Author: editor

ਰੂਸ ਅਤੇ ਯੂਕਰੇਨ ਵਿਚਾਲੇ ਛਿੜੀ ਜੰਗ ਨੂੰ ਇਕ ਸਾਲ ਹੋਣ ਵਾਲਾ ਹੈ ਪਰ ਨਾ ਹੀ ਯੂਕਰੇਨ ਝੁਕਣ ਨੂੰ ਤਿਆਰ ਹੈ ਤੇ ਨਾ ਹੀ ਉਸ ਦੇ ਉੱਪਰ ਰੂਸੀ ਮਿਜ਼ਾਈਲਾਂ ਦੇ ਹਮਲੇ ਰੁਕ ਰਹੇ ਹਨ। ਰੂਸ ਨੇ ਯੂਕਰੇਨ ਦੇ ਜ਼ਾਪੋਰੀਜ਼ੀਆ ਸ਼ਹਿਰ ਨੂੰ ਨਿਸ਼ਾਨਾ ਬਣਾਇਆ। ਰੂਸੀ ਮਿਜ਼ਾਈਲਾਂ ਨੇ ਇਕ ਘੰਟੇ ‘ਚ 17 ਸ਼ਹਿਰਾਂ ‘ਤੇ ਹਮਲਾ ਕੀਤਾ ਅਤੇ ਯੂਕਰੇਨ ਦੇ ਮੁੱਖ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ। ਦੇਨਿਪ੍ਰੋ ਨਦੀ ਦੇ ਕਿਨਾਰੇ ਬਣੇ ਜਿਸ ਜ਼ਾਪੋਰੀਜ਼ੀਆ ਪ੍ਰਮਾਣੂ ਊਰਜਾ ਪਲਾਂਟ ‘ਤੇ ਰੂਸ ਨੇ ਹਮਲਾ ਕੀਤਾ, ਉਹ ਇਕਾਈਆਂ ਅਤੇ ਉਤਪਾਦਨ ਦੀ ਗਿਣਤੀ ਦੀ ਦ੍ਰਿਸ਼ਟੀ ਨਾਲ ਯੂਰਪ ਦਾ ਸਭ ਤੋਂ ਵੱਡਾ ਪ੍ਰਮਾਣੂ ਊਰਜਾ ਪਲਾਂਟ ਹੈ। ਦਿ ਕੀਵ ਇੰਡੀਪੈਂਡੈਂਟ ਦੀ…

Read More

ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਅਭਿਆਸ ਮੈਚ ਦੌਰਾਨ ਉਂਗਲੀ ‘ਤੇ ਲੱਗੀ ਸੱਟ ਤੋਂ ਅਜੇ ਪੂਰੀ ਤਰ੍ਹਾਂ ਉਭਰ ਨਹੀਂ ਸਕੀ ਹੈ ਅਤੇ ਐਤਵਾਰ ਨੂੰ ਟੀ-20 ਮਹਿਲਾ ਵਰਲਡ ਕੱਪ ਦੇ ਪਹਿਲੇ ਮੈਚ ‘ਚ ਪਾਕਿਸਤਾਨ ਵਿਰੁੱਧ ਉਸ ਦਾ ਖੇਡਣਾ ਤੈਅ ਨਹੀਂ ਹੈ। ਮੰਧਾਨਾ ਨੂੰ ਆਸਟਰੇਲੀਆ ਖ਼ਿਲਾਫ਼ ਅਭਿਆਸ ਮੈਚ ‘ਚ ਫੀਲਡਿੰਗ ਕਰਦੇ ਸਮੇਂ ਸੱਟ ਲੱਗ ਗਈ ਸੀ। ਆਈ.ਸੀ.ਸੀ. ਦੇ ਇਕ ਸੂਤਰ ਨੇ ਕਿਹਾ ਕਿ ਉਹ ਅਭਿਆਸ ਮੈਚ ਦੌਰਾਨ ਜ਼ਖ਼ਮੀ ਹੋ ਗਈ ਸੀ। ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਵਰਲਡ ਕੱਪ ਤੋਂ ਬਾਹਰ ਹੈ ਜਾਂ ਨਹੀਂ ਖੇਡ ਸਕੇਗੀ ਪਰ ਪਾਕਿਸਤਾਨ ਖ਼ਿਲਾਫ਼ ਨਹੀਂ ਖੇਡ ਸਕੇਗੀ। ਮੰਧਾਨਾ ਆਸਟਰੇਲੀਆ ਖ਼ਿਲਾਫ਼ ਤੀਜੇ…

