Author: editor
ਵੈਲਿੰਗਟਨ ‘ਚ ਚਾਰ ਮੰਜ਼ਿਲਾ ਹੋਸਟਲ ‘ਚ ਰਾਤ ਨੂੰ ਲੱਗੀ ਅੱਗ ਕਾਰਨ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਬਾਰੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਦੱਸਿਆ ਕਿ ਉਹ ਸਮਝਦੇ ਹਨ ਕਿ ਰਾਜਧਾਨੀ ਵੈਲਿੰਗਟਨ ‘ਚ ਅੱਗ ‘ਚ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਕੋਲ ਅਜੇ ਤੱਕ ਮਰਨ ਵਾਲਿਆਂ ਦੀ ਗਿਣਤੀ ਦੀ ਸਹੀ ਗਿਣਤੀ ਨਹੀਂ ਹੈ, ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ 10 ਤੋਂ ਘੱਟ ਲੋਕ ਹਨ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 12:30 ਵਜੇ ਲੋਫਰਜ਼ ਲਾਜ ਹੋਸਟਲ ‘ਚ ਬੁਲਾਇਆ ਗਿਆ ਸੀ। ਵੈਲਿੰਗਟਨ ਫਾਇਰ…
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦਿੱਲੀ ਦੇ ਜੰਤਰ ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਆਪਣੇ ਅੰਦੋਲਨ ਨੂੰ ਆਲਮੀ ਪੱਧਰ ‘ਤੇ ਲਿਜਾਣ ਲਈ ਤਿਆਰੀ ਵਿੱਢ ਦਿੱਤੀ ਹੈ। ਇਸ ਲਈ ਹੋਰਨਾਂ ਮੁਲਕਾਂ ਦੇ ਓਲੰਪਿਕ ਤਗ਼ਮਾ ਜੇਤੂਆਂ ਤੇ ਅਥਲੀਟਾਂ ਤੱਕ ਪਹੁੰਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਧਰਨਾਕਾਰੀ ਪਹਿਲਵਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਉਹ 21 ਮਈ ਮਗਰੋਂ ਕੋਈ ਵੱਡਾ ਫ਼ੈਸਲਾ ਲੈਣਗੇ। ਇਸ ਦੌਰਾਨ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ…
ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ‘ਚ ਦੇਰ ਇਕ ਇਕ ਅਣਹੋਣੀ ਘਟਨਾ ਵਾਪਰੀ ਜਦੋਂ ਇਕ ਕਥਿਤ ਸ਼ਰਾਬੀ ਔਰਤ ਨੂੰ ਇਕ ਸ਼ਰਧਾਲੂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਔਰਤ ਦੇ ਆਧਾਰ ਕਾਰਡ ਤੋਂ ਉਸ ਦੀ ਪਹਿਚਾਣ ਪਰਵਿੰਦਰ ਕੌਰ (32) ਹੋਈ ਹੈ, ਪਰ ਆਧਾਰ ਕਾਰਡ ‘ਤੇ ਦਿੱਤੇ ਪਤੇ ਅਨੁਸਾਰ ਇਹ ਔਰਤ ਇਥੇ ਨਹੀਂ ਰਹਿੰਦੀ ਸੀ। ਮਾਰਨ ਵਾਲਾ ਨਿਰਮਲਜੀਤ ਸਿੰਘ ਨੇ ਗੋਲੀਆਂ ਮਾਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਆਤਮ ਸਮਰਪਣ ਕਰ ਦਿੱਤਾ ਹੈ, ਪੁਲੀਸ ਨੇ ਕੇਸ ਦਰਜ ਕਰ ਲਿਆ ਹੈ, ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਘਟਨਾ ਦੀ ਹੋਰ ਜਾਂਚ ਕਰ ਰਹੀ ਹੈ। ਮੌਕੇ ਤੋਂ ਇਕੱਤਰ ਜਾਣਕਾਰੀ…
