਾਇਕ ਪੁਲਸ ਮੁੱਖੀ ਦਾ ਬੈਜ ਲਗਾਇਆ। ਮੁੰਬਈ ‘ਚ ਜਨਮੀ ਕੋਲਨ 11 ਸਾਲ ਦੀ ਉਮਰ ‘ਚ…
ਇੰਡੀਆ ਦੀ ਨਿਖਤ ਜ਼ਰੀਨ ਤੇ ਲਵਲੀਨਾ ਬੋਰਗੋਹੇਨ ਨੇ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਗ਼ਮੇ ਜਿੱਤੇ ਹਨ। ਦਿੱਲੀ ਦੇ ਕੇ.ਡੀ. ਜਾਧਵ ਇੰਡੋਰ ਹਾਲ ‘ਚ ਨਿਖਤ ਜ਼ਰੀਨ ਨੇ 50 ਕਿੱਲੋ ਭਾਰ ਵਰਗ ਦੇ ਫਾਈਨਲ ‘ਚ ਉਲਟਫੇਰ ਕਰਦਿਆਂ ਏਸ਼ਿਆ ਚੈਂਪੀਅਨ ਵੀਅਤਨਾਮ ਦੀ ਗੁਏਨ ਥੀ ਤਾਮ ਨੂੰ 5-0 ਨਾਲ ਹਰਾ ਕੇ ਲਾਈਟਫਲਾਈਵੇਟ ਖ਼ਿਤਾਬ ਜਿੱਤਿਆ। ਦੂਜੇ ਪਾਸੇ ਦੋ ਵਾਰ ਕਾਂਸੀ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਨੇ 75 ਕਿੱਲੋ ਭਾਰ ਵਰਗ ‘ਚ ਆਸਟਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਮਾਤ ਦਿੰਦਿਆਂ ਆਪਣਾ ਪਹਿਲਾ ਵਿਸ਼ਵ ਖ਼ਿਤਾਬ ਜਿੱਤਿਆ ਜਦਕਿ ਮਹਿਲਾ ਮੁੱਕੇਬਾਜ਼ ਨਿਖਤ ਜ਼ਰੀਨ ਦਾ ਇਹ ਦੂਜਾ ਵਿਸ਼ਵ ਖ਼ਿਤਾਬ ਹੈ। ਐੱਮ.ਸੀ. ਮੇਰੀ ਕੋਮ ਤੋਂ ਬਾਅਦ ਨਿਖਤ ਜ਼ਰੀਨ ਦੋ ਵਾਰ…
ਮੁੰਬਈ ਇੰਡੀਅਨਜ਼ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਸਾਹ ਰੋਕ ਦੇਣ ਵਾਲੇ ਫਾਈਨਲ ‘ਚ ਦਿੱਲੀ ਕੈਪੀਟਲਸ ਨੂੰ 7 ਵਿਕਟਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਦਾ ਪਹਿਲਾ ਖਿਤਾਬ ਜਿੱਤ ਲਿਆ। ਕੈਪੀਟਲਸ ਨੇ ਸ਼ਿਖਾ ਪਾਂਡੇ (ਅਜੇਤੂ 27) ਤੇ ਰਾਧਾ ਯਾਦਵ (ਅਜੇਤੂ 27) ਦੀ ਬਦੌਲਤ ਮੁੰਬਈ ਦੇ ਸਾਹਮਣੇ 132 ਦੌੜਾਂ ਦਾ ਟੀਚਾ ਰੱਖਿਆ ਸੀ। ਮੁੰਬਈ ਨੇ ਨੈਟ ਸਿਵਰ ਬ੍ਰੰਟ (ਅਜੇਤੂ 60) ਤੇ ਹਰਮਨਪ੍ਰੀਤ ਕੌਰ (37) ਦੀਆਂ ਸਬਰ ਨਾਲ ਖੇਡੀਆਂ ਗਈਆਂ ਪਾਰੀਆਂ ਦੀ ਬਦੌਲਤ ਇਹ ਟੀਚਾ 3 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਕੈਪੀਟਲਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 79 ਦੌੜਾਂ ‘ਤੇ 9 ਵਿਕਟਾਂ ਗੁਆ ਦਿੱਤੀਆਂ ਸਨ, ਜਿਸ ਤੋਂ ਬਾਅਦ ਸ਼ਿਖਾ ਤੇ ਰਾਧਾ ਨੇ ਆਖਰੀ…
