Author: editor
ਜਾਰਜੀਆ ਸੂਬੇ (ਅਮਰੀਕਾ) ਦੇ ਡਗਲਸ ਕਾਊਂਟੀ ‘ਚ ਹਾਊਸ ਪਾਰਟੀ ਦੌਰਾਨ ਹੋਈ ਫਾਇਰਿੰਗ ‘ਚ 2 ਨਾਬਾਲਗ ਮੁੰਡਿਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਫਾਇਰਿੰਗ ਦੀ ਇਹ ਘਟਨਾ ਅਟਲਾਂਟਾ ਤੋਂ ਲਗਭਗ 20 ਮੀਲ ਪੱਛਮ ‘ਚ ਡਗਲਸਵਿਲੇ ਸ਼ਹਿਰ ‘ਚ ਵਾਪਰੀ। ਪਾਰਟੀ ‘ਚ ਸੌ ਤੋਂ ਵੱਧ ਦੋਸਤ ਇਕੱਠੇ ਹੋਏ ਸਨ। ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਡਗਲਸਵਿਲੇ ਸਥਿਤ ਰਿਹਾਇਸ਼ ‘ਤੇ ਹੋਈ ਹਾਊਸ ਪਾਰਟੀ ‘ਚ 100 ਤੋਂ ਜ਼ਿਆਦਾ ਦੋਸਤ ਸ਼ਾਮਲ ਹੋਏ। ਇਸ ਦੌਰਾਨ ਅਚਾਨਕ ਫਾਇਰਿੰਗ ਸ਼ੁਰੂ ਹੋ ਗਈ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰਿੰਗ ਘਰ ਦੀ ਪਾਰਟੀ ‘ਚ ਹੋਏ ਟਕਰਾਅ ਕਾਰਨ ਹੋਈ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ…
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਸੋਮਵਾਰ ਨੂੰ ਹੋਏ ਆਤਮਘਾਤੀ ਹਮਲੇ ‘ਚ 9 ਸੁਰੱਖਿਆ ਮੁਲਾਜ਼ਮ ਮਾਰੇ ਗਏ ਅਤੇ 13 ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਧਮਾਕਾ ਕਵੇਟਾ-ਸਿਬੀ ਹਾਈਵੇਅ ‘ਤੇ ਕੈਮਬਰੀ ਪੁਲ ‘ਤੇ ਬਲੋਚਿਸਤਾਨ ਕਾਂਸਟੇਬੁਲਰੀ ਦੇ ਜਵਾਨਾਂ ਨੂੰ ਲੈ ਕੇ ਜਾ ਰਹੇ ਇਕ ਟਰੱਕ ਨੇੜੇ ਹੋਇਆ। ਕਾਚੀ ਦੇ ਸੀਨੀਅਰ ਪੁਲਸ ਕਪਤਾਨ ਮਹਿਮੂਦ ਨੋਟਜ਼ਈ ਨੇ ਕਿਹਾ ਕਿ ਸ਼ੁਰੂਆਤੀ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਇਹ ਆਤਮਘਾਤੀ ਹਮਲਾ ਸੀ। ਹਾਲਾਂਕਿ ਇਹ ਕਿਸ ਤਰ੍ਹਾਂ ਦਾ ਧਮਾਕਾ ਸੀ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚ ਗਿਆ ਹੈ ਅਤੇ ਧਮਾਕੇ ਤੋਂ…
