Author: editor

ਐੱਫ.ਆਈ.ਐੱਚ. ਹਾਕੀ ਪ੍ਰੋ ਲੀਗ ਮੈਚਾਂ ‘ਚ ਵਰਲਡ ਚੈਂਪੀਅਨ ਜਰਮਨੀ ਅਤੇ ਆਸਟਰੇਲੀਆ ਖ਼ਿਲਾਫ਼ ਭਾਰਤੀ ਪੁਰਸ਼ ਹਾਕੀ ਟੀਮ ਦੀ ਅਗਵਾਈ ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਕਰੇਗਾ। ਮਿਡਫੀਲਡਰ ਹਾਰਦਿਕ ਸਿੰਘ ਨੂੰ ਟੀਮ ਦਾ ਉਪ ਕਪਤਾਨ ਥਾਪਿਆ ਗਿਆ ਹੈ। ਟੀਮ ‘ਚ ਮਾਹਿਰ ਗੋਲਕੀਪਰ ਪੀ.ਆਰ. ਸ੍ਰੀਜੇਸ਼ ਵੀ ਹੈ। ਪਵਨ ਨੂੰ ਕ੍ਰਿਸ਼ਨ ਪਾਠਕ ਦੀ ਥਾਂ ਟੀਮ ‘ਚ ਲਿਆ ਗਿਆ ਹੈ। ਪਾਠਕ ਆਪਣੇ ਵਿਆਹ ਸਬੰਧੀ ਰੁਝੇਵਿਆਂ ਕਾਰਨ ਟੀਮ ‘ਚੋਂ ਬਾਹਰ ਹੈ। ਹਰਮਨਪ੍ਰੀਤ ਨਾਲ ਜੁਗਰਾਜ ਸਿੰਘ, ਨੀਲਮ ਸਨਜੀਤ ਜ਼ੈੱਸ, ਜਰਮਨਪ੍ਰੀਤ ਸਿੰਘ, ਸੁਮਿਤ, ਮਨਜੀਤ ਅਤੇ ਮਨਪ੍ਰੀਤ ਸਿੰਘ ਟੀਮ ਦੇ ਡਿਫੈਂਡਰ ਦੀ ਜ਼ਿੰਮੇਵਾਰੀ ਸੰਭਾਲਣਗੇ ਜਦਕਿ ਮਿਡਫੀਲਡ ‘ਚ ਹਾਰਦਿਕ, ਵਿਵੇਕ ਸਾਗਰ ਪ੍ਰਸਾਦ, ਮੋਈਰੰਗਥਮ ਰਬੀਚੰਦਰ ਸਿੰਘ, ਵਿਸ਼ਣੂਕਾਂਤ ਸਿੰਘ, ਦਿਲਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਅਤੇ…

Read More

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਨੌਂ ਮਹੀਨੇ ਦਾ ਸਮਾਂ ਬੀਤ ਗਿਆ ਹੈ ਅਤੇ ਇਸ ਮੌਕੇ ਉਸ ਦੀ ਮਾਂ ਚਰਨ ਕੌਰ ਨੇ ਇਕ ਭਾਵੁਕ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਸਿੱਧੂ ਮੂਸੇਵਾਲਾ ਨੂੰ ਅੱਜ ਯਾਦ ਕਰਕੇ ਉਸ ਦੇ ਫੈਨਜ਼ ਦੀਆਂ ਅੱਖਾਂ ‘ਚ ਹੰਝੂ ਆ ਜਾਂਦੇ ਹਨ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਨੂੰ ਇਹ ਗੱਲ ਜ਼ਿਆਦਾ ਪ੍ਰੇਸ਼ਾਨ ਕਰ ਰਹੀ ਹੈ ਕਿ ਨੌਂ ਮਹੀਨੇ ਬਾਅਦ ਵੀ ਉਸ ਦੇ ਕਾਤਲ ਆਜ਼ਾਦ ਘੁੰਮ ਰਹੇ ਹਨ। ਚਰਨ ਕੌਰ ਨੇ ਇੰਸਟਾਗ੍ਰਾਮ ‘ਤੇ ਭਾਵੁਕ ਪੋਸਟ ਸ਼ੇਅਰ ਕੀਤੀ, ‘ਹਵੇਲੀ ਆਉਂਦਾ ਹਰ ਸ਼ਖਸ ਜਦ ਮੈਨੂੰ ਤੇਰੇ ਇਨਸਾਫ਼ ਦਾ ਸਵਾਲ ਕਰਦਾ ਤਾਂ ਪੁੱਤ ਮੈਂ…

Read More

ਇੰਡੋ-ਅਮਰੀਕਨ ਭਾਈਚਾਰੇ ਦੀ ਨੇਤਾ ਅਤੇ ਡੈਮੋਕਰੇਟ ਦਰਸ਼ਨਾ ਪਟੇਲ ਨੇ 2024 ‘ਚ ਕੈਲੀਫੋਰਨੀਆ ਸਟੇਟ ਅਸੈਂਬਲੀ ਡਿਸਟ੍ਰਿਕਟ 76 ਲਈ ਚੋਣ ਲੜਨ ਦਾ ਐਲਾਨ ਕੀਤਾ ਹੈ। 48 ਸਾਲਾ ਦਰਸ਼ਨਾ ਪਟੇਲ ਨੇ ਕਿਹਾ ਕਿ ਉਹ ਕੈਲੀਫੋਰਨੀਆ ਦੇ ਪੋਵੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੇ ਪ੍ਰਧਾਨ ਵਜੋਂ ਤੀਜੀ ਵਾਰ ਚੋਣ ਨਹੀਂ ਲੜੇਗੀ। ਸੈਨ ਡਇਏਗੋ ਨਿਵਾਸੀ ਦੀ ਮੁਹਿੰਮ ਨੇ ਭਾਰਤੀ-ਅਮਰੀਕਨ ਕਾਂਗਰਸਮੈਨ ਰੋ ਖੰਨਾ ਤੋਂ ਸ਼ੁਰੂਆਤੀ ਸਮਰਥਨ ਪ੍ਰਾਪਤ ਕੀਤਾ ਹੈ। ਕੈਲੀਫੋਰਨੀਆ ‘ਚ ਰਹਿ ਰਹੀ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪਟੇਲ ਨੇ ਕਿਹਾ ਕਿ ‘ਅਮਰੀਕਨ ਸੁਫ਼ਨੇ ਨੂੰ ਸਾਕਾਰ ਕਰਨ ਲਈ ਸੰਘਰਸ਼ ਕਰਨ ਵਾਲੇ ਪ੍ਰਵਾਸੀਆਂ ਦੀ ਧੀ ਹੋਣ ਦੇ ਨਾਤੇ ਉਹ ਉਨ੍ਹਾਂ ਚੁਣੌਤੀਆਂ ਨੂੰ ਜਾਣਦੀ ਹੈ ਜਿਨ੍ਹਾਂ ਦਾ ਪਰਿਵਾਰ…

Read More

ਲੰਬੇ ਸਮੇਂ ਤੋਂ ਚੱਲ ਰਿਹਾ ਬਹਿਬਲ ਕਲਾ ਬੇਅਦਬੀ ਇਨਸਾਫ ਮੋਰਚਾ ਹੁਣ ਖ਼ਤਮ ਹੋਵੇਗਾ। ਪੁਲੀਸ ਅਧਿਕਾਰੀ ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਐੱਸ.ਆਈ.ਟੀ. ਵੱਲੋਂ ਫਰੀਦਕੋਟ ਅਦਾਲਤ ‘ਚ ਪੇਸ਼ ਕੀਤੇ ਚਲਾਨ ਤੋਂ ਬਾਅਦ ਇਹ ਮੋਰਚਾ ਚੁੱਕਿਆ ਜਾ ਰਿਹਾ ਹੈ। ਇਸ ਚਾਰਜਸ਼ੀਟ ‘ਚ ਦੋਵੇਂ ਬਾਦਲਾਂ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਸਮੇਤ ਹੋਰ ਕਈ ਨਾਂ ਸ਼ਾਮਲ ਹਨ। ਮੋਰਚੇ ਵੱਲੋਂ 2 ਮਾਰਚ ਨੂੰ ਬਹਿਬਲ ਕਲਾਂ ‘ਚ ਸ਼ੁਕਰਾਨਾ ਸਮਾਗਮ ਤਹਿਤ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਜਿਸ ਦੇ 4 ਮਾਰਚ ਨੂੰ ਭੋਗ ਪਾਉਣ ਮਗਰੋਂ ਬਹਿਬਲ ਕਲਾਂ ‘ਚ ਵੱਡਾ ਇਕੱਠ ਕਰਕੇ ਸ਼ੁਕਰਾਨਾ ਸਮਾਗਮ ਕਰਵਾਇਆ ਜਾਵੇਗਾ। 5 ਮਾਰਚ ਨੂੰ ਸ਼ੁਕਰਾਨਾ ਮਾਰਚ ਬਹਿਬਲ ਕਲਾ ਤੋਂ ਸ੍ਰੀ ਦਰਬਾਰ…