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਸਮੂਹ ਨੇੜੇ ਧਮਾਕਿਆਂ ਦੀਆਂ ਘਟਨਾਵਾਂ ਤੋਂ ਬਾਅਦ ਦਰਬਾਰ ਸਾਹਿਬ ਦੇ ਅੰਦਰ ਅਤੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ‘ਚ ਵਾਧਾ ਕਰ ਦਿੱਤਾ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰਾਂ ‘ਤੇ ਮਹਿਲਾ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ। ਇਸ ਧਰਮ ਅਸਥਾਨ ‘ਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਸ਼ਰਧਾਲੂ ਆਉਂਦੇ ਹਨ ਜਿਨ੍ਹਾਂ ਦੀ ਆਮਦ ਨੂੰ ਧਿਆਨ ‘ਚ ਰੱਖਦੇ ਹੋਏ ਜੋੜਾਘਰ ਨੇੜੇ ਇਕ ਵੱਡੇ ਆਕਾਰ ਦੀ ਐੱਲ.ਈ.ਡੀ. ਵੀ ਲਗਾਈ ਗਈ ਹੈ, ਜੋ ਬਹੁ-ਭਾਸ਼ਾਈ ਸ਼ਬਦਾਂ ਤੇ ਆਵਾਜ਼ ਵਿੱਚ ‘ਕੀ ਕਰਨਾ ਅਤੇ ਕੀ ਨਾ ਕਰਨਾ’ ਬਾਰੇ ਜਾਣਕਾਰੀ ਦੇਵੇਗੀ।…
ਕੈਲਗਰੀ ‘ਚ ਗੁਰਦੁਆਰਾ ਸਿੱਖ ਕਲਚਰ ਸੈਂਟਰ ਮਾਰਟਿਨ ਡੇਲ ਦੀ ਪ੍ਰਬੰਧਕ ਕਮੇਟੀ ਵੱਲੋਂ ਕੈਨੇਡਾ ਸਿੱਖ ਹੈਰੀਟੇਜ ਮਹੀਨੇ ਦੌਰਾਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਦੀ ਅਗਵਾਈ ਪੰਜ ਪਿਅਰਿਆਂ ਨੇ ਕੀਤੀ। ਗੁਰੂ ਗ੍ਰੰਥ ਸਾਹਿਬ ਸੁੰਦਰ ਪਾਲਕੀ ‘ਚ ਸੁਸ਼ੋਭਿਤ ਸਨ। ਨਗਰ ਕੀਰਤਨ ‘ਚ ਕੈਲਗਰੀ ਅਤੇ ਸਮੁੱਚੇ ਕੈਨੇਡਾ ‘ਚੋਂ ਸਿੱਖ ਸੰਗਤ ਨੇ ਵੱਡੀ ਭਾਰੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਰਸਤੇ ‘ਚ ਥਾਂ-ਥਾਂ ਵੱਖ-ਵੱਖ ਪਦਾਰਥਾਂ ਦੇ ਲੰਗਰ ਲਾਏ ਗਏ। ਨਗਰ ਕੀਰਤਨ ਦੇ ਦੀਵਾਨ ਪ੍ਰੇਰੀਵਿੰਡ ਪਾਰਕ ‘ਚ ਸਜਾਏ ਗਏ। ਵੱਖ-ਵੱਖ ਸੰਸਥਾਵਾਂ, ਕਾਰੋਬਾਰੀ ਅਦਾਰਿਆਂ ਨੇ ਆਪਣੇ ਪ੍ਰਚਾਰ ਲਈ ਸੌ ਤੋਂ ਵੱਧ ਸਟਾਲ ਲਾਏ।…
