Author: editor
ਜੇਲ੍ਹ ‘ਚ ਬੰਦ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਮਾਮਲੇ ‘ਚ ਅਦਾਲਤ ਵੱਲੋਂ ਰਾਹਤ ਨਹੀਂ ਮਿਲੀ। ਸਾਬਕਾ ਮੰਤਰੀ ਆਸ਼ੂ ਸਣੇ ਚਾਰ ਮੁਲਜ਼ਮਾਂ ਦੀ ਇਸ ਮਾਮਲੇ ‘ਚ ਹਾਈ ਕੋਰਟ ‘ਚ ਸੁਣਵਾਈ ਸੀ ਜਿਸ ‘ਚ ਅਦਾਲਤ ਵੱਲੋਂ ਮੰਗੇ ਗਏ ਜਵਾਬਾਂ ‘ਤੇ ਵਿਜੀਲੈਂਸ ਦੀ ਟੀਮ ਨੇ ਆਪਣਾ ਜਵਾਬ ਦੇ ਦਿੱਤਾ ਹੈ। ਇਸ ਮਾਮਲੇ ‘ਚ ਅਦਾਲਤ ਨੇ ਅਗਲੀ ਸੁਣਵਾਈ ਲਈ 16 ਫਰਵਰੀ ਦੀ ਤਾਰੀਕ ਪਾ ਦਿੱਤੀ ਹੈ। ਬੀਤੀ 3 ਫਰਵਰੀ ਨੂੰ ਸਾਬਕਾ ਮੰਤਰੀ ਆਸ਼ੂ, ਡੀ.ਐੱਫ਼.ਐੱਸ.ਸੀ. ਹਰਵੀਨ ਕੌਰ, ਆੜ੍ਹਤੀ ਕ੍ਰਿਸ਼ਨ ਲਾਲ ਧੋਤੀਵਾਲਾ ਤੇ ਠੇਕੇਦਾਰ ਤੇਲੂ ਰਾਮ ਨੇ ਹਾਈ ਕੋਰਟ ‘ਚ ਜਮਾਨਤ ਦੀ ਅਰਜ਼ੀ ਲਗਾਈ ਸੀ। ਇਸ ਮਾਮਲੇ ‘ਤੇ ਅਦਾਲਤ…
ਅਮਰੀਕਾ ‘ਚ ਰਾਸ਼ਟਰਪਤੀ ਚੋਣ ‘ਚ ਐਤਕੀਂ ਭਾਰਤੀ ਮੂਲ ਦੇ ਕਿਸੇ ਅਮਰੀਕਨ ਦੇ ਚੋਣ ਮੈਦਾਨ ‘ਚ ਨਿੱਤਰਨ ਦੇ ਆਸਾਰ ਬਣ ਗਏ ਹਨ। ਸਾਊਥ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਦੀ ਸਫ਼ੀਰ ਨਿੱਕੀ ਹੇਲੀ (51) ਨੇ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ‘ਚ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਉਹ 2024 ਲਈ ਰਿਪਬਲਿਕ ਨਾਮਜ਼ਦਗੀ ਲਈ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੁਣੌਤੀ ਦੇਵੇਗੀ। ਉਧਰ ਭਾਰਤੀ-ਅਮਰੀਕੀ ਰਿਪਬਲਿਕਨ ਅਤੇ ਕਾਰੋਬਾਰੀ ਵਿਵੇਕ ਰਾਮਾਸਵਾਮੀ ਵੀ ਮੈਦਾਨ ‘ਚ ਉਤਰਨ ਦੀ ਤਿਆਰੀ ਕਰ ਰਹੇ ਹਨ। ਕਰੀਬ ਦੋ ਸਾਲ ਪਹਿਲਾਂ ਨਿੱਕੀ ਹੇਲੀ ਨੇ ਕਿਹਾ ਸੀ ਕਿ ਉਹ ਵ੍ਹਾਈਟ ਹਾਊਸ ਦੀ ਦੌੜ ਲਈ ਆਪਣੇ ਸਾਬਕਾ ਬੌਸ ਟਰੰਪ ਨੂੰ ਚੁਣੌਤੀ ਨਹੀਂ…
ਸਾਊਥ ਅਫਰੀਕਾ ਦੇ ਲਿਮਪੋਪੋ ਸੂਬੇ ‘ਚ ਇਕ ਕੈਸ਼ ਇਨ ਟਰਾਂਜ਼ਿਟ ਟਰੱਕ ਦੇ ਕੰਟਰੋਲ ਗੁਆਉਣ ਅਤੇ ਇਕ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਜਾਣ ਕਾਰਨ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵਧੇਰੇ ਜ਼ਖ਼ਮੀ ਹੋ ਗਏ। ਟਰਾਂਸਪੋਰਟ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਲਿਮਪੋਪੋ ਪ੍ਰੋਵਿੰਸ਼ੀਅਲ ਡਿਪਾਰਟਮੈਂਟ ਆਫ ਟਰਾਂਸਪੋਰਟ ਅਤੇ ਕਮਿਊਨਿਟੀ ਸੇਫਟੀ ਨੇ ਇਕ ਬਿਆਨ ‘ਚ ਦੱਸਿਆ ਕਿ ‘ਇਹ ਹਾਦਸਾ ਸ਼ਾਮ ਕਰੀਬ 5 ਵਜੇ ਵੇਂਬੇ ਜ਼ਿਲੇ ‘ਚ ਮੁਸੀਨਾ ਵੱਲ ਜਾਣ ਵਾਲੀ ਸੜਕ ਐੱਨ1-29 ਮਾਸ਼ੋਵੇਲਾ ‘ਤੇ ਵਾਪਰਿਆ। ਵਿਭਾਗ ਨੇ ਅੱਗੇ ਦੱਸਿਆ ਕਿ 10 ਯਾਤਰੀਆਂ ਨੂੰ ਗੰਭੀਰ ਸੱਟਾਂ, 16 ਨੂੰ ਦਰਮਿਆਨੀ ਅਤੇ 35 ਨੂੰ ਮਾਮੂਲੀ ਸੱਟਾਂ ਲੱਗਣ…
ਭਾਰਤੀ ਕ੍ਰਿਕਟਰ ਖੁਦ ਨੂੰ ਫਿੱਟ ਰੱਖਣ ਲਈ ਇੰਜੈਕਸ਼ਨ ਲਗਾਉਂਦੇ ਹਨ। ਇਹ ਖ਼ੁਲਾਸਾ ਟੀਮ ਇੰਡੀਆ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਇਕ ਨਿਊਜ਼ ਚੈਨਲ ਦੇ ਸਟਿੰਗ ਆਪ੍ਰੇਸ਼ਨ ‘ਚ ਕੀਤਾ ਹੈ। 57 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਚੇਤਨ ਸ਼ਰਮਾ ਨੇ ਖ਼ੁਲਾਸਾ ਕੀਤਾ, ‘ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਇੰਜੈਕਸ਼ਨ ਲੈਂਦੇ ਹਨ ਤੇ 80 ਫੀਸਦੀ ਫਿੱਟ ਰਹਿਣ ‘ਤੇ ਵੀ 100 ਫੀਸਦੀ ਫਿੱਟ ਹੋ ਜਾਂਦੇ ਹਨ। ਇਹ ਪੇਨ ਕਿੱਲਰ ਨਹੀਂ ਹੈ। ਇਨ੍ਹਾਂ ਇੰਜੈਕਸ਼ਨਾਂ ‘ਚ ਅਜਿਹੀ ਦਵਾਈ ਹੁੰਦੀ ਹੈ, ਜਿਹੜੀ ਡੋਪ ਟੈਸਟ ‘ਚ ਵੀ ਨਹੀਂ ਫੜੀ ਜਾਂਦੀ।’ ਬੀ.ਸੀ.ਸੀ.ਆਈ. ਦੇ ਮੁੱਖ ਚੋਣਕਾਰ ਨੇ ਕਿਹਾ, ‘ਨਕਲੀ ਫਿੱਟਨੈੱਸ ਲਈ ਇੰਜੈਕਸ਼ਨ ਲੈਣ ਵਾਲੇ ਇਨ੍ਹਾਂ ਸਾਰੇ ਖਿਡਾਰੀਆਂ ਕੋਲ ਕ੍ਰਿਕਟ ਦੇ ਬਾਹਰ ਆਪਣੇ…
ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਪਤਨੀ ਨਤਾਸ਼ਾ ਸਟੈਨਕੋਵਿਕ ਦੇ ਨਾਲ ਵੈਲੇਨਟਾਈਨ ਡੇਅ ਮੌਕੇ ਦੁਬਾਰਾ ਵਿਆਹ ਕਰਵਾਇਆ ਹੈ। ਉਦੈਪੁਰ ‘ਚ ਹਾਰਦਿਕ ਨੇ ਨਤਾਸ਼ਾ ਦੇ ਨਾਲ ਕ੍ਰਿਸ਼ਚੀਅਨ ਧਰਮ ਦੀਆਂ ਰਸਮਾਂ ਨਿਭਾਉਂਦਿਆਂ ਵਿਆਹ ਕਰਵਾਇਆ। ਇਸ ਦੌਰਾਨ ਦੋਵਾਂ ਪਰਿਵਾਰਾਂ ਦੇ ਚੋਣਵੇਂ ਮੈਂਬਰ ਵਿਆਹ ਸਮਾਗਮ ‘ਚ ਪਹੁੰਚੇ। ਹਾਰਦਿਕ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਸ ਨਾਲ ਉਨ੍ਹਾਂ ਨੇ ਲਿਖਿਆ, ‘ਅਸੀਂ ਤਿੰਨ ਸਾਲ ਪਹਿਲਾਂ ਚੁੱਕੀਆਂ ਕਸਮਾਂ ਨੂੰ ਮੁੜ ਦੋਹਰਾ ਕੇ ਪਿਆਰ ਦੇ ਇਸ ਦਵੀਪ ‘ਤੇ ਵੈਲੇਂਟਾਈਨ ਡੇਅ ਮਨਾਇਆ। ਅਸੀਂ ਖੁਸ਼ਕਿਸਮਤ ਹਾਂ ਕੇ ਸਾਡੇ ਪਿਆਰ ਦਾ ਜਸ਼ਨ ਮਨਾਉਣ ਲਈ ਸਾਡਾ ਪਰਿਵਾਰ ਤੇ ਦੋਸਤ ਸਾਡੇ ਨਾਲ ਹਨ।’ ਨਤਾਸ਼ਾ ਸਟੈਨਕੋਵਿਕ ਮੂਲ ਰੂਪ ‘ਚ…
ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਕਥਿਤ ਟੈਕਸ ਧੋਖਾਧੜੀ ਨਾਲ ਜੁੜੀ ਜਾਂਚ ਦੀ ਕੜੀ ਵਜੋਂ ਦੂਜੇ ਦਿਨ ਵੀ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਦੇ ਦਿੱਲੀ ਤੇ ਮੁੰਬਈ ਸਥਿਤ ਦਫ਼ਤਰਾਂ ‘ਚ ਛਾਪੇ ਮਾਰੇ। ਟੀਮ ਨੇ ਇਹ ਛਾਪੇ ਅਜਿਹੇ ਮੌਕੇ ਮਾਰੇ ਹਨ ਜਦੋਂ ਬ੍ਰਿਟਿਸ਼ ਬਰਾਡਕਾਸਟਰ ਨੇ ਪਿਛਲੇ ਦਿਨੀਂ ‘ਇੰਡੀਆ: ਦਿ ਮੋਦੀ ਕੁਐੱਸਚਨ’ ਨਾਂ ਦੀ ਦੋ ਪਾਰਟ ਵਾਲੀ ਦਸਤਾਵੇਜ਼ੀ ਪ੍ਰਸਾਰਿਤ ਕੀਤੀ ਹੈ, ਜਿਸ ਨੂੰ ਲੈ ਕੇ ਮੋਦੀ ਸਰਕਾਰ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਛਾਪਿਆਂ ਦੌਰਾਨ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਦਫ਼ਤਰਾਂ ‘ਚ ਕੰਮ ਕਰਦੇ ਅਧਿਕਾਰੀਆਂ ਤੇ ਹੋਰ ਸਟਾਫ਼ ਦੇ ਮੋਬਾਈਲ ਫੋਨ ਤੇ ਲੈਪਟਾਪ ਕਬਜ਼ੇ ‘ਚ ਲੈ ਲਏ। ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਬੀ.ਬੀ.ਸੀ.…
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੱਗਣ ਦੀ ਸੰਗਰਾਂਦ ਮੌਕੇ ਜਾਰੀ ਕੀਤੇ ਨਾਨਕਸ਼ਾਹੀ ਸੰਮਤ 555 (ਸੰਨ 2023-24) ਕੈਲੰਡਰ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਾਲ 2023 ‘ਚ ਨਹੀਂ ਹੈ ਤੇ ਨਾਨਕਸ਼ਾਹੀ ਸੰਮਤ 555 ‘ਚ ਹੋਲੇ ਮਹੱਲੇ ਦਾ ਪੁਰਬ ਨਹੀਂ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ‘ਚ ਨਾਨਕਸ਼ਾਹੀ ਸੰਮਤ 555 ਕਲੰਡਰ ਜਾਰੀ ਕੀਤਾ। ਇਸ ਵਾਰ ਦਾ ਨਾਨਕਸ਼ਾਹੀ ਕੈਲੰਡਰ ਅਕਾਲੀ ਬਾਬਾ ਫੂਲਾ ਸਿੰਘ ਦੇ 200 ਸਾਲਾ ਸ਼ਹੀਦੀ ਦਿਹਾੜੇ, ਸਰਦਾਰ ਜੱਸਾ ਸਿੰਘ ਰਾਮਗੜੀਆ ਦੇ 300 ਸਾਲਾ ਜਨਮ ਦਿਹਾੜੇ ਤੇ ਜੈਤੋ ਦੇ ਮੋਰਚੇ ਦੇ 100 ਸਾਲਾ ਨੂੰ ਸਮਰਪਿਤ ਕੀਤਾ ਗਿਆ…
