Author: editor

ਪੁਲੀਸ ਦੇ ਨਾਰਕੋਟਿਕ ਸੈੱਲ ਨੇ ਕੋਰੀਅਰ ਰਾਹੀਂ ਲੁਧਿਆਣਾ ਤੋਂ ਕੈਨੇਡਾ ਭੇਜੀ ਜਾ ਰਹੀ ਢਾਈ ਕਿੱਲੋ ਅਫੀਮ ਫੜੀ ਹੈ। ਸਮੱਗਲਰ ਡਰੱਗ ਭੇਜਣ ਲਈ ਨਵੇਂ ਨਵੇਂ ਤਰੀਕੇ ਅਪਣਾਉਂਦੇ ਰਹਿੰਦੇ ਹਨ ਅਤੇ ਹੁਣ ਨਵਾਂ ਤਰੀਕਾ ਅਪਣਾਉਂਦੇ ਹੋਏ ਜੈਕੇਟਾਂ ਅੰਦਰ ਸਿਲਾਈ ਕਰ ਕੇ ਅਫੀਮ ਦੀ ਖੇਪ ਕੈਨੇਡਾ ਭੇਜਣ ਲਈ ਕੋਰੀਅਰ ਕੀਤੀ ਸੀ ਪਰ ਫੜੀ ਗਈ। ਇਸ ਤੋਂ ਪਹਿਲਾਂ ਕਿ ਇਨ੍ਹਾਂ ਜੈਕੇਟਾਂ ਅਤੇ ਇਨ੍ਹਾਂ ਅੰਦਰ ਸਿਲਾਈ ਕਰ ਕੇ ਲੁਕਾਈ ਗਈ ਅਫੀਮ ਕੈਨੇਡਾ ਪਹੁੰਚਦੀ ਇਨ੍ਹਾਂ ਨੂੰ ਨਾਰਕੋਟਿਕ ਵਿਭਾਗ ਵੱਲੋਂ ਲੱਭ ਕੇ ਕਬਜ਼ੇ ‘ਚ ਲੈ ਲਿਆ ਗਿਆ। ਨਾਰਕੋਟਿਕ ਵਿਭਾਗ ਵਲੋਂ ਇਸ ਸਬੰਧ ‘ਚ ਤਿੰਨ ਵੱਖ-ਵੱਖ ਕੇਸ ਦਰਜ ਕੀਤੇ ਹਨ। ਮੁਲਜ਼ਮਾਂ ਨੇ ਇਸ ਵਾਰ ਡਰੱਗ ਤਸਕਰੀ ਲਈ ਲੁਧਿਆਣਾ…

Read More

ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਮੁਤਾਬਕ ਅਮਰੀਕਾ ‘ਚ 2021 ‘ਚ ਨਫ਼ਰਤੀ ਅਪਰਾਧ ਦੇ ਮਾਮਲਿਆਂ ‘ਚ ਇਕ ਵਾਰ ਫਿਰ ਵਾਧਾ ਦਰਜ ਕੀਤਾ ਗਿਆ। ਨਿਆਂ ਵਿਭਾਗ ਦੀ ਏਜੰਸੀ ਐੱਫ.ਬੀ.ਆਈ. ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅਜਿਹੇ ਮਾਮਲਿਆਂ ‘ਚ 12 ਫ਼ੀਸਦੀ ਦਾ ਵਾਧਾ ਹੋਇਆ ਹੈ ਜਦਕਿ ਪਿਛਲੀ ਅਧੂਰੀ ਰਿਪੋਰਟ ‘ਚ ਕਿਹਾ ਗਿਆ ਸੀ ਕਿ ਮਾਮਲਿਆਂ ‘ਚ ਕਮੀ ਆਈ ਹੈ। ਹਾਲਾਂਕਿ ਰਿਪੋਰਟ ‘ਚ ਨਿਊਯਾਰਕ ਅਤੇ ਲਾਸ ਏਂਜਲਸ ਸਮੇਤ ਦੇਸ਼ ਦੇ ਕੁਝ ਵੱਡੇ ਸ਼ਹਿਰਾਂ ਦੇ ਅੰਕੜੇ ਨਹੀਂ ਹਨ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ-ਸਾਨ ਬਰਨਾਰਡੀਨੋ ਵਿਖੇ ਸੈਂਟਰ ਫਾਰ ਦ ਸਟੱਡੀ ਆਫ ਹੇਟ ਐਂਡ ਕ੍ਰਾਈਮ ਦੇ ਡਾਇਰੈਕਟਰ ਬ੍ਰਾਇਨ ਲੇਵਿਨ ਨੇ ਕਿਹਾ ਕਿ ਦਹਾਕਿਆਂ ‘ਚ ਨਫ਼ਰਤ ਦੇ ਅਪਰਾਧ ਸਭ ਤੋਂ…