ਮੋਰਿੰਡਾ ‘ਚ ਟਿੱਪਰ ਅਤੇ ਮੋਟਰ ਸਾਈਕਲ ਦੇ ਹਾਦਸੇ ‘ਚ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਲਾਏ ਧਰਨੇ ਨੇ ਉਸ ਸਮੇਂ ਹੋਰ ਤੂਲ ਫੜ੍ਹ ਲਿਆ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਧਰਨੇ ‘ਚ ਸ਼ਿਕਰਤ ਕਰ ਦਿੱਤੀ। ਉਸੇ ਸਮੇਂ ‘ਆਪ’ ਦੇ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਵੀ ਧਰਨੇ ‘ਚ ਸ਼ਾਮਲ ਹੋ ਗਏ। ਮਾਮਲਾ ਉਦੋਂ ਹੋਰ ਭਖ ਗਿਆ ਜਦੋਂ ਧਰਨੇ ‘ਚ ਹੀ ਇਨ੍ਹਾਂ ਦੋਹਾਂ ਆਗੂਆਂ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋ ਗਈ। ਹੋਇਆ ਇੰਝ ਕਿ ਸਬੰਧਤ ਦੁਰਘਟਨਾ ‘ਚ ਮਾਰੇ ਗਏ ਨੌਜਵਾਨ ਦੇ ਵਾਰਿਸਾਂ ਅਤੇ ਹਮਾਇਤੀਆਂ ਨੇ ਹਸਪਤਾਲ ਅੱਗੇ ਬੀਤੀ ਰਾਤ ਤੋਂ ਹੀ ਲਾਸ਼ ਰੱਖ ਕੇ ਧਰਨਾ ਲਾਇਆ ਹੋਇਆ ਸੀ। ਉਨ੍ਹਾ ਦਾ ਦੋਸ਼ ਸੀ…
ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਹਾਕਮ ਧਿਰ ਆਮ ਆਦਮੀ ਪਾਰਟੀ ਤੇ ਉਸ ਦੇ ਉਮੀਦਵਾਰ ਖ਼ਿਲਾਫ਼ ਰੈਲੀਆਂ ਤੇ ਪ੍ਰਚਾਰ ਕਰ ਚੁੱਕੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ 2024 ਦੀਆਂ ਲੋਕ ਸਭਾ ਚੋਣਾਂ ‘ਚ ਵੀ ‘ਆਪ’ ਦਾ ਖੁੱਲ੍ਹਾ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਜੱਦੀ ਪਿੰਡ ਵਿਚਲੀ ਹਵੇਲੀ ‘ਚ ਇਕੱਤਰ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਲੰਧਰ ਜ਼ਿਮਨੀ ਚੋਣ ‘ਚ ਉਨ੍ਹਾਂ ਕਿਸੇ ਉਮੀਦਵਾਰ ਦਾ ਨਹੀਂ ਸਗੋਂ ਇਨਸਾਫ ਨਾ ਮਿਲਣ ਕਰਕੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਸੀ। ਇਸ ਦੌਰਾਨ ਉਨ੍ਹਾਂ ਕਿਸੇ ਵੀ ਉਮੀਦਵਾਰ ਜਾਂ ਪਾਰਟੀ ਦੇ ਹੱਕ ‘ਚ ਪ੍ਰਚਾਰ ਨਹੀਂ ਕੀਤਾ। ਉਨ੍ਹਾਂ ਦੀ ਕਿਸੇ…
ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਆਈ.ਪੀ.