ਨਿਊਜ਼ੀਲੈਂਡ ਦੇ ਦੌਰੇ ‘ਤੇ ਪਹੁੰਚੀ ਸ੍ਰੀਲੰਕਾ ਦੀ ਟੀਮ ਨੂੰ ਵਨਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਹੀ ਮੈਚ ‘ਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਮੇਜ਼ਬਾਨ ਨਿਊਜ਼ੀਲੈਂਡ 198 ਦੌੜਾਂ ਨਾਲ ਜੇਤੂ ਰਿਹਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 49.3 ਓਵਰਾਂ ‘ਚ 274 ਦੌੜਾਂ ‘ਤੇ ਆਲ ਆਊਟ ਹੋ ਗਈ ਜਿਸ ਦੇ ਜਵਾਬ ‘ਚ ਸ਼੍ਰੀਲੰਕਾ ਦੀ ਟੀਮ 76 ਦੌੜਾਂ ‘ਤੇ ਆਲਆਊਟ ਹੋ ਗਈ। ਪੂਰੀ ਟੀਮ 19.5 ਓਵਰ ਹੀ ਖੇਡ ਸਕੀ। ਨਿਊਜ਼ੀਲੈਂਡ ਲਈ ਫਿਨ ਐਲਨ ਨੇ 51 ਦੌੜਾਂ ਦੀ ਪਾਰੀ ਖੇਡੀ। ਰਚਿਨ ਰਵਿੰਦਰਾ ਨੇ 49 ਅਤੇ ਡੇਰਿਲ ਮਿਸ਼ੇਲ ਨੇ 47 ਦੌੜਾਂ ਬਣਾਈਆਂ। ਟੀਚੇ ਦਾ…
ਟੈਨੇਸੀ ਸੂਬੇ (ਅਮਰੀਕਾ) ‘ਚ ਇਕ ਹਾਈਵੇਅ ‘ਤੇ ਵਾਪਰੇ ਕਾਰ ਹਾਦਸੇ ‘ਚ ਇਕ ਸਾਲ ਦੀ ਬੱਚੀ ਸਮੇਤ 6 ਕੁੜੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਹੋਰ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਹੈ। ਰੌਬਰਟਸਨ ਕਾਉਂਟੀ ਦੇ ਆਫਿਸ ਆਫ ਐਮਰਜੈਂਸੀ ਮੈਨੇਜਮੈਂਟ ਸਰਵਿਸਿਜ਼ ਦੇ ਮੁਖੀ ਬ੍ਰੈਂਟ ਡਾਇਰ ਨੇ ਦੱਸਿਆ ਕਿ ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। ਉਨ੍ਹਾਂ ਨੇ ਇਕ ਰਿਲੀਜ਼ ‘ਚ ਕਿਹਾ ਕਿ ਕਰਮਚਾਰੀਆਂ ਨੂੰ ਕਾਰ ਦੇ ਬਾਹਰ ਇਕ ਸਾਲ ਦੀ ਬੱਚੀ ਸਮੇਤ 6 ਕੁੜੀਆਂ, ਜਿਨ੍ਹਾਂ ਦੀ ਉਮਰ 18 ਸਾਲ ਤੱਕ ਹੈ, ਮ੍ਰਿਤਕ ਪਈਆਂ ਮਿਲੀਆਂ। ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਔਰਤ ਨੂੰ…
ਹੋਟਲ ਦੇ ਕਮਰੇ ‘ਚ ਖੇਡ ਰਹੀ ਭਾਰਤੀ ਮੂਲ ਦੀ ਪੰਜ ਸਾਲਾ ਬੱਚੀ ਦੀ ਮੌਤ ਦੇ ਮਾਮਲੇ ‘ਚ 35 ਸਾਲਾ ਜੋਸਫ਼ ਲੀ ਸਮਿਥ ਨਾਂ ਦੇ ਵਿਅਕਤੀ ਨੂੰ ਸੌ ਸਾਲ ਸਖਤ ਸਜ਼ਾ ਸੁਣਾਈ ਗਈ ਹੈ ਜਿਸ ਦੀ ਬੰਦੂਕ ‘ਚੋਂ ਗੋਲੀ ਨਿਸ਼ਾਨੇ ਤੋਂ ਖੁੰਝ ਕੇ ਇਸ ਬੱਚੀ ਦੇ ਲੱਗ ਗਈ ਸੀ। ਦੋ ਸਾਲ ਪੁਰਾਣੇ 2021 ਦੇ ਇਸ ਮਾਮਲੇ ‘ਚ ਮਯਾ ਪਟੇਲ ਨਾਂ ਦੀ ਬੱਚੀ ਦੀ ਮੌਤ ਹੋਈ ਸੀ। ਸਜ਼ਾ ਦਾ ਐਲਾਨ ਲੁਈਸਿਆਨਾ ਦੇ ਕੈਡੋ ਪੈਰਿਸ਼ ‘ਚ ਇਕ ਜੱਜ ਦੁਆਰਾ ਕੀਤਾ ਗਿਆ। ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਕਿ ਮਯਾ ਪਟੇਲ ਮਾਰਚ 2021 ‘ਚ ਸ਼੍ਰੇਵਪੋਰਟ ਦੇ ਮੌਂਕਹਾਊਸ ਡਰਾਈਵ ‘ਚ ਆਪਣੇ ਹੋਟਲ ਦੇ ਕਮਰੇ ‘ਚ ਖੇਡ…
ਲੋਕ ਸਭਾ ਤੋਂ ਰਾਹੁਲ ਗਾਂਧੀ ਨੂੰ ਅਯੋਗ ਠਹਿਰਾਉਣ ਦੇ ਵਿਰੋਧ ‘ਚ ਕਾਂਗਰਸ ਪਾਰਟੀ ਵੱਲੋਂ ਦੇਸ਼ ਭਰ ‘ਚ ਸੰਕਲਪ ਸੱਤਿਆਗ੍ਰਹਿ ਕੀਤਾ ਗਿਆ। ਨਵੀਂ ਦਿੱਲੀ ਵਿਖੇ ਸਮੁੱਚੀ ਪਾਰਟੀ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ। ਚੰਡੀਗੜ੍ਹ ਵਿਖੇ ਧਰਨੇ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ। ਨਵੀਂ ਦਿੱਲੀ ਵਿਖੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸ਼ਹੀਦ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਪੁੱਤਰ ਜਿਸ ਨੇ ਕੌਮੀ ਏਕਤਾ ਲਈ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕੀਤੀ, ਦੇਸ਼ ਦਾ ਕਦੇ ਵੀ ਅਪਮਾਨ ਨਹੀਂ ਕਰ ਸਕਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਇਰ ਕਰਾਰ ਦਿੰਦਿਆਂ ਚੁਣੌਤੀ ਦਿੱਤੀ ਕਿ…
ਕੈਨੇਡਾ ਦੀ ਯੌਰਕ ਰੀਜਨਲ ਪੁਲੀਸ ਨੇ ਐਲਨਾਜ਼ ਹਜਤਾਮੀਰੀ ‘ਤੇ ਹਮਲੇ ਦੇ ਸਬੰਧ ‘ਚ ਦੋ ਵਿਅਕਤੀਆਂ ਲਈ ਕੈਨੇਡਾ-ਵਾਈਡ ਵਾਰੰਟ ਜਾਰੀ ਕੀਤਾ ਹੈ ਅਤੇ ਇਹ ਦੋਵੇਂ ਪੰਜਾਬੀ ਮੂਲ ਦੇ ਨੌਜਵਾਨ ਹਨ। ਦੋਵਾਂ ਨੂੰ ਦੋ ਸਾਲ ਪਹਿਲਾਂ ਹਮਲਾ ਕਰਨ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਹੁਣ ਭਗੌੜੇ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਦੀ ਪਛਾਣ ਬ੍ਰਿਟਿਸ਼ ਕੋਲੰਬੀਆ ਵਾਸੀ 24 ਸਾਲਾ ਜਸਪ੍ਰੀਤ ਸਿੰਘ ਅਤੇ ਮਿਸੀਸਾਗਾ ਵਾਸੀ 23 ਸਾਲਾ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ। ਵੇਰਵਿਆਂ ਮੁਤਾਬਕ ਦੋਵੇਂ ਵਿਦਿਅਕ ਵੀਜ਼ੇ ‘ਤੇ ਕੈਨੇਡਾ ਆਏ ਸਨ। ਦੋਸ਼ ਲੱਗਣ ਮਗਰੋਂ ਦੋਵੇਂ ਪੁਲੀਸ ਕੋਲ ਪੇਸ਼ ਨਹੀਂ ਹੋਏ ਅਤੇ ਨਾ ਹੀ ਆਪਣਾ ਪਤਾ ਦਰਜ ਕਰਵਾਇਆ ਹੈ। ਕਾਨੂੰਨੀ ਕਾਰਵਾਈ ਮਗਰੋਂ ਦੋਵਾਂ…
