Author: editor
ਦੋ ਸਿੱਖ ਟਰੱਕ ਚਾਲਕਾਂ ਨੇ ਨਸਲੀ ਟਿੱਪਣੀਆਂ ਕਰਨ ਸਬੰਧੀ ਪ੍ਰਬੰਧਕ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਆਪਣੇ ਮਾਲਕ ਖ਼ਿਲਾਫ਼ ਮਨੁੱਖੀ ਅਧਿਕਾਰ ਕਮਿਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਨਿਊਜ਼ੀਲੈਂਡ ਨਾਲ ਸਬੰਧਤ ਦੋ ਸਿੱਖ ਡਰਾਈਵਰ ਦਾ ਇਹ ਮਾਮਲਾ ਹੁਣ ਦੁਨੀਆਂ ਭਰ ‘ਚ ਚਰਚਾ ‘ਚ ਆ ਗਿਆ ਹੈ। ਦੋਸ਼ ਹੈ ਕਿ ਪ੍ਰਬੰਧਕ ਨੇ ਸਾਰੇ ਸਿੱਖਾਂ ਨੂੰ ‘ਅੱਤਵਾਦੀ’ ਕਰਾਰ ਦਿੱਤਾ ਸੀ। ‘ਸਦਰਨ ਡਿਸਟ੍ਰਿਕਸ ਟੋਈਂਗ’ ਕੰਪਨੀ ਦੇ ਸਾਬਕਾ ਮੁਲਾਜ਼ਮਾਂ ਰਮਿੰਦਰ ਸਿੰਘ ਅਤੇ ਸੁਮਿਤ ਨੰਦਪੁਰ ਨੇ ਪਿਛਲੇ ਸਾਲ ਇਕ ਪ੍ਰਬੰਧਕ ਵਲੋਂ ਨਸਲੀ ਦੁਰਵਿਵਹਾਰ ਦੇ ਸਬੰਧ ‘ਚ ਕੀਤੀ ਸ਼ਿਕਾਇਤ ਤੋਂ ਬਾਅਦ ਜਦੋਂ ਕੰਪਨੀ ਦੇ ਮਾਲਕ ਪਾਮ ਵਾਟਸਨ ਵਲੋਂ ਸਹੀ ਵਿਵਹਾਰ ਨਹੀਂ ਕੀਤਾ ਗਿਆ ਤਾਂ ਦੋਹਾਂ ਨੇ ਅਸਤੀਫਾ ਦੇ…
ਜਬਰ ਜਿਨਾਹ ਅਤੇ ਕਤਲ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਸੁਨਾਰੀਆ ਜੇਲ੍ਹ ਵਾਪਸ ਪਰਤ ਆਇਆ ਹੈ। ਉਹ ਸ਼ਾਮ ਸਮੇਂ 4.52 ਵਜੇ ਜੇਲ੍ਹ ਪਹੁੰਚਿਆ ਕਿਉਂਕਿ 5 ਵਜੇ ਤੱਕ ਉਸ ਨੂੰ ਹੋਰ ਕੈਦੀਆਂ ਦੀ ਤਰ੍ਹਾਂ ਹਾਜ਼ਰੀ ਦੇਣੀ ਪੈਣੀ ਸੀ। ਇਸ ਦੌਰਾਨ ਪੁਲੀਸ ਦੀ ਭਾਰੀ ਸੁਰੱਖਿਆ ਉਥੇ ਤਾਇਨਾਤ ਰਹੀ ਅਤੇ ਬੈਰੀਕੇਟ ਲਗਾ ਕੇ ਜੇਲ੍ਹ ਦੇ ਲਗਭਗ ਇਕ ਕਿਲੋਮੀਟਰ ਦੂਰ ਤੱਕ ਕਿਸੇ ਵੀ ਅਣਜਾਣ ਵਿਅਕਤੀ ਨੂੰ ਜੇਲ੍ਹ ਕੰਪਲੈਕਸ ‘ਚ ਆਉਣ ਨਹੀਂ ਦਿੱਤਾ। ਦੱਸਣਯੋਗ ਹੈ ਕਿ ਰਾਮ ਰਹੀਮ ਨੂੰ ਹਰਿਆਣਾ ਪੁਲੀਸ ਲੈਣ ਲਈ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ…
ਅਮਰੀਕਾ ਦੇ ਵਿਸਕਾਨਸਿਨ ‘ਚ 2012 ‘ਚ ਗੁਰਦੁਆਰੇ ‘ਤੇ ਹੋਏ ਹਮਲੇ ਦੀ 11ਵੀਂ ਬਰਸੀ ਮੌਕੇ ਇਕ ਸਿੱਖ 2700 ਮੀਲ ਦੀ ਮੋਟਰਸਾਈਕਲ ਰਾਈਡ ਕਰ ਰਿਹਾ ਹੈ ਜਿਸ ਦਾ ਉਦੇਸ਼ ਨਸਲੀ ਹਮਲੇ ਖ਼ਿਲਾਫ਼ ਸੁਨੇਹਾ ਦੇਣਾ ਹੈ। ਇਸ ਓਕ ਕਰੀਕ ਗੁਰਦੁਆਰੇ ਹਮਲੇ ‘ਚ ਭਾਈਚਾਰੇ ਦੇ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਇਹ 37 ਸਾਲਾ ਗੁਰਦੀਪ ਸਿੰਘ ਸੱਗੂ ਨਾਂ ਦਾ ਸਿੱਖ ਨੌਜਵਾਨ ਮੋਟਰਸਾਈਕਲ ਕਲੱਬ ਯੂ.ਐਸ.ਏ. ਦੇ ਨਾਲ ਆਪਣੇ ਸੱਭਿਆਚਾਰ ਅਤੇ ਵਿਸ਼ਵਾਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਓਕ ਕਰੀਕ ਗੁਰਦੁਆਰੇ ਦੀ ਇਕ ਹਫ਼ਤੇ ਦੀ ਯਾਤਰਾ ਦੀ ਯੋਜਨਾ ਬਣਾਈ ਹੈ। ਇਹ ਰਾਈਡ ਜੋ 5 ਅਗਸਤ ਨੂੰ ਓਕ ਕਰੀਕ ‘ਚ ਸਮਾਪਤ ਹੋਵੇਗੀ, ਐਰੀਜ਼ੋਨਾ ਵਰਗੇ ਰਾਜਾਂ ਵਿੱਚੋਂ ਦੀ…
