Author: editor
ਬਹੁਚਰਚਿਤ ਕੋਟਕਪੂਰਾ ਗੋਲੀ ਕਾਂਡ ‘ਚ ਪੰਜਾਬ ਸਰਕਾਰ ਵੱਲੋਂ ਬਾਦਲ ਪਿਉ-ਪੁੱਤ ਦੀ ਕਾਨੂੰਨੀ ਘੇਰਾਬੰਦੀ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੀ ਪਿੰਡ ਬਾਦਲ ‘ਚ ਕੋਰ ਕਮੇਟੀ ਮੀਟਿੰਗ ਹੋਈ ਜਿਸ ‘ਚ 23 ਮਾਰਚ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਫਰੀਦਕੋਟ ਅਦਾਲਤ ‘ਚ ਪੇਸ਼ ਹੋਣ ਬਾਰੇ ਅਤੇ ਸਮੁੱਚੇ ਮਾਮਲੇ ਬਾਰੇ ਕਾਨੂੰਨੀ ਪੱਖਾਂ ਤੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਅਕਾਲੀ ਦਲ ਨੇ ਕਾਨੂੰਨੀ ਸੰਕਟ ਨਾਲ ਨਜਿੱਠਣ ਲਈ ਭਗਵੰਤ ਮਾਨ ਸਰਕਾਰ ਖਿਲਾਫ਼ ਆਰੰਭੇ ਹੋਏ ਪੰਜਾਬ ਬਚਾਓ ਧਰਨਿਆਂ ਨੂੰ 3 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਹੈ। ਕੋਰ ਕਮੇਟੀ ਨੇ ਸਰਕਾਰ ਦੇ ਝੂਠੇ ਮੁਕੱਦਮਿਆਂ ਵਾਲੀ ਸਾਜ਼ਿਸ਼ੀ ਕਾਰਵਾਈ ਦੀ ਨਿਖੇਧੀ ਕਰਦਿਆਂ ਕਾਨੂੰਨੀ ਪੱਖੋਂ ਅਤੇ ਜਥੇਬੰਦਕ ਪੱਧਰ ‘ਤੇ ਡਟਵਾਂ ਮੁਕਾਬਲਾ ਕਰਨ…
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਤੱਕ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਕਿਉਂਕਿ ਨਿਊਯਾਰਕ ਦੇ ਸਰਕਾਰੀ ਵਕੀਲ ਕੁਝ ਔਰਤਾਂ ਨੂੰ ਦਿੱਤੇ ਗਏ ਪੈਸਿਆਂ ਨਾਲ ਜੁੜੇ ਇਕ ਮਾਮਲੇ ਦੀ ਜਾਂਚ ਕਰ ਰਹੇ ਹਨ। ਦੋਸ਼ ਹੈ ਕਿ ਸਾਬਕਾ ਰਾਸ਼ਟਰਪਤੀ ਨੇ ਇਨ੍ਹਾਂ ਔਰਤਾਂ ਨੂੰ ਸਰੀਰਕ ਸਬੰਧ ਬਣਾਉਣ ਬਦਲੇ ਪੈਸੇ ਦੇ ਕੇ ਮਾਮਲੇ ਨੂੰ ਜਨਤਕ ਨਾ ਕਰਨ ਲਈ ਕਿਹਾ ਸੀ। ਟਰੰਪ ਨੇ ਆਪਣੇ ਸੋਸ਼ਲ ਨੈੱਟਵਰਕ ‘ਟਰੁਥ’ ਉੱਤੇ ਇਕ ਪੋਸਟ ‘ਚ ਕਿਹਾ ਕਿ ਮੈਨਹਟਨ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਤੋਂ ‘ਗੈਰ-ਕਾਨੂੰਨੀ ਤੌਰ ‘ਤੇ ਲੀਕ ਹੋਈ’ ਜਾਣਕਾਰੀ ਨੇ ਸੰਕੇਤ ਦਿੱਤਾ ਕਿ ‘ਪ੍ਰਮੁੱਖ ਰਿਪਬਲਿਕਨ ਉਮੀਦਵਾਰ ਅਤੇ ਸਾਬਕਾ…
