Author: editor
ਮਾਨਸਾ ਨੇੜਲੇ ਪਿੰਡ ਕੋਟਲੀ ਕਲਾਂ ‘ਚ ਛੇ ਸਾਲਾਂ ਦੇ ਬੱਚੇ ਹਰਉਦੈਵੀਰ ਸਿੰਘ ਦੀ ਬੁਲੇਟ ਮੋਟਰਸਾਈਕਲ ਸਵਾਰ ਦੋ ਜਾਣਿਆ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਡੀ.ਐੱਸ.ਪੀ. ਸੰਜੀਵ ਗੋਇਲ ਨੇ ਦੱਸਿਆ ਕਿ ਰਾਤ 10 ਵਜੇ ਕੋਟਲੀ ਕਲਾਂ ਦੇ ਜਸਪ੍ਰੀਤ ਸਿੰਘ ਆਪਣੇ ਪੁੱਤਰ ਹਰਉਦੈਵੀਰ ਸਿੰਘ (6) ਅਤੇ ਬੇਟੀ ਨਵਸੀਰਤ ਕੌਰ ਨਾਲ ਗਲੀ ‘ਚੋਂ ਲੰਘਕੇ ਆਪਣੇ ਘਰ ਜਾ ਰਹੇ ਸਨ ਕਿ ਅਚਾਨਕ ਹੀ ਦੋ ਜਣੇ ਬੁਲੇਟ ਮੋਟਰਸਾਈਕਲ ਉਤੇ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਗੋਲੀਆਂ ਚਲਾਉਣ ਦੌਰਾਨ ਬੱਚੇ ਹਰਉਦੈਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ…
ਹਲਕਾ ਧੂਰੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਵਿਜੀਲੈਂਸ ਬਿਊਰੋ ਵਲੋਂ ਭੇਜੇ ਸੰਮਨ ‘ਤੇ ਪੁੱਛਗਿੱਛ ‘ਚ ਸ਼ਾਮਲ ਹੋਣ ਲਈ ਵਿਜੀਲੈਂਸ ਦਫ਼ਤਰ ਪੁੱਜੇ ਪਰ ਜਿਨ੍ਹਾਂ ਵਿਜੀਲੈਂਸ ਅਧਿਕਾਰੀਆਂ ਵੱਲੋਂ ਪੁੱਛ-ਪੜਤਾਲ ਕੀਤੀ ਜਾਣੀ ਸੀ ਉਹ ਖੁਦ ਹੀ ਦਫ਼ਤਰ ‘ਚ ਨਹੀਂ ਮਿਲੇ। ਇਸ ਕਾਰਨ ਦਲਵੀਰ ਸਿੰਘ ਗੋਲਡੀ ਨੂੰ ਬਗੈਰ ਕਿਸੇ ਪੁੱਛ-ਪੜਤਾਲ ਤੋਂ ਵਾਪਸ ਪਰਤਣਾ ਪਿਆ। ਡੀ.ਐੱਸ.ਪੀ. ਵਿਜੀਲੈਂਸ ਬਿਊਰੋ ਦੇ ਦਫ਼ਤਰ ਪੁੱਜੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਲਵੀਰ ਸਿੰਘ ਗੋਲਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਜੀਲੈਂਸ ਬਿਊਰੋ ਵਲੋਂ ਉਨ੍ਹਾਂ ਨੂੰ ਸੱਦਿਆ ਗਿਆ ਸੀ। ਵਿਜੀਲੈਂਸ ਵਲੋਂ 13 ਮਾਰਚ ਨੂੰ ਇਕ ਪਰਵਾਨਾ ਭੇਜਿਆ ਗਿਆ ਸੀ ਜੋ 14 ਮਾਰਚ ਨੂੰ ਮਿਲਿਆ ਜਿਸ ਕਾਰਨ ਉਹ ਅੱਜ…
ਪਹਿਲੇ ਦੌਰ ‘ਚ ਹੀ ਹਾਰਨ ਕਰਕੇ ਇੰਡੀਆ ਦੀ ਸਟਾਰ ਸ਼ਟਲਰ ਪੀ.ਵੀ. ਸਿੰਧੂ ਆਲ ਇੰਗਲੈਂਡ ਓਪਨ ਤੋਂ ਬਾਹਰ ਹੋ ਗਈ ਹੈ। ਮਹਿਲਾ ਸਿੰਗਲਜ਼ ਦੇ 39 ਮਿੰਟ ਤੱਕ ਚੱਲੇ ਮੁਕਾਬਲੇ ‘ਚ ਸਿੰਧੂ ਨੂੰ ਝਾਂਗ ਯੀ ਮਾਨ ਤੋਂ 17-21, 11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਲਕਸ਼ਯ ਸੇਨ ਅਤੇ ਐੱਚ.