Read More

ਚੀਨ ਦੇ ਹਿੰਦ-ਪ੍ਰਸ਼ਾਂਤ ਖੇਤਰ ‘ਚ ਹਮਲਾਵਰ ਰਵੱਈਏ ਨੂੰ ਦੇਖਦੇ ਹੋਏ ਅਮਰੀਕਾ ਨੇ ਇਸ ਨੂੰ ਕਾਬੂ ਕਰਨ ਦੀ ਯੋਜਨਾ ਬਣਾਈ ਹੈ। ਚੀਨ ਨੂੰ ਤਿੰਨ ਪਾਸਿਆਂ ਤੋਂ ਘੇਰਨ ਲਈ ਅਮਰੀਕਾ, ਆਸਟਰੇਲੀਆ ਅਤੇ ਬ੍ਰਿਟੇਨ ਨੇ ਪ੍ਰਮਾਣੂ ਸ਼ਕਤੀ ਨਾਲ ਚੱਲਣ ਵਾਲੀ ਪਣਡੁੱਬੀ ਲਈ ਵੱਡੇ ਸੌਦੇ ਦਾ ਐਲਾਨ ਕੀਤਾ ਹੈ। ਸੈਨ ਡਇਏਗੋ ‘ਚ ਇਕ ਸਿਖਰ ਸੰਮੇਲਨ ‘ਚ ਤਿੰਨ ਦੇਸ਼ਾਂ ਦੇ ਰਾਜਾਂ ਦੇ ਮੁਖੀਆਂ ਨੇ ਹਿੱਸਾ ਲੈਣ ਤੋਂ ਬਾਅਦ ਇਹ ਐਲਾਨ ਕੀਤਾ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੈਨ ਡਇਏਗੋ ‘ਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨਾਲ ਸਮਝੌਤੇ ‘ਤੇ ਦਸਤਖ਼ਤ ਕਰਦੇ ਹੋਏ ਕਿਹਾ ਕਿ ਅਸੀਂ ਇਸ ਸੌਦੇ ਦੇ…

Read More

ਮਹਿਲਾ ਪ੍ਰੀਮੀਅਰ ਲੀਗ ਦੇ ਨਵੀਂ ਮੁੰਬਈ ਦੇ ਮੈਦਾਨ ‘ਤੇ ਹੋਏ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਮਹਿਲਾ ਟੀਮ ਨੂੰ ਇਕ ਵਾਰ ਫਿਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਦਿੱਲੀ ਕੈਪੀਟਲਸ ਦੇ ਖ਼ਿਲਾਫ਼ ਜਿੱਤ ਦੀ ਉਮੀਦ ਕਰ ਰਹੀ ਸਮ੍ਰਿਤੀ ਮੰਧਾਨਾ ਦੀ ਟੀਮ ਇਕ ਵਾਰ ਫਿਰ ਆਖਰੀ ਓਵਰ ‘ਚ ਮੈਚ ਹਾਰ ਗਈ। ਟੂਰਨਾਮੈਂਟ ‘ਚ ਆਰ.ਸੀ.ਬੀ. ਦੀ ਇਹ ਲਗਾਤਾਰ 5ਵੀਂ ਹਾਰ ਹੈ। ਇਸ ਤੋਂ ਪਹਿਲਾਂ ਦਿੱਲੀ ਨੇ ਐਲੀਸਾ ਪੇਰੀ ਦੀਆਂ 52 ਗੇਂਦਾਂ ‘ਚ 67 ਦੌੜਾਂ ਦੀ ਬਦੌਲਤ 150 ਦੌੜਾਂ ਬਣਾਈਆਂ। ਜਵਾਬ ‘ਚ ਦਿੱਲੀ ਨੇ ਆਖਰੀ ਓਵਰਾਂ ‘ਚ ਕੈਪਸੀ, ਜੇਮਿਮਾ, ਕੈਪ ਅਤੇ ਜੋਨਾਸੇਨ ਦੇ ਸਾਂਝੇ ਪ੍ਰਦਰਸ਼ਨ ਨਾਲ ਜਿੱਤ ਦਰਜ ਕੀਤੀ। ਆਰ.ਸੀ.ਬੀ. ਦੀ ਕਪਤਾਨ ਸਮ੍ਰਿਤੀ ਮੰਧਾਨਾ…

