Author: editor
ਇੰਡੀਆ ‘ਚ ਮੁੱਖ ਚੋਣ ਕਮਿਸ਼ਨਰ ਸਮੇਤ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨੂੰ ਲੈ ਕੇ ਅਕਸਰ ਇਤਰਾਜ਼ ਤੇ ਵਿਵਾਦ ਉੱਠਦਾ ਰਹਿੰਦਾ ਹੈ। ਇਸ ਦੇ ਮੱਦੇਨਜ਼ਰ ਹੁਣ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਫ਼ੈਸਲਾ ਸੁਣਾਇਆ ਹੈ ਕਿ ਚੋਣ ਕਮਿਸ਼ਨਰਾਂ ਅਤੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਭਾਰਤ ਦੇ ਚੀਫ਼ ਜਸਟਿਸ ਦੀ ਕਮੇਟੀ ਵੱਲੋਂ ਕੀਤੀ ਜਾਵੇ। ਸਰਵਉੱਚ ਅਦਾਲਤ ਨੇ ਕਿਹਾ ਕਿ ਜੇ ਵਿਰੋਧੀ ਧਿਰ ਦਾ ਨੇਤਾ ਮੌਜੂਦ ਨਹੀਂ ਹੈ ਤਾਂ ਲੋਕ ਸਭਾ ‘ਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਨੇਤਾ ਨੂੰ ਚੋਣ ਕਮਿਸ਼ਨਰਾਂ ਅਤੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ‘ਤੇ ਕਮੇਟੀ ‘ਚ ਲਿਆ ਜਾਵੇਗਾ। ਅਦਾਲਤ ਨੇ ਕਿਹਾ ਕਿ…
ਇਕ ਗੋਰੀ ਲੜਕੀ ਦਾ ਕਤਲ ਕਰਕੇ ਕਿਸੇ ਤਰ੍ਹਾਂ ਇੰਡੀਆ ਭੱਜ ਆਇਆ ਰਾਜਵਿੰਦਰ ਸਿੰਘ ਗ੍ਰਿਫ਼ਤਾਰੀ ਮਗਰੋਂ ਹੁਣ ਵਾਪਸ ਭੇਜਿਆ ਗਿਆ ਹੈ। ਆਸਟਰੇਲੀਆ ਦੇ ਕੁਈਨਜ਼ਲੈਂਡ ਬੀਚ ‘ਤੇ 2018 ‘ਚ ਲੜਕੀ ਮ੍ਰਿਤਕ ਪਾਈ ਗਈ ਸੀ ਅਤੇ ਕਤਲ ਮਾਮਲੇ ‘ਚ ਇਕ ਭਾਰਤੀ ਵਿਅਕਤੀ ਦੀ ਆਸਟਰੇਲੀਆ ਦੀ ਪੁਲੀਸ ਨੂੰ ਹਵਾਲਗੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਨਾਲ ਸਬੰਧ ਰਾਜਵਿੰਦਰ ਸਿੰਘ ਨੂੰ ਮੰਗਲਵਾਰ ਵਾਲੇ ਦਿਨ ਇੰਡੀਆ ਤੋਂ ਜਹਾਜ਼ ਚੜ੍ਹਾਇਆ ਗਿਆ ਜੋ ਬੁੱਧਵਾਰ ਨੂੰ ਮੈਲਬਰਨ ਪਹੁੰਚ ਗਿਆ। ਰਿਪੋਰਟ ਮੁਤਾਬਕ ਰਾਜਵਿੰਦਰ ਸਿੰਘ, ਜਿਸ ਨੂੰ ਜਾਸੂਸਾਂ ਨਾਲ ਦਿੱਲੀ ਤੋਂ ਮੈਲਬਰਨ ਲਿਜਾਇਆ ਗਿਆ, ‘ਤੇ ਟੋਯਾ ਕੋਰਡਿੰਗਲੇ ਦੇ ਕਤਲ ਦਾ ਦੋਸ਼ ਹੈ। ਜਾਸੂਸਾਂ ਮੁਤਾਬਕ 24 ਸਾਲ ਦੀ ਕੋਰਡਿੰਗਲੇ 21…
