Author: editor
ਅਮਰੀਕਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵਾਸ਼ਿੰਗਟਨ ‘ਚ ਸਹੁੰ ਚੁੱਕ ਸਮਾਗਮ ‘ਚ ਲਾਸ ਏਂਜਲਸ ਦੇ ਸਾਬਕਾ ਮੇਅਰ ਐਰਿਕ ਗਾਰਸੇਟੀ ਨੂੰ ਇੰਡੀਆ ‘ਚ ਨਵੇਂ ਅਮਰੀਕਨ ਰਾਜਦੂਤ ਵਜੋਂ ਅਧਿਕਾਰਤ ਤੌਰ ‘ਤੇ ਸਹੁੰ ਚੁਕਾਈ। ਅਮਰੀਕਨ ਸੈਨੇਟ ਨੇ ਇਸ ਮਹੀਨੇ ਦੇ ਸ਼ੁਰੂ ‘ਚ ਇੰਡੀਆ ‘ਚ ਅਮਰੀਕਾ ਦੇ ਅਗਲੇ ਰਾਜਦੂਤ ਵਜੋਂ ਗਾਰਸੇਟੀ ਦੀ ਨਾਮਜ਼ਦਗੀ ਦੀ ਪੁਸ਼ਟੀ ਕੀਤੀ ਸੀ। ਇਸ ਨਾਲ ਇੰਡੀਆ ‘ਚ ਅਮਰੀਕਨ ਰਾਜਦੂਤ ਦੇ ਅਹੁਦੇ ‘ਤੇ ਗਾਰਸੇਟੀ ਦੀ ਨਿਯੁਕਤੀ ਦਾ ਰਸਤਾ ਸਾਫ਼ ਹੋ ਗਿਆ, ਜੋ ਪਿਛਲੇ ਦੋ ਸਾਲਾਂ ਤੋਂ ਖਾਲੀ ਸੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਆਪਣੀ ਨਵੀਂ ਕੂਟਨੀਤਕ ਭੂਮਿਕਾ ਬਾਰੇ ਪੁੱਛੇ ਜਾਣ ‘ਤੇ ਗਾਰਸੇਟੀ ਨੇ ਕਿਹਾ, ‘ਮੈਂ ਇਸ ਅਹੁਦੇ ‘ਤੇ ਸੇਵਾ ਕਰਨ ਲਈ…
ਕੇਰਲ ਦੀ ਵਾਇਨਾਡ ਸੰਸਦੀ ਸੀਟ ਦਾ ਪ੍ਰਤੀਨਿਧੀਤੱਵ ਕਰ ਰਹੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਸੂਰਤ ਦੀ ਇਕ ਅਦਾਲਤ ਵੱਲੋਂ ਮਾਣਹਾਨੀ ਮਾਮਲੇ ‘ਚ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਲੋਕ ਸਭਾ ਦੀ ਮੈਂਬਰਸ਼ਿਪ ਲਈ ਅਯੋਗ ਠਹਿਰਾਇਆ ਗਿਆ ਹੈ। ਲੋਕ ਸਭਾ ਸਕੱਤਰੇਤ ਵਲੋਂ ਜਾਰੀ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਅਯੋਗਤਾ ਸਬੰਧੀ ਆਦੇਸ਼ 23 ਮਾਰਚ ਤੋਂ ਪ੍ਰਭਾਵੀ ਹੋਵੇਗੀ। ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਸੰਵਿਧਾਨ ਦੀ ਧਾਰਾ 102 (1) ਅਤੇ ਜਨ ਪ੍ਰਤੀਨਿਧੀਤੱਵ ਐਕਟ 1951 ਧਾਰਾ 8 ਦੇ ਅਧੀਨ ਅਯੋਗ ਐਲਾਨ ਕੀਤੇ ਗਏ ਹਨ। ਦੱਸਣਯੋਗ ਹੈ ਕਿ ‘ਮੋਦੀ ਸਰਨੇਮ’ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ‘ਚ ਸੂਰਤ ਦੀ ਇਕ…