Read More

ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਕਾਰਨ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਨੇ ਅੱਜ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਪਹਿਲਾਂ ਤੋਂ ਹੀ ਇਹ ਕਿਆਸ ਲਾਏ ਜਾ ਰਹੇ ਸਨ ਕਿ ਚੌਧਰੀ ਪਰਿਵਾਰ ‘ਚੋਂ ਉਨ੍ਹਾਂ ਦੀ ਪਤਨੀ ਨੂੰ ਕਾਂਗਰਸ ਟਿਕਟ ਦੇਵੇਗੀ ਜੋ ਅੱਜ ਆਲ ਇੰਡੀਆ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਨਾਲ ਸਾਫ ਹੋ ਗਿਆ। ਉਂਝ ਹਾਲੇ ਜਲੰਧਰ ਲੋਕ ਸਭਾ ਹਲਕੇ ‘ਤੇ ਹੋਣ ਵਾਲੀ ਜ਼ਿਮਨੀ ਚੋਣ ਦਾ ਤਾਰੀਖ਼ ਦਾ ਐਲਾਨ ਚੋਣ ਕਮਿਸ਼ਨ ਵਲੋਂ ਨਹੀਂ ਕੀਤਾ ਗਿਆ ਹੈ ਪਰ ਕਾਂਗਰਸ ਨੇ ਸਭ ਤੋਂ ਪਹਿਲਾਂ ਆਪਣੇ…

Read More

ਐੱਨ.ਆਰ.ਆਈ. ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਪ੍ਰਵਾਸੀ ਪ੍ਰਵਾਸੀ ਪੰਜਾਬੀਆਂ ਲਈ ਬਣਾਏ ਕੰਟਰੋਲ ਰੂਮ ਦਾ ਨਿਰੀਖਣ ਕੀਤਾ। ਇਸ ਸਮੇਂ ਉਨ੍ਹਾਂ ਸਾਰੇ ਪ੍ਰਵਾਸੀ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹਰੇਕ ਪ੍ਰਵਾਸੀ ਪੰਜਾਬੀ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਵਾਸੀ ਪੰਜਾਬੀ ਨੂੰ ਜੇਕਰ ਪੰਜਾਬ ‘ਚ ਕਿਸੇ ਮੁਸੀਬਤ ਜਾਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਬੇਝਿਜਕ ਆਪਣੀ ਸ਼ਿਕਾਇਤ ਦਰਜ ਕਰਵਾਏ। ਹਰੇਕ ਸਮੱਸਿਆ ਦਾ ਹੱਲ ਸਮਾਂਬੱਧ ਤਰੀਕੇ ਨਾਲ ਕੱਢਿਆ ਜਾਵੇਗਾ। ਚੰਡੀਗੜ੍ਹ ਸਥਿਤ ਐੱਨ.ਆਰ.ਆਈ. ਕੰਟਰੋਲ ਰੂਮ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਭਾਗ ਦੇ ਪ੍ਰਮੁੱਖ ਸਕੱਤਰ…

Read More

ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਵਿਨੀਪੈਗ ਪੁਲੀਸ ਨੇ ਡੁਬਈ ਤੋਂ ਕੈਨੇਡਾ ਲਿਆਂਦੀ ਜਾ ਰਹੀ ਤਕਰੀਬਨ 3.4 ਮਿਲੀਅਨ ਡਾਲਰ ਦੀ ਡਰੱਗ ਫੜੀ ਗਈ ਹੈ। ਇਸ ਬਰਾਮਦਗੀ ‘ਚ ਅਫੀਮ ਅਤੇ ਹੈਰੋਇਨ ਸ਼ਾਮਲ ਹੈ। ਇਸ ਮਾਮਲੇ ‘ਚ ਵਿਨੀਪੈਗ ਨਾਲ ਸਬੰਧਤ 10 ਜਣਿਆਂ ‘ਤੇ ਵੱਖ-ਵੱਖ ਚਾਰਜ ਲਗਾਏ ਗਏ ਹਨ ਅਤੇ ਗ੍ਰਿਫ਼ਤਾਰ ਹੋਣ ਵਾਲਿਆਂ ‘ਚ ਪੰਜਾਬੀ ਮੂਲ ਦਾ 35 ਸਾਲਾ ਹਰਪ੍ਰੀਤ ਸੰਧੂ ਅਤੇ 39 ਸਾਲਾ ਗੁਰਪ੍ਰੀਤ ਮਾਨ (39) ਤੋਂ ਇਲਾਵਾ ਇਕ 26 ਸਾਲਾ ਪੰਜਾਬਣ ਮਨੀਸ਼ਾ ਕੌਰ ਸੰਧੂ ਵੀ ਸ਼ਾਮਲ ਹੈ। ਵਿਨੀਪੈਗ ਪੁਲੀਸ ਨੇ ਕਿਹਾ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਦੋ ਸਾਂਝੀਆਂ ਜਾਂਚਾਂ ਤੋਂ ਬਾਅਦ ਵਿਨੀਪੈਗ ਦੇ 10 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ…