ਮਹਿਲਾ ਪ੍ਰੀਮੀਅਰ ਲੀਗ ਦੇ ਇਕ ਹੋਰ ਮੈਚ ‘ਚ ਨਵੀਂ ਮੁੰਬਈ ਦੇ ਮੈਦਾਨ ‘ਚ ਗ੍ਰੇਸ ਹੈਰਿਸ ਅਤੇ ਸੋਫੀ ਏਕਲਸਟੋਨ ਦੀ ਧਮਾਕੇਦਾਰ ਸਾਂਝੇਦਾਰੀ ਦੀ ਬਦੌਲਤ ਯੂ.ਪੀ. ਵਾਰੀਅਰਜ਼ ਨੇ ਗੁਜਰਾਤ ਜਾਇੰਟਸ ਦੇ ਜਬਾੜੇ ਤੋਂ ਜਿੱਤ ਖੋਹ ਲਈ। ਇਸ ਤੋਂ ਪਹਿਲਾਂ ਗੁਜਰਾਤ ਨੇ ਹਰਲੀਨ ਦਿਓਲ ਦੀਆਂ 46 ਦੌੜਾਂ ਦੀ ਬਦੌਲਤ 169 ਦੌੜਾਂ ਬਣਾਈਆਂ। ਜਵਾਬ ‘ਚ ਯੂ.ਪੀ. ਵਾਰੀਅਰਸ ਦੀ ਟੀਮ ਗੁਜਰਾਤ ਦੀ ਗੇਂਦਬਾਜ਼ ਕਿਮ ਗਰਥ ਦੇ ਸਾਹਮਣੇ ਸਮਰਪਣ ਕਰਦੀ ਨਜ਼ਰ ਆਈ। ਗਰਥ ਨੇ 36 ਦੌੜਾਂ ਦੇ ਕੇ 5 ਵਿਕਟਾਂ ਲਈਆਂ ਜਿਸ ਕਾਰਨ ਯੂ.ਪੀ. ਦੀ ਟੀਮ ਸੱਤ ਵਿਕਟਾਂ ‘ਤੇ 105 ਦੌੜਾਂ ‘ਤੇ ਸਿਮਟ ਗਈ ਪਰ ਗ੍ਰੇਸ ਹੈਰਿਸ ਅਤੇ ਸੋਫੀ ਏਕਲਸਟੋਨ ਨੇ ਫਿਰ ਗੇਅਰ ਬਦਲਿਆ ਤੇ ਵਿਕਟ…
ਇੰਡੀਆ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਖਿਡਾਰੀ ਵਜੋਂ ਆਪਣੇ ਸ਼ਾਨਦਾਰ ਸਫ਼ਰ ਦੀ ਸਮਾਪਤੀ ਉਸੇ ਜਗ੍ਹਾ ‘ਤੇ ਕੀਤੀ, ਜਿੱਥੋਂ ਉਸ ਨੇ ਸ਼ੁਰੂਆਤ ਕੀਤੀ ਸੀ। ਸਾਨੀਆ ਨੇ ਹੈਦਰਾਬਾਦ ‘ਚ ਲਾਲ ਬਹਾਦੁਰ ਟੈਨਿਸ ਸਟੇਡੀਅਮ ‘ਚ ਪ੍ਰਦਰਸ਼ਨੀ ਮੈਚ ਖੇਡ ਕੇ ਆਪਣੇ ਸਫ਼ਰ ਨੂੰ ‘ਖੁਸ਼ੀ ਦੇ ਹੰਝੂਆਂ’ ਨਾਲ ਅਲਵਿਦਾ ਕਿਹਾ। ਇਸੇ ਸਟੇਡੀਅਮ ‘ਚ ਉਸ ਨੇ ਕਰੀਬ ਦੋ ਦਹਾਕੇ ਪਹਿਲਾਂ ਇਤਿਹਾਸਕ ਡਬਲਿਊ.ਟੀ.ਏ. ਸਿੰਗਲਜ਼ ਦਾ ਖਿਤਾਬ ਜਿੱਤਿਆ ਸੀ। ਇਨ੍ਹਾਂ ਪ੍ਰਦਰਸ਼ਨੀ ਮੈਚਾਂ ‘ਚ ਰੋਹਨ ਬੋਪੰਨਾ, ਯੁਵਰਾਜ ਸਿੰਘ ਅਤੇ ਉਸ ਦੀ ਸਭ ਤੋਂ ਚੰਗੀ ਦੋਸਤ ਬੇਥਾਨੀ ਮੈਟੇਕ ਸੈਂਡਸ ਨੇ ਹਿੱਸਾ ਲਿਆ। ਇਹ ਮੈਚ ਦੇਖਣ ਲਈ ਆਉਣ ਵਾਲਿਆਂ ‘ਚ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਅਤੇ ਭਾਰਤੀ ਕ੍ਰਿਕਟ ਟੀਮ…