Read More

ਨੌਂ ਮਹੀਨੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਗ੍ਰਹਿ ਵਿਖੇ ਕਿਹਾ ਕਿ ਹੁਣ ਉਹ ਸ਼ੁਭਦੀਪ ਸਿੰਘ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਅਗਲੇ ਮਹੀਨੇ ਤੋਂ ਜ਼ੋਰਦਾਰ ਸੰਘਰਸ਼ ਵਿੱਢਣਗੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ‘ਤੇ ਦਬਾਅ ਪਾਉਣ ਲਈ ਹਰ ਲੋੜੀਂਦਾ ਕਦਮ ਸੋਚ-ਸਮਝ ਕੇ ਉਠਾਉਣਗੇ। ਉਨ੍ਹਾਂ ਕਿਹਾ ਕਿ ਏਨੇ ਮਹੀਨੇ ਬੀਤ ਜਾਣ ਮਗਰੋਂ ਵੀ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਭੋਗ ਨਹੀਂ ਪਿਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਸਮੇਂ ਨਾਲ ਉਨ੍ਹਾਂ ਦੇ ਜ਼ਖ਼ਮ ਹੋਰ ਡੂੰਘੇ ਹੋ ਰਹੇ ਹਨ। ਉਨ੍ਹਾਂ ਇਸ ਮੌਕੇ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਅਤੇ ਉਸ ਲਈ ਇਨਸਾਫ਼…

Read More

ਦੁਨੀਆਂ ਦੇ ਦਸ ਮੰਨੇ ਪ੍ਰਮੰਨੇ ਸੁਪਰ ਗ੍ਰੈਂਡ ਮਾਸਟਰਾਂ ਵਿਚਾਲੇ ਹੋਏ ਡਬਲਿਊ.ਆਰ. ਮਾਸਟਰਸ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਅਮਰੀਕਾ ਦੇ ਤਜਰਬੇਕਾਰ ਗ੍ਰੈਂਡ ਮਾਸਟਰ ਲੇਵੋਨ ਅਰੋਨੀਅਨ ਨੇ ਆਪਣੇ ਨਾਂ ਕਰ ਲਿਆ ਹੈ। ਉਸ ਨੇ ਟਾਈਬ੍ਰੇਕ ਪਲੇਅ ਆਫ ‘ਚ ਇੰਡੀਆ ਦੇ 16 ਸਾਲਾ ਨੌਜਵਾਨ ਗ੍ਰੈਂਡ ਮਾਸਟਰ ਡੀ. ਗੁਕੇਸ਼ ਨੂੰ ਹਰਾਉਂਦੇ ਹੋਏ ਖਿਤਾਬ ਆਪਣੇ ਨਾਂ ਕੀਤਾ। ਕਲਾਸੀਕਲ ਦੇ 9ਵੇਂ ਰਾਊਂਡ ‘ਚ ਗੁਕੇਸ਼ ਤੇ ਅਰੋਨੀਅਨ ਵਿਚਾਲੇ ਬਾਜ਼ੀ ਡਰਾਅ ਰਹਿਣ ਨਾਲ ਅਤੇ ਰੂਸ ਦੇ ਯਾਨ ਨੈਪੋਮਨਿਆਚੀ ਦੀ ਜਰਮਨੀ ਦੇ ਵਿਨਸੇਂਟ ਕੇਮਰ ‘ਤੇ ਜਿੱਤ ਦੇ ਕਾਰਨ ਗੁਕੇਸ਼, ਅਰੋਨੀਅਨ ਤੇ ਨੈਪੋਮਨਿਆਚੀ 5.5 ਅੰਕਾਂ ਨਾਲ ਟਾਈ ‘ਤੇ ਪਹੁੰਚ ਗਏ, ਅਜਿਹੇ ‘ਚ ਇਨ੍ਹਾਂ ਵਿਚਾਲੇ ਪਲੇਅ ਆਫ ‘ਚ ਅਰੋਨੀਅਨ ਨੇ ਦੋਵਾਂ ਵਿਰੋਧੀਆਂ…