Read More

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਭੋਗ ਤੋਂ ਪਹਿਲਾਂ ਉਨ੍ਹਾਂ ਦੇ ਜੱਦੀ ਪਿੰਡ ਵਿਚਲੀ ਹਵੇਲੀ ‘ਚ ਪਹੁੰਚੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਦਾ ਨਾਂ ਲਿਖ ਕੇ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਕੁਝ ਹੋਰ ਨਾਂ ਵੀ ਦਿੱਤੇ ਹਨ ਜਿਨ੍ਹਾਂ ਬਾਰੇ ਸਰਕਾਰ ਤੇ ਪੁਲੀਸ ਚੁੱਪ ਹਨ ਅਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇਸੇ ਤਰ੍ਹਾਂ ਮਰਹੂਮ ਗਾਇਕ ਦੀ ਮਾਂ ਚਰਨ ਕੌਰ ਨੇ ਕਿਹਾ ਕਿ ਇਥੇ ਇਨਸਾਫ਼ ਨਾ ਮਿਲਿਆ ਪਰਮਾਤਮਾ ਦੀ ਕਚਹਿਰੀ ‘ਚ ਲਾਜ਼ਮੀ ਇਨਸਾਫ਼ ਹੋਵੇਗਾ। ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਸਬੰਧੀ ‘ਆਪ’ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ…

Read More

ਲੋਕ ਸਭਾ ਦੀਆਂ ਆਮ ਚੋਣਾਂ ‘ਚ ਹਾਲੇ ਇਕ ਸਾਲ ਤੋਂ ਵੱਧ ਸਮਾਂ ਬਾਕੀ ਰਹਿੰਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਪਹਿਲ ਕਰਦਿਆਂ ਲੁਧਿਆਣਾ ਤੋਂ ਵਿਪਨ ਸੂਦ ਨੂੰ ਜਨਤਕ ਤੌਰ ‘ਤੇ ਚੋਣ ਲਈ ਤਿਆਰ ਰਹਿਣ ਲਈ ਕਹਿ ਕੇ ਉਨ੍ਹਾਂ ਨੂੰ ਉਮੀਦਵਾਰ ਬਣਾਉਣ ਦਾ ਅਸਿੱਧੇ ਰੂਪ ‘ਚ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਫੇਰੀ ਦੌਰਾਨ ਇਹ ਪ੍ਰਗਟਾਵਾ ਕੀਤਾ। ਸੁਖਬੀਰ ਬਾਦਲ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਆਗੂ ਵਿਪਨ ਸੂਦ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਤਿਆਰੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਪਨ ਸੂਦ ਦਾ ਹਰ ਵਰਗ ‘ਚ ਮਾਣ ਹੈ ਤੇ ਉਹ…

Read More

ਅਜਨਾਲਾ ਥਾਣੇ ਮੂਹਰੇ ਪ੍ਰਦਰਸ਼ਨ ‘ਚ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਲੈ ਜਾਣ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਬਣਾਈ ਗਈ ਕਮੇਟੀ ਨੇ ਰਿਪੋਰਟ ਦੇ ਦਿੱਤੀ ਹੈ। ਧਰਨਿਆਂ, ਰੋਸ ਪ੍ਰਦਰਸ਼ਨਾਂ ਅਤੇ ਝਗੜਿਆਂ ਵਾਲੀਆਂ ਥਾਵਾਂ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਜਾਣ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਵੱਲੋਂ ਇਹ 15 ਮੈਂਬਰੀ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਦੀ ਰਿਪੋਰਟ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਰਿਪੋਰਟ ਬਾਰੇ ਅਗਲਾ ਫ਼ੈਸਲਾ ਹੁਣ ਪੰਜ ਸਿੰਘ ਸਾਹਿਬਾਨ ਵੱਲੋਂ ਕੀਤਾ ਜਾਵੇਗਾ। ਇਹ ਰਿਪੋਰਟ ਕਮੇਟੀ ਦੇ ਕੋਆਰਡੀਨੇਟਰ ਅਤੇ…

Read More