Author: editor
ਪਹਿਲਾਂ ਵੀ ਕਈ ਰੈਜ਼ੀਡੈਂਸ਼ੀਅਲ ਸਕੂਲਾਂ ‘ਚ ਬੱਚਿਆਂ ਸਮੇਤ ਹੋਰ ਸ਼ੱਕੀ ਕਬਰਾਂ ਮਿਲਣ ਦਾ ਮਾਮਲਾ ਕਾਫੀ ਤੂਲ ਫਰਦਾ ਰਿਹਾ ਹੈ ਅਤੇ ਹੁਣ ਬ੍ਰਿਟਿਸ਼ ਕੋਲੰਬੀਆ ‘ਚ ਸਾਬਕਾ ਅਲਬਰਨੀ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੀ ਜਾਇਦਾਦ ਦੇ ਆਲੇ-ਦੁਆਲੇ ਦੀ ਜ਼ਮੀਨ ਅੰਦਰ ਜਾਣ ਵਾਲੇ ਰਾਡਾਰ ਨੇ 17 ਸ਼ੱਕੀ ਕਬਰਾਂ ਦਾ ਪਤਾ ਲਗਾਇਆ ਹੈ। ਕੈਨੇਡੀਅਨ ਪ੍ਰੈੱਸ ਨੇ ਪਿਛਲੇ ਸਾਲ ਜੁਲਾਈ ਤੋਂ ਸਕੈਨ ਆਯੋਜਿਤ ਕਰਨ ਵਾਲੇ ਇਕ ਸਥਾਨਕ ਜ਼ਮੀਨ ਸਰਵੇਖਕ ਜਿਓਸਕੈਨ ਦੇ ਨਾਲ ਇਕ ਭੂ-ਭੌਤਿਕ ਵਿਗਿਆਨ ਡਿਵੀਜ਼ਨ ਮੈਨੇਜਰ ਬ੍ਰਾਇਨ ਵਾਈਟਿੰਗ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸ਼ੱਕੀ ਕਬਰਾਂ ਘੱਟੋ-ਘੱਟ ਗਿਣਤੀ ਨੂੰ ਦਰਸਾਉਂਦੀਆਂ ਹਨ, ਜੋ ਉਹਨਾਂ ਨੇ 100 ਹੈਕਟੇਅਰਾਂ ਵਿੱਚੋਂ 12 ‘ਤੇ ਖੋਜੀਆਂ ਸਨ। ਰਿਪੋਰਟ ਮੁਤਾਬਕ ਵੈਨਕੂਵਰ ਆਈਲੈਂਡ ‘ਤੇ…
ਅਮਰੀਕਾ ਦੇ ਸ਼ਹਿਰ ਸਿਆਟਲ ‘ਚ ਜਾਤੀ ਆਧਾਰਤ ਭੇਦਭਾਵ ‘ਤੇ ਪਾਬੰਦੀ ਦਾ ਮਤਾ ਪਾਸ ਕੀਤਾ ਗਿਆ ਹੈ ਅਤੇ ਇਹ ਸ਼ਹਿਰ ਜਾਤੀ ਆਧਾਰਤ ਭੇਦਭਾਵ ‘ਤੇ ਪਾਬੰਦੀ ਲਗਾਉਣ ਵਾਲਾ ਅਮਰੀਕਾ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਭਾਰਤੀ-ਅਮਰੀਕਨ ਸਿਆਸਤਦਾਨ ਅਤੇ ਅਰਥ ਸ਼ਾਸਤਰੀ ਨੇ ਸਿਆਟਲ ਸਿਟੀ ਕੌਂਸਲ ਦੇ ਭੇਦਭਾਵ ਵਿਰੋਧੀ ਕਾਨੂੰਨਾਂ ‘ਚ ਜਾਤ ਨੂੰ ਸ਼ਾਮਲ ਕਰਨ ਦਾ ਮਤਾ ਪੇਸ਼ ਕੀਤਾ ਜਿਸ ਨੂੰ ਪਾਸ ਕਰ ਦਿੱਤਾ ਗਿਆ। ਸਿਆਟਲ ਦੇ ਹਾਊਸ, ਸਿਟੀ ਕੌਂਸਲ ‘ਚ ਉੱਚ ਜਾਤੀ ਹਿੰਦੂ ਨੇਤਾ ਸ਼ਮਾ ਸਾਵੰਤ ਦੇ ਮਤੇ ਨੂੰ ਛੇ ਵੋਟਾਂ ਨਾਲ ਪਾਸ ਕੀਤਾ ਗਿਆ। ਇਸ ਵੋਟ ਦੇ ਨਤੀਜੇ ਦੇ ਅਮਰੀਕਾ ‘ਚ ਨਸਲ ਆਧਾਰਤ ਵਿਤਕਰੇ ਦੇ ਮੁੱਦੇ ‘ਤੇ ਦੂਰਗਾਮੀ ਪ੍ਰਭਾਵ ਹੋ ਸਕਦੇ ਹਨ।…
