Author: editor
ਜੀ-20 ਸੰਮੇਲਨ ਅੰਮ੍ਰਿਤਸਰ ‘ਚ ਆਪਣੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੋਣ ਦਾ ਦਾਅਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਬੰਧੀ ਅਫਵਾਹਾਂ ਰਾਹੀਂ ਸਰਕਾਰ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿਖੇ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੂਬੇ ‘ਚ 15, 17 ਅਤੇ 19, 20 ਮਾਰਚ ਨੂੰ ਹੋਣ ਵਾਲੇ ਜੀ-20 ਸੰਮੇਲਨ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸਮਾਗਮ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ ਹੈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਗਲੇ ਹਫ਼ਤੇ ਅੰਮ੍ਰਿਤਸਰ ‘ਚ ਹੋਣ ਵਾਲੇ ਜੀ-20 ਸੰਮੇਲਨ ਦੇ…
ਮੁੰਬਈ ਇੰਡੀਅਨਜ਼ ਨੇ ਮਹਿਲਾ ਪ੍ਰੀਮੀਅਰ ਲੀਗ ਟੀ-20 ਟੂਰਨਾਮੈਂਟ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 155 ਦੌੜਾਂ ‘ਤੇ ਆਊਟ ਕਰਨ ਤੋਂ ਬਾਅਦ 9 ਵਿਕਟਾਂ ਨਾਲ ਲਗਾਤਾਰ ਦੂਜੀ ਸ਼ਾਨਦਾਰ ਜਿੱਤ ਦਰਜ ਕੀਤੀ। ਮੁੰਬਈ ਦੀ ਟੀਮ ਨੇ ਸਲਾਮੀ ਬੱਲੇਬਾਜ਼ ਹੇਲੀ ਮੈਥਿਊਜ਼ ਅਤੇ ਨੈਟ ਸਕਾਈਵਰ ਬਰੰਟ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 14.2 ਓਵਰਾਂ ‘ਚ ਜਿੱਤ ਦਰਜ ਕੀਤੀ। ਮੁੰਬਈ ਲਈ ਹੈਲੀ ਅਤੇ ਯੈਸਟਿਕਾ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਯੈਸਟਿਕਾ ਨੇ 19 ਗੇਂਦਾਂ ‘ਚ 23 ਦੌੜਾਂ ਬਣਾਈਆਂ। ਇਸ ਤੋਂ ਬਾਅਦ ਹੇਲੀ ਨੇ ਨੈਟ ਸਾਇਵਰ ਬਰੰਟ ਨਾਲ ਮਿਲ ਕੇ ਆਰ.ਸੀ.ਬੀ. ਦੇ ਗੇਂਦਬਾਜ਼ਾਂ ਦੀ ਜ਼ਬਰਦਸਤ ਕੁਟਾਈ ਕੀਤੀ। ਹੇਲੀ ਮੈਥਿਊਜ਼ ਨੇ 38 ਗੇਂਦਾਂ ‘ਚ 13 ਚੌਕਿਆਂ ਅਤੇ ਇਕ ਛੱਕੇ ਦੀ ਮਦਦ…
ਵਰਲਡ ਦੇ ਸਾਬਕਾ ਨੰਬਰ ਇਕ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਮੰਗਲਵਾਰ ਤੋਂ ਸ਼ੁਰੂ ਹੋਏ ਜਰਮਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ‘ਚੋਂ ਆਪਣਾ ਨਾਮ ਵਾਪਸ ਲੈ ਲਿਆ ਹੈ ਜਿਸ ਮਗਰੋਂ ਪਿਛਲੇ ਸਾਲ ਦਾ ਉਪ ਜੇਤੂ ਲਕਸ਼ੈ ਸੇਨ ਭਾਰਤੀ ਚੁਣੌਤੀ ਦੀ ਅਗਵਾਈ ਕਰੇਗਾ। ਸੇਨ ਦੇ ਨਾਲ ਹਾਲ ਹੀ ‘ਚ ਕੌਮੀ ਚੈਂਪੀਅਨ ਬਣੇ ਮਿਥੁਨ ਮੰਜੂਨਾਥ ਤੋਂ ਟੂਰਨਾਮੈਂਟ ‘ਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗ਼ਮਾ ਜੇਤੂ ਸੇਨ ਨੇ ਪਿਛਲੇ ਸੈਸ਼ਨ ਦੇ ਸੈਮੀਫਾਈਨਲ ‘ਚ ਵਰਲਡ ਦੇ ਨੰਬਰ ਇਕ ਖਿਡਾਰੀ ਵਿਕਟਰ ਐਕਸੈਲਸੇਨ ਨੂੰ ਹਰਾਇਆ ਸੀ ਪਰ ਫਾਈਨਲ ‘ਚ ਹਾਰ ਕੇ ਉਹ ਖਿਤਾਬ ਤੋਂ ਖੁੰਝ ਗਿਆ ਸੀ। ਉਹ ਫਰਾਂਸ ਦੇ ਕ੍ਰਿਸਟੋ ਪੋਪੋਵ ਖ਼ਿਲਾਫ਼ ਆਪਣੀ…
ਨਿਊਯਾਰਕ ਇਲਾਕੇ ‘ਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਭਾਰਤੀ ਮੂਲ ਦੀ ਔਰਤ ਦੀ ਮੌਤ ਹੋ ਗਈ ਅਤੇ ਉਸ ਦੀ ਧੀ ਅਤੇ ਪਾਇਲਟ ਇੰਸਟ੍ਰਕਟਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਰੋਮਾ ਗੁਪਤਾ (63) ਅਤੇ ਉਸ ਦੀ ਧੀ ਰੀਵਾ ਗੁਪਤਾ (33) ਐਤਵਾਰ ਨੂੰ ਇਕ ਛੋਟੇ ਜਹਾਜ਼ ‘ਚ ਸਵਾਰ ਸਨ। ਜਹਾਜ਼ ਦੇ ਪਾਇਲਟ ਨੇ ਕਾਕਪਿਟ ‘ਚ ਧੂੰਏਂ ਦੀ ਸੂਚਨਾ ਦਿੱਤੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਲੌਂਗ ਆਈਲੈਂਡ ਦੇ ਘਰਾਂ ਦੇ ਨੇੜੇ ਜਹਾਜ਼ ਕਰੈਸ਼ ਹੋ ਗਿਆ। ਮੀਡੀਆ ਰਿਪੋਰਟ ‘ਚ ਦੱਸਿਆ ਗਿਆ ਕਿ ਇਸ ਹਾਦਸੇ ‘ਚ ਰੋਮਾ ਦੀ ਮੌਤ ਹੋ ਗਈ ਅਤੇ ਰੀਵਾ ਅਤੇ 23 ਸਾਲਾ ਪਾਇਲਟ ਇੰਸਟ੍ਰਕਟਰ ਗੰਭੀਰ ਰੂਪ ‘ਚ ਜ਼ਖਮੀ ਹੋ…
ਇੰਡੋਨੇਸ਼ੀਆ ਦੇ ਨਟੂਨਾ ਖੇਤਰ ‘ਚ ਇਕ ਟਾਪੂ ‘ਤੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਦੋ ਘਟਨਾਵਾਂ ਮਗਰੋਂ ਲਾਪਤਾ ਹੋਏ ਲੋਕਾਂ ਦੀ ਭਾਲ ਮੰਗਲਵਾਰ ਨੂੰ ਵੀ ਜਾਰੀ ਰਹੀ। ਬਚਾਅ ਕਰਮਚਾਰੀ 42 ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਆਫਤ ਰੋਕਥਾਮ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੈਨਿਕਾਂ, ਪੁਲੀਸ ਕਰਮਚਾਰੀਆਂ ਅਤੇ ਵਲੰਟੀਅਰਾਂ ਦੀਆਂ ਟੀਮਾਂ ਦੱਖਣੀ ਚੀਨ ਸਾਗਰ ਦੇ ਨੇੜੇ ਨਟੂਨਾ ਖੇਤਰ ‘ਚ ਉੱਚੇ ਸਮੁੰਦਰਾਂ ਨਾਲ ਘਿਰੇ ਇਕ ਦੂਰ-ਦੁਰਾਡੇ ਟਾਪੂ ‘ਤੇ ਗੇਂਟਿੰਗ ਅਤੇ ਪੰਗਕਲਾਨ ਪਿੰਡਾਂ ‘ਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ। ਆਲੇ-ਦੁਆਲੇ ਦੀਆਂ ਪਹਾੜੀਆਂ ਤੋਂ ਕਈ ਟਨ ਮਿੱਟੀ ਦੀ ਲਪੇਟ ‘ਚ ਆਏ 27 ਘਰਾਂ ‘ਚ 42 ਲੋਕਾਂ ਦੇ ਫਸੇ ਹੋਣ ਦੀ ਸੂਚਨਾ ਹੈ।…