ਇਕਵਾਡੋਰ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਤੇ ਇਸ ਕਾਰਨ 14 ਲੋਕਾਂ ਦੀ ਮੌਤ ਹੋਈ ਹੈ। ਤੱਟਵਰਤੀ ਗੁਆਯਾਸ ਖੇਤਰ ‘ਚ 6.8 ਤੀਬਰਤਾ ਨਾਲ ਇਹ ਭੂਚਾਲ ਆਇਆ। ਭੂਚਾਲ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ। ਇਕਵਾਡੋਰ ਦੇ ਰਾਸ਼ਟਰਪਤੀ ਗੁਲੇਰਮੋ ਲਾਸੋ ਦਾ ਕਹਿਣਾ ਹੈ ਕਿ ਸ਼ਕਤੀਸ਼ਾਲੀ ਭੂਚਾਲ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ। ਦੱਖਣੀ ਇਕਵਾਡੋਰ ਅਤੇ ਉੱਤਰੀ ਪੇਰੂ ‘ਚ ਭੂਚਾਲ ਤੋਂ ਬਾਅਦ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਮਕਾਨਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਇਕਵਾਡੋਰ ਦੇ ਰਾਸ਼ਟਰਪਤੀ ਗੁਲੇਰਮੋ ਲਾਸੋ ਨੇ ਟਵੀਟ…
ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਡਬਲਜ਼ ਸੈਮੀਫਾਈਨਲ ‘ਚ ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਜੋੜੀ ਹਾਰ ਕੇ ਬਾਹਰ ਹੋ ਗਈ ਹੈ। ਮਹਿਲਾ ਡਬਲਜ਼ ਸੈਮੀਫਾਈਨਲ ‘ਚ ਲਗਾਤਾਰ ਦੂਜੇ ਸਾਲ ਹਾਰ ਕੇ ਇਹ ਜੋੜੀ ਬਾਹਰ ਹੋਈ ਹੈ। ਭਾਰਤੀ ਜੋੜੀ ਨੂੰ 46 ਮਿੰਟ ਤੱਕ ਚੱਲੇ ਮੈਚ ‘ਚ ਦੁਨੀਆ ਦੀ 20ਵੇਂ ਨੰਬਰ ਦੀ ਕੋਰੀਅਨ ਜੋੜੀ ਬਾਏਕ ਨਾ ਹਾ ਅਤੇ ਲੀ ਸੋ ਹੀ ਨੇ 21-10, 21-10 ਨਾਲ ਹਰਾਇਆ। ਗਾਇਤਰੀ ਦੇ ਪਿਤਾ ਪੁਲੇਲਾ ਗੋਪੀਚੰਦ 2001 ‘ਚ ਆਲ ਇੰਗਲੈਂਡ ਖਿਤਾਬ ਜਿੱਤਣ ਵਾਲੇ ਆਖਰੀ ਭਾਰਤੀ ਸਨ। ਉਨ੍ਹਾਂ ਤੋਂ ਪਹਿਲਾਂ ਪ੍ਰਕਾਸ਼ ਪਾਦੁਕੋਣ ਨੇ 1980 ‘ਚ ਇਹ ਖਿਤਾਬ ਜਿੱਤਿਆ ਸੀ। 19 ਸਾਲਾ ਤ੍ਰਿਸਾ ਅਤੇ 20 ਸਾਲਾ ਗਾਇਤਰੀ ਕੋਲ…
ਬ੍ਰਾਜ਼ੀਲ, ਲਿਵਰਪੂਲ ਅਤੇ ਲਾਜ਼ੀਓ ਦੇ ਸਾਬਕਾ ਮਿਡਫੀਲਡਰ ਲੁਕਾਸ ਲੀਵਾ (36) ਨੇ ਰੂਟੀਨ ਮੈਡੀਕਲ ਟੈਸਟਾਂ ਦੌਰਾਨ ਦਿਲ ਦੀ ਬੀਮਾਰੀ ਦਾ ਪਤਾ ਲੱਗਣ ਤੋਂ ਬਾਅਦ ਫੁਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਸ ਨੇ ਇਹ ਐਲਾਨ ਬ੍ਰਾਜ਼ੀਲ ਦੇ ਕਲੱਬ ਗ੍ਰੇਮਿਓ ਵਿਖੇ ਇਕ ਪ੍ਰੈਸ ਕਾਨਫਰੰਸ ‘ਚ ਕੀਤਾ। ਉਸਨੇ 2005 ‘ਚ ਇਸ ਕਲੱਬ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਉਸਦਾ ਫੁੱਟਬਾਲ ਸਫ਼ਰ ਇਥੇ ਹੀ ਸਮਾਪਤ ਹੋਇਆ। ਲੀਵਾ ਨੇ 2007 ਅਤੇ 2017 ਦੇ ਵਿਚਕਾਰ ਲਿਵਰਪੂਲ ਦੀ ਨੁਮਾਇੰਦਗੀ ਕੀਤੀ ਅਤੇ 2012 ‘ਚ ਇੰਗਲਿਸ਼ ਪ੍ਰੀਮੀਅਰ ਲੀਗ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ। ਉਹ ਪੰਜ ਸੀਜ਼ਨਾਂ ਲਈ ਲਾਜ਼ੀਓ ‘ਚ ਸ਼ਾਮਲ ਹੋਇਆ ਅਤੇ 2019 ‘ਚ ਇਤਾਲਵੀ ਕੱਪ…
