Author: editor
ਟੋਰਾਂਟੋ ‘ਚ ਬਰਫ਼ੀਲੇ ਤੂਫਾਨ ਵਾਂਗ ਹੀ ਇੰਗਲੈਂਡ ‘ਚ ਵੀ ਭਾਰੀ ਸਨੋਅ ਅਤੇ ਸਟੋਰਮ ਦਾ ਕਹਿਰ ਟੁੱਟਿਆ ਜਿਸ ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਕ ਹਫ਼ਤੇ ‘ਚ ਦੂਜੀ ਵਾਰ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਕਾਰਨ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ, ਕੁਝ ਸਕੂਲ ਬੰਦ ਕਰ ਦਿੱਤੇ ਗਏ ਅਤੇ ਡਰਾਈਵਰ ਇਕ ਪ੍ਰਮੁੱਖ ਹਾਈਵੇਅ ‘ਤੇ ਘੰਟਿਆਂਬੱਧੀ ਫਸੇ ਰਹੇ। ਮੌਸਮ ਵਿਗਿਆਨੀਆਂ ਮੁਤਾਬਕ ਤੂਫਾਨ ਲਾਰੀਸਾ ਨਾਮਕ ਮੌਸਮ ਪ੍ਰਣਾਲੀ ਨੇ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ‘ਚ ਤੂਫਾਨ ਅਤੇ ਬਰਫ਼ੀਲੇ ਤੂਫਾਨ ਲਿਆਂਦੇ। ਮੌਸਮ ਵਿਭਾਗ ਦੀ ਮੌਸਮ ਏਜੰਸੀ ਦੇ ਮੌਸਮ ਵਿਗਿਆਨੀ ਅਲੈਕਸ ਬੁਰਕਿਲ ਨੇ ਕਿਹਾ ਕਿ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਉੱਤਰੀ ਇੰਗਲੈਂਡ ਅਤੇ ਉੱਤਰੀ ਵੇਲਜ਼ ਸੀ,…
ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਖੇਡੇ ਗਏ ਵੂਮੈਨਜ਼ ਪ੍ਰੀਮੀਅਰ ਲੀਗ ਦੇ ਅੱਠਵੇਂ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਇਕ ਹੋਰ ਹਾਰ ਸਾਹਮਣਾ ਕਰਨਾ ਪਿਆ। ਯੂ.ਪੀ. ਵਾਰੀਅਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 10 ਵਿਕਟਾਂ ਨਾਲ ਹਰਾ ਕੇ ਵੱਡੀ ਜਿੱਤ ਆਪਣੇ ਨਾਂ ਕੀਤੀ। ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਪਹਿਲੀ ਵਿਕਟ ਛੇਤੀ ਡਿੱਗਣ ਤੋਂ ਬਾਅਦ ਸੋਫੀ ਡਿਵਾਈਨ (36) ਤੇ ਐਲਿਸੇ ਪੈਰੀ (52) ਨੇ ਪਾਰੀ ਨੂੰ ਸੰਭਾਲਿਆ ਤੇ ਇਕ ਚੰਗੀ ਸਾਂਝੇਦਾਰੀ ਨਾਲ ਟੀਮ ਦਾ ਸਕੋਰ ਅੱਗੇ ਤੋਰਿਆ। ਉਨ੍ਹਾਂ ਤੋਂ ਇਲਾਵਾ ਕੋਈ ਵੀ ਹੋਰ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ ਤੇ ਟੀਮ 19.3…
ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਮੰਨਿਆ ਕਿ ਸ਼ਹਿਰ ਦੇ ਸਕੂਲਾਂ ‘ਚ ਨਸਲੀ ਵਿਤਕਰਾ ਮੌਜੂਦ ਹੈ ਅਤੇ ਇਸ ਨੂੰ ਲੈ ਕੇ ਉਸ ਵੱਲੋਂ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਨੂੰ ਖ਼ਤਮ ਕਰਨ ਲਈ ਬੋਰਡ ਨੇ ਵੱਡਾ ਕਦਮ ਚੁੱਕਿਆ ਹੈ। ਬੋਰਡ ਨੇ ਸਮੱਸਿਆ ਦੇ ਹੱਲ ਲਈ ਸੂਬਾਈ ਮਨੁੱਖੀ ਅਧਿਕਾਰ ਸੰਸਥਾ ਦੀ ਮਦਦ ਲੈਣ ਦਾ ਫ਼ੈਸਲਾ ਕੀਤਾ ਹੈ। ਮਨੁੱਖੀ ਅਧਿਕਾਰ ਸੰਸਥਾ ਨੂੰ ਵੀ ਇਸ ਲਈ ਢਾਂਚਾ ਬਣਾਉਣ ਲਈ ਕਿਹਾ ਗਿਆ ਹੈ। ਬੋਰਡ ਨੇ ਟਰੱਸਟੀ ਯਾਲਿਨੀ ਰਾਜਕੁਲਾਸਿੰਘਮ ਦੁਆਰਾ ਪੇਸ਼ ਇਕ ਮਤਾ ਵੀ ਪਾਸ ਕੀਤਾ। 16 ਟਰੱਸਟੀਆਂ ਨੇ ਮਤੇ ਦੇ ਹੱਕ ‘ਚ ਵੋਟ ਪਾਈ, ਜਦੋਂ ਕਿ ਪੰਜ ਨੇ ਇਸ ਦੇ ਵਿਰੋਧ ‘ਚ ਵੋਟ ਪਾਈ। ਅਜਿਹਾ…
ਕੈਲੀਫੋਰਨੀਆ ਦੇ ਇਕ ਗੁਰਦੁਆਰੇ ਨੂੰ ਸਾੜਨ ਦੀ ਸਾਜਿਸ਼ ਰਚਣ ਦਾ ਦੋਸ਼ ਅਮਰੀਕਾ ‘ਚ ਰਹਿੰਦੇ ਸਿੱਖ ਆਗੂ ਰਾਜ ਸਿੰਘ ਗਿੱਲ ‘ਤੇ ਲੱਗਿਆ ਹੈ। ਸੱਠ ਸਾਲਾ ਰਾਜ ਗਿੱਲ ਬੇਕਰਸਫੀਲਡ ਸਿਟੀ ਕੌਂਸਲ ਲਈ ਸਾਬਕਾ ਉਮੀਦਵਾਰ ਵੀ ਰਹਿ ਚੁੱਕੇ ਹਨ। ਰਾਜ ‘ਤੇ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਸਿੱਖ ਗੁਰਦੁਆਰਾ ਸਾਹਿਬ ਦੇ ਮੈਂਬਰ ਨੂੰ ਗੋਲੀ ਮਾਰਨ ਲਈ ਲੋਕਾਂ ਨੂੰ ਪੈਸੇ ਦੇਣ ਦਾ ਵੀ ਦੋਸ਼ ਹੈ। ਅਮਰੀਕਾ ਸਥਿਤ ਬੇਕਰਸਫੀਲਡ ਡਾਟ ਕਾਮ ਨੇ ਦੱਸਿਆ ਕਿ ਰਾਜ ਨੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਅਤੇ ਇਸ ਦੀ ਜਾਇਦਾਦ ਨੂੰ ਸਾੜ ਦਿੱਤਾ। ਬੇਕਰਸਫੀਲਡ ਕੇਰਨ ਕਾਉਂਟੀ, ਕੈਲੀਫੋਰਨੀਆ ਸੰਯੁਕਤ ਰਾਜ ‘ਚ ਇਕ ਸ਼ਹਿਰ ਹੈ। ਪੁਲੀਸ ਮੁਤਾਬਕ ਸਿੱਖ ਆਗੂ ਗਿੱਲ…