ਰੈਡਮੰਡ ‘ਚ ਪਤੀ ਨਾਲ ਰਹਿੰਦੀ ਅਤੇ ਚਾਰ ਦਿਨ ਤੋਂ ਲਾਪਤਾ 30 ਸਾਲਾ ਭਾਰਤੀ ਔਰਤ ਸੌਜਾਨਿਆ ਰਾਮਾਮੂਰਤੀ ਵਾਸ਼ਿੰਗਟਨ ‘ਚ ਝੀਲ ਨੇੜੇ ਸ਼ੱਕੀ ਅਤੇ ਰਹੱਸਮਈ ਹਾਲਾਤਾਂ ਚ ਮ੍ਰਿਤਕ ਮਿਲੀ ਹੈ। ਉਸ ਦਾ ਪਤੀ ਮਾਈਕ੍ਰੋਸਾਫਟ ਕੰਪਨੀ ‘ਚ ਕਰਮਚਾਰੀ ਹੈ। ਇਕ ਰਿਪੋਰਟ ਮੁਤਾਬਕ ਪੁਲੀਸ ਵੱਲੋਂ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਮਗਰੋਂ ਅਗਲੇ ਦਿਨ ਉਸ ਦੀ ਲਾਸ਼ ਸਮਾਮਿਸ਼ ਝੀਲ ਤੋਂ ਮਿਲੀ। ਉਸਨੂੰ ਆਖ਼ਰੀ ਵਾਰ ਸਿਆਟਲ ਤੋਂ ਅੱਠ ਮੀਲ ਦੂਰ ਰੈੱਡਮੰਡ ‘ਚ ਪਾਰਕ ਮੈਰੀਮੂਰ ਬੈੱਲ ਅਪਾਰਟਮੈਂਟਸ ਦੇ ਨੇੜੇ ਦੇਖਿਆ ਗਿਆ ਸੀ। ਪੁਲੀਸ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੀ ਕਿ ਇਹ ਹਾਦਸਾ ਕਿਵੇਂ ਵਾਪਰਿਆ ਅਤੇ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਹਾਲਾਂਕਿ ਕਈ…
ਬਰਗਾੜੀ ਬੇਅਦਬੀ ਨਾਲ ਸਬੰਧਤ ਤਿੰਨ ਮਾਮਲਿਆਂ ਦੀ ਸੁਣਵਾਈ ਫਰੀਦਕੋਟ ਅਦਾਲਤ ਦੀ ਥਾਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਸ਼ੁਰੂ ਹੋਵੇਗੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਡੇਰਾ ਪ੍ਰੇਮੀ ਸੰਨੀ ਵਗੈਰਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਸ ਦੀ ਮਨਜ਼ੂਰੀ ਬੀਤੇ ਕੱਲ੍ਹ ਦਿੱਤੀ ਜਿਸ ਮਗਰੋਂ ਪੀੜਤ ਪਰਿਵਾਰ, ਇਨਸਾਫ਼ ਮੋਰਚੇ ਤੇ ਸਿੱਖ ਜਥੇਬੰਦੀਆਂ ‘ਚ ਨਿਰਾਸ਼ਾ ਦਾ ਆਲਮ ਹੈ। ਦੂਜੇ ਪਾਸੇ ਡੇਰਾ ਪ੍ਰੇਮੀਆਂ ਨੇ ਇਸ ਦਾ ਸਵਾਗਤ ਕੀਤਾ ਹੈ। ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਨੇ ਸਿਖਰਲੀ ਅਦਾਲਤ ਦੇ ਉਕਤ ਫੈਸਲੇ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨੇ ਸਿੱਖ ਭਾਈਚਾਰੇ ਨੂੰ ਢਾਹ ਲਾਈ…
