Author: editor
‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੁਲੀਸ ਅਧਿਕਾਰੀ ਹਾਲੇ ਤੱਕ ਫਰਾਰ ਦਰਸਾ ਰਹੇ ਹਨ ਜਦਕਿ ਉਨ੍ਹਾਂ ਦੇ ਗ੍ਰਿਫ਼ਤਾਰ ਹੋਣ ਦੀ ਚਰਚਾ ਵੀ ਜਾਰੀ ਹੈ ਅਤੇ ਲੋਕਾਂ ‘ਚ ਪੂਰੀ ਤਰ੍ਹਾਂ ਭੰਬਲਭੂਸਾ ਪਿਆ ਹੋਇਆ ਹੈ। ਮੁੱਖ ਮੰਤਰੀ ਜਾਂ ਕੋਈ ਹੋਰ ਮੰਤਰੀ ਤੇ ਉੱਚ ਅਧਿਕਾਰੀ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਕਰ ਰਹੇ। ਨਾ ਤਾਂ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ ਅਤੇ ਨਾ ਹੀ ਗ੍ਰਿਫ਼ਤਾਰ ਨਾ ਕਰਨ ਬਾਰੇ। ਉਂਝ ਜ਼ਿਲ੍ਹਾ ਪੱਧਰ ਦੇ ਪੁਲੀਸ ਅਧਿਕਾਰੀ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਦਾ ਦਾਅਵਾ ਕਰਦੇ ਹਨ। ਪੰਜਾਬ ਪੁਲੀਸ ਦੇ ਆਈ.ਜੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਖਾਲਿਸਤਾਨ ਹਮਦਰਦ ਅਤੇ ‘ਵਾਰਿਸ ਪੰਜਾਬ ਦੇ’ ਦਾ ਮੁਖੀ…
ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੀ ਸੋਨੇ ਦੇ ਪੱਤਰਿਆਂ ਅਤੇ ਮੀਨਾਕਾਰੀ ਦੀ ਸਾਂਭ-ਸੰਭਾਲ ਦੀ ਸੇਵਾ ਤਹਿਤ ਮੁੱਖ ਇਮਾਰਤ ਦੇ ਅੰਦਰੂਨੀ ਹਿੱਸੇ ‘ਚ ਸੋਨੇ ਦੇ ਪੱਤਰੇ ਮੁੜ ਲਗਾਏ ਗਏ ਹਨ। ਦਰਬਾਰ ਸਾਹਿਬ ਦੇ ਅੰਦਰ ਮੁੱਖ ਇਮਾਰਤ ‘ਚ ਸਲ੍ਹਾਬ ਆਉਣ ਅਤੇ ਮੀਨਾਕਾਰੀ ‘ਚ ਖਰਾਬੀ ਆਉਣ ਕਾਰਨ ਲਗਪਗ 15 ਤੋਂ ਵੱਧ ਪੱਤਰੇ ਮੁਰੰਮਤ ਲਈ ਹਟਾ ਦਿੱਤੇ ਗਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਸੌਂਪੀ ਗਈ ਸੀ, ਜਿਨ੍ਹਾਂ ਨੇ ਲੋੜ ਅਨੁਸਾਰ ਮੁਰੰਮਤ ਦਾ ਕਾਰਜ ਕੀਤਾ ਹੈ। ਅਰਦਾਸ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਕਮੇਟੀ ਦੇ…
20 ਕਿਲੋਮੀਟਰ ਪੈਦਲ ਚਾਲ ਦੇ ਇੰਡੀਅਨ ਐਥਲੀਟ ਵਿਕਾਸ ਸਿੰਘ ਅਤੇ ਪਰਮਜੀਤ ਸਿੰਘ ਬਿਸ਼ਟ ਨੇ ਏਸ਼ੀਅਨ ਚੈਂਪੀਅਨਸ਼ਿਪ ‘ਚ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿ ਕੇ 2024 ਪੈਰਿਸ ਓਲੰਪਿਕ ਅਤੇ 2023 ਵਰਲਡ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। ਵਿਕਾਸ ਅਤੇ ਪਰਮਜੀਤ ਨੇ ਏਸ਼ੀਅਨ 20 ਕਿਲੋਮੀਟਰ ਪੈਦਲ ਚਾਲ ਚੈਂਪੀਅਨਸ਼ਿਪ ਦੇ ਪੁਰਸ਼ ਵਰਗ ‘ਚ ਕ੍ਰਮਵਾਰ 1:20:05 ਸਕਿੰਟ ਅਤੇ 1:20:08 ਸਕਿੰਟ ਦੇ ਨਾਲ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਚੀਨ ਦੇ ਕਿਆਨ ਹਾਈਫੇਂਗ (1:19:09) ਨੇ ਪਹਿਲਾ ਸਥਾਨ ਹਾਸਲ ਕੀਤਾ। ਪੈਰਿਸ ‘ਚ ਹੋਣ ਵਾਲੀਆਂ 2024 ਓਲੰਪਿਕ ਖੇਡਾਂ ਅਤੇ ਇਸ ਸਾਲ ਅਗਸਤ ‘ਚ ਹੰਗਰੀ ਦੇ ਬੁਡਾਪੇਸਟ ‘ਚ ਹੋਣ ਵਾਲੀ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਇੰਗ ਮਾਰਕ 1:20:10 ਹੈ ਅਤੇ…
ਇੰਡੀਆ ਅਤੇ ਆਸਟਰੇਲੀਆ ਦਰਮਿਆਨ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ਦੇ ਕੇ.ਵਾਈ.ਐਸ. ਰਾਜਸ਼ੇਖਰ ਰੈੱਡੀ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਆਸਟਰੇਲੀਆ ਨੇ ਇੰਡੀਆ ਨੂੰ 10 ਵਿਕਟਾਂ ਨਾਲ ਹਰਾਇਆ। ਮੈਚ ‘ਚ ਆਸਟਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਖਰਾਬ ਪ੍ਰਦਰਸ਼ਨ ਕਰਦੇ ਹੋਏ ਸਿਰਫ਼ 26 ਓਵਰਾਂ ‘ਚ ਸਾਰੀਆਂ ਵਿਕਟਾਂ ਗੁਆ ਕੇ 117 ਦੌੜਾਂ ਹੀ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਆਸਟਰੇਲੀਆ ਨੂੰ ਜਿੱਤ ਲਈ 118 ਦੌੜਾਂ ਦਾ ਟੀਚਾ ਦਿੱਤਾ। ਬੇਹੱਦ ਆਸਾਨ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਨੇ ਸਿਰਫ 11 ਓਵਰਾਂ ‘ਚ ਬਿਨਾ ਕੋਈ ਵਿਕਟ ਗੁਆਏ 121 ਦੌੜਾਂ…
ਇੰਡੀਆ ਦਾ ਰੋਹਨ ਬੋਪੰਨਾ ਬੀ.ਐਨ.ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ‘ਚ ਆਪਣੇ ਆਸਟਰੇਲੀਅਨ ਸਾਥੀ ਮੈਟ ਐਬਡੇਨ ਨਾਲ ਪੁਰਸ਼ ਡਬਲਜ਼ ਦਾ ਖਿਤਾਬ ਜਿੱਤ ਕੇ ਏ.ਟੀ.ਪੀ. ਮਾਸਟਰਜ਼ 1000 ਈਵੈਂਟ ਜਿੱਤਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਗਿਆ ਹੈ। ਬੋਪੰਨਾ ਹੁਣ 43 ਸਾਲ ਦੇ ਹਨ। ਉਸ ਨੇ ਅਤੇ 35 ਸਾਲਾ ਐਬਡੇਨ ਨੇ ਫਾਈਨਲ ‘ਚ ਵੇਸਲੇ ਕੁਲਹੋਫ ਅਤੇ ਬ੍ਰਿਟੇਨ ਦੇ ਨੀਲ ਸਕੁਪਸਕੀ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਨੂੰ 6-3, 2-6, 10-8 ਨਾਲ ਹਰਾਇਆ। ਆਪਣੇ 10ਵੇਂ ਏ.ਟੀ.ਪੀ. ਮਾਸਟਰਸ 1000 ਫਾਈਨਲ ‘ਚ ਖੇਡ ਰਹੇ ਬੋਪੰਨਾ ਨੇ ਕਿਹਾ, ‘ਸੱਚਮੁੱਚ ਖਾਸ। ਇਸੇ ਕਰਕੇ ਇਸ ਨੂੰ ਟੈਨਿਸ ਦਾ ਸਵਰਗ ਕਿਹਾ ਜਾਂਦਾ ਹੈ। ਮੈਂ ਸਾਲਾਂ ਤੋਂ ਇਥੇ ਆ…
ਓਹੀਓ ਸੂਬੇ (ਅਮਰੀਕਾ) ‘ਚ ਦੋ ਭਾਰਤੀ ਮੂਲ ਦੇ ਅਮਰੀਕਨ ਵਿਅਕਤੀਆਂ ਸਮੇਤ ਤਿੰਨ ਲੋਕਾਂ ‘ਤੇ ਲਗਭਗ 20,000 ਡਾਲਰ ਮੁੱਲ ਦੀ ਚੋਰੀ ਦੀ ਬੀਅਰ ਖਰੀਦਣ ਅਤੇ ਵੇਚਣ ਦੇ ਦੋਸ਼ ਲੱਗੇ ਹਨ। ਰਿਪੋਰਟ ਮੁਤਾਬਕ ਕੇਤਨ ਕੁਮਾਰ ਅਤੇ ਪੀਯੂਸ਼ ਕੁਮਾਰ ਪਟੇਲ ਨੂੰ ਇਸ ਹਫਤੇ ਮਹੋਨਿੰਗ ਕਾਉਂਟੀ ਕਾਮਨ ਪਲੀਜ਼ ਕੋਰਟ ‘ਚ ਚੋਰੀ ਦੀ ਬੀਅਰ ਪ੍ਰਾਪਤ ਕਰਨ ਦੇ ਦੋਸ਼ ‘ਚ ਪੇਸ਼ ਕੀਤਾ ਗਿਆ। ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਪਟੇਲ ਪਰਿਵਾਰ ਯੰਗਸਟਾਊਨ ਦੇ ਵੈਸਟ ਸਾਈਡ ‘ਤੇ ਮਾਹੋਨਿੰਗ ਐਵੇਨਿਊ ‘ਤੇ ਸ਼ੈਨਲੇ ਕੈਰੀ ਆਉਟ ਅਤੇ ਲੱਕੀ ਫੂਡ ਡਰਾਈਵ ਥਰੂ ਦਾ ਸੰਚਾਲਨ ਕਰਦਾ ਸੀ। ਉਨ੍ਹਾਂ ‘ਤੇ ਬੀਅਰ ਖਰੀਦਣ ਅਤੇ ਵੇਚਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਨੂੰ ਕਥਿਤ ਤੌਰ…
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਸੱਠ ਕਿਲੋਮੀਟਰ ਦੂਰ ਮੱਧ ਮਦਾਰੀਪੁਰ ਜ਼ਿਲ੍ਹੇ ‘ਚ ਇਕ ਯਾਤਰੀ ਬੱਸ ਦੇ ਸੜਕ ਤੋਂ ਬੇਕਾਬੂ ਹੋ ਕੇ ਖੱਡ ‘ਚ ਡਿੱਗ ਪਈ। ਇਸ ਹਾਦਸੇ ‘ਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਸ਼ਿਬਚਾਰ ਹਾਈਵੇਅ ਪੁਲੀਸ ਅਧਿਕਾਰੀ ਅਬਦੁੱਲਾਏਲ ਬਾਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਯਾਤਰੀ ਬੱਸ ਸੜਕ ਕਿਨਾਰੇ ਖੱਡ ‘ਚ ਡਿੱਗ ਗਈ ਜਿਸ ਨਾਲ 14 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਲਗਭਗ 29-30 ਜ਼ਖਮੀ ਹੋ ਗਏ।’ ਜ਼ਖਮੀਆਂ ‘ਚੋਂ ਪੰਜ ਦੀ ਸਥਾਨਕ ਹਸਪਤਾਲਾਂ ‘ਚ ਲਿਜਾਂਦੇ ਸਮੇਂ ਮੌਤ ਹੋ ਗਈ। ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 7:30 ਵਜੇ ਦੇ ਕਰੀਬ…