ਬਲਾਚੌਰ ਸਿਵਲ ਕੋਰਟ ਨੇ ਅੱਠ ਸਾਲ ਪਹਿਲਾਂ ਪਿੰਡ ਮਾਜਰਾ ਜੱਟਾਂ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਸਥਾਪਤ ਕੀਤੇ ਜਾਣ ਵਾਲੇ ਸ੍ਰੀ ਨਿਸ਼ਾਨ ਸਾਹਿਬ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਲੜਾਈ-ਝਗੜੇ ਦੌਰਾਨ ਨਿਸ਼ਾਨ ਸਾਹਿਬ ਦੀ ਬੇਅਦਬੀ ਦੇ ਦੋਸ਼ ‘ਚ 27 ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਕੋਰਟ ਨੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਦੋ-ਦੋ ਸਾਲ ਦੀ ਸਜ਼ਾ ਅਤੇ 10-10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਮਾਣਯੋਗ ਸਬ-ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਬਲਾਚੌਰ ਵੱਲੋਂ ਸੁਣਾਏ ਗਏ ਫ਼ੈਸਲੇ ਮੁਤਾਬਕ ਫਰਵਰੀ 2015 ‘ਚ ਪਿੰਡ ਮਾਜਰਾ ਜੱਟਾਂ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੀ ਉਸਾਰੀ ਉਪਰੰਤ ਉਸ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕੀਤਾ ਗਿਆ…
ਦੇਸ਼ ਦੀ ਵੰਡ ਤੋਂ ਬਾਅਦ ਇੰਡੀਆ ਅਤੇ ਪਾਕਿਸਤਾਨ ਦੋ ਮੁਲਕ ਬਣ ਗਏ ਅਤੇ ਉਸ ਵੇਲੇ ਲੱਖਾਂ ਪੰਜਾਬੀਆਂ ਦੀ ਮੌਤ ਹੋਈ ਅਤੇ ਕਈ ਪਰਿਵਾਰ ਸਦਾ ਲਈ ਵਿਛੜ ਗਏ। ਇਨ੍ਹਾਂ ‘ਚੋਂ ਕੁਝ ਹੁਣ ਸੱਤਰ ਸਾਲਾਂ ਬਾਅਦ ਮਿਲ ਰਹੇ ਹਨ। ਅਜਿਹੇ ਹੀ ਦੋ ਪਰਿਵਾਰ ਕਰਤਾਰਪੁਰ ਸਾਹਿਬ ਵਿਖੇ 76 ਸਾਲ ਬਾਅਦ ਮਿਲੇ ਹਨ। ਕਰਤਾਰਪੁਰ ਕਾਰੀਡੋਰ ਨੇ ਇਕ ਵਾਰ ਫਿਰ ਭਾਰਤੀ ਤੇ ਪਾਕਿਸਤਾਨੀ ਪਰਿਵਾਰਾਂ ਨੂੰ 76 ਸਾਲ ਬਾਅਦ ਮਿਲਾਇਆ ਹੈ। ਭਾਰਤ-ਪਾਕਿ ਦੀ ਵੰਡ ਤੋਂ ਪਹਿਲਾਂ ਦਇਆ ਸਿੰਘ ਦਾ ਪਰਿਵਾਰ ਇੰਡੀਆ ‘ਚ ਰਹਿੰਦਾ ਸੀ। ਜਦ ਉਹ ਜਵਾਨ ਹੋਇਆ ਤਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਉਨ੍ਹਾਂ ਦੇ ਪਿਤਾ ਦੇ ਦੋਸਤ ਕਰੀਮ ਬਖ਼ਸ਼ ਨੇ ਦੋਵਾਂ ਭਰਾਵਾਂ…
