Author: editor
ਭਾਰਤੀ ਫਿਲਮ ‘ਆਰ.ਆਰ.ਆਰ.’ ਦੇ ਤੇਲਗੂ ਗੀਤ ‘ਨਾਟੂ ਨਾਟੂ’ ਨੇ ਅਕੈਡਮੀ ਅਵਾਰਡਜ਼ ‘ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ‘ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਡਾਇਰੈਕਟਰ ਐੱਸ.ਐੱਸ. ਰਾਜਾਮੌਲੀ ਦੀ ਫਿਲਮ ‘ਆਰ.ਆਰ.ਆਰ.’ ਦਾ ਇਹ ਗੀਤ ‘ਨਾਟੂ ਨਾਟੂ’ ਐੱਮ.ਐੱਮ. ਕੀਰਾਵਾਨੀ ਨੇ ਤਿਆਰ ਕੀਤਾ ਹੈ ਅਤੇ ਬੋਲ ਚੰਦਰਬੋਸ ਦੁਆਰਾ ਲਿਖੇ ਗਏ ਹਨ। ਇਸ ਨੂੰ ਕਾਲ ਭੈਰਵ ਅਤੇ ਰਾਹੁਲ ਸਿਪਲੀਗੁੰਜ ਨੇ ਗਾਇਆ ਹੈ। ‘ਨਾਟੂ ਨਾਟੂ’ ਦਾ ਅਰਥ ਹੈ ‘ਨੱਚਣਾ’। ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐੱਨ’ਟੀ’ਆਰ’ ‘ਤੇ ਇਹ ਫਿਲਮਾਇਆ ਗਿਆ ਹੈ। ਤਾਮਿਲ ਭਾਸ਼ਾ ਦੀ ਦਸਤਾਵੇਜ਼ੀ ਫਿਲਮ ‘ਦਿ ਐਲੀਫੈਂਟ ਵਿਸਪਰਜ਼’ ਨੇ ‘ਡਾਕੂਮੈਂਟਰੀ ਸ਼ਾਰਟ ਸਬਜੈਕਟ’ ਸ਼੍ਰੇਣੀ ‘ਚ ਇੰਡੀਆ ਦਾ ਪਹਿਲਾ ਆਸਕਰ ਜਿੱਤਿਆ ਹੈ। ਓ.ਟੀ.ਟੀ. ਪਲੇਟਫਾਰਮ ‘ਨੈੱਟਫਲਿਕਸ’ ਦੀ…
ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਵੱਲੋਂ ਨਿਊਯਾਰਕ ‘ਚ ਇੰਡੀਆ ਦੇ ਕੌਂਸਲੇਟ ਜਨਰਲ ਦੇ ਸਹਿਯੋਗ ਨਾਲ ਕੌਮਾਂਤਰੀ ਮਹਿਲਾ ਦਿਵਸ ਮੌਕੇ ਕਰਵਾਏ ਸਮਾਗਮ ‘ਚ ਭਾਰਤੀ ਮੂਲ ਦੀਆਂ ਪੰਜ ਉੱਘੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਨੇ ਆਪਣੇ ਪੰਜਵੇਂ ਸਮਾਗਮ ਦੌਰਾਨ ਭਾਰਤੀ ਮੂਲ ਦੀਆਂ ਪੰਜ ਔਰਤਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ‘ਚ ਯੋਗਦਾਨ ਲਈ ਸਨਮਾਨਿਤ ਕੀਤਾ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ‘ਚ ਨਿਊਯਾਰਕ ਸਿਟੀ ਦੀ ਡਿਪਟੀ ਮੇਅਰ ਮੀਰਾ ਜੋਸ਼ੀ ਹਨ, ਜੋ ਪੇਸ਼ੇ ਤੋਂ ਇਕ ਅਟਾਰਨੀ ਹੈ, ਜਿਸ ਨੇ ਆਪਣੀ ਮੌਜੂਦਾ ਭੂਮਿਕਾ ‘ਚ ਟਰਾਂਸਪੋਰਟ ਇਨੋਵੇਸ਼ਨਾਂ ਅਤੇ ਇਕੁਇਟੀ ਕੈਬਿਨੇਟ ਸਮੇਤ ਕਈ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ। ਬਿਆਨ ‘ਚ ਦੱਸਿਆ ਗਿਆ ਕਿ ਉਸਨੇ ਨਿਊਯਾਰਕ ਸਿਟੀ ਦੇ ਵਿਜ਼ਨ ਜ਼ੀਰੋ ਪ੍ਰੋਗਰਾਮ…