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਇਕ ਹੋਰ ਸਾਬਕਾ ਕਾਂਗਰਸੀ ਮੰਤਰੀ ਬ੍ਰਹਮ ਮਹਿੰਦਰਾ ਵਿਜੀਲੈਂਸ ਵਿਭਾਗ ਦੀ ਰਡਾਰ ‘ਤੇ ਆਏ ਹਨ। ਮੰਤਰੀ ਸਾਧੂ ਸਿੰਘ ਧਰਮਸੌਤ, ਸ਼ਾਮ ਸੁੰਦਰ ਅਰੋੜਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਮਹਿੰਦਰਾ ਛੇਵੇਂ ਅਜਿਹੇ ਮੰਤਰੀ ਹਨ ਜਿਨ੍ਹਾਂ ਦੁਆਲੇ ਵਿਜੀਲੈਂਸ ਬਿਊਰੋ ਸ਼ਿਕੰਜਾ ਕੱਸ ਰਿਹਾ ਹੈ ਅਤੇ ਉਨ੍ਹਾਂ ਨੂੰ ਹੁਣ ਪੁੱਛਗਿੱਛ ਲਈ 24 ਫਰਵਰੀ ਨੂੰ ਤਲਬ ਕੀਤਾ ਹੈ। ਵਿਜੀਲੈਂਸ ਵਿਭਾਗ ਵੱਲੋਂ 24 ਫਰਵਰੀ ਨੂੰ ਉਨ੍ਹਾਂ ਕੋਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਮੁਹਾਲੀ ਸਥਿਤ ਵਿਜੀਲੈਂਸ ਦਫਤਰ ‘ਚ ਪੁੱਛਗਿੱਛ ਕੀਤੀ ਜਾਵੇਗੀ। ਵਿਜੀਲੈਂਸ ਬਿਊਰੋ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਹਿੰਦਰਾ ਅਤੇ ਉਨ੍ਹਾਂ ਦੇ ਪਰਿਵਾਰਕ…
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਰਹੇ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੇ ਘਰ ਅਤੇ ਉਨ੍ਹਾਂ ਦੇ ਵਪਾਰਕ ਅਦਾਰਿਆਂ ‘ਤੇ ਸੀ.ਬੀ.ਆਈ. ਦੇ ਅਧਿਕਾਰੀਆਂ ਵੱਲੋਂ ਛਾਪੇ ਮਾਰੇ ਗਏ। ਸੀ.ਬੀ.ਆਈ. ਟੀਮਾਂ ਨੇ ਕਿਸਾਨ ਆਗੂ ਦੇ ਸਮਰਾਲਾ ਸਥਿਤ ਪੈਟਰੋਲ ਪੰਪ ਸਮੇਤ ਮੁਹਾਲੀ ਦੀ ਇਕ ਰਿਹਾਇਸ਼ ‘ਚ ਛਾਪਾ ਮਾਰਿਆ ਗਿਆ ਅਤੇ ਕਈ ਕਾਗਜ਼ਾਤ ਆਪਣੇ ਕਬਜ਼ੇ ‘ਚ ਲਏ ਹਨ। ਸੀ.ਬੀ.ਆਈ. ਵੱਲੋਂ ਲੱਖੋਵਾਲ ਦੇ ਪੁੱਤਰ ਅਤੇ ਕਿਸਾਨ ਜਥੇਬੰਦੀ ਦੇ ਪੰਜਾਬ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਦੀ ਮੁਹਾਲੀ ਰਿਹਾਇਸ਼ ਤੋਂ ਕੁਝ ਬੈਂਕਾਂ ਦੀਆਂ ਪਾਸਬੁੱਕਾਂ, ਚੈੱਕ ਅਤੇ ਕਈ ਹੋਰ ਕਾਗਜ਼ਾਤ ਆਪਣੇ ਕਬਜ਼ੇ ‘ਚ ਲਏ ਗਏ ਹਨ। ਇਸ ਕਾਰਵਾਈ ਦੇ ਪਿੱਛੇ ਸੀ.ਬੀ.ਆਈ. ਦਾ ਕੀ ਮਕਸਦ…
