Author: editor
ਆਸਟਰੇਲੀਅਨ ਪੁਲੀਸ ਫੋਰਸ ਨੇ ਸਿਡਨੀ ‘ਚ ਇਕ ਪੁਲੀਸ ਸਟੇਸ਼ਨ ਅੰਦਰ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਵਿਅਕਤੀ ਨੂੰ ਮਾਰੇ ਜਾਣ ਤੋਂ ਬਾਅਦ ਇਸ ‘ਗੰਭੀਰ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ’ ਸ਼ੁਰੂ ਕਰ ਦਿੱਤੀ ਗਈ ਹੈ। ਮੀਡੀਆ ਖ਼ਬਰਾਂ ਮੁਤਾਬਕ ਸਿਡਨੀ ਦੇ ਪੱਛਮ ‘ਚ ਪੁਲੀਸ ਅਧਿਕਾਰੀਆਂ ਵੱਲੋਂ ਗੋਲੀ ਮਾਰ ਕੇ ਮਾਰੇ ਗਏ ਹਥਿਆਰਬੰਦ ਵਿਅਕਤੀ ਦੀ ਪਛਾਣ ਭਾਰਤੀ ਵਿਦਿਆਰਥੀ ਵਜੋਂ ਹੋਈ ਹੈ। 32 ਸਾਲਾ ਵਿਅਕਤੀ, ਜੋ 2019 ਵਿਦਿਆਰਥੀ ਵੀਜ਼ੇ ‘ਤੇ ਆਸਟਰੇਲੀਆ ਆਇਆ ਸੀ, ਨੇ ਸੋਮਵਾਰ ਰਾਤ ਔਬਰਨ ਰੇਲਵੇ ਸਟੇਸ਼ਨ ‘ਤੇ ਇਕ ਅਜਨਬੀ ਨੂੰ ਨਿਸ਼ਾਨਾ ਬਣਾਇਆ। ਇਸ ਨੌਜਵਾਨ ਦੇ ਭਾਰਤੀ ਹੋਣ ਬਾਰੇ ਫਿਲਹਾਲ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਸਹਾਇਕ…
ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਚੱਲ ਰਹੀ ਖਿੱਚੋਤਾਣ ਹੁਣ ਲੁਕੀ ਛਿਪੀ ਨਹੀਂ। ਹੁਣ ਤਾਂ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਕਿਉਂਕਿ ਤਿੰਨ ਮਾਰਚ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਗਵਰਨਰ ਨੇ ਕੁਝ ਵੇਰਵੇ ਮੰਗ ਲਏ ਸਨ ਅਤੇ ਉਦੋਂ ਤੱਕ ਸੈਸ਼ਨ ਨੂੰ ਮਨਜ਼ੂਰੀ ਨਹੀਂ ਸੀ ਦਿੱਤੀ। ਇਸ ਦੇ ਜਵਾਬ ‘ਚ ਸਰਕਾਰ ਨੇ ਰਵਾਇਤ ਮੁਤਾਬਕ ਦੁਬਾਰਾ ਗਵਰਨਰ ਤੱਕ ਪਹੁੰਚ ਕਰਨ ਦੀ ਥਾਂ ਸੁਪਰੀਮ ਕੋਰਟ ਦਾ ਰੁਖ ਕਰ ਲਿਆ। ਇਕ ਪਾਸੇ ਸਰਕਾਰ ਸੁਪਰੀਮ ਕੋਰਟ ‘ਚ ਚਲੀ ਗਈ ਤਾਂ ਦੂਜੇ ਪਾਸੇ ਗਵਰਨਰ ਪੁਰੋਹਿਤ ਨੇ ਪੰਜਾਬ ਬਜਟ ਸੈਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਪੰਜਾਬ ਦਾ ਬਜਟ ਇਜਲਾਸ 3 ਮਾਰਚ…