Read More

ਬਹਿਬਲ ਕਲਾਂ ਵਿਖੇ ਇਨਸਾਫ਼ ਮੋਰਚੇ ਵੱਲੋਂ ਜਾਮ ਕੀਤੇ ਨੈਸ਼ਨਲ ਹਾਈਵੇ ਨੂੰ ਖੋਲ੍ਹਣ ਲਈ ਮੋਰਚੇ ਨੂੰ ਅਪੀਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਰਾਜ ਸਰਕਾਰ ਕੋਟਕਪੂਰਾ ਤੇ ਬਹਿਬਲ ਕਲਾਂ ਬੇਅਦਬੀ ਮਾਮਲਿਆਂ ‘ਚ ਇਨਸਾਫ਼ ਦਿਵਾਉਣ ਲਈ ਪੂਰੀ ਵਚਨਬੱਧ ਹੈ। ਉਨ੍ਹਾਂ ਟਵੀਟ ਕੀਤਾ, ‘ਮੈਂ ਸੰਗਤ ਨੂੰ ਅਪੀਲ ਕਰਦਾਂ ਹਾਂ ਕਿ ਬਹਿਬਲ ਕਲਾਂ ਵਿਖੇ ਅੰਮ੍ਰਿਤਸਰ-ਬਠਿੰਡਾ ਕੌਮੀ ਮਾਰਚ ਦਾ ਜਾਮ ਖੋਲ੍ਹ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਜਲਦੀ ਨਿਆਂ ਦੇਣਾ ਸਰਕਾਰ ਦਾ ਫ਼ਰਜ਼ ਅਤੇ ਜ਼ਿੰਮੇਦਾਰੀ ਹੈ।’ ਇਹ ਮੁੱਦਾ ਪੰਜਾਬ ‘ਚ ਪਿਛਲੇ ਕੁਝ ਸਾਲਾਂ ਤੋਂ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ। ਅਕਾਲੀ-ਭਾਜਪਾ…

Read More

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਨ੍ਹਾਂ ਨੇ ਆਪਣਾ ਜੀਵਨ ਸਾਥੀ ਇੰਗਲੈਂਡ ਦੀ ਰਹਿਣ ਵਾਲੀ ਕਿਰਨਦੀਪ ਕੌਰ ਨੂੰ ਬਣਾਇਆ ਹੈ। ਇਹ ਅਨੰਦ ਕਾਰਜ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ‘ਚ ਹੋਇਆ। ਆਖਰੀ ਸਮੇਂ ‘ਤੇ ਵਿਆਹ ਦੀ ਜਗ੍ਹਾਂ ‘ਚ ਤਬਦੀਲੀ ਕੀਤੀ ਗਈ ਸੀ। ਪਹਿਲਾਂ ਇਹ ਅਨੰਦ ਕਾਰਜ ਜਲੰਧਰ ਜ਼ਿਲ੍ਹੇ ਦੇ ਫ਼ਤਹਿਪੁਰ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰੂਘਰ ‘ਚ ਹੋਣੇ ਸਨ। ਇਸ ਸਮੇਂ ਅੰਮ੍ਰਿਤਪਾਲ ਆਪਣੇ ਪਿੰਡ ਜੱਲੂਪੁਰ ਖੇੜਾ ‘ਚ ਹੀ ਮੌਜੂਦ ਹਨ। ਵਿਆਹ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਗਿਆ ਹੈ ਅਤੇ ਵਿਆਹ ਨੂੰ…

