Author: editor
ਯੇਲੇਨਾ ਓਸਟਾਪੇਂਕੋ ਨੂੰ ਹਰਾ ਕੇ ਆਸਟਰੇਲੀਅਨ ਓਪਨ ਚੈਂਪੀਅਨ ਐਰੀਨਾ ਸਬਾਲੇਂਕਾ ਡੁਬਈ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਪਹੁੰਚ ਗਈ ਹੈ। ਐਰੀਨਾ ਦੀ ਇਹ ਇਸ ਸਾਲ ਦੀ ਲਗਾਤਾਰ 13ਵੀਂ ਜਿੱਤ ਹੈ। ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਸਬਾਲੇਂਕਾ ਨੇ ਓਸਤਾਪੇਂਕੋ ਨੂੰ 2-6, 6-1, 6-1 ਨਾਲ ਹਰਾਇਆ। ਸਬਾਲੇਂਕਾ ਦਾ ਸਾਹਮਣਾ ਹੁਣ ਬਾਰਬਰਾ ਕ੍ਰੇਸੀਕੋਵਾ ਨਾਲ ਹੋਵੇਗਾ ਜਿਸ ਨੇ ਬੁੱਧਵਾਰ ਨੂੰ ਕੁਆਰਟਰ ਫਾਈਨਲ ‘ਚ ਚੈੱਕ ਗਣਰਾਜ ਦੀ ਪੇਤਰਾ ਕਵਿਤੋਵਾ ਨੂੰ 6-3, 6-2 ਨਾਲ ਹਰਾਇਆ। ਇਸ ਤੋਂ ਪਹਿਲਾਂ ਚੋਟੀ ਦੀ ਰੈਂਕਿੰਗ ਵਾਲੀ ਇਗਾ ਸਵੀਆਤੇਕ ਨੇ ਲਿਊਡਮਿਲਾ ਸੈਮਸੋਨੋਵਾ ਨੂੰ ਸਿੱਧੇ ਸੈੱਟਾਂ ‘ਚ 6-1, 6-0 ਨਾਲ ਹਰਾ ਕੇ ਆਖਰੀ ਅੱਠ ‘ਚ ਜਗ੍ਹਾ ਬਣਾਈ। ਪੋਲੈਂਡ ਦੀ 21 ਸਾਲਾ…
ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਉੱਚ ਪੁਲੀਸ ਅਧਿਕਾਰੀ ਵੱਲੋਂ ਕੀਤੀ ਗਈ ਹੈ। ਇਸ ਦੌਰਾਨ ਬਠਿੰਡਾ ਅਦਾਲਤ ਨੇ ਵਿਧਾਇਕ ਨੂੰ 27 ਫਰਵਰੀ ਤੱਕ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਵਿਧਾਇਕ ਦੇ ਪੀ.ਏ. ਨੂੰ ਪੰਜਾਬ ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਬਠਿੰਡਾ ਵਿਖੇ ਚਾਰ ਲੱਖ ਸਮੇਤ ਗ੍ਰਿਫ਼ਤਾਰ ਕਰ ਲਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਦੇ ਵਿਧਾਇਕ ਅਮਿਤ ਰਤਨ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਟਵੀਟ ਕਰਦਿਆਂ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਆਪਣੇ ਟਵੀਟ ‘ਚ ਕਿਹਾ ਹੈ ਕਿ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਮਾਮਲਿਆਂ ‘ਚ…