ਪੰਜਾਬ ਵਜ਼ਾਰਤ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ ‘ਚ ਵੱਖ-ਵੱਖ ਵਿਭਾਗਾਂ ਦੇ 14,417 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਤਰ੍ਹਾਂ ਐਡਹਾਕ, ਕੰਟਰੈਕਟ, ਡੇਲੀਵੇਜ, ਵਰਕ ਚਾਰਜਡ ਅਤੇ ਆਰਜ਼ੀ ਮੁਲਾਜ਼ਮਾਂ ਦੀ ਭਲਾਈ ਲਈ ਨੀਤੀ ਨੂੰ ਹਰੀ ਝੰਡੀ ਦਿੱਤੀ ਗਈ ਜਿਸ ਨਾਲ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਹੋਣ ਲਈ ਰਾਹ ਪੱਧਰਾ ਹੋ ਗਿਆ ਹੈ। ਮੰਤਰੀ ਮੰਡਲ ਨੇ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 3 ਮਾਰਚ ਤੋਂ 24 ਮਾਰਚ ਤੱਕ ਸੱਦਣ ਦਾ ਫ਼ੈਸਲਾ ਕੀਤਾ ਹੈ ਅਤੇ ਵਿੱਤੀ ਵਰ੍ਹੇ 2023-24 ਦਾ ਬਜਟ 10 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ‘ਪੰਜਾਬ ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਨਿਯਮ-1958’ ਵਿੱਚ…
ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਅਤੇ ਸ਼ੌਕੀਨ ਫੋਟੋਗ੍ਰਾਫਰ ਕਾਰਤਿਕ ਸੁਬਰਾਮਨੀਅਮ ਨੇ ਅਮਰੀਕਾ ਵਿੱਚ ‘ਡਾਂਸ ਆਫ ਈਗਲਜ਼’ ਨਾਂ ਦੀ ਆਪਣੀ ਫੋਟੋ ਲਈ ਨੈਸ਼ਨਲ ਜੀਓਗ੍ਰਾਫਿਕ ਦਾ ਵੱਕਾਰੀ ‘ਪਿਕਚਰਜ਼ ਆਫ ਦਿ ਈਅਰ’ ਐਵਾਰਡ ਜਿੱਤਿਆ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਇਹ ਖ਼ਿਤਾਬ ਮਿਲਿਆ ਅਤੇ ਉਨ੍ਹਾਂ ਦੀ ਇਸ ਫੋਟੋ ਨੂੰ ਲਗਭਗ 5,000 ਐਂਟਰੀਆਂ ਵਿੱਚੋਂ ਚੁਣਿਆ ਗਿਆ ਹੈ। ਉਨ੍ਹਾਂ ਨੂੰ ਮੈਗਜ਼ੀਨ ‘ਚ ਨੈਸ਼ਨਲ ਜੀਓਗ੍ਰਾਫਿਕ ਦੇ ਮਸ਼ਹੂਰ ਫੋਟੋਗ੍ਰਾਫਰਾਂ ਦੇ ਨਾਲ ਜਗ੍ਹਾ ਦਿੱਤੀ ਗਈ ਹੈ। ਇਸ ਪੁਰਸਕਾਰ ਜੇਤੂ ਫੋਟੋ ‘ਚ ਅਲਾਸਕਾ ਦੇ ਚਿਲਕਟ ਬਾਲਡ ਈਗਲ ਸੈਂਚੂਰੀ ਵਿੱਚ ‘ਸੈਲਮਨ’ ਮੱਛੀਆਂ ਦਾ ਸ਼ਿਕਾਰ ਕਰਨ ਦੌਰਾਨ ਇਕ ਬਾਜ਼ ਆਪਣੇ ਸਾਥੀਆਂ ਨੂੰ ਧਮਕਾਉਂਦਾ ਨਜ਼ਰ ਆ ਰਿਹਾ ਹੈ। ਸੁਬਰਾਮਨੀਅਮ ਨੇ ਕਿਹਾ, ‘ਹਰ ਸਾਲ…