Read More

ਅੰਮ੍ਰਿਤਸਰ ‘ਚ ਪੁਲੀਸ ਨੇ ਨਾਬਾਲਗ ਨੂੰ 15 ਕਿਲੋ ਹੈਰੋਇਨ ਤੇ 8.40 ਲੱਖ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀ.ਜੀ.ਪੀ. ਗੌਰਵ ਯਾਦਵ ਨੇ ਦਿੱਤੀ ਹੈ। ਪੁਲੀਸ ਨੇ ਉਸ ਕੋਲੋਂ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਪਿੰਡ ਠੱਠਾ ਲੋਪੋਕੇ ‘ਚ ਚੈਕਿੰਗ ਦੌਰਾਨ 5 ਕਿਲੋ ਹੈਰੋਇਨ ਤੇ 12.15 ਲੱਖ ਦੀ ਡਰੱਗ ਮਨੀ ਸਮੇਤ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਸੀ। ਡੀ.ਜੀ.ਪੀ. ਅਨੁਸਾਰ ਮੌਜੂਦਾ ਕੇਸ ‘ਚ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਦੀ ਟੀਮ ਨੇ ਰਾਮ ਤੀਰਥ ਰੋਡ ‘ਤੇ ਨਾਕਾ ਲਾਇਆ ਹੋਇਆ ਸੀ ਜਿਸ ਦੌਰਾਨ ਨਾਬਾਲਗ ਨੂੰ ਕਾਬੂ ਕੀਤਾ ਗਿਆ। ਉਹ ਆਪਣੇ…

Read More

ਮੋਰੱਕੋ ਦੇ ਸਾਬਕਾ ਟੈਨਿਸ ਖਿਡਾਰੀ ‘ਤੇ ਮੈਚ ਫਿਕਸਿੰਗ ਦੇ 135 ਮਾਮਲਿਆਂ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਗਈ। ਅੰਤਰਰਾਸ਼ਟਰੀ ਟੈਨਿਸ ਦੀ ਇੰਟੀਗ੍ਰਿਟੀ ਏਜੰਸੀ ਨੇ ਕਿਹਾ ਕਿ ਇਹ ਖੇਡ ‘ਚ ਕਿਸੇ ਇਕ ਵਿਅਕਤੀ ਵੱਲੋਂ ਮੈਚ ਫਿਕਸਿੰਗ ਦੇ ਅਪਰਾਧਾਂ ਦੀ ਸਭ ਤੋਂ ਵੱਡੀ ਸੰਖਿਆ ਹੈ। ਡਬਲਜ਼ ਰੈਂਕਿੰਗ ‘ਚ 473ਵੇਂ ਸਥਾਨ ‘ਤੇ ਰਹੇ ਯੂਨੁਸ ਰਾਚਿਦੀ ‘ਤੇ ਏ.ਟੀ.ਪੀ. ਅਤੇ ਡਬਲਯੂ.ਟੀ.ਏ. ਗਵਰਨਿੰਗ ਬਾਡੀਜ਼ ਵੱਲੋਂ ਮਨਜ਼ੂਰ ਕਿਸੇ ਵੀ ਟੈਨਿਸ ਈਵੈਂਟ ‘ਚ ਖੇਡਣ, ਕੋਚਿੰਗ ਦੇਣ ਜਾਂ ਹਿੱਸਾ ਲੈਣ ‘ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ‘ਤੇ 34,000 ਅਮਰੀਕਨ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਭ੍ਰਿਸ਼ਟਾਚਾਰ ਰੋਕੂ ਸੁਣਵਾਈ ਅਧਿਕਾਰੀ ਜੇਨੀ ਸੋਬਲੀਅਰ ਨੇ…