ਇਕ ਯਾਤਰੀ ਟਰੇਨ ਅਤੇ ਮਾਲ ਗੱਡੀ ਦੀ ਟੱਕਰ ‘ਚ ਬੁੱਧਵਾਰ ਤੜਕੇ 26 ਲੋਕਾਂ ਦੀ ਮੌਤ ਹੋ ਗਈ ਜਦਕਿ 85 ਹੋਰ ਜ਼ਖਮੀ ਹੋ ਗਏ। ਇਹ ਰੇਲ ਹਾਦਸਾ ਗ੍ਰੀਸ ‘ਚ ਵਾਪਰਿਆ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਏਥਨਜ਼ ਤੋਂ ਲਗਭਗ 380 ਕਿਲੋਮੀਟਰ ਉੱਤਰ ‘ਚ ਟੈਂਪੇ ਨੇੜੇ ਟੱਕਰ ਤੋਂ ਬਾਅਦ ਕਈ ਡੱਬੇ ਪਟੜੀ ਤੋਂ ਉੱਤਰ ਗਏ ਅਤੇ ਘੱਟੋ-ਘੱਟ 3 ਡੱਬਿਆਂ ਨੂੰ ਅੱਗ ਲੱਗ ਗਈ। ਨੇੜਲੇ ਲਾਰੀਸਾ ਸ਼ਹਿਰ ‘ਚ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 25 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਫਾਇਰ ਡਿਪਾਰਟਮੈਂਟ ਦੇ ਬੁਲਾਰੇ ਵੈਸਿਲਿਸ ਵਾਰਥਕੋਯਾਨਿਸ ਨੇ ਕਿਹਾ ਕਿ ਦੋਹਾਂ ਟਰੇਨਾਂ ਵਿਚਾਲੇ ਟੱਕਰ ਬਹੁਤ ਭਿਆਨਕ ਸੀ, ਡੱਬੇ ਬੁਰੀ ਤਰ੍ਹਾਂ…
ਕੈਲੀਫੋਰਨੀਆ (ਅਮਰੀਕਾ) ਦੀ ਅਪੀਲੀ ਮਾਮਲਿਆਂ ਨਾਲ ਜੁੜੀ ਜ਼ਿਲ੍ਹਾ ਅਦਾਲਤ ‘ਚ ਸਹਾਇਕ ਜੱਜ ਦੇ ਅਹੁਦੇ ‘ਤੇ ਭਾਰਤੀ ਮੂਲ ਦੀ ਜੱਜ ਸ਼ਮਾ ਹਕੀਮ ਮੇਸੀਵਾਲਾ ਨੂੰ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ ਹੈ। ਕੈਲੀਫੋਰਨੀਆ ਦੀ ਜੁਡੀਸ਼ੀਅਲ ਕੌਂਸਲ ਵੱਲੋਂ ਜਾਰੀ ਬਿਆਨ ਅਨੁਸਾਰ, ਸੈਕਰਾਮੈਂਟੋ ਸ਼ਹਿਰ ‘ਚ ਤੀਜੀ ਜ਼ਿਲ੍ਹਾ ਅਪੀਲੀ ਅਦਾਲਤ ਦੇ ਸਹਾਇਕ ਜੱਜ ਵਜੋਂ ਮੇਸੀਵਾਲਾ ਦੀ ਨਿਯੁਕਤੀ ਦੀ ਪੁਸ਼ਟੀ 14 ਫਰਵਰੀ ਨੂੰ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੀ ਚੀਫ਼ ਜਸਟਿਸ ਪੇਟ੍ਰੀਸੀਆ ਗਯੁਰੇਰੋ ਨੇ ਕੀਤੀ ਸੀ। 48 ਸਾਲਾ ਮੇਸੀਵਾਲਾ ਨੂੰ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੀ ਚੀਫ਼ ਜਸਟਿਸ ਪੇਟ੍ਰੀਸੀਆ ਗਯੁਰੇਰੋ ਨੇ ਅਹੁਦੇ ਦੀ ਸਹੁੰ ਚੁਕਾਈ। ਬਿਆਨ ‘ਚ ਕਿਹਾ ਗਿਆ, ‘ਜੱਜ ਮੇਸੀਵਾਲਾ ਦੇ ਨਾਮ ਦੀ ਪੁਸ਼ਟੀ ਤਿੰਨ ਮੈਂਬਰੀ ਕਮਿਸ਼ਨ ਵੱਲੋਂ…
