Author: editor

ਕੈਨੇਡਾ ਦੀ ਪਾਰਲੀਮੈਂਟ ‘ਚ ਵੀ ਪੰਜਾਬ ‘ਚ ਇੰਟਰਨੈੱਟ ਬੰਦ ਕੀਤੇ ਜਾਣ ਦਾ ਮੁੱਦਾ ਚੁੱਕਿਆ ਗਿਆ। ਮਾਲਟਨ-ਮਿਸੀਸਾਗਾ ਤੋਂ ਸਿੱਖ ਮੈਂਬਰ ਪਾਰਲੀਮੈਂਟ ਇਕਵਿੰਦਰ ਸਿੰਘ ਗਹੀਰ ਨੇ ਇਹ ਮੁੱਦਾ ਚੁੱਕਿਆ ਤਾਂ ਉਨ੍ਹਾਂ ਦੀਆਂ ਚਿੰਤਾਵਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਸੂਬੇ ਦੇ ਘਟਨਾਚੱਕਰ ‘ਤੇ ਨੇੜੇ ਤੋਂ ਨਜ਼ਰ ਰੱਖ ਰਿਹਾ ਹੈ ਅਤੇ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਦੂਰ ਕਰਨਾ ਜਾਰੀ ਰੱਖੇਗਾ। ਮੈਂਬਰ ਪਾਰਲੀਮੈਂਟ ਇਕਵਿੰਦਰ ਗਹੀਰ ਨੇ ਸਦਨ ‘ਚ ਕਿਹਾ, ‘ਮੈਂ ਤੇ ਮੇਰੇ ਸਾਥੀਆਂ ਨੇ ਪੰਜਾਬ, ਭਾਰਤ ‘ਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਬਾਰੇ ਸੁਣਿਆ ਹੈ। ਕੈਨੇਡੀਅਨਾਂ ਲੋਕਾਂ ਦੇ ਰਿਸ਼ਤੇਦਾਰ ਅਤੇ ਦੋਸਤ, ਜੋ ਪੰਜਾਬ ‘ਚ ਹਨ ਉਨ੍ਹਾਂ ਦੀ…

Read More

ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ 24 ਫਰਵਰੀ ਨੂੰ ਫਰੀਦਕੋਟ ਦੇ ਜੂਡੀਸ਼ੀਅਲ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ‘ਚ 7000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਹੁਣ ਗੋਲੀ ਕਾਂਡ ‘ਚ ਮੁਲਜ਼ਮ ਨਾਮਜ਼ਦ ਡੀ.ਆਈ.ਜੀ. ਅਮਰ ਸਿੰਘ ਚਾਹਲ ਨੇ ਗ੍ਰਿਫਤਾਰੀ ਤੋਂ ਬਚਣ ਲਈ ਐਡੀਸ਼ਨਲ ਸੈਸ਼ਨਜ਼ ਜੱਜ ਰਾਜੀਵ ਕਾਲੜਾ ਦੀ ਅਦਾਲਤ ‘ਚ ਅਗਾਊਂ ਜ਼ਮਾਨਤ ਲੈਣ ਵਾਸਤੇ ਅਰਜ਼ੀ ਦਾਖਲ ਕੀਤੀ ਹੈ। ਚਾਹਲ ਦੀ ਜ਼ਮਾਨਤ ਅਰਜ਼ੀ ‘ਤੇ 28 ਮਾਰਚ ਨੂੰ ਬਹਿਸ ਹੋਵੇਗੀ। ਵਧੀਕ ਸੈਸ਼ਨਜ਼ ਜੱਜ ਰਾਜੀਵ ਕਾਲੜਾ ਨੇ ਜ਼ਮਾਨਤ ਅਰਜ਼ੀ ‘ਤੇ ਵਿਸ਼ੇਸ਼ ਜਾਂਚ ਟੀਮ ਨੂੰ ਨੋਟਿਸ ਜਾਰੀ ਕਰ ਕੇ ਇਸ ਕੇਸ ਨਾਲ ਜੁੜਿਆ ਰਿਕਾਰਡ 28…

