Author: editor

ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨਾਲ ਹਿੰਦੀ ਫਿਲਮਾਂ ਦੀ ਅਦਾਕਾਰਾ ਕੰਗਨਾ ਰਣੌਤ ਦਾ ‘ਪੰਗਾ’ ਕੋਈ ਨਵੀਂ ਗੱਲ ਨਹੀਂ। ਕੰਗਨਾ ਪਹਿਲਾਂ ਵੀ ਕਈ ਵਾਰ ਦਿਲਜੀਤ ‘ਤੇ ਨਿਸ਼ਾਨਾ ਸੇਧ ਚੁੱਕੀ ਹੈ ਅਤੇ ਹੁਣ ਇਕ ਵਾਰ ਫਿਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਨੂੰ ਲੈ ਕੇ ਕੰਗਨਾ ਨੇ ਤਿੱਖੀ ਟਿੱਪਣੀ ਕੀਤੀ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਪੰਜਾਬ ਪੁਲੀਸ ਕਾਰਵਾਈ ਦੇ ਮੱਦਨੇਜ਼ਰ ਕੰਗਨਾ ਨੇ ਅਦਾਕਾਰ ਅਤੇ ਗਾਇਕ ਦਿਲਜੀਤ ਲਈ ਸੋਸ਼ਲ ਮੀਡੀਆ ‘ਤੇ ਚਿਤਾਵਨੀ ਵੀ ਪੋਸਟ ਕੀਤੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚੱਲ ਰਹੇ ਮਸ਼ਹੂਰ ਮੀਮ ਦੀ ਮਿਸਾਲ ਦਿੰਦੇ ਹੋਏ ਉਸ ਨੇ ਲਿਖਿਆ, ਦਿਲਜੀਤ ਜੀ ‘ਪੁਲੀਸ ਆ ਗਈ ਪੁਲੀਸ।’ ਕੰਗਨਾ ਨੇ ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ…

Read More

ਕੈਨੇਡਾ ‘ਚ 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟੇਸ਼ਨ ਨੋਟਿਸ ਜਾਰੀ ਹੋਣ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਕਾਰਵਾਈ ਕਰਦਿਆਂ ਜਸਪ੍ਰੀਤ ਸਿੰਘ ਨੇ ਮਾਈਗ੍ਰੇਸ਼ਨ ਸਰਵਿਸਿਜ਼ ਗਰੀਨ ਪਾਰਕ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਹੈ। ਇਹ ਕਾਰਵਾਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਦੀ ਧਾਰਾ 4 ਅਤੇ 6 ਤਹਿਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਸ ਵਿਅਕਤੀ ਦਾ ਪੁਲੀਸ ਰਿਕਾਰਡ ਸਹੀ ਨਹੀਂ ਹੈ ਉਸ ਨੂੰ ਟਰੈਵਲ ਕਾਰੋਬਾਰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਐਕਟ ਦੀ ਧਾਰਾ 4 ਅਤੇ 6 ਲਾਇਸੰਸ ਨੂੰ ਰੱਦ ਕਰਨ ਸਬੰਧੀ ਸਪੱਸ਼ਟ ਕਰਦੀ ਹੈ ਕਿ ਜਦੋਂ ਵੀ ਸਮਰੱਥ ਅਥਾਰਿਟੀ ਨੂੰ ਪੁਲੀਸ ਰਿਕਾਰਡ ਅਨੁਸਾਰ ਲਾਇਸੰਸ ਧਾਰਕਾਂ ਦੇ…

Read More

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮਾਣਯੋਗ ਅਦਾਲਤ ਨੇ ਸੁਖਬੀਰ ਬਾਦਲ ਨੂੰ 15 ਦਿਨ ਅੰਦਰ ਫਰੀਦਕੋਟ ਜ਼ਿਲ੍ਹਾ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਦਰਅਸਲ ਸੁਖਬੀਰ ਸਿੰਘ ਬਾਦਲ ਵੱਲੋਂ ਫਰੀਦਕੋਟ ਅਦਾਲਤ ‘ਚ ਇਸ ਮਾਮਲੇ ਨੂੰ ਲੈ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ ਪਰ 16 ਮਾਰਚ ਨੂੰ ਮਾਣਯੋਗ ਅਦਾਲਤ ਵੱਲੋਂ ਇਸ ਮਾਮਲੇ ‘ਚ ਸੁਣਵਾਈ ਕਰਦਿਆਂ ਸੁਖਬੀਰ ਬਾਦਲ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਜਿਸ ਦੇ ਚੱਲਦਿਆਂ ਸੁਖਬੀਰ ਬਾਦਲ ਨੇ ਹਾਈ ਕੋਰਟ…

Read More

ਇਕ ਹੋਰ ਸਾਬਕਾ ਕਾਂਗਰਸੀ ਮੰਤਰੀ ਵਿਜੈਇੰਦਰ ਸਿੰਗਲਾ ਤੋਂ ਵਿਜੀਲੈਂਸ ਬਿਊਰੋ ਵੱਲੋਂ ਕਰੀਬ ਸਾਢੇ ਚਾਰ ਘੰਟੇ ਤੱਕ ਪੁੱਛ-ਪੜਤਾਲ ਕੀਤੀ ਗਈ। ਵਿਜੀਲੈਂਸ ਨੇ ਸਾਬਕਾ ਮੰਤਰੀ ਤੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਸਬੰਧੀ ਸਵਾਲ ਪੁੱਛੇ ਅਤੇ ਆਮਦਨ ਤੇ ਜਾਇਦਾਦ ਸਬੰਧੀ ਵੇਰਵੇ ਮੰਗੇ। ਪਿਛਲੀ ਕਾਂਗਰਸ ਸਰਕਾਰ ‘ਚ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਰਹੇ ਵਿਜੈਇੰਦਰ ਸਿੰਗਲਾ ਸਵੇਰੇ ਕਰੀਬ ਸਾਢੇ ਗਿਆਰਾਂ ਵਜੇ ਸਥਾਨਕ ਉਪ ਕਪਤਾਨ ਪੁਲੀਸ ਵਿਜੀਲੈਂਸ ਬਿਊਰੋ ਦਫ਼ਤਰ ਪੁੱਜੇ। ਇਸ ਮੌਕੇ ਐੱਸ.ਐੱਸ.ਪੀ. ਵਿਜੀਲੈਂਸ ਜਗਤਪ੍ਰੀਤ ਸਿੰਘ ਤੇ ਡੀ.ਐੱਸ.ਪੀ. ਵਿਜੀਲੈਂਸ ਪਰਮਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਵੱਲੋਂ ਸਾਬਕਾ ਕੈਬਨਿਟ ਮੰਤਰੀ ਤੋਂ ਕਰੀਬ ਸਾਢੇ ਚਾਰ ਘੰਟੇ ਤੱਕ ਪੁੱਛ ਪੜਤਾਲ ਕੀਤੀ ਗਈ। ਵਿਜੈਇੰਦਰ ਸਿੰਗਲਾ ਸ਼ਾਮ ਕਰੀਬ ਸਵਾ ਚਾਰ…

Read More

ਪਟਿਆਲਾ ਦੇ ਐਡੀਸ਼ਨਲ ਸੈਸ਼ਨਜ਼ ਜੱਜ ਐੱਚ.ਐੱਚ. ਗਰੇਵਾਲ ਦੀ ਅਦਾਲਤ ਵੱਲੋਂ ਸਾਲ 2016 ‘ਚ ਵਾਪਰੇ ਨਾਭਾ ਜੇਲ੍ਹ ਬਰੇਕ ਕਾਂਡ ਸਬੰਧੀ ਦਰਜ ਕੀਤੇ ਗਏ ਕੇਸ ਬਾਰੇ ਫੈਸਲਾ ਸੁਣਾਇਆ ਗਿਆ। ਅਦਾਲਤ ਨੇ ਇਸ ਕੇਸ ‘ਚ 22 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦੋਂਕਿ ਛੇ ਜਣਿਆਂ ਨੂੰ ਬਰੀ ਕਰ ਦਿੱਤਾ ਹੈ। ਦੋਸ਼ੀ ਕਰਾਰ ਦਿੱਤੇ ਵਿਅਕਤੀਆਂ ਨੂੰ ਸਜ਼ਾ ਸੁਣਾਉਣ ਸਬੰਧੀ ਅਦਾਲਤ ਨੇ ਆਪਣਾ ਫੈਸਲਾ 23 ਮਾਰਚ ਤੱਕ ਰਾਖਵਾਂ ਰੱਖ ਲਿਆ ਹੈ। ਚੇਤੇ ਰਹੇ ਕਿ 2016 ‘ਚ ਪਲਵਿੰਦਰ ਪਿੰਦਾ ਸਮੇਤ ਕਈ ਹੋਰ ਗੈਂਗਸਟਰਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਨਾਭਾ ਸਥਿਤ ਉੱਚ ਸਕਿਓਰਿਟੀ ਜੇਲ੍ਹ ‘ਤੇ ਹਮਲਾ ਕਰਦਿਆਂ ਦੋ ਗਰਮਖ਼ਿਆਲੀ ਆਗੂਆਂ ਅਤੇ ਚਾਰ ਗੈਂਗਸਟਰਾਂ ਨੂੰ ਛੁਡਾ ਲਿਆ…