Read More

ਮਹਿਲਾ ਟੀ-20 ਵਰਲਡ ਕੱਪ ਦੇ ਫਾਈਨਲ ‘ਚ ਦੱਖਣੀ ਅਫਰੀਕਾ ਨੂੰ 19 ਦੌੜਾਂ ਨਾਲ ਹਰਾ ਕੇ ਆਸਟਰੇਲੀਆ 6ਵੀਂ ਵਾਰ ਟੀ-20 ਵਰਲਡ ਚੈਂਪੀਅਨ ਦਾ ਤਾਜ ਆਪਣੇ ਸਿਰ ਸਜਾਇਆ। ਉਸ ਦੀ ਇਹ ਖਿਤਾਬੀ ਜਿੱਤ ਦਰਜ ਕਰਨ ‘ਚ ਹੈਟ੍ਰਿਕ ਹੈ, ਉਹ ਵੀ ਦੂਜੀ ਵਾਰ। ਨਿਊਲੈਂਡਸ ਮੈਦਾਨ ‘ਤੇ ਖੇਡੇ ਗਏ ਖਿਤਾਬੀ ਮੁਕਾਬਲੇ ‘ਚ ਆਸਟਰੇਲੀਆ ਨੇ ਬੇਥ ਮੂਨੀ (ਅਜੇਤੂ 74) ਦੇ ਅਰਧ ਸੈਂਕੜੇ ਦੀ ਬਦੌਲਤ ਸਾਊਥ ਅਫਰੀਕਾ ਦੇ ਸਾਹਮਣੇ 157 ਦੌੜਾਂ ਦਾ ਟੀਚਾ ਰੱਖਿਆ। ਇਸ ਦੇ ਜਵਾਬ ‘ਚ ਸਾਊਥ ਅਫਰੀਕਾ ਲੌਰਾ ਵੁਲਫਾਰਟ (61) ਦੇ ਜੁਝਾਰੂ ਅਰਧ ਸੈਂਕੜੇ ਦੇ ਬਾਵਜੂਦ 137 ਦੌੜਾਂ ਤਕ ਹੀ ਪਹੁੰਚ ਸਕਿਆ। ਘਰੇਲੂ ਪ੍ਰਸ਼ੰਸਕਾਂ ਦੇ ਸਮਰਥਨ ਨਾਲ ਸਾਊਥ ਅਫਰੀਕਾ ਨੇ ਆਸਟਰੇਲੀਅਨ ਬੱਲੇਬਾਜ਼ਾਂ ਨੂੰ…

Read More

ਸਟਰੈਂਡਜਾ ਮੈਮੋਰੀਅਲ ਟੂਰਨਾਮੈਂਟ ਦੇ ਲਾਈਟਵੇਟ ਫਾਈਨਲ ‘ਚ ਇੰਡੀਆ ਦੀ ਮੁੱਕੇਬਾਜ਼ ਅਨਾਮਿਕਾ ਨੂੰ ਚੀਨ ਦੀ ਹੂ ਮਇਏਯੀ ਤੋਂ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਪਿਛਲੀ ਕੌਮੀ ਚੈਂਪੀਅਨ ਅਨਾਮਿਕਾ ਨੂੰ 50 ਕਿੱਲੋ ਭਾਰ ਵਰਗ ਦੇ ਖ਼ਿਤਾਬੀ ਮੁਕਾਬਲੇ ‘ਚ 1-4 ਦੇ ਫੈਸਲੇ ਨਾਲ ਹਾਰ ਮਿਲੀ। ਅਨਾਮਿਕਾ ਨੇ ਹਮਲਾਵਰ ਸ਼ੁਰੂਆਤ ਕੀਤੀ ਪਰ ਮਇਏਯੀ ਨੇ ਮਜ਼ਬੂਤੀ ਨਾਲ ਮੁਕਾਬਲਾ ਕੀਤਾ। ਚੀਨ ਦੀ ਖਿਡਾਰਨ ਨੇ ਪਹਿਲਾ ਰਾਊਂਡ ਸਰਬਸੰਮਤੀ ਫ਼ੈਸਲੇ ਨਾਲ ਜਿੱਤਿਆ। ਅਨਾਮਿਕਾ ਨੇ ਪਹਿਲੇ ਰਾਊਂਡ ਦੇ ਮੁਕਾਬਲੇ ਦੂਜੇ ਰਾਊਂਡ ‘ਚ ਬਿਹਤਰ ਪ੍ਰਦਰਸ਼ਨ ਕੀਤਾ। ਆਖਰੀ ਰਾਊਂਡ ‘ਚ ਅਨਾਮਿਕਾ ਨੇ ਚੀਨ ਦੀ ਮੁੱਕੇਬਾਜ਼ ਨੂੰ ਕਈ ਮੁੱਕੇ ਜੜ੍ਹੇ ਤੇ ਪੰਜ ‘ਚੋਂ ਚਾਰ ਜੱਜਾਂ ਨੇ ਉਸ ਦੇ ਪੱਖ…

