Author: editor
ਇੰਡੀਆ ਤੇ ਆਸਟਰੇਲੀਆ ਦਰਮਿਆਨ ਖੇਡੀ ਜਾ ਰਹੀ 4 ਮੈਚਾਂ ਦੀ ਬਾਰਡਰ ਗਾਵਸਕਰ ਟੈਸਟ ਸੀਰੀਜ਼ ਦੇ ਦੂਜੇ ਮੈਚ ਨੂੰ ਇੰਡੀਆ ਨੇ 6 ਵਿਕਟਾਂ ਨਾਲ ਜਿੱਤ ਲਿਆ। ਮੈਚ ਦੇ ਤੀਜੇ ਦਿਨ ਆਸਟਰੇਲੀਆ ਤੋਂ ਮਿਲੇ 115 ਦੌੜਾਂ ਦਾ ਟੀਚੇ ਨੂੰ ਇੰਡੀਆ ਨੇ 4 ਵਿਕਟਾਂ ਦੇ ਨੁਕਸਾਨ ‘ਤੇ 118 ਦੌੜਾਂ ਬਣਾ ਕੇ ਹਾਸਲ ਕਰ ਲਿਆ। ਕੇ.ਐੱਲ. ਰਾਹੁਲ 1 ਦੌੜ, ਰੋਹਿਤ ਸ਼ਰਮਾ 31 ਦੌੜਾਂ, ਵਿਰਾਟ ਕੋਹਲੀ 20 ਦੌੜਾਂ ਤੇ ਸ਼੍ਰੇਅਸ ਅਈਅਰ 12 ਦੌੜਾਂ ਬਣਾ ਆਊਟ ਹੋਏ। ਇਸ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਨੇ ਅਜੇਤੂ 31 ਦੌੜਾਂ ਤੇ ਸ਼੍ਰੀਕਰ ਭਾਰਤ ਨੇ ਅਜੇਤੂ 23 ਦੌੜਾਂ ਬਣਾ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਮੈਚ ਦੀ ਸ਼ੁਰੂਆਤ ‘ਚ ਆਸਟਰੇਲੀਆ…
ਵਿਰਾਟ ਕੋਹਲੀ ਹੁਣ ਅੰਤਰਰਾਸ਼ਟਰੀ ਕ੍ਰਿਕਟ ‘ਚ ਇਕ ਹੋਰ ਇਤਿਹਾਸਕ ਉਪਲੱਬਧੀ ਹਾਸਲ ਕਰਦਿਆਂ ਸਭ ਤੋਂ ਤੇਜ਼ 25,000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਇਹ ਉਪਲਬਧੀ ਨਵੀਂ ਦਿੱਲੀ ‘ਚ ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਦੇ ਤੀਜੇ ਦਿਨ ਹਾਸਲ ਕੀਤੀ। ਕੋਹਲੀ ਨੇ ਇਸ ਦੇ ਨਾਲ ਹੀ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਜਿਸ ਨੇ 577 ਪਾਰੀਆਂ ‘ਚ ਇਹ ਰਿਕਾਰਡ ਬਣਾਇਆ ਸੀ। ਜਦਕਿ ਵਿਰਾਟ ਨੇ 549 ਪਾਰੀਆਂ ‘ਚ ਅਜਿਹਾ ਕੀਤਾ ਹੈ। ਕੋਹਲੀ ਅਤੇ ਸਚਿਨ ਤੋਂ ਬਾਅਦ, ਰਿਕੀ ਪੋਂਟਿੰਗ (588), ਜੈਕ ਕੈਲਿਸ (594), ਕੁਮਾਰ ਸੰਗਾਕਾਰਾ (608) ਅਤੇ ਮਹੇਲਾ ਜੈਵਰਧਨੇ (701) ਇਹ ਉਪਲਬਧੀ ਹਾਸਲ ਕਰਨ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਹਨ। ਹੁਣ…
ਮਹਿਲਾ ਟੀ-20 ਵਰਲਡ ਕੱਪ ਦੇ ਗਰੁੱਪ ਬੀ ਦੇ 14ਵੇਂ ਮੈਚ ‘ਚ ਇੰਡੀਆ ਨੂੰ ਇੰਗਲੈਂਡ ਹੱਥੋਂ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ‘ਚ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਮਹਿਲਾ ਟੀਮ ਨੇ ਨਿਰਧਾਰਤ 20 ਓਵਰਾਂ ‘ਚ ਸਕੀਵਰ ਬਰੰਟ ਦੀਆਂ 50 