Read More

ਮਹਿਲਾ ਪ੍ਰੀਮੀਅਰ ਲੀਗਰ ਗਰੁੱਪ ਪੜਾਅ ਦੇ ਆਖਰੀ ਮੈਚ ‘ਚ ਯੂ.ਪੀ. ਵਾਰੀਅਰਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਦਿੱਲੀ ਕੈਪੀਟਲਸ ਨੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯੂ.ਪੀ. ਨੇ 139 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਦਿੱਲੀ ਨੇ ਇਹ ਟੀਚਾ 18ਵੇਂ ਓਵਰ ‘ਚ ਹਾਸਲ ਕਰ ਲਿਆ। ਇਸ ਜਿੱਤ ਨਾਲ ਦਿੱਲੀ ਨੇ ਅੰਕ ਸੂਚੀ ‘ਚ ਸਿਖਰ ‘ਤੇ ਰਹਿ ਕੇ ਸਿੱਧੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਕਪਤਾਨ ਮੇਗ ਲੈਨਿੰਗ ਨੇ 23 ਗੇਂਦਾਂ ‘ਚ 39 ਦੌੜਾਂ ਦੀ ਪਾਰੀ ਖੇਡੀ। ਉਸ ਦੀ ਜੋੜੀਦਾਰ ਸ਼ੈਫਾਲੀ ਵਰਮਾ ਨੇ 16 ਗੇਂਦਾਂ ‘ਚ 21 ਦੌੜਾਂ…

Read More

ਮਹਿਲਾ ਵਰਲਡ ਬਾਕਸਿੰਗ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਮੁੱਕੇਬਾਜ਼ ਨੀਤੂ ਤੇ ਮਨੀਸ਼ਾ ਮੌਨ ਨੇ ਕੁਆਰਟਰ ਫਾਈਨਲ ‘ਚ ਥਾਂ ਬਣਾਈ। ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਨੀਤੂ (48 ਕਿੱਲੋਗ੍ਰਾਮ) ਨੇ ਪਹਿਲੇ ਗੇੜ ‘ਚ ਤਜ਼ਾਕਿਸਤਾਨ ਦੀ ਸਮੈਯਾ ਕੋਸੀਮੋਵਾ ਨੂੰ ਹਰਾਇਆ ਜਦਕਿ ਪਿਛਲੇ ਸਾਲ ਦੀ ਕਾਂਸੇ ਦਾ ਮੈਡਲ ਜੇਤੂ ਮਨੀਸ਼ਾ (57 ਕਿੱਲੋਗ੍ਰਾਮ) ਨੇ ਤੀਜੇ ਗੇੜ ‘ਚ ਤੁਰਕੀ ਦੀ ਨੂਰ ਏਲਿਫ ਤੁਰਹਾਨ ਨੂੰ ਮਾਤ ਦਿੱਤੀ। ਮਨੀਸ਼ਾ ਨੇ ਆਰ.ਐੱਸ.ਸੀ. (ਰੈਫਰੀ ਵੱਲੋਂ ਬਾਊਟ ਰੋਕੀ ਜਾਣੀ) ‘ਤੇ ਜਿੱਤ ਦਰਜ ਕੀਤੀ, ਉਥੇ ਨੀਤੂ ਦਾ ਇਹ ਦੂਜਾ ਮੁਕਾਬਲਾ ਸੀ ਜਿਸ ਦਾ ਫ਼ੈਸਲਾ ਆਰ.ਐੱਸ.ਸੀ. ਨਾਲ ਹੋਇਆ। ਹਾਲਾਂਕਿ ਸ਼ਸ਼ੀ ਚੋਪੜਾ (63 ਕਿੱਲੋਗ੍ਰਾਮ) ਜਾਪਾਨ ਦੀ ਮਾਈ ਕਿਤੋ ਹੱਥੋਂ 0-4 ਨਾਲ ਹਾਰ ਕੇ ਟੂਰਨਾਮੈਂਟ…

