Author: editor
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀ.ਬੀ.ਆਈ. ਨੇ ਅੱਠ ਘੰਟੇ ਦੀ ਪੁੱਛਗਿੱਛ ਮਗਰੋਂ ਆਬਕਾਰੀ ਨੀਤੀ ਘੁਟਾਲੇ ‘ਚ ਗ੍ਰਿਫ਼ਤਾਰ ਕਰ ਲਿਆ। ਅੱਠ ਘੰਟਿਆਂ ਤੱਕ ਚੱਲੀ ਪੁੱਛ-ਪੜਤਾਲ ਦੌਰਾਨ ਸਿਸੋਦੀਆ ਸਵਾਲਾਂ ਦੇ ਜਵਾਬ ਦੇਣ ਤੋਂ ਬਚਦੇ ਆ ਰਹੇ ਸਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਕੁਝ ਜਵਾਬ ਤਸੱਲੀਬਖ਼ਸ਼ ਨਹੀਂ ਸਨ।ਸਿਸੋਦੀਆ ਸਵੇਰੇ ਸੀ.ਬੀ.ਆਈ. ਹੈੱਡਕੁਆਰਟਰ ‘ਤੇ ਪਹੁੰਚੇ। ਸੀ.ਬੀ.ਆਈ. ਦਫਤਰ ਦੇ ਬਾਹਰ ਬੈਰੀਕੇਡ ਲਗਾ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਪੁਲੀਸ ਨੂੰ ਖ਼ਦਸ਼ਾ ਸੀ ਕਿ ‘ਆਪ’ ਵਰਕਰ ਹੰਗਾਮਾ ਕਰ ਸਕਦੇ ਹਨ। ਸੀ.ਬੀ.ਆਈ. ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਦੇ ਅਧਿਕਾਰੀਆਂ ਨੇ ਆਬਕਾਰੀ ਨੀਤੀ ਦੇ ਵੱਖ ਵੱਖ ਪਹਿਲੂਆਂ, ਉਨ੍ਹਾਂ ਦੇ ਦਿਨੇਸ਼ ਅਰੋੜਾ ਤੇ ਹੋਰ ਮੁਲਜ਼ਮਾਂ ਨਾਲ…
ਸੈਂਟਰਲ ਜੇਲ੍ਹ ਗੋਇੰਦਵਾਲ ਸਾਹਿਬ ‘ਚ ਅੱਜ ਐਤਵਾਰ ਨੂੰ ਗੈਂਗਵਾਰ ਦੀ ਘਟਨਾ ਸਾਹਮਣੇ ਆਈ ਅਤੇ ਇਸ ਖੂਨੀ ਝੜਪ ‘ਚ ਦੋ ਹਵਾਲਾਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋਏ ਹਨ। ਮਰਨ ਵਾਲੇ ਦੋਵੇਂ ਹਵਾਲਾਤੀ ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਜੁੜੇ ਹੋਏ ਸਨ ਅਤੇ ਇਸੇ ਮਾਮਲੇ ‘ਚ ਜੇਲ੍ਹ ‘ਚ ਬੰਦ ਸਨ। ਇਨ੍ਹਾਂ ਦੀ ਪਛਾਣ ਗੈਂਗਸਟਰ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਸਿੰਘ ਮੋਹਨਾ ਵਜੋਂ ਹੋਈ ਹੈ। ਇਕ ਜ਼ਖਮੀ ਹੋਏ ਗੈਂਗਸਟਰਾਂ ‘ਚ ਕੇਸ਼ਵ ਨਾਂ ਦਾ ਨੌਜਵਾਨ ਸ਼ਾਮਲ ਦੱਸਿਆ ਜਾਂਦਾ ਹੈ। ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਾਸ ਦੱਸੇ ਜਾ ਰਹੇ ਹਨ ਅਤੇ ਇਹ ਸਿੱਧੂ ਮੂਸੇਵਾਲਾ ਕਤਲ…
ਫਰੀਦਕੋਟ ਅਦਾਲਤ ‘ਚ ਪੁਲੀਸ ਅਧਿਕਾਰੀ ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ‘ਸਿਟ’ ਵੱਲੋਂ ਪੇਸ਼ ਚਾਰਜਸ਼ੀਟ, ਜਿਸ ‘ਚ ਦੋਵੇਂ ਬਾਦਲਾਂ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਣੇ ਹੋਰ ਵਿਵਾਦ ਨਾਂ ਦਰਜ ਹਨ, ‘ਤੇ ਬਹਿਬਲ ਕਲਾਂ ‘ਚ ਚੱਲ ਰਹੇ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਨੇ ਤਸੱਲੀ ਪ੍ਰਗਟ ਕਰਦਿਆਂ ਇਸ ਦੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਮੋਰਚਾ ਸਥਾਨ ‘ਤੇ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਦੇ ਇਕ ਪਾਸੇ ਦੇ ਬੰਦ ਰਸਤੇ ਤੋਂ ਰੋਕਾਂ ਹਟਾ ਦਿੱਤੀਆਂ ਹਨ ਅਤੇ ਦੋਵੇਂ ਪਾਸੇ ਆਵਾਜਾਈ ਮੁਕੰਮਲ ਤੌਰ ‘ਤੇ ਖੋਲ੍ਹ ਦਿੱਤੀ ਗਈ ਹੈ। ਮੋਰਚੇ ਦੇ ਆਗੂ ਨਿਆਮੀਵਾਲਾ ਨੇ ਕਿਹਾ ਕਿ ਭਾਵੇਂ ਮੋਰਚੇ ਦੇ ਮੰਚ ਤੋਂ ਸਰਕਾਰ ਦੀ ਮਨਸ਼ਾ…
ਪਾਕਿਸਤਾਨ ਵੱਲੋਂ ਹਥਿਆਰ ਅਤੇ ਹੈਰੋਇਨ ਭਾਰਤੀ ਖੇਤਰ ‘ਚ ਭੇਜਣ ਦੀ ਇਕ ਹੋਰ ਸਾਜਿਸ਼ ਨੂੰ ਬੀ.ਐਸ.ਐਫ. ਦੇ ਜਵਾਨਾਂ ਵੱਲੋਂ ਨਾਕਾਮ ਕੀਤਾ ਗਿਆ। ਜਾਣਕਾਰੀ ਮੁਤਾਬਕ ਬੀ.ਐਸ.ਐਫ. ਦੇ ਸੈਕਟਰ ਗੁਰਦਾਸਪੁਰ ਦੀ 113 ਬਟਾਲੀਅਨ ਹੈੱਡ ਕੁਆਰਟਰ ਸ਼ਿਕਾਰ ਮਾਛੀਆਂ ਦੇ ਬਹਾਦਰ ਜਵਾਨਾਂ ਨੇ ਸਰਹੱਦੀ ਚੌਕੀ ਕਾਸੋਵਾਲ ਦੇ ਇਲਾਕੇ ‘ਚ ਤੜਕੇ 2.12 ਵਜੇ ਡਰੋਨ ਦੀ ਗਤੀਵਿਧੀ ਨੂੰ ਦੇਖਦਿਆਂ ਚੌਕਸੀ ਜਵਾਨਾਂ ਨੇ ਭਾਰੀ ਗੋਲੀਬਾਰੀ ਕਰਕੇ ਹੇਠਾਂ ਸੁੱਟਣ ‘ਚ ਵੱਡੀ ਸਫ਼ਲਤਾ ਹਾਸਲ ਕੀਤੀ। ਜਾਣਕਾਰੀ ਮੁਤਾਬਕ ਬੀ.ਐਸ.ਐਫ. ਜਵਾਨਾਂ ਵੱਲੋਂ ਸੱਠ-ਸੱਤਰ ਰਾਊਂਡ ਫਾਇਰ ਕੀਤੇ ਗਏ। ਇਸ ਦੌਰਾਨ ਡਰੋਨ ਨੇੜਲੇ ਸਹਾਰਨ ਖੇਤਰ ‘ਚ ਡਿੱਗਿਆ। ਇਸ ਬਟਾਲੀਅਨ ਦੇ ਬਹਾਦਰ ਜਵਾਨਾਂ ਨੇ ਬੀਤੇ ਦਿਨ ਵੀ ਇਕ ਡਰੋਨ ਨੂੰ ਡੇਗ ਕਿ ਉਸ ਨਾਲ 4…
ਮੁਹਾਲੀ ਦੇ ਇਕ ਨੌਜਵਾਨ ਹਰਦੀਪ ਸਿੰਘ ਉਰਫ਼ ਰਾਜੂ ਨੂੰ ਘਰੋਂ ਅਗਵਾ ਕਰ ਕੇ ਸ਼ਰ੍ਹੇਆਮ ਉਸ ਦੇ ਹੱਥ ਦੀਆਂ ਉਂਗਲਾਂ ਵੱਢੇ ਜਾਣ ਦੇ ਮਾਮਲੇ ‘ਚ ਪੁਲੀਸ ਨੇ ਦੋ ਮੁਲਜ਼ਮਾਂ ਗੌਰਵ ਸ਼ਰਮਾ ਉਰਫ਼ ਗੋਰੀ ਅਤੇ ਤਰੁਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਮੁਹਾਲੀ ਦੇ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਨੇ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਸਬੰਧ ਗੈਂਗਸਟਰ ਭੂਪੀ ਰਾਣਾ ਨਾਲ ਦੱਸੇ ਜਾ ਰਹੇ ਹਨ। ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੇ ਫੇਜ਼-1 ਥਾਣੇ ‘ਚ ਵੱਖ-ਵੱਖ ਧਾਰਾਵਾਂ ਤਹਿਤ ਅਪਰਾਧਿਕ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੌਰਵ ਸ਼ਰਮਾ ਮਹੀਨਾ ਕੁ ਪਹਿਲਾਂ ਹੀ ਅੰਬਾਲਾ ਜੇਲ੍ਹ ਤੋਂ ਬਾਹਰ ਆਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ…
ਅਜਨਾਲਾ ਘਟਨਾ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਸਬ-ਕਮੇਟੀ ਬਣਾਈ ਹੈ। ਇਹ ਸਬ-ਕਮੇਟੀ ਰੋਸ ਪ੍ਰਦਰਸ਼ਨ ਅਤੇ ਧਰਨੇ ਵਾਲੀਆਂ ਥਾਵਾਂ ‘ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦਾ ਮਾਮਲਾ ਵਿਚਾਰੇਗੀ। ਇਹ ਸਬ-ਕਮੇਟੀ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ‘ਤੇ ਆਧਾਰਿਤ ਹੈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਕਾਰਵਾਈ ਉਸ ਵੇਲੇ ਕੀਤੀ ਗਈ ਹੈ ਜਦੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵੱਲੋਂ ਅਜਨਾਲਾ ‘ਚ ਥਾਣੇ ਦੇ ਘਿਰਾਓ ਕਰਨ ਸਮੇਂ ਪਾਵਨ ਸਰੂਪ ਦੀ ਢਾਲ ਵਜੋਂ ਵਰਤੋਂ ਕੀਤੀ ਗਈ ਹੈ ਅਤੇ ਇਸ ਘਟਨਾ ਦੀ ਨਿੰਦਾ ਹੋ ਰਹੀ ਹੈ। ਇਸ ਮਾਮਲੇ ‘ਚ ਹੁਣ ਤੱਕ ਸ੍ਰੀ ਅਕਾਲ…
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਸਿੱਧਾ ਹਮਲਾ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਨਾਲਾ ਘਟਨਾ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਪੁਲੀਸ ਥਾਣੇ ਲਿਜਾਣ ਵਾਲਿਆਂ ਨੂੰ ਪੰਜਾਬ ਦੇ ‘ਵਾਰਿਸ’ ਨਹੀਂ ਕਿਹਾ ਜਾ ਸਕਦਾ ਹੈ। ਅਜਨਾਲਾ ਘਟਨਾ ਤੋਂ ਬਾਅਦ ਮੁੱਖ ਮੰਤਰੀ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਟਵੀਟ ਕੀਤਾ, ‘ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣਿਆਂ ਤੱਕ ਲੈ ਕੇ ਜਾਣ ਵਾਲੇ ਕਿਸੇ ਵੀ ਪੱਖ ਤੋਂ ਪੰਜਾਬ ਅਤੇ ਪੰਜਾਬੀਅਤ ਦੇ ‘ਵਾਰਿਸ’ ਅਖਵਾਉਣ ਦੇ ਕਾਬਿਲ ਨਹੀਂ ਹੋ ਸਕਦੇ।’ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਮਗਰੋਂ ਸੂਬੇ…