ਦਿੱਲੀ ਕੈਪੀਟਲ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਇਕ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 60 ਦੌੜਾਂ ਨਾਲ ਹਰਾ ਸ਼ਾਨਦਾਰ ਸ਼ੁਰੂਆਤ ਕੀਤੀ। ਕਪਤਾਨ ਮੈਗ ਲੈਨਿੰਗ (72) ਤੇ ਸ਼ੈਫਾਲੀ ਵਰਮਾ (84) ਦੇ ਧਮਾਕੇਦਾਰ ਅਰਧ ਸੈਂਕੜਿਆਂ ਤੋਂ ਬਾਅਦ ਤਾਰਾ ਨੌਰਿਸ (29 ਦੌੜਾਂ ‘ਤੇ 5 ਵਿਕਟਾਂ) ਦੇ ਪੰਜੇ ਦੀ ਬਦੌਲਤ ਇਹ ਜਿੱਤ ਸੰਭਵ ਹੋਈ। ਲੈਨਿੰਗ-ਸ਼ੈਫਾਲੀ ਦੀ ਸਲਾਮ ਜੋੜੀ ਨੇ ਪਹਿਲੀ ਵਿਕਟ ਲਈ ਤਾਬੜਤੋੜ 162 ਦੌੜਾਂ ਦੀ ਸਾਂਝੇਦਾਰੀ ਕਰਕੇ ਇਸ ਜਿੱਤ ਦੀ ਨੀਂਹ ਰੱਖੀ। ਸ਼ੈਫਾਲੀ ਨੇ 45 ਗੇਂਦਾਂ ‘ਤੇ 10 ਚੌਕਿਆ ਤੇ 4 ਛੱਕਿਆਂ ਦੇ ਨਾਲ 84 ਦੌੜਾਂ ਬਣਾਈਆਂ, ਜਦਕਿ ਲੈਨਿੰਗ ਨੇ 43 ਗੇਂਦਾਂ ‘ਤੇ 14 ਚੌਕਿਆਂ ਨਾਲ 72 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਦੋਵਾਂ…
ਗੈਰਕਾਨੂੰਨੀ ਇਮੀਗ੍ਰੇਸ਼ਨ ਕਈ ਮੁਲਕਾਂ ‘ਚ ਵੱਡੀ ਸਮੱਸਿਆ ਹੈ ਅਤੇ ਹੁਣ ਬ੍ਰਿਟੇਨ ਨੇ ਇਸ ਨਾਲ ਨਜਿੱਠਣ ਲਈ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਖਿੱਚ ਲਈ ਹੈ। ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਪ੍ਰਵਾਸੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਬ੍ਰਿਟੇਨ ਆਉਣ ਤੋਂ ਰੋਕਣ ਲਈ ਪ੍ਰਸਤਾਵਿਤ ਨਵੇਂ ਕਾਨੂੰਨ ਦੇ ਨਾਲ ਗੈਰਕਾਨੂੰਨੀ ਇਮੀਗ੍ਰੇਸ਼ਨ ‘ਤੇ ਕਾਰਵਾਈ ਕਰਨ ਦਾ ਐਲਾਨ ਕੀਤਾ। ਗੈਰਕਾਨੂੰਨੀ ਪ੍ਰਵਾਸੀ ਖ਼ਤਰਨਾਕ ਛੋਟੀਆਂ ਕਿਸ਼ਤੀਆਂ ‘ਚ ਬ੍ਰਿਟੇਨ ਪਹੁੰਚਣ ਲਈ ਇੰਗਲਿਸ਼ ਚੈਨਲ ਪਾਰ ਕਰਦੇ ਹਨ। ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਨੇ ਗੁਆਂਢੀ ਦੇਸ਼ ਫਰਾਂਸ ਅਤੇ ਬ੍ਰਿਟੇਨ ਦੀ ਸਮੁੰਦਰੀ ਸਰਹੱਦ ਵਿਚਕਾਰ ਗੈਰਕਾਨੂੰਨੀ ਰਸਤਿਆਂ ‘ਤੇ ਰੋਕ ਲਗਾਉਣ ਨੂੰ ਇਸ ਸਾਲ ਆਪਣੀਆਂ ਪ੍ਰਮੁੱਖ ਤਰਜੀਹਾਂ ‘ਚ ਸ਼ਾਮਲ ਕੀਤਾ ਹੈ। ਸੂਨਕ ਦੀ ਅਗਵਾਈ ਵਾਲੀ…