ਪੰਜਾਬ ‘ਚ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਇਸ ਸਮੇਂ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਅਤੇ ਇਸ ਦਾ ਸੇਕ ਕੈਨੇਡਾ ‘ਚ ਵੀ ਦੇਖਣ ਨੂੰ ਮਿਲਿਆ। ਪੰਜਾਬ’ਚ ਸਿੱਖ ਨੌਜਵਾਨਾਂ ਦੀ ਫੜੋ ਫੜੀ ਅਤੇ ਪੁਲੀਸ ਕਾਰਵਾਈ ਦੇ ਵਿਰੋਧ ‘ਚ ਕੈਨੇਡਾ ‘ਚ ਵੱਖ-ਵੱਖ ਸਿੱਖ ਸੰਸਥਾਵਾਂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਸ਼ਹਿਰ ਸਰੀ ‘ਚ ਖਾਲਿਸਤਾਨ ਸਮਰਥਕ ਸਿੱਖ ਜਥੇਬੰਦੀਆਂ ਵੱਲੋਂ ਕੈਨੇਡਾ ‘ਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦੀ ਸਰੀ ਫੇਰੀ ਮੌਕੇ ਰੋਸ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਨੂੰ ਸਮਾਗਮ ਵਾਲੀ ਥਾਂ ਉੱਪਰ ਨਾ ਪੁੱਜਣ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕੈਨੇਡਾ ਇੰਡੀਆ ਫਰੈਂਡਸ਼ਿਪ ਗਰੁੱਪ ਵੱਲੋਂ ਭਾਰਤੀ ਹਾਈ ਕਮਿਸ਼ਨਰ ਸੰਜੇ…
ਅਧਿਆਪਕਾਂ ਨੂੰ ਲੈ ਕੇ ਜਾ ਰਹੀ ਟਰੈਕਸ ਗੱਡੀ ਅਤੇ ਰੋਡਵੇਜ਼ ਦੀ ਬੱਸ ਵਿਚਕਾਰ ਅੱਜ ਸ਼ੁੱਕਰਵਾਰ ਨੂੰ ਸਵੇਰੇ ਹੋਈ ਟੱਕਰ ‘ਚ ਟਰੈਕਟਰ ਡਰਾਈਵਰ ਸਮੇਤ ਤਿੰਨ ਅਧਿਆਪਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 10 ਹੋਰ ਅਧਿਆਪਕ ਜ਼ਖਮੀ ਹੋਏ ਹਨ। ਹਾਦਸਾ ਫ਼ਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਸਥਿਤ ਪਿੰਡ ਖਾਈ ਫ਼ੇਮੇ ਕੀ ਦੇ ਨਜ਼ਦੀਕ ਵਾਪਰਿਆ। ਡਰਾਇਵਰ ਸਣੇ ਤਿੰਨ ਅਧਿਆਪਕਾਂ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਟਰੈਕਸ ਗੱਡੀ ‘ਚ ਸਵਾਰ ਦਸ ਦੇ ਕਰੀਬ ਹੋਰ ਅਧਿਆਪਕ ਗੰਭੀਰ ਜ਼ਖ਼ਮੀਂ ਵੀ ਹੋਏ ਹਨ ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਮੁੱਢਲੀ ਜਾਣਕਾਰੀ ਮੁਤਾਬਕ 14 ਦੇ ਕਰੀਬ ਸਰਕਾਰੀ ਅਧਿਆਪਕ ਅੱਜ ਸਵੇਰੇ ਜਲਾਲਾਬਾਦ ਤੋਂ ਤਰਨਤਾਰਨ ਆਪਣੀ ਡਿਊਟੀ ‘ਤੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ‘ਚ ਵਿਰਾਸਤੀ ਗਲੀ ਦੇ ਨਿਰਮਾਣ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਸੁਤੰਤਰਤਾ ਸੰਗਰਾਮ ‘ਚ ਪੰਜਾਬੀਆਂ ਤੇ ਪੰਜਾਬ ਦੇ ਸ਼ਾਨਾਮੱਤੇ ਯੋਗਦਾਨ ਨੂੰ ਦਰਸਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 850 ਮੀਟਰ ਲੰਮੀ ਇਹ ਵਿਰਾਸਤੀ ਗਲੀ ਖਟਕੜ ਕਲਾਂ ‘ਚ ਅਜਾਇਬਘਰ ਤੋਂ ਸ਼ਹੀਦ ਭਗਤ ਸਿੰਘ ਦੇ ਘਰ ਤੱਕ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਗਲੀ ਦੇਸ਼ ਦੇ ਸੁਤੰਤਰਤਾ ਸੰਗਰਾਮ ‘ਚ ਸੂਬੇ ਵੱਲੋਂ ਪਾਏ ਮਹਾਨ ਯੋਗਦਾਨ ਨੂੰ ਦਰਸਾਏਗੀ ਤੇ ਨੌਜਵਾਨਾਂ ਨੂੰ ਦੇਸ਼ ਲਈ ਤਨਦੇਹੀ ਨਾਲ ਕੰਮ ਕਰਨ ਲਈ ਵੀ ਪ੍ਰੇਰਨਾ ਦੇਵੇਗੀ। ਮੁੱਖ ਮੰਤਰੀ ਨੇ ਇਹ…
ਬੀ.ਸੀ.ਸੀ.ਆਈ. ਵੱਲੋਂ ਜਾਰੀ ਖੇਡਣ ਦੇ ਨਵੇਂ ਨਿਯਮਾਂ ਅਨੁਸਾਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਟੀਮਾਂ ਦੇ ਕਪਤਾਨ ਹੁਣ ਟਾਸ ਤੋਂ ਪਹਿਲਾਂ ‘ਖਿਡਾਰੀਆਂ ਦੇ ਨਾਵਾਂ ਦੀ ਸੂਚੀ’ ਦੇਣ ਦੀ ਬਜਾਏ ਟਾਸ ਤੋਂ ਬਾਅਦ ਆਖਰੀ-11 ਦੀ ਚੋਣ ਕਰ ਸਕਦੇ ਹਨ। ਖੇਡਣ ਦੀਆਂ ਸ਼ਰਤਾਂ ਦੇ ਨਿਯਮ 1.2.1 ਦੇ ਅਨੁਸਾਰ, ‘ਹਰੇਕ ਕਪਤਾਨ ਨੂੰ ਟਾਸ ਤੋਂ ਬਾਅਦ ਆਪਣੇ ਆਖਰੀ-11 ਖਿਡਾਰੀਆਂ ਤੇ ਵੱਧ ਤੋਂ ਵੱਧ 5 ਬਦਲਵੇਂ ਫੀਲਡਰਾਂ ਦੇ ਨਾਂ ਲਿਖਤੀ ‘ਚ ਆਈ.ਪੀ.ਐੱਲ. ਮੈਚ ਰੈਫਰੀ ਨੂੰ ਦੇਣੇ ਪੈਣਗੇ।’ ਇਸ ਦੇ ਅਨੁਸਾਰ, ‘ਨਿਯਮ 1.2.9 ਦੇ ਅਨੁਸਾਰ ਕਿਸੇ ਵੀ ਮੈਂਬਰ (ਆਖਰੀ-11 ਦੇ ਮੈਂਬਰ) ਨੂੰ ਚੁਣੇ ਜਾਣ ਤੋਂ ਬਾਅਦ ਅਤੇ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਕਪਤਾਨ ਦੀ ਸਹਿਮਤੀ ਦੇ ਬਿਨਾਂ…