ਬੀ.ਸੀ.ਸੀ.ਆਈ. ਵੱਲੋਂ ਮਹਿਲਾ ਕ੍ਰਿਕਟ ਨੂੰ ਉੱਚਾ ਚੁੱਕਣ ਲਈ 4 ਮਾਰਚ ਤੋਂ ਮਹਿਲਾ ਪ੍ਰੀਮੀਅਰ ਲੀਗ ਕਰਵਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਹਾਲ ਹੀ ‘ਚ ਅਦਾਕਾਰ ਸਿਧਾਰਥ ਮਲਹੋਤਰਾ ਨਾਲ ਵਿਆਹ ਕਰਵਾਉਣ ਵਾਲੀ ਬੌਲੀਵੁੱਡ ਅਭਿਨੇਤਰੀ ਕਿਆਰਾ ਅਡਵਾਨੀ ਇਸ ਲੀਗ ‘ਚ ਪੇਸ਼ਕਾਰੀ ਦੇਵੇਗੀ। ਮੁੰਬਈ ‘ਚ ਪਹਿਲਾ ਮੈਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਵੇਗਾ। ਕਿਆਰਾ ਇਥੇ ਉਦਘਾਟਨੀ ਸਮਾਰੋਹ ‘ਚ ਪਰਫਾਰਮ ਕਰਦੀ ਨਜ਼ਰ ਆ ਸਕਦੀ ਹੈ। ਪੰਜ ਟੀਮਾਂ ਦਿੱਲੀ ਕੈਪੀਟਲਜ਼, ਗੁਜਰਾਤ ਜਾਇੰਟਸ, ਮੁੰਬਈ ਇੰਡੀਅਨਜ਼, ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਯੂ.ਪੀ. ਵਾਰੀਅਰਜ਼ ਇਹ ਲੀਗ ਖੇਡਣਗੀਆਂ। ਆਈ.ਪੀ.ਐੱਲ. ਨਿਲਾਮੀ ਫਰਵਰੀ 2023 ਨੂੰ ਮੁੰਬਈ ‘ਚ ਹੋਈ ਸੀ। ਇਸ ‘ਚ 1500 ਖਿਡਾਰੀਆਂ ਨੇ ਆਪਣੇ ਨਾਮ ਦਰਜ…
ਬਾਰਬੋਰਾ ਕ੍ਰੇਜੀਕੋਵਾ ਨੇ ਡੁਬਈ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ‘ਚ ਚੋਟੀ ਦਾ ਦਰਜਾ ਪ੍ਰਾਪਤ ਇਗਾ ਸਵੀਆਤੇਕ ਨੂੰ 6-4, 6-2 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਕ੍ਰੇਜੀਸਕੋਵਾ ਨੇ ਆਪਣੀ ਖ਼ਿਤਾਬੀ ਮੁਹਿੰਮ ਦੌਰਾਨ ਤਿੰਨੋਂ ਚੋਟੀ ਦਾ ਦਰਜਾ ਪ੍ਰਾਪਤ ਖਿਡਾਰਨਾਂ ਨੂੰ ਹਰਾਇਆ। ਉਸਨੇ ਕੁਆਰਟਰ ਫਾਈਨਲ ‘ਚ ਤੀਜੀ ਰੈਂਕਿੰਗ ਦੀ ਜੈਸਿਕਾ ਪੇਗੁਲਾ ਨੂੰ, ਸੈਮੀਫਾਈਨਲ ‘ਚ ਦੂਜੀ ਰੈਂਕ ਦੀ ਆਰੀਨਾ ਸਬਾਲੇਨਕਾ ਨੂੰ ਅਤੇ ਫਾਈਨਲ ‘ਚ ਪੋਲੈਂਡ ਦੀ ਸਵੀਆਤੇਕ ਨੂੰ ਹਰਾਇਆ। ਕ੍ਰੇਜੀਸਕੋਵਾ ਨੇ ਦੂਜੇ ਦੌਰ ‘ਚ ਅੱਠਵੀਂ ਰੈਂਕਿੰਗ ਦੀ ਦਾਰੀਆ ਕਾਸਤਕਿਨਾ ਨੂੰ ਵੀ ਹਰਾਇਆ। ਕ੍ਰੇਜਸਿਕੋਵਾ ਓਪਨ ਦੌਰ ਦੀ ਪੰਜਵੀਂ ਮਹਿਲਾ ਹੈ ਜਿਸ ਨੇ ਵਿਸ਼ਵ ਦੀਆਂ ਚੋਟੀ ਦੀਆਂ ਤਿੰਨ ਖਿਡਾਰਨਾਂ ਨੂੰ ਇਕੋ ਟੂਰਨਾਮੈਂਟ ‘ਚ ਹਰਾਇਆ ਹੈ।…