Read More

ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ। ਮਰਹੂਮ ਗਾਇਕ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਭਰੋਸਾ ਦਿਵਾਇਆ ਕਿ ਹੁਣ ਜਦੋਂ ਪੰਜਾਬ ਸਰਕਾਰ ਮੂਸੇਵਾਲਾ ਕਤਲ ਮਾਮਲੇ ‘ਚ ਇਨਸਾਫ਼ ਨਹੀਂ ਦੇ ਰਹੀ ਤਾਂ ਉਹ ਸੰਸਦ ‘ਚ ਇਸ ਸਬੰਧੀ ਆਵਾਜ਼ ਉਠਾਉਣਗੇ। ਬੀਬੀ ਬਾਦਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਛੋਟੀ ਉਮਰ ‘ਚ ਵੱਡਾ ਨਾਮਣਾ ਖੱਟ ਕੇ ਪੰਜਾਬੀਅਤ ਦੀ ਸੇਵਾ ਕੀਤੀ ਹੈ ਤੇ ਇਸ ਖੇਤਰ ਦਾ ਨਾਂ ਦੇਸ਼-ਵਿਦੇਸ਼ਾਂ ‘ਚ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਹ ਕਤਲ ਸਰਕਾਰ ਦੀ ਲਾਪ੍ਰਵਾਹੀ ਕਾਰਨ ਹੋਇਆ ਹੈ, ਪਰ ਸਰਕਾਰ ਹਾਲੇ ਵੀ ਪਰਿਵਾਰ ਨੂੰ ਸਿਰਫ਼ ਦਿਲਾਸਾ…

Read More

ਰੋਹਤਕ ਦੀ ਸੁਨਾਰਿਆ ਜੇਲ੍ਹ ‘ਚੋਂ ਭੇਜੀ 14ਵੀਂ ਚਿੱਠੀ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਡੇਰੇ ਦੇ ਰਾਜਨੀਤਕ ਵਿੰਗ ਭੰਗ ਕੀਤੇ ਜਾਣ ਦਾ ਸਪੱਸ਼ਟੀਕਰਨ ਦਿੱਤਾ ਹੈ। ਰਾਮ ਰਹੀਮ ਨੇ ਚਿੱਠੀ ‘ਚ ਲਿਖਿਆ ਹੈ ਕਿ ਇਹ ਡੇਰੇ ਦੀ ਸਾਧ ਸੰਗਤ ਦਾ ਫ਼ੈਸਲਾ ਹੈ। ਸਿਆਸੀ ਵਿੰਗ ਨੂੰ ਡੇਰੇ ਦੀ ਸਾਧ ਸੰਗਤ ਨੇ ਹੀ ਮਿਲ ਕੇ ਬਣਾਇਆ ਸੀ ਤੇ ਹੁਣ ਸੰਗਤ ਨੇ ਇਸ ਨੂੰ ਖ਼ਤਮ ਕੀਤੇ ਜਾਣ ਦਾ ਫ਼ੈਸਲਾ ਲਿਆ ਹੈ। ਰਾਮ ਰਹੀਮ ਦਾ ਕਹਿਣਾ ਹੈ ਕਿ ਮੇਰਾ ਆਸ਼ੀਰਵਾਦ ਪਹਿਲਾਂ ਵੀ ਸੰਗਤ ਨਾਲ ਸੀ ਤੇ ਹੁਣ ਵੀ ਨਾਲ ਹੈ। ਗੁਰੂ ਹੋਣ ਦੇ ਨਾਤੇ ਸਾਰੀ ਸੰਗਤ ਨੂੰ ਇਹ ਵਚਨ ਕਰਦਾ ਹਾਂ ਕਿ ਸਭ ਨੇ…

Read More

ਕਾਂਗਰਸ ਸਰਕਾਰ ਦੌਰਾਨ ਖੁਰਾਕ ਤੇ ਸਿਵਲ ਸਪਲਾਈ ਵਰਗੇ ਅਹਿਮ ਵਿਭਾਗ ਦੇ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਰਿਹਾਈ ਤੋਂ ਬਾਅਦ ਉਹ ਆਪਣੇ ਜੱਦੀ ਸ਼ਹਿਰ ਲੁਧਿਆਣਾ ਪੁੱਜੇ ਜਿਥੇ ਉਨ੍ਹਾਂ ਦਾ ਭਰਵਾਂ ਸਵਾਗਤ ਹੋਇਆ। ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭਾਰਤ ਭੂਸ਼ਣ ਅਧੀਨ ਰਹੇ ਵਿਭਾਗ ‘ਚ ਟਰਾਂਸਪੋਰਟ ਟੈਂਡਰ ਘੁਟਾਲੇ ਸਬੰਧੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ 16 ਅਗਸਤ 2022 ਨੂੰ ਕੇਸ ਦਰਜ ਕੀਤਾ ਗਿਆ ਸੀ, ਜਿਸ ਤਹਿਤ ਉਹ ਪਿਛਲੇ ਸੱਤ ਮਹੀਨਿਆਂ ਤੋਂ ਪਟਿਆਲਾ ਜੇਲ੍ਹ ‘ਚ ਬੰਦ ਸਨ। ਰਿਹਾਈ ਮਗਰੋਂ ਜੇਲ੍ਹ ਤੋਂ ਬਾਹਰ ਆਉਣ ‘ਤੇ ਪੰਜਾਬ…

