Author: editor
ਪੰਜਾਬ ‘ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਰੋਜ਼ਾਨਾ ਦੋ ਤੋਂ ਤਿੰਨ ਮੌਤਾਂ ਹੋ ਰਹੀਆਂ ਹਨ। ਤਾਜ਼ਾ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦਾ ਹੈ ਜਿੱਥੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵੀ ਕੁਮਾਰ ਵਾਸੀ ਮਾਨਸਾ ਵਜੋਂ ਹੋਈ ਹੈ। ਪੁਲੀਸ ਅਤੇ ਪਰਿਵਾਰ ਨੂੰ ਉਸ ਦੀ ਲਾਸ਼ ਪਿੰਡ ਦੇ ਸ਼ਮਸ਼ਾਨ ਘਾਟ ‘ਚੋਂ ਮਿਲੀ ਹੈ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਪੁਲੀਸ ‘ਤੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ ਦੋਸ਼ ਲਾਉਂਦਿਆਂ ਰਵੀ ਕੁਮਾਰ ਦੀ ਲਾਸ਼ ਮਾਨਸਾ-ਲੁਧਿਆਣਾ ਮੁੱਖ ਮਾਰਗ ‘ਤੇ ਰੱਖ ਕੇ ਘੰਟਿਆਂਬੱਧੀ ਆਵਾਜਾਈ…
ਆਰ.ਐੱਨ.ਏ. ਅਣੂਆਂ ਦੀ ਬਣਤਰ ਦੀ ਭਵਿੱਖਬਾਣੀ ਕਰਨ ਵਾਲਾ ਕੰਪਿਊਟਰ ਮਾਡਲ ਵਿਕਸਤ ਕਰਕੇ ਭਾਰਤੀ ਮੂਲ ਦੇ ਇਕ ਨੌਜਵਾਨ ਨੇ 250,000 ਡਾਲਰ ਦਾ ਵੱਕਾਰੀ ਹਾਈ ਸਕੂਲਰਜ਼ ਸਾਇੰਸ ਇਨਾਮ ਜਿੱਤਿਆ ਹੈ। ਇਹ ਮਾਡਲ ਬਿਮਾਰੀਆਂ ਦਾ ਜਲਦੀ ਨਿਦਾਨ ਕਰਨ ‘ਚ ਮਦਦ ਕਰ ਸਕਦਾ ਹੈ। 17 ਸਾਲਾ ਨੀਲ ਮੌਦਗਲ ਨੂੰ ਰੀਜਨਰੋਨ ਸਾਇੰਸ ਟੇਲੈਂਟ ਮੁਕਾਬਲੇ ਦਾ ਜੇਤੂ ਐਲਾਨਿਆ ਗਿਆ। 17 ਸਾਲਾ ਅੰਬਿਕਾ ਗਰੋਵਰ 80,000 ਡਾਲਰ ਦੇ ਪੁਰਸਕਾਰ ਲਈ ਛੇਵੇਂ ਸਥਾਨ ‘ਤੇ ਰਹੀ ਅਤੇ 18 ਸਾਲਾ ਸਿੱਧੂ ਪਚੀਪਾਲਾ 50,000 ਡਾਲਰ ਦੇ ਇਨਾਮ ਲਈ 9ਵੇਂ ਸਥਾਨ ‘ਤੇ ਰਹੀ। ਲਗਭਗ 2,000 ਹਾਈ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਟੈਲੇਂਟ ਸਰਚ ‘ਚ ਹਿੱਸਾ, ਜਿਨ੍ਹਾਂ ‘ਚੋਂ 40 ਨੂੰ ਫਾਈਨਲ ਰਾਊਂਡ ਲਈ ਚੁਣਿਆ…
ਇਕ ਵਹਿਸ਼ੀ ਹਮਲੇ ‘ਚ ਮਿਆਂਮਾਰ ‘ਚ ਫੌਜ ਨੇ ਇਕ ਬੌਧ ਮੱਠ ‘ਤੇ ਹਮਲਾ ਕਰਕੇ ਗੋਲੀਆਂ ਵਰ੍ਹਾ ਦਿੱਤੀਆਂ ਅਤੇ ਕਤਾਰ ‘ਚ ਖੜ੍ਹੇ ਕਰਕੇ 30 ਲੋਕਾਂ ਨੂੰ ਮਾਰ ਦਿੱਤਾ। ਇੰਨਾ ਹੀ ਨਹੀਂ ਘਰਾਂ ਨੂੰ ਅੱਗ ਵੀ ਲਾ ਦਿੱਤੀ ਗਈ। ਇਸ ਫਾਇਰਿੰਗ ‘ਚ 30 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮਰਨ ਵਾਲਿਆਂ ‘ਚ ਕਈ ਬੌਧ ਭਿਕਸ਼ੂ ਵੀ ਸ਼ਾਮਲ ਹਨ। ਇਹ ਹਮਲਾ ਮਿਆਂਮਾਰ ਦੇ ਸ਼ਾਨ ਸੂਬੇ ਦੇ ਇਕ ਪਿੰਡ ‘ਚ ਕੀਤਾ ਗਿਆ। ਕਾਰਨੇਨੀ ਨੈਸ਼ਨਲਿਸਟ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਹਮਲੇ ‘ਚ ਮਿਆਂਮਾਰ ਦੀ ਜ਼ਮੀਨੀ ਫੌਜ ਨਾਲ ਹਵਾਈ ਫੌਜ ਵੀ ਸ਼ਾਮਲ ਸੀ। ਫੌਜ ਦੇ ਹਮਲੇ ਤੋਂ ਬਚਣ ਲਈ ਵੱਡੀ ਗਿਣਤੀ ‘ਚ ਲੋਕ ਭੱਜ…
ਮਨਿਕਾ ਬਤਰਾ ਦੇ ਮਹਿਲਾ ਡਬਲਜ਼ ਅਤੇ ਮਿਕਸਡ ਡਬਲਜ਼ ਵਰਗ ‘ਚ ਆਪਣੇ ਜੋੜੀਦਾਰਾਂ ਨਾਲ ਹਾਰਨ ਮਗਰੋਂ ਇੱਥੇ ਸਿੰਗਾਪੁਰ ਸਮੈਸ਼ ਟੇਬਲ ਟੈਨਿਸ ਟੂਰਨਾਮੈਂਟ ‘ਚ ਇੰਡੀਆ ਦੀ ਚੁਣੌਤੀ ਖਤਮ ਹੋ ਗਈ। ਟੂਰਨਾਮੈਂਟ ਦੇ ਮਿਕਸਡ ਡਬਲਜ਼ ਵਰਗ ‘ਚ ਮਨਿਕਾ ਬੱਤਰਾ ਤੇ ਜੀ. ਸਾਥਿਆਨ ਦੀ ਜੋੜੀ ਨੂੰ 52 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ‘ਚ ਜਾਪਾਨੀ ਖਿਡਾਰੀਆਂ ਹਿਨਾ ਹਯਾਤਾ ਅਤੇ ਟੋਮੋਕਾਜ਼ੂ ਹਰੀਮੋਤੋ ਦੀ ਜੋੜੀ ਹੱਥੋਂ 2-3 (9-11 9-11 11-8 11-5 7-11) ਨਾਲ ਹਾਰ ਮਿਲੀ। ਜਦਕਿ ਮਹਿਲਾ ਡਬਲਜ਼ ਵਰਗ ਦੇ ਰਾਊਂਡ-16 ‘ਚ ਮਨਿਕਾ ਬੱਤਰਾ ਤੇ ਅਰਚਨਾ ਕਾਮਥ ਦੀ ਜੋੜੀ ਚੀਨੀ ਜੋੜੀ ਮੇਂਗ ਚੇਨ ਅਤੇ ਯਿਦੀ ਵਾਂਗ ਹੱਥੋਂ ਸਖਤ ਮੁਕਾਬਲੇ ‘ਚ 2-3 (2-11 6-11 15-13 12-10 6-11)…
ਮਹਿਲਾ ਪ੍ਰੀਮੀਅਰ ਲੀਗ ‘ਚ ਮੁੰਬਈ ਇੰਡੀਅਨਜ਼ ਨੇ ਗੁਜਰਾਤ ਜਾਇੰਟਸ ਨੂੰ 55 ਦੌੜਾਂ ਨਾਲ ਹਰਾਇਆ। ਇਸ ਮੈਚ ‘ਚ ਗੁਜਰਾਤ ਨੇ ਟਾਸ ਜਿੱਤ ਕੇ ਮੁੰਬਈ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ 163 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਗੁਜਰਾਤ ਦੀ ਟੀਮ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 107 ਦੌੜਾਂ ਹੀ ਬਣਾ ਸਕੀ। ਇਸ ਨਾਲ ਮੁੰਬਈ ਨੇ ਟੂਰਨਾਮੈਂਟ ‘ਚ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ। ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਦਾ ਕੋਈ ਵੀ ਬੱਲੇਬਾਜ਼ ਮੁੰਬਈ ਦੀ ਗੇਂਦਬਾਜ਼ੀ ਦੇ ਸਾਹਮਣੇ ਟਿਕ ਨਹੀਂ ਸਕਿਆ। ਗੁਜਰਾਤ ਲਈ ਹਰਲੀਨ ਦਿਓਲ ਨੇ 23 ਗੇਂਦਾਂ ‘ਚ 22 ਦੌੜਾਂ ਦੀ ਬਿਹਤਰੀਨ…
ਪੰਜਾਬ ਦੇ ਬਹਿਬਲ ਕਲਾਂ ਕਾਂਡ ਤੋਂ ਬਾਅਦ ਦੂਜੇ ਸਭ ਤੋਂ ਚਰਚਿਤ ਮਾਮਲੇ ਕੋਟਕਪੂਰਾ ਗੋਲੀ ਕਾਂਡ ‘ਚ ਮੁਲਜ਼ਮ ਵਜੋਂ ਨਾਮਜ਼ਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਫਰੀਦਕੋਟ ਅਦਾਲਤ ‘ਚ ਦਿੱਤੀ ਅਗਾਊਂ ਜ਼ਮਾਨਤ ਦੀ ਅਰਜ਼ੀ ‘ਤੇ ਅੱਜ ਮੰਗਲਵਾਰ ਨੂੰ ਕਰੀਬ ਤਿੰਨ ਘੰਟੇ ਬਹਿਸ ਹੋਈ। ਵਧੀਕ ਸ਼ੈਸ਼ਨ ਜੱਜ ਰਾਜੀਵ ਕਾਲੜਾ ਨੇ ਜ਼ਮਾਨਤ ਦੀਆਂ ਅਰਜ਼ੀਆਂ ਉੱਪਰ ਬਹਿਸ ਮੁਕੰਮਲ ਹੋਣ ਤੋਂ ਬਾਅਦ ਫ਼ੈਸਲਾ ਰਾਖਵਾਂ ਰੱਖ ਲਿਆ ਅਤੇ ਇਸ ਕੇਸ ਦੀ ਸੁਣਵਾਈ 15 ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ। ਹੁਣ 15 ਮਾਰਚ ਨੂੰ ਇਸ ਕੇਸ ‘ਚ ਕੋਈ…
ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਮੰਤਰੀ ਲਗਾਤਾਰ ਵਿਜੀਲੈਂਸ ਬਿਊਰੋ ਦੇ ਨਿਸ਼ਾਨੇ ‘ਤੇ ਆ ਰਹੇ ਹਨ ਅਤੇ ਹੁਣ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਬੀਤੇ ਕੱਲ੍ਹ ਉਨ੍ਹਾਂ ਦੇ ਟਿਕਾਣਿਆਂ ਦੀ ਚੈਕਿੰਗ ਕਰਨ ਤੋਂ ਬਾਅਦ ਅੱਜ ਮੰਗਲਵਾਰ ਨੂੰ ਉਨ੍ਹਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਗਈ। ਸਿਆਸਤ ‘ਚ ਆਉਣ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀ ਰਹੇ ਵੈਦ ‘ਤੇ ਤੈਅ ਲਿਮਟ ਤੋਂ ਵੱਧ ਸ਼ਰਾਬ ਰੱਖਣ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਦੇ ਘਰ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਦੇ ਘਰੋਂ ਭਾਰਤੀ ਅਤੇ ਵਿਦੇਸ਼ੀ ਸ਼ਰਾਬ ਦੀਆਂ 73…