ਕਾਂਗਰਸ ਪਾਰਟੀ ਨਾਲ ਜੁੜੇ ਸਾਬਕਾ ਵਿਧਾਇਕਾਂ ਖ਼ਿਲਾਫ਼ ਇਕ-ਇਕ ਕਰਕੇ ਵਿਜੀਲੈਂਸ ਸ਼ਿਕੰਜਾ ਕੱਸਦੀ ਜਾ ਰਹੀ ਹੈ। ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਖ਼ਿਲਾਫ਼ ਵਿਜੀਲੈਂਸ ਵਿਭਾਗ ਵੱਲੋਂ ਕੇਸ ਦਰਜ ਕਰਕੇ ਲੁੱਕ ਆਊਟ ਸਰਕੁਲਰ ਜਾਰੀ ਕਰਨ ਦੀਆਂ ਖ਼ਬਰਾਂ ਗਰਮ ਸਨ ਕਿ ਹੁਣ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਫਾਰਮ ਹਾਊਸ ‘ਤੇ ਵਿਜੀਲੈਂਸ ਵਿਭਾਗ ਦੀ ਰੇਡ ਦੀ ਖ਼ਬਰ ਸਾਹਮਣੇ ਆ ਰਹੀ ਹੈ। ਵੇਰਵਿਆਂ ਮੁਤਾਬਕ ਕਿੱਕੀ ਢਿੱਲੋਂ ਦੇ ਨਿਊ ਚੰਡੀਗੜ੍ਹ ਸਥਿਤ ਫਾਰਮ ਹਾਊਸ ‘ਤੇ ਵਿਜੀਲੈਂਸ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਵਿਜੀਲੈਂਸ ਦੀ ਟੈਕਨੀਕਲ ਟੀਮ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਇਹ ਛਾਪੇਮਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ…
ਇਕ ਹੋਰ ਸਾਬਕਾ ਕਾਂਗਰਸੀ ਵਿਧਾਇਕ ਖ਼ਿਲਾਫ਼ ਵਿਜੀਲੈਂਸ ਵਿਭਾਗ ਨੇ ਕੇਸ ਦਰਜ ਕਰਨ ਮਗਰੋਂ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਹੈ। ਇਸ ਨਾਲ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਵਿਜੀਲੈਂਸ ਬਿਊਰੋ ਪੰਜਾਬ ਨੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਸ਼ੰਭੂ ‘ਚ ਹੋਏ ਕਰੋੜਾਂ ਰੁਪਏ ਦੇ ਚਰਚਿਤ ਪੰਚਾਇਤੀ ਘੁਟਾਲੇ ‘ਚ ਜਲਾਲਪੁਰ ਨੂੰ ਨਾਮਜ਼ਦ ਕੀਤਾ ਹੈ। ਪੰਜਾਬ ਸਰਕਾਰ ਨੇ ਜਲਾਲਪੁਰ ਖ਼ਿਲਾਫ਼ ਲੁੱਕ ਆਊਟ ਸਰਕੁਲਰ ਵੀ ਜਾਰੀ ਕਰ ਦਿੱਤਾ ਹੈ ਤਾਂ ਜੋ ਸਾਬਕਾ ਵਿਧਾਇਕ ਨੂੰ ਵਿਦੇਸ਼ ਉਡਾਰੀ ਮਾਰਨ ਤੋਂ ਰੋਕਿਆ ਜਾ ਸਕੇ। ਸਾਬਕਾ ਵਿਧਾਇਕ ਜਲਾਲਪੁਰ ਨੂੰ ਇਸ ਮਾਮਲੇ ਦੀ ਭਿਣਕ ਪੈ ਗਈ ਹੈ, ਜਿਸ ਕਰਕੇ ਉਹ ਰੂਪੋਸ਼ ਹੋ ਗਏ ਹਨ। ਵਿਜੀਲੈਂਸ ਟੀਮ ਨੂੰ…