ਸ਼ਿਕਾਗੋ ਦੀ ਇਕ ਫੈਡਰਲ ਕੋਰਟ ਨੇ ਬਾਲ ਸੈਕਸ ਅਪਰਾਧਾਂ ਲਈ ਅਮਰੀਕਨ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸਿੰਗਰ ਆਰ. ਕੇਲੀ ਨੂੰ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। 56 ਸਾਲਾ ਗਾਇਕ ਰਾਬਰਟ ਸਿਲਵੇਸਟਰ ਕੇਲੀ ਨੂੰ ਉਨ੍ਹਾਂ ਖ਼ਿਲਾਫ਼ ਸਾਲ 2019 ‘ਚ ਦਾਇਰ ਕੀਤੇ ਗਏ 13 ਦੋਸ਼ਾਂ ‘ਚੋਂ 6 ‘ਚ ਦੋਸ਼ੀ ਪਾਇਆ ਗਿਆ। ਇਨ੍ਹਾਂ ਦੋਸ਼ਾਂ ‘ਚ ਨਾਬਾਲਗਾਂ ਨੂੰ ਸੈਕਸ ਸਰਗਰਮੀਆਂ ‘ਚ ਸ਼ਾਮਲ ਕਰਨ ਦੇ 3 ਅਤੇ ਸੈਕਸ ਸਬੰਧ ਬਣਾਉਣ ਦੇ ਵੀ 3 ਮਾਮਲੇ ਸ਼ਾਮਲ ਸਨ। ਗਾਇਕ ‘ਤੇ ਲੱਗੇ ਦੋਸ਼ਾਂ ਦੀ ਸੁਣਵਾਈ ‘ਚ ਜੱਜ ਨੇ ਪਾਇਆ ਕਿ ਕੇਲੀ ਨੇ ਆਪਣੀ ਤਤਕਾਲੀਨ 14 ਸਾਲਾ ਬੇਟੀ ਦੇ ਸੈਕਸ ਸ਼ੋਸ਼ਣ ਦੇ 3 ਵੀਡੀਓ ਬਣਾਏ ਸਨ। ਕੇਲੀ ਨੇ ਇਸ…
ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ ‘ਚ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਦੋ ਦਿਨ ਪਹਿਲਾਂ ਦੀਆਂ ਰਿਪੋਰਟਾਂ ‘ਚ ਮਰਨ ਵਾਲਿਆਂ ਦੀ ਗਿਣਤੀ 54 ਦੱਸੀ ਗਈ ਸੀ। ਸਾਓ ਸੇਬੇਸਟਿਓ ਦੀ ਨਗਰਪਾਲਿਕਾ ਨੇ 53 ਮੌਤਾਂ ਦਰਜ ਕੀਤੀਆਂ। ਬ੍ਰਾਜ਼ੀਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 59 ਤੱਕ ਪਹੁੰਚ ਗਈ ਹੈ। 150 ਤੋਂ ਵੱਧ ਮਾਹਿਰਾਂ ਦੀ ਸ਼ਮੂਲੀਅਤ ਵਾਲੀ ਖੋਜ ਅਤੇ ਬਚਾਅ ਮੁਹਿੰਮ ਸੱਤ ਦਿਨਾਂ ਤੋਂ ਚੱਲ ਰਹੀ ਹੈ। ਸਾਓ ਪਾਓਲੋ ਦੇ ਅਧਿਕਾਰੀਆਂ ਦੇ ਅਨੁਸਾਰ ਪਿਛਲੇ ਹਫ਼ਤੇ ਦੇ ਅੰਤ ‘ਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਖੇਤਰ ਵਿੱਚ 760 ਤੋਂ ਵੱਧ ਲੋਕ ਬੇਘਰ…
ਸਾਊਥ ਅਫਰੀਕਾ ਨੂੰ ਭਾਰਤੀ ਜੂਨੀਅਰ ਮਹਿਲਾ ਟੀਮ ਨੇ 4-4 ਦੀ ਬਰਾਬਰੀ ‘ਤੇ ਰੋਕ ਕੇ ਇਸ ਦੌਰ ‘ਤੇ ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ। ਇਸ ਦੌਰੇ ‘ਤੇ ਸਾਊਥ ਅਫਰੀਕਾ ‘ਏ’ ਟੀਮ ਦੇ ਖ਼ਿਲਾਫ਼ ਇਹ ਪਹਿਲਾ ਮੈਚ ਸੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸਾਊਥ ਅਫਰੀਕਾ ਦੀ ਅੰਡਰ-21 ਟੀਮ ਨੂੰ ਤਿੰਨੋਂ ਮੈਚਾਂ ‘ਚ ਹਰਾਇਆ ਸੀ। ਦੱਖਣੀ ਅਫਰੀਕਾ ਦਾ ਮੌਜੂਦਾ ਦੌਰਾ ਏਸ਼ੀਆ ਕੱਪ ਅੰਡਰ-21 ਲਈ ਟੀਮ ਦੀ ਤਿਆਰੀ ਦਾ ਹਿੱਸਾ ਹੈ, ਜੋ ਕਿ ਆਗਾਮੀ ਐਫ.ਆਈ.ਐਚ. ਮਹਿਲਾ ਜੂਨੀਅਰ ਵਰਲਡ ਕੱਪ ਲਈ ਕੁਆਲੀਫਾਇਰ ਵੀ ਹੈ। ਕਵਾਨਿਤਾ ਬੌਬਸ (ਪਹਿਲੇ ਅਤੇ 31ਵੇਂ ਮਿੰਟ) ਅਤੇ ਬਿਆਮਾਕਾ ਵੁੱਡ (6ਵੇਂ ਮਿੰਟ) ਨੇ ਭਾਰਤੀਆਂ ਦੇ ਖਿਲਾਫ ਮੈਚ ‘ਚ ਸ਼ੁਰੂਆਤੀ ਗੋਲ ਕਰ ਕੇ…