ਫਰੀਦਕੋਟ ਅਦਾਲਤ ‘ਚ 24 ਫਰਵਰੀ ਨੂੰ ਪੇਸ਼ ਕੀਤੀ ਸੱਤ ਹਜ਼ਾਰ ਸਫਿਆਂ ਦੀ ਚਾਰਜਸ਼ੀਟ ਤੋਂ ਬਾਅਦ ਅੱਜ ਸੋਮਵਾਰ ਨੂੰ ਰੱਖੀ ਗਈ ਸੁਣਵਾਈ ਦੌਰਾਨ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਤੇ ਹੋਰਨਾਂ ਨੂੰ 23 ਮਾਰਚ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤੇ ਹਨ। ਸਾਲ 2015 ‘ਚ ਬਰਗਾੜੀ ਕਾਂਡ ਦੀ ਘਟਨਾ ਦੇ ਰੋਸ ਵਜੋਂ ਕੋਟਕਪੂਰਾ ਚੌਕ ‘ਚ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਪੁਲੀਸ ਵੱਲੋਂ ਲਾਠੀਚਾਰਜ ਅਤੇ ਗੋਲੀਆਂ ਚਲਾਉਣ ਦੇ ਮਾਮਲੇ ‘ਚ ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਐੱਸ.ਆਈ.ਟੀ. ਨੇ ਇਹ ਚਲਾਨ ਪੇਸ਼ ਕੀਤਾ ਸੀ ਜਿਸ ਦੇ ਆਧਾਰ ‘ਤੇ…
ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਪੰਜਾਬ ਵਿਧਾਨ ਸਭਾ ‘ਚ ਹੰਗਾਮਾ ਭਰਪੂਰ ਰਹੀ। ਇਸ ਸਮੇਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਜਦੋਂ ਚਰਚਾ ‘ਚ ਭਾਗ ਲੈ ਰਹੇ ਸਨ ਤਾਂ ਉਨ੍ਹਾਂ ਵਿਜੀਲੈਂਸ ਦੀ ਪੰਜਾਬ ਸਰਕਾਰ ਵੱਲੋਂ ਦੁਰਵਰਤੋਂ ਕਰਨ ਦਾ ਮੁੱਦਾ ਚੁੱਕਿਆ ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਉੱਠ ਖੜ੍ਹੇ ਹੋਏ। ਉਨ੍ਹਾਂ ਵੀ ਨਾਲੋ-ਨਾਲ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਇਕ ਸਮਾਂ ਅਜਿਹਾ ਆਇਆ ਕਿ ਜਦੋਂ ਇਹ ਦੋਵੇਂ ਨੇਤਾ ਪੂਰੀ ਭਿੜ ਗਏ। ਦੋਹਾਂ ਵਿਚਕਾਰ ਕਾਫੀ ਗਰਮਾ-ਗਰਮੀ ਹੋ ਗਈ। ਬਾਅਦ ‘ਚ ਹਾਊਸ ਤੋਂ ਬਾਹਰ ਆ ਕੇ ਕਾਂਗਰਸੀ ਵਿਧਾਇਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਨੂੰ ‘ਹੰਕਾਰੀ’ ਦੱਸਿਆ। ਬਾਜਵਾ ਨੇ ਵਿਜੀਲੈਂਸ…