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰਕਾਰ ਵੱਲੋਂ ਜਾਰੀ ਸਾਰੇ ਮੋਬਾਈਲ ਉਪਕਰਨਾਂ ‘ਤੇ ਟਿਕਟੌਕ ਨੂੰ ਬੈਨ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਕਾਰਵਾਈ ਸਿਰਫ਼ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਜਿਸ ਤਰ੍ਹਾਂ ਸਰਕਾਰ ਨੇ ਸਾਰੇ ਸੰਘੀ ਕਰਮਚਾਰੀਆਂ ਨੂੰ ਇਹ ਦੱਸਣ ਦਾ ਮਹੱਤਵਪੂਰਨ ਕਦਮ ਚੁੱਕਿਆ ਹੈ ਕਿ ਉਹ ਹੁਣ ਆਪਣੇ ਕੰਮ ਵਾਲੇ ਫੋਨਾਂ ‘ਤੇ ਟਿਕਟੋਕ ਦੀ ਵਰਤੋਂ ਨਹੀਂ ਕਰ ਸਕਦੇ ਹਨ, ਇਸ ਲਈ ਬਹੁਤ ਸਾਰੇ ਹੋਰ ਕੈਨੇਡੀਅਨ ਆਪਣੇ ਡਾਟਾ ਦੀ ਸੁਰੱਖਿਆ ‘ਤੇ ਵਿਚਾਰ ਕਰਨਗੇ ਅਤੇ ਸ਼ਾਇਦ ਇਹੀ (ਟਿਕਟੌਕ ਦੀ ਵਰਤੋਂ ਨਾ ਕਰਨ ਦਾ) ਬਦਲ ਚੁਣਨ। ਐਪ ਨੂੰ ਮੰਗਲਵਾਰ ਨੂੰ ਕੈਨੇਡਾ ਸਰਕਾਰ ਦੇ ਫੋਨਾਂ ਤੋਂ ਹਟਾ…
ਪੰਜਾਬੀ ਯੂਨੀਵਰਸਿਟੀ ਵਿਚਲੇ ਯੂਨੀਵਰਸਿਟੀ ਕਾਲਜ ਆਫ਼ ਇੰਜਨੀਅਰਿੰਗ’ ਦੇ ਵਿਦਿਆਰਥੀਆਂ ਨੇ ਆਪਣੇ ਹੀ ਇਕ ਸਾਥੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਜਿਸ ਦੀ ਸ਼ਨਾਖਤ ਨਵਜੋਤ ਸਿੰਘ ਵਜੋਂ ਹੋਈ ਹੈ। ਇਸ ਹਮਲੇ ‘ਚ ਉਸ ਦਾ ਇਕ ਸਾਥੀ ਜ਼ਖਮੀ ਹੋ ਗਿਆ ਜੋ ਜ਼ੇਰੇ ਇਲਾਜ ਹੈ। ਇਸ ਘਟਨਾ ਮਗਰੋਂ ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਤੇ ਯੂਨੀਵਰਸਿਟੀ ਦੇ ਸਕਿਉਰਿਟੀ ਅਫਸਰ ਕੈਪਟਨ ਗੁਰਤੇਜ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਉਧਰ ਪੁਲੀਸ ਨੇ ਜ਼ਖਮੀ ਵਿਦਿਆਰਥੀ ਦੇ ਬਿਆਨਾਂ ‘ਤੇ ਛੇ ਵਿਦਿਆਰਥੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਨਵਜੋਤ ਸਿੰਘ ਨਾਭਾ ਨੇੜਲੇ ਪਿੰਡ ਸੰਗਤਪੁਰਾ ਦਾ ਰਹਿਣ ਵਾਲਾ ਸੀ ਤੇ ਬੀਟੈੱਕ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਦੇ…