ਯੂਕਰੇਨ ‘ਤੇ ਰੂਸ ਵੱਲੋਂ ਕੀਤੇ ਹਮਲੇ ਤੋਂ ਬਾਅਦ ਛਿੜੀ ਜੰਗ ਨੂੰ ਇਕ ਸਾਲ ਬੀਤ ਚੁੱਕਾ ਹੈ ਅਤੇ ਹੁਣ ਰੂਸ ਨੇ ਯੂਕਰੇਨ ‘ਤੇ ਵੱਡਾ ਹਮਲਾ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀ ਫੌਜ ਯੂਕਰੇਨ ਦੇ ਬਖਮੁਤ ਸ਼ਹਿਰ ‘ਤੇ ਕਬਜ਼ਾ ਕਰਨ ਦੀ ਤਿਆਰੀ ‘ਚ ਹੈ। ਰੂਸ ਇਸ ਲਈ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਹੈ। ਬਖਮੁਤ ਸ਼ਹਿਰ ਰੂਸ ਲਈ ਬਹੁਤ ਮਹੱਤਵਪੂਰਨ ਹੈ। ਰੂਸੀ ਤੋਪਾਂ ਇਥੇ ਅੱਗ ਵਰ੍ਹਾ ਰਹੀਆਂ ਹਨ। ਬਖਮੁਤ ਸ਼ਹਿਰ ਦੇ ਪ੍ਰੇਸ਼ਾਨ ਲੋਕ ਯੂਕ੍ਰਰੇਨ ਦੀ ਫੌਜ ਦੀ ਮਦਦ ਨਾਲ ਆਪਣੇ ਘਰ ਛੱਡਣ ਅਤੇ ਪੈਦਲ ਸ਼ਹਿਰ ਤੋਂ ਭੱਜਣ ਲਈ ਮਜਬੂਰ ਹੋ ਗਏ ਹਨ। ਰੂਸ ਹੁਣ ਬਖਮੁਤ ਸ਼ਹਿਰ ‘ਤੇ ਕਬਜ਼ਾ ਕਰਨ ਲਈ…
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਜੱਦੀ ਪਿੰਡ ‘ਚ ਬਣਾਈ ਹਵੇਲੀ ਵਿਖੇ ਐਤਵਾਰ ਨੂੰ ਪੁੱਜੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਉਸ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਕ ਵਾਰ ਫਿਰ ਹੱਲਾ ਬੋਲਿਆ। ਇਸ ‘ਚ ਉਨ੍ਹਾਂ ਸਰਕਾਰਾਂ ਦੇ ਨਾਲ ਕਾਂਗਰਸ ਪਾਰਟੀ ਨੂੰ ਵੀ ਰਗੜਾ ਲਾਇਆ। ਉਨ੍ਹਾਂ ਕਿਹਾ ਕਿ ਗੋਲੀਆਂ ਮਾਰਨ ਵਾਲੇ ਫੜ ਲਏ ਤੱਕ ਗੱਲ ਠੀਕ ਹੈ ਪਰ ਗੋਲੀਆਂ ਮਰਵਾਈਆਂ ਕਿਸ ਨੇ ਇਹ ਤਾਂ ਦੱਸ ਦਿਉ। ਘਟਨਾ ਨੂੰ 10 ਮਹੀਨੇ ਹੋ ਚੱਲੇ ਹਨ ਪਰ ਹਾਲੇ ਤੱਕ ਸਰਕਾਰ ਤੇ ਪੁਲੀਸ ਇਹ ਵੀ ਪਤਾ ਨਹੀਂ ਲਗਾ ਸਕੀ ਕਿ ਗੋਲੀਆਂ ਚਲਵਾਉਣ ਵਾਲੇ ਕੌਣ ਸਨ ਅਤੇ ਉਨ੍ਹਾਂ ਦਾ ਮਕਸਦ ਕੀ ਸੀ। ਇਹੋ ਜੇਕਰ ਕੋਈ ਵੱਡਾ ਲੀਡਰ ਜਾਂ…