ਪਿਛਲੇ ਸਾਲ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਉੱਘੇ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਸਬੰਧੀ ਸਮਾਗਮ ਅੱਜ ਮਾਨਸਾ ਵਿਖੇ ਹੋਇਆ ਜਿਸ ‘ਚ ਕਈ ਰੋਕਾਂ ਦੇ ਬਾਵਜੂਦ ਵੱਡੀ ਗਿਣਤੀ ‘ਚ ਲੋਕ ਪੁੱਜੇ। ਇਸ ਸਮੇਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪਹਿਲੀ ਵਾਰ ਸਰਕਾਰ ਵਿਰੋਧੀ ਨਾਅਰੇ ਲਏ ਜਿਸ ਦਾ ਲੋਕਾਂ ਨੇ ਜੋਸ਼ ਭਰਪੂਰ ਸਾਥ ਦਿੱਤਾ। ਬਲਕੌਰ ਸਿੰਘ ਸਿੱਧੂ ਨੇ ਅੱਜ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੱਜ ਹੀ ਕਿਉਂ ਅੰਮ੍ਰਿਤਪਾਲ ਨੂੰ ਹੀ ਫੜਨ ਦਾ ਦਿਨ ਚੁਣਿਆ। ਉਨ੍ਹਾਂ ਕਿਹਾ ਕਿ ਅੱਜ ਸਾਰੇ ਪੰਜਾਬ ਦੇ ਇੰਟਰਨੈੱਟ ਬੰਦ ਹਨ, ਪਰ ਲਾਰੈਂਸ ਬਿਸ਼ਨੋਈ…
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ‘ਚ ਸਖ਼ਤ ਪ੍ਰਤੀਕਿਰਿਆ ਸਾਹਮਣੇ ਆਈ ਹੈ। ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਭਗੌੜਾ ਕਰਾਰ ਦੇਣ ਅਤੇ ਪੰਜਾਬ ‘ਚ ਵੱਡੀ ਪੱਧਰ ‘ਤੇ ਫੜੋ-ਫੜੀ ਦੀ ਕਾਰਵਾਈ ਦੀ ਵੀ ਜਥੇਦਾਰ ਨੇ ਨਿਖੇਧੀ ਕੀਤੀ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਸਿਆਸੀ ਮੁਫਾਦਾਂ ਕਾਰਨ ਪੰਜਾਬ ‘ਚ ਦਹਿਸ਼ਤ ਦਾ ਮਾਹੌਲ ਸਿਰਜਣ ਤੋਂ ਗੁਰੇਜਖ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਜਮਹੂਰੀਅਤ ‘ਚ ਰਹਿ ਕੇ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਨੌਜਵਾਨ ਹਨ ਉਨ੍ਹਾਂ ਨਾਲ ਸਰਕਾਰੀ ਜਬਰ ਅਤੇ ਨਾਜਾਇਜ਼ ਹਿਰਾਸਤ…
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ‘ਗ੍ਰਿਫ਼ਤਾਰੀ’ ਦੀ ਖ਼ਬਰ ਆਉਣ ਤੋਂ ਬਾਅਦ ਪੰਜਾਬ ਪੁਲੀਸ ਨੇ ਮੁਨਕਰ ਹੁੰਦਿਆਂ ਉਨ੍ਹਾਂ ਨੂੰ ‘ਫਰਾਰ’ ਦੱਸਿਆ ਹੈ। ਇਹ ਵੀ ਕਿਹਾ ਹੈ ਕਿ ਉਸ ਦੀ ਭਾਲ ‘ਚ ਸਰਚ ਆਪਰੇਸ਼ਨ ਜਾਰੀ ਹੈ ਅਤੇ ਕਿਸੇ ਵੀ ਸਮੇਂ ਗ੍ਰਿਫ਼ਤਾਰੀ ਸੰਭਵ ਹੈ। ਪਰ ਕੁਝ ਵੀਡੀਓ ਵੀ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪਰ ਪੰਜਾਬ ਸਰਕਾਰ ਜਾਂ ਕਿਸੇ ਉੱਚ ਅਧਿਕਾਰੀ ਵੱਲੋਂ ਸਥਿਤੀ ਸਪੱਸ਼ਟ ਨਾ ਕਰਕੇ ਕਰਕੇ ਲੋਕਾਂ ‘ਫਰਾਰ’ ਹੋਣ ਵਾਲੀ ਗੱਲ ‘ਤੇ ਯਕੀਨ ਨਹੀਂ ਕਰ ਰਹੇ। ਉਂਝ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਦੇ 78 ਹਮਾਇਤੀਆਂ ਤੋਂ ਇਲਾਵਾ ‘ਵਾਰਿਸ…