ਬਰਲਿੰਗਟਨ (ਕੈਨੇਡਾ) ‘ਚ ਲਗਭਗ 52 ਸਾਲ ਪਹਿਲਾਂ ਵਰਮੋਂਟ ਸਕੂਲ ਦੀ 24 ਸਾਲਾ ਅਧਿਆਪਕਾ ਦੀ ਲਾਸ਼ ਦੇ ਨੇੜਿਓਂ ਉਸ ਦੇ ਅਪਾਰਟਮੈਂਟ ‘ਚੋਂ ਬਰਾਮਦ ਹੋਏ ਸਿਗਰਟ ਦੇ ਇਕ ਟੁਕੜੇ ਨੇ ਜਾਂਚਕਰਤਾਵਾਂ ਨੂੰ ਗੁਆਂਢ ‘ਚ ਰਹਿੰਦੇ ਉਸ ਦੇ ਕਾਤਲ ਤੱਕ ਪਹੁੰਚਾਉਣ ‘ਚ ਮਦਦ ਕੀਤੀ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਗੁਆਂਢੀ ਨੇ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਅਧਿਆਪਕਾ ਦਾ ਗਲਾ ਘੁੱਟ ਦਿੱਤਾ ਸੀ। ਬਰਲਿੰਗਟਨ ਪੁਲੀਸ ਵੱਲੋਂ ਬਰਾਮਦ ਕੀਤੇ ਗਏ ਸਿਗਰਟ ਦੇ ਟੁਕੜੇ ਦੇ ਡੀ.ਐੱਨ.ਏ. ਟੈਸਟ ਤੋਂ ਮਿਲੇ ਸਬੂਤਾਂ ਦੇ ਆਧਾਰ ‘ਤੇ ਅਧਿਕਾਰੀ ਉਸ ਕਾਤਲ ਤੱਕ ਪਹੁੰਚੇ ਜਿਸ ਦੇ ਬਾਰੇ ‘ਚ ਜਾਂਚਕਰਤਾਵਾਂ ਦਾਅਵਾ ਹੈ ਕਿ 1971 ‘ਚ ਜੁਲਾਈ ਮਹੀਨੇ ਦੀ ਇਕ ਰਾਤ ਨੂੰ…
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਹੋਰ ਮਾਮਲੇ ‘ਚ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸਾਬਕਾ ਅਤੇ ਮੌਜੂਦਾ ਸੰਸਦ ਮੈਂਬਰਾਂ/ਵਿਧਾਇਕਾਂ ਅਤੇ ਹੋਰ ਸਿਆਸੀ ਸ਼ਖ਼ਸੀਅਤਾਂ ਖ਼ਿਲਾਫ਼ ਦਰਜ ਮਾਮਲਿਆਂ ‘ਚ ਜਾਂਚ ਅਤੇ ਟ੍ਰਾਇਲ ਪੂਰਾ ਹੋਣ ‘ਚ ਹੋ ਰਹੀ ਦੇਰੀ ‘ਤੇ ਹਾਈ ਕੋਰਟ ਵਲੋਂ ਤਲਬ ਕੀਤੇ ਜਾਣ ‘ਤੇ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਦੇ ਡੀ.ਜੀ.ਪੀ. ਹਾਈ ਕੋਰਟ ‘ਚ ਪੇਸ਼ ਹੋਏ। ਸੁਣਵਾਈ ਦੌਰਾਨ ਕੋਰਟ ਨੇ ਸਖਤ ਰੁਖ਼ ਅਪਣਾਉਂਦਿਆਂ ਦੋਵਾਂ ਡੀ.ਜੀ.ਪੀਜ਼ ਨੂੰ ਹੁਕਮ ਦਿੱਤਾ ਕਿ ਉਹ ਆਪਣੇ-ਆਪਣੇ ਸੂਬੇ ‘ਚ ਸਾਬਕਾ ਅਤੇ ਮੌਜੂਦਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਖ਼ਿਲਾਫ਼ ਚੱਲ ਰਹੇ ਕੇਸਾਂ ਦੇ ਨਿਪਟਾਰੇ ‘ਚ ਤੇਜ਼ੀ ਲਿਆਉਣ। ਜਿਨ੍ਹਾਂ ਕੇਸਾਂ ਦੀ ਜਾਂਚ ਅਜੇ ਪੂਰੀ ਨਹੀਂ ਹੋਈ ਹੈ, ਉਨ੍ਹਾਂ ਦੀ…