Read More

ਦਿੱਗਜ ਸਪਿਨਰ ਅਤੇ ਆਲਰਾਊਂਡਰ ਰਵੀਚੰਦਰਨ ਅਸ਼ਵਿਨ ਟੈਸਟ ਕ੍ਰਿਕਟ ‘ਚ 450 ਵਿਕਟਾਂ ਲੈਣ ਵਾਲੇ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼ ਬਣ ਗਏ ਹਨ। ਅਸ਼ਵਿਨ ਨੇ ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਦਿਨ ਆਸਟਰੇਲੀਆ ਦੇ ਅਲੈਕਸ ਕੈਰੀ ਨੂੰ ਆਊਟ ਕਰਕੇ ਇਹ ਰਿਕਾਰਡ ਹਾਸਲ ਕੀਤਾ। ਅਸ਼ਵਿਨ ਨੇ ਇਹ ਰਿਕਾਰਡ ਆਪਣੇ 89ਵੇਂ ਟੈਸਟ ‘ਚ ਬਣਾਇਆ ਜਦਕਿ ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ ਨੇ 93 ਟੈਸਟ ‘ਚ 450 ਵਿਕਟਾਂ ਪੂਰੀਆਂ ਕੀਤੀਆਂ ਸਨ। ਇਸ ਦੇ ਨਾਲ ਹੀ ਉਹ ਟੈਸਟ ਕ੍ਰਿਕਟ ‘ਚ 450 ਵਿਕਟਾਂ ਲੈਣ ਵਾਲੇ ਦੂਜੇ ਸਭ ਤੋਂ ਤੇਜ਼ ਗੇਂਦਬਾਜ਼ ਵੀ ਬਣ ਗਏ ਹਨ। ਸ਼੍ਰੀਲੰਕਾ ਦੇ ਦਿੱਗਜ ਖਿਡਾਰੀ ਮੁਥੱਈਆ ਮੁਰਲੀਧਰਨ (80 ਟੈਸਟ) ਅੰਤਰਰਾਸ਼ਟਰੀ ਪੱਧਰ ‘ਤੇ ਅਜਿਹਾ ਕਰਨ ਵਾਲੇ ਸਭ ਤੋਂ…

Read More

ਰੂਸ ਦੇ ਦੱਖਣੀ-ਮੱਧ ਸ਼ਹਿਰ ਨੋਵੋਸਿਬਿਰਸਕ ‘ਚ ਇਕ ਅਪਾਰਟਮੈਂਟ ਬਿਲਡਿੰਗ ‘ਚ ਇਕ ਗੈਸ ਧਮਾਕੇ ਮਗਰੋਂ ਅੱਗ ਲੱਗ ਗਈ। ਇਸ ਹਾਦਸੇ ‘ਚ ਦੋ ਸਾਲ ਦੇ ਬੱਚੇ ਸਮੇਤ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਖੇਤਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਖੇਤਰੀ ਗਵਰਨਰ ਆਂਦਰੇ ਟ੍ਰੈਵਨੀਕੋਵ ਨੇ ਕਿਹਾ ਕਿ ਨੌਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿਨ੍ਹਾਂ ‘ਚੋਂ ਦੋ ਆਈ.ਸੀ.ਯੂ. ‘ਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੋ ਬੱਚਿਆਂ ਸਮੇਤ 10 ਲੋਕ, ਜੋ ਸਵੇਰੇ 7:43 ‘ਤੇ ਧਮਾਕਾ ਹੋਣ ਵੇਲੇ ਅੰਦਰ ਸਨ, ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਧਮਾਕੇ ਕਾਰਨ ਪੰਜ ਮੰਜ਼ਿਲਾ ਇਮਾਰਤ ਦੇ ਦੋ ਪ੍ਰਵੇਸ਼ ਦੁਆਰ ਢਹਿ ਗਏ ਅਤੇ ਅੱਗ ਲੱਗਣ ਕਾਰਨ 30…