ਐਸ. ਪ੍ਰਣਯ ਨੇ ਸਖ਼ਤ ਮੁਕਾਬਲੇ ‘ਚ ਸਿੱਧੇ ਗੇਮ ਜਿੱਤ ਕੇ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ‘ਚ ਪ੍ਰਵੇਸ਼ ਕੀਤਾ। ਸਿੰਧੂ ਨੇ 2023 ਸੀਜ਼ਨ ਦੀ ਖਰਾਬ ਸ਼ੁਰੂਆਤ ਤੋਂ ਬਾਅਦ ਮਹਿਲਾ ਸਿੰਗਲਜ਼ ਟੂਰਨਾਮੈਂਟ ‘ਚ ਪ੍ਰਵੇਸ਼ ਕੀਤਾ ਸੀ। ਉਹ ਆਪਣੇ ਕੋਚ ਪਾਰਕ ਤਾਏ ਸੰਗ ਤੋਂ ਵੱਖ ਹੋ ਗਈ ਹੈ। ਝਾਂਗ ਦੇ ਖਿਲਾਫ ਇਕ ਵੱਡਾ ਇਵੈਂਟ ਜਿੱਥੇ…
ਪਿਛਲੇ ਸਾਲ ਕਾਰ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਗੰਭੀਰ ਰੂਪ ‘ਚ ਜ਼ਖਮੀ ਹੋਏ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਨਾਲ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਮੁਲਾਕਾਤ ਕੀਤੀ। ਹਾਦਸੇ ਮਗਰੋਂ ਫਿਲਹਾਲ ਪੰਤ ਆਪਣੇ ਜੱਦੀ ਘਰ ‘ਚ ਹਨ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਯੁਵਰਾਜ ਸਿੰਘ ਨੇ ਰਿਸ਼ਭ ਪੰਤ ਨਾਲ ਮੁਲਾਕਾਤ ਦੀ ਸੋਸ਼ਲ ਮੀਡੀਆ ‘ਤੇ ਇਕ ਫੋਟੋ ਸ਼ੇਅਰ ਕੀਤੀ। ਯੁਵਰਾਜ ਸਿੰਘ ਨੇ ਪੰਤ ਨੂੰ ਮਿਲ ਕੇ ਉਸ ਦਾ ਹੌਸਲਾ ਵਧਾਇਆ। ਯੁਵਰਾਜ ਨੇ ਪੰਤ ਨਾਲ ਫੋਟੋ ਸ਼ੇਅਰ ਕਰਨ ਸਮੇਂ ਲਿਖਿਆ- ‘ਬੱਚਿਆਂ ਦੇ ਕਦਮਾਂ ‘ਤੇ। ਇਹ ਚੈਂਪੀਅਨ ਜਲਦੀ ਹੀ ਉਭਰੇਗਾ। ਉਸ ਨਾਲ ਗੱਲਬਾਤ ਕਰਨਾ ਚੰਗਾ ਲੱਗਿਆ। ਉਹ ਇਕ ਸਕਾਰਾਤਮਕ…
ਮਹਿਲਾ ਪ੍ਰੀਮੀਅਰ ਲੀਗ ‘ਚ ਗੁਜਰਾਤ ਜਾਇੰਟਸ ਨੇ ਦਿੱਲੀ ਕੈਪੀਟਲਸ ਵੂਮੈਨ ਨੂੰ ਰੋਮਾਂਚਕ ਮੈਚ ‘ਚ 11 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 148 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਦਿੱਲੀ ਦੀ ਪੂਰੀ ਟੀਮ 18.4 ਓਵਰਾਂ ‘ਚ 136 ਦੌੜਾਂ ‘ਤੇ ਢੇਰ ਹੋ ਗਈ। ਦਿੱਲੀ ਨੂੰ ਦੋ ਓਵਰਾਂ ‘ਚ 12 ਦੌੜਾਂ ਦੀ ਲੋੜ ਸੀ ਜਦਕਿ ਇਕ ਵਿਕਟ ਬਾਕੀ ਸੀ ਪਰ ਗੁਜਰਾਤ ਦੀ ਪੂਨਮ ਯਾਦਵ ਨੇ ਆਖਰੀ ਵਿਕਟ ਲੈ ਕੇ ਟੀਮ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲੌਰਾ ਵੋਲਵਾਰਡਟ ਨੇ 45 ਗੇਂਦਾਂ ‘ਚ 6 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 57 ਦੌੜਾਂ ਬਣਾਈਆਂ…