ਅਮਰੀਕਨ ਏਅਰਲਾਈਨ ਦੀ ਨਿਊਯਾਰਕ ਤੋਂ ਨਵੀਂ ਦਿੱਲੀ ਆ ਰਹੀ ਫਲਾਈਟ ‘ਚ ਸ਼ਰਾਬੀ ਹੋਏ ਮੁਸਾਫ਼ਰ ਨੇ ਸਾਥੀ ਪੁਰਸ਼ ਮੁਸਾਫ਼ਰ ‘ਤੇ ਪਿਸ਼ਾਬ ਕਰ ਦਿੱਤਾ। ਇਹ ਘਟਨਾ ਏ.ਏ.292 ਦੀ ਦੱਸੀ ਜਾ ਰਹੀ ਹੈ ਜਿਸ ਨੇ ਨਿਊਯਾਰਕ ਤੋਂ ਸ਼ੁੱਕਰਵਾਰ ਨੂੰ ਰਾਤ 9:16 ਵਜੇ ਉਡਾਣ ਭਰੀ ਸੀ। ਉਡਾਣ 14 ਘੰਟੇ 26 ਮਿੰਟ ਮਗਰੋਂ ਸ਼ਨਿੱਚਰਵਾਰ ਨੂੰ ਰਾਤ 10:12 ਵਜੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ‘ਤੇ ਉੱਤਰੀ ਸੀ। ਦਿੱਲੀ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘ਸਾਨੂੰ ਅਮਰੀਕਨ ਏਅਰਲਾਈਨ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਇਕ ਵਿਅਕਤੀ ਨੇ ਸਾਥੀ ਮੁਸਾਫ਼ਰ ‘ਤੇ ਪਿਸ਼ਾਬ ਕੀਤਾ ਹੈ। ਇਸ ਵਿਅਕਤੀ ਦੀ ਪਛਾਣ ਆਰੀਆ ਵੋਹਰਾ (20) ਵਜੋਂ ਦੱਸੀ ਗਈ ਹੈ ਜੋ ਅਮਰੀਕਾ ‘ਚ…
ਦੋਵੇਂ ਬਾਦਲਾਂ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਸਮੇਤ ਹੋਰਨਾਂ ਖ਼ਿਲਾਫ਼ ਐੱਸ.ਆਈ.ਟੀ. ਵੱਲੋਂ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰਨ ਦੇ ਬਾਵਜੂਦ ਬਹਿਬਲ ਕਲਾਂ ਇਨਸਾਫ਼ ਮੋਰਚਾ ਨਹੀਂ ਚੁੱਕਿਆ ਜਾਵੇਗਾ। ਇਹ ਮੋਰਚਾ ਇਨਸਾਫ਼ ਮਿਲਣ ਤੱਕ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਬਹਿਬਲ ਕਲਾਂ ‘ਚੋਂ ਲੰਘਦੇ ਹਾਈਵੇਅ ‘ਤੇ ਕਰੀਬ 15 ਮਹੀਨੇ ਤੋਂ ਚੱਲ ਰਹੇ ‘ਇਨਸਾਫ਼ ਮੋਰਚਾ’ ਦੇ ਪ੍ਰਬੰਧਕਾਂ ਨੇ ਕੋਟਕਪੂਰਾ ਘਟਨਾ ਦੇ ਸਬੰਧ ‘ਚ ਚਾਰਜਸ਼ੀਟ ਦਾਇਰ ਹੋਣ ‘ਤੇ ਸ਼ੁਕਰਾਨਾ ਸਮਾਗਮ ਕਰਵਾਇਆ। ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ। ਅਰਦਾਸ ਸਮਾਗਮ ‘ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ। ਸਮਾਗਮ ‘ਚ ਇਕ ਪਾਸੇ…