Read More

ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਕੇਪਟਾਊਨ ‘ਚ ਆਪਣੇ ਸਲਾਨਾ ‘ਸਟੇਟ ਆਫ ਦ ਨੇਸ਼ਨ’ ਸੰਬੋਧਨ ਦੌਰਾਨ ਦੇਸ਼ ‘ਚ ਬਿਜਲੀ ਸੰਕਟ ਕਾਰਨ ‘ਆਫਤ ਦੀ ਸਥਿਤੀ’ ਦਾ ਐਲਾਨ ਕੀਤਾ। ਇਹ ਐਲਾਨ ਕੋਵਿਡ-19 ਮਹਾਮਾਰੀ ਕਾਰਨ ਦੇਸ਼ ‘ਚ ਘੋਸ਼ਿਤ ‘ਆਫਤ ਦੀ ਸਥਿਤੀ’ ਨੂੰ ਹਟਾਏ ਜਾਣ ਦੇ 10 ਮਹੀਨਿਆਂ ਬਾਅਦ ਕੀਤੀ ਗਈ। ਰਾਮਾਫੋਸਾ ਨੇ ਘੋਸ਼ਣਾ ਕੀਤੀ ਕਿ ਇਸ ਸਮੱਸਿਆ ਨਾਲ ਹੋਰ ਪ੍ਰਭਾਵੀ ਅਤੇ ਤੁਰੰਤ ਨਜਿੱਠਣ ਲਈ ਇਕ ਬਿਜਲੀ ਮੰਤਰੀ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਮੰਤਰੀ ਨੈਸ਼ਨਲ ਐਨਰਜੀ ਕਰਾਈਸਿਸ ਕਮੇਟੀ ਦਾ ਕੰਮ ਦੇਖਣ ਦੇ ਨਾਲ-ਨਾਲ ਬਿਜਲੀ ਸੰਕਟ ਨਾਲ ਨਜਿੱਠਣ ਲਈ ਸਾਰੇ ਪਹਿਲੂਆਂ ਨੂੰ ਘੋਖਣਗੇ। ਉਨ੍ਹਾਂ ਕਿਹਾ ਕਿ ‘ਊਰਜਾ ਸੰਕਟ ਸਾਡੀ ਆਰਥਿਕਤਾ ਅਤੇ ਸਮਾਜਿਕ…

Read More

ਮਾਂਟਰੀਅਲ ਸ਼ਹਿਰ ਦੇ ਉੱਤਰ ‘ਚ ਸਥਿਤ ਲਾਵਲ ‘ਚ ਇਕ ਡੇਅ ਕੇਅਰ ਸੈਂਟਰ ‘ਚ ਬੱਸ ਦੇ ਦਾਖ਼ਲ ਹੋਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਸਿਟੀ ਬੱਸ ਬੁੱਧਵਾਰ ਸਵੇਰੇ 8।.30 ਵਜੇ ਦੇ ਕਰੀਬ ਸੇਂਟ-ਰੋਜ਼ ਡੇਅ-ਕੇਅਰ ‘ਚ ਦਾਖ਼ਲ ਹੋ ਗਈ। ਇਸ ਹਾਦਸੇ ਮਗਰੋਂ ਇਕ ਬੱਚੇ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ 7 ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਹੋਰ ਬੱਚੇ ਦੀ ਮੌਤ ਹੋ ਗਈ। ਮਾਂਟਰੀਅਲ ਦੇ ਸਟੀ-ਜਸਟੀਨ ਚਿਲਡਰਨ ਹਸਪਤਾਲ ਦੇ ਬੁਲਾਰੇ ਮਾਰਕ ਗਿਰਾਰਡ ਨੇ ਕਿਹਾ ਕਿ ਹਾਦਸੇ ਤੋਂ ਬਾਅਦ 3 ਤੋਂ 5 ਸਾਲ ਦੀ ਉਮਰ ਦੇ 4 ਬੱਚਿਆਂ ਨੂੰ ਹਸਪਤਾਲ…

Read More