ਸਲਾਮੀ ਬੱਲੇਬਾਜ਼ਾਂ ਦੀ ਸ਼ਾਨਦਾਰ ਪਾਰੀ ਸਦਕਾ ਰਾਇਲ ਚੈਲੰਜਰ ਬੈਂਗਲੁਰੂ ਦੀ ਟੀਮ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਸ਼ਿਕਸਤ ਦਿੱਤੀ ਹੈ। ਨਿਰਧਾਰਤ 20 ਓਵਰਾਂ ‘ਚ 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਬੈਂਗਲੁਰੂ ਦੀ ਟੀਮ ਵੱਲੋਂ ਸਲਾਮੀ ਬੱਲੇਬਾਜ਼ਾਂ ਸੋਫੀ ਡਿਵਾਈਨ ਅਤੇ ਕਪਤਾਨ ਸਮ੍ਰਿਤੀ ਮੰਧਾਨਾ ਨੇ 125 ਦੌੜਾਂ ਦੀ ਸਾਂਝੇਦਾਰੀ ਕਰ ਕੇ ਮੈਚ ਦਾ ਰੁਖ ਆਪਣੇ ਵੱਲ ਕਰ ਲਿਆ। ਦੋਹਾਂ ਸਲਾਮੀ ਬੱਲੇਬਾਜ਼ਾਂ ਨੇ 10 ਓਵਰਾਂ ਤੋਂ ਵੀ ਪਹਿਲਾਂ 125 ਦੌੜਾਂ ਬਿਨਾਂ ਕਿਸੇ ਨੁਕਸਾਨ ਦੇ ਜੋੜ ਲਈਆਂ ਸਨ। ਕਪਤਾਨ ਸਮ੍ਰਿਤੀ ਮੰਧਾਨਾ 10ਵੇਂ ਓਵਰ ‘ਚ 37 ਦੌੜਾਂ ਦੀ ਪਾਰੀ ਖੇਡ ਕੇ ਪਵੇਲੀਅਨ ਪਰਤੀ ਤੇ ਸੋਫ਼ੀ ਡਿਵਾਈਨ ਇਕ ਦੌੜ ਤੋਂ ਆਪਣੇ ਸੈਂਕੜੇ ਤੋਂ ਖੁੰਝ…
ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਅਤੇ ਲਾਰੈਂਸ ਗੈਂਗ ਨੂੰ ਵਿਦੇਸ਼ੋਂ ਆਪਰੇਟ ਕਰਨ ਵਾਲੇ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਨੇ ਚੈਲੰਜ ਕਰਕੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਇਕ ਹਫਤੇ ‘ਚ ਮਾਰਨ ਦੀ ਧਮਕੀ ਦਿੱਤੀ ਹੈ। ਫੇਸਬੁੱਕ ‘ਤੇ ਧਮਕੀ ਭਰੀ ਪਾਈ ਗਈ ਇਸ ਪੋਸਟ ‘ਚ ਡੀ.ਐੱਸ.ਪੀ. ਵਿਕਰਮ ਬਰਾੜ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਧਮਕੀ ਦਿੱਤੀ ਗਈ ਹੈ। ਇਸ ਕਥਿਤ ਪੋਸਟ ‘ਚ ਗੋਲਡੀ ਬਰਾੜ ਨੇ ਆਖਿਆ ਹੈ ਕਿ ਮੈਂ ਤੇ ਮੇਰਾ ਭਰਾ ਲਾਰੈਂਸ ਬਿਸ਼ਨੋਈ ਸਭ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਲੋਕ ਕਹਿ ਰਹੇ ਹਨ ਕਿ ਅਸੀਂ ਸਿੱਧੂ ਨੂੰ ਦੱਸ ਕੇ ਨਹੀਂ ਮਾਰਿਆ ਉਹ ਸੁਣ ਲੈਣ ਕਿ ਅਸੀਂ…
ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਤੋਂ ਬਾਅਦ ਬੀਤੇ ਕੱਲ੍ਹ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੇ ਸਪੱਸ਼ਟੀਕਰਨ ਦੀਆਂ ਧੱਜੀਆਂ ਉਡਾਉਂਦੇ ਹੋਏ ਉਸੇ ਚੈਨਲ ‘ਤੇ ਉਕਤ ਗੈਂਗਸਟਰ ਦੀ ਤਾਜ਼ਾ ਇੰਟਰਵਿਊ ਪ੍ਰਸਾਰਤ ਹੋ ਗਈ ਹੈ। ਇਸ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਵਾਰ ਲਾਰੈਂਸ ਦੀ ਲੁੱਕ ਬਦਲੀ ਹੋਈ ਲੱਗ ਰਹੀ ਹੈ। ਇੰਟਰਵਿਊ ‘ਚ ਲਾਰੈਂਸ ਕਹਿ ਰਿਹਾ ਹੈ ਕਿ ਜਿਸ ਦਿਨ ਉਹ ਅਭਿਨੇਤਾ ਸਲਮਾਨ ਖਾਨ ਨੂੰ ਮਾਰੇਗਾ, ਉਸੇ ਦਿਨ ਗੁੰਡਾ ਅਖਵਾਏਗਾ। ਪੰਜਾਬ ਪੁਲੀਸ ਦੇ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਗੈਂਗਸਟਰ ਲਾਰੈਂਸ…
ਨਿਊਯਾਰਕ ਦੀ ਇਕ ਜ਼ਿਲ੍ਹਾ ਅਦਾਲਤ ਨੇ 22 ਸਾਲਾ ਅਮਰੀਕਨ ਵਿਅਕਤੀ ਨੂੰ 18 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸ ਤੋਂ ਬਾਅਦ 36 ਮਹੀਨਿਆਂ ਤੱਕ ਉਸ ਦੀ ਨਿਗਰਾਨੀ ‘ਚ ਰਹਿਣ ਦਾ ਹੁਕਮ ਦਿੱਤਾ ਹੈ। ਦਰਅਸਲ ਇਸ ਵਿਅਕਤੀ ਨੇ ਇਕ ਚੋਰੀ ਦੀ ਬੰਦੂਕ ਇਕ ਨੌਜਵਾਨ ਨੂੰ ਵੇਚ ਦਿੱਤੀ ਸੀ ਜਿਸ ਨਾਲ ਨੌਜਵਾਨ ਨੇ ਇਕ ਭਾਰਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਦੋਸ਼ੀ ਟੇਡਨ ਟੇਲਰ ਲਾਅ (22) ਨੇ ਐਂਟੋਨੀਓ ਗਿਆਮੀ ਗਾਰਸੀਆ ਨੂੰ ਬੰਦੂਕ ਵੇਚੀ ਸੀ। ਉਸ ਸਮੇਂ ਦੌਰਾਨ ਐਂਟੋਨੀਓ ਗਿਆਮੀ ਗਾਰਸੀਆ ਦੀ ਉਮਰ 15 ਸਾਲ ਸੀ ਜਿਸ ਨੇ 28 ਫਰਵਰੀ 2021 ਨੂੰ ਸੁਪਰਮਾਰਕੀਟ ‘ਚ ਜਾ ਕੇ ਪੰਜਾਬੀ ਮੂਲ ਦੇ ਮਾਲਕ 65…
ਸ਼ਰ੍ਹੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਸੰਦੀਪ ਸਿੰਘ ਨੰਗਲ ਅੰਬੀਆਂ ਮਾਮਲੇ ‘ਚ ਮੁਲਜ਼ਮ ਬਣਾਏ ਗਏ ਲੋਕਾਂ ਨੂੰ ਅਜੇ ਤੱਕ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ ਅਤੇ ਕੇਸ ਦੇ ਅਹਿਮ ਗਵਾਹਾਂ ਦੀ ਸੁਰੱਖਿਆ ਵੀ ਰਾਮ ਭਰੋਸੇ ਹੀ ਹੈ। ਇਹ ਗੱਲ ਸੰਦੀਪ ਅੰਬੀਆਂ ਦੀ ਵਿਧਵਾ ਰੁਪਿੰਦਰ ਕੌਰ ਸੰਧੂ ਨੇ ਕਹੀ। ਚੰਡੀਗੜ੍ਹ ‘ਚ ਪ੍ਰੈੱਸ ਕਲੱਬ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰੁਪਿੰਦਰ ਕੌਰ ਨੇ ਕਿਹਾ ਕਿ ਕਤਲ ਦੇ ਸਾਜ਼ਿਸ਼ਕਾਰ ਸ਼ਰੇਆਮ ਘੁੰਮ ਰਹੇ ਹਨ ਪਰ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਪੁਲੀਸ ਪ੍ਰਮੁੱਖ ਨੂੰ ਈਮੇਲ ਰਾਹੀਂ ਕਈ ਵਾਰ ਗੁਹਾਰ ਲਗਾ ਚੁੱਕੇ ਹਨ, ਇਥੋਂ…