Author: editor
ਕੈਨੇਡਾ ਸਰਕਾਰ ਨੇ ਇਕ ਵੱਡਾ ਖੁਲਾਸਾ ਕਰਦੇ ਹੋਏ ਪੜ੍ਹਾਈ ਦੇ ਤੌਰ ‘ਤੇ ਕੈਨੇਡਾ ਪੁੱਜੇ 700 ਵਿਦਿਆਰਥੀਆਂ ਦਾ ਫਰਜ਼ੀਵਾੜਾ ਫੜਨ ‘ਚ ਸਫ਼ਲਤਾ ਹਾਸਲ ਕੀਤੀ ਹੈ ਜਿਸ ਨਾਲ ਇਸ ਵੱਡੇ ਫਰਜ਼ੀਵਾੜੇ ‘ਚ ਜਲੰਧਰ ਦੇ ਟਰੈਵਲ ਕਾਰੋਬਾਰੀ ਦਾ ਹੱਥ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਨੇ ਫਰਜ਼ੀ ਦਸਤਾਵੇਜ਼ਾਂ ‘ਤੇ ਕੈਨੇਡਾ ਪੁੱਜੇ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਫ਼ੈਸਲਾ ਲੈਂਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ। ਇਕੱਠੇ 700 ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਵਲੋਂ ਡਿਪੋਰਟ ਕਰਨ ਦੀ ਸੂਚਨਾ ਮਿਲਦੇ ਹੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ‘ਚ ਹੜਕੰਪ ਮਚ ਗਿਆ ਜਿਸ ਦੇ ਨਾਲ ਹੀ ਉਸ…
ਅਮਰੀਕਾ ਦੇ ਸ਼ਿਕਾਗੋ ਏਅਰਪੋਰਟ ‘ਤੇ ਤਕਨੀਕੀ ਕਾਰਨਾਂ ਕਰਕੇ ਨਵੀਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਰੱਦ ਹੋ ਗਈ ਜਿਸ ਕਾਰਨ 300 ਯਾਤਰੀ ਏਅਰਪੋਰਟ ‘ਤੇ ਫਸੇ ਗਏ। ਕੁਝ ਯਾਤਰੀ ਸ਼ਿਕਾਇਤ ਕਰ ਰਹੇ ਹਨ ਕਿ ਅਜੇ ਤੱਕ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ ਕਿ ਉਹ ਕਦੋਂ ਦਿੱਲੀ ਲਈ ਫਲਾਈਟ ‘ਚ ਸਵਾਰ ਹੋ ਸਕਣਗੇ। ਫਲਾਈਟ ਨੇ ਮੰਗਲਵਾਰ ਨੂੰ ਦੁਪਹਿਰ 1:30 ਵਜੇ ਸ਼ਿਕਾਗੋ ਓ’ਹਾਰੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਰਵਾਨਾ ਹੋਣਾ ਸੀ ਅਤੇ 15 ਮਾਰਚ ਨੂੰ ਦੁਪਹਿਰ 2:20 ਵਜੇ ਦਿੱਲੀ ਉਤਰਨਾ ਸੀ। ਗੋਪਾਲ ਕ੍ਰਿਸ਼ਨ ਸੋਲੰਕੀ ਰਾਧਾਸਵਾਮੀ, ਜਿਸ ਨੇ ਇਸ ਫਲਾਈਟ ‘ਤੇ ਬੁਕਿੰਗ ਕੀਤੀ ਸੀ, ਨੇ ਬੁੱਧਵਾਰ ਨੂੰ ਦੱਸਿਆ ਕਿ ਯਾਤਰੀ ਲਗਭਗ 24 ਘੰਟਿਆਂ ਤੋਂ ਉਡੀਕ…
ਵਰਲਡ ਚੈਂਪੀਅਨ ਇੰਗਲੈਂਡ ਨੂੰ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ‘ਚ 3-0 ਨਾਲ ਹਰਾ ਕੇ ਬੰਗਲਾਦੇਸ਼ ਨੇ ਕਲੀਨ ਸਵੀਪ ਕਰਦਿਆਂ ਇਤਿਹਾਸ ਰਚਿਆ। ਸਲਾਮੀ ਬੱਲੇਬਾਜ਼ ਲਿਟਨ ਦਾਸ ਦੇ ਅਰਧ ਸੈਂਕੜੇ ਤੋਂ ਬਾਅਦ ਮੁਸਤਾਫਿਜ਼ੁਰ ਰਹਿਮਾਨ ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਬੰਗਲਾਦੇਸ਼ ਨੇ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾਇਆ। ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਟੀ-20 ਸੀਰੀਜ਼ ਸੀ ਜਿਸ ਨੂੰ ਬੰਗਲਾਦੇਸ਼ ਨੇ ਇੰਗਲੈਂਡ ਖ਼ਿਲਾਫ਼ ਆਪਣੀ ਧਰਤੀ ‘ਤੇ ਜਿੱਤ ਲਿਆ। ਵਿਕਟਕੀਪਰ ਬੱਲੇਬਾਜ਼ ਲਿਟਨ ਨੇ 57 ਗੇਂਦਾਂ ‘ਤੇ 10 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 73 ਦੌੜਾਂ ਬਣਾਈਆਂ। ਉਸ ਨੇ ਰੋਨੀ ਤਾਲੁਕਦਾਰ (24) ਦੇ ਨਾਲ ਪਹਿਲੀ ਵਿਕਟ ਲਈ 55 ਤੇ ਨਜਮੁਲ…
ਰਵਾਇਤੀ ਤੌਰ ‘ਤੇ ਫੀਫਾ ਵਰਲਡ ਕੱਪ ‘ਚ 64 ਮੈਚ ਖੇਡੇ ਜਾਂਦੇ ਹਨ ਪਰ 2026 ਦੇ ਫੀਫਾ ਵਰਲਡ ਕੱਪ ‘ਚ 104 ਮੈਚ ਖੇਡੇ ਜਾਣਗੇ ਅਤੇ ਟੂਰਨਾਮੈਂਟ ‘ਚ 48 ਟੀਮਾਂ ਹਿੱਸਾ ਲੈਣਗੀਆਂ। ਫੀਫਾ ਨੇ ਇਸ ਵਾਰ ਫਾਰਮੈਟ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਸੰਯੁਕਤ ਰਾਜ ਕੈਨੇਡਾ ਅਤੇ ਮੈਕਸੀਕੋ ਸਾਂਝੇ ਤੌਰ ‘ਤੇ ਫੀਫਾ 2026 ਵਰਲਡ ਕੱਪ ਦੀ ਮੇਜ਼ਬਾਨੀ ਕਰਨਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਟੂਰਨਾਮੈਂਟ ‘ਚ 48 ਟੀਮਾਂ ਹਿੱਸਾ ਲੈਣਗੀਆਂ। ਫੈਸਲੇ ਦਾ ਐਲਾਨ ਕਰਦਿਆਂ ਫੀਫਾ ਨੇ ਇਕ ਬਿਆਨ ‘ਚ ਕਿਹਾ ਕਿ ਕਈ ਪਹਿਲੂਆਂ ਨੂੰ ਧਿਆਨ ‘ਚ ਰੱਖਦਿਆਂ ਫੀਫਾ ਕੌਂਸਲ ਨੇ 2026 ਐਡੀਸ਼ਨ ਲਈ ਚਾਰ ਟੀਮਾਂ ਦੇ 12 ਸਮੂਹ ਬਣਾਉਣ ਲਈ ਇਕ ਸੋਧਿਆ ਪ੍ਰਸਤਾਵ…
ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮਹਿਲਾ ਪ੍ਰੀਮੀਅਰ ਲੀਗ ‘ਚ ਯੂ.ਪੀ. ਵਾਰੀਅਰਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯੂ.ਪੀ. ਨੇ 136 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਬੈਂਗਲੁਰੂ ਨੇ ਇਹ ਟੀਚਾ 17.5 ਓਵਰਾਂ ‘ਚ ਹਾਸਲ ਕਰ ਲਿਆ। ਬੈਂਗਲੁਰੂ ਲਈ ਕਨਿਕਾ ਆਹੂਜਾ ਨੇ 30 ਗੇਂਦਾਂ ‘ਚ 8 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 46 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਦੇ ਹੋਏ ਬੈਂਗਲੁਰੂ ਦੀ ਸਲਾਮੀ ਬੱਲੇਬਾਜ਼ ਅਤੇ ਕਪਤਾਨ ਸਮ੍ਰਿਤੀ ਮੰਧਾਨਾ ਇਕ ਵਾਰ ਫਿਰ ਫਲਾਪ ਹੋ ਗਈ, ਉਹ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਈ। ਉਸ ਦੀ…