ਅਮਰੀਕਾ ‘ਚ 2021 ‘ਚ ਯਹੂਦੀ ਅਤੇ ਸਿੱਖ ਧਾਰਮਿਕ ਸਮੂਹ ਨਫ਼ਰਤੀ ਅਪਰਾਧਾਂ ਦਾ ਸਭ ਤੋਂ ਵੱਧ ਸ਼ਿਕਾਰ ਹੋਏ। ਇਹ ਜਾਣਕਾਰੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਦੇਸ਼ ਭਰ ‘ਚ ਅਜਿਹੀਆਂ ਘਟਨਾਵਾਂ ਦੇ ਸਾਲਾਨਾ ਰਿਪੋਰਟ ਤੋਂ ਆਈ ਹੈ। ਐਫ.ਬੀ.ਆਈ. ਨੇ ਦੱਸਿਆ ਕਿ 2021 ‘ਚ ਧਰਮ ਨਾਲ ਸਬੰਧਤ ਨਫ਼ਰਤੀ ਅਪਰਾਧਾਂ ਦੇ ਕੁੱਲ 1005 ਮਾਮਲੇ ਸਾਹਮਣੇ ਆਏ ਸਨ। ਧਰਮ-ਅਧਾਰਤ ਅਪਰਾਧ ਦੀਆਂ ਸਭ ਤੋਂ ਵੱਡੀਆਂ ਸ਼੍ਰੇਣੀਆਂ ‘ਚੋਂ ਯਹੂਦੀ ਵਿਰੋਧੀ ਘਟਨਾਵਾਂ 31.9 ਪ੍ਰਤੀਸ਼ਤ ਹਨ। ਇਸ ਤੋਂ ਬਾਅਦ ਸਿੱਖ ਵਿਰੋਧੀ ਘਟਨਾਵਾਂ 21.3 ਫੀਸਦੀ ਰਹੀਆਂ। ਇਸ ਦੇ ਨਾਲ ਹੀ ਮੁਸਲਿਮ ਵਿਰੋਧੀ ਘਟਨਾਵਾਂ 9.5 ਫੀਸਦੀ, ਕੈਥੋਲਿਕ ਵਿਰੋਧੀ ਘਟਨਾਵਾਂ 6.1 ਫੀਸਦੀ ਅਤੇ ਪੂਰਬੀ ਆਰਥੋਡਾਕਸ (ਰੂਸੀ, ਯੂਨਾਨੀ, ਹੋਰ) ਵਿਰੋਧੀ ਘਟਨਾਵਾਂ 6.5 ਫੀਸਦੀ…
ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਾਲੀ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਹਾਈਟੈਕ ਐਗਜੀਬਿਸ਼ਨ ਦਾ ਉਦਘਾਟਨ ਕਰਦਿਆਂ ਪ੍ਰਗਤੀਸ਼ੀਲ ਪੰਜਾਬ ਸੰਮੇਲਨ ਦੇ ਪੰਜਵੇਂ ਐਡੀਸ਼ਨ ਦੀ ਸ਼ੁਰੂਆਤ ਕੀਤੀ। ਪ੍ਰਦਰਸ਼ਨੀ ‘ਚ ਦੁਨੀਆ ਭਰ ਦੀਆਂ ਪ੍ਰਮੁੱਖ ਕੰਪਨੀਆਂ ਨੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ। ਮੁੱਖ ਮੰਤਰੀ ਨੇ ਹਰੇਕ ਸਟਾਲ ‘ਤੇ ਜਾ ਕੇ ਵੱਖ-ਵੱਖ ਕੰਪਨੀਆਂ ਦੇ ਉਤਪਾਦਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਮੁੱਖ ਮੰਤਰੀ ਨੇ ਇਸ ਮੌਕੇ ਇਨ੍ਹਾਂ ਉੱਦਮੀਆਂ ਦਾ ਸੁਆਗਤ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਜਲਦੀ ਹੀ ਸੂਬੇ ‘ਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਸਾਰੇ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਹਰ ਉੱਦਮ ਲਈ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਮੁੱਖ ਮੰਤਰੀ…