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਤ ‘ਚ ਪੁੱਛਗਿੱਛ ਦਾ ਸਾਹਮਣਾ ਕਰਨ ਚੁੱਕੇ ਪੰਜਾਬੀ ਗਾਇਕ ਮਨਕੀਰਤ ਔਲਖ ਦੀਆਂ ਮੁਸ਼ਕਿਲਾਂ ‘ਚ ਉਦੋਂ ਹੋਰ ਵਾਧਾ ਹੋ ਗਿਆ ਜਦੋਂ ਉਨ੍ਹਾਂ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਇਮੀਗ੍ਰੇਸ਼ਨ ਨੇ ਰੋਕ ਦਿੱਤਾ। ਇਸ ਪਿੱਛੋਂ ਉਨ੍ਹਾਂ ਕੋਲੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਨੇ ਪੁੱਛਗਿੱਛ ਕੀਤੀ। ਬਾਅਦ ‘ਚ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਪੰਜਾਬੀ ਗਾਇਕ ਔਲਖ ਡੁਬਈ ਵਿਖੇ ਸ਼ੋਅ ਲਾਉਣ ਜਾ ਰਿਹਾ ਸੀ। ਫਿਲਹਾਲ ਉਸ ਤੋਂ ਐੱਨ.ਆਈ.ਏ. ਦੀ ਟੀਮ ਵੱਲੋਂ ਪੁੱਛਗਿੱਛ ਦੀ ਵਜ੍ਹਾ ਅਜੇ ਤਕ ਸਾਹਮਣੇ ਨਹੀਂ ਆ ਸਕੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਮਾਮਲੇ ‘ਚ ਐੱਨ.ਆਈ.ਏ. ਨੇ ਮਨਕੀਰਤ ਔਲਖ ਅਤੇ ਦਿਲਪ੍ਰੀਤ…
ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਖਾਲਸਾ ਪੰਥ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਸ਼ੁਰੂ ਹੋ ਗਿਆ ਹੈ। ਇਹ 5 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ 6 ਤੋਂ 8 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਹਰ ਸਾਲ ਵਾਂਗ ਇਸ ਸਾਲ ਵੀ ਨਗਾੜਿਆਂ ਤੇ ਜੈਕਾਰਿਆਂ ਦੀ ਗੂੰਜ ‘ਚ ਹੋਲਾ ਮਹੱਲਾ ਸ਼ੁਰੂ ਹੋ ਗਿਆ ਹੈ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ‘ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਮਗਰੋਂ ਕਿਲ੍ਹਾ ਅਨੰਦਗੜ੍ਹ ਸਾਹਿਬ ‘ਚ ਰਾਤ ਦੇ ਦੀਵਾਨ ਸਜਾਏ ਗਏ, ਜਿੱਥੇ ਗੁਰੂ ਘਰ ਦੇ ਕੀਰਤਨੀਆਂ ਅਤੇ ਢਾਡੀ…
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ‘ਚ ਵੱਖਰੀ ਗੁਰਦੁਆਰਾ ਕਮੇਟੀ ਅਤੇ ਉਥੋਂ ਦੇ ਗੁਰਦੁਆਰਿਆਂ ‘ਤੇ ਜਬਰੀ ਕਬਜ਼ਾ ਕਰਨ ਦੇ ਮਾਮਲੇ ਸਬੰਧੀ ਭਾਰਤ ਸਰਕਾਰ ਕੋਲੋਂ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦ ਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਛੇ ਮੈਂਬਰੀ ਕਮੇਟੀ ਵੀ ਕਾਇਮ ਕੀਤੀ ਗਈ ਜੋ ਦੇਸ਼ ‘ਚ ਵੱਖ-ਵੱਖ ਪਾਰਟੀਆਂ ਅਤੇ ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰਾਂ ਨਾਲ ਰਾਬਤਾ ਕਰ ਕੇ ਸਿੱਖਾਂ ਦੀ ਸੰਵਿਧਾਨਕ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਜਬਰੀ ਖੰਡਿਤ ਕਰਨ ਬਾਰੇ ਆਵਾਜ਼ ਚੁੱਕਣ ਲਈ ਆਖੇਗੀ। ਇਹ ਵਿਸ਼ੇਸ਼ ਜਨਰਲ ਇਜਲਾਸ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ‘ਚ ਸੱਦਿਆ ਗਿਆ ਜਿਸ ‘ਚ ਸ੍ਰੋਮਣੀ ਕਮੇਟੀ ਦੇ…
ਆਸਟਰੇਲੀਆ ‘ਚ ਕੋਕੀਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਫੜੀ ਗਈ ਹੈ ਜੋ 1 ਬਿਲੀਅਨ ਡਾਲਰ ਕੀਮਤ ਦੀ ਹੈ। ਇਸ 2.4 ਟਨ ਕੋਕੀਨ ਨਾਲ 12 ਮੁਲਜ਼ਮ ਵੀ ਕਾਬੂ ਕੀਤੇ ਗਏ ਹਨ। ਪੱਛਮੀ ਆਸਟਰੇਲੀਆ ‘ਚ ਪੁਲੀਸ ਨੇ 2।.4 ਟਨ ਕੋਕੀਨ ਨੂੰ ਆਸਟਰੇਲੀਆ ‘ਚ ਦਾਖਲ ਹੋਣ ਤੋਂ ਰੋਕਿਆ ਹੈ ਅਤੇ ਇਹ ਆਸਟਰੇਲੀਆ ਦੇ ਇਤਿਹਾਸ ‘ਚ ਹੁਣ ਤੱਕ ਦੀ ਡਰੱਗ ਦੀ ਸਭ ਤੋਂ ਵੱਡੀ ਖੇਪ ਹੈ। ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥਾਂ ਦੀ ਦਰਾਮਦ ਦੇ ਸਬੰਧ ‘ਚ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਰੀ ਮਾਤਰਾ ‘ਚ ਬਰਾਮਦ ਡਰੱਗ ਆਸਟਰੇਲੀਆ ਦੀ ਸਾਲਾਨਾ ਖਪਤ ਦੇ ਅੱਧੇ ਹਿੱਸੇ ਨੂੰ ਦਰਸਾਉਂਦੀ ਹੈ ਅਤੇ ਇਸਦਾ…
ਪਿਛਲੇ ਸਾਲ ਨੋਬੇਲ ਸ਼ਾਂਤੀ ਪੁਰਸਕਾਰ ਦੇ ਜੇਤੂ ਅਤੇ ਵਿਆਸਨਾ ਮਨੁੱਖੀ ਅਧਿਕਾਰ ਕੇਂਦਰ ਦੇ ਸੰਸਥਾਪਕ ਐਲੇਸ ਬਾਲੀਆਟਸਕੀ ਨੂੰ ਦੇਸ਼ ‘ਚ ਵਿਰੋਧ ਪ੍ਰਦਰਸ਼ਨਾਂ ਨੂੰ ਵਿੱਤੀ ਸਹਾਇਤਾ ਦਾ ਦੋਸ਼ੀ ਠਹਿਰਾਇਆ ਗਿਆ ਹੈ। ਬੇਲਾਰੂਸ ਦੀ ਇਕ ਅਦਾਲਤ ਨੇ 60 ਸਾਲਾ ਐਲੇਸ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੇ ਅਧਿਕਾਰ ਸਮੂਹ ਵਿਆਸਨਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਵਿਆਸਨਾ ਮਨੁੱਖੀ ਅਧਿਕਾਰ ਕੇਂਦਰ ਦੇ ਸੰਸਥਾਪਕ ਐਲੇਸ ਤੇ ਇਸ ਦੇ ਤਿੰਨ ਹੋਰ ਲੋਕਤੰਤਰ ਪੱਖੀ ਮੈਂਬਰਾਂ ਨੂੰ ਦੇਸ਼ ‘ਚ ਵਿਰੋਧ ਪ੍ਰਦਰਸ਼ਨਾਂ ਨੂੰ ਵਿੱਤੀ ਸਹਾਇਤਾ ਲਈ ਦੋਸ਼ੀ ਠਹਿਰਾਇਆ ਗਿਆ ਹੈ। ਬਾਲੀਆਟਸਕੀ ਬੇਲਾਰੂਸ ਤੋਂ ਇਕ ਮਨੁੱਖੀ ਅਧਿਕਾਰ ਕਾਰਕੁਨ ਹੈ। ਉਹ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਲੜਦੇ ਰਹੇ…