ਅਮਰੀਕਾ ਦੇ ਮੈਸੇਚਿਊਸੇਟਸ ਸੂਬੇ ‘ਚ ਅਯਰ ਜ਼ਿਲ੍ਹਾ ਅਦਾਲਤ ‘ਚ ਭਾਰਤੀ ਮੂਲ ਦੀ ਤੇਜਲ ਮਹਿਤਾ ਨੇ ਪਹਿਲੇ ਜੱਜ ਵਜੋਂ ਸਹੁੰ ਚੁੱਕੀ ਹੈ। ਤੇਜਲ ਨੇ ਇਸ ਅਦਾਲਤ ‘ਚ ਪਹਿਲਾਂ ਸਹਾਇਕ ਜੱਜ ਵਜੋਂ ਸੇਵਾ ਨਿਭਾਈ ਸੀ। ਤੇਜਲ ਨੂੰ ਸਰਬਸੰਮਤੀ ਨਾਲ ਜੱਜ ਚੁਣਿਆ ਗਿਆ ਅਤੇ ਜ਼ਿਲ੍ਹਾ ਅਦਾਲਤ ਦੇ ਚੀਫ਼ ਜਸਟਿਸ ਸਟੈਸੀ ਫੋਰਟਸ ਨੇ ਉਸ ਨੂੰ ਸਹੁੰ ਚੁਕਾਈ। ਫੋਰਟਸ ਨੇ ਕਿਹਾ ਕਿ ‘ਮੈਨੂੰ ਭਰੋਸਾ ਹੈ ਕਿ ਉਸਦੀ ਅਗਵਾਈ ‘ਚ ਅਯਰ ਜ਼ਿਲ੍ਹਾ ਅਦਾਲਤ ਲਈ ਸਭ ਤੋਂ ਵਧੀਆ ਪ੍ਰਦਰਸ਼ਨ ਕਰੇਗੀ। ਇਕ ਖ਼ਬਰ ‘ਚ ਤੇਜਲ ਦੇ ਹਵਾਲੇ ਨਾਲ ਕਿਹਾ ਗਿਆ ਕਿ ‘ਇਕ ਵਕੀਲ ਦੇ ਤੌਰ ‘ਤੇ ਤੁਸੀਂ ਲੋਕਾਂ ਦੀ ਮਦਦ ਕਰ ਸਕਦੇ ਹੋ। ਹਾਲਾਂਕਿ, ਇਸ ਦੀ ਇਕ ਸੀਮਾ…
ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਸ਼ੁਰੂ ਹੋ ਗਿਆ ਹੈ ਜੋ 8 ਮਾਰਚ ਤੱਕ ਜਾਰੀ ਰਹੇਗਾ। ਹੋਲੇ ਮਹੱਲੇ ਦੇ ਆਰੰਭ ਹੋਣ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ। ਹੋਲੇ-ਮੁਹੱਲੇ ਮੌਕੇ ਉਨ੍ਹਾਂ ਵੱਲੋਂ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰੀ ਲਵਾਈ ਗਈ ਅਤੇ ਪੰਜਾਬ ਦੀ ਚੜ੍ਹਦੀਕਲਾ ਦੇ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਮੁੱਖ ਮੰਤਰੀ ਨੇ ਸੂਬੇ ‘ਚ ਅਮਨ-ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਇਹ ਵੀ ਕਾਮਨਾ ਕੀਤੀ ਕਿ ਸੂਬੇ ‘ਚ ਭਾਈਚਾਰਕ ਸਾਂਝ ਬਰਕਰਾਰ ਰਹੇ ਅਤੇ ਪੰਜਾਬ ਹਰ ਖੇਤਰ ‘ਚ ਦੇਸ਼ ਦੀ ਅਗਵਾਈ…
ਗੋਇੰਦਵਾਲ ਜੇਲ੍ਹ ‘ਚ ਦੋ ਕੈਦੀਆਂ ਦੀ ਹੱਤਿਆ ਤੋਂ ਬਾਅਦ ਇਸ ਘਟਨਾਕ੍ਰਮ ਦੀ ਬਣਾਈ ਗਈ ਵੀਡੀਓ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਨੇ ਜੇਲ੍ਹ ਦੇ ਅਧਿਕਾਰੀਆਂ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਇਸ ਮਾਮਲੇ ‘ਚ ਜੇਲ੍ਹ ਸੁਪਰਡੈਂਟ ਸਮੇਤ 7 ਅਧਿਕਾਰੀ ਮੁਅੱਤਲ ਕਰ ਦਿੱਤੇ ਗਏ ਹਨ ਜਿਨ੍ਹਾਂ ‘ਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਆਈ.ਜੀ.ਪੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਚੰਡੀਗੜ੍ਹ ਪੁਲੀਸ ਹੈਡਕੁਆਰਟਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ‘ਚ ਰਿਕਾਰਡ ਹੋਈ ਵੀਡੀਓ ਐਤਵਾਰ ਨੂੰ ਵਾਇਰਲ ਹੋਈ ਜਿਸ ‘ਚ ਸਚਿਨ ਭਿਵਾਨੀ ਅਤੇ ਉਸ ਦੇ ਸਾਥੀ 26 ਫਰਵਰੀ…