ਐੱਲ. 2023 ਦਾ 60ਵਾਂ ਮੈਚ ਰਾਜਸਥਨ ਰਾਇਲਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦਰਮਿਆਨ ਖੇਡਿਆ ਖੇਡਿਆ ਗਿਆ। ਮੈਚ ‘ਚ ਬੈਂਗਲੁਰੂ ਨੇ ਰਾਜਸਥਾਨ ਨੂੰ 112 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਨੇ ਨਿਰਧਾਰਤ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਇਸ ਤਰ੍ਹਾਂ ਬੈਂਗਲੁਰੂ ਨੇ ਰਾਜਸਥਾਨ ਨੂੰ ਜਿੱਤ ਲਈ 172 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਦੀ ਟੀਮ 10.3 ਓਵਰਾਂ ‘ਚ ਸਾਰੀਆਂ ਵਿਕਟਾਂ ਗੁਆ ਕੇ 59 ਦੌੜਾਂ ਹੀ ਬਣਾ ਸਕੀ ਤੇ 112 ਦੌੜਾਂ ਦੇ ਵੱਡੇ…
ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ‘ਚ ਆਪਣਾ ਡੈਬਿਊ ਮੈਚ ਜਿੱਤ ਕੇ ਕਾਰਲੋਸ ਅਲਕਰਾਜ਼ ਨੇ ਦੁਨੀਆ ਦਾ ਨੰਬਰ ਇਕ ਸਥਾਨ ਮੁੜ ਹਾਸਲ ਕਰ ਲਿਆ ਹੈ। ਅਲਕਰਾਜ਼ ਨੇ ਅਲਬਰਟ ਰਾਮੋਸ ਵਿਨੋਲਾਸ ਨੂੰ 6-4, 6-1 ਨਾਲ ਹਰਾ ਕੇ ਨੋਵਾਕ ਜੋਕੋਵਿਚ ਦੀ ਜਗ੍ਹਾ ਚੋਟੀ ਦਾ ਦਰਜਾ ਪ੍ਰਾਪਤ ਕੀਤਾ। ਇਸ ਨਾਲ ਇਹ ਵੀ ਯਕੀਨੀ ਹੋ ਗਿਆ ਕਿ ਉਹ 28 ਮਈ ਤੋਂ ਸ਼ੁਰੂ ਹੋ ਰਹੇ ਫਰੈਂਚ ਓਪਨ ‘ਚ ਪਹਿਲਾ ਦਰਜਾ ਪ੍ਰਾਪਤ ਕਰੇਗਾ। ਬਾਰਸੀਲੋਨਾ ਅਤੇ ਮੈਡ੍ਰਿਡ ‘ਚ ਖਿਤਾਬ ਜਿੱਤਣ ਤੋਂ ਬਾਅਦ ਰੋਮ (ਇਟਲੀ) ਪਹੁੰਚੇ ਅਲਕਰਾਜ਼ ਨੇ ਆਪਣੀ ਜਿੱਤ ਦੀ ਮੁਹਿੰਮ 12 ਤੱਕ ਲੈ ਲਈ ਹੈ। ਕਲੇਅ ਕੋਰਟਾਂ ‘ਤੇ ਉਸ ਦਾ ਇਸ ਸਾਲ ਰਿਕਾਰਡ 20-1 ਹੋ ਗਿਆ ਹੈ। ਅਲਕਰਾਜ਼…
ਆਈ.ਪੀ.ਐੱਲ. ਦੇ ਇਕ ਹੋਰ ਮੈਚ ‘ਚ ਕੋਲਕਾਤਾ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਸੁਨੀਲ ਨਾਰਾਇਣ (15 ਦੌੜਾਂ ‘ਤੇ 2 ਵਿਕਟਾਂ) ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਨਿਤਿਸ਼ ਰਾਣਾ (ਅਜੇਤੂ 57) ਤੇ ਰਿੰਕੂ ਸਿੰਘ (54) ਵਿਚਾਲੇ 76 ਗੇਂਦਾਂ ‘ਚ 99 ਦੌੜਾਂ ਦੀ ਸਾਂਝੇਦਾਰੀ ਦੇ ਦਮ ‘ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਇਹ ਜਿੱਤ ਦਰਜ ਕੀਤੀ। ਚੇਨਈ ਨੂੰ 6 ਵਿਕਟਾਂ ‘ਤੇ 144 ਦੌੜਾਂ ‘ਤੇ ਰੋਕਣ ਤੋਂ ਬਾਅਦ ਕੋਲਕਾਤਾ ਨੇ 18.3 ਓਵਰਾਂ ‘ਚ 4 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ। ਕੇ.ਕੇ.ਆਰ. ਦੀ 13 ਮੈਚਾਂ ‘ਚੋਂ ਇਹ 6ਵੀਂ ਜਿੱਤ ਹੈ ਤੇ ਟੀਮ 12 ਅੰਕਾਂ ਨਾਲ ਅਗਰ-ਮਗਰ ਦੇ ਪਲੇਅ ਆਫ…