ਇੰਗਲੈਂਡ ਦੇ ਲੀਡਜ਼ ‘ਚ ਇਕ ਸੜਕ ਹਾਦਸੇ ‘ਚ ਭਾਰਤੀ ਮੂਲ ਦੀ 28 ਸਾਲਾ ਵਿਦਿਆਰਥਣ ਦੀ ਉਦੋਂ ਮੌਤ ਹੋ ਗਈ ਜਦੋਂ ਇੱਕ ਕਾਰ ਨੇ ਬੱਸ ਸਟੈਂਡ ਨਾਲ ਟਕਰਾਉਣ ਮਗਰੋਂ ਦੋ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ। ਬ੍ਰਿਟਿਸ਼ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਯੌਰਕਸ਼ਾਇਰ ਪੁਲੀਸ ਨੇ ਹਾਦਸੇ ਦਾ ਸ਼ਿਕਾਰ ਹੋਈ ਵਿਦਿਆਰਥਣ ਦੀ ਪਛਾਣ ਅਥੀਰਾ ਅਨਿਲਕੁਮਾਰ ਲਾਲੀ ਕੁਮਾਰੀ ਵਜੋਂ ਕੀਤੀ ਹੈ। ਸਥਾਨਕ ਮਲਿਆਲੀ ਐਸੋਸੀਏਸ਼ਨ ਦੇ ਅਨੁਸਾਰ ਕੇਰਲ ਦੇ ਤਿਰੂਵਨੰਤਪੁਰਮ ਦੀ ਰਹਿਣ ਵਾਲੀ ਅਥੀਰਾ ਨੇ ਪਿਛਲੇ ਮਹੀਨੇ ਲੀਡਜ਼ ਬੇਕੇਟ ਯੂਨੀਵਰਸਿਟੀ ‘ਚ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ। ਵੈਸਟ ਯੌਰਕਸ਼ਾਇਰ ਪੁਲੀਸ ਨੇ ਦੱਸਿਆ ਕਿ ਇਸ ਟੱਕਰ ‘ਚ ਅਥੀਰਾ ਸਮੇਤ ਦੋ ਰਾਹਗੀਰ ਜ਼ਖਮੀ ਹੋਏ ਸਨ ਜਦਕਿ ਦੂਜੇ…
ਮਿਸ਼ੀਗਨ (ਅਮਰੀਕਾ) ‘ਚ ਇਕ ਨਵੇਂ ਤੂਫਾਨ ਨੇ ਤਬਾਹੀ ਮਚਾਈ ਹੈ। ਨਵੇਂ ਤੂਫ਼ਾਨ ਨੇ ਸੋਮਵਾਰ ਨੂੰ ਮਿਸ਼ੀਗਨ ‘ਚ ਮੀਂਹ ਅਤੇ ਤੇਜ਼ ਹਵਾਵਾਂ ਲਿਆਂਦੀਆਂ। ਇਸ ਨੇ ਮਿਸ਼ੀਗਨ ‘ਚ ਬਿਜਲੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਕਰਮਚਾਰੀਆਂ ਲਈ ਇਕ ਨਵੀਂ ਚੁਣੌਤੀ ਪੈਦਾ ਕੀਤੀ। ਐਨਰਜੀ ਅਤੇ ਡੀ.ਟੀ.ਈ. ਐਨਰਜੀ, ਰਾਜ ਦੇ ਸਭ ਤੋਂ ਵੱਡੇ ਖਪਤਕਾਰ, ਨੇ ਕਿਹਾ ਕਿ ਦੁਪਹਿਰ ਤੱਕ 130,000 ਤੋਂ ਵੱਧ ਗਾਹਕ ਬਿਜਲੀ ਤੋਂ ਬਿਨਾਂ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਆਏ ਤੂਫ਼ਾਨ ‘ਚ ਕਾਫੀ ਨੁਕਸਾਨ ਹੋਇਆ ਹੈ। ਇਸ ਦੌਰਾਨ ਖਪਤਕਾਰ ਬੁਲਾਰੇ ਜੋਸ਼ ਪੈਸੀਓਰੇਕ ਨੇ ਈ-ਮੇਲ ਰਾਹੀਂ ਕਿਹਾ ਕਿ ਇਕ ਹੋਰ ਤੂਫਾਨ ਮੱਧ/ਉੱਤਰੀ ਮਿਸ਼ੀਗਨ ਕਾਉਂਟੀਆਂ ‘ਚ ਆ ਰਿਹਾ ਹੈ, ਜੋ ਬਰਫ਼ਬਾਰੀ, ਜੰਮਣ ਵਾਲੀ…
