Author: editor
ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਸੀ.ਬੀ.ਆਈ. ਜਾਂਚ ‘ਚ ਸ਼ਾਮਲ ਹੋਏ ਅਤੇ ਉਨ੍ਹਾਂ ਕਿਹਾ ਕਿ ਉਹ ਸੀ.ਬੀ.ਆਈ. ਨੂੰ ਜਾਂਚ ‘ਚ ਪੂਰਾ ਸਹਿਯੋਗ ਦੇਣਗੇ। ਸੀ.ਬੀ.ਆਈ. ਹੈੱਡਕੁਆਰਟਰ ਪੁੱਜਣ ਤੋਂ ਪਹਿਲਾਂ ਸਿਸੋਦੀਆ ਰਾਜਘਾਟ ਵੀ ਗਏ। ਸਿਸੋਦੀਆ ਨੇ ਕਿਹਾ ਕਿ ਜੇਕਰ ‘ਝੂਠੇ ਦੋਸ਼ਾਂ’ ਲਈ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਤਾਂ ਉਨ੍ਹਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ। ਸਿਸੋਦੀਆ, ਜਿਨ੍ਹਾਂ ਕੋਲ ਵਿੱਤ ਮੰਤਰਾਲਾ ਵੀ ਹੈ, ਨੂੰ ਅਸਲ ‘ਚ ਪਿਛਲੇ ਐਤਵਾਰ ਨੂੰ ਪੁੱਛ-ਪੜਤਾਲ ਲਈ ਸੰਮਨ ਕੀਤਾ ਗਿਆ ਸੀ, ਪਰ ਉਨ੍ਹਾਂ ਚੱਲ ਰਹੇ ਬਜਟ ਅਮਲ ਦੇ ਮੱਦੇਨਜ਼ਰ ਅੱਗੇ ਕਿਸੇ ਹੋਰ ਤਰੀਕ ਨੂੰ ਸੰਮਨ ਕੀਤੇ ਜਾਣ ਦੀ ਅਪੀਲ ਕੀਤੀ…
ਅਜਨਾਲਾ ਥਾਣੇ ਦੇ ਬਾਹਰ ਪੁਲੀਸ ਨਾਲ ਹੱਥੋਪਾਈ ਅਤੇ ਡਾਂਗਾਂ-ਕਿਰਪਾਨਾਂ ਨਾਲ ਹਮਲੇ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਇਕ ਗੱਡੀ ‘ਚ ਲਿਆਉਣ ਦਾ ਮਾਮਲਾ ਧਾਰਮਿਕ, ਸਿਆਸੀ ਅਤੇ ਸਮਾਜਿਕ ਤੌਰ ‘ਤੇ ਭਖ ਗਿਆ ਹੈ। ਇਸ ਲਈ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਿਸ਼ਾਨੇ ‘ਤੇ ਆ ਗਏ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਇਸ ਬਾਰੇ ਚੁੱਪ ਵੱਟੀ ਹੋਈ ਹੈ ਪਰ ਕਈ ਧਾਰਮਿਕ ਸ਼ਖਸੀਅਰਾਂ ਅਤੇ ਸਿਆਸੀ ਆਗੂ ਆਲੋਚਨਾ ਕਰ ਰਹੇ ਹਨ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ‘ਢਾਲ’ ਬਣਾਉਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪੁਲੀਸ ਨੇ ਬੜੇ…
ਇੰਡੀਆ ਦੀ ਏਜੰਸੀ ਰਾਅ (ਰਿਸਰਚ ਐਂਡ ਐਨਾਲਿਸਿਸ ਵਿੰਗ) ਦੇ ਸਾਬਕਾ ਮੁਖੀ ਅਮਰਜੀਤ ਸਿੰਘ ਦੁਲਟ ਨੇ ਪੰਜਾਬ ਵਰਗੇ ‘ਸੰਵੇਦਨਸ਼ੀਲ ਸਰਹੱਦੀ ਸੂਬੇ’ ਵਿੱਚ ਕੁਸ਼ਾਸਨ ਵਿਰੁੱਧ ਚਿਤਾਵਨੀ ਦਿੱਤੀ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਸੂਬੇ ਵਿੱਚ ‘ਦਿੱਲੀ ਤੋਂ ਸ਼ਾਸਨ’ ਨਹੀਂ ਕੀਤਾ ਜਾ ਸਕਦਾ। ਦੁਲਟ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਨੇ ਪੰਜਾਬ ‘ਚ ਮੁੜ ਅੱਤਵਾਦ ਦੇ ਉਭਾਰ ਦੀ ਭਵਿੱਖਬਾਣੀ ਨਹੀਂ ਕੀਤੀ ਪਰ ਜ਼ੋਰ ਦੇ ਕੇ ਕਿਹਾ ਕਿ ਸੂਬੇ ਪ੍ਰਤੀ ‘ਹਮਦਰਦੀ’ ਭਰੇ ਰਵੱਈਏ ਦੀ ਲੋੜ ਹੈ। ਰਾਅ ਦੇ ਸਾਬਕਾ ਨਿਰਦੇਸ਼ਕ ਨੇ ਇੰਟਰਵਿਊ ‘ਚ ਕਿਹਾ, ‘ਮੇਰਾ ਪੱਕਾ ਵਿਸ਼ਵਾਸ ਹੈ ਕਿ ਨਾ ਤਾਂ ਪੰਜਾਬ ਅਤੇ ਨਾ ਹੀ ਕਸ਼ਮੀਰ ‘ਤੇ ਦਿੱਲੀ ਤੋਂ ਸ਼ਾਸਨ ਕੀਤਾ ਜਾ…
ਬਠਿੰਡਾ ਦੀ ਕੇਂਦਰੀ ਜੇਲ੍ਹ ‘ਚ ਅੱਜ ਗੈਂਗਵਾਰ ਦੀ ਘਟਨਾ ਵਾਪਰੀ ਜਿਸ ‘ਚ ਗੁਰਦਾਸਪੁਰ ਨਿਵਾਸੀ ਗੈਂਗਸਟਰ ਰਾਜਵੀਰ ਸਿੰਘ ‘ਤੇ ਬੈਰਕ ‘ਚ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਰਾਜਵੀਰ ਦੇ ਸਿਰ ‘ਤੇ ਸੱਟਾਂ ਲੱਗਣ ਕਾਰਨ ਜੇਲ੍ਹ ਮੁਲਾਜ਼ਮ ਉਸ ਨੂੰ ਸਿਵਲ ਹਸਪਤਾਲ ਲੈ ਗਏ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀ ਗੈਂਗਸਟਰ ਵਿਦੇਸ਼ ਬੈਠੇ ਗੈਂਗਸਟਰ ਰਿੰਦਾ ਦਾ ਚਚੇਰਾ ਭਰਾ ਦੱਸਿਆ ਜਾਂਦਾ ਹੈ। ਸਿਵਲ ਹਸਪਤਾਲ ‘ਚ ਇਲਾਜ ਲਈ ਲਿਆਂਦੇ ਗਏ ਗੈਂਗਸਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਸਾਥੀਆਂ ਸ਼ੁਭਮ, ਗੁਰਮਖ ਸਿੰਘ ਅਤੇ ਜਗਰੌਸ਼ਨ ਸਿੰਘ ਨਾਲ ਆਪਣੀ ਬੈਰਕ ‘ਚ ਬੈਠਾ ਸੀ ਤਾਂ ਇਨ੍ਹਾਂ ਚਾਰਾਂ ‘ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ…
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੋਟਕੂਪਰਾ ਗੋਲੀ ਕਾਂਡ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ‘ਚ ਮੁਲਜ਼ਮ ਦੇ ਤੌਰ ‘ਤੇ ਨਾਂ ਸ਼ਾਮਲ ਕੀਤੇ ਜਾਣ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਭ ਕੁਝ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਕ ਮੰਤਰੀ ਕੁਲਦੀਪ ਧਾਲੀਵਾਲ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੁਝ ਹੀ ਦਿਨ ਪਹਿਲਾਂ ਬਰਗਾੜੀ ਮੋਰਚੇ ‘ਚ ਜਾ ਕੇ ਪਹਿਲਾਂ ਹੀ ਇਹ ਵਾਅਦਾ ਕਰਦੇ ਆਏ ਸਨ ਕਿ ਇਸ ਮਾਮਲੇ ‘ਚ ਬਾਦਲ ਪਰਿਵਾਰ ਨੂੰ ਨਾਮਜ਼ਦ ਕੀਤਾ ਜਾਵੇਗਾ। ਇਸ ਲਈ ਚਾਰਜਸ਼ੀਟ ‘ਚ…