ਮਹਿਲਾ ਪ੍ਰੀਮੀਅਰ ਲੀਗ ‘ਚ ਕਪਤਾਨ ਹਰਮਨਪ੍ਰੀਤ ਕੌਰ ਦੀਆਂ ਅਜੇਤੂ 53 ਅਤੇ ਨੈਟ ਸਾਈਵਰ ਬ੍ਰੰਟ ਦੀਆਂ ਅਜੇਤੂ 45 ਦੌੜਾਂ ਸਦਕਾ ਮੁੰਬਈ ਇੰਡੀਅਨਜ਼ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਨ੍ਹਾਂ ਦੋਹਾਂ ਬੱਲੇਬਾਜ਼ਾਂ ਵਿਚਾਲੇ ਤੀਜੀ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਦੇ ਦਮ ‘ਤੇ ਮੁੰਬਈ ਦੀ ਟੀ-20 ਮੈਚ ‘ਚ ਯੂ.ਪੀ. ਵਾਰੀਅਰਜ਼ ਨੂੰ 15 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਰਾਉਣ ਨਾਲ ਹਾਸਲ ਕੀਤੀ ਇਹ ਲਗਾਤਾਰ ਚੌਥੀ ਜਿੱਤ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਦੀ 33 ਗੇਂਦਾਂ ਦੀ ਅਜੇਤੂ ਪਾਰੀ ‘ਚ 9 ਚੌਕੇ ਤੇ 1 ਛੱਕਾ ਸ਼ਾਮਲ ਸੀ। ਸਾਈਵਰ ਬ੍ਰੰਟ (31 ਗੇਂਦਾਂ ‘ਤੇ 6 ਚੌਕੇ ਤੇ 1 ਛੱਕਾ) ਨੇ ਟੀਮ ਨੂੰ ਜਿੱਤ ਦਿਵਾਈ। ਇਸ ਨਾਲ…
ਪਿਛਲੇ ਸਾਲ ਦਾ ਟੀ-20 ਵਰਲਡ ਕੱਪ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਨੂੰ ਟੀ-20 ਸੀਰੀਜ਼ ‘ਚ ਹਰਾ ਕੇ ਬੰਗਲਾਦੇਸ਼ ਨੇ ਇਤਿਹਾਸ ਰਚ ਦਿੱਤਾ ਹੈ। ਬੰਗਲਾਦੇਸ਼ ਨੇ ਤਿੰਨ ਮੈਚਾਂ ਦੀ ਇਸ ਟੀ-20 ਸੀਰੀਜ਼ ‘ਚ ਇੰਗਲੈਂਡ ਨੂੰ ਲਗਾਤਾਰ ਦੋ ਮੈਚਾਂ ‘ਚ ਹਰਾ ਕੇ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਮੇਜ਼ਬਾਨ ਬੰਗਲਾਦੇਸ਼ ਨੇ ਪਹਿਲੇ ਮੈਚ ‘ਚ ਇੰਗਲੈਂਡ ਨੂੰ 6 ਵਿਕਟਾਂ ਅਤੇ ਦੂਜੇ ਮੈਚ ‘ਚ 4 ਵਿਕਟਾਂ ਨਾਲ ਹਰਾਇਆ ਸੀ। ਦੂਜੇ ਮੈਚ ‘ਚ ਬੰਗਲਾਦੇਸ਼ ਦੇ ਆਲਰਾਊਂਡਰ ਮੇਹਦੀ ਹਸਨ ਮਿਰਾਜ ਟੀਮ ਲਈ ਗੇਮ ਚੇਂਜਰ ਸਾਬਤ ਹੋਏ। ਮੇਹਿਦੀ ਹਸਨ ਮਿਰਾਜ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ ‘ਚ ਸਿਰਫ 12 ਦੌੜਾਂ ਦੇ ਕੇ 4 ਵਿਕਟਾਂ ਲਈਆਂ…
ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ‘ਚ ਸ਼ਾਂਤਮਈ ਰੋਸ ਧਰਨੇ ‘ਤੇ ਬੈਠੀ ਸਿੱਖ ਸੰਗਤ ਨੂੰ ਬੇਕਸੂਰ ਕਰਾਰ ਦਿੰਦਿਆਂ ਪੰਜਾਬ ਪੁਲੀਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਸਣੇ ਚਾਰਾਂ ਨੂੰ ਨਾਮਜ਼ਦ ਕੀਤਾ ਹੈ। ਏ.ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਇਸ ਐੱਸ.ਆਈ.ਟੀ. ਨੇ ਕੋਟਕਪੂਰਾ ਗੋਲੀ ਕਾਂਡ ‘ਚ ਪੁਲੀਸ ਅਧਿਕਾਰੀਆਂ ਵੱਲੋਂ ਸ਼ਾਂਤਮਈ ਰੋਸ ਧਰਨੇ ‘ਤੇ ਬੈਠੀ ਸਿੱਖ ਸੰਗਤ ਖ਼ਿਲਾਫ਼ ਦਰਜ ਮੁਕੱਦਮੇ ਨੂੰ ਸਾਜਿਸ਼ ਦੱਸਦਿਆਂ ਸਿੱਖ ਧਰਨਾਕਾਰੀਆਂ ਨੂੰ ਕਲੀਨਚਿੱਟ ਦੇ ਦਿੱਤੀ ਹੈ। ਨਾਲ ਹੀ ਇਸ ਕੇਸ ‘ਚ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਬੇਕਸੂਰ ਲੋਕਾਂ ਖ਼ਿਲਾਫ਼ ਝੂਠੇ ਗਵਾਹ, ਸਬੂਤ ਅਤੇ ਕੇਸ ਬਣਾਉਣ ਦੇ ਦੋਸ਼ਾਂ ਤਹਿਤ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ…
ਕੈਨੇਡਾ ਦੇ ਪੀ.ਆਰ. ਅਤੇ ਮੂਲ ਰੂਪ ‘ਚ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਪ੍ਰਦੀਪ ਸਿੰਘ, ਜਿਸ ਦਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਕਤਲ ਕਰ ਦਿੱਤਾ ਗਿਆ ਸੀ, ਮਾਮਲੇ ‘ਚ ਪੁਲੀਸ ਨੇ ਜਾਂਚ ਲਈ ਤਿੰਨ ਟੀਮਾਂ ਬਣਾਈਆਂ ਹਨ। ਜਦੋਂ ਇਹ ਮੰਦਭਾਗੀ ਘਟਨਾ ਵਾਪਰੀ ਤਾਂ ਨਿਹੰਗਾਂ ਵਾਲੇ ਬਾਣੇ ‘ਚ ਪ੍ਰਦੀਪ ਸਿੰਘ ‘ਤੇ ਹੁੱਲੜਬਾਜ਼ਾਂ ਨੇ ਤਕਰਾਰ ਮਗਰੋਂ ਹਮਲਾ ਕੀਤਾ ਸੀ ਅਤੇ ਬਾਅਦ ‘ਚ ਪ੍ਰਦੀਪ ਸਿੰਘ ਮ੍ਰਿਤਕ ਮਿਲਿਆ ਸੀ। ਦੂਜੇ ਪਾਸੇ ਇਸ ਮਾਮਲੇ ‘ਚ ਇਕ ਨਵਾਂ ਮੋੜ ਵੀ ਆਇਆ ਹੈ। ਇਸ ਝੜਪ ‘ਚ ਜ਼ਖ਼ਮੀ ਹੋਏ ਸਤਬੀਰ ਸਿੰਘ, ਜੋ ਪੀ.ਜੀ.ਆਈ. ‘ਚ ਜ਼ੇਰੇ ਇਲਾਜ ਹੈ, ਦੀ ਪਤਨੀ ਗੁਰਵਿੰਦਰ ਕੌਰ ਨੇ ਕਿਹਾ ਕਿ ਉਸ ਨੂੰ ਪ੍ਰਦੀਪ ਸਿੰਘ…
ਕੈਲੀਫੋਰਨੀਆ ‘ਚ ਕਈ ਲੋਕਾਂ ਨੂੰ ਗੋਲੀਆਂ ਮਾਰਨ ਅਤੇ ਇਕ ਪ੍ਰਸਿੱਧ ਗੁਰਦੁਆਰੇ ਨੂੰ ਅੱਗ ਲਾਉਣ ਲਈ ਕਥਿਤ ਭਾੜੇ ਦੇ ਲੋਕਾਂ ਨੂੰ ਰੱਖਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਭਾਰਤੀ ਮੂਲ ਦੇ ਸਿੱਖ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਬੇਕਰਸਫੀਲਡ.ਕੌਮ ਪੋਰਟਲ ਦੀ ਖ਼ਬਰ ਮੁਤਾਬਕ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਨੂੰ ਕਥਿਤ ਤੌਰ ‘ਤੇ ਨਿਸ਼ਾਨਾ ਬਣਾਉਣ ਅਤੇ ਜਾਇਦਾਦ ਨੂੰ ਅੱਗ ਲਾਉਣ ਨੂੰ ਲੈ ਕੇ ਬੇਕਰਸਫੀਲਡ ਸਿਟੀ ਕੌਂਸਲ ਦੇ ਸਾਬਕਾ ਉਮੀਦਵਾਰ ਰਾਜਵੀਰ ਰਾਜ ਸਿੰਘ ਗਿੱਲ (60) ਨੂੰ ਗ੍ਰਿਫ਼ਤਾਰ ਕੀਤਾ ਗਿਆ। ਖ਼ਬਰ ‘ਚ ਦੱਸਿਆ ਗਿਆ ਕਿ ਗਿੱਲ ਦੀ ਰਿਹਾਇਸ਼ ‘ਤੇ ਅਧਿਕਾਰੀਆਂ ਨੇ ਤਲਾਸ਼ੀ ਵਾਰੰਟ ਤਾਮੀਲ…
ਪੰਜਾਬ ਦੇ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਕੋਠੀ ਅੱਗੇ ਅੱਜ 4161 ਮਾਸਟਰ ਕਾਡਰ ਅਧਿਆਪਕਾਂ ਅਤੇ ਪੁਲੀਸ ਵਿਚਕਾਰ ਜ਼ੋਰਦਾਰ ਧੱਕਾ-ਮੁੱਕੀ ਹੋਈ। ਜਾਣਕਾਰੀ ਅਨੁਸਾਰ ਉਕਤ 4161 ਅਧਿਆਪਕਾਂ ਦੀ ਚੋਣ ਤਾਂ ਹੋ ਚੁੱਕੀ ਹੈ ਪਰ ਹਾਲੇ ਤੱਕ ਇਨ੍ਹਾਂ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਗਏ। ਇਸੇ ਮੰਗ ਤਹਿਤ ਉਕਤ ਚੁਣੇ ਗਏ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਇਥੇ ਪਹੁੰਚੇ ਸਨ। ਇਸ ਮੌਕੇ ਪੁਲੀਸ ਵੱਲੋਂ ਕੀਤੀ ਗਈ ਨਾਕਾਬੰਦੀ ਅਤੇ ਲਗਾਏ ਬੈਰੀਕੇਡ ਲੰਘ ਕੇ ਜਦੋਂ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੀ ਕੋਠੀ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਜ਼ਬਰਦਸਤ ਖਿੱਚ-ਧੂਹ ਹੋਈ। ਜਾਣਕਾਰੀ ਅਨੁਸਾਰ ਪੰਜਾਬ…
ਪੰਜਾਬ ਵਿਧਾਨ ਸਭਾ ‘ਚ ਬਜਟ ‘ਤੇ ਬਹਿਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪੁਰਾਣੇ ਸਾਥੀ ਮਨਪ੍ਰੀਤ ਸਿੰਘ ਬਾਦਲ ‘ਤੇ ਸਿੱਧਾ ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਸਿਖਲਾਈ ਨੀਲੀ ਪੱਗ ਵਾਲਿਆਂ ਭਾਵ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਆਏ ਅਤੇ ਫਿਰ ਆਪਣੀ ਪਾਰਟੀ ਪੀ.ਪੀ.ਪੀ. ਬਣਾੲ ਕੇ ਪੀਲੀ ਪੱਗ ਬੰਨ੍ਹੀ। ਫਿਰ ਚਿੱਟੇ ਵਾਲੇ ਬਣ ਕੇ ਭਾਵ ਕਾਂਗਰਸ ‘ਚ ਆ ਗਏ। ਹੁਣ ਭਗਵੇਂ ਹੋ ਗਏ ਹਨ। ਇਸ ਤਰ੍ਹਾਂ ਮਨਪ੍ਰੀਤ ਨੇ ਪਾਰਟੀਆਂ ਕਈ ਬਦਲੀਆਂ ਪਰ ਸ਼ੇਅਰ ਓਹੀ ਨੇ। ਉਹ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰ ‘ਚ ਰਹਿੰਦੇ ਹੋਏ ਵਿੱਤ ਮੰਤਰੀ ਵਜੋਂ 9 ਬਜਟ ਪੇਸ਼ ਕਰ ਗਏ। ਬਜਟ…