Author: editor
ਅੰਮ੍ਰਿਤਸਰ ਤੋਂ ਕੈਨੇਡਾ ਅਤੇ ਅਮਰੀਕਾ ਲਈ ਉਡਾਣਾਂ ਸ਼ੁਰੂ ਕਰਨ ਦੀ ਪੰਜਾਬੀਆਂ ਦੀ ਚਿਰੋਕਣੀ ਮੰਗ ਨਿਓਜ਼ ਏਅਰ ਪੂਰੀ ਕਰਨ ਜਾ ਰਹੀ ਹੈ। ਇਟਲੀ ਦੀ ਨਿਓਜ਼ ਏਅਰ ਨੇ 6 ਅਪ੍ਰੈਲ ਤੋਂ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਊਯਾਰਕ ਤੱਕ ਮਿਲਾਨ ਦੇ ਮਾਲਪੈਂਸਾ ਏਅਰਪੋਰਟ ਰਾਹੀਂ ਜੋੜਨ ਦਾ ਐਲਾਨ ਕੀਤਾ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਨੂੰ ਨਿਓਜ਼ ਏਅਰ ਦੁਆਰਾ ਟੋਰਾਂਟੋ ਨਾਲ ਜੋੜੇ ਜਾਣ ਦਾ ਵੱਡੀ ਗਿਣਤੀ ਪੰਜਾਬੀਆਂ ਨੇ ਸਵਾਗਤ ਕੀਤਾ ਹੈ। ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ। ਇਸ ਨਵੀਂ ਉਡਾਣ ਦੇ ਸ਼ੁਰੂ ਹੋਣ ਨਾਲ ਟੋਰਾਂਟੋ ਲਈ ਯਾਤਰੀਆਂ…
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਮਾਮਲੇ ‘ਚ ਬਲਵੰਤ ਸਿੰਘ ਰਾਜੋਆਣਾ ਵੱਲੋਂ ਪਾਈ ਅਰਜ਼ੀ ‘ਤੇ ਸੁਪਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖਿਆ ਹੈ। ਕੇਂਦਰ ਸਰਕਾਰ ਵੱਲੋ ਦਾਖ਼ਲ ਹਲਫ਼ਨਾਮੇ ‘ਚ ਕਾਨੂੰਨ ਵਿਵਸਥਾ ਵਿਗੜਨ ਦਾ ਹਵਾਲਾ ਦਿੱਤਾ ਗਿਆ ਹੈ। ਉਥੇ ਹੀ ਰਾਜੋਆਣਾ ਦੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਬੰਬ ਧਮਾਕੇ ‘ਚ ਬੇਅੰਤ ਸਿੰਘ ਦੀ ਮੌਤ ਹੋ ਗਈ ਸੀ। ਮਾਮਲੇ ‘ਚ ਜੁਲਾਈ 2007 ‘ਚ ਸਜ਼ਾ ਸੁਣਾਈ ਗਈ ਸੀ। ਹਾਈ ਕੋਰਟ ਨੇ 2010 ‘ਚ ਸਜ਼ਾ ਬਰਕਰਾਰ ਰੱਖੀ ਸੀ। ਬਲਵੰਤ ਸਿੰਘ ਰਾਜੋਆਣਾ 27 ਸਾਲਾਂ ਤੋਂ ਜੇਲ੍ਹ ‘ਚ ਬੰਦ ਹੈ, 2012 ਤੋਂ ਦਇਆ ਪਟੀਸ਼ਨ ਪੈਂਡਿੰਗ ਹੈ। ਰਾਜੋਆਣਾ ਦੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਮੌਤ ਦੀ ਸਜ਼ਾ…
ਡਰੋਨ, ਡਰੱਗ ਅਤੇ ਪੰਜਾਬ ‘ਚ ਹਿੰਸਾ ਆਦਿ ਅਹਿਮ ਮੁੱਦਿਆਂ ‘ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਸਮੇਂ ਚਰਚਾ ਕੀਤੀ। ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਵਿਖੇ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਅਜਨਾਲਾ ਹਿੰਸਾ ਸਮੇਤ ਪੰਜਾਬ ਦੇ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ ਗਈ ਹੈ। ਇਸ ਦੌਰਾਨ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਅਤੇ ਨਸ਼ਾ ਤਸਕਰੀ ‘ਤੇ ਵੀ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਵੱਲੋਂ ਅਮਿਤ ਸ਼ਾਹ ਨਾਲ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰੀ ਅਤੇ ਰਾਜ ਏਜੰਸੀਆਂ ਵਿਚਕਾਰ ਤਾਲਮੇਲ ਬਾਰੇ…
ਇਕ ਪਾਸੇ ਅੰਮ੍ਰਿਤਸਰ ਤੋਂ ਹੀਥਰੋ ਹੋ ਕੇ ਜਾਂਦੀ ਫਲਾਈਟ ਨੂੰ 25 ਮਾਰਚ ਤੋਂ ਬੰਦ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ। ਪੰਜਾਬ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਨਹੀਂ ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਇਹ ਮੰਗ ਲਗਾਤਾਰ ਜ਼ੋਰ ਫੜ ਰਹੀ ਹੈ। ਕੈਨੇਡਾ ਦੀ ਪਾਰਲੀਮੈਂਟ ‘ਚ ਵੀ ਇਹ ਮੁੱਦਾ ਉੱਠ ਚੁੱਕਿਆ ਹੈ। ਇਸ ਤੋਂ ਇਲਾਵਾ ਕਈ ਜਥੇਬੰਦੀਆਂ ਵੀ ਇਸ ਦੀ ਪੈਰਵਾਈ ਕਰਦੀਆਂ ਆ ਰਹੀਆਂ ਹਨ। ਵੇਰਵਿਆਂ ਮੁਤਾਬਕ ਅੰਮ੍ਰਿਤਸਰ ਤੋਂ ਵਾਇਆ ਹੀਥਰੋ, ਕੈਨੇਡਾ ਜਾਣ ਵਾਲੇ ਭਾਰਤੀ ਯਾਤਰੂਆਂ ਨੂੰ…
ਅਲਬਰਟਾ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਕੈਲਗਰੀ ਤੋਂ ਮੈਂਬਰ ਪਾਰਲੀਮੈਂਟ ਜਾਰਜ ਜੌਹਲ ਉਰਫ ਜੋਧਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ। ਐੱਮ.ਪੀ. ਚਾਹਲ 12 ਦਿਨਾਂ ਦੇ ਇੰਡੀਆ ਦੌਰੇ ‘ਤੇ ਹਨ ਅਤੇ ਇਸ ਦੌਰਾਨ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਏ। ਇੰਡੀਆ ਅਤੇ ਕੈਨੇਡਾ ਦਰਮਿਆਨ ਵਪਾਰਕ ਅਤੇ ਸਭਿਆਚਾਰਕ ਸਬੰਧਾਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਜਾਰਜ ਚਾਹਲ ਨੇ ਮੁੰਬਈ, ਗੁਜਰਾਤ ਅਤੇ ਨਵੀਂ ਦਿੱਲੀ ‘ਚ ਦੇਸ਼ ਦੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਤੇ ਵੱਖ-ਵੱਖ ਵਿੱਦਿਅਕ ਅਦਾਰਿਆਂ ‘ਚ ਨਵੀਨਤਾ ਦਾ ਸੰਦੇਸ਼ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਰਜ ਚਾਹਲ ਨੇ ਕਿਹਾ ਕਿ ਉਨ੍ਹਾਂ ਨੇ…