ਪੰਜਾਬ ਪੁਲੀਸ ਦੇ ਇਕ ਸਿਪਾਹੀ ਦੀ ਪਿਛਲੇ ਦਿਨੀਂ ਹੱਤਿਆ ਕਰਨ ਵਾਲਾ ਗੈਂਗਸਟਰ ਤੇਜਾ ਬਸੀ ਪਠਾਣਾਂ ‘ਚ ਪੁਲੀਸ ਨਾਲ ਹੋਏ ਮੁਕਾਬਲੇ ‘ਚ ਮਾਰਿਆ ਗਿਆ। ਇਸ ਮੁਕਾਬਲੇ ‘ਚ ਉਸ ਦੇ ਦੋ ਸਾਥੀ ਵੀ ਹਲਾਕ ਹੋ ਗਏ ਹਨ। ਗੈਂਗਸਟਰ ਤੇਜਾ ਪੁਲੀਸ ਨੂੰ ਕਈ ਮਾਮਲਿਆਂ ‘ਚ ਲੋੜੀਂਦਾ ਸੀ। ਮੁਕਾਬਲੇ ਦੌਰਾਨ ਦੋ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਮੋਰਿੰਡਾ ਸਾਈਡ ਤੋਂ ਫ਼ਤਹਿਗੜ੍ਹ ਸਾਹਿਬ ਵੱਲ ਨੂੰ ਜਾ ਰਹੇ ਥਾਰ ਜੀਪ ‘ਚ ਸਵਾਰ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ। ਬਸੀ ਪਠਾਣਾਂ ਦੇ ਨਵੇਂ ਬੱਸ ਅੱਡੇ ਕੋਲ ਪਹੁੰਚ ਕੇ ਜਦੋਂ ਏ.ਟੀ.ਜੇ.ਐੱਫ. ਦੀਆਂ ਦੋ ਟੀਮਾਂ ਨੇ ਥਾਰ ਜੀਪ ਨੂੰ ਘੇਰ ਕੇ…
ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ‘ਚ ਸੁਰੱਖਿਆ ਬਲਾਂ ਨੇ ਅਲ-ਸ਼ਬਾਬ ਦੇ ਅੱਤਵਾਦੀਆਂ ਵੱਲੋਂ ਇਕ ਰਿਹਾਇਸ਼ੀ ਇਮਾਰਤ ‘ਤੇ ਕੀਤੀ 10 ਘੰਟੇ ਦੀ ਘੇਰਾਬੰਦੀ ਖਤਮ ਕਰ ਦਿੱਤੀ ਹੈ। ਇਸ ਦੌਰਾਨ ਸੁਰੱਖਿਆ ਬਲਾਂ ਅਤੇ ਕਬੀਲੇ ਦੇ ਨੇਤਾਵਾਂ ਵਿਚਾਲੇ ਹੋਈਆਂ ਝੜਪਾਂ ‘ਚ ਘੱਟੋ-ਘੱਟ 150 ਲੋਕ ਮਾਰੇ ਗਏ ਅਤੇ 600 ਤੋਂ ਵੱਧ ਜ਼ਖ਼ਮੀ ਹੋ ਗਏ। ਅੱਤਵਾਦੀਆਂ ਨੇ 10 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਹੈ। ਸੂਚਨਾ, ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲੇ ਨੇ ਕਿਹਾ ਕਿ ਇਸ ਘਟਨਾ ‘ਚ 4 ਸੁਰੱਖਿਆ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਮੰਤਰਾਲੇ ਨੇ ਜਾਰੀ ਬਿਆਨ ‘ਚ ਕਿਹਾ, ‘ਸੁਰੱਖਿਆ ਬਲਾਂ ਨੇ ਚਾਰ ਹਮਲਾਵਰਾਂ ਨੂੰ ਮਾਰ ਦਿੱਤਾ ਹੈ।’ ਸਥਾਨਕ ਕਬੀਲੇ ਦੇ ਬਜ਼ੁਰਗਾਂ ਨੇ ਇਕ ਘੋਸ਼ਣਾ ਜਾਰੀ ਕੀਤੀ…