ਦੌੜਾਂ ਦੀ ਤੇ ਐਮੀ ਜੋਨਸ ਦੀਆਂ 40 ਦੌੜਾਂ ਦੀ ਬਦੌਲਤ 7 ਵਿਕਟਾਂ ਦੇ ਨੁਕਸਾਨ ‘ਤੇ 151 ਦੌੜਾਂ ਬਣਾਈਆਂ ਤੇ ਇੰਡੀਆ ਨੂੰ ਜਿੱਤ ਲਈ 152 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਵਲੋਂ ਸਲਾਮੀ ਬੱਲੇਬਾਜ਼ ਡੀ ਵਿਅਟ 0, ਐਲਿਸੇ ਕੈਪਸੀ ਨੇ 3 ਦੌੜਾਂ, ਸੌਫੀ ਡੰਕਲੇ ਨੇ 10 ਦੌੜਾਂ ਦੇ…
ਚੱਕਰਵਾਤੀ ਤੂਫਾਨ ਗੈਬਰੀਅਲ ਨੇ ਨਿਊਜ਼ੀਲੈਂਡ ‘ਚ ਭਾਰੀ ਤਬਾਹੀ ਮਚਾਈ ਹੋਈ ਹੈ। ਐਤਵਾਰ ਤੱਕ ਚੱਕਰਵਾਤ ਨਾਲ ਮਰਨ ਵਾਲਿਆਂ ਦੀ ਗਿਣਤੀ 11 ਤੱਕ ਪਹੁੰਚ ਗਈ। ਉਥੇ ਦੇਸ਼ ਦੇ ਉੱਤਰੀ ਟਾਪੂ ‘ਤੇ ਤੂਫਾਨ ਦੇ ਇਕ ਹਫ਼ਤੇ ਬਾਅਦ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਹਨ। ਚੱਕਰਵਾਤ 12 ਫਰਵਰੀ ਨੂੰ ਉੱਤਰੀ ਟਾਪੂ ਦੇ ਉਪਰਲੇ ਖੇਤਰ ਨਾਲ ਟਕਰਾਇਆ ਅਤੇ ਪੂਰਬੀ ਤੱਟ ‘ਤੇ ਪਹੁੰਚ ਗਿਆ ਜਿਸ ਨਾਲ ਵਿਆਪਕ ਤਬਾਹੀ ਹੋਈ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਗੈਬਰੀਅਲ ਨਿਊਜ਼ੀਲੈਂਡ ਨੂੰ ਇਸ ਸਦੀ ਦਾ ਸਭ ਤੋਂ ਭਿਆਨਕ ਕੁਦਰਤੀ ਆਫ਼ਤ ਕਰਾਰ ਦਿੱਤਾ ਹੈ। ਐਤਵਾਰ ਨੂੰ ਪੁਲੀਸ ਨੇ ਕਿਹਾ ਕਿ ਚੱਕਰਵਾਤ ਨਾਲ ਸਬੰਧਤ ਸਥਿਤੀਆਂ ‘ਚ ਸਖਤ ਪ੍ਰਭਾਵਤ ਹਾਕਸ ਬੇ ਖੇਤਰ ‘ਚ ਦੋ ਹੋਰ…
ਭਾਰਤੀ ਮੂਲ ਦੀ ਡਾਕਟਰ ਪ੍ਰੋਫੈਸਰ ਮੇਘਨਾ ਪੰਡਿਤ ਨੂੰ ਬ੍ਰਿਟੇਨ ਦੇ ਸਭ ਤੋਂ ਵੱਡੇ ਅਕਾਦਮਿਕ ਹਸਪਤਾਲਾਂ ਦਾ ਸੰਚਾਲਨ ਕਰਨ ਵਾਲੇ ਆਕਸਫੋਰਡ ਯੂਨੀਵਰਸਿਟੀ ਹਾਸਪਿਟਲਜ਼ ਐੱਨ.ਐੱਚ.ਐੱਸ. ਫਾਊਂਡੇਸ਼ਨ ਟਰੱਸਟ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਗਿਆ ਹੈ। ਮੇਘਨਾ ਪੰਡਿਤ ਇਸ ਟਰੱਸਟ ਦੀ ਪਹਿਲੀ ਮਹਿਲਾ ਮੁਖੀ ਹੈ। ਇਸ ਦੇ ਨਾਲ ਉਹ ਇਸ ਟਰੱਸਟ ਦੀ ਪਹਿਲੀ ਭਾਰਤੀ ਮੂਲ ਦੀ ਸੀ.ਈ.ਓ. ਵੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਉਹ ਜੁਲਾਈ 2022 ਤੋਂ ਆਕਸਫੋਰਡ ਯੂਨੀਵਰਸਿਟੀ ਹਸਪਤਾਲਾਂ ਦੀ ਅੰਤਰਿਮ ਸੀ.ਈ.ਓ. ਵਜੋਂ ਕੰਮ ਕਰ ਰਹੀ ਸੀ। ਇਸ ਨਿਯੁਕਤੀ ਨੂੰ ਆਪਣੇ ਲਈ ਮਾਣ ਵਾਲੀ ਗੱਲ ਦੱਸਦਿਆਂ ਡਾ. ਪੰਡਿਤ ਨੇ ਕਿਹਾ ਕਿ ਉਹ ਮਰੀਜ਼ਾਂ ਲਈ ਉੱਚ ਪੱਧਰੀ ਸਿਹਤ ਸੇਵਾਵਾਂ ਨੂੰ ਯਕੀਨੀ…
ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਇੰਜੀ. ਅੰਮ੍ਰਿਤ ਰਤਨ ਕੋਟਫੱਤਾ ਖੁਦ ਤਾਂ ਵਿਵਾਦਾਂ ‘ਚ ਫਸਿਆ ਹੀ ਨਾਲ ਹੀ ਉਸ ਨੇ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਉਹ ਵਾਰ-ਵਾਰ ਸਰਪੰਚ ਦੇ ਪਤੀ ਤੋਂ ਕਿਸੇ ਤਰ੍ਹਾਂ ਦੀ ਰਿਸ਼ਵਤ ਲੈਣ ਤੋਂ ਇਨਕਾਰ ਕਰ ਰਹੇ ਹਨ ਅਤੇ ਰੁਪਏ ਲੈਣ ਵਾਲੇ ਰਿਸ਼ਮ ਗਰਗ ਦੇ ਪੀ.ਏ. ਹੋਣ ਤੋਂ ਵੀ ਇਨਕਾਰ ਕਰ ਰਹੇ ਹਨ। ਪਰ ਹੁਣ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਕੋਲੋਂ ਰਿਸ਼ਵਤ ਲੈਣ ਦੇ ਮਾਮਲੇ ‘ਚ ਆਡੀਓ ਵਾਇਰਲ ਹੋਣ ਨਾਲ ਵਿਵਾਦ ਹੋਰ ਭਖ਼ ਗਿਆ ਹੈ। ਇਸ ਆਡੀਓ ‘ਚ ਬਠਿੰਡਾ ਦਿਹਾਤੀ…
ਇਕ ਪੰਜਾਬੀ ਮੂਲ ਦੇ 54 ਸਾਲਾ ਵਿਅਕਤੀ ਨੂੰ ਉੱਤਰੀ ਲੰਡਨ ‘ਚ ਆਪਣੇ ਪਿਤਾ ਦੇ ਕਤਲ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਡੀਕਨ ਪਾਲ ਸਿੰਘ ਵਿੱਜ ਨੂੰ ਪਿਛਲੇ ਮਹੀਨੇ ਓਲਡ ਬੇਲੀ ਅਦਾਲਤ ‘ਚ ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ਦੋਸ਼ੀ ਪਾਇਆ ਗਿਆ ਅਤੇ ਉਸੇ ਅਦਾਲਤ ਨੇ ਵਿੱਜ ਨੂੰ 18 ਸਾਲ ਦੀ ਸਜ਼ਾ ਸੁਣਾਈ। ਜਾਂਚ ‘ਚ ਸ਼ਾਮਲ ਇਕ ਪੁਲੀਸ ਅਧਿਕਾਰੀ ਨੇ ਕਿਹਾ, ‘ਡੀਕਨ ਪਾਲ ਸਿੰਘ ਵਿੱਜ ਦੀ ਇਸ ਹਰਕਤ ਨੇ ਉਸਦੇ ਪਰਿਵਾਰ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੂੰ ਹਮੇਸ਼ਾ ਆਪਣੇ ਅਜ਼ੀਜ਼ ਦੇ ਜਾਣ ਦੇ ਗ਼ਮ ਦਾ ਸਾਹਮਣਾ ਕਰਨਾ ਪਏਗਾ, ਜਦੋਂ ਕਿ ਵਿੱਜ ਨੂੰ ਜੇਲ੍ਹ ‘ਚ ਸਜ਼ਾ ਕੱਟਣੀ ਪਵੇਗੀ।’…
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਢੇ ਸੰਘਰਸ਼ ਦੀ ਵਿਧੀਵਤ ਹਮਾਇਤ ‘ਤੇ ਉੱਤਰ ਆਏ ਹਨ। ਉਨ੍ਹਾਂ ਇਸ ਸਬੰਧੀ ਦਸਤਖ਼ਤ ਮੁਹਿੰਮ ਦੇ ਦੂਜੇ ਪੜਾਅ ਦੀ ਆਰੰਭਤਾ ਮੌਕੇ ਪਿੰਡ ਬਾਦਲ ਵਿਖੇ ਸ਼੍ਰੋਮਣੀ ਕਮੇਟੀ ਦੇ ਫ਼ਾਰਮ ‘ਤੇ ਦਸਤਖ਼ਤ ਕਰਕੇ ਕੇਂਦਰ ਅਤੇ ਸੂਬਿਆਂ ਦੀਆਂ ਸਰਕਰਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੀ ਅਪੀਲ ਕੀਤੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਢੀ ਦਸਤਖ਼ਤ ਮੁਹਿੰਮ ‘ਚ ਹਿੱਸਾ ਲਿਆ। ਉਨ੍ਹਾਂ ਪਿੰਡ ਬਾਦਲ ਦੇ ਗੁਰੂਘਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੇ…