ਟੋਕੀਓ ਓਲੰਪਿਕਸ ਦੀ ਕਾਂਸੇ ਦਾ ਮੈਡਲ ਜੇਤੂ ਲਵਲੀਨਾ ਬੋਰਗੋਹੇਨ ਤੇ ਮੌਜੂਦਾ ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ ਵਿਸ਼ਵ ਮੁੱਕੇਬਾਜ਼ੀ ਸੰਘ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 ‘ਚ ਇੰਡੀਆ ਦੀ ਚੁਣੌਤੀ ਦੀ ਅਗਵਾਈ ਕਰਨਗੀਆਂ। ਇਹ ਚੈਂਪੀਅਨਸ਼ਿਪ 15 ਤੋਂ 26 ਮਾਰਚ ਤੱਕ ਇੰਦਰਾ ਗਾਂਧੀ ਖੇਡ ਕੰਪਲੈਕਸ ‘ਚ ਕਰਵਾਈ ਜਾਵੇਗੀ। ਬੋਰਗੋਹੇਨ (75 ਕਿੱਲੋਗ੍ਰਾਮ) ਹੁਣ ਤਕ ਵਿਸ਼ਵ ਚੈਂਪੀਅਨਸ਼ਿਪ ‘ਚ ਦੋ ਕਾਂਸੇ ਦੇ ਮੈਡਲ ਜਿੱਤ ਚੁੱਕੀ ਹੈ ਤੇ ਉਹ ਘਰੇਲੂ ਹਾਲਾਤ ‘ਚ ਹੋਰ ਦੇਸ਼ਾਂ ਦੇ ਕਈ ਓਲੰਪਿਕ ਮੈਡਲ ਜੇਤੂਆਂ ਵਿਚਾਲੇ ਇਸ ਵਿਚ ਸੁਧਾਰ ਕਰਨਾ ਚਾਹੇਗੀ। ਨਿਕਹਤ 50 ਕਿੱਲੋਗ੍ਰਾਮ ਵਰਗ ਦੀ ਮੌਜੂਦਾ ਚੈਂਪੀਅਨ ਹੈ ਤੇ ਆਪਣੇ ਖ਼ਿਤਾਬ ਦਾ ਬਚਾਅ ਕਰਨ ਉਤਰੇਗੀ। ਨਿਕਹਤ ਨੇ ਇਸਤਾਂਬੁਲ ‘ਚ 2022 ਆਈ.ਬੀ.ਏ. ਮਹਿਲਾ ਵਿਸ਼ਵ…
ਰੀਓ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਕਾਰਲੋਸ ਅਲਕਰਾਜ ਖ਼ਿਲਾਫ਼ ਇਕ ਸੈੱਟ ਤੇ 0-3 ਨਾਲ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਕੈਮਰਨ ਨੋਰੀ ਨੇ ਸਾਲ ਦਾ ਪਹਿਲਾ ਖ਼ਿਤਾਬ ਜਿੱਤਿਆ। ਨੋਰੀ ਨੇ ਇਸ ਨਾਲ ਹੀ ਇਕ ਹਫ਼ਤੇ ਪਹਿਲਾਂ ਫਾਈਨਲ ‘ਚ ਸਪੇਨ ਦੇ ਅਲਕਰਾਜ ਖ਼ਿਲਾਫ਼ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਦੂਜਾ ਦਰਜਾ ਹਾਸਲ ਨੋਰੀ ਨੇ ਅਲਕਰਾਜ ਨੂੰ 5-7, 6-4, 7-5 ਨਾਲ ਹਰਾ ਕੇ ਆਪਣੇ ਕਰੀਅਰ ਦਾ ਪੰਜਵਾਂ ਖ਼ਿਤਾਬ ਜਿੱਤਿਆ। ਨੋਰੀ ਨੂੰ ਇਸ ਤੋਂ ਪਹਿਲਾਂ ਜਨਵਰੀ ‘ਚ ਆਕਲੈਂਡ ‘ਚ ਫਾਈਨਲ ‘ਚ ਰਿਚਰਡ ਗਾਸਕੇਟ ਤੇ ਪਿਛਲੇ ਹਫ਼ਤੇ ਅਰਜਨਟੀਨਾ ਓਪਨ ਚੈਂਪੀਅਨਸ਼ਿਪ ਦੇ ਫਾਈਨਲ ‘ਚ ਅਲਕਰਾਜ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ।…