ਅਮਰੀਕਾ ‘ਚ ਸਿੱਖ ਨੌਜਵਾਨ ਨਾਲ ਨਸਲੀ ਪੱਖਪਾਤ ਦਾ ਮਾਮਲਾ ਸਾਹਮਣੇ ਆਇਆ ਹੈ। ਮਨਦੀਪ ਸਿੰਘ ਨਾਂ ਦੇ ਇਸ ਸਿੱਖ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਅਮਰੀਕਾ ‘ਚ ਬਾਸਕਟਬਾਲ ਮੈਚ ‘ਚ ਦਾਖਲ ਹੋਣ ਤੋਂ ਰੋਕਿਆ ਗਿਆ ਕਿਉਂਕਿ ਉਸ ਕੋਲ ਇਕ ‘ਕਿਰਪਾਨ’ ਸੀ। ਮਨਦੀਪ ਸਿੰਘ ਕੈਲੀਫੋਰਨੀਆ ‘ਚ ਐੱਨ.ਬੀ.ਏ. ਟੀਮ ਸੈਕਰਾਮੈਂਟੋ ਕਿੰਗਜ਼ ਨਾਲ ਬਾਸਕਟਬਾਲ ਮੈਚ ਦੇਖਣ ਗਿਆ ਸੀ। ਆਪਣੇ ਟਵਿੱਟਰ ਹੈਂਡਲ ਤੋਂ ਆਯੋਜਨ ਸਥਾਨ ਦੇ ਬਾਹਰ ਤੋਂ ਆਪਣੀਆਂ ਫੋਟੋਆਂ ਸਾਂਝੀਆਂ ਕਰਦੇ ਹੋਏ ਮਨਦੀਪ ਸਿੰਘ ਨੇ ਕਿਹਾ ਕਿ ਉਸ ਨੇ ਇਸ ਮੁੱਦੇ ਬਾਰੇ ਕਈ ਲੋਕਾਂ ਨਾਲ ਗੱਲ ਕੀਤੀ ਜਿਸ ਨੂੰ ਉਨ੍ਹਾਂ ਨੇ ‘ਧਾਰਮਿਕ ਵਿਤਕਰਾ’ ਕਿਹਾ, ਪਰ ਕੋਈ ਫਾਇਦਾ ਨਹੀਂ ਹੋਇਆ। ਉਸ ਨੇ ਟਵੀਟ…
ਦੋ ਨਾਬਾਲਗ ਸਕੂਲੀ ਵਿਦਿਆਰਥਣਾਂ ਵੱਲੋਂ ਆਪਣੀ 12 ਸਾਲਾ ਸਹਿਪਾਠੀ ਦਾ 30 ਵਾਰ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਜਰਮਨੀ ਦਾ ਹੈ। ਦੋਵਾਂ ਵਿਦਿਆਰਥਣਾਂ ਨੇ ਕਤਲ ਕਰਨ ਦਾ ਜੁਰਮ ਕਬੂਲ ਕਰ ਲਿਆ ਹੈ। ਉਹ ਸਹਿਪਾਠੀ ਨੂੰ ਵਰਗਲਾ ਕੇ ਜੰਗਲ ‘ਚ ਲੈ ਗਈਆਂ ਸਨ, ਜਿੱਥੇ ਉਨ੍ਹਾਂ ਨੇ ਚਾਕੂ ਨਾਲ ਵਾਰ ਕਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦਰਅਸਲ ਇਹ ਪੂਰੀ ਘਟਨਾ ਉੱਤਰੀ ਰਾਈਨ-ਵੈਸਟਫਾਲੀਆ ਦੇ ਪੱਛਮੀ ਸੂਬੇ ਦੇ ਫਰੂਡੇਨਬਰਗ ਸ਼ਹਿਰ ਦੀ ਹੈ। ਉਥੇ ਲੁਈਸ ਨਾਂ ਦੀ ਕੁੜੀ ਆਪਣੇ ਦੋਸਤ ਨੂੰ ਮਿਲਣ ਗਈ ਸੀ ਪਰ ਉਹ ਉਥੋਂ ਲਾਪਤਾ ਹੋ ਗਈ। ਜਦੋਂ ਲੁਈਸ ਘਰ…
ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ ਜਿਸ ਕਾਰਨ ਹੁਣ ਸੁਖਬੀਰ ਬਾਦਲ ਦੀ ਮੁਸ਼ਕਿਲਾਂ ‘ਚ ਵਾਧਾ ਹੋ ਗਿਆ ਹੈ। ਪਰ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਇਸ ਤੋਂ ਇਲਾਵਾ ਸਾਬਕਾ ਐੱਸ.ਐੱਸ.