Read More

ਡੇਰਾ ਸੱਚਖੰਡ ਬੱਲਾਂ ਵਿਖੇ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਰੱਖਿਆ। ਉਨ੍ਹਾਂ ਕੇਂਦਰ ‘ਤੇ ਕੰਮ ਸ਼ਰੂ ਕਰਨ ਲਈ 25 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਸੰਤ ਨਿਰੰਜਨ ਦਾਸ ਨੂੰ ਸੌਂਪੀ। ਦੋਵੇਂ ਆਗੂਆਂ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਿਆ ਅਤੇ ਡੇਰੇ ਦੇ ਮੁਖੀ ਸੰਤ ਨਿਰੰਜਨ ਦਾਸ ਤੋਂ ਆਸ਼ੀਰਵਾਦ ਲਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਸਮੇਂ ਅੰਮ੍ਰਿਤਪਾਲ ਸਿੰਘ ਦਾ ਨਾਂਅ ਲਏ ਬਗ਼ੈਰ ਕਿਹਾ ਕਿ ਪੰਜਾਬ ‘ਚ ਕੁਝ ਲੋਕ ਪਿਛਲੇ ਦਿਨਾਂ ਤੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ…

Read More

ਮਹਿਲਾ ਵਰਲਡ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਨੀਤੂ ਘਾਂਘਸ ਤੋਂ ਬਾਅਦ ਹੁਣ ਸਵੀਟੀ ਬੂਰਾ ਨੇ ਸੋਨ ਤਗ਼ਮਾ ਜਿੱਤ ਲਿਆ ਹੈ। ਸਵੀਟੀ ਬੂਰਾ ਨੇ 81 ਕਿਲੋ ਭਾਰ ਵਰਗ ‘ਚ ਸੋਨ ਤਗ਼ਮਾ ਜਿੱਤਿਆ ਹੈ। ਉਸ ਨੇ ਫਾਈਨਲ ਮੁਕਾਬਲੇ ‘ਚ ਚੀਨ ਦੀ ਵਾਂਗ ਲੀਨਾ ਨੂੰ ਹਰਾਇਆ। ਇਸ ਤਰ੍ਹਾਂ ਇੰਡੀਆ ਲਈ ਇਹ ਦਿਨ ਦਾ ਦੂਜਾ ਸੋਨ ਤਗ਼ਮਾ ਹੈ। ਇਸ ਤੋਂ ਪਹਿਲਾਂ ਨੀਤੂ ਘੰਘਾਸ ਨੇ ਮੰਗੋਲੀਆਈ ਮੁੱਕੇਬਾਜ਼ ਨੂੰ ਹਰਾ ਕੇ ਇੰਡੀਆ ਲਈ ਦਿਨ ਦਾ ਪਹਿਲਾ ਸੋਨ ਤਗ਼ਮਾ ਜਿੱਤਿਆ ਸੀ। ਹੁਣ ਸਵੀਟੀ ਬੂਰਾ ਨੇ ਚੀਨ ਦੀ ਖਿਡਾਰਨ ਨੂੰ ਹਰਾ ਕੇ ਦੂਜਾ ਸੋਨ ਤਗ਼ਮਾ ਇੰਡੀਆ ਦੀ ਝੋਲੀ ‘ਚ ਪਾ ਦਿੱਤਾ ਹੈ। ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਨੀਤੂ ਘੰਘਾਸ…

Read More

ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਅਫਗਾਨਿਸਤਾਨ ਦੀ ਇਹ ਜਿੱਤ ਇਤਿਹਾਸਕ ਹੈ ਕਿਉਂਕਿ ਇਹ ਉਸ ਦੀ ਟੀ-20 ਫਾਰਮੈਟ ‘ਚ ਪਾਕਿਸਤਾਨ ਖਿਲਾਫ ਪਹਿਲੀ ਜਿੱਤ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ਵਿੱਚ ਨੌਂ ਵਿਕਟਾਂ ਗੁਆ ਕੇ ਸਿਰਫ਼ 92 ਦੌੜਾਂ ਹੀ ਬਣਾ ਸਕੀ। ਅਫਗਾਨਿਸਤਾਨ ਦੀ ਟੀਮ ਨੇ 92 ਦੌੜਾਂ ਦੇ ਜਵਾਬ ‘ਚ 17.5 ਓਵਰਾਂ ‘ਚ ਚਾਰ ਵਿਕਟਾਂ ਗੁਆ ਕੇ 98 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪਾਕਿਸਤਾਨ ਦੇ ਮੁਹੰਮਦ ਹੈਰਿਸ ਅਤੇ ਸਾਇਮ ਅਯੂਬ ਨੇ ਪਾਰੀ ਦੀ ਸ਼ੁਰੂਆਤ ਕੀਤੀ। ਹੈਰਿਸ 6 ਦੌੜਾਂ ਅਤੇ ਅਯੂਬ 17 ਦੌੜਾਂ ਬਣਾ…

