Author: editor
ਪਹਿਲਾਂ ਹੀ ਸੁਰਖੀਆਂ ‘ਚ ਚੱਲ ਰਹੇ ਅਤੇ ਅਜਨਾਲਾ ਘਟਨਾ ਤੋਂ ਬਾਅਦ ਵਿਵਾਦਾਂ ‘ਚ ਘਿਰੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਪਰੰਤ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ। ਨਤਮਸਤਕ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਉਹ ਪੰਜਾਬੀ ਹਨ ਅਤੇ ਪੰਜਾਬ ‘ਚ ਰਹਿਣਾ ਉਨ੍ਹਾਂ ਦਾ ਹੱਕ ਹੈ। ਜੇਕਰ ਕਿਸੇ ਨੂੰ ਵੀ ਇਤਰਾਜ਼ ਹੈ ਤਾਂ ਉਹ ਪੰਜਾਬ ਛੱਡ ਕੇ ਜਾ ਸਕਦਾ ਹੈ। ਇਕ ਸਵਾਲ ਦੇ ਜਵਾਬ ‘ਚ ਅੰਮ੍ਰਿਤਪਾਲ ਸਿੰਘ ਆਖਿਆ ਕਿ ਉਹ ਪੰਜਾਬੀ ਹਨ ਅਤੇ ਪੰਜਾਬ ਉਹ ਧਰਤੀ ਹੈ ਜਿਸ…
ਕੈਨੇਡਾ ‘ਚ ਲੱਖਾਂ ਲੋਕ ਲੋਟੋ ਅਤੇ 640 ਲਾਟਰੀ ਪਾਉਂਦੇ ਹਨ ਅਤੇ ਕਈ ਵਾਰ ਇਹ ਪੰਜਾਬੀ ਮੂਲ ਦੇ ਲੋਕਾਂ ਨੂੰ ਵੀ ਮਾਲਾਮਾਲ ਕਰਦੀ ਹੈ। ਹੁਣ ਸਰੀ ਦੇ ਇਕ ਪੰਜਾਬੀ ਜੋੜੇ ਦੀ ਕਿਸਮਤ ਚਮਕੀ ਹੈ ਜਿਨ੍ਹਾਂ ਦੀ 5 ਲੱਖ ਡਾਲਰ ਦੀ ਲਾਟਰੀ ਨਿਕਲੀ ਹੈ। ਸਰੀ ‘ਚ ਰਹਿਣ ਵਾਲੇ ਪੰਜਾਬੀ ਜੋੜੇ ਹਰਭਜਨ ਸਿੰਘ ਪੁਰਬਾ ਅਤੇ ਉਨ੍ਹਾਂ ਦੀ ਪਤਨੀ ਸਵਰਨ ਕੌਰ ਪੁਰਬਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ 500,000 ਡਾਲਰ ਦੀ ਇਨਾਮੀ ਰਾਸ਼ੀ ਵਾਲੀ ਲਾਟਰੀ ਜਿੱਤ ਲਈ ਹੈ, ਜੋ ਕਿ ਸਰੀ ਦੇ 64 ਐਵੇਨਿਊ ਅਤੇ 144 ਸਟਰੀਟ ਸਥਿਤ 7-ਇਲੈਵਨ ਤੋਂ ਖ਼ਰੀਦੀ ਗਈ ਸੀ। ਹਰਭਜਨ ਸਿੰਘ…
ਕੈਨੇਡਾ ਘੁੰਮਣ ਦੇ ਬਹਾਨੇ ਗਏ ਵਿਜ਼ਿਟਰ ਵੀਜ਼ੇ ਵਾਲਿਆਂ ਨੂੰ ਹੁਣ ਕੈਨੇਡਾ ਨੇ ਖੁਸ਼ਖਬਰੀ ਦਿੱਤੀ ਹੈ। ਵਿਜ਼ਿਟਰ ਵੀਜ਼ੇ ‘ਤੇ ਕੈਨੇਡਾ ਗਏ ਵਿਦੇਸ਼ੀ ਨਾਗਰਿਕ, ਜਿਨ੍ਹਾਂ ਕੋਲ ਕਿਸੇ ਵੈਧ ਜੌਬ ਦੀ ਪੇਸ਼ਕਸ਼ ਹੈ, ਉਹ ਹੁਣ ਬਿਨਾਂ ਮੁਲਕ ਛੱਡੇ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ। ਇਹ ਐਲਾਨ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕੀਤਾ ਹੈ। ਆਈ.ਆਰ.ਸੀ.ਸੀ. ਦੀ ਇਹ ਪੇਸ਼ਕਦਮੀ ਕਰੋਨਾ ਮਹਾਮਾਰੀ ਦੌਰਾਨ ਜਾਰੀ ਆਰਜ਼ੀ ਪਬਲਿਕ ਪਾਲਿਸੀ ਦਾ ਹੀ ਵਾਧਾ, ਜੋ ਅੱਜ ਖ਼ਤਮ ਹੋ ਰਹੀ ਸੀ। ਇਸ ਪਾਲਿਸੀ ਨੂੰ ਹੁਣ ਦੋ ਸਾਲ ਲਈ 28 ਫਰਵਰੀ 2025 ਤੱਕ ਵਧਾ ਦਿੱਤਾ ਗਿਆ ਹੈ। ਇਸ ਸਰਕਾਰੀ ਪਾਲਿਸੀ ਤਹਿਤ ਅਪਲਾਈ ਕਰਨ ਵਾਲੇ ਵਿਜ਼ਿਟਰ, ਜਿਨ੍ਹਾਂ ਕੋਲ ਪਿਛਲੇ 12 ਮਹੀਨਿਆਂ ਤੋਂ…
ਕੈਨੇਡਾ ‘ਚ ਅਲਬਰਟਾ-ਬ੍ਰਿਟਿਸ਼ ਕੋਲੰਬੀਆ ਸਰਹੱਦ ਦੇ ਨਾਲ ਇਕ ਪਹਾੜੀ ਰਿਜ਼ੋਰਟ ਨੇੜੇ ਬਰਫ਼ੀਲੇ ਤੂਫਾਨ ਦੀ ਲਪੇਟ ‘ਚ ਆਉਣ ਕਾਰਨ 3 ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਕੁੱਲ 10 ਲੋਕ ਬਰਫ਼ੀਲੇ ਤੂਫ਼ਾਨ ਦੀ ਲਪੇਟ ‘ਚ ਆਏ ਸਨ ਜਿਨ੍ਹਾਂ ‘ਚ ਇਕ ਗਾਈਡ ਨੂੰ ਛੱਡ ਕੇ ਬਾਕੀ ਸਾਰੇ ਵਿਦੇਸ਼ੀ ਨਾਗਰਿਕ ਸਨ। ਪੁਲੀਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੁਝ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਸਨ, ਪਰ ਉਨ੍ਹਾਂ ਦੇ ਬਚਣ ਦੀ ਉਮੀਦ ਹੈ। ਪੁਲੀਸ ਨੇ ਕਿਹਾ ਕਿ ਪੀੜਤ ਪਨੋਰਮਾ ਮਾਉਂਟੇਨ ਰਿਜ਼ੋਰਟ ਦੇ ਨੇੜੇ ਹੈਲੀ-ਸਕੀਇੰਗ ਕਰ ਰਹੇ ਸਨ, ਜਦੋਂ ਅਚਾਨਕ ਬਰਫ਼ੀਲਾ ਤੂਫ਼ਾਨ ਆਇਆ। ਜਰਮਨੀ ‘ਚ ਇਕ ਨਗਰਪਾਲਿਕਾ ਦੇ ਮੇਅਰ ਨੇ ਕਿਹਾ ਕਿ…
ਜਿਉਂ ਜਿਉਂ ਕੈਨੇਡਾ ਜਾਣ ਵਾਲੇ ਪੰਜਾਬੀ ਮੁੰਡੇ ਕੁੜੀਆਂ ਦੀ ਗਿਣਤੀ ‘ਚ ਰਿਕਾਰਡ ਵਾਧਾ ਹੋ ਰਿਹਾ ਹੈ ਉਵੇਂ ਹੀ ਸੌਦੇ ਵਾਲੇ ਵਿਆਹਾਂ ਦੇ ਭਿਆਨਕ ਨਤੀਜੇ ਵੀ ਸਾਹਮਣੇ ਆਉਂਦੇ ਹਨ। ਪਹਿਲਾਂ ਕੁਝ ਨੌਜਵਾਨ ਖੁਦਕੁਸ਼ੀ ਤੱਕ ਕਰ ਚੁੱਕੇ ਹਨ ਜਦਕਿ ਹੁਣ ਲੁਧਿਆਣਾ ‘ਚ ਇਕ ਵੱਖਰੀ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਕੈਨੇਡਾ ਗਈ ਮੰਗੇਤਰ ਦੇ ਵਿਆਹ ਤੋਂ ਮੁੱਕਰ ਜਾਣ ਕਾਰਨ ਇਕ ਨੌਜਵਾਨ ਅਦਾਲਤੀ ਕੰਪਲੈਕਸ ਦੀ ਟੈਂਕੀ ‘ਤੇ ਚੜ੍ਹ ਗਿਆ ਜਿਸ ਨੇ ਉਪਰੋਂ ਛਾਲ ਮਾਰਨ ਦੀ ਧਮਕੀ ਦੇ ਦਿੱਤੀ। ਨੌਜਵਾਨ ਨੂੰ ਟੈਂਕੀ ‘ਤੇ ਚੜ੍ਹਿਆ ਦੇਖ ਕੇ ਉਥੇ ਮੌਜੂਦ ਲੋਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਮੁਲਾਜ਼ਮਾਂ ਨੇ ਮੌਕੇ ‘ਤੇ ਪੁੱਜ ਕੇ ਨੌਜਵਾਨ ਹਰਪ੍ਰੀਤ…
ਡਰੱਗ ਦੀ ਸਮੱਸਿਆ ਇਕੱਲੇ ਪੰਜਾਬ ‘ਚ ਨਹੀਂ ਸਗੋਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸਮੇਤ ਜੰਮੂ ਕਸ਼ਮੀਰ, ਉੱਤਰਾਖੰਡ, ਦਿੱਲੀ ਸਣੇ ਦੇਸ਼ ਦੇ ਹੋਰਨਾਂ ਸੂਬਿਆਂ ‘ਚ ਵੀ ਡਰੱਗ ਵੱਡਾ ਮੁੱਦਾ ਹੈ। ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਉੱਤਰੀ ਭਾਰਤ ਦੇ ਸੂਬਿਆਂ ਦੇ ਪੁਲੀਸ ਮੁਖੀਆਂ ਨੇ ਚੰਡੀਗੜ੍ਹ ‘ਚ ਸਾਂਝੀ ਮੀਟਿੰਗ ਕੀਤੀ, ਜਿਸ ‘ਚ ਨਸ਼ਿਆਂ ਦੇ ਖਾਤਮੇ ਲਈ ਵਰਕਿੰਗ ਗਰੁੱਪ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਜਾਣਕਾਰੀ ਅਨੁਸਾਰ ਇਸ ਗਰੁੱਪ ‘ਚ ਨਸ਼ਾ ਤਸਕਰੀ ਖ਼ਿਲਾਫ਼ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਗਰੁੱਪ ਨਸ਼ਾ ਤਸਕਰਾਂ ਦੀ ਜਾਣਕਾਰੀ ਆਪਸ ‘ਚ ਸਾਂਝੀ ਕਰੇਗਾ ਜਿਸ ਨਾਲ ਦੇਸ਼ ‘ਚ ਨਸ਼ਿਆਂ ਦੀ ਤਸਕਰੀ ਨੂੰ ਠੱਲ੍ਹਿਆ ਜਾ ਸਕੇਗਾ। ਮੀਟਿੰਗ…