ਮਹਿਲਾ ਵਰਲਡ ਬਾਕਸਿੰਗ ਚੈਂਪੀਅਨਸ਼ਿਪ ‘ਚ ਇੰਡੀਆ ਲਈ ਬਹੁਤ ਵਧੀਆ ਦਿਨ ਰਿਹਾ ਕਿਉਂਕਿ ਇੰਡੀਆ ਦੀਆਂ ਚਾਰ ਮੁੱਕੇਬਾਜ਼ ਫਾਈਨਲ ‘ਚ ਪਹੁੰਚੀਆਂ। ਮੌਜੂਦਾ ਚੈਂਪੀਅਨ ਨਿਖ਼ਤ ਜ਼ਰੀਨ (50 ਕਿਲੋਗ੍ਰਾਮ), ਨੀਤੂ ਘਣਗਸ (48 ਕਿਲੋ), ਲਵਲੀਨਾ ਬੋਰਗੋਹੇਨ (75 ਕਿਲੋ) ਤੇ ਸਵੀਟੀ ਬੂਰਾ (81 ਕਿਲੋ) ਨੇ ਆਪੋ ਆਪਣੇ ਮੁਕਾਬਲਿਆਂ ‘ਚ ਸ਼ਾਨਦਾਰ ਜਿੱਤਾਂ ਨਾਲ ਫਾਈਨਲ ‘ਚ ਥਾਂ ਬਣਾ ਲਈ। ਨਿਖ਼ਤ ਨੇ ਰੀਓ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਕੋਲੰਬੀਆ ਦੀ ਇਨਗਰਿਟ ਵੈਲੇਂਸੀਆ ਨੂੰ 5-0 ਨਾਲ ਹਰਾਇਆ। ਉਧਰ ਨੀਤੂ ਨੇ ਕਜ਼ਾਖਸਤਾਨ ਦੀ ਅਲੂਆ ਬਾਲਕੀਬੇਕੋਵਾ ‘ਤੇ 5-2 ਨਾਲ ਜਿੱਤ ਦਰਜ ਕੀਤੀ। ਨਿਖ਼ਤ ਨੇ ਆਪਣੀ ਫੁਰਤੀ ਤੇ ਰਣਨੀਤਕ ਸਮਰੱਥਾ ਨਾਲ ਵੈਲੇਂਸੀਆ ਨੂੰ ਸ਼ਿਕਸਤ ਦਿੱਤੀ ਅਤੇ ਆਪਣੇ ਖ਼ਿਤਾਬ ਦੇ ਬਚਾਅ ਵੱਲ ਕਦਮ…
ਇੰਡੀਆ ਦੇ ਸਟਾਰ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਅਤੇ ਐਚ.ਐਸ. ਪ੍ਰਣਯ ਨੇ ਆਪਣੇ-ਆਪਣੇ ਮਹਿਲਾ ਅਤੇ ਪੁਰਸ਼ ਸਿੰਗਲਜ਼ ਮੈਚ ਜਿੱਤ ਕੇ ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਵਿਸ਼ਵ ਦੇ 9ਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ‘ਚ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਫਾਈਨਲਿਸਟ ਚੀਨ ਦੇ ਸ਼ੀ ਯੂ ਕਿਊ ਤੋਂ ਦੂਜਾ ਸੈੱਟ ਗੁਆਉਣ ਦੇ ਬਾਵਜੂਦ 21-17, 19-21, 21-17 ਨਾਲ ਜਿੱਤ ਦਰਜ ਕੀਤੀ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਅਤੇ ਚੌਥਾ ਦਰਜਾ ਪ੍ਰਾਪਤ ਸਿੰਧੂ ਨੇ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸਵਿਟਜ਼ਰਲੈਂਡ ਦੀ ਜੇਨਜ਼ੀਰਾ ਸਟੈਡੇਲਮੈਨ ਨੂੰ ਪਹਿਲੇ ਦੌਰ ਦੇ ਮਹਿਲਾ…