Read More

ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਡੈਨਮਾਰਕ ਦੇ ਜੇਪੀ ਬੇ ਅਤੇ ਲਾਸੇ ਮੋਲਹੇਡੇ ਨੂੰ ਤਿੰਨ ਗੇਮਾਂ ਦੇ ਸਖ਼ਤ ਮੁਕਾਬਲੇ ‘ਚ ਹਰਾ ਕੇ ਸਵਿਸ ਓਪਨ ਸੁਪਰ ਸੀਰੀਜ਼ 300 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਜੋੜੀ ਨੇ ਮੈਚ ‘ਚ 54 ਮਿੰਟ ‘ਚ 15-21, 21-11, 21-14 ਨਾਲ ਜਿੱਤ ਦਰਜ ਕੀਤੀ। ਸਾਤਵਿਕ ਅਤੇ ਚਿਰਾਗ ਦਾ ਅਗਲਾ ਮੁਕਾਬਲਾ ਓਂਗ ਯਿਊ ਸਿਨ ਅਤੇ ਟੀਓ ਈ ਯੀ ਦੀ ਮਲੇਸ਼ੀਆ ਦੀ ਜੋੜੀ ਨਾਲ ਹੋਵੇਗਾ। ਪੀ.ਵੀ. ਸਿੰਧੂ ਅਤੇ ਲਕਸ਼ਯ ਸੇਨ ਵਰਗੇ ਖਿਡਾਰੀਆਂ ਦੇ ਛੇਤੀ ਬਾਹਰ ਹੋਣ ਨਾਲ ਇੰਡੀਆ ਦੀਆਂ ਸੰਭਾਵਨਾਵਾਂ ਹੁਣ ਪੁਰਸ਼ ਡਬਲਜ਼ ਦੀ ਸਟਾਰ ਜੋੜੀ ‘ਤੇ ਟਿਕੀਆਂ ਹਨ। ਭਾਰਤੀ ਜੋੜੀ ਲਈ…

Read More

ਕੈਨੇਡਾ, ਅਮਰੀਕਾ ਅਤੇ ਬ੍ਰਿਟੇਨ ਤੋਂ ਬਾਅਦ ਹੁਣ ਫਰਾਂਸ ਨੇ ਚੀਨੀ ਮੋਬਾਇਲ ਐਪ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਫਰਾਂਸ ਚੀਨ ਦੀ ਮਾਲਕੀ ਵਾਲੇ ਵੀਡੀਓ ਸ਼ੇਅਰਿੰਗ ਐਪ ਟਿਕ ਟੌਕ ‘ਤੇ ਪਾਬੰਦੀ ਲਾਵੇਗਾ। ਫਰਾਂਸ ਦੇ ਮੰਤਰੀ ਸਟਾਨਿਸਲਾਸ ਗੁਏਰਿਨੀ ਨੇ ਐਲਾਨ ਕੀਤਾ ਕਿ ਸਰਕਾਰੀ ਕਰਮਚਾਰੀਆਂ ਦੇ ਟਿਕ ਟੌਕ ਐਪ ਇਸਤੇਮਾਲ ‘ਤੇ ਰੋਕ ਲਾਈ ਜਾਏਗੀ। ਉਨ੍ਹਾਂ ਟਵੀਟ ਕੀਤਾ, ‘ਸਾਈਬਰ ਸੁਰੱਖਿਆ ਦੀ ਗਾਰੰਟੀ ਲਈ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਫੋਨ ‘ਤੇ ਟਿਕ ਟੌਕ ਵਰਗੇ ਐਪਸ ‘ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਰਿਪੋਰਟਾਂ ਮੁਤਾਬਕ ਫਰਾਂਸ ਟਿਕ ਟੌਕ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਵਾਲਾ ਨਵਾਂ ਦੇਸ਼ ਬਣ ਗਿਆ ਹੈ। ਚੀਨੀ ਮੋਬਾਇਲ ਐਪ ‘ਤੇ ਪਾਬੰਦੀ ਲੱਗਣ…

Read More