Author: editor
ਆਈ.ਪੀ.ਐੱਲ. ਦੇ ਇਕ ਮਹੱਤਵਪੂਰਨ ਮੁਕਾਬਲੇ ‘ਚ ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਸ ਨੂੰ 31 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਪੰਜਾਬ ਕਿੰਗਜ਼ ਦੇ 12 ਮੈਚਾਂ ‘ਚ 12 ਅੰਕ ਹੋ ਗਏ ਹਨ ਤੇ ਉਸ ਦੀਆਂ ਪਲੇਆਫ਼ ‘ਚ ਪਹੁੰਚਣ ਦੀਆਂ ਉਮੀਦਾਂ ਕਾਇਮ ਹਨ। ਇਸ ਲਈ ਪੰਜਾਬ ਨੂੰ ਦਿੱਲੀ ਅਤੇ ਰਾਜਸਥਾਨ ਨਾਲ ਹੋਣ ਵਾਲੇ ਮੁਕਾਬਲਿਆਂ ਨੂੰ ਜਿੱਤਣਾ ਪਵੇਗਾ। ਇਸ ਦੇ ਨਾਲ ਹੀ ਪੰਜਾਬ ਦਾ ਪਲੇਆਫ਼ ਦਾ ਸਫ਼ਰ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ ‘ਤੇ ਵੀ ਨਿਰਭਰ ਰਹੇਗਾ। ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪੰਜਾਬ ਕਿੰਗਜ਼ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ ਉਸ ਨੇ ਚੰਗੀ ਫਾਰਮ ‘ਚ ਚੱਲ ਰਹੇ…
ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਕਾਂਗਰਸ ‘ਚ ਮਜ਼ਬੂਤ ਕਿਲਾ ਢਾਹੁਣ ‘ਚ ਸਫਲ ਰਹੇ। ਕਾਂਗਰਸ ‘ਚੋਂ ਹੀ ‘ਆਪ’ ਵਿੱਚ ਆਏ ਸਾਬਕਾ ਵਿਧਾਇਕ ਰਿੰਕੂ ਨੂੰ ਜ਼ਿਮਨੀ ਚੋਣ ‘ਚ ਉਮੀਦਵਾਰ ਬਣਾਇਆ ਗਿਆ ਸੀ ਜਿਨ੍ਹਾਂ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਪਤਨੀ ਮਰਹੂਮ ਚੌਧਰੀ ਸੰਤੋਖ ਸਿੰਘ ਨੂੰ 58691 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 3,02,279 ਜਦਕਿ ਦੂਜੇ ਨੰਬਰ ‘ਤੇ ਰਹੀ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਨੂੰ 2,43,588 ਵੋਟਾਂ ਮਿਲੀਆਂ। ਇਸ ਚੋਣ ‘ਚ ਤੀਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਨੂੰ 1,58,445 ਵੋਟਾਂ ਮਿਲੀਆਂ। ਭਾਜਪਾ…
ਬਟਾਲਾ ਦੇ ਗੱਭਰੂ ਦੀ ਆਖਰ ਸੱਤ ਸਾਲ ਬਾਅਦ ਮੁਹੱਬਤ ਪਰਵਾਨ ਚੜ੍ਹ ਗਈ ਹੈ। ਸ਼ੁੱਕਰਵਾਰ ਨੂੰ ਬਟਾਲਾ ਵਾਸੀ ਨਮਨ ਲੂਥਰਾ ਦਾ ਵਿਆਹ ਲਾਹੌਰ ਦੀ ਸ਼ਹਿਨੀਲ ਨਾਲ ਬਟਾਲਾ ‘ਚ ਭਾਰਤੀ ਰਹੁ ਰੀਤਾਂ ਨਾਲ ਹੋ ਗਿਆ ਹੈ। ਵਿਆਹ ਦੇ ਬੰਧਨ ‘ਚ ਬੱਝੇ ਦੋਵੇਂ ਬਹੁਤ ਖੁਸ਼ ਸਨ। ਜ਼ਿਕਰਯੋਗ ਹੈ ਕਿ ਦੋਵਾਂ ਦੀ ਮੰਗਣੀ ਤਾਂ 7 ਸਾਲ ਪਹਿਲਾਂ ਹੋ ਗਈ ਸੀ, ਪਰ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਦੋਨਾਂ ਦੇ ਵਿਆਹ ਵਿਚਾਲੇ ਕੰਧ ਬਣ ਗਈ ਸੀ। ਪਿਛਲੇ ਚਾਰ ਸਾਲ ਤੋਂ ਇਹ ਦੋਵੇਂ ਅਤੇ ਇਨ੍ਹਾਂ ਦੇ ਪਰਿਵਾਰ ਇਨ੍ਹਾਂ ਦੋਨਾਂ ਦਾ ਵਿਆਹ ਕਰਵਾਉਣ ਲਈ ਵੀਜ਼ੇ ਦੀ ਉਡੀਕ ‘ਚ ਨਜ਼ਰਾਂ ਵਿਛਾ ਕੇ ਬੈਠੇ ਸਨ ਪਰ ਵੀਜ਼ਾ ਨਾ ਮਿਲਣ ਕਾਰਨ…
ਇਕ ਪੁਰਾਣੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਅਦਾਲਤ ‘ਚ ਪੇਸ਼ੀ ਭੁਗਤੀ। ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੀ ਪੇਸ਼ੀ ਭੁਗਤਣ ਵਾਲਿਆਂ ‘ਚ ਸ਼ਾਮਲ ਸਨ। ਪੇਸ਼ੀ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਦੋਸ਼ ਲਾਇਆ ਹੈ ਕਿ ਉਹ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਵਾਰ ਵਾਰ ਹੋਏ ਧਮਾਕਿਆਂ ਨੂੰ ਰੋਕਣ ‘ਚ ਨਾਕਾਮ ਰਹੇ ਹਨ, ਇਸ ਕਰਕੇ ਨੈਤਿਕਤਾ ਦੇ ਆਧਾਰ ‘ਤੇ ਉਨ੍ਹਾਂ ਨੂੰ ਇਸ ਅਹੁਦੇ ‘ਤੇ ਬਣੇ ਰਹਿਣ ਦਾ ਹੁਣ ਕੋਈ ਅਧਿਕਾਰ ਨਹੀਂ ਹੈ। ਪਿਛਲੀ ਕਾਂਗਰਸ ਸਰਕਾਰ ਵੇਲੇ ਕਰੋਨਾ ਨਿਯਮਾਂ ਦੀ…
ਪੰਜਾਬ ਸਰਕਾਰ ਨੇ ਸਨਅਤੀ ਨਿਵੇਸ਼ ਲਈ ਰਾਹ ਸੁਖਾਲਾ ਕਰਨ ਵਾਸਤੇ ‘ਗਰੀਨ ਸਟੈਂਪ ਪੇਪਰ’ ਲਾਂਚ ਕੀਤਾ ਹੈ ਜਿਸ ਨਾਲ ਸਨਅਤੀ ਮਾਲਕਾਂ ਦੀ ਖੱਜਲ-ਖੁਆਰੀ ਘਟੇਗੀ। ਸਨਅਤੀ ਨਿਵੇਸ਼ ਕਰਨ ਦੇ ਇੱਛੁਕ ਉਦਯੋਗਪਤੀ ਹੁਣ ਇਨਵੈਸਟ ਪੰਜਾਬ ਪੋਰਟਲ ਤੋਂ ਹਰੇ ਰੰਗ ਵਾਲਾ ‘ਕਲਰ ਕੋਡਿਡ ਸਟੈਂਪ ਪੇਪਰ’ ਹਾਸਲ ਕਰ ਸਕਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਜਲਦੀ ਹੀ ਮਕਾਨਾਂ ਅਤੇ ਹੋਰ ਖੇਤਰਾਂ ‘ਚ ਵੀ ਇਹੀ ਕਲਰ ਕੋਡਿੰਗ ਸਟੈਂਪ ਪੇਪਰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਨੂੰ ‘ਗਰੀਨ ਸਟੈਂਪ ਪੇਪਰ’ ਖ਼ਰੀਦਣ ਮਗਰੋਂ ਸਨਅਤੀ ਯੂਨਿਟ ਸਥਾਪਤ ਕਰਨ ਲਈ ਸੀ.ਐੱਲ.ਯੂ, ਜੰਗਲਾਤ, ਪ੍ਰਦੂਸ਼ਣ, ਅੱਗ ਅਤੇ ਹੋਰ ਵਿਭਾਗਾਂ ਤੋਂ ਮਨਜ਼ੂਰੀਆਂ…