ਅਮਰੀਕਨ ਸੂਬੇ ਅਰਕਨਸਾਸ ਦੇ ਲਿਟਲ ਰੌਕ ਉਦਯੋਗਿਕ ਖੇਤਰ ਦੇ ਬਾਹਰਵਾਰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਵਾਤਾਵਰਣ ਸਲਾਹਕਾਰ ਕੰਪਨੀ ਦੇ ਪੰਜ ਕਰਮਚਾਰੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਪੁਲਾਸਕੀ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਬੁਲਾਰੇ ਲੈਫਟੀਨੈਂਟ ਕੋਡੀ ਬਰਕ ਨੇ ਕਿਹਾ ਕਿ ਜਹਾਜ਼ ਬੁੱਧਵਾਰ ਨੂੰ ਬਿਲ ਅਤੇ ਹਿਲੇਰੀ ਕਲਿੰਟਨ ਰਾਸ਼ਟਰੀ ਏਅਰਪੋਰਟ ਤੋਂ ਕਈ ਮੀਲ ਦੂਰ ਦੱਖਣ ‘ਚ ਹਾਦਸਾਗ੍ਰਸਤ ਹੋ ਗਿਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਜਹਾਜ਼ ‘ਚ ਪੰਜ ਲੋਕ ਸਵਾਰ ਸਨ। ਐਫ.ਏ.ਏ. ਨੇ ਕਿਹਾ ਕਿ ਬੀਚ ਬੀ.ਈ.20 ਤੋਂ ਇਕ ਦੋ-ਇੰਜਣ ਵਾਲਾ ਜਹਾਜ਼ ਨੇ…
ਕਬਾੜ ਦਾ ਕੰਮ ਕਰਨ ਵਾਲੇ ਰਾਜਕੁਮਾਰ ਜਾਇਸਵਾਲ ਦਾ ਪਰਿਵਾਰ ਕੋਵਿਡ-19 ਸਮੇਂ ਦੋ ਵਕਤ ਦੀ ਰੋਟੀ ਤੋਂ ਵੀ ਔਖਾ ਹੋ ਗਿਆ ਸੀ ਅਤੇ ਇਸ ਤੋਂ ਜਲਦ ਬਾਅਦ ਉਨ੍ਹਾਂ ਘਰ ਵੀ ਪਾਣੀ ‘ਚ ਡੁੱਬ ਗਿਆ ਕਿਉਂਕਿ ਚੱਕਰਵਾਤੀ ਤੂਫਾਨ ਅਮਫਾਨ ਨੇ ਬੰਗਾਲ ‘ਚ ਤਬਾਹੀ ਮਚਾ ਦਿੱਤੀ ਸੀ। ਕਰੋਨਾ ਵਾਇਰਸ ਅਤੇ ਤੂਫਾਨ ਦੀ ਦੋਹਰੀ ਮਾਰ ਉਨ੍ਹਾਂ ਦੀ ਧੀ ਅਦਿਤੀ ਦੇ ਦ੍ਰਿੜ੍ਹ ਇਰਾਦੇ ਨੂੰ ਰੋਕ ਨਹੀਂ ਸਕੀ ਜਿਸ ਨੇ ਹਾਲ ਹੀ ‘ਚ ਵਰਲਡ ਕੱਪ, ਵਰਲਡ ਚੈਂਪੀਅਨਸ਼ਿਪ ਅਤੇ ਏਸ਼ੀਅਨ ਗੇਮਜ਼ ਲਈ ਭਾਰਤੀ ਤੀਰਅੰਦਾਜ਼ੀ ਟੀਮ ‘ਚ ਜਗ੍ਹਾ ਬਣਾਈ ਹੈ। ਇਸ ਦੌਰਾਨ ਉਸ ਨੂੰ ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਸੋਨ ਤਗ਼ਮਾ ਜੇਤੂ ਰਾਹੁਲ ਬੈਨਰਜੀ ਦਾ ਸਮਰਥਨ ਵੀ ਮਿਲਿਆ ਜੋ…