ਜਲੰਧਰ ਕੈਂਟ ਤੋਂ ਵਿਧਾਇਕ ਰਹੇ ਜਗਬੀਰ ਸਿੰਘ ਬਰਾੜ ਨੇ ਹੁਣ ਤੱਕ ਕਈ ਪਾਰਟੀਆਂ ਬਦਲੀਆਂ ਹਨ। ਉਹ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਆਫ ਪੰਜਾਬ ਤੋਂ ਇਲਾਵਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ‘ਚ ਵੀ ਰਹੇ। ਕਾਂਗਰਸ ਛੱਡ ਕੇ ਉਹ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਸਨ ਅਤੇ ਅੱਜ ਐਤਵਾਰ ਨੂੰ ਉਨ੍ਹਾਂ ਅਕਾਲੀ ਦਲ ਵੀ ਛੱਡ ਦਿੱਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਕੇ ‘ਝਾੜੂ’ ਫੜ ਲਿਆ। ਜਗਬੀਰ ਸਿੰਘ ਬਰਾੜ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ‘ਚ ਸ਼ਾਮਲ ਕਰਵਾਇਆ। ਦੱਸਦਈਏ ਕਿ ਜਗਬੀਰ ਸਿੰਘ ਬਰਾੜ ਕਾਂਗਰਸ ਦੀ ਪਾਰਟੀ ‘ਚ ਵੀ…
ਇੰਡੀਆ ਦੇ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਐਤਵਾਰ ਨੂੰ ਸਵਿਸ ਓਪਨ ਪੁਰਸ਼ ਡਬਲਜ਼ ਫਾਈਨਲ ‘ਚ ਚੀਨ ਦੇ ਰੇਨ ਜ਼ਿਆਂਗ ਯੂ ਅਤੇ ਤਾਨ ਕਿਆਂਗ ਨੂੰ ਹਰਾ ਕੇ 2023 ਦਾ ਆਪਣਾ ਪਹਿਲਾ ਬੀ.ਡਬਲਿਊ.ਐੱਫ. ਵਿਸ਼ਵ ਟੂਰ ਖਿਤਾਬ ਜਿੱਤਿਆ। ਰਾਸ਼ਟਰਮੰਡਲ ਖੇਡਾਂ 2022 ਦੇ ਚੈਂਪੀਅਨ ਸਾਤਵਿਕ-ਚਿਰਾਗ ਨੇ ਚੀਨੀ ਜੋੜੀ ਨੂੰ 54 ਮਿੰਟ ਤੱਕ ਚੱਲੇ ਰੋਮਾਂਚਕ ਮੁਕਾਬਲੇ ‘ਚ 21-19, 24-22 ਨਾਲ ਹਰਾਇਆ। ਇਸ ਤੋਂ ਪਹਿਲਾਂ ਸਾਤਵਿਕ-ਚਿਰਾਗ ਨੇ ਸੈਮੀਫਾਈਨਲ ‘ਚ ਓਂਗ ਯੂ ਸਿਨ ਅਤੇ ਟੀਓ ਈ ਯੀ ਦੀ ਮਲੇਸ਼ੀਆ ਦੀ ਜੋੜੀ ਨੂੰ ਹਰਾਇਆ ਸੀ। ਪਹਿਲੀ ਗੇਮ ‘ਚ ਭਾਰਤੀ ਜੋੜੀ ਨੇ ਚੰਗੀ ਸ਼ੁਰੂਆਤ ਤੋਂ ਬਾਅਦ ਹਮਲਾਵਰ ਪ੍ਰਦਰਸ਼ਨ ਕੀਤਾ ਅਤੇ 18-13 ਦੀ ਬੜ੍ਹਤ ਬਣਾ ਲਈ। ਜਦੋਂ ਸਾਤਵਿਕ-ਚਿਰਾਗ ਮੈਚ…