Author: editor
ਅੰਮ੍ਰਿਤਸਰ ਵਿਖੇ ਤਿੰਨ ਦਿਨਾ ਜੀ-20 ਸੰਮੇਲਨ ਖੋਜ ਅਤੇ ਨਵੀਨਤਾਵਾਂ, ਬੁਨਿਆਦੀ ਸਿੱਖਿਆ ਅਤੇ ਜੀਵਨ ਭਰ ਸਿੱਖਣ ਦੇ ਮੌਕੇ ਵਰਗੇ ਪ੍ਰਮੁੱਖ ਖੇਤਰਾਂ ‘ਚ ਆਪਸੀ ਸਹਿਯੋਗ ਦੇਣ ਦੀ ਸਹਿਮਤੀ ਨਾਲ ਸਮਾਪਤ ਹੋ ਗਿਆ। ਇਸ ਅੰਤਰਰਾਸ਼ਟਰੀ ਸੰਮੇਲਨ ‘ਚ ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ‘ਚ ਜੀ-20 ਨਾਲ ਸਬੰਧਤ ਲਗਪਗ 28 ਮੁਲਕਾਂ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਦੇ 58 ਪ੍ਰਤੀਨਿਧਾਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧ ‘ਚ ਮੁੱਖ ਸਮਾਗਮ ਖਾਲਸਾ ਕਾਲਜ ਵਿਚ ਅਤੇ ਮੀਟਿੰਗ ਸਥਾਨਕ ਰੇਸਤਰਾਂ ‘ਚ ਕੀਤੀ ਗਈ। ਇਸ ਤੋਂ ਬਾਅਦ ਵਿਦੇਸ਼ੀ ਡੈਲੀਗੇਟ ਦਰਬਾਰ ਸਾਹਿਬ ਨਤਮਸਤਕ ਹੋਏ ਜਿੱਥੇ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸੰਮੇਲਨ ਦੀ ਸਮਾਪਤੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ…
ਸਕਾਟਲੈਂਡ ਦਾ ਦਿਲ ਨੂੰ ਛੂਹ ਲੈਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਇਕ ਮਾਂ ਨੂੰ ਆਪਣੇ ਪੁੱਤਰ ਦੀ ਮੌਤ ਦੇ 48 ਸਾਲ ਬਾਅਦ ਉਸ ਦੇ ਅਵਸ਼ੇਸ਼ ਮਿਲੇ। ਉਹ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਹ ਪਤਾ ਲਗਾਉਣ ਲਈ ਸੰਘਰਸ਼ ਕਰ ਰਹੀ ਸੀ ਕਿ ਉਸ ਦੇ ਪੁੱਤਰ ਦੀ ਲਾਸ਼ ਨਾਲ ਕੀ ਹੋਇਆ। ਰਿਪੋਰਟ ਅਨੁਸਾਰ ਸਕਾਟਲੈਂਡ ਦੇ ਐਡਿਨਬਰਗ ਦੀ ਰਹਿਣ ਵਾਲੀ 74 ਸਾਲਾ ਲਿਡੀਆ ਰੀਡ ਨੇ ਇਹ ਪਤਾ ਲਗਾਉਣ ਲਈ ਲੰਬਾ ਸੰਘਰਸ਼ ਕੀਤਾ ਕਿ 1975 ‘ਚ ਉਸਦੇ ਪੁੱਤਰ ਮੌਤ ਤੋਂ ਬਾਅਦ ਉਸਦੇ ਨਾਲ ਕੀ ਹੋਇਆ ਕਿਉਂਕਿ ਉਸਦੇ ਤਾਬੂਤ ‘ਚ ਕੋਈ ਮਨੁੱਖੀ ਅਵਸ਼ੇਸ਼ ਨਹੀਂ ਮਿਲੇ ਸਨ। ਸਤੰਬਰ 2017 ‘ਚ ਇਕ ਅਦਾਲਤ…
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਾਹਤ ਦਿੰਦਿਆਂ ਲਾਹੌਰ ਹਾਈ ਕੋਰਟ ਨੇ ਉਨ੍ਹਾਂ ਨੂੰ ਅੱਤਵਾਦ ਦੇ 8 ਮਾਮਲਿਆਂ ਅਤੇ ਇਕ ਸਿਵਲ ਕੇਸ ‘ਚ ਸੁਰੱਖਿਆਤਮਕ ਜ਼ਮਾਨਤ ਦੇ ਦਿੱਤੀ ਹੈ। ਹਾਈ ਕੋਰਟ ਨੇ ਖਾਨ ਨੂੰ ਇਹ ਰਾਹਤ ਉਸ ਸਮੇਂ ਦਿੱਤੀ ਜਦੋਂ ਇਕ ਹੋਰ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ ਉਨ੍ਹਾਂ ਵਿਰੁੱਧ ਜਾਰੀ ਗੈਰ-ਜ਼ਮਾਨਤੀ ਵਾਰੰਟ ਨੂੰ 18 ਮਾਰਚ ਤੱਕ ਮੁਲਤਵੀ ਕਰ ਦਿੱਤਾ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖਾਨ (70) ਬੁਲੇਟਪਰੂਫ ਗੱਡੀ ‘ਚ ਲਾਹੌਰ ਪਹੁੰਚੇ ਅਤੇ 9 ਮਾਮਲਿਆਂ ‘ਚ ਸੁਰੱਖਿਆਤਮਕ ਜ਼ਮਾਨਤ ਦੀ ਮੰਗ ਕਰਨ ਲਈ ਹਾਈ ਕੋਰਟ ‘ਚ ਪੇਸ਼ ਹੋਏ। ਜਸਟਿਸ ਤਾਰਿਕ ਸਲੀਮ ਅਤੇ ਜਸਟਿਸ ਫਾਰੂਕ ਹੈਦਰ ‘ਤੇ ਆਧਾਰਤ ਹਾਈ…
ਇੰਡੀਆ ਨੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਇਕ ਦਿਨਾਂ ਮੈਚ ‘ਚ ਆਸਟਰੇਲੀਆ ਨੂੰ 35.4 ਓਵਰਾਂ ‘ਚ 188 ਦੌੜਾਂ ‘ਤੇ ਢੇਰ ਕਰ ਦਿੱਤਾ। ਇੰਡੀਆ ਲਈ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਆਸਟਰੇਲੀਆ ਵੱਲੋਂ ਸਲਾਮੀ ਬੱਲੇਬਾਜ਼ ਮਿਸ਼ੇਲ ਮਾਰਸ਼ ਨੇ ਸਭ ਤੋਂ ਵੱਧ 81 ਦੌੜਾਂ ਬਣਾਈਆਂ। ਇੰਡੀਆ ਦੇ ਸਟੈਂਡ-ਇਨ ਕਪਤਾਨ ਹਾਰਦਿਕ ਪੰਡਯਾ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਵਨ ਡੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ ਸੀ। ਆਸਟਰੇਲੀਆ ਵੱਲੋਂ 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਉਸ ਨੇ 39.5 ਓਵਰਾਂ ‘ਚ 5 ਵਿਕਟਾਂ ਗੁਆ ਕੇ 191 ਦੌੜਾਂ ਬਣਾ…
ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਜਲਦ ਹੀ ਇੰਗਲੈਂਡ ‘ਚ ਹੋਣ ਵਾਲੀ ਕਾਊਂਟੀ ਚੈਂਪੀਅਨਸ਼ਿਪ 2023 ‘ਚ ਖੇਡਦੇ ਨਜ਼ਰ ਆਉਣਗੇ। ਖੱਬੇ ਹੱਥ ਦੇ ਇਸ ਗੇਂਦਬਾਜ਼ ਨੂੰ ਮਸ਼ਹੂਰ ਕਲੱਬ ਕੈਂਟ ਨੇ ਸਾਈਨ ਕੀਤਾ ਹੈ। ਅਰਸ਼ਦੀਪ ਜੂਨ ਅਤੇ ਜੁਲਾਈ ‘ਚ ਕੈਂਟ ‘ਚ ਪੰਜ ਮੈਚ ਖੇਡੇਗਾ। ਕੈਂਟ ਨੇ ਇਸ ਸੀਜ਼ਨ ਲਈ ਤਿੰਨ ਵਿਦੇਸ਼ੀ ਖਿਡਾਰੀਆਂ ਦੀ ਚੋਣ ਕੀਤੀ ਹੈ ਜਿਸ ‘ਚ ਜਾਰਜ ਲਿੰਡੇ ਅਤੇ ਕੇਨ ਰਿਚਰਡਸਨ ਵੀ ਸ਼ਾਮਲ ਹਨ। ਕੈਂਟ ਮੈਨੇਜਮੈਂਟ ਦੇ ਪਾਲ ਡਾਊਨਟਨ ਨੇ ਕਿਹਾ ਕਿ ਅਰਸ਼ਦੀਪ ਨੇ ਦਿਖਾਇਆ ਹੈ ਕਿ ਉਸ ਕੋਲ ਚਿੱਟੀ ਗੇਂਦ ਨਾਲ ਵਿਸ਼ਵ ਪੱਧਰੀ ਹੁਨਰ ਹੈ ਅਤੇ ਮੈਨੂੰ ਭਰੋਸਾ ਹੈ ਕਿ ਉਹ ਕਾਊਂਟੀ ਚੈਂਪੀਅਨਸ਼ਿਪ ‘ਚ ਲਾਲ ਗੇਂਦ ਨਾਲ ਇਨ੍ਹਾਂ…