ਸਾਲ 2024 ‘ਚ ਹੋਣ ਵਾਲੀਆਂ ਅਮਰੀਕਨ ਰਾਸ਼ਟਰਪਤੀ ਚੋਣਾਂ ਲਈ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੁਣ ਤੱਕ ਭਾਰਤੀ ਮੂਲ ਦੇ ਦੋ ਲੋਕ ਅਮਰੀਕਨ ਰਾਸ਼ਟਰਪਤੀ ਲਈ ਨਾਮਜ਼ਦਗੀ ਦੀ ਦੌੜ ‘ਚ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਵੀ 2024 ‘ਚ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਸ ਨੇ ਆਪਣੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਵਿਵੇਕ ਰਾਮਾਸਵਾਮੀ ਇਕ ਕਰੋੜਪਤੀ ਕਾਰੋਬਾਰੀ ਹਨ ਅਤੇ ਅਮਰੀਕਾ ਦੇ ਆਇਓਵਾ ਰਾਜ ‘ਚ ਉਹ ਆਪਣੀ ਉਮੀਦਵਾਰੀ ਦੇ ਪ੍ਰਚਾਰ ਲਈ ਕਈ ਸਮਾਗਮਾਂ ਦਾ ਆਯੋਜਨ ਕਰ ਰਹੇ ਹਨ। ਰਾਮਾਸਵਾਮੀ ਦਾ ਕਹਿਣਾ ਹੈ…
ਵਰਲਡ ਦੀ ਸਾਬਕਾ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਇਸ ਸਾਲ ਹੋਣ ਵਾਲੀਆਂ ਏਸ਼ੀਅਨ ਗੇਮਜ਼, ਵਰਲਡ ਕੱਪ ਅਤੇ ਵਰਲਡ ਚੈਂਪੀਅਨਸ਼ਿਪ ਲਈ ਭਾਰਤੀ ਟੀਮ ‘ਚ ਜਗ੍ਹਾ ਪੱਕੀ ਕਰਨ ਤੋਂ ਖੁੰਝ ਗਈ ਹੈ। ਵਰਲਡ ਕੱਪ ‘ਚ ਕਈ ਸੋਨ ਤਗ਼ਮੇ ਜਿੱਤਣ ਵਾਲੀ ਦੀਪਿਕਾ ਸਪੋਰਟਸ ਅਥਾਰਿਟੀ ਆਫ ਇੰਡੀਆ ਕੇਂਦਰ ‘ਚ ਕਰਵਾਏ ਗਏ ਰੀਕਰਵ ਵਰਗ ਦੀ ਤੀਰਅੰਦਾਜ਼ੀ ਲਈ ਤਿੰਨ ਦਿਨਾਂ ਦੇ ਟਰਾਇਲਜ਼ ਦੌਰਾਨ ਸਿਖਰਲੇ ਅੱਠ ‘ਚ ਜਗ੍ਹਾ ਬਣਾਉਣ ਤੋਂ ਖੁੰਝ ਗਈ। ਉਹ ਪਿਛਲੇ ਮਹੀਨੇ ਕੋਲਕਾਤਾ ‘ਚ ਹੋਏ ਟਰਾਇਲ ‘ਚ ਸੱਤਵੇਂ ਸਥਾਨ ‘ਤੇ ਰਹੀ ਸੀ। ਭਜਨ ਕੌਰ, ਅਦਿਤੀ ਜੈਸਵਾਲ, ਅੰਕਿਤਾ ਭਗਤ ਅਤੇ ਸਿਮਰਨਜੀਤ ਕੌਰ ਨੇ ਸਿਖਰਲੇ ਚਾਰ ਤੀਰਅੰਦਾਜ਼ਾਂ ‘ਚ ਜਗ੍ਹਾ ਪੱਕੀ ਕੀਤੀ ਜੋ ਇਸ ਸਾਲ ਸਾਰੇ ਛੇ…