ਬਰਤਾਨੀਆ ਦੇ ਵਿਦੇਸ਼ ਮੰਤਰੀ ਜੇਮਸ ਕਲੈਵਰਲੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਖਾਲਿਸਤਾਨ ਹਮਾਇਤੀ ਪ੍ਰਦਰਸ਼ਨਕਾਰੀਆਂ ਦੀਆਂ ਹਿੰਸਕ ਕਾਰਵਾਈਆਂ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ‘ਚ ਸੁਰੱਖਿਆ ਦੀ ਸਮੀਖਿਆ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇਗੀ ਅਤੇ ਅਜਿਹੀਆਂ ਘਟਨਾਵਾਂ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਦੋ ਹਜ਼ਾਰ ਦੇ ਕਰੀਬ ਮੁਜ਼ਾਹਰਾਕਾਰੀਆਂ ਨੇ ਭਾਰਤੀ ਮਿਸ਼ਨ ਦੇ ਬਾਹਰ ਪਹੁੰਚ ਕੇ ਖਾਲਿਸਤਾਨ ਦੇ ਝੰਡੇ ਲਹਿਰਾਉਂਦਿਆਂ ਰੋਸ ਮੁਜ਼ਾਹਰਾ ਕੀਤਾ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਤੇ ਰੋਕਾਂ ਵਿਚਾਲੇ ਚੀਜ਼ਾਂ ਸੁੱਟੀਆਂ ਤੇ ਨਾਅਰੇਬਾਜ਼ੀ ਕੀਤੀ। ਬਰਤਾਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਮਹਿਲਾਵਾਂ, ਬੱਚਿਆਂ ਸਮੇਤ ਪਹੁੰਚੇ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਪੱਖੀ ਨਾਅਰੇ ਲਾਏ। ਵਿਦੇਸ਼ ਮੰਤਰੀ ਕਲੈਵਰਲੀ…
ਅਮਰੀਕਾ ਦੀ ਇਕ ਸੰਘੀ ਏਜੰਸੀ ਨੇ ਕਿਹਾ ਕਿ ਵਪਾਰ ਜਾਂ ਸੈਲਾਨੀ ਵੀਜ਼ਾ ਬੀ-1, ਬੀ-2 ‘ਤੇ ਦੇਸ਼ ‘ਚ ਰਹਿਣ ਵਾਲਾ ਵਿਅਕਤੀ ਨਵੀਂ ਨੌਕਰੀ ਲਈ ਅਤੇ ਇੰਟਰਵਿਊ ਵੀ ਦੇ ਸਕਦਾ ਹੈ। ਏਜੰਸੀ ਨੇ ਨਾਲ ਹੀ ਕਿਹਾ ਕਿ ਸੰਭਾਵੀ ਕਰਮਚਾਰੀ ਨੂੰ ਨਵੀਂ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਵੀਜ਼ਾ ‘ਚ ਤਬਦੀਲੀ ਯਕੀਨੀ ਬਣਾਉਣੀ ਪਵੇਗੀ। ਬੀ-1 ਤੇ ਬੀ-2 ਵੀਜ਼ਾ ਨੂੰ ਆਮ ਤੌਰ ‘ਤੇ ‘ਬੀ ਵੀਜ਼ਾ’ ਵਜੋਂ ਜਾਣਿਆ ਜਾਂਦਾ ਹੈ। ਬੀ-1 ਵੀਜ਼ਾ ਮੁੱਖ ਤੌਰ ‘ਤੇ ਘੱਟ ਸਮੇਂ ਦੀ ਵਪਾਰਕ ਯਾਤਰਾ ਲਈ ਜਾਰੀ ਕੀਤਾ ਜਾਂਦਾ ਹੈ ਜਦਕਿ ਬੀ-2 ਵੀਜ਼ਾ ਮੁੱਖ ਤੌਰ ‘ਤੇ ਸੈਰ-ਸਪਾਟੇ ਦੇ ਮਕਸਦ ਲਈ ਜਾਰੀ ਕੀਤਾ ਜਾਂਦਾ ਹੈ। ਅਮਰੀਕਨ ਨਾਗਰਿਕ ਤੇ ਇਮੀਗ੍ਰੇਸ਼ਨ ਸੇਵਾਵਾਂ ਨੇ…