ਪੰਜਾਬ ‘ਚ ਫਿਰੌਤੀਆਂ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਇਸ ਵਾਰ ਇਕ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਇਸ ਦਾ ਸ਼ਿਕਾਰ ਹੋਏ ਹਨ ਕਿਉਂਕਿ ਉਨ੍ਹਾਂ ਦੀ ਫਿਰੌਤੀ ਲਈ ਕੁੱਟਮਾਰ ਕੀਤੀ ਗਈ। ਸਾਬਕਾ ਕਾਂਗਰਸੀ ਵਿਧਾਇਕ ਦੀ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਕੁੱਟਮਾਰ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਇਹ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਾਬਕਾ ਵਿਧਾਇਕ ਨੂੰ ਮੁੱਢਲੀ ਸਹਾਇਤਾ ਲਈ ਪਹਿਲਾਂ ਸਿਵਲ ਹਸਪਤਾਲ ਬੁਢਲਾਡਾ ਦਾਖਲ ਕਰਵਾਇਆ ਜਿਥੋਂ ਉਨ੍ਹਾਂ ਨੂੰ ਮਾਨਸਾ ਰੈਫਰ ਕਰ ਦਿੱਤਾ ਗਿਆ। ਇਹ ਘਟਨਾ ਬਰੇਟਾ ਵਿਚਲੇ ਸਾਬਕਾ ਵਿਧਾਇਕ ਦੀ ਮਾਲਕੀ ਵਾਲੇ ਗਰੀਨ ਲੈਂਡ ਸਕੂਲ ‘ਚ ਵਾਪਰੀ ਜਿੱਥੇ ਉਨ੍ਹਾਂ ਨੇ ਆਪਣਾ ਪਾਰਟੀ ਦਫ਼ਤਰ ਵੀ ਬਣਾਇਆ ਹੋਇਆ ਹੈ। ਬਾਂਸਲ…
ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ ‘ਤੇ ਜਾਨਲੇਵਾ ਹਮਲਾ ਹੋਇਆ ਹੈ ਜਿਸ ‘ਚ ਉਹ ਵਾਲ-ਵਾਲ ਬਚ ਗਈ। ਜਾਣਕਾਰੀ ਮੁਤਾਬਕ ਨਿਊਜ਼ ਐਂਕਰ ਮਾਰਵੀਆ ਮਲਿਕ ‘ਤੇ ਲਾਹੌਰ ‘ਚ ਉਨ੍ਹਾਂ ਦੇ ਘਰ ਦੇ ਬਾਹਰ ਹਮਲਾਵਰਾਂ ਨੇ ਫਾਇਰਿੰਗ ਕੀਤੀ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮਾਰਵੀਆ ਮਲਿਕ ਇਕ ਫਾਰਮੇਸੀ ਤੋਂ ਵਾਪਸ ਆ ਰਹੀ ਸੀ। ਉਸੇ ਸਮੇਂ ਦੋ ਹਮਲਾਵਰਾਂ ਨੇ ਉਸ ‘ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ‘ਚ ਉਹ ਵਾਲ-ਵਾਲ ਬਚ ਗਈ। ਰਿਪੋਰਟ ਮੁਤਾਬਕ ਮਲਿਕ ਨੇ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਲਈ ਆਵਾਜ਼ ਉਠਾਉਣ ਲਈ ਉਸ ਨੂੰ ਅਣਪਛਾਤੇ ਨੰਬਰਾਂ ਤੋਂ ਧਮਕੀ ਭਰੇ ਫੋਨ ਕਾਲ ਅਤੇ ਮੈਸੇਜ ਮਿਲ ਰਹੇ ਸਨ। ਮਾਰਵੀਆ ਮਲਿਕ ਆਪਣੀ…
ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਹਮਲੇ ਤੋਂ ਬਾਅਦ ਸ਼ੁਰੂ ਹੋਈ ਜੰਗ ਨੂੰ ਇਕ ਸਾਲ ਪੂਰਾ ਹੋ ਗਿਆ ਹੈ ਅਤੇ ਇਹ ਜੰਗ ਹੁਣ ਦੂਜੇ ਵਰ੍ਹੇ ‘ਚ ਦਾਖ਼ਲ ਹੋ ਚੁੱਕੀ ਹੈ। ਇਸ ਜੰਗ ਦੇ ਖ਼ਤਮ ਹੋਣ ਦਾ ਕੋਈ ਨਾਮੋ-ਨਿਸ਼ਾਨ ਦਿਖਾਈ ਨਹੀਂ ਦੇ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਅਹਿਦ ਲਿਆ ਹੈ ਕਿ ਉਹ ਹਰ ਇਕ ਨੂੰ ਹਰਾ ਕੇ ਰਹਿਣਗੇ। ਜ਼ੈਲੇਂਸਕੀ ਨੇ ਕਿਹਾ ਕਿ ਪਿਛਲੇ ਸਾਲ 24 ਫਰਵਰੀ ਨੂੰ ਜੰਗ ਸ਼ੁਰੂ ਹੋਈ ਸੀ ਅਤੇ ਇਹ ਯੂਕਰੇਨ ਦੇ ਇਤਿਹਾਸ ਦਾ ਸਭ ਤੋਂ ਮੁਸ਼ਕਲ ਭਰਿਆ ਦਿਨ ਸੀ। ‘ਅਸੀਂ ਉਸ ਦਿਨ ਤੜਕੇ ਜਾਗੇ ਸੀ ਅਤੇ ਉਦੋਂ ਤੋਂ ਅਜੇ ਤੱਕ ਸੁੱਤੇ ਨਹੀਂ ਹਾਂ।’ ਉਧਰ ਰੂਸ…
ਪੰਜਾਬ ਦੇ ਮਾਨਸਾ ਨੇੜਲੇ ਪਿੰਡ ਦੀ ਰਹਿਣ ਵਾਲੀ ਅਤੇ ਓਲੰਪਿਕਸ ਲਈ ਕੁਆਲੀਫਾਈ ਕਰਨ ਵਾਲੀ ਖਿਡਾਰਨ ਮੰਜੂ ਰਾਣੀ ਦੇ ਗਲ਼ ‘ਚ ਭਾਵੇਂ ਤਗ਼ਮਾ ਹੈ ਪਰ ਸਿਰ ‘ਤੇ ਕਰਜ਼ੇ ਦੀ ਪੰਡ ਹੈ। ਨੈਸ਼ਨਲ ਓਪਨ ਰੇਸ ਵਾਕਿੰਗ ਚੈਂਪੀਅਨਸ਼ਿਪ ‘ਚ ਕੌਮੀ ਰਿਕਾਰਡ ਤੋੜ ਕੇ ਮੰਜੂ ਨੇ ਸੋਨ ਤਗ਼ਮਾ ਜਿੱਤਿਆ ਹੈ। ਇਸ ਨਾਲ ਉਸ ਨੇ ਓਲਪਿੰਕ ਖੇਡਾਂ ‘ਚ ਕੁਆਲੀਫਾਈ ਕਰ ਲਿਆ ਜਿਸ ਲਈ ਉਹ ਖੁਸ਼ ਹੈ ਪਰ ਨਾਲ ਹੀ ਉਸ ਨੂੰ ਆਪਣੇ ਸਿਰ ਚੜ੍ਹੇ 9 ਲੱਖ ਰੁਪਏ ਦੇ ਕਰਜ਼ੇ ਅਤੇ ਪਿਤਾ ਦੀ ਗਹਿਣੇ ਪਈ ਤਿੰਨ ਏਕੜ ਜ਼ਮੀਨ ਛੁਡਾਉਣ ਦਾ ਝੋਰਾ ਵੀ ਸਤਾ ਰਿਹਾ ਹੈ। ਮੰਜੂ ਰਾਣੀ ਦਾ ਪਰਿਵਾਰ ਕਰਜ਼ੇ ਦੀ ਮਾਰ ਹੇਠ ਹੈ। ਪੰਜਾਬ ਸਰਕਾਰ…
ਇਕ ਰੋਮਾਂਚਲ ਮੁਕਾਬਲੇ ‘ਚ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾ ਕੇ ਸਾਊਥ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਟੀ-20 ਵਰਲਡ ਕੱਪ ਦੇ ਫਾਈਨਲ ‘ਚ ਪਹੁੰਚ ਗਈ ਹੈ ਅਤੇ ਇਹ ਫਾਈਨਲ ਮੁਕਾਬਲਾ ਐਤਵਾਰ ਨੂੰ ਖੇਡਿਆ ਜਾਵੇਗਾ। ਮਹਿਲਾ ਟੀ-20 ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ‘ਚ ਸਾਊਥ ਅਫਰੀਕਾ ਜੇਤੂ ਰਿਹਾ ਜਿਸ ਨੇ ਵਿਰੋਧੀ ਟੀਮ ਅੱਗੇ 164 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਦੇ ਜਵਾਬ ‘ਚ ਇੰਗਲੈਂਡ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 158 ਦੌੜਾਂ ਹੀ ਬਣਾ ਸਕੀ। ਇੰਗਲੈਂਡ ਲਈ ਸਲਾਮੀ ਬੱਲੇਬਾਜ਼ ਡੇਨੀਅਲ ਵਿਅਟ ਨੇ 30 ਗੇਂਦਾਂ ‘ਚ 34 ਦੌੜਾਂ ਬਣਾਈਆਂ ਜਦਕਿ ਸੋਫੀਆ ਡੰਕਲੇ ਨੇ 16 ਗੇਂਦਾਂ ‘ਚ 28 ਦੌੜਾਂ ਬਣਾਈਆਂ।…