Read More

ਯੂ.ਐੱਸ. ਊਰਜਾ ਵਿਭਾਗ ਨੇ ਆਪਣੀ ਇਕ ਰਿਪੋਰਟ ‘ਚ ਇਸ ਗੱਲ ਦੀ ਮਜ਼ਬੂਤ ​​ਸੰਭਾਵਨਾ ਜ਼ਾਹਰ ਕੀਤੀ ਹੈ ਕਿ ਕੋਵਿਡ-19 ਮਹਾਮਾਰੀ ਇਕ ਪ੍ਰਯੋਗਸ਼ਾਲਾ ‘ਚ ਲੀਕ ਹੋਣ ਦਾ ਨਤੀਜਾ ਹੋ ਸਕਦੀ ਹੈ। ਅਮਰੀਕਨ ਅਖ਼ਬਾਰ ਵਾਲ ਸਟਰੀਟ ਜਨਰਲ ਨੇ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਵ੍ਹਾਈਟ ਹਾਊਸ ਅਤੇ ਅਮਰੀਕਨ ਸੰਸਦ ਦੇ ਪ੍ਰਮੁੱਖ ਮੈਂਬਰਾਂ ਨੂੰ ਸੌਂਪੀ ਗਈ ਖੁਫੀਆ ਰਿਪੋਰਟ ‘ਚ ਇਹ ਸੰਭਾਵਨਾ ਪ੍ਰਗਟਾਈ ਗਈ ਹੈ। ਰਿਪੋਰਟ ਮੁਤਾਬਕ ਊਰਜਾ ਵਿਭਾਗ ਨੇ ਇਸ ਵਾਇਰਸ ਦੀ ਉਤਪਤੀ ਨੂੰ ਲੈ ਕੇ ਪਹਿਲਾਂ ਵੀ ਕੁਝ ਟਿੱਪਣੀਆਂ ਕੀਤੀਆਂ ਸਨ। ਹਾਲਾਂਕਿ ਹੁਣ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਐਵਰਿਲ ਹੇਨਸ ਦੇ ਦਫਤਰ ਦੁਆਰਾ 2021 ਦੇ ਦਸਤਾਵੇਜ਼ ਦੇ ਅਪਡੇਟ ‘ਚ ਇਹ…

Read More

ਯੂਰੋਪ ਸਮੇਤ ਅਮਰੀਕਾ, ਕੈਨੇਡਾ ਆਦਿ ਮੁਲਕਾਂ ‘ਚ ਪ੍ਰਵਾਸ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਅਤੇ ਇਸ ਦੌਰਾਨ ਕਈ ਹਾਦਸੇ ਵਾਪਰੇ ਹਨ ਜਿਸ ‘ਚ ਸੈਂਕੜੇ ਜਾਨਾਂ ਜਾਂਦੀਆਂ ਰਹੀਆਂ ਹਨ। ਅਜਿਹੀ ਹੀ ਇਕ ਤਾਜ਼ਾ ਘਟਨਾ ‘ਚ 59 ਲੋਕਾਂ ਦੀ ਮੌਤ ਹੋਈ ਹੈ ਜੋ ਪ੍ਰਵਾਸੀ ਸਨ। ਇਹ ਘਟਨਾ ਇਟਲੀ ਦੇ ਦੱਖਣੀ ਤੱਟ ਨੇੜੇ ਇਕ ਕਿਸ਼ਤੀ ਦੇ ਚਟਾਨਾਂ ਨਾਲ ਟਕਰਾਉਣ ਕਾਰਨ ਵਾਪਰੀ। ਹਾਦਸੇ ‘ਚ 81 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ। ਇਟਲੀ ਤੱਟ ਰੱਖਿਅਕਾਂ ਅਤੇ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸਰਕਾਰੀ ਰੇਡੀਓ ਦੀ ਖ਼ਬਰ ‘ਚ ਮ੍ਰਿਤਕਾਂ ਦੀ ਗਿਣਤੀ 30 ਦੱਸੀ ਗਈ ਸੀ। ਇਟਲੀ ਦੀ ਖ਼ਬਰ ਏਜੰਸੀ ਏ.ਜੀ.ਆਈ. ਨੇ ਦੱਸਿਆ ਕਿ ਮ੍ਰਿਤਕਾਂ…

Read More