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਚੰਡੀਗੜ੍ਹ-ਮੁਹਾਲੀ ਦੀ ਸਾਂਝੀ ਹੱਦ ‘ਤੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਤ ਹੋਰ ਸਿੱਖ ਮਸਲਿਆਂ ਬਾਰੇ ਲੱਗੇ ਮੋਰਚੇ ‘ਚ ਪਹੁੰਚ ਕੇ ਕਿਹਾ ਕਿ ਸਰਕਾਰ ਬਹਿਬਲ ਕਲਾਂ ਗੋਲੀ ਕਾਂਡ ‘ਚ ਜਲਦ ਚਲਾਨ ਪੇਸ਼ ਕਰੇਗੀ। ਇਹ ਪੱਕਾ ਮੋਰਚਾ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਵੱਲੋਂ ਜਾਰੀ ਹੈ। ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨਾਲ ਸਾਂਝੀ ਮੀਟਿੰਗ ‘ਚ ਮੰਤਰੀਆਂ ਨੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਛੇਤੀ ਹੀ…
ਕੈਨੇਡਾ-ਅਮਰੀਕਾ ਬਾਰਡਰ ‘ਤੇ ਅਮਰੀਕਨ ਅਧਿਕਾਰੀਆਂ ਨੇ ਕੈਨੇਡਾ ਤੋਂ ਕਿਸ਼ਤੀ ਰਾਹੀਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਦੇ ਦੋਸ਼ ‘ਚ ਪੰਜ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ ਜਿਨ੍ਹਾਂ ‘ਚ ਦੋ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਯੂ.ਐਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੁਆਰਾ ਇਕ ਬਿਆਨ ‘ਚ ਕਿਹਾ ਗਿਆ ਕਿ ਡੇਟ੍ਰੋਇਟ ਸੈਕਟਰ ਦੇ ਯੂ.ਐਸ. ਬਾਰਡਰ ਪੈਟਰੋਲ ਏਜੰਟਾਂ ਨੇ ਅਮਰੀਕੀ ਰਾਜ ਮਿਸ਼ੀਗਨ ‘ਚ ਅਲਗੋਨਾਕ ਨੇੜੇ ਤਸਕਰੀ ਦੀ ਇਕ ਕੋਸ਼ਿਸ਼ ਦੌਰਾਨ ਪੰਜ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ। ਦੱਸਿਆ ਗਿਆ ਹੈ ਕਿ 20 ਫਰਵਰੀ ਨੂੰ ਦੇਰ ਰਾਤ ਰਿਮੋਟ ਵੀਡੀਓ ਨਿਗਰਾਨੀ ਪ੍ਰਣਾਲੀ ਦੀ ਨਿਗਰਾਨੀ ਕਰ ਰਹੇ ਬਾਰਡਰ ਪੈਟਰੋਲ ਡਿਸਪੈਚਰਾਂ ਨੇ ਸੇਂਟ ਕਲੇਅਰ ਨਦੀ ‘ਤੇ ਇਕ ਸਮੁੰਦਰੀ ਜਹਾਜ਼ ਨੂੰ ਇਕ…
ਕ੍ਰਿਪਟੋ ਐਕਸਚੇਂਜ ਐਫਟੀਐਕਸ ਦੇ ਇੰਜੀਨੀਅਰਿੰਗ ਦੇ ਸਾਬਕਾ ਨਿਰਦੇਸ਼ਕ ਭਾਰਤੀ ਮੂਲ ਦੇ ਨਿਸ਼ਾਦ ਸਿੰਘ ਨੇ ਆਖਰਕਾਰ ਅਪਰਾਧਿਕ ਦੋਸ਼ਾਂ ਨੂੰ ਕਬੂਲ ਲਿਆ ਹੈ। ਉਸ ਨੇ ਮੰਨਿਆ ਕਿ ਉਹ ਸਾਬਕਾ ਸੀ.ਈ.ਓ. ਸੈਮ ਬੈਂਕਮੈਨ-ਫ੍ਰਾਈਡ ਦੁਆਰਾ ਚਲਾਏ ਜਾ ਰਹੇ ਕ੍ਰਿਪਟੋ ਟਰੇਡਿੰਗ ਪਲੇਟਫਾਰਮ ‘ਚ ਅਰਬਾਂ ਡਾਲਰ ਦੇ ਕਥਿਤ ਘੁਟਾਲੇ ‘ਚ ਅਮਰੀਕਨ ਵਕੀਲਾਂ ਨਾਲ ਸਹਿਯੋਗ ਕਰ ਰਿਹਾ ਸੀ। ਇਹ ਵਪਾਰਕ ਪਲੇਟਫਾਰਮ ਵੀ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਨਿਸ਼ਾਦ ਸਿੰਘ ਨੇ ਛੇ ਸਾਜ਼ਿਸ਼ਾਂ ਦੇ ਦੋਸ਼ ਸਵੀਕਾਰ ਕੀਤੇ ਜਿਸ ‘ਚ ਵਾਇਰ ਫਰਾਡ ਕਰਨ ਦੀ ਸਾਜ਼ਿਸ਼, ਮਨੀ ਲਾਂਡਰਿੰਗ ਦੀ ਸਾਜ਼ਿਸ਼ ਅਤੇ ਸੰਘੀ ਮੁਹਿੰਮ ਵਿੱਤ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਸਾਜ਼ਿਸ਼ ਸ਼ਾਮਲ ਹੈ। ਬੈਂਕਮੈਨ-ਫ੍ਰਾਈਡ ਦੇ ਨਾਲ ਐੱਫ.