ਏਸ਼ੀਅਨ ਸ਼ਤਰੰਜ ਮਹਾਸੰਘ ਨੇ ਭਾਰਤੀ ਗਰੈਂਡ ਮਾਸਟਰ ਡੀ. ਗੁਕੇਸ਼ ਨੂੰ ਪਿਛਲੇ ਸਾਲ ਮਹਾਬਲੀਪੁਰਮ ‘ਚ 44ਵੇਂ ਸ਼ਤਰੰਜ ਓਲੰਪਿਆਡ ‘ਚ ਰਿਕਾਰਡ ਸਕੋਰ (9/11) ਨਾਲ ਸੋਨ ਤਗ਼ਮਾ ਜਿੱਤਣ ਲਈ ‘ਪਲੇਅਰ ਆਫ ਦਿ ਈਅਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪਿਛਲੇ ਸਾਲ ਮਾਰਚ ‘ਚ ਗੁਕੇਸ਼ 2700 ਈ.ਐਓਲ.ਓ. ਰੇਟਿੰਗ ਦਾ ਅੰਕੜਾ ਪਾਰ ਕਰਨ ਵਾਲਾ 6ਵਾਂ ਭਾਰਤੀ ਬਣਿਆ ਸੀ ਅਤੇ ਉਹ 2700 ਤੋਂ ਉੱਤੇ ਦੀ ਰੇਟਿੰਗ ਵਾਲੇ ਦੇਸ਼ ਦਾ ਸਭ ਤੋਂ ਨੌਜਵਾਨ ਗਰੈਂਡ ਮਾਸਟਰ ਵੀ ਹੈ। ਅਖਿਲ ਭਾਰਤੀ ਸ਼ਤਰੰਜ ਮਹਾਸੰਘ ਨੇ ਏ.ਸੀ.ਐੱਫ. ਦੇ ਸਾਲਾਨਾ ਸੰਮੇਲਨ ਵਿੱਚ ‘ਮੋਸਟ ਐਕਟਿਵ ਫੈਡਰੇਸ਼ਨ’ ਦਾ ਇਨਾਮ ਹਾਸਲ ਕੀਤਾ। ਤਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੂੰ 4 ਮਹੀਨਿਆਂ ਦੇ ਘੱਟ ਸਮੇਂ ਦੇ ਨੋਟਿਸ ਦੇ…
ਇੰਦੌਰ ਦੇ ਹੋਲਕਰ ਸਟੇਡੀਅਮ ਦੀ ਟਰਨ ਲੈਂਦੀ ਪਿੱਚ ‘ਤੇ ਆਸਟਰੇਲੀਆ ਨੇ ਬਾਰਡਰ-ਗਾਵਸਕਰ ਦੇ ਤੀਜੇ ਟੈਸਟ ਮੈਚ ‘ਚ ਇੰਡੀਆ ਨੂੰ 9 ਵਿਕਟਾਂ ਨਾਲ ਹਰਾਇਆ। ਆਸਟਰੇਲੀਆ ਨੇ ਜਿੱਤ ਲਈ ਮਿਲੇ 76 ਦੌੜਾਂ ਦੇ ਟੀਚੇ ਨੂੰ 18.5 ਓਵਰਾਂ ‘ਚ ਇਕ ਵਿਕਟ ਨਾਲ ਗਵਾ ਕੇ ਹਾਸਲ ਕਰ ਲਿਆ। ਟੀਮ ਲਈ ਟ੍ਰੈਵਿਸ ਹੈਡ ਨੇ ਦੂਜੀ ਪਾਰੀ ‘ਚ ਸਭ ਤੋਂ ਵੱਧ ਨਾਬਾਦ 49 ਦੌੜਾਂ ਬਣਾਈਆਂ। ਮਾਰਨਸ ਲਾਬੂਸ਼ੇਨ ਨੇ ਨਾਬਾਦ 28 ਦੌੜਾਂ ਦਾ ਯੋਗਦਾਨ ਦਿੱਤਾ। ਇਸ ਮੁਕਾਬਲੇ ਨੂੰ ਗਵਾਉਣ ਦੇ ਬਾਅਦ ਵੀ 4 ਮੈਚਾਂ ਦੀ ਸੀਰੀਜ਼ ‘ਚ ਭਾਰਤੀ ਟੀਮ 2-1 ਨਾਲ ਅੱਗੇ ਹੈ। ਆਸਟਰੇਲੀਆ ਦੇ ਦਿੱਗਜ ਸਪਿਨਰ ਨਾਥਨ ਲਿਓਨ ਨੇ ਵੀਰਵਾਰ ਨੂੰ ਹੀ ਇੰਡੀਆ ਦੀ ਦੂਜੀ ਪਾਰੀ…