ਆਈ.ਪੀ.ਐੱਲ. 2023 ਜਿਵੇਂ ਆਪਣੇ ਅਖ਼ੀਰਲੇ ਪੜਾਅ ਵੱਲ ਵੱਧ ਰਿਹਾ ਹੈ ਓਵੇਂ ਹੀ ਪਲੇਆਫ਼ ਲਈ ਮੁਕਾਬਲਾ ਫੱਸਵਾਂ ਹੁੰਦਾ ਜਾ ਰਿਹਾ ਹੈ। ਮੁੰਬਈ ਅਤੇ ਗੁਜਰਾਤ ਵਿਚਕਾਰ ਖੇਡੇ ਗਏ ਲੀਗ ਦੇ ਇਕ ਹੋਰ ਮੈਚ ‘ਚ ਸੂਰਯਾਕੁਮਾਰ ਯਾਦਵ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਪਲੇਆਫ਼ ਵੱਲ ਇਕ ਹੋਰ ਕਦਮ ਵਧਾ ਲਿਆ ਹੈ। ਗੁਜਰਾਤ ਟਾਈਨਸ ਨੂੰ ਹਰਾ ਕੇ ਮੁੰਬਈ 14 ਅੰਕਾਂ ਦੇ ਨਾਲ ਪੁਆਇੰਟਸ ਟੇਬਲ ‘ਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਗੁਜਰਾਤ ਅਤੇ ਚੇਨਈ ਦਾ ਪਲੇਆਫ਼ ‘ਚ ਪਹੁੰਚਣਾ ਤਕਰੀਬਨ ਤੈਅ ਮੰਨਿਆ ਜਾ ਰਿਹਾ ਹੈ। ਅਜਿਹੇ ‘ਚ ਬਾਕੀ ਦੋ ਥਾਵਾਂ ਲਈ ਮੁਕਾਬਲਾ ਫ਼ੱਸਵਾਂ ਹੁੰਦਾ ਜਾ ਰਿਹਾ ਹੈ। ਉਧਰ ਹੀ ਅਖ਼ੀਰ ‘ਚ ਰਾਸ਼ਿਦ ਖ਼ਾਨ…
ਮਹਿਲਾ ਪਹਿਲਵਾਨਾਂ ਵੱਲੋਂ ਕਥਿਤ ਜਿਨਸੀ ਸ਼ੋਸ਼ਣ ਦੇ ਲਾਏ ਗਏ ਦੋਸ਼ਾਂ ਸਬੰਧੀ ਦਿੱਲੀ ਪੁਲੀਸ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਦੇ ਬਿਆਨ ਦਰਜ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਕੁਸ਼ਤੀ ਫੈਡਰੇਸ਼ਨ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਦੇ ਬਿਆਨ ਵੀ ਲਏ ਹਨ। ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਨੇ ਪਿਛਲੇ ਮਹੀਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦੋ ਐੱਫ.ਆਈ.ਆਰ. ਦਰਜ ਕੀਤੀਆਂ ਸਨ। ਇਨ੍ਹਾਂ ਵਿੱਚੋਂ ਇਕ ਐੱਫ.ਆਈ.ਆਰ. ਨਾਬਾਲਿਗ ਵੱਲੋਂ ਲਾਏ ਗਏ ਦੋਸ਼ਾਂ ਹੇਠ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸਿਜ਼ (ਪੋਕਸੋ) ਹੇਠ ਦਰਜ ਕੀਤੀ ਗਈ ਸੀ। ਦੂਜੀ ਐੱਫ.ਆਈ.ਆਰ. ਬਾਲਗ ਪਹਿਲਵਾਨਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਹੇਠ ਦਰਜ ਕੀਤੀ ਗਈ…
ਵਰਲਡ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਭਾਰਤੀ ਮੁੱਕੇਬਾਜ਼ਾਂ ਦੀਪਕ ਭੋਰੀਆ, ਮੁਹੰਮਦ ਹੁਸਾਮੂਦੀਨ ਅਤੇ ਨਿਸ਼ਾਂਤ ਦੇਵ ਨੂੰ ਕ੍ਰਮਵਾਰ 51 ਕਿੱਲੋ, 57 ਕਿੱਲੋ ਅਤੇ 71 ਕਿੱਲੋ ਭਾਰ ਵਰਗ ‘ਚ ਕਾਂਸੀ ਦੇ ਤਗ਼ਮੇ ਜਿੱਤੇ ਹਨ। ਹਸਾਮੂਦੀਨ ਨੇ ਗੋਡੇ ਦੀ ਸੱਟ ਕਾਰਨ ਸੈਮੀਫਾਈਨਲ ਵਿੱਚੋਂ ਨਾਂ ਵਾਪਸ ਲੈ ਲਿਆ ਅਤੇ ਉਸ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨ ਪਿਆ। ਇਸੇ ਦੌਰਾਨ ਦੀਪਕ ਭੋਰੀਆ ਨੂੰ ਵਰਲਡ ਚੈਂਪੀਅਨਸ਼ਿਪ ‘ਚ ਦੋ ਵਾਰ ਕਾਂਸੀ ਦਾ ਤਗ਼ਮਾ ਜੇਤੂ ਫਰਾਂਸ ਦੇ ਬਿਲਾਲ ਬੇਨਾਮਾ ਕੋਲੋਂ ਫਸਵੇਂ ਮੁਕਾਬਲੇ ‘ਚ 3-4 ਨਾਲ ਹਾਰ ਮਿਲੀ। ਜਦਕਿ ਨਿਸ਼ਾਂਤ ਦੇਵ ਦਾ ਸੈਮੀਫਾਈਨਲ ਮੁਕਾਬਲਾ ਰੀਵਿਊ ਤੱਕ ਗਿਆ ਅਤੇ ਜੱਜਾਂ ਨੇ ਏਸ਼ੀਅਨ ਖੇਡਾਂ ‘ਚ ਸੋਨੇ ਅਤੇ ਚਾਂਦੀ ਦਾ ਤਗ਼ਮਾ ਜੇਤੂ ਕਜ਼ਾਖਸਤਾਨ…
ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ‘ਚ ਵਿਆਪਕ ਪੱਧਰ ‘ਤੇ ਹਿੰਸਕ ਘਟਨਾਵਾਂ ਵਾਪਰੀਆਂ ਅਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਜਦਕਿ ਇਸੇ ਦੌਰਾਨ ਕਈ ਮਾਮਲਿਆਂ ‘ਚ ਜ਼ਮਾਨਤ ਮਿਲਣ ‘ਤੇ ਸਾਬਕਾ ਪ੍ਰਧਾਨ ਮੰਤਰੀ ਆਪਣੀ ਲਾਹੌਰ ਰਿਹਾਇਸ਼ ‘ਤੇ ਪਹੁੰਚ ਗਏ ਹਨ। ਕਈ ਮਾਮਲਿਆਂ ‘ਚ ਜ਼ਮਾਨਤ ਮਿਲਣ ਦੇ ਬਾਵਜੂਦ ਸੁਰੱਖਿਆ ਇੰਤਜ਼ਾਮ ਨੂੰ ਲੈ ਕੇ ਉਨ੍ਹਾਂ ਨੂੰ ਅਦਾਲਤ ਕੰਪਲੈਕਸ ‘ਚ ਹੀ ਰੁਕਣਾ ਪਿਆ ਸੀ। ਇਸਲਾਮਾਬਾਦ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ ਦੋ ਹਫ਼ਤਿਆਂ ਲਈ ਸੁਰੱਖਿਆਤਮਤ ਜ਼ਮਾਨਤ ਦਿੰਦੇ ਹੋਏ ਸੋਮਵਾਰ ਤੱਕ ਦੇਸ਼ ‘ਚ ਕਿਤੇ ਵੀ ਦਰਜ ਕਿਸੇ ਵੀ ਮਾਮਲੇ ‘ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ‘ਤੇ ਰੋਕ ਲਗਾ ਦਿੱਤੀ…
ਸਿਡਨੀ ਦੀ ਇਕ ਸਿਟੀ ਕੌਂਸਲ ਨੇ ਅਗਲੇ ਮਹੀਨੇ ਪ੍ਰਸਤਾਵਿਤ ਖਾਲਿਸਤਾਨ ਪੱਖੀ ਪ੍ਰੋਗਰਾਮ ਨੂੰ ਸੁਰੱਖਿਆ ਕਾਰਨਾਂ ਕਰਕੇ ਰੱਦ ਕਰ ਦਿੱਤਾ ਹੈ। ਸੁਰੱਖਿਆ ਏਜੰਸੀਆਂ ਦੀ ਸਲਾਹ ‘ਤੇ ਕਾਰਵਾਈ ਕਰਦਿਆਂ ਬਲੈਕਟਾਊਨ ਸਿਟੀ ਵਿੱਚ ‘ਸਿੱਖਸ ਫਾਰ ਜਸਟਿਸ’ ਸਮੂਹ ਦੇ ਪ੍ਰੋਗਰਾਮ ਲਈ ਦਿੱਤੀ ਗਈ ਮਨਜ਼ੂਰੀ ਸਿਟੀ ਕੌਂਸਲ ਨੇ ਵਾਪਸ ਲੈ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 24 ਮਈ ਨੂੰ ਕੁਆਡ ਸੰਮੇਲਨ ‘ਚ ਸ਼ਿਰਕਤ ਕਰਨ ਲਈ ਸਿਡਨੀ ਦੇ ਦੌਰੇ ਦਾ ਪ੍ਰੋਗਰਾਮ ਹੈ ਜਿਸ ਦੀ ਮੇਜ਼ਬਾਨੀ ਆਸਟਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਕਰਨਗੇ। ਸਿਟੀ ਕੌਂਸਲ ਨੇ ਇਕ ਬਿਆਨ ‘ਚ ਕਿਹਾ, ‘ਕੌਂਸਲ ਨੇ ਅੱਜ ਸਵੇਰੇ ਇਸ ਬੁੱਕਿੰਗ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਇਹ ਕੌਂਸਲ ਦੀ ਨੀਤੀ ਦੇ…