ਇੰਡੀਆ ਸਰਕਾਰ ਨੇ ਪਾਕਿਸਤਾਨ ‘ਚ ਰਹਿ ਰਹੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰਾਲਾ ਦੇ ਨੋਟੀਫਿਕੇਸ਼ਨ ਅਨੁਸਾਰ ਜੇ.ਕੇ.ਜੀ.ਐੱਫ. ਜੰਮੂ-ਕਸ਼ਮੀਰ ਵਿਚ ਘੁਸਪੈਠ ਦੀਆਂ ਕੋਸ਼ਿਸ਼ਾਂ, ਨਸ਼ੇ ਵਾਲੇ ਪਦਾਰਥਾਂ ਤੇ ਹਥਿਆਰਾਂ ਦੀ ਸਮੱਗਲਿੰਗ, ਅੱਤਵਾਦੀ ਹਮਲਿਆਂ ਅਤੇ ਸੁਰੱਖਿਆ ਫੋਰਸਾਂ ਨੂੰ ਨਿਯਮਤ ਧਮਕੀਆਂ ਦੇਣ ‘ਚ ਸ਼ਾਮਲ ਰਿਹਾ ਹੈ। ਇਹ ਸੰਗਠਨ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਾਰਤ ਵਿਰੁੱਧ ਅੱਤਵਾਦੀ ਸੰਗਠਨਾਂ ‘ਚ ਸ਼ਾਮਲ ਹੋਣ ਲਈ ਉਕਸਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਵੀ ਕਰ ਰਿਹਾ ਹੈ। ਜੇ.ਕੇ.ਜੀ.ਐੱਫ. ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਤਹਿਰੀਕ-ਉਲ-ਮੁਜਾਹਿਦੀਨ, ਹਰਕਤ-ਉਲ-ਜੇਹਾਦ-ਏ-ਇਸਲਾਮੀ ਅਤੇ ਹੋਰ ਅੱਤਵਾਦੀ ਸੰਗਠਨਾਂ ਦੇ ਅੱਤਵਾਦੀਆਂ ਨੂੰ ਸ਼ਾਮਲ ਕਰ ਰਿਹਾ ਹੈ।…
ਨਵਾਂ ਸ਼ਹਿਰ ਨੇੜਲੀ ਬਲਾਚੌਰ ਸਬ-ਡਵੀਜ਼ਨ ਦੇ ਪਿੰਡ ਚਾਂਦਪੁਰ ਰੁੜਕੀ ‘ਚ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਬੁੱਤ ਸਥਾਪਤ ਕੀਤਾ ਗਿਆ ਹੈ ਜਿਸ ਤੋਂ ਪਰਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਹਟਾਇਆ। ਉਨ੍ਹਾਂ ਕਿਹਾ ਕਿ ਬ੍ਰਿਗੇਡੀਅਰ ਚਾਂਦਪੁਰੀ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਦਿਖਾਈ ਬਹਾਦਰੀ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਆਪਾ ਵਾਰਨ ਵਾਸਤੇ ਪ੍ਰੇਰਦੀ ਰਹੇਗੀ। ਇਸ ਮੌਕੇ ਮੁੱਖ ਮੰਤਰੀ ਨੇ ਬ੍ਰਿਗੇਡੀਅਰ ਚਾਂਦਪੁਰੀ ਦੇ ਨਾਂ ‘ਤੇ ਬਣੇ ਪਾਰਕ ਅਤੇ ਮਿਊਜ਼ੀਅਮ ਦਾ ਵੀ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ 1971 ਦੀ ਭਾਰਤ-ਪਾਕਿ ਜੰਗ ਦੇ ਨਾਇਕ ਨੇ ਦੇਸ਼ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ। ਪੰਜਾਬੀਆਂ ਨੇ ਆਪਣੇ ਬਲਿਦਾਨ ਨਾਲ ਕੌਮੀ ਸੁਤੰਤਰਤਾ…