ਅਰਜਨਟੀਨਾ ਦੇ ਫੁਟਬਾਲਰ ਲਿਓਨਲ ਮੈਸੀ ਦੇ ਪਰਿਵਾਰ ਨਾਲ ਸਬੰਧਤ ਸੁਪਰਮਾਰਕੀਟ ‘ਚ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਅਤੇ ਇਕ ਟੈਕਸਟ ਸੁਨੇਹੇ ‘ਚ ਉਸ ਨੂੰ ਧਮਕੀ ਦਿੱਤੀ। ਹਮਲੇ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲਾਵਰਾਂ ਨੇ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਰੋਜ਼ਾਰੀਓ ‘ਚ ‘ਯੂਨੀਕੋ’ ਸੁਪਰਮਾਰਕੀਟ ਨੂੰ ਕਿਉਂ ਨਿਸ਼ਾਨਾ ਬਣਾਇਆ। ਸੁਪਰਮਾਰਕੀਟ ਉਸ ਦੀ ਪਤਨੀ ਐਂਟੋਨੇਲਾ ਰੋਕੂਜ਼ੋ ਦੇ ਪਰਿਵਾਰ ਦੀ ਮਲਕੀਅਤ ਹੈ। ਹਮਲਾਵਰਾਂ ਨੇ ਜਿਹੜਾ ਸੰਦੇਸ਼ ਛੱਡਿਆ ਹੈ ਉਸ ‘ਚ ਕਿਹਾ ਹੈ, ‘ ਮੈਸੀ, ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਜੈਵਕਿਨ ਵੀ ਨਸ਼ੀਲੇ ਪਦਾਰਥਾਂ ਦਾ ਤਸਕਰ ਹੈ, ਇਸ ਲਈ ਉਹ ਤੁਹਾਡਾ ਖ਼ਿਆਲ ਨਹੀਂ ਰੱਖ ਸਕੇਗਾ।’ ਵਰਨਣਯੋਗ ਹੈ…
ਅਮਰੀਕਾ ‘ਚ ਰਾਸ਼ਟਰਪਤੀ ਚੋਣ ‘ਚ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ ‘ਚ ਸ਼ਾਮਲ ਭਾਰਤੀ ਮੂਲ ਦੀ ਨਿੱਕੀ ਹੇਲੀ ਨੇ ਕਿਹਾ ਕਿ ਪਾਕਿਸਤਾਨ ਘੱਟ ਤੋਂ ਘੱਟ ਇਕ ਦਰਜਨ ਅੱਤਵਾਦੀ ਜਥੇਬੰਦੀਆਂ ਦਾ ਰੈਣ ਬਸੇਰਾ ਹੈ। ਇਸ ਮੁਲਕ ਨੂੰ ਅਮਰੀਕਾ ਤੋਂ ਮਦਦ ਨਹੀਂ ਮਿਲਣੀ ਚਾਹੀਦੀ। ਜ਼ਿਕਰਯੋਗ ਹੈ ਕਿ ਦੱਖਣੀ ਕੈਰੋਲੀਨਾ ਦੀ ਦੋ ਵਾਰ ਗਵਰਨਰ ਰਹਿ ਚੁੱਕੀ ਹੇਲੀ ਨੇ 2024 ‘ਚ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਪਿਛਲੇ ਮਹੀਨੇ ਰਸਮੀ ਤੌਰ ‘ਤੇ ਆਪਣਾ ਪ੍ਰਚਾਰ ਸ਼ੁਰੂ ਕੀਤਾ ਸੀ। ਹੇਲੀ ਨੇ ਟਵੀਟ ਕੀਤਾ, ‘ਪਾਕਿਸਤਾਨ ‘ਚ ਘੱਟ ਤੋਂ ਘੱਟ ਇਕ ਦਰਜਨ ਅੱਤਵਾਦੀ ਸੰਗਠਨ ਮੌਜੂਦ ਹਨ। ਇਸ ਦੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾਣੀ ਚਾਹੀਦੀ ਹੈ।’…