Read More

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕਨ ਅਦਾਕਾਰਾ-ਨਿਰਮਾਤਾ ਮਿੰਡੀ ਕਲਿੰਗ ਨੂੰ ਸਰਕਾਰ ਵੱਲੋਂ ਕਲਾਕਾਰਾਂ ਅਤੇ ਕਲਾ ਸਰਪ੍ਰਸਤਾਂ ਨੂੰ ਦਿੱਤੇ ਜਾਣ ਵਾਲੇ ਸਰਵਉੱਚ ਪੁਰਸਕਾਰਾਂ ਵਿੱਚੋਂ ਇਕ ਵੱਕਾਰੀ 2021 ਨੈਸ਼ਨਲ ਮੈਡਲ ਆਫ ਆਰਟਸ ਨਾਲ ਸਨਮਾਨਿਤ ਕੀਤਾ। 43 ਸਾਲਾ ਕਲਿੰਗ, ਜਿਸਨੂੰ ਵੇਰਾ ਮਿੰਡੀ ਚੋਕਲਿੰਗਮ ਵੀ ਕਿਹਾ ਜਾਂਦਾ ਹੈ, ਨੂੰ ਫਸਟ ਲੇਡੀ ਜਿਲ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਹਾਜ਼ਰੀ ‘ਚ ਇਕ ਸਮਾਰੋਹ ‘ਚ ਅਮਰੀਕਾ ‘ਚ ਕਲਾ ਨੂੰ ਅੱਗੇ ਵਧਾਉਣ ਲਈ ਸਨਮਾਨਿਤ ਕੀਤਾ ਗਿਆ। ਵੱਕਾਰੀ ਨੈਸ਼ਨਲ ਮੈਡਲ ਆਫ਼ ਆਰਟਸ ਅਮਰੀਕਨ ਸਰਕਾਰ ਦੁਆਰਾ ਕਲਾਕਾਰਾਂ, ਕਲਾ ਸਰਪ੍ਰਸਤਾਂ ਅਤੇ ਸਮੂਹਾਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਉੱਚਾ ਪੁਰਸਕਾਰ ਹੈ। ਇਹ ਉਨ੍ਹਾਂ ਮਿਸਾਲੀ ਲੋਕਾਂ ਅਤੇ ਸੰਸਥਾਵਾਂ ਨੂੰ…

Read More

ਅਮਰੀਕਾ ਦੇ ਮਿਲਵਾਕੀ ਸ਼ਹਿਰ ‘ਚ ਫਾਇਰਿੰਗ ਦੀ ਇਕ ਘਟਨਾ ‘ਚ 15 ਸਾਲਾ ਇਕ ਮੁੰਡੇ ਦੀ ਮੌਤ ਹੋ ਗਈ ਜਦੋਂਕਿ 5 ਕੁੜੀਆਂ ਜ਼ਖ਼ਮੀ ਹੋ ਗਈਆਂ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਰਾਤ 11:30 ਵਜੇ ਹੋਈ ਫਾਇਰਿੰਗ ‘ਚ ਮੁੰਡੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲਵਾਕੀ ਕਾਊਂਟੀ ਦੇ ਮੈਡੀਕਲ ਐਗਜ਼ਾਮੀਨਰ ਦਫਤਰ ਨੇ ਮਾਰੇ ਗਏ ਮੁੰਡੇ ਦੀ ਪਛਾਣ ਡੇਵੀਅਨ ਪੈਟਰਸਨ ਦੇ ਰੂਪ ‘ਚ ਕੀਤੀ ਹੈ। ਪੁਲੀਸ ਮੁਤਾਬਕ ਜ਼ਖ਼ਮੀ ਕੁੜੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਉਹ ਅਣਪਛਾਤੇ ਸ਼ੱਕੀਆਂ ਦੀ ਭਾਲ ਕਰ ਰਹੇ ਹਨ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗੋਲੀਬਾਰੀ ਕਿਉਂ…

Read More

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਹਾਲੇ ਵੀ ਭੇਤ ਬਰਕਰਾਰ ਹੈ ਜਿਸ ਦਰਮਿਆਨ ਪੁਲੀਸ ਨੇ ਅੱਜ ਕੁਝ ਤਸਵੀਰਾਂ ਜਾਰੀ ਕਰਕੇ ਉਨ੍ਹਾਂ ਦੇ ਭੇਸ ਬਦਲ ਕੇ ਫਰਾਰ ਹੋਣ ਦਾ ਦਾਅਵਾ ਕੀਤਾ। ਆਈ.ਜੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਸਭ ਤੋਂ ਪਹਿਲਾ ਬ੍ਰਿਜ਼ਾ ਕਾਰ ‘ਚ ਫਰਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਪਿੰਡ ਨੰਗਲ ਅੰਬੀਆ ਦੇ ਗੁਰਦੁਆਰੇ ‘ਚ ਕੱਪੜੇ ਬਦਲ ਕੇ ਮੋਟਰਸਾਈਕਲ ‘ਤੇ ਫਰਾਰ ਹੋ ਗਿਆ। ਪੁਲੀਸ ਨੇ ਕਾਰ ਅਤੇ ਉਸ ਨੂੰ ਭੱਜਣ ‘ਚ ਮਦਦ ਕਰਨ ਦੇ ਦੋਸ਼ ‘ਚ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਪਰ ਅੰਮ੍ਰਿਤਪਾਲ ਸਿੰਘ ਦਾ ਸੁਰਾਗ ਨਹੀਂ ਲੱਗਾ। ਉਸ ਦੀ ਟੌਲ ਪਲਾਜ਼ੇ…

Read More