ਆਸਟਰੇਲੀਆ ਦੇ ਸਾਬਕਾ ਟੈਸਟ ਕਪਤਾਨ ਟਿਮ ਪੇਨ ਨੇ ਤਸਮਾਨੀਆ ਦੇ ਕੁਈਨਜ਼ਲੈਂਡ ਖ਼ਿਲਾਫ਼ ਸ਼ੈਫੀਲਡ ਸ਼ੀਲਡ ਪਹਿਲੇ ਦਰਜੇ ਦੇ ਮੈਚ ਦੀ ਸਮਾਪਤੀ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ। ਵਿਕਟਕੀਪਰ ਬੱਲੇਬਾਜ਼ ਪੇਨ ਨੇ ਆਸਟਰੇਲੀਆ ਲਈ ਕੁੱਲ 35 ਟੈਸਟ ਮੈਚ ਖੇਡੇ ਜਿਨ੍ਹਾਂ ‘ਚੋਂ ਉਸਨੇ 2018 ਤੋਂ 2021 ਤੱਕ 23 ਟੈਸਟ ਮੈਚਾਂ ‘ਚ ਕਪਤਾਨੀ ਕੀਤੀ। ਦੱਖਣੀ ਅਫਰੀਕਾ ‘ਚ 2018 ‘ਚ ਗੇਂਦ ਨਾਲ ਛੇੜਛਾੜ ਦੇ ਮਾਮਲੇ ‘ਚ ਫਸਣ ਤੋਂ ਬਾਅਦ ਸਟੀਵ ਸਮਿਥ ਤੋਂ ਕਪਤਾਨੀ ਖੋਹ ਲਈ ਗਈ ਸੀ ਜਿਸ ਤੋਂ ਬਾਅਦ ਪੇਨ ਆਸਟਰੇਲੀਆ ਦਾ 46ਵਾਂ ਟੈਸਟ ਕਪਤਾਨ ਬਣਿਆ ਸੀ। ਪੇਨ ਨੇ 2021 ‘ਚ ਉਦੋਂ ਟੈਸਟ ਕਪਤਾਨੀ ਛੱਡ ਦਿੱਤੀ ਸੀ ਜਦੋਂ ਪਤਾ ਲੱਗਾ ਸੀ ਕਿ ਉਸਨੇ…
ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮਟ ਪਹਿਨਣ ਦੀ ਤਜਵੀਜ਼ ਸਬੰਧੀ ਉੱਠੇ ਵਿਵਾਦ ਮਗਰੋਂ ਕੇਂਦਰ ਸਰਕਾਰ ਨੇ ਕਿਹਾ ਕਿ ਸੰਵੇਦਨਸ਼ੀਲ ਥਾਵਾਂ ‘ਤੇ ਤਾਇਨਾਤ ਜਵਾਨਾਂ ਨੂੰ ਆਪਣੇ ਬਚਾਅ ਲਈ ਇਹ ਹੈਲਮਟ ਪਹਿਨਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਲੜਾਕੂ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੇ ਸਾਰੇ ਪਾਇਲਟ ਅਤੇ ਜਵਾਨ ਉਨ੍ਹਾਂ ਖੇਤਰਾਂ ‘ਚ ਤਾਇਨਾਤ ਹਨ ਜਿੱਥੇ ਦੁਸ਼ਮਣਾਂ ਦੇ ਹਮਲਿਆਂ ਦੀ ਸੰਭਾਵਨਾ ਹੈ ਜਾਂ ਉਹ ਮਹੱਤਵਪੂਰਨ ਥਾਵਾਂ ਦੀ ਸੁਰੱਖਿਆ ਕਰ ਰਹੇ ਹਨ। ਇਸ ਲਈ ਉਨ੍ਹਾਂ ਦੀ ਨਿੱਜੀ ਸੁਰੱਖਿਆ ਲਈ ਬੁਲੇਟ ਪਰੂਫ ਹੈਲਮਟ ਪਾਉਣਾ ਲਾਜ਼ਮੀ ਹੈ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਲੋਕ ਸਭਾ ‘ਚ ਪੁੱਛੇ ਗਏ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ…
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਭਰ ‘ਚ ਅੱਜ ‘ਆਪ’ ਸਰਕਾਰ ਦੇ ਇਕ ਸਾਲ ਪੂਰਾ ਹੋਣ ‘ਤੇ ਇਸ ਦੀਆਂ ‘ਨਾਕਾਮੀਆਂ’ ਖ਼ਿਲਾਫ਼ ਰੋਸ ਧਰਨੇ ਦਿੱਤੇ ਗਏ। ਇਕ ਵਿਸ਼ਾਲ ਧਰਨਾ ਲੰਬੀ ਵਿਖੇ ਵੀ ਦਿੱਤਾ ਗਿਆ ਜਿਸ ‘ਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ। ਕੋਟਕਪੂਰਾ ਗੋਲੀ ਮਾਮਲੇ ‘ਚ ਜ਼ਮਾਨਤ ਅਰਜ਼ੀ ਖਾਰਜ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਨਤਕ ਕਹਿਚਰੀ ‘ਚ ਆਪਣਾ ਪੱਖ ਰੱਖਿਆ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਟਕਰਾਅ ਅਤੇ ਕੋਟਕਪੂਰਾ ਮਾਮਲੇ ਬਾਰੇ ਵਿਸਥਾਰ ‘ਚ ਖੁਲਾਸੇ ਕਰਦਿਆਂ ਕਿਹਾ ਕਿ ਪੰਜਾਬ ਦੀ ਅਸਲ ਵਾਰਿਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੁਕਾਉਣ ਦੀ ਕੋਸ਼ਿਸ਼ ਤਹਿਤ ‘ਆਪ’ ਸਰਕਾਰ ਦੀ ਝੂਠ…
ਐਡਮਿੰਟਨ ‘ਚ ਦੋ ਪੁਲੀਸ ਅਫ਼ਸਰਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਮੁਤਾਬਕ ਦੋ ਗਸ਼ਤੀ ਅਫ਼ਸਰਾਂ ਦੀ ਇਕ ਕਾਲ ਦਾ ਜਵਾਬ ਦਿੰਦਿਆਂ ਮੌਤ ਹੋ ਗਈ। ਪੁਲਸ ਨੇ ਤੁਰੰਤ ਇਸ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਕਿ ਕੀ ਹੋਇਆ। ਪੁਲੀਸ ਮੁਖੀ ਡੇਲ ਮੈਕਫੀ ਵੱਲੋਂ ਜਲਦ ਬਿਆਨ ਦੇਣ ਦੀ ਉਮੀਦ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰਕੇ ਅਫ਼ਸਰਾਂ ਦੇ ਚਹੇਤਿਆਂ ਅਤੇ ਸਹਿਯੋਗੀਆਂ ਪ੍ਰਤੀ ਹਮਦਰਦੀ ਅਤੇ ਸਮਰਥਨ ਜ਼ਾਹਿਰ ਕੀਤਾ। ਟਰੂਡੋ ਨੇ ਲਿਖਿਆ, ‘ਹਰ ਰੋਜ਼ ਪੁਲੀਸ ਅਧਿਕਾਰੀ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੇ-ਆਪ ਨੂੰ ਨੁਕਸਾਨ ਪਹੁੰਚਾਉਂਦੇ ਹਨ। ਖ਼ਬਰ ਹੈ ਕਿ ਦੋ ਐਡਮਿੰਟਨ ਪੁਲੀਸ ਅਫ਼ਸਰਾਂ ਨੂੰ…
ਕਰੀਬ ਇਕ ਸਾਲ ਤੋਂ ਕੇਂਦਰੀ ਜੇਲ੍ਹ ਪਟਿਆਲਾ ‘ਚ ਰੋਡਰੇਜ ਮਾਮਲੇ ‘ਚ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਨਵਜੋਤ ਸਿੱਧੂ ਪਹਿਲੀ ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਦਰਅਸਲ ਨਵਜੋਤ ਸਿੱਧੂ ਨੂੰ 19 ਮਈ 2022 ਨੂੰ ਸੁਪਰੀਮ ਕੋਰਟ ਨੇ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਲਿਹਾਜ਼ ਨਾਲ ਉਨ੍ਹਾਂ ਨੂੰ 18 ਮਈ ਤੱਕ ਜੇਲ੍ਹ ‘ਚ ਰਹਿਣ ਪੈਣਾ ਸੀ। ਜ਼ਿਕਰਯੋਗ ਹੈ ਕਿ ਜੇਲ੍ਹ ਦੇ ਨਿਯਮਾਂ ਮੁਤਾਬਕ ਕੈਦੀਆਂ ਨੂੰ ਇਕ ਮਹੀਨੇ ਚਾਰ ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ ਪਰ ਨਵਜੋਤ ਸਿੱਧੂ ਨੇ ਇਸ ਦੌਰਾਨ ਇਕ ਦਿਨ ਦੀ ਵੀ ਛੁੱਟੀ ਨਹੀਂ…