ਜਬਰ ਜਿਨਾਹ ਅਤੇ ਕਤਲ ਮਾਮਲੇ ‘ਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਗੁਰੂ ਰਵਿਦਾਸ ਅਤੇ ਸੰਤ ਕਬੀਰ ਜੀ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਜਲੰਧਰ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਜਲੰਧਰ ਦਿਹਾਤੀ ਪੁਲੀਸ ਨੇ ‘ਗੁਰੂ ਰਵਿਦਾਸ ਟਾਈਗਰ ਫੋਰਸ’ ਦੇ ਮੁਖੀ ਜੱਸੀ ਤੱਲ੍ਹਣ ਦੀ ਸ਼ਿਕਾਇਤ ‘ਤੇ ਪਤਾਰਾ ਥਾਣੇ ‘ਚ ਭਾਰਤੀ ਦੰਡਾਵਲੀ ਦੀ ਧਾਰਾ 295ਏ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਡੇਰਾ ਮੁਖੀ ਨੇ ਹਾਲ ਹੀ ‘ਚ ਪੈਰੋਲ ‘ਤੇ ਰਹਿੰਦਿਆਂ…
ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਨੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਪੰਜਾਬ ‘ਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ‘ਚ ਸੁਨੀਲ ਜਾਖੜ, ਸਾਬਕਾ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਮੀਤ ਸਿੰਘ ਸੋਢੀ ਸਣੇ ਵੱਡੀ ਗਿਣਤੀ ‘ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸ਼ਾਮਲ ਹੋਏ। ਇਸ ਸਮੇਂ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਪਾਣੀ ਦੀਆਂ ਬੁਛਾੜਾਂ ਦਾ ਵੀ ਸਾਹਮਣਾ ਕਰਨਾ ਪਿਆ। ਭਾਜਪਾ ਆਗੂਆਂ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਦੇ ਸੈਕਟਰ-37 ‘ਚ ਸਥਿਤ ਪਾਰਟੀ ਦਫ਼ਤਰ ਤੋਂ ਇਕੱਠੇ ਹੋ ਕੇ ਵਿਧਾਨ ਸਭਾ ਵੱਲ ਕੂਚ ਕੀਤਾ। ਚੰਡੀਗੜ੍ਹ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਪੰਜਾਬ ਭਾਜਪਾ ਦਫ਼ਤਰ ਤੋਂ ਕੁਝ ਦੂਰੀ…
ਜਰਮਨੀ ਦੇ ਹੈਮਬਰਗ ਸ਼ਹਿਰ ‘ਚ ਯਹੋਵਾ ਵਿਟਨੈੱਸ ਕਿੰਗਡਮ ਹਾਲ ‘ਚ ਹੋਈ ਫਾਇਰਿੰਗ ‘ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਮੀਡੀਆ ਨੇ ਇਹ ਰਿਪੋਰਟ ਦਿੱਤੀ ਹੈ ਕਿ ਯਹੋਵਾ ਵਿਟਨੈੱਸ ਇਕ ਅੰਤਰਰਾਸ਼ਟਰੀ ਚਰਚ ਦਾ ਹਿੱਸਾ ਹਨ। ਅਮਰੀਕਾ ‘ਚ 19ਵੀਂ ਸਦੀ ‘ਚ ਇਸ ਦੀ ਸਥਾਪਨਾ ਕੀਤੀ ਗਈ ਸੀ। ਇਸ ਦਾ ਮੁੱਖ ਦਫਤਰ ਨਿਊਯਾਰਕ ਦੇ ਵਾਰਵਿਕ ‘ਚ ਹੈ। ਜਰਮਨ ਅਖ਼ਬਾਰ ਹੈਮਬਰਗਰ ਮੋਰਗਨਪੋਸਟ ਮੁਤਾਬਕ ਹੈਮਬਰਗ ਦੇ ਏਲਸਟਰਡੋਰਫ ਕੁਆਰਟਰ ‘ਚ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 9 ਵਜੇ ਹੋਈ ਫਾਇਰਿੰਗ ‘ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਪੁਲੀਸ ਅਤੇ ਬਚਾਅ…
ਟਿਊਨੀਸ਼ੀਆ ਦੇ ਤੱਟ ਤੋਂ ਯੂਰੋਪ ਵੱਲ ਜਾ ਰਹੀ ਇਕ ਕਿਸ਼ਤੀ ਦੇ ਡੁੱਬ ਜਾਣ ਨਾਲ ਘੱਟੋ-ਘੱਟ 14 ਪ੍ਰਵਾਸੀ ਲੋਕਾਂ ਦੀ ਮੌਤ ਹੋ ਗਈ ਜਦਕਿ 54 ਨੂੰ ਬਚਾ ਲਿਆ ਗਿਆ। ਟਿਊਨੀਸ਼ੀਅਨ ਨੈਸ਼ਨਲ ਗਾਰਡ ਨੇ ਇਹ ਜਾਣਕਾਰੀ ਦਿੱਤੀ। ਨੈਸ਼ਨਲ ਗਾਰਡ ਦੇ ਬੁਲਾਰੇ ਹੁੱਸਾਮੇਡਿਨ ਜੱਬਲੀ ਨੇ ਦੱਸਿਆ ਕਿ ਟਿਊਨੀਸ਼ੀਆ ਦੇ ਮੱਧ ਸਫੈਕਸ ਖੇਤਰ ਨੇੜੇ ਭੂਮੱਧ ਸਾਗਰ ‘ਚ ਰਾਤ ਭਰ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਨੈਸ਼ਨਲ ਗਾਰਡ ਨੇ ਦੱਸਿਆ ਕਿ ਪ੍ਰਵਾਸੀ ਉਪ-ਸਹਾਰਾ ਅਫਰੀਕਾ ਤੋਂ ਸਨ ਪਰ ਉਨ੍ਹਾਂ ਦੀ ਰਾਸ਼ਟਰੀਅਤਾ ਬਾਰੇ ਨਹੀਂ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਉਸੇ ਰਾਤ ਕੋਸਟ ਗਾਰਡ ਦੇ ਜਹਾਜ਼ਾਂ ਨੇ ਟਿਊਨੀਸ਼ੀਆ ਦੇ ਮੱਧ ਅਤੇ ਦੱਖਣੀ ਖੇਤਰਾਂ ਤੋਂ ਉਸੇ ਤਰ੍ਹਾਂ ਦੀ ਯਾਤਰਾ ਦੀ…
ਮਹਿਲਾ ਪ੍ਰੀਮੀਅਰ ਲੀਗ ਦੇ ਮੈਚ ‘ਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਮੁੰਬਈ ਨੂੰ 106 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ ‘ਚ ਮੁੰਬਈ ਨੇ 15ਵੇਂ ਓਵਰ ਦੀ ਆਖਰੀ ਗੇਂਦ ‘ਤੇ ਟੀਚਾ ਹਾਸਲ ਕਰ ਲਿਆ। ਇਸ ਨਾਲ ਦਿੱਲੀ ਨੂੰ ਟੂਰਨਾਮੈਂਟ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਮੁੰਬਈ ਦੀ ਅਜੇਤੂ ਮੁਹਿੰਮ ਅਜੇ ਵੀ ਜਾਰੀ ਹੈ। ਮੁੰਬਈ ਲਈ ਸਲਾਮੀ ਬੱਲੇਬਾਜ਼ ਯਸਤਿਕਾ ਭਾਟੀਆ ਨੇ 32 ਗੇਂਦਾਂ ‘ਚ 41 ਦੌੜਾਂ ਬਣਾਈਆਂ ਜਦਕਿ ਹੇਲੀ ਮੈਥਿਊਜ਼ ਨੇ 31 ਗੇਂਦਾਂ ‘ਚ 32 ਦੌੜਾਂ ਬਣਾਈਆਂ। ਇਸ ਤੋਂ ਬਾਅਦ ਨੈਟ ਸਾਇਵਰ ਬਰੰਟ ਨੇ…