ਨਿਊਜ਼ੀਲੈਂਡ ‘ਚ ਵੀਰਵਾਰ ਨੂੰ ਭੂਚਾਲ ਦੇ ਸ਼ਕਤੀਸ਼ਾਲੀ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੇ ਝਟਕਿਆਂ ਦੀ ਤੀਬਰਤਾ 7.0 ਸੀ। ਦੱਸਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਦੇ ਕਰਮਾਡੇਕ ਟਾਪੂ ‘ਤੇ ਭੂਚਾਲ ਆਇਆ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ ਮੁਤਾਬਕ ਇਹ ਭੂਚਾਲ ਚੀਨ ਦੇ ਸਮੇਂ ਅਨੁਸਾਰ ਰਾਤ 8:56 ਵਜੇ ਨਿਊਜ਼ੀਲੈਂਡ ‘ਚ ਆਇਆ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਭੂਚਾਲ ਦਾ ਕੇਂਦਰ 30.2 ਡਿਗਰੀ ਦੱਖਣ ਅਕਸ਼ਾਂਸ਼ ਅਤੇ 176.05 ਡਿਗਰੀ ਪੱਛਮੀ ਦੇਸ਼ਾਂਤਰ ਅਤੇ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅਮਰੀਕਨ…
ਪਾਰਕ ‘ਚ ਕੁੱਤੇ ਨਾਲ ਬਿਨਾਂ ਰੱਸੀ ਜਾਂ ਚੇਨ ਤੋਂ ਸੈਰ ਕਰ ਰਹੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਪੁਲੀਸ ਨੇ ਨਿਯਮ ਯਾਦ ਕਰਵਾਏ ਅਤੇ ਹੁਣ ਇਸ ਦੀ ਦੁਨੀਆਂ ਭਰ ‘ਚ ਚਰਚਾ ਹੋ ਰਹੀ ਹੈ। ਅਸਲ ‘ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਆਪਣੀ ਪਤਨੀ ਅਕਸ਼ਾ ਮੂਰਤੀ ਨਾਲ ਹਾਈਡ ਪਾਰਕ ‘ਚ ਸੈਰ ਲਈ ਪੁੱਜੇ ਤਾਂ ਉਨ੍ਹਾਂ ਨਾਲ ਉਨ੍ਹਾਂ ਦਾ ਕੁੱਤਾ ਵੀ ਸੀ ਜੋ ਚੇਨ ਜਾਂ ਰੱਸੀ ਦੇ ਸੀ। ਇਸ ‘ਤੇ ਪੁਲੀਸ ਨੇ ਪ੍ਰਧਾਨ ਮੰਤਰੀ ‘ਖਿਚਾਈ’ ਕਰਦਿਆਂ ਉਨ੍ਹਾਂ ਨੂੰ ਨਿਯਮ ਯਾਦ ਕਰਵਾਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟਿਕਟਾਕ ‘ਤੇ ਸ਼ੇਅਰ ਕੀਤੀ ਗਈ ਵੀਡੀਓ ਕਲਿੱਪ ‘ਚ ਸੂਨਕ ਆਪਣੇ ਦੋ ਸਾਲ ਦੇ ਲੈਬਰਾਡੋਰ…
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਬੰਬੀਹਾ ਗਰੁੱਪ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਰਵਾਉਣ ਦੀ ਯੋਜਨਾ ਬਣਾ ਰਿਹਾ ਸੀ ਅਤੇ ਇਸ ਮਾਮਲੇ ‘ਚ 4 ਗੈਂਗਸਟਰ ਚੰਡੀਗੜ੍ਹ ਪੁਲੀਸ ਦੇ ਆਪਰੇਸ਼ਨ ਸੈੱਲ ਨੇ ਕਾਬੂ ਕੀਤੇ ਹਨ। ਇਸ ਬਾਰੇ ਪੁਲੀਸ ਅਧਿਕਾਰੀਆਂ ਨੇ ਅੱਜ ਮੀਡੀਆ ਕਾਨਫਰੰਸ ‘ਚ ਖੁਲਾਸਾ ਕਰਦਿਆਂ ਦੱਸਿਆ ਕਿ ਗੈਂਗ ਨੂੰ ਅਰਮਾਨੀਆ ‘ਚ ਲੁਕਿਆ ਗੈਂਗਸਟਰ ਲੱਕੀ ਪਟਿਆਲ ਚਲਾ ਰਿਹਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਬੂੜੇਲ ਦੇ ਮਨੂੰ ਬੱਟਾ (29), ਪੰਚਕੂਲਾ ਦਾ ਅਮਨ ਕੁਮਾਰ ਉਰਫ ਵਿੱਕੀ (29), ਮਲੋਆ ਦਾ ਸੰਜੀਵ ਉਰਫ ਸੰਜੂ (23) ਅਤੇ ਕੁਲਦੀਪ ਉਰਫ ਕਿੰਮੀ (26) ਦੇ ਰੂਪ ‘ਚ ਹੋਈ ਹੈ। ਬੀਤੀ 12 ਮਾਰਚ…
ਹਾਈ ਸਕਿਉਰਿਟੀ ਜੇਲ੍ਹ ਬਠਿੰਡਾ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਬੀਤੀ ਰਾਤ ਇਕ ਚੈਨਲ ‘ਤੇ ਪ੍ਰਸਾਰਿਤ ਇੰਟਰਵਿਊ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ। ਸਵਾਲ ਖੜ੍ਹੇ ਹੋ ਰਹੇ ਹਨ ਕਿ ਅੱਤ ਸੁਰੱਖਿਆ ਵਾਲੀ ਜੇਲ੍ਹ, ਜਿੱਥੇ ਸਰਕਾਰ ਜੈਮਰ ਲੱਗੇ ਹੋਣ ਦਾ ਦਾਅਵਾ ਕਰਦੀ ਹੈ, ਤੋਂ ਇਹ ਐੱਚ.ਡੀ. ਕੁਆਲਟੀ ਦੀ ਇੰਟਰਵਿਊ ਕਿਵੇਂ ਹੋਈ। ਦੂਜੇ ਪਾਸੇ ਬਠਿੰਡਾ ਜੇਲ੍ਹ ਦੇ ਅਧਿਕਾਰੀਆਂ ਨੇ ਇਸ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਹੋ ਸਕਦਾ ਹੈ ਪਹਿਲਾਂ ਤੋਂ ਰਿਕਾਰਡ ਕੀਤੀ ਇੰਟਰਵਿਊ ਨੂੰ ਚਲਾਇਆ ਗਿਆ ਹੋਵੇ। ਇਸ ਦੇ ਬਾਵਜੂਦ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਦੂਜੇ ਪਾਸੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ…
ਡੇਰਾ ਸੱਚਾ ਸੌਦਾ ਸਿਰਸਾ ਨੇ ਜਲੰਧਰ ‘ਚ ਬੀਤੀ ਸੱਤ ਮਾਰਚ ਨੂੰ ਦਰਜ ਹੋਈ ਐੱਫ.ਆਈ.ਆਰ. ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਡੇਰਾ ਸੱਚਾ ਸੌਦਾ ਦਾ ਦਾਅਵਾ ਹੈ ਕਿ ਉਨ੍ਹਾਂ ਖ਼ਿਲਾਫ਼ ਤੱਥਾਂ ਦੇ ਉਲਟ ਝੂਠੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਡੇਰੇ ਮੁਤਾਬਕ ਜਿਸ ਵੀਡੀਓ ਨੂੰ ਆਧਾਰ ਬਣਾਇਆ ਗਿਆ ਹੈ ਉਸ ਵੀਡੀਓ ਨੂੰ ਪੂਰਾ ਨਹੀਂ ਦੇਖਿਆ ਗਿਆ ਹੈ ਪਰ ਅੱਧਾ ਅਧੂਰਾ ਬਿਆਨ ਸੁਣ ਕੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਹਾਈ ਕੋਰਟ ਇਸ ਪਟੀਸ਼ਨ ‘ਤੇ ਕੁਝ ਸਮੇਂ ਬਾਅਦ ਸੁਣਵਾਈ ਕਰੇਗੀ। ਬੁੱਧਵਾਰ ਨੂੰ ਡੇਰਾ ਸੱਚਾ ਸੌਦਾ ਜਲੰਧਰ ‘ਚ ਦਰਜ ਐੱਫ.ਆਈ.ਆਰ. ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਡੇਰਾ ਸੱਚਾ…