ਲਿਓਨੇਲ ਮੈਸੀ ਨੂੰ ਸਾਲ 2022 ਲਈ ਫੀਫਾ ਦਾ ਸਰਵੋਤਮ ਪੁਰਸ਼ ਖਿਡਾਰੀ ਚੁਣਿਆ ਗਿਆ। ਮੈਸੀ ਨੇ ਅਰਜਨਟੀਨਾ ਨੂੰ 36 ਸਾਲਾਂ ਦਾ ਸੋਕਾ ਖਤਮ ਕਰਦੇ ਹੋਏ ਵਰਲਡ ਕੱਪ ਚੈਂਪੀਅਨ ਬਣਾਇਆ। ਉਨ੍ਹਾਂ ਨੇ ਇਸ ਟੂਰਨਾਮੈਂਟ ‘ਚ ਸੱਤ ਗੋਲ ਦਾਗੇ ਸੀ। ਲਿਓਨੇਲ ਮੈਸੀ ਦੇ ਹਮਵਤਨ ਤੇ ਕੋਚ ਲਿਓਨੇਲ ਸਕਾਲੋਨੀ ਨੂੰ ਸਰਵੋਤਮ ਪੁਰਸ਼ ਕੋਚ ਚੁਣਿਆ ਗਿਆ। ਸਕਾਲੋਨੀ ਨੇ ਦੱਖਣੀ ਅਮਰੀਕਨਾਂ ਨੂੰ ਵਰਲਡ ਕੱਪ ਖਿਤਾਬ ਤਕ ਪਹੁੰਚਾਇਆ। 35 ਸਾਲਾ ਮੈਸੀ ਨੇ ਇਸ ਪੁਰਸਕਾਰ ਲਈ ਫ੍ਰੈਂਚ ਫਾਰਵਰਡ ਕਾਇਲੀਨ ਐਮਬਾਪੇ ਅਤੇ ਕਰੀਮ ਬੇਂਜੇਮਾ ਨੂੰ ਪਿੱਛੇ ਛੱਡ ਦਿੱਤਾ ਹੈ। ਅਰਜਨਟੀਨਾ ਨੂੰ ਵਰਲਡ ਕੱਪ ਚੈਂਪੀਅਨ ਬਣਾਉਣ ਤੋਂ ਇਲਾਵਾ ਮੈਸੀ ਨੇ 2021-22 ‘ਚ ਦੇਸ਼ ਅਤੇ ਕਲੱਬ ਲਈ ਕੁੱਲ 49 ਮੈਚਾਂ ‘ਚ…
ਇਕ ਪਾਸੇ ਹਾਲ ਹੀ ‘ਚ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਨੇ ਦੋਵੇਂ ਬਾਦਲਾਂ, ਸਾਬਕਾ ਡੀ.ਜੀ.ਪੀ. ਅਤੇ ਹੋਰਨਾਂ ਪੁਲੀਸ ਅਧਿਕਾਰੀਆਂ ਖ਼ਿਲਾਫ਼ ਫਰੀਦਕੋਟ ‘ਚ ਚਾਰਜਸ਼ੀਟ ਪੇਸ਼ ਕੀਤੀ ਤਾਂ ਦੂਜੇ ਪਾਸੇ ਅੱਜ ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਇਕ ਵੱਡਾ ਫ਼ੈਸਲਾ ਸੁਣਾਇਆ ਜਿਸ ਨਾਲ ਇਸ ਸਮੁੱਚੀ ਜਾਂਦ ਅਤੇ ਕੇਸ ਦੇ ਪ੍ਰਭਾਵਿਤ ਹੋਣ ਦੇ ਆਸਾਰ ਬਣ ਗਏ ਹਨ। ਬਰਗਾੜੀ ਬੇਅਦਬੀ ਮਾਮਲੇ ‘ਚ ਸੁਪਰੀਮ ਕੋਰਟ ਨੇ ਡੇਰਾ ਪ੍ਰੇਮੀਆਂ ਵੱਲੋਂ ਪਾਈ ਇਕ ਪਟੀਸ਼ਨ ‘ਤੇ ਸੁਣਵਾਈ ਦੌਰਾਨ ਮਾਮਲੇ ਦੀ ਸੁਣਵਾਈ ਪੰਜਾਬ ਤੋਂ ਬਾਹਰ ਕਰਨ ਦੇ ਹੁਕਮ ਸੁਣਾਏ ਹਨ। ਇਸ ਪਟੀਸ਼ਨ ‘ਚ ਡੇਰਾ ਪ੍ਰੇਮੀਆਂ ਵੱਲੋਂ ਦੋ ਡੇਰਾ ਪ੍ਰੇਮੀਆਂ ਦੇ ਕਤਲ ਦਾ ਹਵਾਲਾ ਦੇ ਕੇ ਮੰਗ ਕੀਤੀ…