ਪੀ. ਸੁਖਮਿੰਦਰ ਸਿੰਘ ਮਾਨ ਦੀ ਜ਼ਮਾਨਤ ਨੂੰ ਵੀ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਹ ਫ਼ੈਸਲਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਸੁਣਾਇਆ ਹੈ। ਦਰਅਸਲ ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਪ੍ਰਕਾਸ਼ ਸਿੰਘ ਬਾਦਲ…
ਟੋਰਾਂਟੋ ਸਨ ਦੇ ਇਕ ਪੱਤਰਕਾਰ ਵੱਲੋਂ ਨਿਊ ਡੈਮੋਕਰੇਟਿਕ ਪਾਰਟੀ (ਐੱਨ.ਡੀ.ਪੀ.) ਦੇ ਨੇਤਾ ਜਗਮੀਤ ਸਿੰਘ ਬਾਰੇ ਟਵੀਟ ਕੀਤਾ ਗਿਆ ਟਵੀਟ ਵਿਵਾਦ ਤੋਂ ਬਾਅਦ ਹਟਾ ਦਿੱਤਾ ਗਿਆ। ਸਿੱਖ ਭਾਈਚਾਰੇ ਅਤੇ ਹੋਰਨਾਂ ਵੱਲੋਂ ਤਿੱਖੀਆਂ ਪ੍ਰਤੀਕਿਰਿਆਵਾਂ ਆਉਣ ਤੋਂ ਬਾਅਦ ਇਹ ਟਵੀਟ ਹਟਾਇਆ ਗਿਆ। ਇਸ ਟਵੀਟ ਨੂੰ ‘ਅਸੰਵੇਦਨਸ਼ੀਲ’ ਅਤੇ ‘ਅਣਉਚਿਤ’ ਕਰਾਰ ਦਿੱਤਾ ਗਿਆ। ਸੰਸਦ ਮੈਂਬਰਾਂ ਨੇ ਪਿਛਲੇ ਹਫ਼ਤੇ ਹਾਊਸ ਆਫ਼ ਕਾਮਨਜ਼ ‘ਚ ਗਰੋਸਰੀ ਦੀਆਂ ਕੀਮਤਾਂ ਦੀ ਮਹਿੰਗਾਈ ‘ਤੇ ਸਵਾਲ ਉਠਾਏ ਸਨ ਤਾਂ ਸਿਆਸੀ ਕਾਲਮਨਵੀਸ ਬ੍ਰਾਇਨ ਲਿਲੀ ਨੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਦੀ ਇਕ ਤਸਵੀਰ ਕੈਪਸ਼ਨ ਨਾਲ ਟਵੀਟ ਕੀਤੀ ਸੀ। ਇਸ ਟਵੀਟ ‘ਚ ਲਿਖਿਆ ਸੀ ਕਿ, ‘ਇੰਝ ਲੱਗਦਾ ਹੈ ਜਿਵੇਂ ਜਗਮੀਤ ਨੇ ਕਮੇਟੀ…
ਕੈਬਨਿਟ ਫੇਰਬਦਲ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਮੰਤਰੀਆਂ ਦੇ ਵਿਭਾਗ ਬਦਲੇ ਹਨ ਅਤੇ ਇਸ ਨੂੰ ਦੇਖਣ ਤੋਂ ਇਓਂ ਲੱਗਦਾ ਹੈ ਜਿਵੇਂ ਇਹ ਅਮਨ ਅਰੋੜਾ ਦੀਆਂ ਤਾਕਤਾਂ ਘਟਾਉਣ ਲਈ ਕੀਤਾ ਗਿਆ ਫੇਰਬਦਲ ਹੈ। ਇਕ ਸਾਲ ਦੇ ਕਾਰਜਕਾਲ ‘ਚ ਚੌਥੀ ਵਾਰ ਕੈਬਨਿਟ ਮੰਤਰੀਆਂ ਦੇ ਵਿਭਾਗਾਂ ‘ਚ ਫੇਰਬਦਲ ਕੀਤਾ ਗਿਆ ਹੈ। ਕਈ ਮੁੱਦਿਆਂ ‘ਤੇ ਵੱਖਰੇ ਸਟੈਂਡ ਤੇ ਬਿਆਨ ਦਾਗਣ ਵਾਲੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਮੁੱਖ ਮੰਤਰੀ ਨੇ ਪਰ ਕੁਤਰੇ ਹਨ। ਇਹ ਪਹਿਲੀ ਵਾਰ ਹੈ ਜਦੋਂ ਇਕੱਠਿਆਂ ਅੱਧਾ ਦਰਜਨ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਦੀਆਂ ਸ਼ਕਤੀਆਂ ਨੂੰ ਘਟਾ ਕੇ ਲਾਲਜੀਤ ਭੁੱਲਰ ਅਤੇ ਚੇਤਨ ਸਿੰਘ ਜੌੜਾਮਾਜਰਾ ਨੂੰ…