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਆਇਰਲੈਂਡ ਖ਼ਿਲਾਫ਼ 56 ਗੇਂਦਾਂ ‘ਤੇ 87 ਦੌੜਾਂ ਦੀ ਸ਼ਾਨਦਾਰ ਪਾਰੀ ਨੂੰ ਉਸ ਦੀ ਸਭ ਤੋਂ ਔਖੀ ਪਾਰੀ ਕਰਾਰ ਦਿੱਤਾ ਜਿਸ ਨਾਲ ਟੀਮ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 155 ਦੌੜਾਂ ਬਣਾਈਆਂ। ਮੰਧਾਨਾ ਨੇ ਆਪਣੀ ਪਾਰੀ ਦੌਰਾਨ ਨੌਂ ਚੌਕੇ ਅਤੇ ਤਿੰਨ ਛੱਕੇ ਲਗਾਏ ਜਿਸ ਨਾਲ ਇੰਡੀਆ ਨੇ ਮੀਂਹ ਨਾਲ ਪ੍ਰਭਾਵਿਤ ਮੈਚ ‘ਚ ਡੀ.ਐਲ.ਐਸ. ਸਿਸਟਮ ਦੇ ਤਹਿਤ ਜਿੱਤ ਦੇ ਨਾਲ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਮੰਧਾਨਾ ਨੇ ਕਿਹਾ ਕਿ ਆਇਰਲੈਂਡ ਦੇ ਗੇਂਦਬਾਜ਼ ਜਿਸ ਰਫਤਾਰ ਨਾਲ ਗੇਂਦਬਾਜ਼ੀ ਕਰ ਰਹੇ ਸਨ, ਇਹ ਉਸ ਦੀ ਸਭ ਤੋਂ ਮੁਸ਼ਕਲ ਪਾਰੀ ਸੀ। ਮੰਧਾਨਾ ਨੇ ਮੈਚ ਤੋਂ ਬਾਅਦ…
ਸਪੇਨ ਦੀ ਇਕ ਅਦਾਲਤ ਨੇ ਦਾਨੀ ਅਲਵੇਸ ਦੀ ਜ਼ਮਾਨਤ ‘ਤੇ ਰਿਹਾਅ ਕਰਨ ਦੀ ਅਪੀਲ ਰੱਦ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਜਦੋਂ ਤੱਕ ਇਸ ਬ੍ਰਾਜ਼ੀਲੀਅਨ ਫੁਟਬਾਲ ਖਿਡਾਰੀ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਜਾਰੀ ਹੈ ਉਦੋਂ ਤੱਕ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਅਲਵੇਸ ਜ਼ਮਾਨਤ ‘ਤੇ ਰਿਹਾਅ ਹੋਣ ‘ਤੇ ਦੇਸ਼ ਛੱਡ ਕੇ ਜਾ ਸਕਦਾ ਹੈ ਤੇ ਉਸ ਨੂੰ ਜਾਂਚ ਦੌਰਾਨ ਜੇਲ੍ਹ ‘ਚ ਹੀ ਰਹਿਣਾ ਪਵੇਗਾ। ਇਸ ਮਾਮਲੇ ਦੀ ਸੁਣਵਾਈ ਦੀ ਤਾਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ। ਅਲਵੇਸ ‘ਤੇ ਇਕ ਮਹਿਲਾ ਨੇ 30 ਦਸੰਬਰ ਦੀ ਰਾਤ ਨੂੰ ਨਾਈਟ ਕਲੱਬ ‘ਚ ਜਿਨਸੀ ਸ਼ੋਸ਼ਣ ਕਰਨ ਦਾ…