ਕਿਊਬਿਕ ਸੂਬੇ ‘ਚ ਮਾਂਟਰੀਅਲ ਤੋਂ 640 ਕਿਲੋਮੀਟਰ ਦੂਰ ਐਮਕਿਊ ਸ਼ਹਿਰ ‘ਚ ਇਕ ਪਿਕਅੱਪ ਟਰੱਕ ਨੇ ਫੁੱਟਪਾਥ ‘ਤੇ ਪੈਦਲ ਜਾ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਐਮਕਿਊ ਸ਼ਹਿਰ ‘ਚ ਇਹ ਦੁੱਖਦਾਈ ਘਟਨਾ ਵਾਪਰੀ ਅਤੇ ਪੁਲੀਸ ਨੂੰ ਦੁਪਹਿਰ ਤਿੰਨ ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਬੁਲਾਇਆ ਗਿਆ। ਵਾਹਨ ਦੇ ਡਰਾਈਵਰ ਇਕ 38 ਸਾਲਾ ਵਿਅਕਤੀ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਹ ਘਟਨਾ ਜਾਣਬੁੱਝ ਕੇ ਕੀਤੀ ਗਈ ਸੀ? ਕੈਨੇਡੀਅਨ ਮੀਡੀਆ ਦੇ ਅਨੁਸਾਰ…
ਕੈਨੇਡਾ ‘ਚ ਰਹਿਣ ਵਾਲੇ ਨਾਗਰਿਕ ਮੇਟਾ ਦੇ ਪਲੇਟਫਾਰਮ ਤੋਂ ਖ਼ਬਰਾਂ ਦੀ ਸਮੱਗਰੀ ਤੱਕ ਪਹੁੰਚ ਨਹੀਂ ਕਰ ਸਕਣਗੇ। ਫਿਲਹਾਲ ਅਜਿਹਾ ਨਹੀਂ ਹੋਇਆ ਹੈ ਪਰ ਕੈਨੇਡਾ ‘ਚ ਆਨਲਾਈਨ ਨਿਊਜ਼ ਐਕਟ ਪਾਸ ਹੋਣ ‘ਤੇ ਅਜਿਹਾ ਹੋ ਸਕਦਾ ਹੈ। ਰਿਪੋਰਟ ਮੁਤਾਬਕ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਨੇ ਇਸ ਗੱਲ ਨੂੰ ਹਰੀ ਝੰਡੀ ਦਿੱਤੀ ਹੈ। ਕੰਪਨੀ ਵੱਲੋਂ ਦਿੱਤੇ ਬਿਆਨ ‘ਚ ਕਿਹਾ ਗਿਆ ਹੈ ਕਿ ਜੇਕਰ ਆਨਲਾਈਨ ਨਿਊਜ਼ ਐਕਟ ਪਾਸ ਹੋ ਜਾਂਦਾ ਹੈ ਅਤੇ ਕਾਨੂੰਨ ਬਣ ਜਾਂਦਾ ਹੈ ਤਾਂ ਆਉਣ ਵਾਲੇ ਦਿਨਾਂ ‘ਚ ਕੈਨੇਡਾ ‘ਚ ਰਹਿਣ ਵਾਲੇ ਨਾਗਰਿਕ ਮੇਟਾ ਦੇ ਪਲੇਟਫਾਰਮ ਤੋਂ ਨਿਊਜ਼ ਕੰਟੈਂਟ ਦੀ ਜਾਣਕਾਰੀ ਨਹੀਂ ਲੈ ਸਕਣਗੇ। ਦਰਅਸਲ ਕੈਨੇਡਾ ‘ਚ ਪ੍ਰਸਿੱਧ ਆਨਲਾਈਨ ਨਿਊਜ਼ ਕੰਟੈਂਟ…
ਪੰਜਾਬ ਦੇ ਫਿਰੋਜ਼ਪੁਰ ‘ਚ ਪੁੱਜਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਜਸਟਿਸ ਇੰਦੂ ਮਲਹੋਤਰਾ ਦੀ ਜਾਂਚ ਰਿਪੋਰਟ ‘ਤੇ ਪੰਜਾਬ ਸਰਕਾਰ ਐਕਸ਼ਨ ਲੈਣ ਦੇ ਮਾਮਲੇ ‘ਚ ਸਾਰੇ ਮੁਲਜ਼ਮ ਅਧਿਕਾਰੀਆਂ ਨੂੰ ਚਾਰਜਸ਼ੀਟ ਕਰੇਗੀ। ਮੁੱਖ ਸਕੱਤਰ ਵੀ.ਕੇ. ਜੰਜੂਆ ਨੇ ਇਸ ਮਾਮਲੇ ‘ਚ ਮੁੱਖ ਮੰਤਰੀ ਤੋਂ ਕਾਰਵਾਈ ਦੀ ਇਜਾਜ਼ਤ ਲੈਣ ਲਈ ਫਾਈਲ ਮੁੱਖ ਮੰਤਰੀ ਨੂੰ ਭੇਜ ਦਿੱਤੀ ਹੈ। ਕਿਉਂਕਿ ਮੌਕੇ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੂੰ ਛੱਡ ਕੇ ਬਾਕੀ ਸਾਰੇ ਅਧਿਕਾਰੀ ਪੁਲੀਸ ਨਾਲ ਹੀ ਸਬੰਧਤ ਹਨ, ਇਸ ਲਈ ਉਨ੍ਹਾਂ ਨੂੰ ਚਾਰਜਸ਼ੀਟ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੀ ਜਾਵੇਗੀ। ਮੁੱਖ ਸਕੱਤਰ ਜੰਜੂਆ ਨੇ ਫਾਈਲ ਮੁੱਖ ਮੰਤਰੀ…