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰਨ ਤੋਂ ਬਾਅਦ 6 ਸਾਲ ਲਈ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ। ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਾਲੀ ਅਨੁਸ਼ਾਸਨੀ ਕਮੇਟੀ ਨੇ ਲਿਆ ਹੈ। ਦਰਅਸਲ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਇਕਾਈ ਦੀ ਇਕ ਮੀਟਿੰਗ ਹੋਈ ਜਿਸ ‘ਚ ਕਰਨੈਲ ਸਿੰਘ ਪੰਜੋਲੀ ਨੂੰ ਪਾਰਟੀ ‘ਚੋਂ ਕੱਢਣ ਦੀ ਸਿਫਾਰਿਸ਼ ਕੀਤੀ ਗਈ। ਮੀਟਿੰਗ ‘ਚ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਜਗਦੀਪ ਸਿੰਘ ਚੀਮਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਅਮਰਦੀਪ ਸਿੰਘ ਧਾਰਨੀ, ਸਰਬਜੀਤ ਸਿੰਘ…
ਪੰਜਾਬ ਦੇ ਰਾਜਪਾਲ ਨੇ ਪੱਤਰ ਲਿਖ ਕੇ ‘ਆਪ’ ਸਰਕਾਰ ਵੱਲੋਂ ਲਏ ਗਏ ਕਈ ਫ਼ੈਸਲਿਆਂ ‘ਤੇ ਉਂਗਲ ਚੁੱਕਦਿਆਂ ਮੁੱਖ ਮੰਤਰੀ ਤੋਂ ਜੁਆਬ ਮੰਗਿਆ ਹੈ। ਉਧਰ ਮੁੱਖ ਮੰਤਰੀ ਨੇ ਦੋ ਟੁੱਕ ਲਫ਼ਜ਼ਾਂ ‘ਚ ਇਨ੍ਹਾਂ ਮਾਮਲਿਆਂ ‘ਤੇ ਕੋਈ ਲਿਖਤੀ ਜੁਆਬ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ, ਇਸ ਤਰ੍ਹਾਂ ਮੁੜ ਦੋਹਾਂ ਵਿਚਕਾਰ ਖਿੱਚੋਤਾਣ ਵਾਲੀ ਸਥਿਤੀ ਪੈਦਾ ਹੋ ਗਈ ਹੈ। ਰਾਜਪਾਲ ਨੇ ਪੁਰਾਣੇ ਲਿਖੇ ਪੱਤਰਾਂ ਦੇ ਹਵਾਲਿਆਂ ਨਾਲ ਗਿਲਾ ਕੀਤਾ ਹੈ ਕਿ ਸਰਕਾਰ ਕਿਸੇ ਪੱਤਰ ਦਾ ਜੁਆਬ ਨਹੀਂ ਦੇ ਰਹੀ ਹੈ ਜਦੋਂ ਕਿ ਜੁਆਬ ਦੇਣ ਲਈ ਸਰਕਾਰ ਪਾਬੰਦ ਹਨ। ਰਾਜਪਾਲ ਨੇ ਹੁਣ ਤਲਖ਼ ਰੌਂਅ ‘ਚ ਇਥੋਂ ਤੱਕ ਆਖ ਦਿੱਤਾ ਹੈ ਕਿ ਜੇਕਰ ਉਨ੍ਹਾਂ ਵੱਲੋਂ…
ਸਾਬਕਾ ਕੇਂਦਰੀ ਮੰਤਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ‘ਤੇ ਅਡਾਨੀ ਸਮੂਹ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ ਹੈ। ਲੋਕ ਸਭਾ ‘ਚ ਜ਼ਰੂਰੀ ਜਨਤਕ ਮਹੱਤਵ ਦੇ ਮਾਮਲੇ ‘ਤੇ ਬੋਲਦਿਆਂ ਤਿਵਾੜੀ ਨੇ ਕਿਹਾ ਕਿ ਬਿਜਲੀ ਪੈਦਾ ਕਰਨ ਲਈ ਪੰਜਾਬ ਮਹਾਨਦੀ ਕੋਲਫੀਲਡ ਤੋਂ ਕੋਲੇ ਦੀ ਖਰੀਦ ਕਰਦਾ ਹੈ। ‘ਜੇਕਰ ਉਸ ਕੋਇਲੇ ਨੂੰ ਰੇਲ ਮਾਰਗ ਰਾਹੀਂ ਸਿੱਧਾ ਪੰਜਾਬ ਲਿਆਂਦਾ ਜਾਂਦਾ ਹੈ ਤਾਂ ਉਸ ਨੂੰ 1,830 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਬਿਜਲੀ ਮੰਤਰਾਲੇ ਨੇ 30 ਨਵੰਬਰ 2022 ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਰੇਲ…