Author: editor
ਪੰਜਾਬ ‘ਚ ਸਿੰਜਾਈ ਲਈ ਨਹਿਰੀ ਪਾਣੀ ਦੀ ਥਾਂ ਧਰਤੀ ਹੇਠਲੇ ਪਾਣੀ ਦੀ ਧੜੱਲੇ ਨਾਲ ਵਰਤੋਂ ਹੋ ਰਹੀ ਹੈ ਜਿਸ ਕਰਕੇ ਭਵਿੱਖ ‘ਚ ਪਾਣੀ ਦਾ ਸੰਕਟ ਖੜ੍ਹਾ ਹੋ ਸਕਦਾ ਹੈ। ਸੂਬਾ ਸਰਕਾਰ ਵੱਲੋਂ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਕਰਵਾਈ ਗਈ ‘ਸਰਕਾਰ-ਕਿਸਾਨ ਮਿਲਣੀ’ ਦੌਰਾਨ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਖੇਤੀ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ‘ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਜਿੱਥੇ ਲੋੜ ਹੋਵੇਗੀ ਸਰਕਾਰ ਆਪਣੇ ਪੱਧਰ ‘ਤੇ ਨਹਿਰੀ ਪਾਣੀ ਦੀ ਸਪਲਾਈ ਲਈ ਪਾਈਪ ਲਾਈਨ ਵਿਛਾਏਗੀ। ਪੀ.ਏ.ਯੂ. ‘ਚ ਹੋਏ ਇਸ ਸਮਾਗਮ ਦੌਰਾਨ ਕਰੀਬ…
ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਟੀ-20 ਮੈਚ ‘ਚ ਇੰਡੀਆ ਨੇ ਜੇਮਿਮਾ ਰੋਡ੍ਰਿਗੇਜ਼ (ਅਜੇਤੂ 53) ਦੇ ਅਰਧ ਸੈਂਕੜੇ ਤੇ ਵਿਕਟਕੀਪਰ-ਬੱਲੇਬਾਜ਼ ਰਿਚਾ ਘੋਸ਼ (ਅਜੇਤੂ 31) ਦੇ ਨਾਲ ਉਸਦੀ ਚੌਥੀ ਵਿਕਟ ਲਈ 33 ਗੇਂਦਾਂ ‘ਚ 58 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਇਕ ਓਵਰ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਕਪਤਾਨ ਬਿਸਮਾਹ ਮਾਰੂਫ (ਅਜੇਤੂ 68) ਦੇ ਅਰਧ ਸੈਂਕੜੇ ਤੇ ਆਇਸ਼ਾ ਨਸੀਮ (ਅਜੇਤੂ 43) ਦੇ ਨਾਲ ਉਸਦੀ 5ਵੀਂ ਵਿਕਟ ਲਈ 81 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ 4 ਵਿਕਟਾਂ ‘ਤੇ 149 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ। ਇੰਡੀਆ ਨੇ ਇਹ ਟੀਚਾ 19 ਓਵਰਾਂ ‘ਚ 3 ਵਿਕਟਾਂ ‘ਤੇ 151 ਦੌੜਾਂ ਬਣਾ ਕੇ…
ਵਿਨੀਸੀਅਸ ਜੂਨੀਅਰ ਨੇ ਦੋ ਗੋਲ ਕੀਤੇ ਅਤੇ ਕਰੀਮ ਬੇਨਜੇਮਾ ਨੂੰ ਗੋਲ ਕਰਨ ‘ਚ ਮਦਦ ਕੀਤੀ ਜਿਸ ਨਾਲ ਰੀਅਲ ਮੈਡ੍ਰਿਡ ਨੇ ਕਲੱਬ ਵਰਲਡ ਕੱਪ ਫਾਈਨਲ ਵਿਚ ਸਾਊਦੀ ਅਰਬ ਦੇ ਅਲ ਹਿਲਾਲ ਨੂੰ 5-3 ਨਾਲ ਹਰਾ ਕੇ ਆਪਣੇ ਹੀ ਰਿਕਾਰਡ ਵਿਚ ਸੁਧਾਰ ਕਰਦੇ ਹੋਏ 8ਵੀਂ ਵਾਰ ਖ਼ਿਤਾਬ ਜਿੱਤਿਆ। ਫਾਈਨਲ ‘ਚ ਯੂਰਪੀਅਨ ਚੈਂਪੀਅਨ ਰੀਅਲ ਮੈਡ੍ਰਿਡ ਵੱਲੋਂ ਦੋ ਹੋਰ ਗੋਲ ਫੇਡੇਰਿਕੋ ਵੇਲਵਰਡੇ ਨੇ ਕੀਤੇ। ਅਲ ਹਿਲਾਲ ਦੀ ਟੀਮ ਮੈਚ ‘ਚ ਕਦੇ ਬੜ੍ਹਤ ਨਹੀਂ ਬਣ ਸਕੀ ਪਰ ਉਸ ਨੇ ਸਾਬਿਤ ਕੀਤਾ ਕਿ ਬ੍ਰਾਜ਼ੀਲ ਦੇ ਕਲੱਬ ਫਲੇਮੇਂਗੋ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਉਣਾ ਤੁੱਕਾ ਨਹੀਂ ਸੀ। ਫਾਈਨਲ ‘ਚ ਟੀਮ ਵੱਲੋਂ ਲੁਸਿਆਨੋ ਵੀਟੋ ਨੇ ਦੋ ਜਦੋਂਕਿ…
ਇਕ ਸਾਲ ਦੀ ਮੁੜ ਉਸਾਰੀ ਤੋਂ ਬਾਅਦ ਸਿੰਗਾਪੁਰ ਦੇ ਚੀਨਟਾਊਨ ‘ਚ ਲਗਭਗ 200 ਸਾਲਾਂ ਦੇ ਇਤਿਹਾਸ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰ ਨੇ ਆਪਣੇ ਛੇਵੇਂ ਪਵਿੱਤਰ ਸਮਾਰੋਹ ਦੇ ਨਾਲ ਆਪਣੇ ਦਰਵਾਜ਼ੇ ਜਨਤਾ ਲਈ ਖੋਲ੍ਹ ਦਿੱਤੇ। ਤੜਕੇ ਦੀ ਬਾਰਿਸ਼ ਦੇ ਬਾਵਜੂਦ ਲਗਭਗ 20,000 ਸ਼ਰਧਾਲੂ ਇਸ ਸਮਾਰੋਹ ਨੂੰ ਦੇਖਣ ਲਈ ਸ਼੍ਰੀ ਮਰਿਅਮਨ ਮੰਦਰ ‘ਚ ਇਕੱਠੇ ਹੋਏ ਜਿਸ ਨੂੰ ਮਹਾਂ ਕੁੰਬਬੀਸ਼ੇਗਮ ਵੀ ਕਿਹਾ ਜਾਂਦਾ ਹੈ, ਜੋ ਹਰ 12 ਸਾਲਾਂ ਬਾਅਦ ਹੁੰਦਾ ਹੈ। ਦਿ ਸਟਰੇਟ ਟਾਈਮਜ਼ ਦੀ ਰਿਪੋਰਟ ਮੁਤਾਬਕ ਧਾਰਮਿਕ ਜਾਪਾਂ ਦੀ ਗੂੰਜ ਦੇ ਵਿਚਕਾਰ ਹਿੰਦੂ ਪੁਜਾਰੀ ਰਾਜਾ ਗੋਪੁਰਮ ਜਾਂ ਮੰਦਰ ਦੇ ਵਿਸ਼ਾਲ ਪ੍ਰਵੇਸ਼ ਦੁਆਰ ਅਤੇ ਛੇ ‘ਵਿਮਾਨਮ’ ਜਾਂ ਮੰਦਰ ਦੇ ਬੁਰਜਾਂ ‘ਤੇ ਚੜ੍ਹੇ…
ਸਾਊਦੀ ਅਰਬ ਨੇ 2023 ਦੀ ਦੂਜੀ ਤਿਮਾਹੀ ‘ਚ ਪਹਿਲੀ ਸਾਊਦੀ ਮਹਿਲਾ ਪੁਲਾੜ ਯਾਤਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਭੇਜਣ ਦੀ ਯੋਜਨਾ ਦਾ ਐਲਾਨ ਕੀਤਾ। ਸਾਊਦੀ ਪੁਰਸ਼ ਪੁਲਾੜ ਯਾਤਰੀ ਅਲੀ ਅਲ-ਕਰਨੀ ਨਾਲ ਮਹਿਲਾ ਪੁਲਾੜ ਯਾਤਰੀ ਰੇਯਨਾ ਬਰਨਾਵੀ ਨੂੰ ਏ. ਐਕਸ-2 ਪੁਲਾੜ ਮਿਸ਼ਨ ਦੇ ਚਾਲਕ ਦਲ ਵਿਚਾਲੇ ਪੁਲਾੜ ‘ਚ ਭੇਜਿਆ ਜਾਵੇਗਾ। ਉਹ ਪੁਲਾੜ ‘ਚ ਜਾਣ ਵਾਲੇ ਪਹਿਲੇ ਸਾਊਦੀ ਪੁਲਾੜ ਯਾਤਰੀ ਹੋਣਗੇ। ਇਸ ਕਦਮ ਦਾ ਉਦੇਸ਼ ਮਨੁੱਖੀ ਪੁਲਾੜ ਉਡਾਣ ‘ਚ ਰਾਸ਼ਟਰੀ ਸਮਰੱਥਾਵਾਂ ਨੂੰ ਹੁਲਾਰਾ ਦੇਣਾ ਤੇ ਸਿਹਤ, ਸਥਿਰਤਾ ਅਤੇ ਪੁਲਾੜ ਟੈਕਨਾਲੋਜੀ ਵਰਗੇ ਖੇਤਰਾਂ ‘ਚ ਵਿਗਿਆਨਕ ਖੋਜ ‘ਚ ਯੋਗਦਾਨ ਪਾਉਣਾ ਹੈ। ਇਹ ਕਦਮ ਸਾਊਦੀ ਹਿਊਮਨ ਸਪੇਸਫਲਾਈਟ ਪ੍ਰੋਗਰਾਮ ਦੇ ਹਿੱਸੇ ਵਜੋਂ ਹਨ, ਜਿਸ ‘ਚ ਮਿਸ਼ਨ…
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਐੱਸ. ਅਬਦੁਲ ਨਜ਼ੀਰ ਸਣੇ ਛੇ ਨਵੇਂ ਚਿਹਰਿਆਂ ਨੂੰ ਰਾਜਪਾਲ ਨਿਯੁਕਤ ਕੀਤਾ ਹੈ। ਜਸਟਿਸ ਨਜ਼ੀਰ 2019 ‘ਚ ਅਯੁੱਧਿਆ ਬਾਰੇ ਇਤਿਹਾਸਕ ਫੈਸਲਾ ਸੁਣਾਉਣ ਵਾਲੇ ਸੰਵਿਧਾਨਕ ਬੈਂਚ ‘ਚ ਸ਼ਾਮਲ ਸਨ। ਇਨ੍ਹਾਂ ਨਵੇਂ ਚਿਹਰਿਆਂ ‘ਚ ਚਾਰ ਭਾਜਪਾ ਆਗੂ ਵੀ ਸ਼ਾਮਲ ਹਨ ਜਦੋਂਕਿ ਸੱਤ ਰਾਜਾਂ ‘ਚ ਰਾਜਪਾਲ ਦੇ ਅਹੁਦਿਆਂ ਲਈ ਫੇਰਬਦਲ ਕੀਤਾ ਗਿਆ ਹੈ। ਸਾਬਕਾ ਵਿੱਤ ਰਾਜ ਮੰਤਰੀ ਤੇ ਰਾਜ ਸਭ ਮੈਂਬਰ ਰਹੇ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਥਾਪਿਆ ਗਿਆ ਹੈ। ਰਾਸ਼ਟਰਪਤੀ ਭਵਨ ਦੇ ਬੁਲਾਰੇ ਮੁਤਾਬਕ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਗਤ ਸਿੰਘ ਕੋਸ਼ਿਆਰੀ ਤੇ ਆਰ.ਕੇ. ਮਾਥੁਰ ਦੇ ਕ੍ਰਮਵਾਰ ਮਹਾਰਾਸ਼ਟਰ ਦੇ ਰਾਜਪਾਲ ਤੇ ਲੱਦਾਖ…
ਇਕ ਪਾਸੇ ਬਹਿਬਲ ਕਲਾਂ ਬੇਅਦਬੀ ਮਾਮਲੇ ਨੂੰ ਲੈ ਕੇ ਸੰਘਰਸ਼ ਜਾਰੀ ਹੈ ਅਤੇ ਇਨਸਾਫ਼ ਲਈ ਸਿੱਖ ਜਥੇਬੰਦੀਆਂ ਡਟੀਆਂ ਹੋਈਆਂ ਹਨ, ਦੂਜੇ ਪਾਸੇ ਬਹਿਬਲ ਕਲਾਂ ਗੋਲੀ ਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫ਼ੌਜੀ (80) ਦਾ ਦਿਹਾਂਤ ਹੋ ਜਾਣ ਦੀ ਖ਼ਬਰ ਹੈ। ਹਾਕਮ ਸਿੰਘ ਜਿੱਥੇ ਬਹਿਬਲ ਕਲਾਂ ਗੋਲੀ ਕਾਂਡ ਦੇ ਅਹਿਮ ਗਵਾਹ ਸਨ, ਉਥੇ ਹੀ ਇਨਸਾਫ਼ ਮੋਰਚੇ ਦਾ ਵੀ ਪੂਰਾ ਸਹਿਯੋਗ ਕਰ ਰਹੇ ਸਨ ਪਰ ਬੀਤੇ ਦਿਨ ਦੇਰ ਸ਼ਾਮ ਅਚਾਨਕ ਉਨ੍ਹਾਂ ਦਾ ਦਿਹਾਂਤ ਹੋ ਗਿਆ। ਬੀਤੇ ਦਿਨੀਂ ਜਦੋਂ ਇਨਸਾਫ਼ ਮੋਰਚੇ ਵੱਲੋਂ ਜਾਮ ਦੌਰਾਨ ਫ਼ੌਜੀ ਕਾਫ਼ਲੇ ਨੂੰ ਰੋਕਿਆ ਗਿਆ ਸੀ ਤਾਂ ਉਸ ਵੇਲੇ ਵੀ ਉਹ ਮੋਰਚਾ ਆਗੂ ਤੇ ਸੰਚਾਲਕ ਸੁਖਰਾਜ ਸਿੰਘ ਦੇ ਨਾਲ…
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਿੱਖ ਅਰਦਾਸ ਸਮੇਂ ਨੰਗੇ ਸਿਰ ਖੜ੍ਹੇ ਹੋਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਵਿਵਾਦ ਵਧ ਗਿਆ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਮਰਿਆਦਾ ਦੀ ਉਲੰਘਣਾ ਦੱਸਦਿਆਂ ਇਸ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਉਨ੍ਹਾਂ ਨੂੰ ਸੰਗਤ ਕੋਲੋਂ ਮੁਆਫ਼ੀ ਮੰਗਣ ਲਈ ਆਖਿਆ ਹੈ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਜਿਸ ‘ਚ ਅਰਦਾਸ ਹੋ ਰਹੀ ਹੈ। ਇਸ ਮੌਕੇ ਕਈ ਗੈਰ ਸਿੱਖ ਵਿਅਕਤੀਆਂ ਨੇ ਸਿਰ ਢਕੇ ਹੋਏ ਹਨ ਜਦਕਿ ਹਰਿਆਣਾ ਦੇ ਮੁੱਖ ਮੰਤਰੀ ਬਿਨਾਂ ਸਿਰ ਢਕੇ ਹੀ ਖੜ੍ਹੇ ਹਨ। ਉਹ ਅਰਦਾਸ ਵੇਲੇ ਅਰਦਾਸੀ ਸਿੱਖ ਨੂੰ…
ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਸਿੰਘ ਅੰਗੁਰਾਲ ਨੂੰ ਆਪਣੇ ਜਨਮ ਦਿਨ ਮੌਕੇ ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੇ ਕਾਰਕੁਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਲਤੀਫ਼ਪੁਰਾ ਪੀੜਤ ਲੋਕ ਪੁਲੀਸ ਦੀਆਂ ਰੋਕਾਂ ਨੂੰ ਤੋੜਦੇ ਹੋਏ ਵਿਧਾਇਕ ਦੇ ਘਰ ਅੱਗੇ ਪਹੁੰਚ ਗਏ ਅਤੇ ਚਾਰ ਘੰਟੇ ਤੱਕ ਉਥੇ ਘਿਰਾਓ ਕਰੀ ਰੱਖਿਆ। ਇਸ ਮੌਕੇ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ਨਗਰ ਸੁਧਾਰ ਟਰੱਸਟ ਵਿਰੁੱਧ ਨਾਅਰੇਬਾਜ਼ੀ ਕੀਤੀ। ਮੋਰਚੇ ਦੇ ਆਗੂਆਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ 14 ਫਰਵਰੀ ਤੋਂ ਲਗਾਤਾਰ ਭੁੱਖ ਹੜਤਾਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਮੋਰਚੇ ਨੇ 21 ਫਰਵਰੀ ਨੂੰ ‘ਆਪ’ ਦੇ ਹਲਕਾ ਇੰਚਾਰਜ ਸਾਬਕਾ ਓਲੰਪੀਅਨ…
ਬੰਦੀ ਸਿੰਘਾਂ ਦੀ ਸੂਚੀ ‘ਚ ਸ਼ਾਮਲ ਗੁਰਦੀਪ ਸਿੰਘ ਖੈੜਾ ਨੂੰ ਅੰਮ੍ਰਿਤਸਰ ਜੇਲ੍ਹ ਤੋਂ 7 ਹਫਤਿਆਂ ਵਾਸਤੇ ਪੈਰੋਲ ਛੁੱਟੀ ਮਿਲੀ ਹੈ। ਇਸ ਦੀ ਪੁਸ਼ਟੀ ਕਰਦਿਆਂ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਪੀ.ਜੀ.ਆਈ. ‘ਚ ਜ਼ੇਰੇ ਇਲਾਜ ਵੀ ਰਹੇ ਹਨ। ਇਲਾਜ ਮਗਰੋਂ ਉਹ ਮੁੜ ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਆ ਗਏ ਸਨ। ਦਿੱਲੀ ‘ਚ ਸਜ਼ਾ ਪੂਰੀ ਹੋਣ ਮਗਰੋਂ ਕਰਨਾਟਕ ਸਰਕਾਰ ਨੇ ਗੁਰਦੀਪ ਸਿੰਘ ਨੂੰ ਆਪਣੇ ਸੂਬੇ ‘ਚ ਤਬਦੀਲ ਕਰ ਲਿਆ ਸੀ। 2015 ‘ਚ ਉਨ੍ਹਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਤਬਦੀਲ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਮੁਹਿੰਮ ਚਲਾਈ…