ਟੀ.ਐਕਸ. ਦੇ ਸਹਿ-ਸੰਸਥਾਪਕ ਗੈਰੀ…
ਇੰਡੀਆ ਦੀ ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਰਹੇ ਕਪਿਲ ਦੇਵ ਤੋਂ ਬਾਅਦ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਅੰਤਰਰਾਸ਼ਟਰੀ ਕ੍ਰਿਕਟ ‘ਚ 500 ਵਿਕਟਾਂ ਅਤੇ 5000 ਦੌੜਾਂ ਬਣਾਉਣ ਵਾਲਾ ਦੂਜਾ ਭਾਰਤੀ ਕ੍ਰਿਕਟਰ ਬਣਨ ਦਾ ਮਾਣ ਹਾਸਲ ਹੋਇਆ ਹੈ। 34 ਸਾਲਾ ਇਸ ਆਲਰਾਊਂਡਰ ਨੇ ਇੰਡੀਆ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੌਰਾਨ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਆਊਟ ਕਰਕੇ ਇਹ ਉਪਲਬਧੀ ਹਾਸਲ ਕੀਤੀ। ਇਹ ਟੈਸਟ ਕ੍ਰਿਕਟ ‘ਚ ਉਨ੍ਹਾਂ ਦੀ 260ਵੀਂ ਵਿਕਟ ਸੀ ਜਿਸ ਨਾਲ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ‘ਚ ਉਸ ਦੀਆਂ ਵਿਕਟਾਂ ਦੀ ਗਿਣਤੀ 500 ਹੋ ਗਈ ਹੈ। ਖੱਬੇ ਹੱਥ ਦੇ ਸਪਿਨਰ ਜਡੇਜਾ ਨੇ 171 ਇਕ ਰੋਜ਼ਾ ਮੈਚਾਂ…
ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਦੀ ਛੇ ਸਾਲ ਤੱਕ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਬਿਸਮਾਹ ਮਾਰੂਫ ਨੇ ਅਹੁਦੇ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਕਪਤਾਨ ਵਜੋਂ ਬਿਸਮਾਹ ਦਾ ਆਖਰੀ ਟੂਰਨਾਮੈਂਟ ਸਾਊਥ ਅਫਰੀਕਾ ‘ਚ ਆਈ.ਸੀ.ਸੀ. ਮਹਿਲਾ ਟੀ-20 ਵਰਲਡ ਕੱਪ ਸੀ ਜਿੱਥੇ ਟੀਮ ਚਾਰ ‘ਚੋਂ ਤਿੰਨ ਗਰੁੱਪ ਮੈਚ ਹਾਰ ਕੇ ਸੈਮੀਫਾਈਨਲ ‘ਚ ਪਹੁੰਚਣ ‘ਚ ਅਸਫਲ ਰਹੀ। ਟੀਮ ਰੋਮਾਂਟਿਕ ਗਰੁੱਪ ਮੈਚ ‘ਚ ਪੁਰਾਣੇ ਵਿਰੋਧੀ ਇੰਡੀਆ ਤੋਂ ਵੀ ਹਾਰ ਗਈ ਸੀ। ਬਿਸਮਾਹ ਨੇ ਮਹਿਲਾ ਟੀਮ ਦੇ ਨਾਲ ਹੁਣ ਤੱਕ 124 ਵਨਡੇ ਅਤੇ 132 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਜਿਨ੍ਹਾਂ ‘ਚੋਂ ਉਸਨੇ 34 ਵਨਡੇ (16 ਜਿੱਤਾਂ) ਅਤੇ 62 ਟੀ-20 ਅੰਤਰਰਾਸ਼ਟਰੀ (27 ਜਿੱਤਾਂ) ‘ਚ ਟੀਮ ਦੀ…